ਕਿਸਾਨ ਅੰਦੋਲਨ: ਕੋਰੋਨਾ ''''ਤੇ ਕਿਸਾਨਾਂ ਦੀ ਤਿਆਰੀ ਸਰਕਾਰ ਨਾਲੋਂ ਕਿਤੇ ਵੱਧ- ਰਾਜੇਵਾਲ ਦਾ ਦਾਅਵਾ

Saturday, May 22, 2021 - 12:36 PM (IST)

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ਵਾਲੀ ਗੱਲ ਅੱਜ ਮੁੜ ਦੁਹਰਾਈ ਹੈ।

ਚੰਡੀਗੜ੍ਹ ਵਿੱਚ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਹ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਅਤੇ ਸਰਕਾਰ ਇਸ ਲਈ ਅੱਗੇ ਆਵੇ।

ਰਾਜਵੇਵਾਲ ਨੇ ਕਿਹਾ,''''ਅਸੀਂ ਸਰਕਾਰ ਨੂੰ ਕਿਹਾ ਹੈ ਕਿ ਗੱਲਬਾਤ ਤੁਹਾਡੇ ਵੱਲੋਂ ਬੰਦ ਕੀਤੀ ਗਈ ਹੈ। ਅਸੀਂ ਗੱਲਬਾਤ ਲਈ ਤਿਆਰ ਹਾਂ। ਗੱਲਬਾਤ ਤੋਂ ਟਲਣਾ ਲੋਕਤੰਤਰੀ ਸਰਕਾਰਾਂ ਦਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ।''''

''''ਲੋਕਤੰਤਰ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਦੁੱਖ-ਤਕਲੀਫ਼ ਪੁੱਛੇ।

ਇਹ ਵੀ ਪੜ੍ਹੋ:

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ''ਤੇ ਬੈਠੇ ਹਨ।

ਕਿਸਾਨਾਂ ਅਤੇ ਸਰਕਾਰ ਦਰਮਿਆਨ ਗਿਆਰਾਂ ਗੇੜਾਂ ਦੀ ਗੱਲਬਾਤ ਹੋਈ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਕਿਸਾਨ ਅੰਦੋਲਨ ਨੂੰ ਹੁਣ 6 ਮਹੀਨੇ ਹੋਣ ਜਾ ਰਹੇ ਹਨ।

ਰਾਜੇਵਾਲ ਨੇ ਹੋਰ ਕੀ ਕਿਹਾ

ਰਾਜੇਵਾਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਨਾ ਕੀਤਾ ਤਾਂ ਜਿਵੇਂ ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ਅਤੇ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਕੀਤਾ, ਉਸੇ ਤਰ੍ਹਾਂ ਅਸੀਂ ਯੂਪੀ ਅਤੇ ਉਤਰਾਖੰਡ ਵਿੱਚ ਵੀ ਸਰਕਾਰ ਖ਼ਿਲਾਫ਼ ਪ੍ਰਚਾਰ ਸ਼ੁਰੂ ਕਰਾਂਗੇ।

ਅੰਦੋਲਨ ਨੂੰ ਅੱਗੇ ਵਧਾਉਣ ਲਈ ਨੈਸ਼ਨਲ ਕਨਵੈਨਸ਼ਨ ਕਰਨ ਦੀ ਤਿਆਰੀ ਕਰ ਰਹੇ ਹਾਂ। ਕਨਵੈਨਸ਼ਨ ਦੀ ਤਰੀਕ ਕੋਵਿਡ ਕਾਰਨ ਤੈਅ ਨਹੀਂ ਕੀਤੀ ਜਾ ਸਕੀ ਹੈ। ਕੋਵਿਡ ਤੋਂ ਛੁਟਕਾਰਾ ਮਿਲਦਿਆਂ ਹੀ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ।

ਬਲਬੀਰ ਸਿੰਘ ਰਾਜੇਵਾਲ
BBC

26 ਮਈ ਨੂੰ ਬੁੱਧ ਪੂਰਨਿਮਾ ਹੈ, ਅਸੀਂ ਬੁੱਧ ਧਰਮ ਵਾਲਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਦਿਨ ਆ ਕੇ ਬੁੱਧ ਧਰਮ ਬਾਰੇ ਲੋਕਾਂ ਨੂੰ ਗਿਆਨ ਦੇਣ।

ਕੋਰੋਨਾਵਾਇਰਸ ''ਤੇ ਕੀ ਕਿਹਾ

ਮੋਰਚੇ ਵਾਲੀਆਂ ਥਾਵਾਂ ’ਤੇ ਕੋਰੋਨਾਵਾਇਰਸ ਦੇ ਖ਼ਤਰੇ ਬਾਰੇ ਰਾਜੇਵਾਲ ਨੇ ਕਿਹਾ, “ਅਸੀਂ ਕਦੇ ਨਹੀਂ ਚਾਹਾਂਗੇ ਕਿ ਸਾਡੇ ਮੋਰਚਿਆਂ ਵਿੱਚ ਬੈਠੇ ਆਪਣੇ ਜ਼ਿੰਦਗੀ ਭਰ ਦੇ ਸਾਥੀਆਂ ਨੂੰ ਕੋਵਿਡ ਕਰਵਾ ਕੇ ਮਰਵਾ ਦੇਈਏ।”

