ਕੋਰੋਨਾਵਾਇਰਸ ਦੇ ਇਲਾਜ ਦੇ ਪ੍ਰੋਟੋਕੋਲ ’ਚੋਂ ਭਾਰਤ ਸਰਕਾਰ ਨੇ ਪਲਾਜ਼ਮਾ ਥੈਰੇਪੀ ਨੂੰ ਹਟਾਇਆ- ਅਹਿਮ ਖ਼ਬਰਾਂ
Tuesday, May 18, 2021 - 07:06 AM (IST)
ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।
ਭਾਰਤ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਅਸਰਦਾਰ ਮੰਨੀ ਜਾਂਦੀ ਪਲਾਜ਼ਮਾ ਥੈਰੇਪੀ ਨੂੰ ਕਲੀਨੀਕਲ ਮੈਨੇਜਮੈਂਟ ਪ੍ਰੋਟੋਕੋਲ ਤੋਂ ਹਟਾ ਦਿੱਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਏਮਜ਼/ਆਈਸੀਐੱਮਆਰ ਕੋਵਿਡ-19 ਨੈਸ਼ਨਲ ਟਾਸਕ ਫੋਰਸ/ਸਾਂਝੀ ਨਿਗਰਾਨ ਕਮੇਟੀ, ਸਿਹਤ ਅਤੇ ਪਰਿਵਰਾ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ ਬਾਲਗ਼ ਕੋਵਿਡ-19 ਦੇ ਮਰੀਜ਼ਾਂ ਲਈ ਕਲੀਨੀਕਲ ਦਿਸ਼ਾ ਨਿਰਦੇਸ਼ ''ਚ ਸੋਧ ਕੀਤਾ ਹੈ ਅਤੇ ਕੌਨਵੈਲਸੈਂਟ ਪਲਾਜ਼ਮਾ (ਆਫ ਲੇਬਲ) ਨੂੰ ਹਟਾ ਦਿੱਤਾ ਹੈ।
https://twitter.com/ANI/status/1394335020517494785
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਬਿਆਨ ਇੱਕ ਰਿਕਵਰੀ (RECOVERY) ਟ੍ਰਾਇਲ ਦੇ ਸਿੱਟਿਆਂ ਦੇ ਤਿੰਨ ਦਿਨਾਂ ਬਾਅਦ ਸਾਹਮਣੇ ਆਇਆ ਹੈ।
ਇਸ ਪ੍ਰੀਖਣ ਹਸਪਤਾਲ ਵਿੱਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦਾ ਕੌਨਵੈਲਸੈਂਟ ਪਲਾਜ਼ਮਾ ਦੇ ਅਸਰਦਾਰ ਹੋਣ ਦੇ ਨਤੀਜਿਆਂ ਲਈ ਬੇਤਰੀਤਬੇ ਢੰਗ ਨਾਲ ਕੀਤਾ ਗਿਆ ਸਭ ਤੋਂ ਵੱਡਾ ਪ੍ਰੀਖਣ ਸੀ, ਜੋ ਦਿ ਲਾਨਸੈਂਟ ਜਨਰਲ ਵਿੱਚ ਛਪਿਆ ਸੀ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ: ਇਲਾਜ ਲਈ ਗਊ ਮੂਤਰ ਤੋਂ ਲੈ ਕੇ ਪਾਪੜ ਖਾਣ ਤੱਕ ਦੇ 5 ਆਧਾਰਹੀਣ ਦਾਅਵੇ
- ਬੇਅਦਬੀ ਮਾਮਲਾ: ਕੈਪਟਨ ਸਰਕਾਰ ''ਤੇ ਪੈਂਦੇ ਦਬਾਅ ਵਿਚਾਲੇ 6 ਡੇਰਾ ਪ੍ਰੇਮੀ ਪੁਲਿਸ ਰਿਮਾਂਡ ''ਤੇ ਭੇਜੇ ਗਏ
- ਕੋਰੋਨਾਵਾਇਰਸ: ਘਰ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਨਾਲ 28 ਦਿਨਾਂ ਵਿੱਚ ਮੌਤ ਦਰ ਨੂੰ ਘੱਟ ਨਹੀਂ ਹੋਈ। ਖੋਜਕਾਰਾਂ ਦਾ ਕਹਿਣਾ ਹੈ, "ਕੋਵਿਡ-19 ਦੇ ਹਸਪਤਾਲ ਵਿੱਚ ਮਰੀਜ਼ਾਂ ''ਚ, ਹਾਈ ਟਾਈਟਰ ਕੌਨਵੈਲਸੈਂਟ ਪਲਾਜ਼ਮਾ ਨੇ ਬਚਾਅ ਜਾਂ ਹੋਰ ਨਿਰਧਾਰਤ ਕਲੀਨਿਕਲ ਨਤੀਜਿਆਂ ਵਿੱਚ ਕੋਈ ਸੁਧਾਰ ਨਹੀਂ ਹੋਇਆ।"
ਪਲਾਜਮਾ ਵਿੱਚ ਕੋਰੋਨਾਵਾਇਰਸ ਲਾਗ਼ ਤੋਂ ਠੀਕ ਹੋਏ ਮਰੀਜ਼ ਦੇ ਖੂਨ ਨੂੰ ਐਸਪਰੇਸਿਸ (asperses) ਪ੍ਰਕਿਰਿਆ ਰਾਹੀਂ ਲਿਆ ਜਾਂਦਾ ਹੈ।
ਇਸ ਨੂੰ ਇੱਕ ਅਜਿਹੀ ਤਕਨੀਕੀ ਦੇ ਰੂਪ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸ ਰਾਹੀਂ ਖੂਨ ਵਿੱਚੋਂ ਪਲਾਜ਼ਮਾ ਜਾਂ ਪਲੇਟਲੈਟਸ ਵਰਗੇ ਹਿੱਸੇ ਨੂੰ ਕੱਢ ਲਿਆ ਜਾਂਦਾ ਹੈ ਅਤੇ ਬਾਕੀ ਖੂਨ, ਖੂਨਦਾਨੀ ਦੇ ਸਰੀਰ ਵਿੱਚ ਵਾਪਸ ਪਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ:
- ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ
https://www.youtube.com/watch?v=ekswsEzP50k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4110f53b-b5b8-446a-8549-28116d49c237'',''assetType'': ''STY'',''pageCounter'': ''punjabi.india.story.57153024.page'',''title'': ''ਕੋਰੋਨਾਵਾਇਰਸ ਦੇ ਇਲਾਜ ਦੇ ਪ੍ਰੋਟੋਕੋਲ ’ਚੋਂ ਭਾਰਤ ਸਰਕਾਰ ਨੇ ਪਲਾਜ਼ਮਾ ਥੈਰੇਪੀ ਨੂੰ ਹਟਾਇਆ- ਅਹਿਮ ਖ਼ਬਰਾਂ'',''published'': ''2021-05-18T01:24:51Z'',''updated'': ''2021-05-18T01:24:51Z''});s_bbcws(''track'',''pageView'');