ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਇਸ ਸਾਲ ਹੁਣ ਤੱਕ 244 ਡਾਕਟਰਾਂ ਦੀ ਮੌਤ-IMA - ਪ੍ਰੈੱਸ ਰਿਵੀਊ

Tuesday, May 18, 2021 - 08:51 AM (IST)

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ ਸਾਲ 730 ਦੀ ਤੁਲਨਾ ਵਿੱਚ ਘੱਟ ਸਮੇਂ ਵਿੱਚ ਇਸ ਸਾਲ ਭਾਰਤ ਨੇ 244 ਡਾਕਟਰ ਕੋਰੋਨਾ ਕਾਰਨ ਗੁਆ ਦਿੱਤੇ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਦੂਜੀ ਲਹਿਰ ਦੌਰਾਨ ਬਿਹਾਰ ਵਿੱਚ ਸਭ ਤੋਂ ਵੱਧ ਡਾਕਟਰਾਂ 69 ਦੀ ਕੋਵਿਡ-19 ਕਰਕੇ ਮੌਤ ਹੋਈ ਹੈ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 34 ਤੇ ਦਿੱਲੀ ਵਿੱਚ 27 ਡਾਕਟਰਾਂ ਦੀ ਜਾਨ ਕੋਰੋਨਾਵਾਇਰਸ ਨੇ ਲਈ ਹੈ।

ਆਈਐੱਮਏ ਮੁਤਾਬਕ ਦੂਜੀ ਲਹਿਰ ਦੌਰਾਨ ਦਿੱਲੀ ਵਿੱਚ 24 ਸਾਲਾ ਫਿਜ਼ੀਸ਼ੀਅਨ ਡਾ. ਅਨਾਸ ਮਿਜਾਹਿਦ ਸਭ ਤੋਂ ਨੌਜਵਾਨ ਡਾਕਟਰ ਸਨ। ਉਨ੍ਹਾਂ ਸਣੇ 244 ਡਾਕਟਰਾਂ ਦੀ ਮੌਤ ਦਰਜ ਹੋਈ ਹੈ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ: ਮੁਕਤਸਾਰ ਦੇ ਇੱਕ ਪਿੰਡ ''ਚ ਇੱਕ ਦਿਨ ''ਚ 116 ਪੌਜ਼ੀਟਿਵ ਕੇਸ

ਮੁਕਤਸਾਰ ਦੇ ਭੁੰਡਰ ਪਿੰਡ ਵਿੱਚ ਬੀਤੇ ਦਿਨ 116 ਕੇਸ ਪੌਜ਼ੀਟਿਵ ਆਏ ਹਨ, ਜਿਸ ਨਾਲ ਕੇਸ ਵਧ ਕੇ 178 ਹੋ ਗਏ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਨ੍ਹਾਂ ਵਿੱਚ ਇੱਕ ਮਹੀਨੇ ਦੇ ਬੱਚੇ ਸਣੇ ਕਈ ਹੋਰ ਬੱਚੇ ਪੌਜ਼ੀਟਿਵ ਮਿਲੇ ਹਨ।

ਕੋਰੋਨਾ ਵੈਕਸੀਨ
Getty Images
ਮੁਕਤਸਰ ਦੇ ਇੱਕ ਪਿੰਡ ਵਿੱਚ 116 ਲੋਕ ਪੌਜ਼ੀਟਿਵ

ਜ਼ਿਲ੍ਹਾ ਮੈਜਿਸਟ੍ਰੇਟ ਐੱਮ ਕੇ ਅਰਵਿੰਦ ਕੁਮਾਰ ਨੇ ਪਿੰਡ ਨੂੰ ਮੈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਪਿੰਡ ਵਿੱਚ 4 ਹਜ਼ਾਰ ਲੋਕਾਂ ਦੀ ਆਬਾਦੀ ਹੈ, ਜਿਨ੍ਹਾਂ ਵਿੱਚੋਂ ਕਰੀਬ 700 ਲੋਕਾਂ ਦਾ ਟੈਸਟ ਹੋਇਆ ਹੈ ਤੇ ਕੁਝ ਰਿਪੋਰਟਾਂ ਅਜੇ ਆਉਣੀਆਂ ਬਾਕੀ ਹਨ।

