ਤਾਊਤੇ ਤੂਫ਼ਾਨ ਕਾਰਨ ਮੁੰਬਈ ਨੇੜੇ ਸਮੰਦਰ ''''ਚ ਫਸੇ 400 ਲੋਕ
Monday, May 17, 2021 - 05:36 PM (IST)
ਅਰਬ ਸਾਗਰ ''ਚ ਉੱਠੇ ਤਾਊਤੇ ਤੂਫ਼ਾਨ ਵਿਚਾਲੇ ਬੌਂਬੇ ਹਾਈ ਆਇਲ ਫੀਲਡ ਦੇ ਕੋਲ ਇੱਕ ਛੋਟੇ ਜਹਾਜ਼ ''ਤੇ ਕੁੱਲ 273 ਲੋਕ ਫਸੇ ਹਨ, ਜਦਕਿ ਦੂਜੇ ਜਹਾਜ਼ ''ਤੇ 137 ਲੋਕ ਫਸੇ ਹੋਏ ਹਨ।
ਇਹ ਵੀ ਪੜ੍ਹੋ:
- ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਇਲਜ਼ਾਮ, ''ਮੁੱਖ ਮੰਤਰੀ ਕੈਪਟਨ ਤੋਂ ਮਿਲੀ ਧਮਕੀ''
- ਕੋਰੋਨਾਵਾਇਰਸ: ਘਰ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
- ਭਾਰਤ ਵਲੋਂ ਜਾਰੀ ਕੀਤੀ ਗਈ ਪਹਿਲੀ ਕੋਰੋਨਾ ਦਵਾਈ ਕੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ
ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਸਮੁੰਦਰੀ ਫੌਜ ਦੇ ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਨੂੰ ਭੇਜਿਆ ਗਿਆ ਹੈ। ਨਾਲ ਆਈਐਨਐਸ ਤਲਵਾਰ ਨੂੰ ਵੀ ਬਚਾਅ ਲਈ ਭੇਜਿਆ ਗਿਆ ਹੈ।
https://twitter.com/DefPROMumbai/status/1394222442810281991
ਬੌਂਬੇ ਹਾਈ ਆਇਲ ਫੀਲਡ ਮੁੰਬਈ ਦੇ ਤੱਟ ਤੋਂ 176 ਕਿੱਲੋਮੀਟਰ ਦੂਰ ਹੈ। ਇਸ ਖ਼ੇਤਰ ਤੋਂ ਤੂਫ਼ਾਨ ਦੇ ਵੀ ਲੰਘਣ ਦੀ ਸੰਭਾਵਨਾ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਬਚਾਅ ਕਾਰਜ ਵੱਡਾ ਹੋਵੇਗਾ।
ਮੌਸਮ ਵਿਭਾਗ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਮੁੰਬਈ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਅਗਲੇ ਕੁਝ ਘੰਟਿਆਂ ਲਈ ਤੂਫ਼ਾਨ ਦਾ ਕੇਂਦਰ ਮੁੰਬਈ ਤੋਂ 160 ਕਿਲੋਮੀਟਰ ਦੂਰ ਸਮੰਦਰ ਦੱਸਿਆ ਗਿਆ ਹੈ।
ਇਸ ਤੂਫ਼ਾਨ ਦੇ ਪ੍ਰਭਾਵ ਨਾਲ ਰਾਇਗੜ੍ਹ, ਪਾਲਘਰ, ਮੁੰਬਈ, ਠਾਣੇ ਅਤੇ ਰਤਨਾਗਿਰੀ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੁੰਬਈ ਵਿੱਚ ਤੇਜ਼ ਮੀਂਹ ਪੈ ਰਿਹਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਬੌਂਬੇ ਹਾਈ ਆਇਲ ਫੀਲਡ ਦੇ ਕੋਲ ਇੱਕ ਛੋਟੇ ਜਹਾਜ਼ ''ਤੇ ਕੁੱਲ 273 ਲੋਕ ਫਸੇ ਹੋਏ ਸਨ, ਜਦਕਿ ਦੂਜੇ ਜਹਾਜ਼ ''ਤੇ 137 ਲੋਕ ਫਸੇ ਹੋਏ ਸਨ। ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਸਮੁੰਦਰੀ ਫੌਜ ਦੀਆਂ ਵੱਖ-ਵੱਖ ਟੀਮਾਂ ਨੂੰ ਭੇਜਿਆ ਗਿਆ ਹੈ।
ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੂਫ਼ਾਨ ਦੇ ਕਾਰਨ ਬੰਦ ਕਰ ਦਿੱਤਾ ਗਿਆ। ਸੋਮਵਾਰ 17 ਮਈ ਦੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਏਅਰਪੋਰਟ ਨੂੰ ਬੰਦ ਕਰਨ ਦਾ ਐਲਾਨ ਸੀ।
