ਰਿਵੇਂਜ ਪੋਰਨ: ''''ਮੈਨੂੰ ਲੱਗਿਆ ਉਹ ਮੇਰੇ ਨਾਲ ਵਿਆਹ ਕਰਵਾਏਗਾ, ਇਸ ਲਈ ਮੈਂ ਉਸ ਨੂੰ ਰੋਕਿਆ ਨਹੀਂ''''

Wednesday, May 19, 2021 - 08:06 PM (IST)

ਰਿਵੇਂਜ ਪੋਰਨ: ''''ਮੈਨੂੰ ਲੱਗਿਆ ਉਹ ਮੇਰੇ ਨਾਲ ਵਿਆਹ ਕਰਵਾਏਗਾ, ਇਸ ਲਈ ਮੈਂ ਉਸ ਨੂੰ ਰੋਕਿਆ ਨਹੀਂ''''
ਗਰਾਫਿਕਸ
Davies Surya/BBC Indonesia

24 ਸਾਲਾਂ ਦੇ ਸਿਤੀ (ਬਦਲਿਆ ਹੋਇਆ ਨਾਮ) ਪਿਛਲੇ ਪੰਜਾਂ ਸਾਲਾਂ ਤੋਂ ਇੱਕ ਲੜਕੇ ਨਾਲ ਡੇਟ ਕਰ ਰਹੇ ਸਨ। ਉਨ੍ਹਾਂ ਨੇ ਇਸ ਬਾਰੇ ਆਪਣੇ ਮਾਂ-ਬਾਪ ਜਾਂ ਦੋਸਤਾਂ ਨੂੰ ਕਦੀ ਵੀ ਨਹੀਂ ਸੀ ਦੱਸਿਆ। ਉਸ ਸਮੇਂ ਵੀ ਨਹੀਂ ਜਦੋਂ ਉਹ ਰਿਵੇਂਜ ਪੋਰਨ ਦਾ ਸ਼ਿਕਾਰ ਬਣ ਗਏ।

ਉਨ੍ਹਾਂ ਦਾ ਰਿਸ਼ਤਾ ਬਹੁਤ ਹੀ ਖ਼ਰਾਬ ਹੋ ਗਿਆ ਸੀ ਅਤੇ ਜਦੋਂ ਪਿਛਲੇ ਸਾਲ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਲੜਕੇ ਨੇ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ''ਤੇ ਸਾਂਝੀਆਂ ਕਰ ਦਿੱਤੀਆਂ। ਕਿਸੇ ਦੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਬਿਨਾ ਉਨ੍ਹਾਂ ਦੀ ਇਜਾਜ਼ਤ ਦੇ ਸਾਂਝਾ ਕਰਨ ਨੂੰ ਰਿਵੇਂਜ ਪੋਰਨ ਕਹਿੰਦੇ ਹਨ।

ਕਈ ਦੇਸਾਂ ਵਿੱਚ ਇਹ ਜ਼ੁਰਮ ਹੈ ਅਤੇ ਇਸ ਦੇ ਸ਼ਿਕਾਰ ਲੋਕ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪਰ ਇੰਡੋਨੇਸ਼ੀਆਂ ਵਿੱਚ ਸਿਤੀ ਵਰਗੇ ਰਿਵੇਂਜ ਪੋਰਨ ਦੇ ਸ਼ਿਕਾਰ ਲੋਕ ਸ਼ਿਕਾਇਤ ਕਰਨ ਨਹੀਂ ਜਾਂਦੇ ਕਿਉਂਕਿ ਉਥੇ ਪੋਰਨੋਗ੍ਰਾਫ਼ਿਕ ਲਾਅ ਐਂਡ ਇਲੈਕਟ੍ਰੋਨਿਕ ਟ੍ਰਾਂਜ਼ੈਕਸ਼ਨ ਕਾਨੂੰਨ ਤਹਿਤ ਅਪਰਾਧੀ ਅਤੇ ਪੀੜਤ ਵਿੱਚ ਫ਼ਰਕ ਨਹੀਂ ਕੀਤਾ ਜਾਂਦਾ।

