ਕੋਰੋਨਾਵਾਇਰਸ: ਭਾਰਤ ''''ਚ ਦੂਜੀ ਮਾਰੂ ਲਹਿਰ ਸਿਖਰ ''''ਤੇ ਪਹੁੰਚਣ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ

Thursday, May 27, 2021 - 11:51 AM (IST)

ਕੋਰੋਨਾਵਾਇਰਸ: ਭਾਰਤ ''''ਚ ਦੂਜੀ ਮਾਰੂ ਲਹਿਰ ਸਿਖਰ ''''ਤੇ ਪਹੁੰਚਣ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ
ਕੋਰੋਨਾਵਾਇਰਸ
EPA
14 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ 2 ਲੱਖ ਤੋਂ ਹੇਠਾਂ ਸੋਮਵਾਰ ਨੂੰ ਦਰਜ ਹੋਏ

ਭਾਰਤ ''ਚ 2.6 ਕਰੋੜ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ ਹਨ। ਇਹ ਅੰਕੜਾ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਨੂੰ ਦਰਸਾਉਂਦਾ ਹੈ। ਭਾਰਤ ਵਿਸ਼ਵਵਿਆਪੀ ਫੈਲੀ ਮਹਾਮਾਰੀ ਦਾ ਨਵਾਂ ਕੇਂਦਰ ਬਣ ਕੇ ਉਭਰਿਆ ਹੈ।

ਹਾਲ ਹੀ ਦੇ ਹਫ਼ਤਿਆਂ ''ਚ ਦੂਜੀ ਲਹਿਰ ਨੇ ਸਿਹਤ ਸੰਭਾਲ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਹਸਪਤਾਲਾਂ ਨੂੰ ਜ਼ਰੂਰੀ ਦਵਾਈਆਂ ਅਤੇ ਹੋਰ ਚੀਜ਼ਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਇਸ ਸਮੇਂ ਆਕਸੀਜਨ ਦੀ ਕਮੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ।

ਪਰ ਹੁਣ ਲਾਗ ਦੇ ਮਾਮਲੇ ਕੁਝ ਘੱਟਦੇ ਨਜ਼ਰ ਆ ਰਹੇ ਹਨ। 14 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਮਾਮਲੇ 200,000 ਤੋਂ ਘੱਟ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ-

ਤਾਂ ਕੀ ਫਿਰ ਦੂਜੀ ਲਹਿਰ ਆਪਣੇ ਅੰਤਿਮ ਪੜਾਅ ''ਤੇ ਪਹੁੰਚ ਰਹੀ ਹੈ?

ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਪੱਧਰ ''ਤੇ ਦੂਜੀ ਲਹਿਰ ਘੱਟ ਰਹੀ ਹੈ।

ਸਿਹਤ ਆਰਥਿਕ ਮਾਹਰ ਡਾਕਟਰ ਰੀਜੋ ਐਮ ਜੌਨ ਦੇ ਅਨੁਸਾਰ ਲਹਿਰ ਦੌਰਾਨ ਨਵੇਂ ਰਿਪੋਰਟ ਕੀਤੇ ਗਏ ਮਾਮਲਿਆਂ ਦਾ ਸੱਤ ਦਿਨੀਂ ਰੋਲਿੰਗ ਔਸਤ 3,92,000 ''ਤੇ ਪਹੁੰਚ ਗਈ ਸੀ ਅਤੇ ਹੁਣ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਨਵੇਂ ਮਾਮਲਿਆਂ ''ਚ ਗਿਰਾਵਟ ਆ ਰਹੀ ਹੈ।

ਭਾਵੇਂ ਕਿ ਦੂਜੀ ਲਹਿਰ ਸਮੁੱਚੇ ਤੌਰ ''ਤੇ ਭਾਰਤ ''ਚ ਘੱਟਦੀ ਨਜ਼ਰ ਆ ਰਹੀ ਹੈ ਪਰ ਸਾਰੇ ਰਾਜਾਂ ਦੀ ਸਥਿਤੀ ਇਕਸਮਾਨ ਨਹੀਂ ਹੈ। ਇੰਝ ਪ੍ਰਤੀਤ ਹੋ ਰਿਹਾ ਹੈ ਕਿ ਇਹ ਮਹਾਰਾਸ਼ਟਰ, ਦਿੱਲੀ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ''ਚ ਸਿਖਰ ਆ ਗਿਆ ਹੈ, ਪਰ ਤਾਮਿਲਨਾਡੂ ਤੇ ਉੱਤਰ ਪੂਰਬੀ ਰਾਜਾਂ ਦੇ ਵਧੇਰੇਤਰ ਹਿੱਸਿਆਂ ''ਚ ਮਾਮਲੇ ਵੱਧ ਰਹੇ ਹਨ।

ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ।

ਡਾ. ਜੌਨ ਅਨੁਸਾਰ ਇਸ ਲਈ ਲਹਿਰ ਦਾ ਪ੍ਰਭਾਵ ਇਕਸਾਰ ਨਹੀਂ ਹੈ ਅਤੇ ਬਹੁਤ ਸਾਰੇ ਰਾਜਾਂ ''ਚ ਰੋਜ਼ਾਨਾਂ ਨਵੇਂ ਮਾਮਲਿਆਂ ਦੀ ਗਿਣਤੀ ਸਿਖਰ ''ਤੇ ਜਾ ਰਹੀ ਹੈ।

ਡਾ. ਮੁਰਾਦ ਬਾਨਾਜੀ, ਜੋ ਕਿ ਮਿਡਲਸੇਕਸ ਯੂਨੀਵਰਸਿਟੀ ਲੰਡਨ ''ਚ ਗਣਿਤ ਵਿਗਿਆਨੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ, ਦਾ ਕਹਿਣਾ ਹੈ ਕਿ ਯਕੀਨਨ ਹੀ ਵਧੇਰੇਤਰ ਵੱਡੇ ਸ਼ਹਿਰਾਂ ''ਚ ਲਾਗ ਦਾ ਫੈਲਾਅ ਘੱਟ ਰਿਹਾ ਹੈ।

"ਪਰ ਕਮਜ਼ੋਰ ਪੇਂਡੂ ਨਿਗਰਾਨੀ ਪੂਰੀ ਤਸਵੀਰ ਨੂੰ ਗੁਝਲਦਾਰ ਬਣਾਉਂਦੀ ਹੈ।"

"ਇਹ ਸੰਭਵ ਹੈ ਕਿ ਦੇਸ਼ ਭਰ ''ਚ ਕੁੱਲ ਲਾਗ ਦਾ ਪ੍ਰਸਾਰ ਆਪਣੇ ਸਿਖਰ ''ਤੇ ਨਹੀਂ ਹੈ ਪਰ ਇਹ ਅੰਕੜਿਆਂ ''ਚ ਵਿਖਾਈ ਨਹੀਂ ਦੇ ਰਿਹਾ ਹੈ, ਕਿਉਂਕਿ ਜ਼ਿਆਦਾਤਰ ਦਿਹਾਤੀ ਖੇਤਰਾਂ ''ਚ ਇਸ ਨੇ ਆਪਣਾ ਪ੍ਰਭਾਵ ਹੁਣ ਸ਼ੁਰੂ ਕੀਤਾ ਹੈ।"

ਚੇਨਈ ਦੇ ਗਣਿਤ ਵਿਗਿਆਨ ਇੰਸਟੀਚਿਊਟ ਦੇ ਇੱਕ ਵਿਗਿਆਨੀ ਡਾ. ਸੀਤਾਭਰਾ ਸਿਨਹਾ ਮੁਤਾਬਕ ਸਥਾਨਕ ਪੱਧਰ ''ਤੇ ਇਸ ਤਰ੍ਹਾਂ ਦੇ ਵੱਖਰੇਵੇਂ ਤੋਂ ਇਹ ਅੰਦਾਜ਼ਾ ਲਗਾਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਸਰਗਰਮ ਮਾਮਲਿਆਂ ''ਚ ਤੇਜ਼ੀ ਨਾਲ ਗਿਰਾਵਟ ਦਾ ਦੇਸ਼ ਵਿਆਪੀ ਰੁਝਾਨ ਟਿਕਾਊ ਹੈ ਜਾਂ ਫਿਰ ਨਹੀਂ।

ਮਿਸ਼ੀਗਨ ਯੂਨੀਵਰਸਿਟੀ ਦੀ ਬਾਇਓਸਟੈਟਿਸ਼ੀਅਨ ਭ੍ਰਮਰ ਮੁਖਰਜੀ, ਜੋ ਕਿ ਇਸ ਮਹਾਮਾਰੀ ਨੂੰ ਨੇੜਿਓਂ ਵੇਖ ਰਹੇ ਹਨ, ਇਸ ਗੱਲ ਨਾਲ ਸਹਿਮਤ ਹਨ।

