ਇਜ਼ਰਾਈਲ-ਹਮਾਸ ਸੰਘਰਸ਼ ਦੇ ਸ਼ਿਕਾਰ ਬਣੇ ਬੱਚੇ ਦੀਆਂ ਉਹ ਗੱਲਾਂ ਜੋ ਪਿਤਾ ਨੂੰ ਰਹਿ-ਰਹਿ ਕੇ ਬੇਚੈਨ ਕਰਦੀਆਂ ਹਨ - 5 ਅਹਿਮ ਖ਼ਬਰਾਂ
Friday, May 21, 2021 - 08:36 AM (IST)
ਗਾਜ਼ਾ ''ਚ ਮਾਰੇ ਗਏ 219 ਲੋਕਾਂ ''ਚੋਂ ਘੱਟੋ-ਘੱਟ 63 ਬੱਚੇ ਹਨ। ਇਸ ਗੱਲ ਦੀ ਪੁਸ਼ਟੀ ਇੱਥੋਂ ਦੇ ਸਿਹਤ ਮੰਤਰਾਲੇ ਵੱਲੋਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਜ਼ਰਾਈਲ ''ਚ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੀ ਮੈਡੀਕਲ ਸੇਵਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਰਿਪੋਰਟ ''ਚ ਉਨ੍ਹਾਂ ਕੁਝ ਬੱਚਿਆਂ ਦੀਆਂ ਕਹਾਣੀਆਂ ਹਨ, ਜੋ ਇਸ ਸੰਘਰਸ਼ ਦਾ ਸ਼ਿਕਾਰ ਹੋਏ ਹਨ।
ਇਹ ਕਹਾਣੀ ਪੰਜ ਸਾਲ ਦੇ ਬੱਚੇ ਅਵੀਗਲ ਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸੁਸ਼ੀਲ ਕੁਮਾਰ: ਓਲੰਪੀਅਨ ਜਿਸ ਨੂੰ ਮਹਿੰਗੀਆਂ ਗੱਡੀਆਂ ਦਾ ਹੈ ਸ਼ੌਕ, ਜਾਣੋ ਉਸ ਬਾਰੇ ਖਾਸ ਗੱਲਾਂ
ਦੇਸ਼ ਲਈ ਕੁਸ਼ਤੀ ਵਿੱਚ ਦੋ ਮੈਡਲ ਜਿੱਤਣ ਵਾਲੇ ਓਲੰਪੀਅਨ ਸੁਸ਼ੀਲ ਕੁਮਾਰ ਦੀ ਅਗਾਊਂ ਜਮਾਨਤ ਰੱਦ ਹੋ ਗਈ ਹੈ। ਹਰਿਆਣੇ ਦੇ ਅਖਾੜਿਆਂ ਵਿੱਚ ਅੱਜ-ਕੱਲ ਇਹੀ ਚਰਚਾ ਦਾ ਵਿਸ਼ਾ ਹੈ।
ਪਿਛਲੇ ਦਿਨਾਂ ਵਿੱਚ ਇੱਕ 23 ਸਾਲ ਦੇ ਭਲਵਾਨ ਸਾਗਰ ਧਨਖੜ ਦੀ ਛਤਰਸਾਲ ਸਟੇਡੀਂਅਮ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਜਿਨ੍ਹਾਂ ਮੁਲਜ਼ਮਾਂ ਦੀ ਭਾਲ ਹੈ, ਉਨ੍ਹਾਂ ਵਿੱਚ ਸੁਸ਼ੀਲ ਕੁਮਾਰ ਮੁੱਖ ਮੁਲਜ਼ਮ ਵਜੋਂ ਸ਼ਾਮਲ ਹਨ।
ਰੋਹਤਕ ਦੇ ਇੱਕ ਸੀਨੀਅਰ ਭਲਵਾਲ ਨੇ ਆਪਣੇ ਨਾ ਗੁਪਤ ਰੱਖੇ ਜਾਣਂ ਦੀ ਸ਼ਰਤ ''ਤੇ ਦੱਸਿਆ ਕਿ ਸੁਸ਼ੀਲ ਨੂੰ ਇੱਕ ਰੁਤਬੇ ਵਾਲਾ ਲਾਈਫ਼ਸਟਾਈਲ ਜਿਊਣ ਦਾ ਸ਼ੌਂਕ ਹੈ।
ਸੁਸ਼ੀਲ ਕੁਮਾਰ ਜਦੋਂ ਵੀ ਛਤਰਸਾਲ ਸਟੇਡੀਅਮ ਤੋਂ ਬਾਹਰ ਕਿਸੇ ਪ੍ਰੋਗਰਾਮ ਵਿੱਚ ਜਾਂਦਾ ਹੈ ਤਾਂ ਉਸ ਨਾਲ 15-20 ਤਕੜੇ ਭਲਵਾਨ ਗੱਡੀਆਂ ਵਿੱਚ ਨਾਲ ਹੁੰਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
