ਕੋਰੋਨਾਵਾਇਰਸ : ''''ਗੰਗਾ ਚ ਤੈਰਦੀਆਂ ਲਾਸ਼ਾਂ, ਜੰਗਲੀ ਕੁੱਤੇ ਤੇ ਕਾਂ ਬੋਟੀਆਂ ਨੋਚ ਨੋਚ ਕੇ ਖਾ ਰਹੇ ਸਨ''''
Thursday, May 20, 2021 - 07:36 AM (IST)
ਭਾਰਤ ਦੀ ਸਭ ਤੋਂ ਪਵਿੱਤਰ ਨਦੀ ਗੰਗਾ ''ਚ ਪਿਛਲੇ ਕੁਝ ਦਿਨਾਂ ਤੋਂ ਲਾਸ਼ਾਂ ਤੈਰਦੀਆਂ ਮਿਲ ਰਹੀਆਂ ਹਨ।
ਸੈਂਕੜੇ ਹੀ ਲਾਸ਼ਾਂ ਇਸ ਦੇ ਪਾਣੀ ''ਚ ਤੈਰਦੀਆਂ ਜਾਂ ਫਿਰ ਇਸ ਦੇ ਕੰਢੇ ਦਫ਼ਨਾਈਆਂ ਹੋਈਆਂ ਮਿਲ ਰਹੀਆਂ ਹਨ।
ਉੱਤਰੀ ਸੂਬੇ, ਉੱਤਰ ਪ੍ਰਦੇਸ਼ ਦੇ ਜਿੰਨ੍ਹਾਂ ਇਲਾਕਿਆਂ ''ਚ ਇਹ ਲਾਸ਼ਾਂ ਮਿਲ ਰਹੀਆਂ ਹਨ, ਉੱਥੋਂ ਦੇ ਵਸਨੀਕਾਂ ਨੂੰ ਡਰ ਹੈ ਕਿ ਇਹ ਕੋਵਿਡ ਨਾਲ ਪੀੜ੍ਹਤ ਲੋਕਾਂ ਦੀਆਂ ਹਨ।
ਭਾਰਤ ਹਾਲ ਦੇ ਕੁਝ ਹਫ਼ਤਿਆਂ ''ਚ ਮਹਾਮਾਰੀ ਦੀ ਦੂਜੀ ਲਹਿਰ ਨਾਲ ਕਹਿਰ ਜਿਹਾ ਟੁੱਟ ਗਿਆ ਹੈ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ : ਪੰਜਾਬ ਵਿਚ ਕੋਵਿਡ ਨਾਲ ਹੁਣ ਤੱਕ 35 ਡਾਕਟਰਾਂ ਦੀ ਮੌਤ
- ਪਿਤਾ ਲਈ ਹਸਪਤਾਲ ''ਚ ਇੱਕ ਬੈੱਡ ਲਈ ਸੰਘਰਸ਼ ਕਰਦੇ ਪਰਿਵਾਰ ਦੀ ਜਦੋਂ ਗੁਰਦੁਆਰੇ ਨੇ ਕੀਤੀ ਮਦਦ
- ਕੋਰੋਨਾਵਾਇਰਸ : ਕੋਵਿਡ-19 ਨਾਲ ਸਭ ਤੋਂ ਘਟੀਆ ਤਰੀਕੇ ਨਾਲ ਨਿਪਟਣ ਵਾਲੇ ਸੰਸਾਰ ਦੇ 5 ਆਗੂ
ਇਸ ''ਚ 2.50 ਕਰੋੜ ਤੋਂ ਵੀ ਵੱਧ ਲਾਗ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ 2,75,000 ਮੌਤਾਂ ਦਾ ਅੰਕੜਾ ਰਿਹਾ ਹੈ।
ਪਰ ਮਾਹਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਅੰਕੜੇ ਤੋਂ ਕਈ ਗੁਣਾ ਵੱਧ ਹੈ।
ਨਦੀਆਂ ਦੇ ਕੰਢੇ ਪਈਆਂ ਲਾਸ਼ਾਂ, 24 ਘੰਟੇ ਜਲਦੀਆਂ ਚਿਤਾਵਾਂ ਅਤੇ ਸ਼ਮਸ਼ਾਨ ਘਾਟਾਂ ''ਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਜਗ੍ਹਾ ਦਾ ਨਾ ਮਿਲਣਾ, ਸਰਕਾਰੀ ਰਿਕਾਰਡ ਤੋਂ ਪਰੇ ਮੌਤਾਂ ਦੀ ਕਹਾਣੀ ਅਤੇ ਅਧਿਕਾਰਤ ਅੰਕੜਿਆਂ ਦੀ ਅਸਲੀਅਤ ਬਿਆਨ ਕਰਦਾ ਹੈ।
ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਸਥਾਨਕ ਪੱਤਰਕਾਰਾਂ, ਅਧਿਕਾਰੀਆਂ ਅਤੇ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕੀਤੀ ਅਤੇ ਨਦੀ ''ਚ ਤੈਰਦੀਆਂ ਲਾਸ਼ਾਂ ਦੇ ਪਿੱਛੇ ਦੀ ਕਹਾਣੀ ਬਾਰੇ ਜਾਣਨ ਦਾ ਯਤਨ ਕੀਤਾ।
ਅਸੀਂ ਵੇਖਿਆ ਕਿ ਇਸ ਸਥਿਤੀ ਪਿੱਛੇ ਰਵਾਇਤੀ ਮਾਨਤਾਵਾਂ, ਗਰੀਬੀ ਅਤੇ ਤੇਜ਼ੀ ਨਾਲ ਵੱਧ ਰਹੀ ਮਹਾਂਮਾਰੀ ਹੈ, ਜੋ ਕਿ ਸੈਂਕੜੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ।
ਨਦੀ ਕੰਢੇ ਸੈਂਕੜੇ ਹੀ ਕਬਰਾਂ
ਉੱਤਰ ਪ੍ਰਦੇਸ਼ ''ਚ ਇਸ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਸਥਿਤੀ ਦਾ ਸਭ ਤੋਂ ਪਹਿਲਾਂ 10 ਮਈ ਨੂੰ ਲੱਗਿਆ ਸੀ, ਜਦੋਂ ਸੂਬੇ ਦੀ ਸਰਹੱਦ ਨੇੜੇ ਬਿਹਾਰ ਦੇ ਚੌਸਾ ਪਿੰਡ ''ਚ ਦਰਿਆ ਕੰਢੇ 71 ਲਾਸ਼ਾਂ ਪਈਆਂ ਮਿਲੀਆਂ ਸਨ।
ਬਕਸਰ, ਜਿੱਥੇ ਕਿ ਚੌਸਾ ਪਿੰਡ ਪੈਂਦਾ ਹੈ, ਦੇ ਪੁਲਿਸ ਸੁਪਰਡੈਂਟ ਨੀਰਜ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਿਆਦਾਤਰ ਸੜ੍ਹ ਚੁੱਕੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ, ਡੀਐਨਏ ਦੇ ਨਮੂਨੇ ਲਏ ਗਏ ਸਨ ਅਤੇ ਉਨ੍ਹਾਂ ਨੂੰ ਨਦੀ ਕੰਢੇ ਟੋਏ ਪੱਟ ਕੇ ਦੱਬ ਦਿੱਤਾ ਗਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨ੍ਹਾਂ ''ਚੋਂ ਕੁਝ ਅਸਥੀਆਂ ਹੋ ਸਕਦੀਆਂ ਹਨ ਜਿੰਨ੍ਹਾਂ ਨੂੰ ਦਾਹ ਸਸਕਾਰ ਤੋਂ ਬਾਅਦ ਵਗਦੇ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਸ਼ੱਕ ਸੀ ਕਿ ਲਾਸ਼ਾਂ ਨੂੰ ਹੀ ਨਦੀ ''ਚ ਸੁੱਟ ਦਿੱਤਾ ਗਿਆ ਸੀ।
