ਕੋਰੋਨਾਵਾਇਰਸ : ਪੰਜਾਬ ਵਿਚ ਕੋਵਿਡ ਨਾਲ ਹੁਣ ਤੱਕ 37 ਡਾਕਟਰਾਂ ਦੀ ਕੋਵਿਡ ਨਾਲ ਮੌਤ - ਅਹਿਮ ਖ਼ਬਰਾਂ

Wednesday, May 19, 2021 - 01:51 PM (IST)

ਕੋਰੋਨਾਵਾਇਰਸ : ਪੰਜਾਬ ਵਿਚ ਕੋਵਿਡ ਨਾਲ ਹੁਣ ਤੱਕ 37 ਡਾਕਟਰਾਂ ਦੀ ਕੋਵਿਡ ਨਾਲ ਮੌਤ - ਅਹਿਮ ਖ਼ਬਰਾਂ
ਵੈਂਟੀਲੇਟਰ
AFP

ਭਾਰਤ ਸਰਕਾਰ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰਾਲਾ ਦੇ ਮੁੱਖ ਸਕੱਤਰ ਰਾਜੇਸ਼ ਭੂਸ਼ਣ ਨੇ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮੰਤਰਾਲਾ ਵੱਲੋਂ ਸੂਬੇ ਦੀ ਮੰਗ ਨੂੰ ਧਿਆਨ ਵਿੱਚ ਰਖਦੇ ਹੋਏ 809 ਵੈਂਟੀਲੇਟ ਮੁਹਈਆ ਕਰਵਾਏ ਗਏ ਸਨ

ਜਿਨ੍ਹਾਂ ਵਿੱਚ 558 ਵੈਂਟੀਲਟਰ ਲਗਾ ਲਏ ਗਏ ਸਨ ਜਦਕਿ 251 ਵੈਂਟੀਲੇਟਰ ਪਿਛਲੇ ਕਈ ਮਹੀਨਿਆਂ ਤੋਂ ਇਨਸਟਾਲੇਸ਼ਨ ਦੀ ਉਡੀਕ ਕਰ ਰਹੇ ਹਨ।

ਪੱਤਰ ਵਿੱਚ ਰਹਿੰਦੇ ਵੈਂਟੀਲੇਟਰਾਂ ਦੀ ਵਰਤੋਂ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਤਾਂ ਜੋ ਬੀਮਾਰੀ ਦੇ ਵਧਦੇ ਕੇਸਾਂ ਨਾਲ ਨਜਿਠਿਆ ਜਾ ਸਕੇ।

ਇਸ ਤੋਂ ਇਲਾਵਾ ਸੂਬੇ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਵੈਂਟੀਲੇਟਰਾਂ ਦੀ ਹੋਰ ਮੰਗ ਤੋਂ ਵੀ ਮੰਤਰਾਲਾ ਨੂੰ ਜਾਣੂ ਕਰਵਾਉਣ ਨੂੰ ਕਿਹਾ ਗਿਆ ਹੈ। ਜੋ ਕਿ ਉਪਲਭਦ ਹੁੰਦਿਆਂ ਹੀ ਅਗਲੇ ਕੁਝ ਹਫ਼ਤਿਆਂ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਬ ਨੂੰ ਜਾਰੀ ਕੀਤੇ ਜਾ ਸਕਣ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਰਾਜਸਥਾਨ ਵਰਗੇ ਸੂਬਿਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪੀਐੱਮਕੇਅਰ ਫੰਡ ਅਧੀਨ ਉਨ੍ਹਾਂ ਨੂੰ ਭੇਜੇ ਗਏ ਜ਼ਿਆਦਾਤਰ ਵੈਂਟੀਲੇਟਰ ਨੁਕਸਦਾਰ ਹਨ ਅਤੇ ਕੰਮ ਨਹੀਂ ਕਰਦੇ।

ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ਤਹਿਤ ਪੀਐੱਮਕੇਅਰ ਫੰਡ ਅਧੀਨ ਜਾਰੀ ਕੀਤੇ ਗਏ ਵੈਂਟੀਲੇਟਰਆਂ ਦਾ ਆਡਿਟ ਵਿਢਿਆ ਗਿਆ ਕਿ ਸੂਬਿਆਂ ਨੂੰ ਭੇਜੇ ਗਏ ਵੈਂਟੀਲੇਟਰਾਂ ਵਿੱਚੋਂ ਕਿੰਨੇ ਵਰਤੋਂ ਵਿੱਚ ਹਨ ਕਿੰਨੇ ਖ਼ਰਾਬ ਹਨ ਜਾਂ ਕਿੰਨੇ ਅਜੇ ਇਨਸਟਾਲ ਵੀ ਨਹੀਂ ਕੀਤੇ ਗਏ ਹਨ।

ਕੋਰੋਨਾਵਾਇਰਸ ਦੀ ਦੂਜੀ ਲਹਿਰ ਡਾਕਟਰਾਂ ਦੀਆਂ ਵੀ ਲੈ ਰਹੀ ਹੈ ਜਾਨਾਂ

ਜਲੰਧਰ ਦੇ ਸੀਨੀਅਰ ਸਰਜਨ ਸੁਰਜੀਤ ਸਿੰਘ ਮਾਹੀ ਦਾ ਕੋਵਿਡ ਕਾਰਨ ਬੀਤੇ ਸ਼ਨੀਵਾਰ ਦੇਹਾਂਤ ਹੋ ਗਿਆ। ਡਾਕਟਰ ਸੁਰਜੀਤ ਸਿੰਘ ਮਾਹੀ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਸਹਾਇਕ ਪ੍ਰੋਫੈਸਰ ਸਨ।ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਡਾਕਟਰ ਸੰਦੀਪ ਕੌਰ ਮੁਤਾਬਕ ਡਾਕਟਰ ਮਾਹੀ ਪਿਛਲੇ ਸਾਲ ਵੀ ਕੋਵਿਡ ਦੀ ਲਾਗ ਕਾਰਨ ਬਿਮਾਰ ਪਏ ਸਨ , ਉਹ ਪਿਛਲੀ ਵਾਰ ਤਾਂ ਇਸ ਵਿਚੋਂ ਬਾਹਰ ਉੱਭਰ ਆਏ, ਪਰ ਇਸ ਵਾਰ ਉਨ੍ਹਾਂ ਦੀ ਜਾਨ ਨਾ ਬਚ ਸਕੀ।ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਨਵਜੋਤ ਸਿੰਘ ਦਹੀਆ ਕਹਿੰਦੇ ਹਨ ਕਿ ਡਾਕਟਰ ਸੁਰਜੀਤ ਸਿੰਘ ਮਾਹੀ ਸਣੇ ਕੋਵਿਡ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ 3 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।

ਇਸੇ ਦੌਰਾਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਡਾਕਟਰ ਰਾਜਨ ਸਿੰਘ ਦੀ ਕੋਵਿਡ ਨਾਲ ਮੌਤ ਹੋਣ ਦੀ ਖ਼ਬਰ ਆ ਗਈ। ਇਹ ਸਿਰਫ਼ 37 ਸਾਲਾਂ ਦੇ ਸਨ ਅਤੇ ਪਿਛਲੇ ਤਿੰਨ ਹਫ਼ਤਿਆਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ।

ਆਈਐੱਮਏ ਦੇ ਕੌਮੀ ਵਾਇਸ ਪ੍ਰਧਾਨ ਡਾਕਟਨ ਨਵਜੋਤ ਦਹੀਆ ਮੁਤਾਬਕ ਰਾਜਨ ਸਿੰਘ ਦੀ ਮੌਤ ਨਾਲ ਪੰਜਾਬ ਵਿਚ ਦੂਜੀ ਲਹਿਰ ਦੌਰਾਨ ਮਰਨ ਵਾਲੇ ਡਾਕਟਰਾਂ ਦੀਆਂ ਮੌਤਾਂ ਦਾ ਅੰਕੜਾ 4 ਹੋ ਗਿਆ ਹੈ। ਪਹਿਲੀ ਲਹਿਰ ਦੌਰਾਨ ਪੰਜਾਬ ਵਿਚ 35 ਡਾਕਟਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