ਸਾਲ 2019 ਵਿੱਚ ਇੱਕ ਔਰਤ ਜਿਸ ਦੀ ਨਿੱਜੀ ਸੈਕਸ ਟੇਪ ਬਿਨਾ ਇਜਾਜ਼ਤ ਦੇ ਸਾਂਝੀ ਕਰ ਦਿੱਤੀ ਗਈ ਸੀ, ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ:-

ਇਸ ਫ਼ੈਸਲੇ ਦੇ ਖ਼ਿਲਾਫ ਉਨ੍ਹਾਂ ਨੇ ਅਪੀਲ ਕੀਤੀ ਪਰ ਉਸ ਨੂੰ ਖ਼ਾਰਜ ਕਰ ਦਿੱਤਾ ਗਿਆ।

ਰਿਵੇਂਜ ਪੋਰਨ ਦੇ ਪੀੜਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਮਦਦ ਨਹੀਂ ਮਿਲਦੀ।

ਸਿਤੀ ਕਹਿੰਦੇ ਹਨ, "ਇਸ ਸਦਮੇ ਕਾਰਨ ਮੈਂ ਫ਼ਸਿਆ ਹੋਇਆ ਮਹਿਸੂਸ ਕਰਦੀ ਹਾਂ। ਕਈ ਵਾਰ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਜ਼ਿੰਦਾ ਨਹੀਂ ਰਹਿਣਾ ਚਾਹੀਦਾ। ਮੈਂ ਰੋਣ ਦੀ ਕੋਸ਼ਿਸ਼ ਕਰਦੀ ਹਾਂ ਪਰ ਹੰਝੂ ਨਹੀਂ ਨਿਕਲਦੇ।"

ਕਈ ਔਰਤਾਂ ਦੀ ਅਜਿਹੀ ਹਾਲਤ

ਇੰਡੋਨੇਸ਼ੀਆ ਇੱਕ ਮੁਸਲਿਮ ਬਹੁ-ਗਿਣਤੀ ਵਾਲਾ ਦੇਸ ਹੈ ਵਿਆਹ ਤੋਂ ਪਹਿਲਾਂ ਸੈਕਸ ਨੂੰ ਸਮਾਜ ਵਿੱਚ ਸਵਿਕਾਰਿਆ ਨਹੀਂ ਜਾਂਦਾ।

ਹੁਸਨਾ ਅਮੀਨ ਇੰਸਟੀਚਿਊਟ ਆਫ਼ ਇੰਡੋਨੇਸ਼ੀਅਨ ਵੂਮੈਨ ਐਸੋਸੀਏਸ਼ਨ (ਐੱਲਬੀਐੱਚ ਏਪਿਕ) ਨਾਮ ਦੀ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਬਹੁਤੇ ਪੀੜਤਾਂ ਦੀ ਹਾਲਤ ਸਿਤੀ ਵਰਗੀ ਹੀ ਹੈ।

ਔਰਤਾਂ ਖ਼ਿਲਾਫ਼ ਹਿੰਸਾ ਨੂੰ ਲੈ ਕੇ ਬਣੇ ਨੈਸ਼ਨਲ ਕਮਿਸ਼ਨ ਦੀ ਸਾਲ 2020 ਦੀ ਰਿਪੋਰਟ ਦੇ ਮੁਤਾਬਕ ਲਿੰਗ ਆਧਾਰਿਤ ਹਿੰਸਾ ਦੇ 1425 ਮਾਮਲੇ ਦਰਜ ਕੀਤੇ ਗਏ ਹਨ। ਪਰ ਜਾਣਕਾਰਾਂ ਦਾ ਕਹਿਣਾ ਹੈ ਕਈ ਮਾਮਲੇ ਰਿਪੋਰਟ ਹੀ ਨਹੀਂ ਕੀਤੇ ਜਾਂਦੇ।

