ਪਾਕਿਸਤਾਨ ''''ਚ ਫੜੀ ਗਈ ਇਹ ਮੱਛੀ 7.80 ਲੱਖ ਰੁਪਏ ''''ਚ ਕਿਉਂ ਵਿਕੀ
Saturday, May 29, 2021 - 09:36 PM (IST)

ਪਾਕਿਸਤਾਨ ਦੇ ਬਲੂਚਿਸਤਾਨ ਦੇ ਸਮੁੰਦਰੀ ਕੰਢੇ ਮੌਜੂਦ ਗਵਾਦਰ ਜ਼ਿਲ੍ਹੇ ਦੇ ਮਛੁਆਰੇ ਅਬਦੁਲ ਹਕ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਦੂਜੇ ਲੋਕਾਂ ਦੀ ਖ਼ੁਸ਼ੀ ਦਾ ਠਿਕਾਣਾ ਉਦੋਂ ਨਹੀਂ ਰਿਹਾ ਜਦੋਂ ਉਨ੍ਹਾਂ ਨੇ ਆਪਣੇ ਜਾਲ ਵਿੱਚ ਇੱਕ ਕ੍ਰੋਕਰ (Croaker) ਮੱਛੀ ਨੂੰ ਦੇਖਿਆ।
ਹਾਲਾਂਕਿ, ਭਾਰ ਅਤੇ ਲੰਬਾਈ ਦੇ ਲਿਹਾਜ਼ ਨਾਲ ਇਹ ਬਹੁਤ ਵੱਡੀ ਮੱਛੀ ਨਹੀਂ ਸੀ ਪਰ ਇਹ ਕੀਮਤੀ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਮਾਰਕਿਟ ''ਚ ਪਹੁੰਚਾਉਣ ਵਿੱਚ ਦੇਰੀ ਨਹੀਂ ਲਗਾਈ।
ਅਬਦੁਲ ਹਕ ਦੇ ਚਚੇਰੇ ਭਰਾ ਰਾਸ਼ਿਦ ਕਰੀਮ ਬਲੋਚ ਨੇ ਦੱਸਿਆ ਕਿ 26 ਕਿੱਲੋ ਭਾਰ ਵਾਲੀ ਮੱਛੀ ਸੱਤ ਲੱਖ 80 ਹਜ਼ਾਰ ਰੁਪਏ ਵਿੱਚ ਵਿੱਕ ਗਈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ‘ਲੈਬ ਤੋਂ ਲੀਕ ਹੋਣ’ ਦੀ ਥਿਓਰੀ ਨੂੰ ਵਿਗਿਆਨੀ ਹੁਣ ਕਿਉਂ ਗੰਭੀਰਤਾ ਨਾਲ ਲੈ ਰਹੇ ਹਨ
- ਕੋਰੋਨਾਵਾਇਰਸ: 5G ਟਾਵਰਾਂ ਤੋਂ ਕੋਵਿਡ ਫ਼ੈਲਣ ਦੀਆਂ ਅਫ਼ਵਾਹਾਂ ਕਿੰਨੀਆਂ ਸਹੀ
- ਕੋਰੋਨਾ ਦੇ ਇਲਾਜ ''ਚ ਵਰਤੀ ਜਾ ਰਹੀ ‘ਐਂਟੀਬਾਡੀ ਕਾਕਟੇਲ’ ਦਵਾਈ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ
ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਨੂੰ ਫੜਨ ਲਈ ਦੋ ਮਹੀਨੇ ਮਿਹਨਤ ਕਰਨੀ ਪੈਂਦੀ ਹੈ ਅਤੇ ਇੰਨੀ ਕੋਸ਼ਿਸ਼ਾਂ ਦੇ ਬਾਅਦ ਇਹ ਤੁਹਾਡੇ ਹੱਥ ਲੱਗ ਜਾਵੇ ਤਾਂ ਖ਼ੁਸ਼ੀ ਤਾਂ ਬੰਨਦੀ ਹੈ।
ਕਿੱਥੋਂ ਫੜੀ ਗਈ ਇਹ ਮੱਛੀ?
