ਕੋਰੋਨਾਵਾਇਰਸ: ਭਾਰਤ ’ਚ ਹੋਈਆਂ ਮੌਤਾਂ ਬਾਰੇ ਅਮਰੀਕੀ ਅਖ਼ਬਾਰ ਦੀ ਰਿਪੋਰਟ ਦਾ ਭਾਰਤ ਸਰਕਾਰ ਨੇ ਕਿਸ ਅਧਾਰ ’ਤੇ ਖੰਡਨ ਕੀਤਾ- ਪ੍ਰੈੱਸ ਰਿਵੀਊ

Friday, May 28, 2021 - 09:21 AM (IST)

ਕੋਰੋਨਾਵਾਇਰਸ: ਭਾਰਤ ’ਚ ਹੋਈਆਂ ਮੌਤਾਂ ਬਾਰੇ ਅਮਰੀਕੀ ਅਖ਼ਬਾਰ ਦੀ ਰਿਪੋਰਟ ਦਾ ਭਾਰਤ ਸਰਕਾਰ ਨੇ ਕਿਸ ਅਧਾਰ ’ਤੇ ਖੰਡਨ ਕੀਤਾ- ਪ੍ਰੈੱਸ ਰਿਵੀਊ

ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਅਮਰੀਕੀ ਅਖ਼ਬਾਰ ਨਿਊ ਯਾਰਕ ਟਾਈਮਜ਼ ਦੀ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅਸਲ ਆਂਕੜਾ ਸਰਕਾਰੀ ਆਂਕੜੇ ਤੋਂ ਕਿਤੇ ਜ਼ਿਆਦਾ ਹੋਣ ਬਾਰੇ ਰਿਪੋਰਟ ਨੂੰ "ਬੇਬੁਨਿਆਦ" ਦੱਸਿਆ ਹੈ ਅਤੇ ਪੂਰੀ ਤਰ੍ਹਾਂ ਰੱਦ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਰਿਪੋਰਟ ਦੇ ਪੱਖ ਵਿੱਚ ਕੋਈ ਸਬੂਤ ਨਹੀਂ ਹੈ। (ਅਤੇ)ਅਖ਼ਬਾਰ ਨੇ "ਟੁੱਟੇ-ਭੱਜੇ ਕਿਆਸਾਂ" ''ਤੇ ਅਧਾਰਿਤ ਹੈ।

ਇਹ ਵੀ ਪੜ੍ਹੋ:

ਨਿਊ ਯਾਰਕ ਟਾਈਮਜ਼ ਨੇ ਰਿਪੋਰਟ -ਭਾਰਤ ਵਿੱਚ ਕੋਵਿਡ ਨਾਲ ਕਿੰਨੀਆਂ ਮੌਤਾਂ ਹੋਈਆਂ ਹੋਣਗੀਆਂ? ਵਿੱਚ ਲਾਗ ਨਾਲ ਘੱਟੋ-ਘੱਟ ਛੇ ਲੱਖ ਮੌਤਾਂ, ਥੋੜ੍ਹੇ ਖੁੱਲ੍ਹੇ ਅਨੁਮਾਨ ਵਿੱਚ 16 ਲੱਖ ਮੌਤਾਂ ਅਤੇ ਸਭ ਤੋਂ ਬੁਰੇ ਪ੍ਰਸੰਗ ਵਿੱਚ ਲਗਭਗ 42 ਲੱਖ ਮੌਤਾਂ ਦਾ ਕਿਆਸ ਪੇਸ਼ ਕੀਤਾ ਸੀ।

ਅਖ਼ਬਾਰ ਦੀ ਰਿਪੋਰਟ ਨੂੰ ਰੱਦ ਕਰਦਿਆਂ ਸਿਹਤ ਮੰਤਰਾਲਾ ਦੇ ਜੁਆਇੰਜਟ ਸੈਕਰੇਟਰੀ ਲਵ ਅਗੱਰਵਾਲ ਨੇ ਰਿਪੋਰਟ ਨੂੰ "ਬਿਲਕੁਲ ਹੀ ਬੇਬੁਨਿਆਦ ਅਤੇ ਬਿਲਕੁਲ ਝੂਠੀ ਅਤੇ ਬਿਨਾਂ ਕਿਸੇ ਸਬੂਤ ਦੇ" ਦੱਸਿਆ।

