ਕੋਰੋਨਾਵਾਇਰਸ ਦੇ ‘ਲੈਬ ਤੋਂ ਲੀਕ ਹੋਣ’ ਦੀ ਥਿਓਰੀ ਨੂੰ ਵਿਗਿਆਨੀ ਹੁਣ ਕਿਉਂ ਗੰਭੀਰਤਾ ਨਾਲ ਲੈ ਰਹੇ ਹਨ

Saturday, May 29, 2021 - 04:21 PM (IST)

ਕੋਰੋਨਾਵਾਇਰਸ ਦੇ ‘ਲੈਬ ਤੋਂ ਲੀਕ ਹੋਣ’ ਦੀ ਥਿਓਰੀ ਨੂੰ ਵਿਗਿਆਨੀ ਹੁਣ ਕਿਉਂ ਗੰਭੀਰਤਾ ਨਾਲ ਲੈ ਰਹੇ ਹਨ
ਕੋਰੋਨਾਵਾਇਰਸ
Getty Images
ਲੈਬ ਲੀਕ ਥਿਊਰੂ ਬਾਰੇ ਚੀਨ ਨੇ ਸਿਰੇ ਤੋਂ ਨਕਾਰਿਆ

ਚੀਨ ਦੇ ਸ਼ਹਿਰ ਵੁਹਾਨ ਵਿਖੇ ਕੋਵਿਡ-19 ਦਾ ਪਤਾ ਲੱਗਣ ਤੋਂ ਲਗਭਗ ਡੇਢ ਸਾਲ ਬਾਅਦ ਵੀ ਇਹ ਸਵਾਲ ਰਹੱਸ ਬਣਿਆ ਹੋਇਆ ਹੈ ਕਿ ਵਾਇਰਸ ਪਹਿਲੀ ਵਾਰ ਕਿਵੇਂ ਉਭਰਿਆ ਸੀ।

ਪਰ ਹਾਲ ਹੀ ਦੇ ਹਫ਼ਤਿਆਂ ''ਚ ਵਿਵਾਦਪੂਰਨ ਦਾਅਵਾ ਕੀਤਾ ਗਿਆ ਹੈ ਕਿ ਇਹ ਮਹਾਮਾਰੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋ ਸਕਦੀ ਹੈ ਜਿਸ ਨੂੰ ਕਿ ਇਕ ਵਾਰ ਕਈ ਲੋਕਾਂ ਵੱਲੋਂ ਫ੍ਰਿੰਜ ਸਿਧਾਂਤ ਦੇ ਰੂਪ ''ਚ ਖਾਰਜ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ।

ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਸਬੰਧੀ ਇਕ ਜ਼ਰੂਰੀ ਜਾਂਚ ਦਾ ਐਲਾਨ ਕੀਤਾ ਹੈ, ਜੋ ਕਿ ਇਸ ਸਿਧਾਂਤ ਦਾ ਬਿਮਾਰੀ ਦੇ ਸੰਭਾਵਿਤ ਮੂਲ ਦੇ ਰੂਪ ''ਚ ਮੁਲਾਂਕਣ ਕਰਨਗੇ।

ਇਹ ਵੀ ਪੜ੍ਹੋ-

ਅਸੀਂ ਇੰਨ੍ਹਾਂ ਮੁਕਾਬਲੇ ਵਾਲੇ ਸਿਧਾਂਤਾ ਬਾਰੇ ਕੀ ਜਾਣਦੇ ਹਾਂ ਅਤੇ ਬਹਿਸ ਕਿਉਂ ਮਹੱਤਵ ਰੱਖਦੀ ਹੈ?

ਲੈਬ ਲੀਕ ਸਿਧਾਂਤ ਕੀ ਹੈ?

ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਇਕ ਲੈਬ ਤੋਂ ਅਚਾਨਕ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਪੈਦਾ ਹੋਇਆ ਸੀ। ਵੁਹਾਨ ''ਚ ਹੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਪਛਾਣ ਸਾਹਮਣੇ ਆਈ ਸੀ।

ਇਸ ਤਰਕ ਦੇ ਸਮਰਥਕ ਸ਼ਹਿਰ ''ਚ ਇਕ ਵੱਡੀ ਜੀਵ-ਵਿਗਿਆਨਕ ਖੋਜ ਸਹੂਲਤ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੇ ਹਨ।

ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਪਿਛਲੇ ਇਕ ਦਹਾਕੇ ਤੋਂ ਵੀ ਵੱਧ ਦੇ ਸਮੇਂ ਤੋਂ ਚਮਗਿੱਦੜਾਂ ''ਚ ਕੋਰੋਨਾਵਾਇਰਸ ਦੀ ਮੌਜੂਦਗੀ ਸਬੰਧੀ ਅਧਿਐਨ ਕਰ ਰਿਹਾ ਹੈ।

ਕੋਰੋਨਾਵਾਇਰਸ
Reuters
ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਵਿੱਚ ਲੈਬ ਲੀਕ ਸੈਂਟਰ