"ਇਹ ਧਾਰਣਾ ਕਿ ਸਿਖਰ ਦਾ ਸਮਾਂ ਲੰਘ ਚੁੱਕਾ ਹੈ, ਇਹ ਇੱਕ ਤਰ੍ਹਾਂ ਨਾਲ ਹਰ ਕਿਸੇ ਨੂੰ ਝੂਠੀ ਸੁਰੱਖਿਆ ਦੀ ਭਾਵਨਾ ਮਹਿਸੂਸ ਕਰਾ ਸਕਦੀ ਹੈ, ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਦੇ ਸੂਬੇ ਅਸਲ ''ਚ ਸੰਕਟ ''ਚ ਦਾਖਲ ਹੋ ਰਹੇ ਹੋਣ।"

ਕੋਰੋਨਾਵਾਇਰਸ
Reuters
ਪੇਂਡੂ ਇਲਾਕਿਆਂ ਵਿੱਚ ਵੀ ਮਹਾਮਾਰੀ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ

"ਇਸ ਲਈ ਸਾਨੂੰ ਇਹ ਸਪੱਸ਼ਟ ਕਰਨ ਦੀ ਜ਼ਰੂਰਤ ਹੈ ਕਿ ਇਸ ਸਮੇਂ ਕੋਈ ਵੀ ਰਾਜ ਸੁਰੱਖਿਅਤ ਸਥਿਤੀ ''ਚ ਨਹੀਂ ਅੱਪੜਿਆ ਹੈ।"

ਕੀ ਵਾਇਰਸ ਦੀ ਪ੍ਰਜਨਨ ਗਿਣਤੀ ਕੋਈ ਸੁਰਾਗ ਦਿੰਦੀ ਹੈ?

ਵਾਇਰਸ ਦਾ ਪ੍ਰਭਾਵਸ਼ਾਲੀ ਪ੍ਰਜਨਨ ਨੰਬਰ ਜਾਂ ਆਰਓ- ਬਿਮਾਰੀ ਦੇ ਫੈਲਣ ਦੀ ਯੋਗਤਾ ਬਾਰੇ ਜਾਣਨ ਦਾ ਇੱਕ ਤਰੀਕਾ ਹੈ। ਇਹ ਪਹਿਲਾਂ ਤੋਂ ਲਾਗ ਨਾਲ ਪ੍ਰਭਾਵਿਤ ਲੋਕਾਂ ਤੋਂ ਲਾਗ ਦੀ ਲਪੇਟ ''ਚ ਆਏ ਸੰਕ੍ਰਮਿਤ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਂਦਾ ਹੈ।

ਇੱਕ ਤੋਂ ਹੇਠਾਂ ਗਿਆ ਆਰਓ ਦਰਸਾਉਂਦਾ ਹੈ ਕਿ ਮਾਮਲਿਆਂ ਦੀ ਗਿਣਤੀ ''ਚ ਕਮੀ ਆ ਰਹੀ ਹੈ। ਭਾਰਤ ''ਚ 14 ਮਈ ਤੋਂ 18 ਮਈ ਦੇ ਦੌਰਾਨ ਆਰਓ ਪੱਧਰ ਇੱਕ ਤੋਂ ਹੇਠਾਂ ਗਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਡਾ. ਸਿਨਹਾ ਦਾ ਕਹਿਣਾ ਹੈ, "ਜੇਕਰ ਇਹ ਨਿਰੰਤਰ ਰੁਝਾਨ ਵੱਜੋਂ ਉਭਰਦਾ ਹੈ ਅਤੇ ਆਉਣ ਵਾਲੇ ਹਫ਼ਤਿਆਂ ''ਚ ਲਗਾਤਾਰ ਹੇਠਾਂ ਵੱਲ ਨੂੰ ਜਾਂਦਾ ਹੈ ਤਾਂ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਮਾਮਲਿਆਂ ਦੀ ਗਿਣਤੀ ''ਚ ਤੇਜ਼ੀ ਨਾਲ ਗਿਰਾਵਟ ਆ ਸਕਦੀ ਹੈ।"

"ਪਰ ਭਾਰਤ ''ਚ ਦੂਜੀ ਲਹਿਰ ਦੇ ਆਉਣ ਤੱਕ ਕਦੇ ਵੀ ਆਰਓ ਇੱਕ ਤੋਂ ਹੇਠਾਂ ਨਹੀਂ ਗਿਆ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।"