ਇਸ ਲਈ ਹੀ ਪੁਲਿਸ ਨੇ ਨਦੀ ''ਚ ਜਾਲ ਵਿਛਾ ਦਿੱਤਾ ਹੈ ਤਾਂ ਕਿ ਹੋਰ ਲਾਸ਼ਾਂ ਨੂੰ ਫੜਿਆ ਜਾ ਸਕੇ।
ਇਕ ਦਿਨ ਬਾਅਦ ਚੌਸਾ ਤੋਂ 6 ਮੀਲ ਮਤਲਬ ਕਿ 10 ਕਿਲੋਮੀਟਰ ਦੂਰ, ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਗਾਹਮਰ ਪਿੰਡ ''ਚ ਦਰਿਆ ਕੰਢੇ ਦਰਜਨਾਂ ਹੀ ਗਲੀਆਂ ਸੜੀਆਂ ਲਾਸ਼ਾਂ ਮਿਲੀਆਂ ਸਨ, ਜਿੰਨ੍ਹਾਂ ਦੀ ਜੰਗਲੀ ਕੁੱਤੇ ਅਤੇ ਕਾਂ ਬੋਟੀ-ਬੋਟੀ ਕਰ ਰਹੇ ਸਨ।
ਇਹ ਵੀ ਪੜ੍ਹੋ-
- ਗੰਗਾ ਵਿਚ ਲਾਸ਼ਾਂ ਕਿੱਥੋਂ ਤੇ ਕਿਵੇਂ ਆ ਰਹੀਆਂ ਤੇ ਇਹ ਕੌਣ ਅਤੇ ਕਿਉਂ ਵਹਾ ਰਿਹਾ
- ਗੰਗਾ ਵਿਚ ਲਾਸ਼ਾਂ ਸੁੱਟੇ ਜਾਣ ਦਾ ਯੋਗੀ ਸਰਕਾਰ ਨੇ ਕੀ ਦੱਸਿਆ ਕਾਰਨ - ਸਰਕਾਰੀ ਦਸਤਾਵੇਜ਼
- ਗੰਗਾ ਵਿਚ ਲਾਸ਼ਾਂ ਕਿੱਥੋਂ ਤੇ ਕਿਵੇਂ ਆ ਰਹੀਆਂ ਤੇ ਇਹ ਕੌਣ ਅਤੇ ਕਿਉਂ ਵਹਾ ਰਿਹਾ
ਸਥਾਨਕ ਲੋਕਾਂ ਨੇ ਕਿਹਾ ਕਿ ਇਹ ਲਾਸ਼ਾਂ ਕਈ ਦਿਨਾਂ ਤੋਂ ਨਹਿਰ ਕੰਢੇ ਪਈਆਂ ਰਹੀਆਂ ਸਨ, ਪਰ ਅਧਿਕਾਰੀਆਂ ਨੇ ਉਨ੍ਹਾਂ ਵੱਲੋਂ ਲਾਸ਼ਾਂ ਤੋਂ ਪੈਦਾ ਹੋ ਰਹੀ ਬਦਬੂ ਦੀਆਂ ਸ਼ਿਕਾਇਤਾਂ ਉਦੋਂ ਤੱਕ ਨਜ਼ਰਅੰਦਾਜ਼ ਕੀਤੀਆਂ ਜਦੋਂ ਤੱਕ ਬਿਹਾਰ ''ਚ ਨਦੀ ਕੰਢੇ ਪਾਣੀ ''ਚ ਤੈਰਦੀਆਂ ਲਾਸ਼ਾਂ ਸੁਰਖੀਆਂ ਨਹੀਂ ਬਣੀਆਂ ਸਨ।
ਬਾਲੀਆ ਜ਼ਿਲ੍ਹੇ ਦੇ ਪਿੰਡ ਵਾਸੀਆਂ ਨੂੰ ਵੀ ਦਰਜਨਾਂ ਹੀ ਗਲੀਆਂ ਸੜੀਆਂ ਲਾਸ਼ਾਂ ਪਾਣੀ ''ਚ ਤੈਰਦੀਆਂ ਮਿਲੀਆਂ ਸਨ। ਪਿੰਡਵਾਸੀ ਸਵੇਰ ਵੇਲੇ ਜਦੋਂ ਦੇਸ਼ ਦੀ ਸਭ ਤੋਂ ਪਵਿੱਤਰ ਨਦੀ ''ਚ ਇਸ਼ਨਾਨ ਕਰਨ ਗਏ ਤਾਂ ਉਨ੍ਹਾਂ ਨੂੰ ਇਹ ਲਾਸ਼ਾਂ ਦਾ ਮੂੰਹ ਵੇਖਣਾ ਪਿਆ।
