ਕੋਰੋਨਾਵਾਇਰਸ: ਕਿਸ ਮਰੀਜ਼ ਦਾ ਹੋ ਸਕਦਾ ਹੈ ਘਰ ''''ਚ ਇਲਾਜ ਤੇ ਕਿਵੇਂ ਕਰੀਏ ਦੇਖਭਾਲ- 5 ਅਹਿਮ ਖ਼ਬਰਾਂ

Tuesday, May 18, 2021 - 07:51 AM (IST)

ਕਈ ਵਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਜਦੋਂ ਹਸਪਤਾਲ ਤੋਂ ਘਰ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਰਹਿੰਦੀ ਹੈ
Getty Images
ਕਈ ਵਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਜਦੋਂ ਹਸਪਤਾਲ ਤੋਂ ਘਰ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਰਹਿੰਦੀ ਹੈ

ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਘਰ ''ਚ ਹੀ ਹੋ ਸਕਦਾ ਹੈ ਪਰ ਕੁਝ ਮਰੀਜ਼ਾਂ ਲਈ ਹਸਪਤਾਲ ''ਚ ਦਾਖ਼ਲ ਹੋਣਾ ਜ਼ਰੂਰੀ ਹੁੰਦਾ ਹੈ। ਪਰ ਇੱਥੇ ਸਵਾਲ ਹੈ ਕਿ ਕਿਹੜੇ ਲੋਕਾਂ ਦਾ ਇਲਾਜ ਘਰ ''ਚ ਹੀ ਹੋ ਸਕਦਾ ਹੈ।

ਘਰ ਵਿੱਚ ਇਲਾਜ ਸਿਰਫ਼ ਕੋਰੋਨਾ ਮਰੀਜ਼ਾਂ ਦਾ ਹੀ ਨਹੀਂ ਕਰਨਾ ਪੈਂਦਾ। ਕਈ ਵਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਜਦੋਂ ਹਸਪਤਾਲ ਤੋਂ ਘਰ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਰਹਿੰਦੀ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਕੋਰੋਨਾ ਮਰੀਜ਼ਾਂ ਦਾ ਘਰ ''ਚ ਇਲਾਜ ਕਰਨ ਵੇਲੇ ਕਿਹੜੀਆਂ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ: ਇਲਾਜ ਲਈ ਗਊ ਮੂਤਰ ਸਣੇ 5 ਆਧਾਰਹੀਣ ਦਾਅਵੇ

ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਕਲਿੱਪ ਵਿੱਚ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਕਹਿ ਰਹੇ ਹਨ, ''''ਕੋਵਿਡ ਦੀ ਵਜ੍ਹਾ ਨਾਲ ਜੇ ਫੇਫੜਿਆਂ ਵਿੱਚ ਇਨਫੈਕਸ਼ਨ ਹੋਈ ਹੈ ਤਾਂ ਗਊ ਦੇ ਮੂਤਰ ਨਾਲ ਇਸ ਦਾ ਇਲਾਜ ਹੋ ਸਕਦਾ ਹੈ।''''

ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਦੇ ਨਾਮ ਉੱਤੇ ਨਿੱਤ ਦਿਨ ਨਵੇਂ-ਨਵੇਂ ਦਾਅਵੇ ਤੇ ਬਿਆਨ ਆਉਂਦੇ ਹਨ।

ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਦੇ ਨਾਮ ਉੱਤੇ ਨਿੱਤ ਦਿਨ ਨਵੇਂ-ਨਵੇਂ ਦਾਅਵੇ ਤੇ ਬਿਆਨ ਆਉਂਦੇ ਹਨ
Getty Images
ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਦੇ ਨਾਮ ਉੱਤੇ ਨਿੱਤ ਦਿਨ ਨਵੇਂ-ਨਵੇਂ ਦਾਅਵੇ ਤੇ ਬਿਆਨ ਆਉਂਦੇ ਹਨ

ਉਂਝ ਦੇਖਿਆ ਜਾਵੇ ਤਾਂ ਪ੍ਰਗਿਆ ਠਾਕੁਰ ਇਕੱਲਾ ਅਜਿਹਾ ਨਾਮ ਨਹੀਂ ਜਿਸ ਨੇ ਕੋਰੋਨਾਵਾਇਰਸ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ। ਕੋਰੋਨਾ ਉੱਤੇ ਕਾਬੂ ਪਾਉਣ ਜਾਂ ਇਲਾਜ ਲਈ ਹੋਰ ਵੀ ਕਈ ਲੋਕ ਸਮੇਂ-ਸਮੇਂ ਉੱਤੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ।

ਇਸ ਤੋਂ ਇਲਾਵਾ ''ਭਾਬੀ ਜੀ ਪਾਪੜ'',''ਗੋ ਕੋਰੋਨਾ ਗੋ'' ਆਦਿ ਕਈ ਤਰ੍ਹਾਂ ਦੇ ਦਾਅਵੇ ਸਾਹਮਣੇ ਹਨ, ਇਨ੍ਹਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੇ ਇਲਾਜ ''ਚ ਕਿੰਨ੍ਹੀ ਮਦਦਗਾਰ ਹੋਈ ਆਯੁਸ਼ਮਾਨ ਭਾਰਤ ਯੋਜਨਾ