''ਗੰਗਾ ਚ ਤੈਰਦੀਆਂ ਲਾਸ਼ਾਂ, ਜੰਗਲੀ ਕੁੱਤੇ ਤੇ ਕਾਂ ਬੋਟੀਆਂ ਨੋਚ ਨੋਚ ਕੇ ਖਾ ਰਹੇ ਸਨ''
ਭਾਰਤ ਵਿਚ ਹਿੰਦੂਆਂ ਵਲੋਂ ਪਵਿੱਤਰ ਸਮਝੀ ਜਾਂਦੀ ਨਦੀ ਗੰਗਾ ''ਚ ਪਿਛਲੇ ਕੁਝ ਦਿਨਾਂ ਤੋਂ ਲਾਸ਼ਾਂ ਤੈਰਦੀਆਂ ਮਿਲ ਰਹੀਆਂ ਹਨ।
ਸੈਂਕੜੇ ਹੀ ਲਾਸ਼ਾਂ ਇਸ ਦੇ ਪਾਣੀ ''ਚ ਤੈਰਦੀਆਂ ਜਾਂ ਫਿਰ ਇਸ ਦੇ ਕੰਢੇ ਦਫ਼ਨਾਈਆਂ ਹੋਈਆਂ ਮਿਲ ਰਹੀਆਂ ਹਨ।
ਉੱਤਰੀ ਸੂਬੇ, ਉੱਤਰ ਪ੍ਰਦੇਸ਼ ਦੇ ਜਿੰਨ੍ਹਾਂ ਇਲਾਕਿਆਂ ''ਚ ਇਹ ਲਾਸ਼ਾਂ ਮਿਲ ਰਹੀਆਂ ਹਨ, ਉੱਥੋਂ ਦੇ ਵਸਨੀਕਾਂ ਨੂੰ ਡਰ ਹੈ ਕਿ ਇਹ ਕੋਵਿਡ ਨਾਲ ਪੀੜ੍ਹਤ ਲੋਕਾਂ ਦੀਆਂ ਹਨ।
ਭਾਰਤ ਹਾਲ ਦੇ ਕੁਝ ਹਫ਼ਤਿਆਂ ''ਚ ਮਹਾਮਾਰੀ ਦੀ ਦੂਜੀ ਲਹਿਰ ਨਾਲ ਕਹਿਰ ਜਿਹਾ ਟੁੱਟ ਗਿਆ ਹੈ।
ਇਸ ''ਚ 2.50 ਕਰੋੜ ਤੋਂ ਵੀ ਵੱਧ ਲਾਗ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 2,75,000 ਮੌਤਾਂ ਦਾ ਅੰਕੜਾ ਰਿਹਾ ਹੈ।
ਪਰ ਮਾਹਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਅੰਕੜੇ ਤੋਂ ਕਈ ਗੁਣਾ ਵੱਧ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਪ੍ਰਭਾਵਿਤ ਪਰਿਵਾਰਾਂ ਲਈ ਪੰਜਾਬ ਸਰਕਾਰ ਦੇ ਐਲਾਨ - ਅਹਿਮ ਖ਼ਬਰਾਂ
ਪੰਜਾਬ ਵਿੱਚ ਕੋਰੋਨਾ ਦੇ ਪ੍ਰਕੋਪ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਕੁਝ ਅਹਿਮ ਐਲਾਨ ਕੀਤੇ ਹਨ।
- ਕੋਰੋਨਾ ਮਹਾਮਾਰੀ ਕਰਕੇ ਹੋਏ ਅਨਾਥ ਬੱਚਿਆਂ ਨੂੰ ਇੱਕ ਜੁਲਾਈ ਤੋਂ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
- ਅਨਾਥ ਬੱਚਿਆਂ ਨੂੰ 21 ਸਾਲ ਦੀ ਉਮਰ ਹੋਣ ਤੱਕ ਇਹ ਰਾਹਤ ਮੁਹੱਈਆ ਕਰਵਾਈ ਜਾਵੇਗੀ।
- ਕਮਾਊ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਵੀ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਦਿੱਤੀ ਜਾਵੇਗੀ। ਇਹ ਪਹਿਲਾਂ ਤਿੰਨ ਸਾਲ ਮੁਹੱਈਆ ਕਰਵਾਈ ਜਾਵੇਗੀ ਤੇ ਫਿਰ ਹਾਲਾਤ ਦੀ ਘੋਖ ਕਰਨ ਤੋਂ ਬਾਅਦ ਵਧਾਈ ਵੀ ਜਾ ਸਕਦੀ ਹੈ।