ਕੋਰੋਨਾਵਇਰਸ ਬਾਰੇ ਅਫ਼ਵਾਹਾਂ ਦਾ ਸ਼ਿਕਾਰ ਬਣ ਰਹੇ 5ਜੀ ਟਾਵਰ

5ਜੀ ਮੋਬਾਈਲ ਟਾਵਰ
Getty Images

5ਜੀ ਟੈਲੀਕਾਮ ਟਾਵਰਾਂ ਤੋਂ ਕੋਰੋਨਾਵਾਇਰਸ ਫ਼ੈਲਣ ਦੀਆਂ ਅਫ਼ਵਾਹਾਂ ਦੇ ਚਲਦਿਆਂ, ਪੰਜਾਬ ਵਿੱਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ 20 ਤੋਂ ਜ਼ਿਆਦਾ 5ਜੀ ਟੈਲੀਕਾਮ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

ਪਿਛਲੇ ਸਮੇਂ ਤੋਂ ਸੋਸ਼ਲਮੀਡੀਆ, ਵਟਸਐਪ ਉੱਪਰ ਅਫ਼ਵਾਹਾਂ ਵਾਲੇ ਮੈਸਜ ਅਤੇ ਵੀਡੀਓ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ 5ਜੀ ਦੀ ਪਰਖ ਨਾਲ ਅਤੇ ਚਿੜੀਆਂ ਦੀ ਮੌਤ ਨੂੰ ਟਾਵਰਾਂ ਦੁਆਰਾ ਛੱਡੀਆਂ ਜਾਂਦੀਆਂ ਕਿਰਨਾਂ ਨਾਲ ਜੋੜਿਆ ਜਾਂਦਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਟੈਲੀਕਾਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕਿਤੇ ਵੀ ਹਾਲੇ ਤੱਕ 5ਜੀ ਦੀ ਪਰਖ ਸ਼ੁਰੂ ਨਹੀਂ ਹੋਈ ਹੈ।

ਇਨ੍ਹਾਂ ਅਫ਼ਵਾਹਾਂ ਦੇ ਚਲਦਿਆਂ ਜਿੱਥੇ ਗਾਹਕਾਂ ਨੰ ਕਨੈਕਟੀਵਿਟੀ ਵਿੱਚ ਦਿੱਕਤਾਂ ਹਨ, ਉੱਥੇ ਹੀ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਨਵੇਂ ਟਾਵਰ ਲਗਾਉਣ ਅਤੇ ਪਹਿਲਾਂ ਤੋਂ ਲੱਗੇ ਹੋਏ ਟਾਵਰਾਂ ਦੇ ਰੱਖ-ਰਖਾਅ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਪਿਛਲੇ ਹਫ਼ਤੇ ਹਰਿਆਣਾ ਵਿੱਚ ਵੀ 5ਜੀ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖ਼ਬਰਾਂ ਸਨ।

ਹਰਿਆਣਾ ਵਿੱਚ ਟੈਲੀਫੋਨ ਟਾਵਰ ਇਨਫਰਾਸਟਰਕਚਰ ਪਰੋਵਾਈਡਰ ਐਸੋਸੀਏਸ਼ਨ ਦੇ ਸੀਨੀਅਰ ਮੈਨੇਜਰ ਰਾਹੁਲ ਢੱਲ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਸੀ ਕਿ ਪਿਥਲੇ ਦਸ ਦਿਨਾਂ ਦੌਰਾਨ ਉਨ੍ਹਾਂ ਦੇ ਚਾਰ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ 15-20 ਹੋਰ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਮੋਗੇ ਦੇ ਮੁੰਡੇ ਬਾਰੇ ਸਬਕ ਅਮਰੀਕੀ ਸਕੂਲਾਂ ਵਿੱਚ ਕਿਉਂ ਪੜ੍ਹਾਇਆ ਜਾਵੇਗਾ

