ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 55% ਵਾਧੇ ਦਾ ਕੀ ਹੈ ਕਾਰਨ, ਕੀ ਕਹਿੰਦੇ ਹਨ ਮਾਹਿਰ- 5 ਅਹਿਮ ਖ਼ਬਰਾਂ
Monday, May 31, 2021 - 07:51 AM (IST)


ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ, ਸਰ੍ਹੋਂ ਦੀ ਕੀਮਤ ਵਧਣ ਦੀ ਵਜ੍ਹਾ ਇਹ ਹੈ ਕਿ ਇਸ ਸਮੇਂ ਸਰ੍ਹੋਂ ਦੇ ਤੇਲ ਦੀ ਕੀਮਤ ਇਤਿਹਾਸਕ ਮਹਿੰਗਾਈ ''ਤੇ ਹੈ।
ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ, ਉੱਥੇ ਹੀ ਸ਼ੁੱਧ ਕੱਚੀ ਘਾਣੀ ਸਰ੍ਹੋਂ ਦਾ ਤੇਲ ਤਾਂ ਦੋ ਸੌ ਰੁਪਏ ਕਿੱਲੋ ਤੱਕ ਵਿੱਕ ਰਿਹਾ ਹੈ।
ਭਾਰਤ ਸਰਕਾਰ ਦੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਮੁਤਾਬਕ ਅਪ੍ਰੈਲ 2020 ਵਿੱਚ ਭਾਰਤ ਵਿੱਚ ਇੱਕ ਕਿੱਲੋ ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 117.95 ਰੁਪਏ ਸੀ ਜਦੋਂਕਿ ਨਵੰਬਰ 2020 ਵਿੱਚ ਇਹੀ ਕੀਮਤ 132.66 ਰੁਪਏ ਪ੍ਰਤੀ ਕਿੱਲੋ ਸੀ।
ਇਹ ਵੀ ਪੜ੍ਹੋ-
- ਕੈਨੇਡਾ ਦੇ ਸਕੂਲ ਵਿੱਚ ਬੱਚਿਆਂ ਦੇ ਕੰਕਾਲ ਮਿਲਣ ਦਾ ਕੀ ਹੈ ਪੂਰਾ ਮਾਮਲਾ, ਕੌਣ ਸਨ ਬੱਚੇ
- ਮੇਹੁਲ ਚੌਕਸੀ ਦੀਆਂ ਜੇਲ੍ਹ ਤੋਂ ਸੱਟਾਂ ਲੱਗੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
- ਆਸਟਰੇਲੀਆ ਵਿੱਚ ਕਿਸਾਨਾਂ ਦਾ ਜਿਉਣਾ ਕਿਉਂ ਹੋਇਆ ਮੁਹਾਲ
ਮੰਤਰਾਲੇ ਮੁਤਾਬਕ ਮਈ 2021 ਵਿੱਚ ਭਾਰਤ ਵਿੱਚ ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 163.5 ਰੁਪਏ ਪ੍ਰਤੀ ਕਿੱਲੋ ਸੀ। ਮਾਹਿਰਾਂ ਦੀ ਇਸ ਬਾਰੇ ਕੀ ਹੈ ਰਾਇ ਜਾਣਨ ਲਈ ਇੱਥੇ ਕਲਿੱਕ ਕਰੋ।
ਵੀਅਤਨਾਮ ਵਿੱਚ ਮਿਲਿਆ ਨਵਾਂ ਵੇਰੀਐਂਟ, ਜੋ ਹਵਾ ਜ਼ਰੀਏ ਤੇਜ਼ੀ ਨਾਲ ਫੈਲਦਾ ਹੈ
ਵੀਅਤਨਾਮ ਵਿੱਚ ਮਿਲਿਆ ਕੋਰੋਨਾਵਾਇਰਸ ਦਾ ਇੱਕ ਨਵਾਂ ਰੂਪ ਜੋ ਭਾਰਤੀ ਅਤੇ ਬ੍ਰਿਟਿਸ਼ ਰੂਪਾਂ ਦਾ ਮਿਲਿਆ-ਜੁਲਿਆ ਰੂਪ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਵਾ ਰਾਹੀਂ ਫ਼ੈਲਦਾ ਹੈ।