ਇਹ ਪ੍ਰਯੋਗਸ਼ਾਲਾ ਹੁਆਨਨ ਬਾਜ਼ਾਰ ਤੋਂ ਕੁਝ ਕਿਲੋਮੀਟਰ ਦੀ ਦੂਰੀ ''ਤੇ ਹੀ ਸਥਿਤ ਹੈ। ਇਹ ਉਹੀ ਬਾਜ਼ਾਰ ਹੈ ਜਿੱਥੇ ਲਾਗ ਦੇ ਮਾਮਲੇ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ।

ਜੋ ਲੋਕ ਇਸ ਸਿਧਾਂਤ ਦੀ ਹਿਮਾਇਤ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਇੱਥੋਂ ਹੀ ਫੈਲਿਆ ਹੋ ਸਕਦਾ ਹੈ ਅਤੇ ਫਿਰ ਹੁਆਨਨ ਬਜ਼ਾਰ ''ਚ ਗਿਆ ਹੋਣਾ ਹੈ।

ਵਧੇਰੇ ਲੋਕਾਂ ਦਾ ਤਰਕ ਹੈ ਕਿ ਇਹ ਵਾਇਰਸ ਤਿਆਰ ਕੀਤਾ ਨਹੀਂ ਬਲਕਿ ਜੰਗਲੀ ਤੌਰ ''ਤੇ ਇਕੱਠਾ ਕੀਤਾ ਵਾਇਰਸ ਹੈ।

ਇਹ ਵਿਵਾਦਿਤ ਸਿਧਾਂਤ ਸਭ ਤੋਂ ਪਹਿਲਾਂ ਮਹਾਮਾਰੀ ਦੇ ਸ਼ੁਰੂ ''ਚ ਉੱਭਰ ਕੇ ਸਾਹਮਣੇ ਆਇਆ ਸੀ ਅਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਇਸ ਦਾ ਪ੍ਰਚਾਰ ਕੀਤਾ ਗਿਆ ਸੀ।

ਕੁਝ ਲੋਕਾਂ ਨੇ ਤਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਇਸ ਨੂੰ ਇਕ ਜੀਵ ਵਿਗਿਆਨ ਦੇ ਇੱਕ ਸੰਭਵ ਹਥਿਆਰ ਵੱਜੋਂ ਵੀ ਬਣਾਇਆ ਜਾ ਸਕਦਾ ਹੈ।

ਹਾਲਾਂਕਿ ਮੀਡੀਆ ਅਤੇ ਰਾਜਨੀਤੀ ਦੇ ਮਾਹਰਾਂ ਨੇ ਇਸ ਨੂੰ ਸਾਜਿਸ਼ ਦੇ ਸਿਧਾਂਤ ਵੱਜੋਂ ਖਾਰਜ ਕਰ ਦਿੱਤਾ ਸੀ, ਪਰ ਦੂਜੇ ਪਾਸੇ ਕਈ ਅਜਿਹੇ ਵੀ ਸਨ ਜਿੰਨ੍ਹਾਂ ਨੇ ਇਸ ਦੀ ਸੰਭਾਵਨਾ ਬਾਰੇ ਵਧੇਰੇ ਜਾਂਚ ਕਰਨ ਦੀ ਮੰਗ ਵੀ ਰੱਖੀ ਸੀ।

ਫਿਰ ਵੀ ਇਹ ਵਿਚਾਰ ਹੁਣ ਹਾਲ ਦੇ ਕੁਝ ਹਫ਼ਤਿਆਂ ਤੋਂ ਮੁੜ ਉੱਭਰ ਕੇ ਸਾਹਮਣੇ ਆਇਆ ਹੈ।

ਇਹ ਮੁੜ ਚਰਚਾ ''ਚ ਕਿਉਂ ਆਇਆ ਹੈ?

ਇਸ ਸਿਧਾਂਤ ਦੇ ਮੁੜ ਚਰਚਾ ''ਚ ਆਉਣ ਦਾ ਇਕ ਕਾਰਨ ਇਹ ਵੀ ਹੈ ਕਿ ਅਮਰੀਕੀ ਮੀਡੀਆ ਦੇ ਆਲੇ-ਦੁਆਲੇ ਘੁੰਮਣ ਵਾਲੀਆਂ ਖ਼ਬਰਾਂ ਨੇ ਲੈਬ ਲੀਕ ਥਿਊਰੀ ''ਤੇ ਨਵੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ।

ਜੋਅ ਬਾਈਡਨ
EPA
ਵਾਇਰਸ ਦੀ ਉਤਪਤੀ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਏਜੰਸੀਆਂ ਨੂੰ 90 ਦਿਨਾਂ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ

ਇਸ ਦੇ ਨਾਲ ਹੀ ਕੁਝ ਵਿਗਿਆਨੀਆਂ ਨੇ ਪਹਿਲਾਂ ਇਸ ਸਿਧਾਂਤ ''ਤੇ ਸ਼ੱਕ ਜਤਾਇਆ ਸੀ, ਹੁਣ ਉਨ੍ਹਾਂ ਨੇ ਵੀ ਇਸ ਬਾਰੇ ਨਵੀਂ ਰਾਇ ਪੇਸ਼ ਕੀਤੀ ਹੈ।

ਇੱਕ ਵਰਗੀਕ੍ਰਿਤ ਅਮਰੀਕੀ ਖੁਫ਼ੀਆ ਰਿਪੋਰਟ ਅਨੁਸਾਰ ਇਸ ਵਾਰਿਸ ਦੀ ਲਾਗ ਸ਼ਹਿਰ ''ਚ ਫੈਲਣ ਤੋਂ ਕੁਝ ਸਮਾਂ ਪਹਿਲਾਂ ਹੀ ਨਵੰਬਰ 2019 ''ਚ ਵੁਹਾਨ ਲੈਬ ਦੇ ਤਿੰਨ ਖੋਜਕਰਤਾ ਹਸਪਤਾਲ ''ਚ ਜ਼ੇਰੇ ਇਲਾਜ ਸਨ।

ਇਸ ਹਫ਼ਤੇ ਇਹ ਖ਼ਬਰਾਂ ਅਮਰੀਕੀ ਮੀਡੀਆ ''ਚ ਸੁਰਖੀਆਂ ਬਣੀਆਂ ਹੋਈਆਂ ਹਨ।

ਪਰ ਇਹ ਵੀ ਖ਼ਬਰ ਆਈ ਸੀ ਕਿ ਬਾਇਡਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਲੈਬ ਲੀਕ ਸਿਧਾਂਤ ਦੇ ਸਬੰਧ ''ਚ ਸਥਾਪਤ ਕੀਤੀ ਗਈ ਅਮਰੀਕੀ ਵਿਦੇਸ਼ ਵਿਭਾਗ ਦੀ ਜਾਂਚ ਨੂੰ ਬੰਦ ਕਰ ਦਿੱਤਾ ਸੀ।

ਰਾਸ਼ਟਰਪਤੀ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਐਂਥੋਨੀ ਫੌਸੀ ਨੇ 11 ਮਈ ਨੂੰ ਯੂਐਸ ਸੈਨੇਟ ਕਮੇਟੀ ਨੂੰ ਦੱਸਿਆ, " ਇਹ ਸੰਭਾਵਨਾ ਯਕੀਨਨ ਮੌਜੂਦ ਹੈ ਅਤੇ ਮੈਂ ਖੁਦ ਇਸ ਦੀ ਮੁਕੰਮਲ ਜਾਂਚ ਦੇ ਹੱਕ ''ਚ ਹਾਂ।"

ਰਾਸ਼ਟਰਪਤੀ ਬਾਇਡਨ ਨੇ ਹੁਣ ਕਿਹਾ ਹੈ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕੋਵਿਡ-19 ਦੇ ਮੂਲ ਰੂਪ ''ਚ ਪੈਦਾ ਹੋਣ ਬਾਰੇ ਰਿਪੋਰਟ ਮੰਗੀ ਸੀ, ਜਿਸ ''ਚ ਇਹ ਵੀ ਸ਼ਾਮਲ ਹੈ ਕਿ ਕੀ ਇਹ ਕਿਸੇ ਲਾਗ ਪ੍ਰਭਾਵਿਤ ਜਾਨਵਰ ਨਾਲ ਮਨੁੱਖੀ ਸੰਪਰਕ ਨਾਲ ਜਾਂ ਫਿਰ ਕਿਸੇ ਪ੍ਰਯੋਗਸ਼ਾਲਾ ''ਚ ਦੁਰਘਟਨਾ ਵਾਪਰਨ ਦੇ ਕਾਰਨ ਪੈਦਾ ਹੋਇਆ ਹੈ।

ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਨਿਊਯਾਰਕ ਪੋਸਟ ਨੂੰ ਭੇਜੀ ਗਈ ਇਕ ਈਮੇਲ ਫਿਰ ਚਰਚਾ ''ਚ ਆਈ।

ਉਨ੍ਹਾਂ ਨੇ ਕਿਹਾ, "ਮੈਨੂੰ ਤਾਂ ਸ਼ੁਰੂ ਤੋਂ ਹੀ ਇਸ ਦਾ ਪਤਾ ਸੀ, ਪਰ ਮੇਰੀ ਹਮੇਸ਼ਾ ਆਲੋਚਨਾ ਹੀ ਹੁੰਦੀ ਰਹੀ। ਹੁਣ ਉਹ ਸਾਰੇ ਕਹਿ ਰਹੇ ਕਿ ''ਉਹ ਬਿਲਕੁੱਲ ਸਹੀ ਸੀ''।"

ਕੀ ਕਹਿਣਾ ਹੈ ਵਿਗਿਆਨੀਆਂ ਦਾ?