ਕੈਨੇਡਾ ਵਸਦੇ ਪੰਜਾਬ ਦੇ ਮੋਗੇ ਦੇ ਸੰਦੀਪ ਸਿੰਘ ਕੈਲਾ (29) ਵੱਲੋਂ ਬਣਾਏ ਗਏ ਤਿੰਨ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਹੁਣ ਅਮਰੀਕਾ ਦੇ ਸਰਕਾਰੀ, ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਤੌਰ ''ਤੇ ਪੜ੍ਹਾਇਆ ਜਾਵੇਗਾ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੰਦੀਪ ਸਿੰਘ ਨੇ ਆਪਣੇ ਮੂੰਹ ਵਿੱਚ ਦੰਦਾਂ ਵਾਲਾ ਬੁਰਸ਼ ਲੈ ਕੇ ਉਸ ਉੱਪਰ ਫੁੱਟਬਾਲ ਘੁਮਾਈ ਫਿਰ ਉਸ ਨੇ ਆਪਣੀਆਂ ਉਂਗਲਾਂ ਤੇ ਤਿੰਨ ਫੁੱਟਬਾਲਾਂ ਘੁਮਾਉਣ ਦਾ ਕਾਰਨਾਮਾ ਕਰ ਦਿਖਾਇਆ।

ਇਸ ਤੋਂ ਇਲਾਵਾ ਉਸ ਦੇ ਚਾਰ ਵਿਸ਼ਵ ਰਿਕਾਰਾਡਾਂ ਬਾਰੇ ਵੀ ਇਸ ਕੋਰਸ ਵਿੱਚ ਸੰਦੀਪ ਦੇ ਪਰੈਕਟਿਸ ਬਾਰੇ ਵੀ ਪੜ੍ਹਾਇਆ ਜਾਵੇਗਾ।

ਕੋਵਿਡ ਟੈਸਟਿੰਗ ਦੇ ਰੇਟੇ ਇਕਸਾਰ ਹੋਣ- ਹਾਈ ਕੋਰਟ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਬਾਰੇ ਸੁਣਵਾਈ ਕਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਤਿੰਨਾਂ ਥਾਵਾਂ ''ਤੇ ਕੋਰੋਨਾਵਾਇਰਸ ਦੇ ਆਰਟੀ-ਪੀਸੀਆਰ ਟੈਸਟ ਦੀਆਂ ਕੀਮਤਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਬੈਂਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੈਅ ਕੀਤੀਆਂ ਕੀਮਤਾਂ ਨੂੰ ਦੇਖਦੇ ਹੋਏ ਸਾਨੂੰ ਲਗਦਾ ਹੈ ਕਿ ਹਰਿਆਣਾ ਅਤੇ ਚੰਡੀਗੜ੍ਹ ਨੂੰ ਆਪਣੀਆਂ ਕੀਮਤਾਂ ਉੱਪਰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=VSn-sY-ODCo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''88e27edf-d9cd-4697-a910-4853fb58573b'',''assetType'': ''STY'',''pageCounter'': ''punjabi.india.story.57278217.page'',''title'': ''ਕੋਰੋਨਾਵਾਇਰਸ: ਭਾਰਤ ’ਚ ਹੋਈਆਂ ਮੌਤਾਂ ਬਾਰੇ ਅਮਰੀਕੀ ਅਖ਼ਬਾਰ ਦੀ ਰਿਪੋਰਟ ਦਾ ਭਾਰਤ ਸਰਕਾਰ ਨੇ ਕਿਸ ਅਧਾਰ ’ਤੇ ਖੰਡਨ ਕੀਤਾ- ਪ੍ਰੈੱਸ ਰਿਵੀਊ'',''published'': ''2021-05-28T03:37:51Z'',''updated'': ''2021-05-28T03:37:51Z''});s_bbcws(''track'',''pageView'');

Related News