- ਪੀੜਤ ਵਿਅਕਤੀ ਇਕ ਜੁਲਾਈ ਤੋਂ ਸੂਬੇ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਮੁਫ਼ਤ ਰਾਸ਼ਨ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਵੀ ਹੱਕਦਾਰ ਹੋਣਗੇ।
- ਸੂਬਾ ਸਰਕਾਰ ਪੀੜਤ ਪਰਿਵਾਰਿਕ ਮੈਂਬਰਾਂ ਨੂੰ ''ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ'' ਤਹਿਤ ਢੁੱਕਵੀਂ ਨੌਕਰੀ ਦਵਾਉਣ ਵਿੱਚ ਸਹਾਇਤਾ ਕਰੇਗੀ
ਇਸ ਤੋਂ ਇਲਾਵਾ ਕੋਰੋਨਾਵਾਇਰਸ ਨਾਲ ਜੁੜਿਆ ਵੀਰਵਾਰ ਦਾ ਪ੍ਰਮੁੱਖ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਗੁਰਚਰਨ ਸਿੰਘ ਚੰਨੀ: ਉੱਘੇ ਰੰਗਕਰਮੀ ਦੇ ਫਿਲਮ ਅਦਾਕਾਰ ਦਾ ਕੋਰੋਨਾ ਨਾਲ ਦੇਹਾਂਤ
ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਵੀਰਵਾਰ ਸਵੇਰ ਕੋਰੋਨਾ ਕਾਰਨ ਦੇਹਾਂਤ ਹੋ ਗਿਆ।
ਸੀਨੀਅਰ ਪੱਤਰਕਾਰ ਤੇ ਜਾਣੀ ਪਛਾਈ ਲੇਖਿਆ ਨਿਰੂਪਮਾ ਦੱਤ ਨੇ ਫੇਸਬੁੱਕ ਪੇਜ਼ ਉੱਤੇ ਚੰਨੀ ਦੀ ਤਸਵੀਰ ਨਾਲ ਇਹ ਮੰਦਭਾਗੀ ਖ਼ਬਰ ਸਾਂਝੀ ਕੀਤੀ ਹੈ।
ਫਿਲਮ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਗੁਰਚਰਨ ਸਿੰਘ ਚੰਨੀ ਦੇ ਸਦੀਵੀ ਵਿਛੋੜੇ ਉੱਤੇ ਦੱਖ ਜਾਹਰ ਕਰਦਿਆਂ ਇਸ ਨੂੰ ਕਲਾ ਤੇ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=oRwFjm35co8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fc8864f2-2912-4f81-a7e9-8a36ec728bd3'',''assetType'': ''STY'',''pageCounter'': ''punjabi.india.story.57196611.page'',''title'': ''ਇਜ਼ਰਾਈਲ-ਹਮਾਸ ਸੰਘਰਸ਼ ਦੇ ਸ਼ਿਕਾਰ ਬਣੇ ਬੱਚੇ ਦੀਆਂ ਉਹ ਗੱਲਾਂ ਜੋ ਪਿਤਾ ਨੂੰ ਰਹਿ-ਰਹਿ ਕੇ ਬੇਚੈਨ ਕਰਦੀਆਂ ਹਨ - 5 ਅਹਿਮ ਖ਼ਬਰਾਂ'',''published'': ''2021-05-21T02:51:37Z'',''updated'': ''2021-05-21T02:51:37Z''});s_bbcws(''track'',''pageView'');