"ਜੇਕਰ ਕੁਝ ਰਾਜਾਂ ਦਾ ਆਰਓ ਨੰਬਰ ਉੱਚ ਹੁੰਦਾ ਹੈ ਤਾਂ ਇਹ ਬਹੁਤ ਹੀ ਸੰਭਵ ਹੈ ਕਿ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਪਰ ਇਸ ਸਮੇਂ ਸਰਗਰਮ ਮਾਮਲਿਆਂ ''ਚ ਆਈ ਕਮੀ ਇਹ ਦਰਸਾਉਂਦੀ ਹੈ ਕਿ ਇੱਥੇ ਮਹਾਮਾਰੀ ਨੇ ਆਪਣਾ ਪੂਰਾ ਜ਼ੋਰ ਨਹੀਂ ਲਗਾਇਆ ਹੈ।"

ਦੂਜੀ ਲਹਿਰ ਦੇ ਖ਼ਤਮ ਹੋਣ ਦੀ ਸੰਭਾਵਨਾ ਕਦੋਂ ਤੱਕ ਹੈ?

ਕੋਵਿਡ-19 ਦੀ ਪਹਿਲੀ ਲਹਿਰ ''ਚ ਮਾਮਲਿਆਂ ''ਚ ਗਿਰਾਵਟ ਦੀ ਦਰ ਬਹੁਤ ਹੌਲੀ ਸੀ। ਪਿਛਲੇ ਸਾਲ ਸਤੰਬਰ ਮਹੀਨੇ ਦੇ ਅਖੀਰ ''ਚ ਜਾ ਕੇ ਸਰਗਰਮ ਮਾਮਲੇ ਘੱਟਣੇ ਸ਼ੁਰੂ ਹੋਏ ਸਨ ਅਤੇ ਇਹ ਰੁਝਾਨ ਫਰਵਰੀ ਦੇ ਅੱਧ ਤੱਕ ਦੂਜੀ ਲਹਿਰ ਦੇ ਸ਼ੁਰੂ ਹੋਣ ਤੱਕ ਜਾਰੀ ਰਿਹਾ ਸੀ।

ਦੂਜੀ ਲਹਿਰ ''ਚ ਇਹ ਗਿਰਾਵਟ ਤੇਜ਼ੀ ਨਾਲ ਆ ਰਹੀ ਹੈ ਅਤੇ ਇਸ ਦੇ ਪਿੱਛੇ ਦੇ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਵਾਇਰਸ ਹੁਣ ਤੱਕ ਆਬਾਦੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਚੁੱਕਾ ਹੈ।

ਪਰ ਫਿਰ ਇਸ ਤੱਥ ਬਾਰੇ ਕੀ ਕਿ ਦੂਜੀ ਲਹਿਰ ਮਿਊਟੈਂਟ ਸਟਰੇਨਜ਼ ਰਾਹੀਂ ਫੈਲਦੀ ਪ੍ਰਤੀਤ ਹੋ ਰਹੀ ਹੈ ਅਤੇ ਪਹਿਲਾਂ ਤੋਂ ਸੰਕ੍ਰਮਿਤ ਵਿਅਕਤੀ ਵੀ ਇਸ ਦੀ ਝਪੇਟ ''ਚ ਆ ਸਕਦਾ ਹੈ।

ਕੋਰੋਨਾਵਾਇਰਸ
BBC

ਡਾ. ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਡਲਾਂ ਨੇ ਸੰਖੇਤ ਦਿੱਤਾ ਹੈ ਕਿ ਮਈ ਦੇ ਅਖੀਰ ਤੱਕ ਮਾਮਲੇ 1.50 ਲੱਖ ਤੋਂ 2 ਲੱਖ ਦੇ ਵਿਚਕਾਰ ਆ ਜਾਣਗੇ ਅਤੇ ਜੁਲਾਈ ਦੇ ਅਖੀਰ ਤੱਕ ਇਹ ਫਰਵਰੀ ''ਚ ਦਰਜ ਕੀਤੇ ਮਾਮਲਿਆਂ ਜਿੰਨੇ ਹੋ ਜਾਣਗੇ।

ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਸ ਗੱਲ ''ਤੇ ਵੀ ਬਹੁਤ ਨਿਰਭਰ ਕਰਦਾ ਹੈ ਕਿ ਭਾਰਤੀ ਸੂਬੇ ਕਿਸ ਤਰ੍ਹਾਂ ਨਾਲ ਸਥਾਨਕ ਲੌਕਡਾਊਨ ਨੂੰ ਹਟਾਉਂਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਰਾਜ ਜਾਂ ਦੇਸ਼ ਨੂੰ ਸੁਰੱਖਿਤ ਢੰਗ ਨਾਲ ਮੁੜ ਖੋਲ੍ਹਣ ਤੋਂ ਪਹਿਲਾਂ ਪੌਜ਼ੀਟਿਵ ਮਾਮਲਿਆਂ ਦੀ ਦਰ 14 ਦਿਨਾਂ ਤੋਂ 5% ਜਾਂ ਫਿਰ ਇਸ ਤੋਂ ਘੱਟ ਦਰਜ ਹੋਣੀ ਚਾਹੀਦੀ ਹੈ।

ਡਾ. ਜੌਨ ਦਾ ਕਹਿਣਾ ਹੈ ਕਿ ਜੇਕਰ ਭਾਰਤ ਰੋਜ਼ਾਨਾ ਔਸਤਨ 1.8 ਮਿਲੀਅਨ ਨਮੂਨਿਆਂ ਦੀ ਪਰਖ ਕਰਦਾ ਹੈ ਤਾਂ 5% ਪੌਜ਼ੀਟਿਵ ਦਰ ਦਾ ਮਤਲਬ ਹੈ ਕਿ ਪ੍ਰਤੀ ਦਿਨ 90 ਹਜ਼ਾਰ ਨਵੇਂ ਮਾਮਲਿਆਂ ਦਾ ਦਰ ਹੋਣਾ।

ਉਨ੍ਹਾਂ ਅੱਗੇ ਕਿਹਾ ਕਿ "ਇਹ ਇੱਕ ਸਿਹਤਮੰਦ ਸੰਕੇਤ ਹੋਵੇਗਾ ਕਿ ਚੀਜ਼ਾਂ ਕੰਟਰੋਲ ਅਧੀਨ ਹਨ।"

ਮੌਤਾਂ ਦੇ ਵੱਧ ਰਹੇ ਅੰਕੜਿਆਂ ਬਾਰੇ ਕੀ?

ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਜਾ ਅਜਿਹਾ ਦੇਸ਼ ਹੈ ਜਿੱਥੇ 3 ਲੱਖ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ।

ਮੌਤਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਈ ਮੌਤਾਂ ਅਧਿਕਾਰਤ ਤੌਰ ''ਤੇ ਦਰਜ ਹੀ ਨਹੀਂ ਹਨ।

ਡਾ. ਬਾਨਾਜੀ ਦਾ ਕਹਿਣਾ ਹੈ ਕਿ ਪ੍ਰਤੀ ਦਿਨ ਹੋ ਰਹੀਆਂ ਮੌਤਾਂ ਅਜੇ ਤੱਕ ਸਿਖਰ ''ਤੇ ਨਹੀਂ ਸਨ, ਕਿਉਂਕਿ ਮਾਮਲਿਆਂ ਦੇ ਸਿਖਰ ਤੱਕ ਪਹੁੰਚਣ ਅਤੇ ਮੌਤਾਂ ਨੂੰ ਸਿਖਰ ''ਤੇ ਪਹੁੰਚਣ ''ਚ ਸਮਾਂ ਲੱਗਦਾ ਹੈ। ਇੱਕ ਸਥਿਤੀ ਤੋਂ ਬਾਅਦ ਹੀ ਦੂਜੀ ਸਥਿਤੀ ਆਉਂਦੀ ਹੈ।

ਪਰ ਮਾਮਲਿਆਂ ਦੀ ਤਰ੍ਹਾਂ ਹੀ ਸੂਬਿਆਂ ਵਿਚਾਲੇ ਅਤੇ ਸ਼ਹਿਰੀ ਤੇ ਪੇਂਡੂ ਖੇਤਰਾਂ ''ਚ ਮੌਤਾਂ ਦੀ ਨਿਗਰਾਨੀ ਅਤੇ ਰਿਕਾਰਡਿੰਗ ''ਚ ਬਹੁਤ ਸਾਰੀ ਭਿੰਨਤਾ ਹੈ।