ਇਸ ਮੁੱਦੇ ''ਤੇ ਅਜੇ ਵੀ ਤੇਜ਼ ਬਹਿਸ ਛਿੜੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੀ ਜਾਂਚ ਆਪਣੇ ਨਤੀਜੇ ''ਤੇ ਅੱਪੜਣ ਹੀ ਵਾਲੀ ਸੀ ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਜਾਂਚ ਨੇ ਸਵਾਲਾਂ ਦੇ ਜਵਾਬ ਘੱਟ ਸਗੋਂ ਹੋਰ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਵਿਸ਼ਵ ਸਿਹਤ ਸੰਗਠਨ ਵੱਲੋਂ ਨਿਯੁਕਤ ਵਿਗਿਆਨੀਆਂ ਦੀ ਇਕ ਟੀਮ ਨੇ ਮਹਾਮਾਰੀ ਦੇ ਸਰੋਤ ਦੀ ਜਾਂਚ ਕਰਨ ਦੇ ਮਿਸ਼ਨ ''ਤੇ ਇਸ ਸਾਲ ਦੇ ਸ਼ੂਰੂ ''ਚ ਵੁਹਾਨ ਪਹੁੰਚ ਕੀਤੀ ਸੀ।

ਕੋਰੋਨਾਵਾਇਰਸ
BBC

ਵੁਹਾਨ ''ਚ 12 ਦਿਨ ਬਿਤਾਉਣ ਤੋਂ ਬਾਅਦ, ਜਿਸ ''ਚ ਪ੍ਰਯੋਗਸ਼ਾਲਾ ਦਾ ਦੌਰਾ ਵੀ ਸ਼ਾਮਲ ਸੀ, ਟੀਮ ਨੇ ਸਿੱਟਾ ਕੱਢਿਆ ਸੀ ਕਿ ਲੈਬ ਲੀਕ ਥਿਊਰੀ ''ਬੇਹੱਦ ਅਸੰਭਵ'' ਸੀ।

ਪਰ ਕਈਆਂ ਨੇ ਟੀਮ ਦੀਆਂ ਖੋਜਾਂ ''ਤੇ ਸਵਾਲ ਚੁੱਕੇ ਹਨ।

ਵਿਗਿਆਨੀਆਂ ਦੇ ਇਕ ਪ੍ਰਮੁੱਖ ਸਮੂਹ ਨੇ ਲੈਬ ਲੀਕ ਥਿਊਰੀ ਨੂੰ ਗੰਭੀਰਤਾ ਨਾਲ ਨਾ ਲੈਣ ''ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੀ ਅਲੋਚਨਾ ਕੀਤੀ ਹੈ।

ਇਸ ਜਾਂਚ ਨੂੰ ਸੈਂਕੜੇ ਪੰਨ੍ਹਿਆਂ ਦੀ ਰਿਪੋਰਟ ਦੇ ਮੁਕਬਾਲੇ ਸਿਰਫ ਕੁਝ ਪੰਨ੍ਹਿਆਂ ''ਚ ਹੀ ਸਮੇਟ ਦਿੱਤਾ ਗਿਆ ਹੈ।

ਵਿਗਿਆਨੀਆਂ ਨੇ ਸਾਇੰਸ ਮੈਗਜ਼ੀਨ ''ਚ ਲਿਖਿਆ ਸੀ, "ਜਦੋਂ ਤੱਕ ਸਾਨੂੰ ਲੋੜੀਂਦਾ ਡੇਟਾ ਹਾਸਲ ਨਹੀਂ ਹੁੰਦਾ ਹੈ, ਉਦੋਂ ਤੱਕ ਸਾਨੂੰ ਕੁਦਰਤੀ ਅਤੇ ਪ੍ਰਯੋਗਸ਼ਾਲਾ ਸਪਿਲਓਵਰ ਦੋਵਾਂ ਬਾਰੇ ਹੀ ਧਾਰਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"

ਹੁਣ ਮਾਹਰਾਂ ''ਚ ਇਸ ਸਬੰਧੀ ਆਮ ਸਹਿਮਤੀ ਹੋਰ ਵੱਧ ਰਹੀ ਹੈ ਕਿ ਪ੍ਰਯੋਗਸ਼ਾਲਾ ਰਿਸਾਵ ਨੂੰ ਹੋਰ ਗੰਭੀਰਤਾ ਅਤੇ ਸੂਖ਼ਮ ਤਰੀਕੇ ਨਾਲ ਜਾਂਚਿਆ ਜਾਣਾ ਚਾਹੀਦਾ ਹੈ।

ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡਾਨੋਮ ਗੈਬਰੇਈਅਸ ਨੇ ਵੀ ਇੱਕ ਨਵੀਂ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ, "ਸਾਰੀਆਂ ਹੀ ਧਾਰਨਾਵਾਂ ਖੁੱਲੀਆਂ ਰਹਿੰਦੀਆਂ ਹਨ ਅਤੇ ਹੋਰ ਅਧਿਐਨ ਦੀ ਜ਼ਰੂਰਤ ਹੁੰਦੀ ਹੈ।"

ਡਾ. ਫੌਕੀ ਨੇ ਹੁਣ ਕਿਹਾ ਹੈ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਹ ਵਾਇਰਸ ਕੁਦਰਤੀ ਤੌਰ ''ਤੇ ਪੈਦਾ ਹੋਇਆ ਹੈ। ਇਕ ਸਾਲ ਪਹਿਲਾਂ ਉਨ੍ਹਾਂ ਦਾ ਮੰਨਣਾ ਸੀ ਕਿ ਸੰਭਾਵਤ ਤੌਰ ''ਤੇ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ''ਚ ਫੈਲਿਆ ਸੀ।

ਚੀਨ ਇਸ ਦੀ ਵਰਤੋਂ ਕਿਸ ਲਈ ਕਰਦਾ ਹੈ?

ਚੀਨ ਨੇ ਇਸ ਸੁਝਾਅ ''ਤੇ ਪਲਟਵਾਰ ਕੀਤਾ ਹੈ ਕਿ ਹੋ ਸਕਦਾ ਹੈ ਕਿ ਵਾਇਰਸ ਕਿਸੇ ਪ੍ਰਯੋਗਸ਼ਾਲਾ ਤੋਂ ਨਿਕਲਿਆ ਹੋਵੇ ਅਤੇ ਇਸ ਦੀ ਗ਼ਲਤ ਵਰਤੋਂ ਹੋ ਰਹੀ ਹੋਵੇ।

ਚੀਨ ਨੇ ਸੁਝਾਅ ਦਿੱਤਾ ਹੈ ਕਿ ਸੰਭਾਵਨਾ ਹੈ ਕਿ ਕੋਰੋਨਾ ਵਾਇਰਸ ਕਿਸੇ ਦੂਜੇ ਦੇਸ਼ ਤੋਂ ਆਈ ਖੁਰਾਕੀ ਖੇਪ ਦੇ ਕਾਰਨ ਦੇਸ਼ ''ਚ ਫੈਲਿਆ ਹੋਵੇ।

ਚੀਨੀ ਸਰਕਾਰ ਨੇ ਆਪਣੇ ਇੱਕ ਪ੍ਰਮੁੱਖ ਵਾਇਰੋਲੋਜਿਸਟ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਵੱਲ ਇਸ਼ਾਰਾ ਕੀਤਾ ਹੈ, ਜਿਸ ''ਚ ਇਕ ਦੂਰ ਦਰਾਡੇ ਵਾਲੇ ਖੇਤਰ ''ਚ ਸਥਿਤ ਖਾਨ ''ਚ ਚਮਗਿੱਦੜ ਤੋਂ ਇੱਕਠੇ ਕੀਤੇ ਗਏ ਨਮੂਨਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਵੁਹਾਨ ਇੰਸਟੀਚਿਊਟ ''ਚ ਇੱਕ ਖੋਜਕਰਤਾ ਪ੍ਰੋ. ਸ਼ੀ ਝੇਂਗਲੀ ਨੇ ਪਿਛਲੇ ਹਫ਼ਤੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਸੀ, ਜਿਸ ''ਚ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਟੀਮ ਨੇ ਸਾਲ 2015 ''ਚ ਚੀਨ ਦੀਆਂ ਖਾਣਾਂ ''ਚ ਚਮਗਿੱਦੜ ''ਚ ਪਾਏ ਜਾਣ ਵਾਲੇ ਕੋਰੋਨਾਵਾਇਰਸ ਦੇ ਅੱਠ ਰੂਪਾਂ ਦੀ ਪਛਾਣ ਕੀਤੀ ਸੀ।

ਪ੍ਰੋ ਝੇਂਗਲੀ ਨੂੰ ਅਕਸਰ ਹੀ ''ਚੀਨ ਦੀ ਬੈਟਵੁਮੈਨ'' ਵੱਜੋਂ ਜਾਣਿਆ ਜਾਂਦਾ ਹੈ।

ਇਸ ਰਿਪੋਰਟ ''ਚ ਕਿਹਾ ਗਿਆ ਹੈ ਕਿ ਪੈਨਗੋਲਿਨ ਤੋਂ ਆਉਣ ਵਾਲੇ ਕੋਰੋਨਾਵਾਇਰਸ ਸਾਡੀ ਖੋਜ ''ਚ ਪਾਏ ਗਏ ਕੋਰੋਨਾਵਾਇਰਸ ਦੇ ਰੂਪਾਂ ਨਾਲੋਂ ਵਧੇਰੇ ਖ਼ਤਰਨਾਕ ਹਨ, ਜੋ ਕਿ ਮਨੁੱਖੀ ਸਿਹਤ ਨੂੰ ਤੁਰੰਤ ਪ੍ਰਭਾਵਿਤ ਕਰਦੇ ਹਨ।