ਅਮੀਨ ਕਹਿੰਦੇ ਹਨ, "ਪੀੜਤਾਂ ਨੂੰ ਡਰ ਲੱਗਦਾ ਹੈ ਕਿ ਉਨ੍ਹਾਂ ਨੂੰ ਸਜ਼ਾ ਹੋ ਜਾਵੇਗੀ।"

ਇੰਡੋਨੇਸ਼ੀਆ ਦੇ ਕਾਨੂੰਨ ਮੁਤਾਬਕ, ਕੋਈ ਵੀ ਵਿਅਕਤੀ ਆਪਣੀ ਇੱਛਾ ਨਾਲ ਕਿਸੇ ਪੋਰਨ ਸਮੱਗਰੀ ਦਾ ਹਿੱਸਾ ਨਹੀਂ ਬਣ ਸਕਦਾ।

ਕਾਨੂੰਨ ਅਧੀਨ, "ਪੋਰਨ ਬਣਾਉਣ, ਪੁਰਾਣੇ ਪੋਰਨ ਨੂੰ ਫ਼ਿਰ ਤੋਂ ਪ੍ਰੋਡਿਊਸ ਕਰਨ, ਵੰਡਣ, ਕਿਤੇ ਚਲਾਉਣ, ਬਰਾਮਦ, ਦਰਾਮਦ, ਵੇਚਣ ਜਾਂ ਕਿਰਾਏ ''ਤੇ ਦੇਣ ''ਤੇ ਪਾਬੰਦੀ ਹੈ।"

ਇੱਕ ਦੂਜੇ ਕਾਨੂੰਨ ਮੁਤਾਬਕ, "ਕਿਸੇ ਵੀ ਅਜਿਹੇ ਇਲੈਕਟ੍ਰੋਨਿਕ ਦਸਤਾਵੇਜ਼ ਤੋਂ ਜਾਣਕਾਰੀ ਨੂੰ ਭੇਜਣਾ ਮਰਿਆਦਾ ਦੀ ਉਲੰਗਣਾ ਹੁੰਦਾ ਹੈ" ਜੁਰਮ ਹੈ।

ਉਹ ਲੋਕ ਜੋ ਕਿਸੇ ਲੀਕ ਹੋਏ ਸੈਕਸ ਵੀਡੀਓ ਵਿੱਚ ਨਜ਼ਰ ਆਉਂਦੇ ਹਨ, ਉਨ੍ਹਾਂ ਦੀ ਮਰਜ਼ੀ ਨਾਲ ਬਣਾਏ ਗਏ ਵੀਡੀਓ ਵਿੱਚ ਵੀ, ਉਨ੍ਹਾਂ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਂਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਾਨੂੰਨ ਦਾ ਨਜਾਇਜ਼ ਫ਼ਾਇਦਾ ਚੁੱਕਿਆ ਜਾਂਦਾ ਹੈ

ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਮੁਤਬਾਕ ਸ਼ੋਸ਼ਣ ਕਰਨ ਵਾਲੇ ਇਸੇ ਕਾਨੂੰਨ ਦਾ ਫ਼ਾਇਦਾ ਚੁੱਕ ਕੇ ਬਚ ਜਾਂਦੇ ਹਨ ਕਿਉਂਕਿ ਪੀੜਤ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਸਜ਼ਾ ਮਿਲੇਗੀ।

ਸਿਤੀ ਦੇ ਰਿਸ਼ਤੇ ਦੀ ਸ਼ੁਰੂਆਤ ਕਈ ਦੂਜੇ ਰਿਸ਼ਤਿਆਂ ਵਾਂਗ ਹੀ ਹੋਈ ਸੀ। ਉਹ ਉਸ ਲੜਕੇ ਨੂੰ ਆਪਣੇ ਸਕੂਲ ਦੇ ਦਿਨਾਂ ਵਿੱਚ ਮਿਲੇ ਸਨ, ਉਹ ਉਨ੍ਹਾਂ ਨੂੰ ਪਸੰਦ ਆ ਗਿਆ।