ਕਨੋਜ, ਕਾਨਪੁਰ, ਉਨਾਓ ਅਤੇ ਪ੍ਰਯਾਗਰਾਜ ''ਚ ਨਦੀ ਕੰਢੇ ਕਬਰਾਂ ਮਿਲੀਆਂ ਹਨ। ਕਨੋਜ ਦੇ ਮਹਿੰਦੀ ਘਾਟ ਦੇ ਤਲ ਤੋਂ ਬੀਬੀਸੀ ਨੂੰ ਹਾਸਲ ਹੋਈ ਵੀਡੀਓ ''ਚ ਕਈ ਮਨੁੱਖੀ ਆਕਾਰ ਦੇ ਟਿੱਬੇ ਵਿਖਾਈ ਦੇ ਰਹੇ ਹਨ।
ਕਈ ਤਾਂ ਸਿਰਫ ਉੱਪਰ ਉੱਠੀ ਹੋਈ ਮਿੱਟੀ ਵਾਂਗਰ ਹਨ ਪਰ ਉਨ੍ਹਾਂ ਦੇ ਅੰਦਰ ਮ੍ਰਿਤਕ ਦੇਹ ਹੈ। ਮਹਾਂਦੇਵੀ ਘਾਟ ''ਤੇ ਘੱਟ ਤੋਂ ਘੱਟ 50 ਲਾਸ਼ਾਂ ਬਰਾਮਦ ਹੋਈਆਂ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਮਰਨ ਵਾਲਿਆਂ ਦੀ ਗਿਣਤੀ ''ਚ ਭਾਰੀ ਅੰਤਰ
ਰਵਾਇਤੀ ਤੌਰ ''ਤੇ ਹਿੰਦੂ ਧਰਮ ''ਚ ਦੇਹ ਦਾ ਸਸਕਾਰ ਕੀਤਾ ਜਾਂਦਾ ਹੈ, ਪਰ ਕਈ ਭਾਈਚਾਰਿਆਂ ''ਚ ''ਜਲ ਪ੍ਰਵਾਹ'' ਦੀ ਵੀ ਰਵਾਇਤ ਮੌਜੂਦ ਹੈ। ਜਿਸ ''ਚ ਬੱਚਿਆਂ, ਕੁਆਰੀਆਂ ਕੁੜ੍ਹੀਆਂ ਅਤੇ ਛੂਤ ਦੀ ਬਿਮਾਰੀ ਜਾਂ ਫਿਰ ਸੱਪ ਦੇ ਡੰਗਣ ਨਾਲ ਮਰਨ ਵਾਲਿਆਂ ਦੀ ਦੇਹ ਨੂੰ ਪਾਣੀ ''ਚ ਵਹਾ ਦਿੱਤਾ ਜਾਂਦਾ ਹੈ।
ਬਹੁਤ ਸਾਰੇ ਗਰੀਬ ਲੋਕ ਵੀ ਸਸਕਾਰ ਦਾ ਖ਼ਰਚਾ ਚੁੱਕਣ ਦੇ ਯੋਗ ਨਹੀਂ ਹੁੰਦੇ ਹਨ, ਇਸ ਲਈ ਉਹ ਮ੍ਰਿਤਕ ਦੇਹ ਨੂੰ ਸਫ਼ੇਦ ਮਲਮਲ ਦੇ ਕੱਪੜੇ ''ਚ ਲਪੇਟ ਕੇ ਪਾਣੀ ''ਚ ਸੁੱਟ ਦਿੰਦੇ ਹਨ।
ਕਈ ਵਾਰ ਤਾਂ ਮ੍ਰਿਤਕ ਦੇਹ ਨਾਲ ਵੱਡੇ-ਵੱਡੇ ਪੱਥਰ ਵੀ ਬੰਨ੍ਹ ਦਿਤੇ ਜਾਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਸ਼ ਪਾਣੀ ਹੇਠ ਚਲੀ ਜਾਵੇਗੀ, ਪਰ ਭਾਰ ਤੋਂ ਬਿਨ੍ਹਾਂ ਹੀ ਸੁੱਟੀਆਂ ਗਈਆਂ ਲਾਸ਼ਾਂ ਪਾਣੀ ''ਚ ਤੈਰਨ ਲੱਗ ਜਾਂਦੀਆਂ ਹਨ।
ਆਮ ਦਿਨਾਂ ''ਚ ਗੰਗਾਂ ਦੇ ਪਾਣੀ ''ਚ ਲਾਸ਼ਾਂ ਦਾ ਇੰਝ ਤੈਰਨਾ ਕੋਈ ਅਜੀਬ ਘਟਨਾ ਨਹੀਂ ਸੀ।
ਪਰ ਹੈਰਾਨੀ ਵਾਲੀ ਗੱਲ ਇਹ ਕਿ ਹੁਣ ਬਹੁਤ ਹੀ ਘੱਟ ਸਮੇਂ ''ਚ ਕਈ ਲਾਸ਼ਾਂ ਇਸ ਹਾਲਤ ''ਚ ਬਰਾਮਦ ਹੋ ਰਹੀਆਂ ਹਨ ਅਤੇ ਇਹ ਕਿਸੇ ਇੱਕ ਹੀ ਥਾਂ ''ਤੇ ਨਹੀਂ ਬਲਕਿ ਨਦੀ ਦੇ ਕੰਢੇ ਕਈ ਥਾਵਾਂ ''ਤੇ ਇਹੀ ਸਥਿਤੀ ਹੈ।
