ਕੋਰੋਨਾਵਾਇਰਸ : ਕੋਵਿਡ-19 ਨਾਲ ਸਭ ਤੋਂ ਘਟੀਆ ਤਰੀਕੇ ਨਾਲ ਨਿਪਟਣ ਵਾਲੇ ਸੰਸਾਰ ਦੇ 5 ਆਗੂ- ਪ੍ਰੈੱਸ ਰਿਵੀਊ
Wednesday, May 19, 2021 - 09:06 AM (IST)
ਕੋਵਿਡ-19 ਮਹਾਮਾਰੀ ਨੇ ਹੁਣ ਤੱਕ ਦੁਨੀਆਂ ਦੇ ਵੱਡੇ-ਵੱਡੇ ਆਗੂਆਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੰਨੀਂ ਹੱਥ ਲਵਾ ਦਿੱਤੇ ਹਨ।
ਫਿਰ ਵੀ ਕੁਝ ਅਜਿਹੇ ਆਗੂ ਵੀ ਹਨ, ਜਿਨ੍ਹਾਂ ਨੇ ਇਸ ਮਹਾਮਾਰੀ ਨੂੰ ਬੇਹੱਦ ਹਲਕੇ ਵਿੱਚ ਲਿਆ ਅਤੇ ਮਹਾਮਾਰੀ ਨੇ ਉਨ੍ਹਾਂ ਦੇਸ਼ਾਂ ਵਿੱਚ ਅੰਤਾਂ ਦਾ ਕਹਿਰ ਮਚਾਇਆ ਅਤੇ ਜਾਨਾਂ ਲਈਆਂ।
ਰਿਪੋਟਰ ਵਿਚ ਕਿਹਾ ਗਿਆ ਹੈ ਕਿ ਕਈਆਂ ਨੇ ਕੋਈ ਇੱਕ ਗ਼ਲਤੀ ਕੀਤੀ ਅਤੇ ਕਈਆਂ ਨੇ ਕਈ-ਕਈ ਗ਼ਲਤੀਆਂ ਕੀਤੀਆਂ ਹਨ, ਪਰ ਇਨ੍ਹਾਂ ਦੀ ਨੀਤੀਗਤ ਪਹੁੰਚ ਸਕਦਾ ਮਹਾਮਾਰੀ ਨੇ ਭਾਰੀ ਨੁਕਸਾਨ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਨੇ ਅਜਿਹੇ ਪੰਜ ਆਗੂਆਂ ਦੀ ਲਿਸਟ ਬਣਾਈ ਹੈ।ਇਸ ਵਿੱਚ ਪਹਿਲੇ ਨੰਬਰ ਉੱਤੇ ਹਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ,ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ, ਮੈਕਸੀਕੋ ਦੇ ਆਗੂ ਐਂਡਰੀਜ਼ ਮੈਨੂਏਲ ਲੋਪੇਜ਼ ਓਬਰੇਡਰ।
ਇਹ ਵੀ ਪੜੋ:
- ਲਿਵ-ਇਨ ਰਿਸ਼ਤੇ ਨੈਤਿਕ ਅਤੇ ਸਮਾਜਿਕ ਤੌਰ ''ਤੇ ਸਵੀਕਾਰ ਨਹੀਂ: ਹਾਈ ਕੋਰਟ
- ਕੀ ਕੁਝ ਦੇਸਾਂ ਵੱਲੋਂ ਜ਼ਰੂਰਤ ਤੋਂ ਵੱਧ ਵੈਕਸੀਨ ਆਰਡਰ ਕਰਨ ਕਾਰਨ ਬਾਕੀ ਦੇਸਾਂ ਕੋਲ ਕਮੀ ਹੋ ਰਹੀ ਹੈ
- ਅਮਰੀਕਾ ਦੇ ਹਿੰਦੂ ਮੰਦਰ ''ਚ ਦਲਿਤ ਮਜ਼ਦੂਰਾਂ ਨੂੰ ''''ਬੰਧੂਆ'''' ਬਣਾਉਣ ਦਾ ਕੀ ਹੈ ਪੂਰਾ ਮਾਮਲਾ
ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਵਿਚ ਮਹਾਮਰੀ ਦੀ ਰੋਕਥਾਮ ਲਈ ਠੋਸ ਤਿਆਰੀ ਨਾ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਦੂਜੀ ਲਹਿਰ ਵਿਚ ਜਿਵੇਂ ਆਕਸੀਜਨ, ਬੈੱਡਾਂ ਦੀ ਘਾਟ ਕਾਰਨ ਭਾਰਤ ਵਿਚ ਮੌਤਾਂ ਹੋਈਆਂ, ਉਸ ਪਿੱਛੇ ਉਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ, ਜੋ ਕੌਮਾਂਤਰੀ ਮੰਚ ਉੱਤੇ ਐਲਾਨ ਕਰ ਚੁੱਕੇ ਸਨ ਕਿ ਭਾਰਤ ਨੇ ਮਹਾਮਾਰੀ ਤੋਂ ਮਨੁੱਖਤਾ ਨੂੰ ਬਚਾਇਆ ਹੈ।
ਇਨ੍ਹਾਂ ਦੇ ਸਿਹਤ ਮੰਤਰੀ ਨੇ ਤਾਂ ਮਾਰਚ 2021 ਵਿਚ ਭਾਰਤ ਦੇ ਮਹਾਮਾਰੀ ਤੋਂ ਜੰਗ ਜਿੱਤ ਲੈਣ ਦਾ ਐਲਾਨ ਤੱਕ ਕਰ ਦਿੱਤਾ ਸੀ, ਪਰ ਉਸ ਤੋਂ ਕੁਝ ਹਫ਼ਤੇ ਬਾਅਦ ਜੋ ਵਾਪਰਿਆ ਉਹ ਸਭ ਦੇ ਸਾਹਮਣੇ ਹੈ।