ਸਿਤੀ ਦੇ ਮੁਤਾਬਕ, "ਮੈਂ ਇੱਕ ਵੱਡੀ ਗ਼ਲਤੀ ਕੀਤੀ, ਮੈਨੂੰ ਲੱਗਿਆ ਕਿ ਉਹ ਅੱਗੇ ਜਾ ਕੇ ਮੇਰਾ ਪਤੀ ਬਣੇਗਾ ਇਸ ਲਈ ਮੈਂ ਉਸ ਨੂੰ ਫ਼ੋਟੋ ਖਿੱਚਣ ਅਤੇ ਵੀਡੀਓ ਬਣਾਉਣ ਦਿੱਤੀ।"

ਗਰਾਫਿਕਸ
Davies Surya/BBC Indonesia

ਪਰ ਚਾਰ ਸਾਲ ਬਾਅਦ ਉਸ ਦੇ ਵਿਵਹਾਰ ਵਿੱਚ ਬਦਲਾਅ ਆ ਗਿਆ।

ਸਿਤੀ ਮੁਤਬਾਕ, "ਉਹ ਮੈਨੂੰ ਮੇਰੇ ਦੋਸਤਾਂ ਨਾਲ ਮਿਲਣ ਨਹੀਂ ਸੀ ਦਿੰਦਾ, ਉਹ ਦਿਨ ਵਿੱਚ 50 ਵਾਰ ਫ਼ੋਨ ਕਰਕੇ ਪੁੱਛਣ ਲੱਗਿਆ ਕਿ ਮੈਂ ਕਿੱਥੇਂ ਹਾਂ।"

"ਮੈਨੂੰ ਲੱਗਦਾ ਕਿ ਮੈਂ ਇੱਕ ਪਿੰਜਰੇ ਵਿੱਚ ਬੰਦ ਹਾਂ। ਜਦੋਂ ਤੱਕ ਮੈਂ ਪਿੰਜਰੇ ਵਿੱਚ ਰਹਿੰਦੀ, ਉਹ ਠੀਕ ਰਹਿੰਦਾ, ਪਰ ਜਿਵੇਂ ਹੀ ਮੈਂ ਬਾਹਰ ਆਉਂਦੀ, ਉਹ ਪਾਗ਼ਲ ਹੋ ਜਾਂਦਾ।"

ਇੱਕ ਦਿਨ ਉਹ ਲੜਕਾ ਅਚਾਨਕ ਸਿਤੀ ਦੇ ਕਾਲਜ ਪਹੁੰਚ ਗਿਆ ਅਤੇ ਚੀਕਣ ਲੱਗਿਆ ਕਿ ਉਹ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਦੇਵੇਗਾ।

ਇਹ ਵੀ ਪੜ੍ਹੋ:

"ਉਹ ਮੈਨੂੰ ਸਸਤੀ ਲੜਕੀ ਅਤੇ ਵੇਸਵਾ ਕਹਿਕੇ ਬੁਲਾਉਣ ਲੱਗਿਆ।"

"ਇੱਕ ਵਾਰ ਮੈਂ ਉਸ ਦੇ ਨਾਲ ਗੱਡੀ ਵਿੱਚ ਸੀ ਜਦੋਂ ਮੈਨੂੰ ਅਲੱਗ ਹੋਣ ਦੀ ਗੱਲ ਕੀਤੀ, ਉਹ ਮੇਰਾ ਗਲ਼ਾ ਦਬਾਉਣ ਲੱਗਿਆ, ਮੈਨੂੰ ਉਸ ਦੇ ਨਾਲ ਕਾਰ ਵਿੱਚ ਬੈਠਣ ਤੋਂ ਡਰ ਲੱਗਣ ਲੱਗਿਆ, ਖ਼ੁਦਕੁਸ਼ੀ ਦੇ ਖ਼ਿਆਲ ਆਉਣ ਲੱਗੇ, ਮੈਨੂੰ ਲੱਗਿਆ ਮੈਂ ਗੱਡੀ ਵਿੱਚੋਂ ਛਾਲ ਮਾਰ ਦੇਵਾਂ।"