ਕਾਨਪੁਰ ''ਚ ਇੱਕ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਲਾਸ਼ਾਂ ਕੋਵਿਡ-19 ਦੀ ਮੌਤ ਦੇ ਅਧਿਕਾਰਤ ਅੰਕੜਿਆਂ ਅਤੇ ਜ਼ਮੀਨੀ ਪੱਧਰ ''ਤੇ ਹੋ ਰਹੀਆਂ ਮੌਤਾਂ ਦੀ ਅਸਲ ਗਿਣਤੀ ''ਚ ਭਾਰੀ ਅੰਤਰ ਨੂੰ ਪੇਸ਼ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ ਕਾਨਪੁਰ ''ਚ 16 ਅਪ੍ਰੈਲ ਤੋਂ 5 ਮਈ ਦੌਰਾਨ ਇਸ ਮਹਾਂਮਾਰੀ ਨਾਲ 196 ਲੋਕਾਂ ਦੀ ਮੌਤ ਹੋਈ ਹੈ, ਪਰ ਸੱਤ ਸ਼ਮਸ਼ਾਨ ਘਾਟਾਂ ਤੋਂ ਹਾਸਲ ਅੰਕੜਿਆਂ ਮੁਤਾਬਕ ਇਸ ਅਰਸੇ ਦੌਰਾਨ ਤਕਰੀਬਨ 8 ਹਜ਼ਾਰ ਸਸਕਾਰ ਹੋਏ ਹਨ।
"ਅਪ੍ਰੈਲ ਮਹੀਨੇ ਸਾਰੇ ਇਲੈਕਟ੍ਰੋਨਿਕ ਸ਼ਮਸ਼ਾਨ ਘਾਟ ਲਗਾਤਾਰ 24 ਘੰਟੇ ਚੱਲਦੇ ਰਹੇ ਹਨ। ਪਰ ਜਦੋਂ ਇਹ ਵੀ ਕਾਫ਼ੀ ਨਾ ਹੋਇਆ ਤਾਂ ਪ੍ਰਸ਼ਾਸਨ ਨੇ ਬਾਹਰਲੇ ਮੈਦਾਨਾਂ ''ਚ ਲੱਕੜੀ ਨਾਲ ਦਾਹ ਸਸਕਾਰ ਕਰਨ ਦੀ ਮਨਜ਼ੂਰੀ ਦਿੱਤੀ ਸੀ।"
"ਪਰ ਉਨ੍ਹਾਂ ਨੇ ਸਿਰਫ ਉਨ੍ਹਾਂ ਲਾਸ਼ਾਂ ਨੂੰ ਹੀ ਸਵੀਕਾਰ ਕੀਤਾ, ਜਿੰਨ੍ਹਾਂ ਨੂੰ ਹਸਪਤਾਲ ਵੱਲੋਂ ਕੋਵਿਡ-19 ਦਾ ਪ੍ਰਮਾਣ ਪੱਤਰ ਮਿਲਿਆ ਸੀ। ਪਰ ਵੱਡੀ ਗਿਣਤੀ ''ਚ ਲੋਕ ਤਾਂ ਘਰਾਂ ''ਚ ਹੀ ਮਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਟੈਸਟ ਵੀ ਨਹੀਂ ਕਰਵਾਇਆ ਸੀ।"
"ਅਜਿਹੀ ਸਥਿਤੀ ''ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸ਼ਹਿਰ ਤੋਂ ਬਾਹਰ ਜਾਂ ਫਿਰ ਨੇੜਲੇ ਜ਼ਿਲ੍ਹਿਆਂ ਜਿਵੇਂ ਕਿ ਉਨਾਓ ਵਿਖੇ ਮ੍ਰਿਤਕ ਦੇਹ ਨੂੰ ਲੈ ਜਾਣ ਦਾ ਫ਼ੈਸਲਾ ਕੀਤਾ, ਪਰ ਜਦੋਂ ਉਨ੍ਹਾਂ ਨੂੰ ਉੱਥੇ ਵੀ ਲੱਕੜੀ ਜਾਂ ਫਿਰ ਸਸਕਾਰ ਕਰਨ ਲਈ ਜਗ੍ਹਾ ਨਾ ਮਿਲੀ ਤਾਂ ਉਨ੍ਹਾਂ ਨੇ ਦੇਹਾਂ ਨੂੰ ਨਦੀ ਕੰਢੇ ਮਿੱਟੀ ''ਚ ਹੀ ਦੱਬ ਦਿੱਤਾ।"