ਹਾਲਾਂਕਿ ਇਹ ਸਮਾਂ ਵਧਾ ਦਿੱਤਾ ਗਿਆ ਅਤੇ ਏਅਰਪੋਰਟ ਸ਼ਾਮ 4 ਵਜੇ ਤੱਕ ਲਈ ਬੰਦ ਕੀਤਾ ਗਿਆ ਸੀ। ਮੁੰਬਈ ਵਿੱਚ ਕਈ ਥਾਵਾਂ ਉੱਤੇ ਪਾਣੀ ਰੁਕਿਆ ਹੋਇਆ ਹੈ ਜਿਸ ਵਜ੍ਹਾ ਕਰਕੇ ਬਾਂਦਰਾ-ਵਰਲੀ ਸੀ ਲਿੰਕ ਅਗਲੀ ਜਾਣਕਾਰੀ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਕਰਨਾਟਕ ''ਚ ਤੂਫਾਨ ਦਾ ਕਹਿਰ
ਕਰਨਾਟਕ ਦੇ ਸਮੁੰਦਰੀ ਕੰਢੇ ''ਤੇ ਪੈਂਦੇ ਇਲਾਕਿਆਂ ਵਿੱਚ ਤਾਊਤੇ ਤੂਫ਼ਾਨ ਦੇ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਲਨਾਡ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ''ਚ ਇਹ ਨੁਕਸਾਨ ਹੋਇਆ ਹੈ।
ਕਰਨਾਟਕ ਦੇ ਪ੍ਰਸ਼ਾਸਨ ਮੁਤਾਬਕ ਸੋਮਵਾਰ ਸਵੇਰ ਤਾਊਤੇ ਤੂਫ਼ਾਨ ਦੇ ਕਾਰਨ 121 ਪਿੰਡ ਅਤੇ 22 ਤਾਲੁਕਾ ਪ੍ਰਭਾਵਿਤ ਹੋਏ ਹਨ। ਕੁੱਲ 547 ਲੋਕਾਂ ਨੂੰ ਖ਼ਤਰੇ ਦੇ ਖ਼ਦਸ਼ੇ ਵਾਲੀ ਥਾਂ ਤੋਂ ਹਟਾ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।
https://twitter.com/Indiametdept/status/1394125671052419072
ਸ਼ੁਰੂਆਤੀ ਜਾਣਕਾਰੀ ''ਚ ਇਹ ਕਿਹਾ ਗਿਆ ਹੈ ਕਿ 333 ਘਰ, 644 ਖੰਭੇ, 147 ਟਰਾਂਸਫਰ, 3 ਹਜ਼ਾਰ ਮੀਟਰ ਤੋਂ ਲੰਬੀਆਂ ਬਿਜਲੀ ਦੀਆਂ ਤਾਰਾਂ, 57 ਕਿਲੋਮੀਟਰ ਸੜਕ ਅਤੇ 104 ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਖੇਤਬਾੜੀ ਨੂੰ ਵੀ ਵੱਡੇ ਪੱਧਰ ''ਤੇ ਨੁਕਸਾਨ ਦਾ ਖ਼ਦਸ਼ਾ ਹੈ।
ਗੁਜਰਾਤ ਦਾ ਹਾਲ
ਅੱਜ ਸ਼ਾਮ 8 ਵਜੇ ਤੋਂ 11 ਵਜੇ ਵਿਚਾਲੇ ਗੁਜਰਾਤ ਦੇ ਪੋਰਬੰਦਰ ਅਤੇ ਮਹੁਵਾ ਵਿਚਾਲੇ ਤੂਫਾਨ ਦੇ ਆਉਣ ਦੀ ਸੰਭਾਵਨਾ ਹੈ।
ਤੂਫਾਨ ਦੀ ਗੰਭੀਰਤਾ ਨੂੰ ਦੇਖਦਿਆਂ ਗੁਜਰਾਤ ਅਤੇ ਦੀਵ ਦੇ ਤਟਾਂ ਉੱਤੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।
ਉੱਧਰ ਸੌਰਾਸ਼ਟਰ ਦੇ ਤਟੀ ਇਲਾਕਿਆਂ ਵਿੱਚ ਹਾਲਾਤ ਗੰਭੀਰ ਦੱਸੇ ਜਾ ਰਹੇ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ, ਲਕਸ਼ਦੀਪ ਇਸ ਵੇਲੇ ਤਾਊਤੇ ਤੂਫਾਨ ਦਾ ਕੇਂਦਰ ਹੈ, ਜੋ ਸ਼ਨੀਵਾਰ ਸਵੇਰ ਤੋਂ ਜ਼ਿਆਦਾ ਰਫ਼ਤਾਰ ਦੇ ਨਾਲ ਗੁਜਰਾਤ ਵੱਲ ਵੱਧ ਰਿਹਾ ਹੈ।
ਸੰਭਾਵਿਤ ਤੂਫਾਨ ਲਈ ਦੱਖਣੀ ਗੁਜਰਾਤ ਅਤੇ ਦੀਵ ਦੇ ਤਟਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਅਤੇ ਐਨਡੀਐਮਏ ਦੀ ਬੈਠਕ ਸੱਦੀ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=da_68xLp_1I
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98833fee-b996-44cd-a197-9c85fb35eb48'',''assetType'': ''STY'',''pageCounter'': ''punjabi.india.story.57143712.page'',''title'': ''ਤਾਊਤੇ ਤੂਫ਼ਾਨ ਕਾਰਨ ਮੁੰਬਈ ਨੇੜੇ ਸਮੰਦਰ \''ਚ ਫਸੇ 400 ਲੋਕ'',''published'': ''2021-05-17T12:04:57Z'',''updated'': ''2021-05-17T12:04:57Z''});s_bbcws(''track'',''pageView'');