"ਮੈਂ ਇੱਕ ਪੀੜਤ ਹਾਂ"

ਸਿਤੀ ਨੂੰ ਸ਼ਿਕਾਇਤ ਕਰਨ ਵਿੱਚ ਡਰ ਲੱਗਦਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਵੀਡੀਓ ਅਤੇ ਤਸਵੀਰਾਂ ਨਾਲ ਸਬੰਧਿਤ ਸਬੂਤ ਦੇਣੇ ਪੈਣਗੇ ਅਤੇ ਇੱਕ ਗਵਾਹ ਦੀ ਤਰ੍ਹਾਂ ਪੇਸ਼ ਹੋਣਾ ਪਵੇਗਾ।

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਮੈਂ ਕਦੀ ਵੀ ਪੁਲਿਸ ਕੋਲ ਨਹੀਂ ਜਾਵਾਂਗੀ ਕਿਉਂਕਿ ਉਹ ਮੇਰੀ ਮਦਦ ਨਹੀਂ ਕਰਨਗੇ, ਉਨ੍ਹਾਂ ਵਿੱਚ ਜ਼ਿਆਦਾਤਰ ਮਰਦ ਹਨ, ਮੈਂ ਉਨ੍ਹਾਂ ਸਾਹਮਣੇ ਸਹਿਜ ਨਹੀਂ ਹਾਂ। ਮੈਂ ਆਪਣੇ ਪਰਿਵਾਰ ਕੋਲ ਨਹੀਂ ਜਾ ਸਕਦੀ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ।"

ਬੀਬੀਸੀ ਇੰਡੋਨੇਸ਼ੀਆ ਨੇ ਇਸ ਬਾਰੇ ਵਿੱਚ ਉਥੋਂ ਦੇ ਇੰਸਪੈਕਟਰ ਜਨਰਲ ਪੌਲ ਰੇਡਨ ਪ੍ਰਾਬੋਵੋ ਏਗ੍ਰੋ ਯੂਵੋਨੇ ਨਾਲ ਪੁਲਿਸ ਮੁੱਖ ਦਫ਼ਤਰ ਵਿੱਚ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਕੋਈ ਖ਼ਾਸ ਨਿਯਮ ਹਨ ਜਿਸ ਅਧੀਨ ਪੀੜਤਾ ਸ਼ਿਕਾਇਤ ਕਰ ਸਕਦੀ ਹੈ ਅਤੇ ਉਸ ਨੂੰ ਮਹਿਲਾ ਪੁਲਿਸ ਕਰਮੀਆਂ ਦੀ ਦੇਖਭਾਲ ਵਿੱਚ ਸੁਲਝਾਇਆ ਜਾਵੇਗਾ।

ਪਰ ਏਬੀਐੱਨ ਏਪਿਕ ਮੁਤਬਾਕ ਅਜਿਹੇ ਮਹਿਜ਼ 10 ਫ਼ੀਸਦ ਮਾਮਲੇ ਹੀ ਰਿਪੋਰਟ ਕੀਤੇ ਜਾਂਦੇ ਹਨ।

ਗਰਾਫਿਕਸ
Davies Surya/BBC Indonesia

ਹੁਸਨਾ ਅਮੀਨ ਕਹਿੰਦੇ ਹਨ, "ਕਈ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਕੋਈ ਸਪੋਰਟ ਸਿਸਟਮ ਨਹੀਂ ਹੈ। ਕਾਨੂੰਨੀ ਪ੍ਰੀਕਿਰਿਆ ਬਹੁਤ ਲੰਬੀ ਹੈ ਅਤੇ ਉਹ ਔਰਤਾਂ ਦੇ ਪੱਖ ਵਿੱਚ ਨਹੀਂ ਹੈ।"

