ਕੋਰੋਨਾਵਾਇਰਸ: ਆਪਣੀ ਮਾਂ ਦੀ ਕਬਰ ਪੁੱਟਣ ਵਾਲੀ ਕੁੜੀ ਦੀ ਕਹਾਣੀ -5 ਅਹਿਮ ਖ਼ਬਰਾਂ
Saturday, May 29, 2021 - 08:06 AM (IST)

ਉਹ ਬੱਚੇ ਜਿਨ੍ਹਾਂ ਨੇ ਇਸ ਬਿਮਾਰੀ ਵਿੱਚ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ। ਇਨ੍ਹਾਂ ਵਿੱਚੋਂ ਕਈ ਖ਼ੁਦ ਲਾਗ ਪੀੜਤ ਹੋਣ ਕਾਰਨ ਹੋਰ ਵੀ ਇਕੱਲੇ ਪੈ ਸਕਦੇ ਹਨ।
ਅਜਿਹੇ ਬੱਚਿਆਂ ਦੀ ਮਦਦ ਦੀ ਅਪੀਲ ਸੋਸ਼ਲ ਮੀਡੀਆ ''ਤੇ ਵੀ ਸ਼ੇਅਰ ਕੀਤੀ ਜਾ ਰਹੀ ਹੈ।
ਹੁਣ ਸਰਕਾਰ ਅਜਿਹੇ ਬੱਚਿਆਂ ਦੀ ਮਦਦ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਗਰੂਕਤਾ ਫੈਲਾ ਰਹੀ ਹੈ ਅਤੇ ਹੋਰ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਲਈ ਆਰਥਿਕ ਮਦਦ ਅਤੇ ਮੁਫ਼ਤ ਸਿੱਖਿਆ ਵਰਗੇ ਕਦਮ ਚੁੱਕੇ ਹਨ।
ਕੋਰੋਨਾਵਾਇਰਸ ਦੀ ਇਸ ਚੁਣੌਤੀ ''ਤੇ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਦੀ ਵਿਸ਼ੇਸ਼ ਰਿਪੋਰਟ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਕੀ ਪਾਕਿਸਤਾਨ ਦੇ ਜ਼ਿਯਾ-ਉਲ-ਹਕ 1970 ''ਚ ''ਫਲਸਤੀਨੀਆਂ ਦੇ ਕਤਲ-ਏ-ਆਮ'' ''ਚ ਸ਼ਾਮਲ ਸਨ
- ਕੋਵਿਡ-19 ਪੌਜ਼ੀਟਿਵ ਕੁਝ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਚੋਣ ਕਰਨ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ
- ਕਾਲੀ, ਚਿੱਟੀ ਅਤੇ ਪੀਲੀ ਫੰਗਸ ਕੀ ਹੈ ਅਤੇ ਇਨ੍ਹਾਂ ਦੇ ਇਨਫੈਕਸ਼ਨ ਨੂੰ ਕਿਵੇਂ ਪਛਾਣੀਏ
ਪਟਿਆਲੇ ਦਾ ਪਿੰਡ ਅਗੇਤਾ ਇੰਝ ਕਰ ਰਿਹਾ ਮਹਾਮਾਰੀ ਤੋਂ ਬਚਾਅ
ਪਟਿਆਲਾ ਜ਼ਿਲ੍ਹੇ ਦੇ ਪਿੰਡ ਅਗੇਤਾ ਨੇ ਕੋਰੋਨਾ ਕਾਲ ਦੇ ਸਮੇਂ ਇੱਕ ਵੱਖਰੀ ਪਛਾਣ ਬਣਾਈ ਹੈ।
ਇਸ ਪਿੰਡ ਦੇ ਲੋਕ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ''ਚ ਵੀ ਹਿੱਸਾ ਪਾ ਰਹੇ ਹਨ। ਨਾਲ ਦੀ ਨਾਲ ਕੋਰੋਨਾ ਤੋਂ ਬਚਣ ਲਈ ਵਾਪਸੀ ਸਮੇਂ ਆਪਣੇ ਆਪ ਨੂੰ ਇਕਾਂਤਵਾਸ ਵੀ ਕਰਦੇ ਹਨ।
ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਵੱਲੋਂ ਉਨ੍ਹਾਂ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਦਿੱਲੀ ਜਾਂ ਹੋਰਨਾਂ ਥਾਵਾਂ ਤੋਂ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੇ ਲਈ 10 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰਨਾ ਜ਼ਰੂਰੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਕਿਸਾਨਾਂ ਦਾ ਪਟਿਆਲਾ ''ਚ ਧਰਨਾ, ਸੋਸ਼ਲ ਡਿਸਟੈਸਿੰਗ ਦੀ ਪਾਲਣਾ
ਪਟਿਆਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਤਿੰਨ ਦਿਨਾਂ ਧਰਨੇ ਦਾ ਆਗਾਜ਼ ਵੀਰਵਾਰ ਨੂੰ ਕਰ ਦਿੱਤਾ ਗਿਆ ਹੈ।
ਇਹ ਧਰਨਾ ਪੁੱਡਾ ਗਰਾਊਂਡ ਵਿੱਚ ਹੋ ਰਿਹਾ ਹੈ ਅਤੇ ਇਸ ਧਰਨੇ ਦੀ ਅਗਵਾਈ ਸੁਖਦੇਵ ਸਿੰਘ ਕੋਕਰੀਕਲਾਂ ਵੱਲੋਂ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਧਰਨਾ ਨਾ ਲਗਾਇਆ ਜਾਵੇ ਕਿਉਂਕਿ ਕੋਵਿਡ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ ਤੇ ਅਜਿਹੇ ''ਚ ਧਰਨਾ ਸੁਪਰ ਸਪਰੈਡਰ ਵਿੱਚ ਤਬਦੀਲ ਹੋ ਸਕਦਾ ਹੈ।
ਇਹ ਅਤੇ ਵੀਰਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਰਫ਼ਾਨ ਪਠਾਨ ਦੀ ਪਰਿਵਾਰਕ ਫ਼ੋਟੋ ਤੋਂ ਵਿਵਾਦ ਕਿਉਂ ਹੋਇਆ ਅਤੇ ਪਠਾਨ ਨੇ ਕੀ ਦਿੱਤਾ ਜਵਾਬ
ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਇੱਕ ਤਸਵੀਰ ਕਾਰਨ ਵਿਵਾਦ ਵਿੱਚ ਆ ਗਏ ਹਨ।
ਇਰਫਾਨ ਖਾਨ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੋਂ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਦਾ ਬੇਟਾ ਵੀ ਸੀ। ਇਹ ਤਸਵੀਰ 25 ਮਈ ਦੀ ਹੈ।
ਤਸਵੀਰ ਵਿੱਚ ਉਨ੍ਹਾਂ ਦੀ ਪਤਨੀ ਸਫ਼ਾ ਬੇਗ ਵੀ ਸਨ।
ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਤਸਵੀਰ ਕਾਰਨ ਵਿਵਾਦ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੀ ਪਤਨੀ ਦਾ ਚਿਹਰਾ ਢਕਿਆ ਹੋਇਆ ਸੀ।
ਬਾਅਦ ਵਿੱਚ ਉਨ੍ਹਾਂ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਉਹੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਆਪਣਾ ਚਿਹਰਾ ਉਨ੍ਹਾਂ ਦੀ ਪਤਨੀ ਨੇ ਆਪਣੀ ਮਰਜ਼ੀ ਨਾਲ ਢਕਿਆ ਸੀ।
ਇਸ ਤੋਂ ਬਾਅਦ ਕੁਝ ਲੋਕ ਉਨ੍ਹਾਂ ਦੇ ਪੱਖ ਵਿੱਚ ਵੀ ਖੜ੍ਹੇ ਹੋਏ। ਜਾਣੋ ਪੂਰਾ ਮਾਮਲਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਮਾਂ ਦੀ ਕਬਰ ਪੁੱਟਣ ਵਾਲੀ ਕੁੜੀ: ਕੋਰੋਨਾ ਕਰਕੇ ਅਨਾਥ ਹੋਏ ਬੱਚਿਆਂ ਦਾ ਹਾਲ