ਡਾ. ਬਾਨਾਜੀ ਦਾ ਕਹਿਣਾ ਹੈ ਕਿ "ਇੱਥੋਂ ਤੱਕ ਜਦੋਂ ਦਰਜ ਕੀਤੀਆਂ ਗਈਆਂ ਮੌਤਾਂ ਦੀ ਗਿਣਤੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ, ਉਦੋਂ ਤੱਕ ਸਾਨੂੰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਜਦੋਂ ਤੱਕ ਪੇਂਡੂ ਖੇਤਰਾਂ ''ਚ ਵੱਡੀ ਗਿਣਤੀ ''ਚ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਆਉਣੀਆਂ ਬੰਦ ਨਹੀਂ ਹੋ ਜਾਂਦੀਆਂ ਉਦੋਂ ਤੱਕ ਸਥਿਤੀ ਸਮਾਨ ਨਹੀਂ ਹੈ।"

ਮਹਿਰਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਹਟਣ ਤੋਂ ਬਾਅਦ ਲੋਕਾਂ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ
EPA
ਮਹਿਰਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਹਟਣ ਤੋਂ ਬਾਅਦ ਲੋਕਾਂ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ

ਡਾ. ਮੁਖਰਜੀ ਦਾ ਕਹਿਣਾ ਹੈ ਕਿ ਮਈ ਦੇ ਮੱਧ ਅਤੇ ਜੂਨ ਮਹੀਨੇ ''ਚ ਹੋਰ ਵੀ ਮੌਤਾਂ ਹੋਣ ਦੀ ਸੰਭਾਵਨਾ ਹੈ। ਮਾਡਲਾਂ ਦਾ ਅੰਦਾਜ਼ਾ ਹੈ ਕਿ ਇਸ ਅਰਸੇ ਦੌਰਾਨ 1 ਲੱਖ ਮੌਤਾਂ ਹੋ ਸਕਦੀਆਂ ਹਨ।

ਭਾਰਤ ''ਚ ਫੈਲੀ ਦੂਜੀ ਲਹਿਰ ਦੀ ਹੋਰਨਾਂ ਦੇਸ਼ਾਂ ਨਾਲ ਕਿਵੇਂ ਤੁਲਨਾ ਕੀਤੀ ਜਾਂਦੀ ਹੈ?

ਯੂਕੇ ਅਤੇ ਯੂਐਸ ਦੋਵਾਂ ਦੇਸ਼ਾਂ ''ਚ ਹੀ ਦੂਜੀ ਲਹਿਰ ''ਚ ਤੇਜ਼ ਉਛਾਲ ਅਤੇ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਜਨਵਰੀ ਦੇ ਸ਼ੁਰੂ ''ਚ ਹੀ ਦੋਵੇਂ ਦੇਸ਼ਾਂ ''ਚ ਦੂਜੀ ਲਹਿਰ ਸਿਖਰ ''ਤੇ ਸੀ।

ਡਾ. ਸਿਨਹਾ ਦੇ ਅਨੁਸਾਰ ਦੂਜੇ ਦੇਸ਼ਾਂ ''ਚ ਦੂਜੀ ਲਹਿਰ ''ਚ ਆਈ ਗਿਰਾਵਟ ਦੀ ਤੁਲਨਾ ਕਰਨੀ ਮੁਸ਼ਕਲ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਵਧੇਰੇਤਰ ਯੂਰਪ ''ਚ ਨਵੰਬਰ-ਜਨਵਰੀ ਦੇ ਆਸ-ਪਾਸ ਹੀ ਦੂਜੀ ਲਹਿਰ ਨੇ ਦਸਤਕ ਦੇ ਦਿੱਤੀ ਸੀ, ਜੋ ਕਿ ਆਮ ਤੌਰ ''ਤੇ ਫਲੂ ਦਾ ਮੌਸਮ ਹੁੰਦਾ ਹੈ।

ਇੱਥੋਂ ਤੱਕ ਕਿ ਆਮ ਸਾਲਾਂ ''ਚ ਇਸ ਅਰਸੇ ਦੌਰਾਨ ਵੱਡੀ ਗਿਣਤੀ ''ਚ ਲੋਕ ਸਾਹ ਲੈਣ ਦੀ ਸਮੱਸਿਆ ਨਾਲ ਪੀੜ੍ਹਤ ਹੁੰਦੇ ਹਨ। ਇਸ ਲਈ ਮਾਮਲਿਆਂ ''ਚ ਆਈ ਤੇਜ਼ੀ ਪੂਰੀ ਤਰ੍ਹਾਂ ਨਾਲ ਅਚਾਨਕ ਨਹੀਂ ਸੀ।

ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ''ਚ ਦੂਜੀ ਲਹਿਰ ''ਚ ਆਈ ਗਿਰਾਵਟ ਦੀ ਦਰ ਵੀ ਵੱਖੋ ਵੱਖ ਰਹੀ ਹੈ। ਜਰਮਨੀ ''ਚ ਦੂਜੀ ਲਹਿਰ ''ਚ ਆਈ ਗਿਰਵਾਟ ਪਹਿਲੀ ਲਹਿਰ ''ਚ ਆਈ ਗਿਰਾਵਟ ਨਾਲੋਂ ਹੌਲੀ ਸੀ। ਦੂਜੇ ਫਰਾਂਸ ''ਚ ਦੋਵੇਂ ਲੋਹਰਾਂ ''ਚ ਗਿਰਾਵਟ ਸਮਾਨ ਦਰ ਨਾਲ ਦਰਜ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ "ਮੈਨੂੰ ਨਹੀਂ ਲੱਗਦਾ ਕਿ ਅਸੀਂ ਭਾਰਤ ''ਚ ਦੂਜੀ ਲਹਿਰ ''ਚ ਆ ਰਹੀ ਗਿਰਾਵਟ ਦੀ ਦਰ ਦੇ ਅਧਾਰ ''ਤੇ ਕੋਈ ਆਲਮੀ ਨੇਮ ਪੇਸ਼ ਕਰ ਸਕਦੇ ਹਾਂ।"

ਅੱਗੇ ਕੀ ਹੋਵੇਗਾ?

ਭਾਰਤ ਨੂੰ ਹੋਰ ਵਧੇਰੇ ਸੂਖ਼ਮ ਅਤੇ ਰਣਨੀਤਕ ਯੋਜਨਾਵਾਂ ਦੀ ਲੋੜ ਹੋਵੇਗੀ ਕਿਉਂਕਿ ਇਹ ਦੂਜੀ ਲਹਿਰ ਕਾਰਨ ਲੱਗੇ ਲੌਕਡਾਊਨ ਨੂੰ ਖ਼ਤਮ ਕਰਨ ''ਚ ਮਦਦਗਾਰ ਹੋਣਗੀਆਂ।

ਮਾਹਰਾਂ ਦਾ ਕਹਿਣਾ ਹੈ ਕਿ ਇਨਡੋਰ ਡਾਇਨਿੰਗ, ਪੱਬ, ਕੌਫ਼ੀ ਸ਼ੋਪ, ਜਿੰਮ ਅਤੇ ਇਸ ਤਰ੍ਹਾਂ ਦੀ ਹੀ ਉੱਚ ਜੋਖਮ ਵਾਲੀਆਂ ਸਹੂਲਤਾਂ ਨੂੰ ਅਜੇ ਨਹੀਂ ਖੋਲ੍ਹਣਾ ਚਾਹੀਦਾ ਹੈ।

ਡਾ. ਮੁਖਰਜੀ ਦਾ ਕਹਿਣਾ ਹੈ ਕਿ ਖੁੱਲ੍ਹੇ ਅਤੇ ਬਾਹਰੀ ਖੇਤਰਾਂ ''ਚ ਵੀ 10 ਤੋਂ ਘੱਟ ਲੋਕਾਂ ਦੇ ਇੱਕਠ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ। ਗਰਮੀਆਂ ਦੇ ਮੌਸਮ ''ਚ ਏਅਰ ਕੰਡੀਸ਼ਨਡ ਹਾਲਾਂ ''ਚ ਵੱਡੇ ਵਿਆਹ ''ਵਾਇਰਸ ਪਿਟ'' ਦਾ ਕੰਮ ਕਰਦੇ ਹਨ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਵੱਡੇ ਪੱਧਰ ''ਤੇ ਟੀਕਾਕਰਨ ਮੁਹਿੰਮ ਦਾ ਆਗਾਜ਼ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਰੀਅਲ ਟਾਈਮ ਮਹਾਮਾਰੀ ਵਿਗਿਆਨ ਅਤੇ ਲੜੀਵਾਰ ਡੇਟਾ ਦੀ ਮਦਦ ਨਾਲ ਲਾਗ ਦੇ ਨਵੇਂ ਰੂਪਾਂ ਨੂੰ ਨਜ਼ਦੀਕ ਤੋਂ ਜਾਣਨ ਦੀ ਜ਼ਰੂਰਤ ਹੋਵੇਗੀ।