''ਸਟੇਟ ਦੀ ਨਿਗ੍ਹਾ ਸਾਡੇ ਬੈੱਡਰੂਮ ''ਚ''

ਸਾਲ 2019 ਵਿੱਚ ਇੱਕ ਔਰਤ ਨੂੰ ਪ੍ਰੋਨੋਗ੍ਰਾਫ਼ਿਕ ਕਾਨੂੰਨ ਤਹਿਤ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਇੱਕ ਔਰਤ ਦਾ ਕਈ ਲੋਕਾਂ ਨਾਲ ਸੈਕਸ ਕਰਦੇ ਹੋਏ ਵੀਡੀਓ ਆਨਲਾਈਨ ਫ਼ੈਲਾਇਆ ਜਾਣ ਲੱਗਿਆ। ਔਰਤ ਦੀ ਵਕੀਲ ਅਸਰੀ ਵਿਦਿਆ ਨੇ ਕਿਹਾ ਕਿ ਵੀਡੀਓ ਨਾਲ ਇੱਕ ਨਾਗਰਿਕ ਦੀ ਨਿੱਜਤਾ ਦੀ ਉਲੰਘਣਾ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ ਅਤੇ ਉਸ ਦੇ ਪਤੀ ਨੇ ਜ਼ਬਰਨ ਸੈਕਸ ਦੇ ਧੰਦੇ ਵਿੱਚ ਧੱਕਿਆ ਸੀ।

ਇਹ ਵੀ ਪੜ੍ਹੋ:

ਵਿਦਿਆ ਨੇ ਕਿਹਾ, "ਸਟੇਟ ਇੱਕ ਤਰੀਕੇ ਨਾਲ ਬੈੱਡਰੂਮ ਵਿੱਚ ਵੜ ਕੇ ਦੇਖ ਰਿਹਾ ਕਿ ਉਥੇ ਲੋਕ ਕੀ ਕਰ ਰਹੇ ਹਨ।"

"ਮੇਰੀ ਕਲਾਈਂਟ ਨੂੰ ਦੋ ਵਾਰ ਸਜ਼ਾ ਹੋਈ, ਉਨ੍ਹਾਂ ਨੂੰ ਪੋਰਨੋਗ੍ਰਾਫ਼ੀ ਦਾ ਮਾਡਲ ਦੱਸ ਕੇ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਉਹ ਪੀੜਤਾ ਹਨ, ਇਸ ਤੋਂ ਬਾਅਦ ਉਨ੍ਹਾਂ ਨੂੰ ਸੈਕਸ ਵਰਕਰ ਦੱਸ ਦਿੱਤਾ ਗਿਆ।"

ਇਹ ਇਕਲੌਤਾ ਮਾਮਲਾ ਨਹੀਂ ਹੈ ਪਰ ਵਿਦਿਆ ਦਾ ਕਹਿਣਾ ਹੈ ਕਿ ਸਿਤੀ ਵਰਗੇ ਮਾਮਲਿਆਂ ''ਤੇ ਇਸ ਮਾਮਲੇ ਦਾ ਡੂੰਘਾ ਅਸਰ ਪਿਆ ਹੈ।

"ਜੇ ਇੱਕ ਪੁਰਸ਼ ਅਤੇ ਔਰਤ ਸਰੀਰਕ ਨਜ਼ਦੀਕੀਆਂ ਦੌਰਾਨ ਫ਼ੋਟੋ ਖਿੱਚਦੇ ਹਨ ਜਾਂ ਵੀਡੀਓ ਬਣਾ ਰਹੇ ਹਨ। ਦੋਵਾਂ ਨੂੰ ਵੱਖ ਹੋ ਜਾਣ ਤੋਂ ਬਾਅਦ ਇਹ ਫ਼ੋਟੋ ਜਾਂ ਵੀਡੀਓ ਇੰਟਰਨੈੱਟ ''ਤੇ ਫ਼ੈਲਾਏ ਜਾ ਰਹੇ ਹਨ ਅਤੇ ਦੋਵਾਂ ਨੂੰ ਸਜ਼ਾ ਸੁਣਾਈ ਜਾ ਰਹੀ ਹੈ। "