ਕੁਝ ਕੋਵਿਡ-19 ਪੌਜ਼ੀਟਿਵ ਔਰਤਾਂ ਨੂੰ ਗਰਭਪਾਤ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ

ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਨੂੰ ਆਰਗਨੋਜੈਨੇਸਿਸ (organogenesis) ਕਿਹਾ ਜਾਂਦਾ ਹੈ।
ਇਸ ਸਮੇਂ ਦੌਰਾਨ ਬੱਚੇ ਦੇ ਅੰਗ ਬਣਦੇ ਹਨ। ਜੇ ਇਸ ਮਿਆਦ ਦੇ ਦੌਰਾਨ ਕੁਝ ਹੋਰ ਦਵਾਈਆਂ ਲਈਆਂ ਜਾਂਦੀਆਂ ਹਨ ਤਾਂ ਇਹ ਬੱਚੇ ਦੇ ਅੰਗ ਬਣਨ ਦੀ ਪ੍ਰਕਿਰਿਆ ਨੂੰ ਨਕਾਰਾਤਮਕ ਤੌਰ ''ਤੇ ਪ੍ਰਭਾਵਿਤ ਕਰ ਸਕਦਾ ਹੈ।
ਕਈ ਵਾਰ ਦਿਲ ਵਿੱਚ ਨੁਕਸ ਹੁੰਦਾ ਹੈ ਅਤੇ ਕਈ ਵਾਰ ਹੱਥ ਅਤੇ ਪੈਰ ਸਹੀ ਤਰ੍ਹਾਂ ਨਹੀਂ ਬਣਦੇ।
ਪਰ, ਸਵਾਲ ਇਹ ਹੈ ਕਿ ਕਿੰਨੀਆਂ ਮਾਵਾਂ ਨੂੰ ਗਰਭਪਾਤ ਕਰਨ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ? ਜਿਹੜੀਆਂ ਔਰਤਾਂ ਵੀਹ ਸਾਲ ਦੀ ਉਮਰ ਦੇ ਆਸ ਪਾਸ ਦੀਆਂ ਹਨ, ਉਹ ਇਸ ਵਾਰ ਗਰਭਪਾਤ ਕਰਵਾ ਸਕਦੀਆਂ ਹਨ ਕਿਉਂਕਿ ਉਹ ਬਾਅਦ ਵਿੱਚ ਇਹ ਮੌਕਾ ਹਾਸਲ ਕਰ ਸਕਦੀਆਂ ਹਨ।
ਪਰ, ਉਹ ਔਰਤਾਂ ਜਿਨ੍ਹਾਂ ਨੂੰ ਕੁਝ ਹਾਰਮੋਨਲ ਸਮੱਸਿਆਵਾਂ ਹਨ, ਜਾਂ ਜੋ ਗਰਭ ਅਵਸਥਾ ਲਈ ਸਹੀ ਉਮਰ-ਹੱਦ ਨੂੰ ਪਾਰ ਕਰ ਰਹੀਆਂ ਹਨ, ਅਤੇ ਜਿਹੜੀਆਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਗਰਭਵਤੀ ਹੋਈਆਂ ਹਨ, ਉਹ ਹੁਣ ਵਧੇਰੇ ਇੰਤਜ਼ਾਰ ਨਹੀਂ ਕਰ ਸਕਦੀਆਂ ਅਤੇ ਇਸ ਲਈ ਉਹ ਗਰਭਪਾਤ ਬਾਰੇ ਵੀ ਸੋਚ ਨਹੀਂ ਸਕਦੀਆਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=81BsqWnvT9Q
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1c3074d5-6bee-4916-b8d8-e4d0e7a101ec'',''assetType'': ''STY'',''pageCounter'': ''punjabi.india.story.57291047.page'',''title'': ''ਕੋਰੋਨਾਵਾਇਰਸ: ਆਪਣੀ ਮਾਂ ਦੀ ਕਬਰ ਪੁੱਟਣ ਵਾਲੀ ਕੁੜੀ ਦੀ ਕਹਾਣੀ -5 ਅਹਿਮ ਖ਼ਬਰਾਂ'',''published'': ''2021-05-29T02:31:44Z'',''updated'': ''2021-05-29T02:31:44Z''});s_bbcws(''track'',''pageView'');