ਕਾਲੀ ਫੰਗਸ ਤੋਂ ਬਾਅਦ ਚਿੱਟੀ ਫੰਗਸ ਦੇ ਖ਼ਦਸ਼ੇ ਕਾਰਨ ਕੰਨ ਖੜ੍ਹੇ ਹੋਏ- ਪ੍ਰੈੱਸ ਰੀਵਿਊ

Friday, May 21, 2021 - 10:21 AM (IST)

ਸੰਕੇਤਕ ਤਸਵੀਰ
Getty Images

ਇਸ ਤੋਂ ਪਹਿਲਾਂ ਕਿ ਭਾਰਤ ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚੋਂ ਨਿਕਲ ਪਾਉਂਦਾ, ਦੇਸ਼ ਦੇ ਹੈਲਥ ਸਿਸਟਮ ਦੇ ਦਰਪੇਸ਼ ਇੱਕ ਨਵੀਂ ਚੁਣੌਤੀ ਫੰਗਲ ਇਨਫੈਕਸ਼ਨ ਦੇ ਰੂਪ ਵਿੱਚ ਮੂੰਹ ਪਾੜ ਕੇ ਆਣ ਖੜ੍ਹੀ ਹੋ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਾਲਾਂਕਿ ਇਸ ਗੱਲ ਦੀ ਕੋਈ ਅਧਿਕਾਰਿਤ ਪੁਸ਼ਟੀ ਹਾਲੇ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਬਿਹਾਰ ਵਿੱਚ ਕੁਝ ਮਰੀਜ਼ਾਂ ਵਿੱਚ ਵ੍ਹਾਈਟ ਫੰਗਲ ਇਨਫੈਕਸ਼ਨ ਦੇਖੀ ਗਈ ਹੈ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਵ੍ਹਾਈਟ ਫੰਗਲ ਬਲੈਕ ਨਾਲੋਂ ਜ਼ਿਆਦਾ ਘਾਤਕ ਹੈ। ਫੰਗਸ ਦਾ ਰੰਗ ਉਸ ਦੇ ਵਿਕਾਸ ਤੇ ਨਿਰਭਰ ਕਰਦਾ ਹੈ ਅਤੇ ਸਿੱਲ੍ਹੀਆਂ ਥਾਵਾਂ ''ਤੇ ਫੰਗਸ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਇਹ ਵੀ ਪੜ੍ਹੋ

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਦੇਸ਼ ਵਿੱਚ ਜਿੱਥੇ ਬਲੈਕ ਫੰਗਲ ਦੇ ਕੇਸ ਲਗਾਤਾਰ ਵਧ ਰਹੇ ਹਨ।

ਕੋਰੋਨਾ ਮਰੀਜ਼ਾਂ ਵਿੱਚ ਕਾਲ਼ੀ ਫੰਗਲ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਕੁਝ ਜਿਲ੍ਹਿਆਂ ਵਿੱਚ ਰਿਪੋਰਟ ਕੀਤੀ ਗਈ ਸੀ ਪਰ ਹੁਣ ਇਹ ਹੋਰ ਵੀ ਕਈ ਸੂਬਿਆਂ ਵਿੱਚ ਫੈਲ ਚੁੱਕੀ ਹੈ। ਜਿਵੇਂ- ਕਰਨਾਟਕ, ਉੱਤਰਾਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਹਰਿਆਣਾ, ਬਿਹਾਰ ਅਤੇ ਪੰਜਾਬ ਆਦਿ।

ਮਹਾਰਸ਼ਟਰ ਵਿੱਚ ਜਿੱਥੇ ਕੋਰੋਨਾ ਤੋਂ ਠੀਕ ਹੋਏ 1500 ਮਰੀਜ਼ਾਂ ਵਿੱਚ ਬਲੈਕ ਫੰਗਲ ਸਾਹਮਣੇ ਆਈ ਸੀ ਉੱਥੇ ਇਸ ਨਾਲ 90 ਜਾਨਾਂ ਜਾ ਚੁੱਕੀਆਂ ਹਨ।

ਹਰਿਆਣੇ ਤੋਂ ਬਾਅਦ ਪੰਜਾਬ ਨੇ ਬਲੈਕ ਫੰਗਲ ਨੂੰ ਨੋਟੀਫਾਈਏਬਲ ਡਿਜ਼ੀਜ਼ ਘੋਸ਼ਿਤ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੂਬੇ ਦੇ ਹਰੇਕ ਹਸਪਤਾਲ ਵਿੱਚ ਐਂਟੀ-ਫੰਗਲਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ।

https://www.youtube.com/watch?v=s5CCaWX1rt4

ਕੋਰੋਨਾ ਦੇਵੀ ਦਾ ਮੰਦਰ

ਕੋਇੰਬਟੋਰ ਵਿੱਚ ਕੋਰੋਨਾ ਦੇਵੀ ਦਾ ਇੱਕ ਮੰਦਰ ਬਣਾਇਆ ਗਿਆ। ਇੱਥੇ ਪਹਿਲਾਂ ਤੋਂ ਹੀ ਇੱਕ ਹੋਰ ਮੰਦਰ ਪਲੇਗ ਮਰੀਅੰਮਾ ਦਾ ਮੰਦਰ ਹੈ ਜੋ ਕਿ ਇੱਕ ਸਦੀ ਪੁਰਾਣਾ ਹੈ ਜਦੋਂ ਪਲੇਗ ਫੈਲਿਆ ਸੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਮਾਚੀਪੁਰੀ ਅਧਿਨਾਮ ਨੇ ਇੱਕ ਡੇਢ ਫੁੱਟ ਦੀ ਮੂਰਤੀ ਆਪਣੇ ਇਰੂਗਰੁ ਵਾਲੀ ਥਾਂ ਵਿੱਚ ਸਥਾਪਤ ਕੀਤੀ ਗਈ ਹੈ।