ਪਰ ਇੰਡੋਨੇਸ਼ੀਆ ਦੀ ਸੰਵਿਧਾਨਿਕ ਅਦਾਲਤ ਨੇ ਇਸ ਨਾਲ ਜੁੜੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ।

ਵਿਦਿਆ ਮੁਤਾਬਕ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ "ਛੋਟੀ ਜਿਹੀ ਮੋਮਬੱਤੀ ਦੀ ਲੌਅ ਵੀ ਬੁੱਝ ਜਿਹੀ ਗਈ ਹੈ।"

''ਮੈਂ ਇਸ ਤਰੀਕੇ ਨਾਲ ਨਹੀਂ ਰਹਿ ਸਕਦੀ''

ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਸਿਤੀ ਨੂੰ ਥੋੜ੍ਹੀ ਤਾਕਤ ਮਿਲੀ ਅਤੇ ਉਹ ਇਸ ਤੋਂ ਬਾਹਰ ਨਿਕਲੇ।

"ਮੈਂ ਦਿਨ ਰਾਤ ਰੋਂਦੀ ਸੀ ਅਤੇ ਅਰਦਾਸ ਕਰਦੀ ਸੀ। ਮੈਂ ਇਸ ਨੂੰ ਹੋਰ ਨਹੀਂ ਸਹਿ ਸਕਦੀ। ਮੈਂ ਪਾਗਲ ਹੋ ਜਾਉਂਗੀ। ਆਖ਼ਰਕਾਰ ਮੈਨੂੰ ਥੋੜ੍ਹੀ ਹਿੰਮਤ ਮਿਲੀ।"

ਸਿਤੀ ਨੇ ਐੱਲਬੀਐੱਚ ਏਪਿਕ ਨਾਲ ਅਪ੍ਰੈਲ 2020 ਵਿੱਚ ਸੰਪਰਕ ਕੀਤਾ। ਹੁਸਨਾ ਅਮੀਨ ਦੀ ਮਦਦ ਨਾਲ ਉਨ੍ਹਾਂ ਲੋਕਾਂ ਨੇ ਉਸ ਲੜਕੇ ਨੂੰ ਇੱਕ ਸਮਨ ਭੇਜਿਆ।

"ਕੁਝ ਸਮੇਂ ਲਈ ਮੈਨੂੰ ਬਿਲਕੁਲ ਡਰ ਨਹੀਂ ਲੱਗ ਰਿਹਾ ਸੀ, ਪਰ ਇਹ ਸਭ ਕੁਝ ਸਮੇਂ ਲਈ ਹੀ ਸੀ।"

ਉਨ੍ਹਾਂ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਨਾਮ ਨਾਲ ਉਸ ਲੜਕੇ ਨੇ ਜਾਅਲੀ ਅਕਾਉਂਟ ਬਣਾ ਦਿੱਤਾ ਹੈ।

ਗਰਾਫਿਕਸ
Davies Surya/BBC Indonesia

ਉਹ ਇੱਕ ਪ੍ਰਾਈਵੇਟ ਅਕਾਉਂਟ ਹੈ ਪਰ ਉਨ੍ਹਾਂ ਨੂੰ ਡਰ ਹੈ ਕਿ ਉਹ ਉਸ ''ਤੇ ਅਸ਼ਲੀਲ ਸਮੱਗਰੀ ਪਾ ਸਕਦਾ ਹੈ।