ਜਦੋਂ ਮੁਕਤਸਰ ਦੇ ਚੀਫ ਮੈਡੀਕਲ ਅਫ਼ਸਰ ਮੁਕਤਸਰ ਨੂੰ ਜਦੋਂ ਪੁੱਛਿਆ ਗਿਆ ਕਿ ਦਿੱਲੀ ਤੋਂ ਆਉਣ ਵਾਲੇ ਕਿਸਾਨ ਵੀ ਪੌਜ਼ੀਟਿਵ ਹਨ ਤਾਂ ਉਨ੍ਹਾਂ ਨੇ ਕਿਹਾ, "ਸਾਡੇ ਕੋਲ ਅਜਿਹਾ ਕੋਈ ਡਾਟਾ ਨਹੀਂ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਮਹਿਲਾ ਅਫ਼ਸਰ ਨੂੰ ਮੰਤਰੀ ਵੱਲੋਂ "ਅਣਉਚਿਤ ਸੰਦੇਸ਼" ''ਤੇ ਪੰਜਾਬ ਸਰਕਾਰ ਕੋਲੋਂ ਮੰਗਿਆ ਪੰਜਾਬ

ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਪੰਜਾਬ ਮਹਿਲਾ ਪੈਨਲ ਨੇ ਸੋਮਵਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਸੂਬਾ ਸਰਕਾਰ ਨੇ ਸਾਲ 2018 ਵਿੱਚ ਇੱਕ ਮੰਤਰੀ ਵੱਲੋਂ ਕਥਿਤ ਤੌਰ ''ਤੇ ਭੇਜਿਆ ਗਏ "ਅਣਉਚਿਤ ਸੰਦੇਸ਼" ''ਤੇ ਇੱਕ ਹਫ਼ਤੇ ਅੰਦਰ ਸੂਬਾ ਸਰਕਾਰ ਆਪਣੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਉਣ ''ਚ ਅਸਫ਼ਲ ਰਹਿੰਦੀ ਹੈ ਤਾਂ ਉਹ ਭੁੱਖ ਹੜਤਾਲ ''ਤੇ ਚਲੇ ਜਾਣਗੇ।

ਔਰਤ
Getty Images
ਸੰਕੇਤਕ ਤਸਵੀਰ

ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਚਿੱਠੀ ਲਿੱਖ ਕੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈਏਐੱਸ ਅਧਿਕਾਰੀ ਨੂੰ "ਅਣਉਚਿਤ ਪਾਠ" ''ਤੇ ਸਰਕਾਰ ਦੀ ਕਾਰਵਾਈ ਦੀ ਰਿਪੋਰਟ ਮੰਗੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਜੇ ਇੱਕ ਹਫ਼ਤੇ ਅੰਦਰ ਸਰਕਾਰ ਪ੍ਰਤੀਕਿਰਿਆ ਨਹੀਂ ਦਿੰਦੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਅਸਲ ਵਿੱਚ ਇਹ ਮਾਮਲਾ ਸਾਲ 2018 ਦਾ ਹੈ ਜਦੋਂ ਪੰਜਾਬ ਕੈਬਨਿਟ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਇੱਕ ਔਰਤ ਅਫ਼ਸਰ ਨੂੰ ਇਤਰਾਜ਼ਯੋਗ ਮੈਸੇਜ ਭੇਜਿਆ ਸੀ। ਉਸ ਵੇਲੇ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਸੀ।

ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਨੂੰ ਅਫ਼ਸਰ ਤੋਂ ਮਾਫ਼ੀ ਮੰਗਣ ਲਈ ਕਿਹਾ ਸੀ। ਉਸ ਵਕਤ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਮਾਫੀ ਤੋਂ ਬਾਅਦ ਮਸਲਾ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=ekswsEzP50k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a3633f8c-5713-4d2a-9b2a-2bcccf4309a4'',''assetType'': ''STY'',''pageCounter'': ''punjabi.india.story.57153161.page'',''title'': ''ਕੋਰੋਨਾਵਾਇਰਸ ਦੀ ਦੂਜੀ ਲਹਿਰ ਵਿੱਚ ਇਸ ਸਾਲ ਹੁਣ ਤੱਕ 244 ਡਾਕਟਰਾਂ ਦੀ ਮੌਤ-IMA - ਪ੍ਰੈੱਸ ਰਿਵੀਊ'',''published'': ''2021-05-18T03:15:12Z'',''updated'': ''2021-05-18T03:15:12Z''});s_bbcws(''track'',''pageView'');

Related News