ਵੀਅਤਨਾਮ ਦੇ ਸਿਹਤ ਮੰਤਰੀ ਗੁਯੇਨ ਯਾਨਹ ਲਾਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਇਹ ਵੇਰੀਐਂਟ ਬਹੁਤ ਹੀ ਖ਼ਤਰਨਾਕ ਹੈ।
ਵਾਇਰਸ ਹਮੇਸ਼ਾ ਆਪਣਾ ਰੂਪ ਵਟਾਉਂਦਾ ਰਹਿੰਦਾ ਹੈ, ਭਾਵ ਮਿਊਟੇਟ ਕਰਦਾ ਹੈ।
ਜਨਵਰੀ 2020 ਵਿੱਚ ਕੋਵਿਡ-19 ਵਾਇਰਸ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਦੇ ਕਈ ਮਿਊਟੇਸ਼ਨ ਸਾਹਮਣੇ ਆ ਚੁੱਕੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕਸ਼ਮੀਰ: ''ਮੇਰਾ ਪੁੱਤ ਫੌਜੀ ਸੀ ਉਹ ਮਰਿਆ ਹੈ ਤਾਂ ਸ਼ਹੀਦ ਕਹੋ, ਜੇ ਅੱਤਵਾਦੀਆਂ ਨਾਲ ਰਲ਼ ਗਿਆ ਤਾਂ ਵੀ ਐਲਾਨੋ''
ਪਿਛਲੇ ਸਾਲ ਅਗਸਤ ਮਹੀਨੇ ਇੱਕ ਭਾਰਤੀ ਫੌਜੀ ਨੂੰ ਭਾਰਤ ਸ਼ਾਸਿਤ ਕਸ਼ਮੀਰ ''ਚ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਹ ਹੁਣ ਜ਼ਿੰਦਾ ਨਹੀਂ ਹੈ।
ਪਰ ਉਸ ਦੇ ਪਿਤਾ ਆਪਣੇ ਪੁੱਤਰ ਦੀ ਭਾਲ ਲਗਾਤਾਰ ਕਰ ਰਹੇ ਹਨ।
ਮਨਜ਼ੂਰ ਅਹਿਮਦ ਵਾਗੇ ਨੇ ਜਦੋਂ ਪਹਿਲੀ ਵਾਰ ਆਪਣੇ ਬੇਟੇ ਦੇ ਅਗਵਾ ਹੋਣ ਦੀ ਖ਼ਬਰ ਸੁਣੀ ਸੀ ਤਾਂ ਉਸ ਤੋਂ ਇੱਕ ਦਿਨ ਬਾਅਦ ਪੁਲਿਸ ਨੂੰ ਉਸ ਦੀ ਕਾਰ ਦੇ ਸੜੇ ਹੋਏ ਟੁਕੜੇ ਹਾਸਲ ਹੋਏ ਸਨ।
ਸ਼ਕੀਰ ਨੂੰ ਅਗਵਾ ਹੋਏ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਿਤਾ ਮਨਜ਼ੂਰ ਅੱਜ ਵੀ ਸ਼ਕੀਰ ਦੀ ਲਾਸ਼ ਦੀ ਭਾਲ ਕਰ ਰਹੇ ਹਨ।
ਸਥਾਨਕ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਹਾਲ ''ਚ ਹੀ ਕਿਹਾ ਸੀ ਕਿ ਸ਼ਕੀਰ ਦੀ ਭਾਲ ਅਜੇ ਖ਼ਤਮ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਜਾਂਚ ਸਬੰਧੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਲੁਧਿਆਣਾ ਦੇ ਯੂਟਿਊਬਰ ਦੀ ਗ੍ਰਿਫ਼ਤਾਰੀ ਮਗਰੋਂ ਕੀ ਹੈ ਉਸਦੇ ਘਰ ਦਾ ਹਾਲ, ਪੂਰਾ ਮਾਮਲਾ
ਲੁਧਿਆਣਾ ਦੇ ਰਹਿਣ ਵਾਲੇ ਯੂਟਿਊਬਰ ਪਾਰਸ ਸਿੰਘ ਨੂੰ ਆਪਣੀ ਇੱਕ ਯੂਟਿਊਬ ਵੀਡੀਓ ਵਿੱਚ ਕਥਿਤ ਤੌਰ ''ਤੇ ਇੱਕ ਨਸਲੀ ਟਿੱਪਣੀ ਕਾਰਨ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ।