ਦੇਸ਼ ਨੂੰ ਪੂਲ ਟੈਸਟਿੰਗ ਅਤੇ ਗੰਦੇ ਪਾਣੀ ਦੀ ਟੈਸਟਿੰਗ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਡਾ. ਬਾਨਾਜੀ ਦਾ ਕਹਿਣਾ ਹੈ ਕਿ ਇਹ ਮੰਨਣਾ ਗਲਤ ਹੋਵੇਗਾ ਕਿ ਵਾਇਰਸ ਦਾ ਪ੍ਰਭਾਵ ਘੱਟ ਰਿਹਾ ਹੈ।

ਪ੍ਰਤੀਰੋਧਕ ਸ਼ਕਤੀ ਸਭ ਕੁਝ ਨਹੀਂ ਹੈ। ਵਾਇਰਸ ਦੇ ਪਹਿਲੇ ਰੂਪ ਦਾ ਸ਼ਿਕਾਰ ਹੋ ਚੁੱਕੇ ਲੋਕ ਇਸ ਦੇ ਨਵੇਂ ਰੂਪ ਨਾਲ ਵੀ ਪ੍ਰਭਾਵਿਤ ਹੋ ਸਕਦੇ ਹਨ ਅਤੇ ਬਿਮਾਰੀ ਨੂੰ ਦੂਜੇ ਲੋਕਾਂ ਤੱਕ ਸੰਚਾਰਿਤ ਵੀ ਕਰ ਸਕਦੇ ਹਨ।

ਭਾਰਤ ਨੇ ਅਜੇ ਤੱਕ ਆਪਣੇ 10% ਲੋਕਾਂ ਦਾ ਅੰਸ਼ਕ ਤੌਰ ''ਤੇ ਟੀਕਾਕਰਨ ਕੀਤਾ ਹੈ।

ਡਾ. ਜੌਨ ਦਾ ਕਹਿਣਾ ਹੈ, "ਮੈਨੂੰ ਨਹੀਂ ਲੱਗਦਾ ਕਿ ਅਸੀਂ ਉਦੋਂ ਤੱਕ ਆਮ ਸਥਿਤੀ ''ਚ ਪਰਤਣ ਬਾਰੇ ਸੋਚ ਸਕਦੇ ਹਾਂ ਜਦੋਂ ਤੱਕ ਕਿ 80% ਆਬਾਦੀ ਦਾ ਟੀਕਾਕਰਨ ਕਰਨ ਦੇ ਯੋਗ ਨਾ ਹੋ ਜਾਈਏ।"

ਉਦੋਂ ਤੱਕ ਕੋਵਿਡ ਤੋਂ ਬਚਾਅ ਲਈ ਦਿਸ਼ਾ-ਨਿਰਦੇਸ਼- ਮਾਸਕ ਪਾਉਣਾ, ਸਮਾਜਿਕ ਦੂਰੀ, ਸਾਫ ਸਫਾਈ ਦਾ ਧਿਆਨ, ਭਾਰੀ ਇੱਕਠ ਤੋਂ ਪਰਹੇਜ਼ ਆਦਿ ਦੀ ਪਾਲਣਾ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਹੀ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

ਡਾ. ਸਿਨਹਾ ਦਾ ਕਹਿਣਾ ਹੈ ਕਿ "ਕੋਵਿਡ-19 ''ਤੇ ਜਿੱਤ ਦੇ ਸ਼ੂਰੂਆਤੀ ਐਲਾਨ ਤੋਂ ਪਹਿਲਾਂ ਹੀ ਭਿਆਨਕ ਨਤੀਜੇ ਆ ਚੁੱਕੇ ਹਨ ਅਤੇ ਹੁਣ ਅਸੀਂ ਇਸ ਨੂੰ ਮੁੜ ਦੁਹਰਾਉਣਾ ਨਹੀਂ ਚਾਹੁੰਦੇ ਹਾਂ।"

ਇਹ ਵੀ ਪੜ੍ਹੋ:

https://www.youtube.com/watch?v=VSn-sY-ODCo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cb0f66a4-0019-4f62-9a3e-2e0375785f72'',''assetType'': ''STY'',''pageCounter'': ''punjabi.india.story.57260947.page'',''title'': ''ਕੋਰੋਨਾਵਾਇਰਸ: ਭਾਰਤ \''ਚ ਦੂਜੀ ਮਾਰੂ ਲਹਿਰ ਸਿਖਰ \''ਤੇ ਪਹੁੰਚਣ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ'',''author'': ''ਸੌਤਿਕ ਬਿਸਵਾਸ'',''published'': ''2021-05-27T06:17:18Z'',''updated'': ''2021-05-27T06:17:18Z''});s_bbcws(''track'',''pageView'');

Related News