ਕਾਲੇ ਪੱਥਰ ਦੀ ਬਣੀ ਇਸ ਮੂਰਤੀ ਨੂੰ ਮੰਗਲਵਾਰ ਨੂੰ ਸਥਾਪਤ ਕੀਤਾ ਗਿਆ ਅਤੇ ਪੂਜਾ ਬੁੱਧਵਾਰ ਨੂੰ ਵੀ ਜਾਰੀ ਰਹੀ।

ਅਧਿਨਾਮ ਦੇ ਬੁਲਾਰੇ ਨੇ ਦੱਸਿਆ ਕਿ ਪੂਜਾ 48 ਦਿਨਾਂ ਤੱਕ ਜਾਰੀ ਰਹੇਗੀ ਜਦਕਿ ਮੱਥਾ ਟੇਕਣ ਲਈ ਮੰਦਰ ਕੋਵਿਡ ਹਦਾਇਤਾਂ ਮੁਤਾਬਕ ਹੀ ਖੋਲ੍ਹਿਆ ਜਾਵੇਗਾ।

ਅਧਿਨਾਮ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਸ਼੍ਰੀ ਸਵਾਲਿੰਗੇਸ਼ਵਰਾ ਸਵਾਮੀਗਲ ਨੇ ਕਿਹਾ, "ਆਪਣੇ ਪੁਰਿਆਂ ਕੇ ਨਕਸ਼ੇ-ਕਦਮਾਂ ਤੇ ਚਲਦਿਆਂ, ਅਸੀਂ ਕੋਰੋਨਾ ਦੇਵੀ ਦੀ ਮੂਰਤੀ ਸਥਾਪਤ ਕੀਤੀ ਹੈ, ਕਿਉਂਕਿ ਸਾਡਾ ਮੰਨਣਾ ਹੈ ਕਿ ਰੱਬ ਸਾਡੀ ਅਸਹਾਇ ਲੋਕਾਂ ਦੀ ਮਦਦ ਕਰੇਗਾ। ਅਸੀਂ 48 ਦਿਨਾਂ ਤੱਕ ਵਿਸ਼ੇਸ ਪੂਜਾ ਦਾ ਬੰਦੋਬਸਤ ਕਰਾਂਗੇ ਅਤੇ ਸਿਰਫ਼ ਅਧੀਨਾਮ ਦੇ ਸਟਾਫ਼ ਨੂੰ ਹੀ ਪੂਜਾ ਵਿੱਚ ਸ਼ਾਮਲ ਹੋਣ ਦੀ ਆਗਿਆ ਹੋਵੇਗੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੰਜਾਬ ਵਿੱਚ 83 ਫ਼ਸਦੀ ਮੌਤਾਂ ਕੋਮੌਰਬਿਡੀਟੀਜ਼ ਕਾਰਨ

ਕੋਰੋਨਾ ਵੈਕਸੀਨ
Getty Images

ਸਹਾਇਕ-ਬੀਮਾਰੀਆਂ ਵਾਲਿਆਂ ਕਾਰਨ ਪੰਜਾਬ ਨੂੰ ਕੋਰਨਾਵਾਇਰਸ ਦੀ ਉੱਚੀ ਮੌਤ ਦਰ ਨਾਲ ਭੁਗਤਣਾ ਪੈ ਰਿਹਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਵੀਹ ਦਿਨਾਂ ਦੌਰਾਨ ਕੋਵਿਡ-19 ਨਾਲ ਜਿਨ੍ਹਾਂ 35,00 ਲੋਕਾ ਦੀ ਜਾਨ ਗਈ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹੋਰ ਵੀ ਬੀਮਾਰੀਆਂ ਸਨ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸੂਬੇ ਦੀ 2.4 ਫ਼ੀਸਦੀ ਮੌਤ ਦਰ, ਜੋ ਕਿ ਦੇਸ਼ ਵਿੱਚ ਸਭ ਤੋਂ ਉੱਚੀ ਹੈ, ਦਾ ਕਰਾਨ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਅਲਾਗਸ਼ੀਲ ਬੀਮਾਰੀਆਂ ਜਿਵੇਂ ਹਾਈਬਲੱਡ ਪਰੈਸ਼ਰ ਅਤੇ ਸ਼ੂਗਰ ਦਾ ਹੋਣਾ ਹੈ।

ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਕੀਤੇ ਇੱਕ ਵਿਸ਼ਲੇਸ਼ਣ ਮੁਤਾਬਕ 83 ਫ਼ਸਦੀ ਕੋਮੌਰਬਿਡੀਟੀਜ਼ ਤੋਂ ਪੀੜਤ ਸਨ।

ਇਹ ਵੀ ਪੜ੍ਹੋ:

https://www.youtube.com/watch?v=oRwFjm35co8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0a99072d-ddfc-4c44-b459-63ac83af32b3'',''assetType'': ''STY'',''pageCounter'': ''punjabi.india.story.57196715.page'',''title'': ''ਕਾਲੀ ਫੰਗਸ ਤੋਂ ਬਾਅਦ ਚਿੱਟੀ ਫੰਗਸ ਦੇ ਖ਼ਦਸ਼ੇ ਕਾਰਨ ਕੰਨ ਖੜ੍ਹੇ ਹੋਏ- ਪ੍ਰੈੱਸ ਰੀਵਿਊ'',''published'': ''2021-05-21T04:46:40Z'',''updated'': ''2021-05-21T04:47:49Z''});s_bbcws(''track'',''pageView'');

Related News