ਪ੍ਰਯਾਗਰਾਜ ਦੇ ਇੱਕ ਪੱਤਰਕਾਰ ਨੇ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਜਾਂ ਤਾਂ ਕੋਵਿਡ ਮਰੀਜ਼ਾਂ ਦੀਆਂ ਸਨ, ਜੋ ਕਿ ਬਿਨ੍ਹਾਂ ਟੈਸਟ ਕਰਵਾਏ ਘਰ ''ਚ ਹੀ ਦਮ ਤੋੜ ਗਏ ਜਾਂ ਫਿਰ ਗਰੀਬ ਲੋਕਾਂ ਦੀਆਂ ਜੋ ਕਿ ਸਸਕਾਰ ਦਾ ਖ਼ਰਚਾ ਨਹੀਂ ਚੁੱਕ ਸਕਦੇ ਸਨ।
"ਇਹ ਦਿਲ ਦਹਿਲਾ ਦੇਣ ਵਾਲੀ ਸਥਿਤੀ ਹੈ। ਇਹ ਸਾਰੇ ਲੋਕ ਕਿਸੇ ਦੇ ਪੁੱਤਰ, ਧੀ, ਮਾਤਾ, ਪਿਤਾ ਅਤੇ ਭਰਾ ਸਨ। ਉਹ ਮੌਤ ਤੋਂ ਬਾਅਦ ਵੀ ਕੁਝ ਸਤਿਕਾਰ ਦੇ ਹੱਕਦਾਰ ਸਨ। ਪਰ ਉਹ ਸਰਕਾਰੀ ਅੰਕੜਿਆਂ ਦਾ ਹਿੱਸਾ ਹੀ ਨਹੀਂ ਬਣੇ, ਜਿਸ ਕਰਕੇ ਉਹ ਅਨਜਾਣੀ ਮੌਤ ਮਰੇ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਏ ਬਿਨ੍ਹਾਂ ਹੀ ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ।"
ਸਵੇਰੇ 7 ਵਜੇ ਤੋਂ ਰਾਤ ਦੇ 11 ਵਜੇ ਤੱਕ ਦੇਹਾਂ ਨੂੰ ਦਫ਼ਨਾਉਣ ਦਾ ਕੰਮ ਜਾਰੀ ਰਹਿੰਦਾ ਹੈ
ਨਦੀ ਕੰਢੇ ਅਣਪਛਾਤੀਆਂ ਕਬਰਾਂ, ਪਾਣੀ ''ਚ ਤੈਰਦੀਆਂ ਜਾਂ ਫਿਰ ਕੰਢੇ ਲੱਗੀਆਂ ਲਾਸ਼ਾਂ ਅਤੇ ਇਸ ਗੱਲ ਦਾ ਡਰ ਕੇ ਕਿਤੇ ਇਹ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਦੀਆਂ ਤਾਂ ਨਹੀਂ...ਇਸ ਨੇ ਨਦੀ ਨਾਲ ਲੱਗਦੇ ਪਿੰਡਾਂ ''ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਹਿਮਾਲਿਆਂ ''ਚੋਂ ਨਿਕਲਣ ਵਾਲੀ ਗੰਗਾ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਨਦੀਆਂ ''ਚੋਂ ਇੱਕ ਹੈ। ਹਿੰਦੂ ਇਸ ਨੂੰ ਪਵਿੱਤਰ ਮੰਨਦੇ ਹਨ ।
ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ''ਚ ਡੁੱਬਕੀ ਲਗਾਉਣ ਨਾਲ ਉਨ੍ਹਾਂ ਦੇ ਪਾਪ ਧੋਤੇ ਜਾਣਗੇ ਅਤੇ ਗੰਗਾ ਦੇ ਪਾਣੀ ਦੀ ਵਰਤੋਂ ਧਾਰਮਿਕ ਅਤੇ ਸ਼ੁੱਭ ਕੰਮਾਂ ਲਈ ਵੀ ਕੀਤੀ ਜਾਂਦੀ ਹੈ।
ਕਨੌਜ ਦੇ 63 ਸਾਲਾ ਪਿੰਡਵਾਸੀ ਜਗਮੋਹਨ ਤਿਵਾੜੀ ਨੇ ਇੱਕ ਸਥਾਨਕ ਚੈਨਲ ਨੂੰ ਦੱਸਿਆ, "ਉਸ ਨੇ ਨਦੀ ਦੇ ਕੰਢੇ 150-200 ਕਬਰਾਂ ਵੇਖੀਆਂ ਹਨ। ਸਵੇਰੇ 7 ਵਜੇ ਤੋਂ ਰਾਤ ਦੇ 11 ਵਜੇ ਤੱਕ ਲਾਸ਼ਾਂ ਨੂੰ ਦਫ਼ਨਾਉਣ ਦਾ ਕੰਮ ਚੱਲਦਾ ਹੈ। ਇਹ ਆਤਮਾ ਨੂੰ ਝੰਜੋੜ ਕੇ ਰੱਖਣ ਵਾਲੀ ਸਥਿਤੀ ਹੈ।"
ਇਸ ਤਰ੍ਹਾਂ ਨਾਲ ਕਬਰਾਂ ਦੇ ਮਿਲਣ ਨਾਲ ਖੇਤਰ ''ਚ ਤਣਾਅ ਦੀ ਸਥਿਤੀ ਬਣ ਗਈ ਹੈ। ਲੋਕਾਂ ਨੂੰ ਡਰ ਹੈ ਕਿ ਲਗਾਤਾਰ ਮੀਂਹ ਪੈਣ ਅਤੇ ਨਦੀ ''ਚ ਪਾਣੀ ਦਾ ਪੱਧਰ ਵੱਧਣ ਨਾਲ ਜ਼ਮੀਨ ''ਚ ਦੱਬੀਆਂ ਇਹ ਲਾਸ਼ਾਂ ਨਦੀ ''ਚ ਤੈਰਨ ਲੱਗ ਪੈਣਗੀਆਂ।
ਪਿਛਲੇ ਬੁੱਧਵਾਰ ਨੂੰ ਰਾਜ ਸਰਕਾਰ ਨੇ ''ਜਲ ਪ੍ਰਵਾਹ'' ''ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਗਰੀਬ ਪਰਿਵਾਰ ਜੋ ਕਿ ਸਸਕਾਰ ਕਰਨ ਦੇ ਯੋਗ ਨਹੀਂ ਸਨ, ਉਨ੍ਹਾਂ ਨੂੰ ਫੰਡ ਦੀ ਪੇਸ਼ਕਸ਼ ਵੀ ਕੀਤੀ ਹੈ।
ਕਈ ਥਾਵਾਂ ''ਤੇ ਪੁਲਿਸ ਨਦੀ ਕੰਢੇ ਲੱਗੀਆਂ ਲਾਸ਼ਾਂ ਨੂੰ ਡੰਡਿਆਂ ਨਾਲ ਬਾਹਰ ਕੱਢ ਰਹੀ ਹੈ ਅਤੇ ਨਾਲ ਹੀ ਨਦੀ ''ਚ ਤੈਰਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਮਲਾਹਾਂ ਨੂੰ ਤੈਨਾਤ ਕਰ ਰਹੀ ਹੈ।
ਉੱਥੇ ਮਿਲੀਆਂ ਸੜੀਆਂ-ਗਲੀਆਂ ਲਾਸ਼ਾਂ ਨੂੰ ਜਾਂ ਤਾਂ ਮਿੱਟੀ ''ਚ ਟੋਆ ਪੁੱਟ ਕੇ ਦਫ਼ਨਾ ਦਿੱਤਾ ਜਾਂਦਾ ਹੈ ਜਾਂ ਫਿਰ ਸਾੜ ਦਿੱਤਾ ਜਾਂਦਾ ਹੈ।