ਚੀਨ ਦੇ ਸਰਕਾਰੀ ਮੀਡੀਆ ਨੇ ਅਮਰੀਕੀ ਸਰਕਾਰ ਅਤੇ ਪੱਛਮੀ ਮੀਡੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੀ ਨਿੰਦਾ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਗਲਤ ਖ਼ਬਰਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ।

ਕਮਿਊਨਿਸਟ ਪਾਰਟੀ ਦੀ ਮਾਲਕੀ ਵਾਲੇ ਗਲੋਬਲ ਟਾਈਮਜ਼ ਅਖ਼ਬਾਰ ਦੇ ਇਕ ਸੰਪਾਦਕੀ ਲੇਖ ''ਚ ਕਿਹਾ ਗਿਆ ਹੈ ਕਿ ਜਦੋਂ ਮਹਾਮਾਰੀ ਦੇ ਪੈਦਾ ਹੋਣ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਦੇ ਲੋਕਾਂ ਦੀ ਰਾਏ ਬੇਹੱਦ ਤਰਕਹੀਨ ਹੋ ਜਾਂਦੀ ਹੈ।

ਇਸ ਦੀ ਬਜਾਏ ਚੀਨ ਦੀ ਸਰਕਾਰ ਇਕ ਹੋਰ ਸਿਧਾਂਤ ''ਤੇ ਜ਼ੋਰ ਦੇ ਰਹੀ ਹੈ ਕਿ ਕੋਰੋਨਾ ਵਾਇਰਸ ਚੀਨ ਜਾਂ ਦੱਖਣ-ਪੂਰਬੀ ਏਸ਼ੀਆ ਤੋਂ ਆਏ ਫ੍ਰੋਜ਼ਨ ਮੀਟ ਜ਼ਰੀਏ ਵੁਹਾਨ ''ਚ ਫੈਲਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਕੋਈ ਹੋਰ ਸਿਧਾਂਤ ਵੀ ਮੌਜੂਦ ਹੈ?

ਜੀ ਹਾਂ, ''ਕੁਦਰਤੀ ਮੂਲ'' ਨਾਂਅ ਦਾ ਇਕ ਹੋਰ ਸਿਧਾਂਤ ਚਰਚਾ ''ਚ ਹੈ।''

ਇਸ ਸਿਧਾਂਤ ਦੇ ਅਨੁਸਾਰ ਇਹ ਵਾਇਰਸ ਕੁਦਰਤੀ ਤੌਰ ''ਤੇ ਜਾਨਵਰਾਂ ਤੋਂ ਮਨੁੱਖ ''ਚ ਫੈਲਿਆ ਹੈ ਅਤੇ ਇਸ ਦੇ ਫੈਲਾਅ ''ਚ ਕਿਸੇ ਵੀ ਵਿਗਿਆਨੀ ਜਾਂ ਪ੍ਰਯੋਗਸ਼ਾਲਾ ਦਾ ਹੱਥ ਨਹੀਂ ਹੈ।

ਇਸ ਕੁਦਰਤੀ ਮੂਲ ਦੀ ਧਾਰਨਾ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੋਵਿਡ-19 ਚਮਗਿੱਦੜਾਂ ਤੋਂ ਮਨੁੱਖ ''ਚ ਫੈਲਿਆ ਹੈ।

ਇਸ ਲਈ ਇਹ ਸੰਭਾਵਨਾ ਮੌਜੂਦ ਹੈ ਕਿ ਜਾਂ ਤਾਂ ਵਾਇਰਸ ਪਹਿਲਾਂ ਕਿਸੇ ਜਾਨਵਰ ''ਚ ਗਿਆ ਹੋਵੇਗਾ ਜਾਂ ਫਿਰ ਕਿਸੇ ਤੀਜੇ ਧਿਰ ਰਾਹੀਂ ਮਨੁੱਖ ''ਚ ਆਇਆ ਹੋਵੇਗਾ।

ਇਸ ਧਾਰਨਾ ਨੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੀ ਹਿਮਾਇਤ ਕੀਤੀ ਹੈ। ਰਿਪੋਰਟ ''ਚ ਕਿਹਾ ਗਿਆ ਸੀ ਕਿ ਵਧੇਰੇ ਸੰਭਾਵਨਾ ਹੈ ਕਿ ਕੋਵਿਡ ਕਿਸੇ ਦੂਜੇ ਰਾਹੀਂ ਮਨੁੱਖ ''ਚ ਦਾਖਲ ਹੋਇਆ ਹੈ।

ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ''ਚ ਇਸ ਧਾਰਨਾ ਨੂੰ ਵਿਆਪਕ ਪੱਧਰ ''ਤੇ ਸਵੀਕਾਰ ਕੀਤਾ ਗਿਆ ਸੀ, ਪਰ ਸਮਾਂ ਬੀਤਣ ਦੇ ਨਾਲ-ਨਾਲ ਵਿਗਿਆਨੀਆਂ ਨੇ ਆਪਣੀ ਖੋਜ ''ਚ ਪਾਇਆ ਕਿ ਚਮਗਿੱਦੜ ਜਾਂ ਕਿਸੇ ਹੋਰ ਜਾਨਵਰ ''ਚ ਅਜਿਹਾ ਵਾਇਰਸ ਮੌਜੂਦ ਨਹੀਂ ਹੈ ਜੋ ਕਿ ਕੋਵਿਡ-19 ਦੇ ਜੈਨੇਟਿਕ ਨਾਲ ਮੇਲ ਖਾਂਦਾ ਹੋਵੇ। ਇਸ ਖੋਜ ਨੇ ਇਸ ਸਿਧਾਂਤ ਦੀ ਪ੍ਰਮਾਣਿਕਤਾ ''ਤੇ ਸ਼ੱਕ ਜਤਾਇਆ ਹੈ।

ਇਹ ਇੰਨ੍ਹਾਂ ਖਾਸ ਕਿਉਂ ਹੈ?

ਵਿਸ਼ਵ ਪੱਧਰ ''ਤੇ ਵੱਡੀ ਗਿਣਤੀ ''ਚ ਲੋਕ ਮਹਾਮਾਰੀ ਕਾਰਨ ਪ੍ਰਭਾਵਿਤ ਹੋ ਰਹੇ ਹਨ ਅਤੇ ਹੁਣ ਤੱਕ ਇਹ ਮਹਾਮਾਰੀ ਦੁਨੀਆ ਭਰ ''ਚ 35 ਮਿਲੀਅਨ ਲੋਕਾਂ ਦੀਆਂ ਜਾਨਾਂ ਲੈ ਚੁੱਕੀ ਹੈ ਅਤੇ ਅਜੇ ਵੀ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

ਵੁਹਾਨ
Getty Images
ਵੁਹਾਨ ਦੇ ਹੁਆਨਨ ਬਾਜ਼ਾਰ ਵਿੱਚ ਸਭ ਤੋਂ ਪਹਿਲਾਂ ਵਾਇਰਸ ਫੈਲੇ ਜਾਣ ਦੀ ਗੱਲ ਆਖੀ ਗਈ ਸੀ

ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੇ ਮੁੜ ਪੈਦਾ ਹੋਣ ''ਤੇ ਰੋਕ ਲਗਾਉਣ ਲਈ ਵਾਇਰਸ ਕਿਵੇਂ ਅਤੇ ਕਿੱਥੇ ਪੈਦਾ ਹੋਇਆ ਹੈ, ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

ਜੇਕਰ ''ਜ਼ੂਨੋਟਿਕ'' ਸਿਧਾਂਤ ਸਹੀ ਸਾਬਤ ਹੋ ਜਾਂਦਾ ਹੈ ਤਾਂ ਇਹ ਖੇਤੀਬਾੜੀ ਅਤੇ ਜੰਗਲੀ ਜੀਵਣ ਨਾਲ ਸੰਬੰਧਤ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਡੇਨਮਾਰਕ ''ਚ ਮਿੰਕ ਫਾਰਮਿੰਗ ਜ਼ਰੀਏ ਵਾਇਰਸ ਦੇ ਫੈਲਣ ਦੇ ਡਰ ਕਾਰਨ ਲੱਖਾਂ ਹੀ ਮਿੰਕ ਖ਼ਤਮ ਕਰ ਦਿੱਤੇ ਗਏ ਹਨ।

ਪਰ ਇਹ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਵਪਾਰ ''ਤੇ ਵੀ ਪ੍ਰਭਾਵ ਪਾ ਸਕਦਾ ਹੈ, ਕਿਉਂਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਵਾਇਰਸ ਲੈਬ ਲੀਕ ਜਾਂ ਫ੍ਰੋਜ਼ਨ ਫੂਡ ਕਰਕੇ ਫੈਲਿਆ ਹੈ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।

ਇਸ ਦੇ ਨਾਲ ਹੀ ਪ੍ਰਯੋਗਸ਼ਾਲਾ ਤੋਂ ਇਸ ਦੇ ਰਿਸਾਵ ਹੋਣ ਦੀ ਪੁਸ਼ਟੀ ਨਾਲ ਵਿਸ਼ਵ ਦਾ ਚੀਨ ਪ੍ਰਤੀ ਰਵੱਈਆ ਵੀ ਪ੍ਰਭਾਵਿਤ ਹੋ ਸਕਦਾ ਹੈ।