ਪਾਰਸ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਨਿਨੌਂਗ ਅਰਿੰਗ ਖਿਲਾਫ਼ ਕਥਿਤ ਨਸਲੀ ਟਿੱਪਣੀ ਕੀਤੀ ਸੀ।
ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ।
ਪਾਰਸ ਦੀ ਮਾਂ ਅੰਕਿਤਾ ਮੁਤਾਬਕ ਗ਼ਲਤੀ ਅਣਜਾਣੇ ਵਿੱਚ ਹੋਈ, ਇਸ ਲਈ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਮਾਂ ਨੇ ਕਿਹਾ, "ਉਹ ਤਾਂ ਜਿਸ ਦਿਨ ਦਾ ਪਹੁੰਚਿਆ ਹੈ, ਉਸੇ ਦਿਨ ਤੋਂ ਮਾਫ਼ੀ ਮੰਗ ਰਿਹਾ ਹੈ ਕਿ ਅਣਜਾਣੇ ਵਿੱਚ ਭੁੱਲ ਹੋ ਗਈ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੌਰਿਸ ਜੌਨਸਨ: ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਤੀਜਾ ਤੇ ਗੁਪ-ਚੁੱਪ ਵਿਆਹ ਕਰਵਾਇਆ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਵੈਸਟਮਿੰਸਟਰ ਚਰਚ ਵਿੱਚ ਇੱਕ ਗੁਪਤ ਤੇ ਯੋਜਨਬੱਧ ਸਮਾਗਮ ਤਹਿਤ ਵਿਆਹ ਕਰਵਾ ਲਿਆ ਹੈ।
ਡਾਊਨਿੰਗ ਸਟ੍ਰੀਟ ਦੇ ਬੁਲਾਰੇ ਮੁਤਾਬਕ ਇਹ ਵਿਆਹ ਸ਼ਨੀਵਾਰ (29 ਮਈ) ਦੀ ਦੁਪਹਿਰ ਨੂੰ ਇੱਕ ''''ਛੋਟੇ ਸਮਾਗਮ'''' ਤਹਿਤ ਹੋਇਆ।
ਬੁਲਾਰੇ ਮੁਤਾਬਕ ਇਹ ਜੋੜਾ ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਅਗਲੀਆਂ ਗਰਮੀਆਂ ਵਿੱਚ ਮਨਾਵੇਗਾ।
ਕੈਰੀ ਸਾਇਮੰਡਜ਼ ਅਤੇ ਬੌਰਿਸ ਜੌਨਸਨ ਨੇ ਆਪਣੀ ਮੰਗਣੀ ਬਾਰੇ ਸਾਲ ਦੇ ਸ਼ੁਰੂਆਤ ਵਿੱਚ ਹੀ ਦੱਸਿਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=nFvyxAAEM0E
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5c10c946-fb6d-4be9-98ac-d9d80d58ad35'',''assetType'': ''STY'',''pageCounter'': ''punjabi.india.story.57303216.page'',''title'': ''ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 55% ਵਾਧੇ ਦਾ ਕੀ ਹੈ ਕਾਰਨ, ਕੀ ਕਹਿੰਦੇ ਹਨ ਮਾਹਿਰ- 5 ਅਹਿਮ ਖ਼ਬਰਾਂ'',''published'': ''2021-05-31T02:07:41Z'',''updated'': ''2021-05-31T02:07:41Z''});s_bbcws(''track'',''pageView'');