ਕੋਵਿਡ ਦੀ ਦੂਜੀ ਲਹਿਰ ਭਾਰਤ ਵਿਚ ਆਮ ਲੋਕਾਂ ਵਾਂਗ ਹੀ ਡਾਕਟਰਾਂ ਉੱਤੇ ਕਾਫ਼ੀ ਭਾਰੀ ਪੈਂਦੀ ਦਿਖ ਰਹੀ ਹੈ। ਕੀ ਪੰਜਾਬ, ਕੀ ਦਿੱਲੀ ਤੇ ਕੀ ਮਹਾਮਾਰਾਸ਼ਟਰ ਹਰ ਪਾਸਿਓ ਵੱਡੀ ਗਿਣਤੀ ਵਿਚ ਡਾਕਟਰਾਂ ਦੇ ਕੋਵਿਡ ਕਾਰਨ ਮਾਰੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਸ ਬਿਆਨ ਮੁਤਾਬਕ ਸਮੁੱਚੇ ਭਾਰਤ ਵਿਚ ਕੋਵਿਡ ਦੌਰਾਨ 244 ਡਾਕਟਰਾਂ ਦੀ ਜਾਨ ਗਈ ਹੈ। ਇਸ ਤੋਂ ਬੁਰੀ ਖ਼ਬਰ ਇਹ ਹੈ ਕਿ ਐਤਵਾਰ ਨੂੰ ਹੀ 50 ਡਾਕਟਰ ਮਾਰੇ ਗਏ ਹਨ।

ਅਧਿਕਾਰਤ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਡਾਕਟਰ ਬਿਹਾਰ ਵਿਚ (69)ਅਤੇ ਉਸ ਤੋਂ ਘੱਟ ਯੂਪੀ ਵਿਚ (34)ਮਾਰੇ ਗਏ ਹਨ, ਜਦਕਿ ਦਿੱਲੀ ਵਿਚ 27 ਡਾਕਟਰਾਂ ਦੀ ਜਾਨ ਗਈ ਹੈ।

ਆਈਐੱਮਏ ਮੁਤਾਬਕ ਕੁੱਲ ਡਾਕਟਰਾਂ ਦੇ 3 ਫ਼ੀਸਦ ਦੀ ਹੀ ਵੈਕਸੀਨੇਸ਼ਨ ਹੋਈ ਸੀ ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੰਜ ਮਹੀਨੇ ਦੀ ਵੈਕਸੀਨੇਸ਼ਨ ਮੁਹਿੰਮ ਦੌਰਾਨ 66 ਫ਼ੀਸਦ ਹੈਲਥਕੇਅਰ ਵਰਕਰਾਂ ਦੀ ਵੈਕਸੀਨੇਸ਼ਨ ਹੋਈ ਹੈ, ਆਈ ਐਮਏ ਨੇ ਕਿਹਾ ਕਿ ਉਹ ਸਾਰੇ ਡਾਕਟਰਾਂ ਦੀ ਵੈਕਸੀਨੇਸ਼ਨ ਲਈ ਸਾਰੇ ਯਤਨ ਕਰ ਰਹੇ ਹਨ।

ਜਲੰਧਰ ਦੇ ਸੀਨੀਅਰ ਸਰਜਨ ਸੁਰਜੀਤ ਸਿੰਘ ਮਾਹੀ ਦਾ ਕੋਵਿਡ ਕਾਰਨ ਬੀਤੇ ਸ਼ਨੀਵਾਰ ਦੇਹਾਂਤ ਹੋ ਗਿਆ। ਉਹ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਸਹਾਇਕ ਪ੍ਰੋਫੈਸਰ ਸਨ।

ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀ ਡਾਕਟਰ ਸੰਦੀਪ ਕੌਰ ਮੁਤਾਬਕ ਡਾਕਟਰ ਮਾਹੀ ਪਿਛਲੇ ਸਾਲ ਵੀ ਕੋਵਿਡ ਦੀ ਲਾਗ ਕਾਰਨ ਬਿਮਾਰ ਪਏ ਸਨ , ਉਹ ਪਿਛਲੀ ਵਾਰ ਤਾਂ ਇਸ ਵਿਚੋਂ ਬਾਹਰ ਉੱਭਰ ਆਏ, ਪਰ ਇਸ ਵਾਰ ਉਨ੍ਹਾਂ ਦੀ ਜਾਨ ਨਾ ਬਚ ਸਕੀ।