ਇਸ ਕੀਮਤੀ ਮੱਛੀ ਨੂੰ ਅੰਗਰੇਜ਼ੀ ਵਿੱਚ ਕ੍ਰੋਕਰ, ਉਰਦੂ ਵਿੱਚ ਸਵਾ ਅਤੇ ਬਲੂਚੀ ''ਚ ਕੁਰ ਕਿਹਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੱਛੀ ਜੀਵਾਨੀ ਦੇ ਸਮੁੰਦਰੀ ਇਲਾਕੇ ਤੋਂ ਫੜੀ ਗਈ ਸੀ।
ਇਹ ਇਲਾਕਾ ਗਵਾਦਰ ਜ਼ਿਲ੍ਹੇ ਵਿੱਚ ਈਰਾਨੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ ''ਤੇ ਹੈ।
ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਦੇ ਸ਼ਿਕਾਰ ਦੇ ਸਿਰਫ਼ ਦੋ ਮਹੀਨੇ ਹੁੰਦੇ ਹਨ ਇਸ ਲਈ ਮਛੇਰਿਆਂ ਨੂੰ ਇਸ ਦੇ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਅਬਦੁਲ ਹਕ ਅਤੇ ਉਨ੍ਹਾਂ ਦੇ ਸਾਥੀ ਮਾਮੂਲੀ ਮੱਛੀਆਂ ਦੇ ਸ਼ਿਕਾਰ ਵਿੱਚ ਮਸਰੂਫ਼ ਸਨ ਪਰ ਜਦੋਂ ਉਨ੍ਹਾਂ ਨੇ ਜਾਲ ਸੁੱਟ ਕੇ ਉਸ ਨੂੰ ਵਾਪਸ ਖਿੱਚਿਆ ਤਾਂ ਉਸ ਵਿੱਚ ਉਨ੍ਹਾਂ ਨੇ ਕ੍ਰੋਕਰ ਫਸੀ ਦੇਖੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਮੱਛੀ ਦੀ ਬੋਲੀ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਲੱਗੀ।
ਰਾਸ਼ਿਦ ਕਰੀਮ ਕਹਿੰਦੇ ਹਨ ਕਿ ਇਹ ਮੱਛੀਆਂ ਭਾਰੀ ਵੀ ਹੁੰਦੀਆਂ ਹਨ ਅਤੇ ਵੱਡੀਆਂ ਵੀ ਹੁੰਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਸ਼ਖ਼ਸ ਨੇ ਇੱਕ ਜ਼ਿਆਦਾ ਭਾਰ ਵਾਲੀ ਕ੍ਰੋਕਰ ਮੱਛੀ ਫੜੀ ਸੀ ਜੋ 17 ਲੱਖ ਰੁਪਏ ਵਿੱਚ ਵਿਕੀ ਸੀ ਪਰ ਅਬਦੁਲ ਹਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੋ ਮੱਛੀ ਫੜੀ ਉਸ ਦਾ ਭਾਰ ਸਿਰਫ਼ 26 ਕਿੱਲੋ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮਾਰਕਿਟ ਵਿੱਚ ਇਸ ਮੱਛੀ ਦੀ ਬੋਲੀ ਲੱਗਣੀ ਸ਼ੁਰੂ ਹੋਈ ਤਾਂ ਇਸ ਦੀ ਆਖ਼ਰੀ ਬੋਲੀ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ ਅਤੇ ਇਸ ਤਰ੍ਹਾਂ ਇਹ ਮੱਛੀ 7 ਲੱਖ 80 ਹਜ਼ਾਰ ਰੁਪਏ ਵਿੱਚ ਵਿਕੀ।
ਕਿਉਂ ਕੀਮਤੀ ਹੈ ਇਹ ਮੱਛੀ?