ਦਰਅਸਲ ਚੀਨ ''ਤੇ ਤਾਂ ਪਹਿਲਾਂ ਹੀ ਦੋਸ਼ ਲੱਗ ਰਹੇ ਹਨ ਕਿ ਉਸ ਨੇ ਮਹਾਮਾਰੀ ਬਾਰੇ ਮਹੱਤਵਪੂਰਣ ਜਾਣਕਾਰੀ ਦੂਜੇ ਦੇਸ਼ਾਂ ਨਾਲ ਸਾਂਝੀ ਨਹੀਂ ਕੀਤੀ ਹੈ। ਅਮਰੀਕਾ ਅਤੇ ਚੀਨ ਦਰਮਿਆਨ ਸਬੰਧ ਵੀ ਤਣਾਅ ਦਾ ਸ਼ਿਕਾਰ ਹੋਏ ਹਨ।

ਵਾਸ਼ਿੰਗਟਨ ਸਥਿਤ ਐਂਟਲਾਟਿਕ ਕੌਂਸਲ ਦਾ ਮੈਂਬਰ ਜੈਮੀ ਮੈਟਜ਼ਲ, ਜਿਸ ਨੇ ਕਿ ਲੈਬ ਲੀਕ ਸਿਧਾਂਤ ਨੂੰ ਅਗਾਂਹ ਵਧਾਇਆ ਸੀ, ਨੇ ਬੀਬੀਸੀ ਨੂੰ ਦੱਸਿਆ, "ਪਹਿਲੇ ਦਿਨ ਤੋਂ ਹੀ ਚੀਨ ਆਪਣੇ ਦਾਅਵਿਆਂ ਨੂੰ ਸਾਬਤ ਕਰਨ ''ਚ ਲੱਗਾ ਹੋਇਆ ਹੈ।"

"ਜਿਵੇਂ-ਜਿਵੇਂ ਲੈਬ ਲੀਕ ਧਾਰਣਾ ਦੇ ਪ੍ਰਮਾਣ ਵੱਧਦੇ ਜਾ ਰਹੇ ਹਨ, ਸਾਨੂੰ ਉਨ੍ਹਾਂ ਸਾਰੀਆਂ ਪ੍ਰਮੁੱਖ ਧਾਰਨਾਵਾਂ ਦੀ ਪੂਰੀ ਜਾਂਚ ਦੀ ਵੀ ਮੰਗ ਕਰਨੀ ਚਾਹੀਦੀ, ਜੋ ਕਿ ਜ਼ਰੂਰੀ ਹਨ।"

ਪਰ ਕਈਆਂ ਨੇ ਜਲਦਬਾਜ਼ੀ ''ਚ ਚੀਨ ਨੂੰ ਦੋਸ਼ੀ ਠਹਿਰਾਉਣ ''ਤੇ ਸਾਵਧਾਨੀ ਵਰਤਣ ਦੀ ਗੱਲ ਕਹੀ ਹੈ।

ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਹਸਪਤਾਲ ''ਚ ਪ੍ਰੋ. ਡੇਲ ਫਿਸ਼ਰ ਨੇ ਬੀਬੀਸੀ ਨੂੰ ਦੱਸਿਆ, "ਇਸ ਸਮੇਂ ਸਾਨੂੰ ਥੋੜਾ ਸਬਰ ਕਰਨ ਦੀ ਲੋੜ ਹੈ ਪਰ ਇਸ ਦੇ ਨਾਲ ਨਾਲ ਸਾਨੂੰ ਡਿਪਲੋਮੈਟਿਕ ਵੀ ਹੋਣਾ ਚਾਹੀਦਾ ਹੈ। ਅਸੀਂ ਚੀਨ ਦੀ ਮਦਦ ਤੋਂ ਬਿਨ੍ਹਾਂ ਅਜਿਹਾ ਨਹੀਂ ਕਰ ਸਕਦੇ ਹਾਂ। ਇਸ ਲਈ ਕਿਸੇ ''ਤੇ ਦੋਸ਼ ਨਾ ਲਗਾਉਣ ਦੇ ਮਾਹੌਲ ਦੀ ਲੋੜ ਹੀ ਸਮੇਂ ਦੀ ਅਸਲ ਮੰਗ ਹੈ।"

ਇਹ ਵੀ ਪੜ੍ਹੋ:

https://www.youtube.com/watch?v=tpCsZ9DoSOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f02ecf3e-c366-4f1f-acf1-b9ead0d872c6'',''assetType'': ''STY'',''pageCounter'': ''punjabi.international.story.57281108.page'',''title'': ''ਕੋਰੋਨਾਵਾਇਰਸ ਦੇ ‘ਲੈਬ ਤੋਂ ਲੀਕ ਹੋਣ’ ਦੀ ਥਿਓਰੀ ਨੂੰ ਵਿਗਿਆਨੀ ਹੁਣ ਕਿਉਂ ਗੰਭੀਰਤਾ ਨਾਲ ਲੈ ਰਹੇ ਹਨ'',''published'': ''2021-05-29T10:50:56Z'',''updated'': ''2021-05-29T10:50:56Z''});s_bbcws(''track'',''pageView'');

Related News