ਸਿਤੀ ਕਹਿੰਦੇ ਹਨ, "ਮੈਨੂੰ ਹੁਣ ਕਿਸੇ ''ਤੇ ਭਰੋਸਾ ਨਹੀਂ ਹੈ।"

ਬੀਬੀਸੀ ਇੰਡੋਨੇਸ਼ੀਆ ਨੇ ਉਥੋਂ ਦੇ ਔਰਤ ਸਸ਼ਕਤੀਕਰਨ ਅਤੇ ਬਾਲ ਸੁਰੱਖਿਆ ਵਿਭਾਗ ਨਾਲ ਗੱਲ ਕੀਤੀ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ।

ਇੰਡੋਨੇਸ਼ੀਆ ਦੇ ਨੈਸ਼ਨਲ ਕਮਿਸ਼ਨ ਆਨ ਵਾਇਲੈਂਸ ਅਗੇਂਸਟ ਵੂਮੈਨ ਨੇ ਦੱਸਿਆ ਕਿ ਇਸ ਨਾਲ ਜੁੜਿਆ ਬਿੱਲ (ਯੋਨ ਹਿੰਸਾ ਬਿੱਲ) ਲਿਆਇਆ ਗਿਆ ਹੈ ਜੋ ਅਜਿਹੇ ਪੀੜਤਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਮੁਤਾਬਕ ਇਸ ਦੇ ਪ੍ਰਬੰਧਾਂ ਮੁਤਾਬਕ ਪੀੜਤਾਂ ਨੂੰ ਅਪਰਾਧੀ ਨਹੀਂ ਮੰਨਿਆ ਜਾਵੇਗਾ ਅਤੇ ਏਜੰਸੀਆ ਕਿਸੇ ਪੀੜਤਾਂ ''ਤੇ ਸਬੂਤਾਂ ਲਈ ਦਬਾਅ ਨਹੀਂ ਪਾਉਣਗੀਆਂ।

ਪਰ ਇਸਲਾਮੀ ਰੂੜੀਵਾਦੀ ਸੰਗਠਨਾਂ ਦੇ ਵਿਰੋਧ ਕਾਰਨ ਇਹ ਬਿੱਲ ਹਾਲੇ ਪਾਸ ਨਹੀਂ ਹੋ ਸਕਿਆ ਹੈ। ਇਨ੍ਹਾਂ ਸੰਗਠਨਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਆਹ ਤੋਂ ਪਹਿਲਾਂ ਸੈਕਸ ਨੂੰ ਉਤਸ਼ਾਹ ਮਿਲੇਗਾ।

ਸਿਤੀ ਵਰਗੇ ਲੋਕਾਂ ਲਈ ਇੰਡੋਨੇਸ਼ੀਆ ਵਿੱਚ ਚੁੱਪ ਰਹਿਣਾ ਅਤੇ ਬਿਨਾ ਡਰ ਦੇ ਜ਼ਿੰਦਗੀ ਜ਼ਿਉਣਾ ਔਖਾ ਹੋ ਗਿਆ ਹੈ, ਪਰ ਆਵਾਜ਼ ਚੁੱਕਣਾ ਵੀ ਸੌਖਾ ਨਹੀਂ ਹੈ।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ccbf2125-145a-4817-b0a9-e048a0ad8a1e'',''assetType'': ''STY'',''pageCounter'': ''punjabi.international.story.57036102.page'',''title'': ''ਰਿਵੇਂਜ ਪੋਰਨ: \''ਮੈਨੂੰ ਲੱਗਿਆ ਉਹ ਮੇਰੇ ਨਾਲ ਵਿਆਹ ਕਰਵਾਏਗਾ, ਇਸ ਲਈ ਮੈਂ ਉਸ ਨੂੰ ਰੋਕਿਆ ਨਹੀਂ\'''',''author'': ''ਲਾਰਾ ਓਵਨ'',''published'': ''2021-05-19T14:27:15Z'',''updated'': ''2021-05-19T14:27:15Z''});s_bbcws(''track'',''pageView'');

Related News