ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਦੇ ਗ਼ੈਰ-ਮੁਸਲਿਮ ਘੱਟ ਗਿਣਤੀਆਂ ਲਈ ਗ੍ਰਹਿ ਮੰਤਰਾਲੇ ਨੇ ਇਹ ਐਲਾਨ ਕੀਤਾ - ਅਹਿਮ ਖ਼ਬਰਾਂ
Saturday, May 29, 2021 - 03:21 PM (IST)


ਭਾਰਤ ਦੇ ਗ੍ਰਹਿ ਮੰਤਰਾਲੇ ਨੇ 28 ਮਈ ਨੂੰ ਗੁਜਰਾਤ, ਰਾਜਸਥਾਨ, ਛੱਤੀਸਗੜ੍ਹ, ਹਰਿਆਣਾ ਅਤੇ ਪੰਜਾਬ ਵਿੱਚ ਰਹਿ ਰਹੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਪਰਵਾਸੀ ਘੱਟ-ਗਿਣਤੀ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਨੂੰ ਕਿਹਾ ਹੈ।
ਗ੍ਰਹਿ ਮੰਤਰਾਲੇ ਨੇ ਪੰਜਾਬ, ਹਰਿਆਣਾ ਦੇ ਗ੍ਰਹਿ ਸਕੱਤਰਾਂ ਨੂੰ ਇਨ੍ਹਾਂ ਪਰਵਾਸੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਅਧਿਕਾਰ ਦਿੱਤਾ ਹੈ। ਇਸ ਤੋਂ ਇਲਾਵਾ ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਜ਼ਿਲ੍ਹਾ ਮੈਜੀਸਟ੍ਰੇਟ ਨੂੰ ਵੀ ਇਹ ਅਧਿਕਾਰ ਦਿੱਤਾ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: 5G ਟਾਵਰਾਂ ਤੋਂ ਕੋਵਿਡ ਫ਼ੈਲਣ ਦੀਆਂ ਅਫ਼ਵਾਹਾਂ ਕਿੰਨੀਆਂ ਸਹੀ
- ਕੋਰੋਨਾ ਦੇ ਇਲਾਜ ''ਚ ਵਰਤੀ ਜਾ ਰਹੀ ‘ਐਂਟੀਬਾਡੀ ਕਾਕਟੇਲ’ ਦਵਾਈ ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ
- ਕੋਰੋਨਾ ਅਨਲੌਕ ''ਚ ਪਹਿਲਾਂ ਵਾਲੀਆਂ ਗ਼ਲਤੀਆਂ ਨਾ ਹੋਣ, ਇਸ ਲਈ ਸਰਕਾਰ ਚੁੱਕੇ ਇਹ ਕਦਮ
ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ ਨਾਗਰਿਕਤਾ ਕਾਨੂੰਨ 1955 ਦੇ ਸੈਕਸ਼ਨ 16 ਤਹਿਤ ਹੈ, ਜੋ ਕੇਂਦਰ ਸਰਕਾਰ ਨੂੰ ਕਿਸੇ ਅਧਿਕਾਰੀ ਜਾਂ ਅਥੌਰਿਟੀ ਨੂੰ ਕਿਸੇ ਵੀ ਸ਼ਕਤੀ (ਸੈਕਸ਼ਨ 10 ਅਤੇ 18 ਤੋਂ ਇਲਾਵਾ) ਸੌਂਪਣ ਵਿੱਚ ਸਮਰੱਥ ਬਣਾਉਂਦੀ ਹੈ।
ਨਾਗਰਿਕਤਾ ਕਾਨੂੰਨ, 1955 ਦੇ ਸੈਕਸ਼ਨ 16 ਤਹਿਤ ਸਰਕਾਰ ਨੇ ਇਨ੍ਹਾਂ ਨੂੰ ਨਾਗਰਿਕਤਾ ਦੇਣ ਦਾ ਅਧਿਕਾਰ ਦਿੱਤਾ ਹੈ। ਸੈਕਸ਼ਨ ਪੰਜ ਤਹਿਤ ਕੇਂਦਰ ਸਰਕਾਰ ਭਾਰਤ ਦੀ ਨਾਗਰਿਕਤਾ ਦੇ ਲਈ ਰਜਿਸਟ੍ਰੇਸ਼ਨ ਦਾ ਹੁਕਮ ਦਿੰਦੀ ਹੈ।
ਇਸ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਆਏ ਸਾਰੇ ਗ਼ੈਰ-ਮੁਸਲਿਮ ਘੱਟ ਗਿਣਤੀ ਲੋਕਾਂ ਨੂੰ ਨਾਗਰਿਕਤਾ ਮਿਲੇਗੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਕੋਰੋਨਾ ਦੀ ਦੂਜੀ ਲਹਿਰ ''ਚ ਪਹਿਲੀ ਵਾਰ ਦਿੱਲੀ ''ਚ 1000 ਤੋਂ ਘੱਟ ਮਾਮਲੇ ਰਿਪੋਰਟ ਹੋਏ - ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਦਿੱਲੀ ਵਿੱਚ ਪਹਿਲੀ ਵਾਰ ਲਾਗ ਦੇ 1000 ਤੋਂ ਵੀ ਘੱਟ ਮਾਮਲੇ ਰਿਪੋਰਟ ਹੋਏ ਹਨ।
https://twitter.com/ANI/status/1398531004290142211