ਇੱਕ ਹੋਰ ਡਾ਼ ਰਾਜਨ ਸਿੰਘ ਨੇ ਵੀਹ ਦਿਨ ਕੋਵਿਡ-19 ਨਾਲ ਲੜਾਈ ਕੀਤੀ ਪਰ ਅੰਤ ਨੂੰ 30 ਅਪ੍ਰੈਲ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹਾਰ ਗਏ। ਉਹ ਹੁਸ਼ਿਆਰਪੁਰ ਦੇ ਬੰਗਾ ਨਾਲ ਸਬੰਧਿਤ ਸਨ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਸੀਨੀਅਰ ਰੈਜ਼ੀਡੈਂਟ ਡਾਕਟਰ ਸਨ।

ਸੈਂਤੀ ਸਾਲਾ ਡਾ਼ ਰਾਜਨ ਰਾਜਿੰਦਰਾ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਵਿੰਗ ਵੀ ਤੈਨਾਅਤ ਸਨ, ਜਿੱਥੇ ਉਨ੍ਹਾਂ ਦੀ ਟੈਸਟ ਰਿਪੋਰਟ ਪੌਜ਼ਿਟੀਵ ਆਈ।

ਰਾਜਿੰਦਰਾ ਹਾਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਮਰਹੂਮ ਡਾਕਟਰ ਦੇ ਇਲਾਜ ਦਾ ਖ਼ਰਚਾ ਮਾਫ਼ ਕਰਵਾਇਆ ਜਾਵੇ ਅਤੇ ਪਰਿਵਾਰ ਨੂੰ 50 ਲੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਮਰਹੂਮ ਹੀ ਪਰਿਵਾਰ ਦਾ ਇੱਕੋ-ਇੱਕ ਕਮਾਊ ਮੈਂਬਰ ਸੀ।

ਐਸੋਸੀਏਸ਼ਨ ਦਾ ਕਹਣਾ ਹੈ ਕਿ ਡਾ਼ ਰਾਜਨ ਦੇ ਇਲਾਜ ਦਾ ਖ਼ਰਚਾ ਰੋਜ਼ਾਨਾ ਦਾ ਖ਼ਰਚਾ 60,000 ਰੁਪਏ ਆ ਰਿਹਾ ਸੀ, ਜੋ ਕਿ ਪਰਿਵਾਰ ਚੁਕਾਉਣ ਤੋਂ ਅਸਮਰੱਥ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਨਵਜੋਤ ਸਿੰਘ ਦਹੀਆ ਕਹਿੰਦੇ ਹਨ ਕਿ ਡਾਕਟਰ ਸੁਰਜੀਤ ਸਿੰਘ ਮਾਹੀ ਸਣੇ ਕੋਵਿਡ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ 3 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪਹਿਲੀ ਲਹਿਰ ਦੌਰਾਨ ਪੰਜਾਬ ਵਿਚ 34 ਡਾਕਟਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਕੌਮੀ ਪ੍ਰਧਾਨ ਤੇ ਪ੍ਰਦਮਸ੍ਰੀ ਡਾਕਟਰ ਕੇਕੇ ਅਗਰਵਾਲ ਦਾ ਕੋਵਿਡ ਕਾਰਨ ਦੇਹਾਂਤ ਹੋ ਗਿਆ ਹੈ। ਉਹ ਦਿੱਲੀ ਦੇ ਏਮਜ਼ ਵਿਚ ਪਿਛਲੇ ਇੱਕ ਹਫ਼ਤੇ ਤੋਂ ਵੈਂਟੀਲੇਟਰ ਉੱਤੇ ਸਨ।

ਇਹ ਵੀ ਪੜ੍ਹੋ:

https://www.youtube.com/watch?v=GhoqWviaKy4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''94dfaeb7-bb3f-4896-aac4-396f4faee112'',''assetType'': ''STY'',''pageCounter'': ''punjabi.india.story.57167155.page'',''title'': ''ਕੋਰੋਨਾਵਾਇਰਸ : ਪੰਜਾਬ ਵਿਚ ਕੋਵਿਡ ਨਾਲ ਹੁਣ ਤੱਕ 37 ਡਾਕਟਰਾਂ ਦੀ ਕੋਵਿਡ ਨਾਲ ਮੌਤ - ਅਹਿਮ ਖ਼ਬਰਾਂ'',''published'': ''2021-05-19T08:11:07Z'',''updated'': ''2021-05-19T08:11:07Z''});s_bbcws(''track'',''pageView'');

Related News