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉਨ੍ਹਾਂ ਨੇ ਕਿਹਾ ਕਿ ਮੋਰਚੇ ’ਤੇ ਕੋਰੋਨਾ ਤੋਂ ਬਚਾਅ ਦੇ ਜਿਹੜੇ ਉਪਰਾਲੇ ਸਾਡੇ ਵੱਲੋਂ ਕੀਤੇ ਗਏ ਹਨ ਉਸ ਤਰ੍ਹਾਂ ਦੇ ਬੰਦੋਬਸਤ ਤਾਂ ਸਰਕਾਰ ਦੇ ਕਿਤੇ ਮਿਲਦੇ ਹੀ ਨਹੀਂ।

ਸਿੰਘੂ ਬਾਰਡਰ ਤੇ ਦਸ ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਅਤੇ ਆਕਸੀਜਨ ਦੇ ਸਿਲੰਡਰ ਵੀ ਰੱਖੇ ਗਏ ਹਨ।

ਉੱਥੇ ਬਜ਼ੁਰਗਾਂ ਨੂੰ ਅਤੇ ਹੋਰ ਸਾਰਿਆਂ ਨੂੰ ਕਾੜ੍ਹੇ ਅਤੇ ਦਵਾਈਆਂ ਹਰ ਰੋਜ਼ ਵੰਡੀਆਂ ਜਾਂਦੀਆਂ ਹਨ। ਹਰ ਰੋਜ਼ ਲੰਗਰਾਂ ਵਿੱਚ ਕਾੜ੍ਹੇ ਬਣਾ ਕੇ ਲੋਕਾਂ ਨੂੰ ਅਵਾਜ਼ਾਂ ਲਗਾ ਕੇ ਪਿਲਾਏ ਜਾ ਰਹੇ ਹਨ, ਸਰਕਾਰ ਕਰ ਰਹੀ ਹੈ ਅਜਿਹਾ ਕੁਝ ਕਿਤੇ?

ਉਨ੍ਹਾਂ ਨੇ ਕਿਹਾ ਕਿ ਕੋਵਿਡ ਇੱਕ ਬੀਮਾਰੀ ਹੈ। ਵੀਹ ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਅਸੀਂ ਟੀਕਾਕਰਨ ਕਰਨਾ ਚਾਹੁੰਦੇ ਹਾਂ ਪਰ ਅੱਜ ਵੀਹ ਦਿਨਾਂ ਬਾਅਦ ਅਜੇ ਵੀ ਕੋਈ ਡਾਕਟਰ ਉੱਥੇ ਟੀਕਾ ਲਾਉਣ ਨਹੀਂ ਪਹੁੰਚਿਆ।

ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੋਵਿਡ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਏ ਅਤੇ ਮੁਫ਼ਤ ਟੀਕਾਕਰਨ ਕੀਤਾ ਜਾਵੇ।

ਰੇਪ ਕੇਸ ਬਾਰੇ ਕੀ ਕਿਹਾ?

ਕਿਸਾਨ
BBC
  • ਉਸ ਕੁੜੀ ਦਾ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।
  • ਉਹ ਕੁੜੀ ਕਿਸੇ ਕਿਸਾਨ ਸੋਸ਼ਲ ਆਰਮੀ ਨਾਲ ਆਈ ਸੀ।
  • ਅਸੀਂ ਕੁੜੀ ਦੇ ਪਿਤਾ ਨੂੰ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ।
  • ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਟੈਂਟ ਪੁੱਟ ਦਿਓ ਅਸੀਂ ਉਨ੍ਹਾਂ ਦਾ ਟੈਂਟ ਵੀ ਪੁਟਵਾ ਦਿੱਤਾ ਹੈ।
  • ਯੋਗਿੰਦਰ ਯਾਦਵ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ।

ਇਹ ਵੀ ਪੜ੍ਹੋ:

https://www.youtube.com/watch?v=xinX2sO4uhc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8759e95e-a364-4c34-af09-84d6ecd500e2'',''assetType'': ''STY'',''pageCounter'': ''punjabi.india.story.57210677.page'',''title'': ''ਕਿਸਾਨ ਅੰਦੋਲਨ: ਕੋਰੋਨਾ \''ਤੇ ਕਿਸਾਨਾਂ ਦੀ ਤਿਆਰੀ ਸਰਕਾਰ ਨਾਲੋਂ ਕਿਤੇ ਵੱਧ- ਰਾਜੇਵਾਲ ਦਾ ਦਾਅਵਾ'',''published'': ''2021-05-22T06:58:29Z'',''updated'': ''2021-05-22T07:04:26Z''});s_bbcws(''track'',''pageView'');

Related News