ਬਲੀਆ ਦੇ ਪੁਲਿਸ ਸੁਪਰਡੈਂਟ ਵਿਪਨ ਟਾਡਾ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਕਿ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਮ੍ਰਿਤਕ ਦੇਹਾਂ ਨੂੰ ਨਦੀ ''ਚ ਨਹੀਂ ਸੁੱਟਣਾ ਚਾਹੀਦਾ ਹੈ ਅਤੇ ਜੋ ਲੋਕ ਦਾਹ ਸਸਕਾਰ ਕਰਨ ਤੋਂ ਅਸਮਰਥ ਹਨ, ਉਨ੍ਹਾਂ ਨੂੰ ਵਿੱਤੀ ਮਦਦ ਮਿਲ ਸਕਦੀ ਹੈ।
ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਮੰਗਲਾ ਪ੍ਰਸਾਦ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਟੀਮਾਂ ਤੱਟੀ ਖੇਤਰਾਂ ਅਤੇ ਸ਼ਮਾਸ਼ਾਨ ਘਾਟਾਂ ਦੀ ਗਸ਼ਤ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਲਾਸ਼ਾਂ ਪਾਣੀ ''ਚ ਸੁੱਟਣ ਅਤੇ ਦਫ਼ਨਾਉਣ ਤੋਂ ਰੋਕਿਆ ਜਾ ਸਕੇ।
ਪਰ ਉਨ੍ਹਾਂ ਦੀ ਟੀਮ ਨੂੰ ਅਜੇ ਵੀ ਰੋਜ਼ਾਨਾ ਨਦੀ ''ਚ ਇੱਕ ਜਾਂ ਦੋ ਲਾਸ਼ਾਂ ਬਰਾਮਦ ਹੁੰਦੀਆਂ ਹੀ ਹਨ।
"ਅਸੀਂ ਇੰਨ੍ਹਾਂ ਲਾਸ਼ਾਂ ਦਾ ਉਨ੍ਹਾਂ ਦੀਆਂ ਰਸਮਾਂ ਅਨੁਸਾਰ ਅੰਤਿਮ ਸਸਕਾਰ ਕਰ ਰਹੇ ਹਾਂ।"
ਇਹ ਵੀ ਪੜ੍ਹੋ:
- ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ
https://www.youtube.com/watch?v=AzKGhlM-Qfk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2fec83bc-5b88-405d-aad5-8023595121c0'',''assetType'': ''STY'',''pageCounter'': ''punjabi.india.story.57171500.page'',''title'': ''ਕੋਰੋਨਾਵਾਇਰਸ : \''ਗੰਗਾ ਚ ਤੈਰਦੀਆਂ ਲਾਸ਼ਾਂ, ਜੰਗਲੀ ਕੁੱਤੇ ਤੇ ਕਾਂ ਬੋਟੀਆਂ ਨੋਚ ਨੋਚ ਕੇ ਖਾ ਰਹੇ ਸਨ\'''',''author'': ''ਗੀਤਾ ਪਾਂਡੇ'',''published'': ''2021-05-20T02:01:31Z'',''updated'': ''2021-05-20T02:01:31Z''});s_bbcws(''track'',''pageView'');