ਉਨ੍ਹਾਂ ਨੇ ਕਿਹਾ, ''''ਦਿੱਲੀ ਵਿੱਚ ਪਿਛਲੇ 24 ਘੰਟੇ ''ਚ ਕੋਰੋਨਾ ਲਾਗ ਦੇ ਲਗਭਗ 900 ਮਾਮਲੇ ਰਿਪੋਰਟ ਹੋਏ ਹਨ। ਇਹ ਪਹਿਲੀ ਵਾਰ (ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ) ਹੈ ਕਿ ਦਿੱਲੀ ਵਿੱਚ ਇੱਕ ਹਜ਼ਾਰ ਤੋਂ ਘੱਟ ਮਾਮਲੇ ਰਿਪੋਰਟ ਹੋਏ ਹਨ।''''
ਇਸੇ ਦਰਮਿਆਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ''''ਦਿੱਲੀ ''ਚ 92 ਲੱਖ ਨੌਜਵਾਨ ਹਨ ਜਿਨ੍ਹਾਂ ਲਈ ਸਾਨੂੰ ਵੈਕਸੀਨ ਦੀ 1.84 ਕਰੋੜ ਖ਼ੁਰਾਕਾਂ ਦੀ ਲੋੜ ਹੈ। ਪਰ ਕੇਂਦਰ ਸਰਕਾਰ ਨੇ ਸਾਨੂੰ ਦੱਸਿਆ ਹੈ ਕਿ ਦਿੱਲੀ ਨੂੰ 10 ਜੂਨ ਤੋਂ ਪਹਿਲਾਂ ਵੈਕਸੀਨ ਨਹੀਂ ਮਿਲੇਗੀ। ਜਿਸ ਕਾਰਨ ਸਾਨੂੰ ਨੌਜਵਾਨਾਂ ਦੇ ਸਾਰੇ ਵੈਕਸੀਨੇਸ਼ਨ ਸੈਂਟਰ ਮਜਬੂਰਨ ਬੰਦ ਕਰਨੇ ਪਏ।''''
ਉਨ੍ਹਾਂ ਨੇ ਇਹ ਵੀ ਸਵਾਲ ਚੁੱਕੇ ਹਨ ਕਿ ਜੇ ਸੂਬਾ ਸਰਕਾਰਾਂ ਨੂੰ ਵੈਕਸੀਨ ਹਾਸਲ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਨਿੱਜੀ ਹਸਪਤਾਲਾਂ ਨੂੰ ਕਿਵੇਂ ਵੈਕਸੀਨ ਮਿਲ ਰਹੀ ਹੈ।
https://twitter.com/msisodia/status/1398555328346607616
IPL ਦੇ ਬਾਕੀ ਮੈਚ ਹੁਣ UAE ''ਚ ਖੇਡੇ ਜਾਣਗੇ
ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ ਬਾਕੀ ਬਚੇ ਮੈਚ ਹੁਣ ਸੰਯੁਕਤ ਅਰਬ ਅਮੀਰਾਤ (UAE) ''ਚ ਕਰਵਾਏ ਜਾਣਗੇ।
https://twitter.com/IPL/status/1398550032056340482
ਇਹ ਫ਼ੈਸਲਾ ਬੀਸੀਸੀਆਈ ਦੀ ਸਪੈਸ਼ਲ ਜਨਰਲ ਮੀਟਿੰਗ ਵਿੱਚ ਲਿਆ ਗਿਆ ਹੈ, ਜਿਸ ''ਚ ਸਾਰੇ ਮੈਂਬਰ ਬਾਕੀ ਮੈਚਾਂ ਨੂੰ ਯੂਏਈ ਵਿੱਚ ਕਰਵਾਉਣ ''ਤੇ ਸਹਿਮਤ ਹੋਏ।
ਇਸ ਤੋਂ ਪਹਿਲਾਂ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਲਾਗ ਨੂੰ ਦੇਖਦੇ ਹੋਏ ਚਾਰ ਮਈ ਨੂੰ ਆਈਪੀਐਲ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਸੀ।
ਇਸ ਦੌਰਾਨ ਕਈ ਟੀਮਾਂ ਦੇ ਖਿਡਾਰੀਆਂ ਦੇ ਕੋਵਿਡ-19 ਦੀ ਚਪੇਟ ਵਿੱਚ ਆਉਣ ਦੀਆਂ ਖ਼ਬਰਾਂ ਵੀ ਆਈਆਂ ਸਨ ਅਤੇ ਵਿਦੇਸ਼ੀ ਖਿਡਾਰੀ ਵਾਪਸ ਪਰਤ ਗਏ ਸਨ।
ਆਈਪੀਐਲ ਦੇ ਪਹਿਲੇ ਪੜਾਅ ਵਿੱਚ 29 ਮੈਚ ਹੋਏ ਸਨ ਅਤੇ ਹੁਣ 31 ਮੈਚ ਹੋਣੇ ਬਾਕੀ ਹਨ।
ਇਹ ਵੀ ਪੜ੍ਹੋ:
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=orTVrbUU_-Q
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7643cad5-5f21-4c64-aeef-f4d46dd5d06f'',''assetType'': ''STY'',''pageCounter'': ''punjabi.india.story.57292717.page'',''title'': ''ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਦੇ ਗ਼ੈਰ-ਮੁਸਲਿਮ ਘੱਟ ਗਿਣਤੀਆਂ ਲਈ ਗ੍ਰਹਿ ਮੰਤਰਾਲੇ ਨੇ ਇਹ ਐਲਾਨ ਕੀਤਾ - ਅਹਿਮ ਖ਼ਬਰਾਂ'',''published'': ''2021-05-29T09:45:45Z'',''updated'': ''2021-05-29T09:45:45Z''});s_bbcws(''track'',''pageView'');