ਗਵਾਦਰ ਡਿਵੇਲਪਮੈਂਚ ਅਥੌਰਿਟੀ ਦੇ ਅਸਿਸਟੈਂਟ ਡਾਇਰੈਕਟਰ ਇਨਵਾਇਰਨਮੈਂਟ ਅਤੇ ਸੀਨੀਅਨ ਜੀਵ ਵਿਗਿਆਨੀ ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਕਈ ਮੱਛੀਆਂ ਆਪਣੇ ਮਾਸ ਦੇ ਕਰਕੇ ਜ਼ਿਆਦਾ ਕੀਮਤੀ ਹੁੰਦੀਆਂ ਹਨ ਪਰ ਕ੍ਰੋਕਰ ਦੇ ਮਾਮਲੇ ਵਿੱਚ ਇਹ ਅਲੱਗ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕ੍ਰੋਕਰ ਮੱਛੀ ਦੀ ਕੀਮਤ ਇਸ ਦੇ ਏਅਰ ਬਲੇਡਰ ਦੀ ਵਜ੍ਹਾ ਨਾਲ ਹੈ, ਜਿਸ ''ਚ ਹਵਾ ਭਰਨ ਦੇ ਕਰਕੇ ਉਹ ਤੈਰਦੀ ਹੈ।
ਉਨ੍ਹਾਂ ਮੁਤਾਬਕ ਇਸ ਮੱਛੀ ਦਾ ਏਅਰ ਬਲੇਡਰ ਮੈਡੀਕਲ ''ਚ ਕੰਮ ਆਉਂਦੀ ਹੈ ਅਤੇ ਚੀਨ, ਜਾਪਾਨ ਤੇ ਯੂਰਪ ਵਿੱਚ ਇਸ ਦੀ ਮੰਗ ਹੈ।
ਉਨ੍ਹਾਂ ਨੇ ਦੱਸਿਆ ਕਿ ਕ੍ਰੋਕਰ ਮੱਛੀ ਦੇ ਏਅਰ ਬਲੇਡਰ ਨਾਲ ਉਹ ਟਾਂਕੇ ਬਣਦੇ ਹਨ ਜੋ ਇਨਸਾਨ ਦੀ ਸਰਜਰੀ ਦੇ ਦੌਰਾਨ ਉਸ ਦੇ ਸਰੀਰ ਅੰਦਰ ਲਗਾਏ ਜਾਂਦੇ ਹਨ ਅਤੇ ਖ਼ਾਸ ਤੌਰ ''ਤੇ ਇਹ ਦਿਲ ਦੇ ਆਪਰੇਸ਼ਨ ਸਮੇਂ ਟਾਂਕੇ ਲਗਾਉਣ ਦੇ ਲਈ ਵਰਤਿਆ ਜਾਂਦਾ ਹੈ।
ਕਿਵੇਂ ਫੜੀ ਜਾਂਦੀ ਹੈ ਮੱਛੀ?
ਅਜਿਹਾ ਲੱਗਦਾ ਹੈ ਕਿ ਬਲੂਚੀ ''ਚ ਇਸ ਮੱਛੀ ਦਾ ਨਾਮ ਇਸ ਦੀ ਆਵਾਜ਼ ਦੀ ਵਜ੍ਹਾ ਨਾਲ ਕੁਰ ਰੱਖਿਆ ਗਿਆ ਹੈ।
ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਇਹ ਮੱਛੀ ''ਕੁਰ, ਕੁਰ'' ਦੀ ਆਵਾਜ਼ ਕੱਢਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਮੈਂਗ੍ਰੂਵਜ਼ ਦੀਆਂ ਦਰਾਰਾਂ ਵਿੱਚ ਅੰਡੇ ਦੇਣ ਲਈ ਆਉਂਦੀ ਹੈ।
ਉਨ੍ਹਾਂ ਮੁਤਾਬਕ ਜਿਹੜੇ ਤਜ਼ਰਬੇਕਾਰ ਮਛੇਰੇ ਹੁੰਦੇ ਹਨ, ਉਹ ਮੱਛੀ ਦੀ ਆਵਾਜ਼ ਸੁਣ ਕੇ ਜਾਲ ਸੁੱਟ ਕੇ ਫੜਨ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਘੰਟੇ-ਡੇਢ ਘੰਟੇ ਬਾਅਦ ਉਸ ਦੀ ਆਵਾਜ਼ ਬੰਦ ਹੋ ਜਾਂਦੀ ਹੈ ਤਾਂ ਜਾਲ ਖਿੱਚ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ:
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=orTVrbUU_-Q
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2c2b6b76-d766-49c7-9ace-84152ba7ebc5'',''assetType'': ''STY'',''pageCounter'': ''punjabi.international.story.57295144.page'',''title'': ''ਪਾਕਿਸਤਾਨ \''ਚ ਫੜੀ ਗਈ ਇਹ ਮੱਛੀ 7.80 ਲੱਖ ਰੁਪਏ \''ਚ ਕਿਉਂ ਵਿਕੀ'',''author'': ''ਮੁਹੰਮਦ ਕਾਜ਼ਿਮ'',''published'': ''2021-05-29T16:00:16Z'',''updated'': ''2021-05-29T16:00:16Z''});s_bbcws(''track'',''pageView'');