ਪੰਜਾਬ ਨੂੰ ਕੋਮਾਂਤਰੀ ਮਦਦ ਵਜੋਂ ਵੈਕਸੀਨ ਨਹੀਂ ਮਿਲ ਸਕੇਗਾ
ਦੁਨੀਆਂ ਵਿੱਚ ਕੋਰਨਾਵਾਇਰਸ ਵੈਕਸੀਨ ਦੀ ਸਾਵੀਂ ਵੰਡ ਨੂੰ ਯਕੀਨੀ ਬਣਾਉਣ ਲਈ ਬਣਾਏ ਗਏ ਕੌਮਾਂਤਰੀ ਪ੍ਰੋਗਰਾਮ ਕੋਵੈਕਸ ਤੋਂ ਵੈਕਸੀਨ ਮਿਲ ਸਕਣ ਦੀਆਂ ਪੰਜਾਬ ਦੀਆਂ ਉਮੀਦਾਂ ਨੂੰ ਧੱਕਾ ਲੱਗਿਆ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਪ੍ਰੋਗਰਾਮ ਦੇ ਤਿੰਨ ਵੱਡੇ ਆਗਰਨਾਈਜ਼ਰਾਂ ਵਿੱਚੋਂ ਇੱਕ ਗੈਵੀ ਦੇ ਬੁਲਾਰੇ ਨੇ ਕਿਹਾ ਹੈ ਕਿ ਕਿਉਂਕਿ ਭਾਰਤ ਖ਼ੁਦ ਇਸ ਪ੍ਰੋਗਰਾਮ ਦਾ ਸਹਿਯੋਗੀ ਹੈ, ਇਸ ਲਈ ਪੰਜਾਬ ਵੱਖਰੇ ਤੌਰ ''ਤੇ ਵੈਕਸੀਨ ਹਾਸਲ ਕਰਨ ਲਈ ਅਰਜੀ ਨਹੀਂ ਕਰ ਸਕਦਾ ਅਤੇ ਸਿਰਫ਼ ਕੋਈ ਦੇਸ਼ ਹੀ ਅਜਿਹਾ ਕਰ ਸਕਦਾ ਹੈ।
ਯੂਪੀ ਪੰਚਾਇਤੀ ਚੋਣਾਂ ਵਿੱਚ ਡਿਊਟੀ- 1621 ਅਧਿਆਪਕਾਂ ਦੀ ਮੌਤ਼
ਉੱਤਰ ਪ੍ਰਦੇਸ਼ ਪ੍ਰਾਈਮਰੀ ਟੀਚਰਜ਼ ਐਸੋਸੀਏਸਨ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਕੋਰੋਨਾਵਾਇਰਸ ਦੇ ਦੌਰਾਨ ਹੋਈਆਂ ਸੂਬੇ ਦੀਆਂ ਪੰਚਾਇਤ ਚੋਣਾਂ ਵਿੱਚ ਡਿਊਟੀ ਦੇਣ ਕਾਰਨ ਘੱਟੋ-ਘੱਟ 1621 ਅਧਿਆਪਕਾਂ ਦੀ ਮੌਤ ਹੋ ਗਈ ਹੈ।
ਦਿ ਵਾਇਰ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਐਸੋਸੀਏਸ਼ਨ ਵੱਲੋਂ 16 ਮਈ ਨੂੰ ਦਿੱਤੀ ਗਈ।
ਐਸੋਸੀਏਸ਼ਨ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਸ ਬਾਰੇ ਇੱਕ ਲਿਸਟ ਭੇਜੀ ਹੈ ਅਤੇ ਪੀੜਤ ਪਰਿਵਾਰਾਂ ਲਈ ਅੱਠ ਮੰਗਾਂ ਕੀਤੀਆਂ ਹਨ ਜਿਵੇਂ 1 ਕਰੋੜ ਰੁਪਏ ਦੀ ਮਦਦ ਅਤੇ ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਸੂਬੇ ਦੀ ਟੀਚਰ ਯੂਨੀਅਨ ਨੇ ਕਿਹਾ ਸੀ ਕਿ ਚੋਣਾਂ ਦੌਰਾਨ ਡਿਊਟੀ ਦੌਰਾਨ 706 ਅਧਿਆਪਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ:
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=kHMkQCAtojU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8aa76e17-f6bc-4511-bf3d-d9b96e3fcd35'',''assetType'': ''STY'',''pageCounter'': ''punjabi.india.story.57167151.page'',''title'': ''ਕੋਰੋਨਾਵਾਇਰਸ : ਕੋਵਿਡ-19 ਨਾਲ ਸਭ ਤੋਂ ਘਟੀਆ ਤਰੀਕੇ ਨਾਲ ਨਿਪਟਣ ਵਾਲੇ ਸੰਸਾਰ ਦੇ 5 ਆਗੂ- ਪ੍ਰੈੱਸ ਰਿਵੀਊ'',''published'': ''2021-05-19T03:22:05Z'',''updated'': ''2021-05-19T03:22:05Z''});s_bbcws(''track'',''pageView'');