ਭਾਰਤ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਬਾਰੇ ਕਈ ਤਰੀਕੇ ਦੇ ਦਾਅਵੇ ਕੀਤੇ ਜਾਂਦੇ ਹਨ। ਆਯੁਸ਼ਮਾਨ ਕਾਰਡ ਭਾਵ ਮੋਦੀ ਸਰਕਾਰ ਦੀ ਇੱਕ ਮਹੱਤਵਪੂਰਨ ਯੋਜਨਾ ਆਯੁਸ਼ਮਾਨ ਭਾਰਤ ਦਾ ਕਾਰਡ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਦੋ ਹਿੱਸੇ ਹਨ। ਇਕ ਹੈ ਸਿਹਤ ਬੀਮਾ ਯੋਜਨਾ, ਜਿਸ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ, PMJAY ਅਤੇ ਦੂਜੀ ਹੈ ਸਿਹਤ ਅਤੇ ਵੈਲਨੈੱਸ ਸੈਂਟਰ ਸਕੀਮ।

ਇੱਕ ਮਰੀਜ਼ ਦੇ ਪਰਿਵਾਰ ਵਾਲੇ ਦੀ ਤਸਵੀਰ
Getty Images

ਆਯੁਸ਼ਮਾਨ ਭਾਰਤ- PMJAY ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ। ਇਹ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ।

ਕੋਰੋਨਾਵਾਇਰਸ ਦੇ ਕਾਲ ਦੌਰਾਨ ਇਹ ਯੋਜਨਾ ਕਿੰਨੀ ਕਾਰਗਰ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੋਰੋਨਾਵਾਇਰਸ ਨਾਲ ਬੱਚਿਆਂ ਨੂੰ ਕਿੰਨਾ ਖ਼ਤਰਾ?

ਕੋਰੋਨਾਵਾਇਰਸ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਇਸ ਕਾਰਨ ਵੀ ਵੱਖ ਹੈ ਕਿਉਂਕਿ ਇਸ ਦੇ ਨਾਲ ਨੌਜਵਾਨ ਤੇ ਇੱਥੋਂ ਤੱਕ ਕਿ ਬੱਚਿਆਂ ਉੱਤੇ ਵੀ ਇਸ ਦਾ ਅਸਰ ਪਹਿਲਾਂ ਨਾਲੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ।

ਕੋਰੋਨਾਵਾਇਰਸ
Getty Images

ਕੁਝ ਮਾਹਰ ਇਹ ਵੀ ਕਹਿ ਰਹੇ ਹਨ ਕਿ ਕੋਵਿਡ ਦੀ ਤੀਜੀ ਲਹਿਰ ਬੱਚਿਆਂ ਉੱਤੇ ਖ਼ਾਸ ਤੌਰ ''ਤੇ ਅਸਰ ਕਰ ਸਕਦੀ ਹੈ। ਕੋਰੋਨਾ ਦੇ ਬੱਚਿਆਂ ਉੱਤੇ ਅਸਰ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਬੀਬੀਸੀ ਪੰਜਾਬੀ ਨੇ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਜੈਸ਼੍ਰੀ ਨਾਲ ਗੱਲਬਾਤ ਕੀਤੀ। ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਇਲਜ਼ਾਮ, ''ਮੈਨੂੰ CM ਦੇ ਸਿਆਸੀ ਸਕੱਤਰ ਤੋਂ ਧਮਕੀ ਵਾਲਾ ਸੁਨੇਹਾ ਆਇਆ''

ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਧਮਕੀ ਵਾਲੀ ਫੋਨ ਕਾਲ ਆਈ ਹੈ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
Getty Images
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਉੱਤੇ ਇਲਜ਼ਾਮ

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ।

ਪੰਜਾਬ ਕਾਂਗਰਸ ਵਿੱਚ ਵੱਖ-ਵੱਖ ਸਿਆਸਤਦਾਨਾਂ ਵਿਚਾਲੇ ਲਗਾਤਾਰ ਸ਼ਬਦੀ ਹਮਲੇ ਚੱਲ ਰਹੇ ਹਨ ਅਤੇ ਪੰਜਾਬ ਕਾਂਗਰਸ ਦਾ ਸੰਕਟ ਲਗਾਤਾਰ ਗਹਿਰਾ ਰਿਹਾ ਹੈ। ਤਫ਼ਸੀਲ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=ekswsEzP50k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''99b81314-a494-42e5-bd86-c2d75ca12cb0'',''assetType'': ''STY'',''pageCounter'': ''punjabi.india.story.57153030.page'',''title'': ''ਕੋਰੋਨਾਵਾਇਰਸ: ਕਿਸ ਮਰੀਜ਼ ਦਾ ਹੋ ਸਕਦਾ ਹੈ ਘਰ \''ਚ ਇਲਾਜ ਤੇ ਕਿਵੇਂ ਕਰੀਏ ਦੇਖਭਾਲ- 5 ਅਹਿਮ ਖ਼ਬਰਾਂ'',''published'': ''2021-05-18T02:17:19Z'',''updated'': ''2021-05-18T02:17:19Z''});s_bbcws(''track'',''pageView'');

Related News