ਕੋਰੋਨਾਵਾਇਰਸ: ਘਰ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Monday, May 17, 2021 - 04:21 PM (IST)

ਕੋਰੋਨਾ ਮਰੀਜ਼
Getty Images
ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਘਰ ''ਚ ਹੀ ਹੋ ਸਕਦਾ ਹੈ, ਹਾਲਾਂਕਿ ਗੰਭੀਰ ਲੱਛਣਾਂ ਵਾਲਿਆਂ ਨੂੰ ਹਸਪਤਾਲ ਭਰਤੀ ਹੋਣਾ ਪੈਂਦਾ ਹੈ

ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੇ ਵਧਣ ਦਾ ਸਿਲਸਿਲਾ ਜਾਰੀ ਹੈ। ਅਜਿਹੇ ''ਚ ਕੁਝ ਸਵਾਲ ਸਾਡੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ।

ਜਿਵੇਂ ਕਿ ਕਿਹੜੇ ਮਰੀਜ਼ਾਂ ਨੂੰ ਹਸਪਤਾਲ ਜਾਣ ਦੀ ਲੋੜ ਹੁੰਦੀ ਹੈ? ਕਿਹੜੇ ਕੋਰੋਨਾ ਮਰੀਜ਼ਾਂ ਦਾ ਇਲਾਜ ਘਰ ਵਿੱਚ ਹੋ ਸਕਦਾ ਹੈ? ਮਰੀਜ਼ ਦੀ ਹਾਲਤ ਵਿਗੜਨ ਦੇ ਉਹ ਕਿਹੜੇ ਲੱਛਣ ਹਨ ਜਿਨ੍ਹਾਂ ਨੂੰ ਲੈ ਕੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਮਰੀਜ਼ਾਂ ਦੀ ਜਿਨ੍ਹਾਂ ਦੀ ਦੇਖਭਾਲ ਘਰ ਵਿੱਚ ਹੀ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਦੱਸਾਂਗੇ ਵਿਸ਼ਵ ਸਿਹਤ ਸੰਗਠਨ ਦੀਆਂ ਖ਼ਾਸ ਹਦਾਇਤਾਂ ਬਾਰੇ ਜੋ ਘਰ ''ਚ ਇਲਾਜ ਕਰਦੇ ਹੋਏ ਧਿਆਨ ਰੱਖਣੇ ਕਾਫ਼ੀ ਜ਼ਰੂਰੀ ਹਨ।

ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਘਰ ''ਚ ਹੀ ਹੋ ਸਕਦਾ ਹੈ ਪਰ ਕੁਝ ਮਰੀਜ਼ਾਂ ਲਈ ਹਸਪਤਾਲ ''ਚ ਦਾਖ਼ਲ ਹੋਣਾ ਜ਼ਰੂਰੀ ਹੁੰਦਾ ਹੈ। ਪਰ ਇੱਥੇ ਸਵਾਲ ਹੈ ਕਿ ਕਿਹੜੇ ਲੋਕਾਂ ਦਾ ਇਲਾਜ ਘਰ ''ਚ ਹੀ ਹੋ ਸਕਦਾ ਹੈ।

ਇਹ ਵੀ ਪੜ੍ਹੋ-

ਘਰ ਵਿੱਚ ਇਲਾਜ ਸਿਰਫ਼ ਕੋਰੋਨਾ ਮਰੀਜ਼ਾਂ ਦਾ ਹੀ ਨਹੀਂ ਕਰਨਾ ਪੈਂਦਾ। ਕਈ ਵਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਜਦੋਂ ਹਸਪਤਾਲ ਤੋਂ ਘਰ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਰਹਿੰਦੀ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਕੋਰੋਨਾ ਮਰੀਜ਼ਾਂ ਦਾ ਘਰ ''ਚ ਇਲਾਜ ਕਰਨ ਵੇਲੇ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਕੋਰੋਨਾ ਮਰੀਜ਼
Getty Images
ਕਈ ਵਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਜਦੋਂ ਹਸਪਤਾਲ ਤੋਂ ਘਰ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਲੋੜ ਰਹਿੰਦੀ ਹੈ

ਕਿਸ ਮਰੀਜ਼ ਦਾ ਹੋ ਸਕਦਾ ਹੈ ਘਰ ’ਚ ਇਲਾਜ?

1. ਪਹਿਲੀ ਸਲਾਹ ਡਾਕਟਰ ਦੀ ਲਈ ਜਾਣੀ ਚਾਹੀਦੀ ਹੈ। ਜੇਕਰ ਡਾਕਟਰ ਨੂੰ ਲਗਦਾ ਹੈ ਕਿ ਤੁਹਾਡਾ ਘਰ ''ਚ ਇਲਾਜ ਹੋ ਸਕਦਾ ਹੈ ਤਾਂ ਹੀ ਅਜਿਹਾ ਕਰੋ।

2. ਦੂਜਾ ਇਹ ਵੇਖਣਾ ਜ਼ਰੂਰੀ ਹੈ ਕਿ ਤੁਹਾਡੇ ਘਰ ਵਿੱਚ ਮਰੀਜ਼ ਦਾ ਇਲਾਜ ਸੰਭਵ ਹੈ ਜਾਂ ਨਹੀਂ। ਜਿਵੇਂ ਕਿ ਤੁਹਾਡਾ ਧਿਆਨ ਘਰ ਵਿੱਚ ਕੌਣ ਰੱਖ ਸਕਦਾ ਹੈ, ਵੱਖ ਰਹਿਣ ਦੇ ਲਈ ਕੀ ਲੋੜੀਂਦੀ ਜਗ੍ਹਾ ਹੈ ਜਾਂ ਨਹੀਂ, ਘਰ ਵਿੱਚ ਰਹਿਣ ਵਾਲੇ ਲੋਕ ਬਾਹਰਲੇ ਲੋਕਾਂ ਨਾਲ ਕਿੰਨੇ ਸੰਪਰਕ ਵਿੱਚ ਹਨ।

ਸਫ਼ਾਈ ਨੂੰ ਲੈ ਕੇ ਕਿਹੜੇ ਪ੍ਰਬੰਧ ਘਰ ਵਿੱਚ ਹਨ। ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਐਮਰਜੈਂਸੀ ਵਰਗੇ ਹਾਲਾਤਾਂ ''ਚ ਕੀ ਤੁਹਾਡੇ ਪਰਿਵਾਰਕ ਮੈਂਬਰ ਸਮੇਂ ਰਹਿੰਦੇ ਸਮਝ ਸਕਣਗੇ?

3. ਤੀਜਾ ਇਹ ਵੇਖਣਾ ਪਵੇਗਾ ਕਿ ਘਰ ਵਿੱਚ ਮਰੀਜ਼ ਦੀ ਸਿਹਤ ''ਤੇ ਨਿਗਰਾਨੀ ਰੱਖਣ ਦੇ ਪੂਰੇ ਪ੍ਰਬੰਧ ਹੋਣ। ਲੋੜ ਪੈਣ ''ਤੇ ਛੇਤੀ ਤੋਂ ਛੋਤੀ ਹਸਪਤਾਲ ਜਾਣਾ ਸੌਖਾ ਹੋਵੇ ਅਤੇ ਡਾਕਟਰ ਦੇ ਨਾਲ ਤੁਸੀਂ ਸੰਪਰਕ ''ਚ ਹੋਵੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਹੁਣ ਗੱਲ ਕਰਦੇ ਹਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ, ਜੋ ਕੋਰੋਨਾ ਮਰੀਜ਼ਾਂ ਦੇ ਘਰ ਵਿੱਚ ਇਲਾਜ ਕਰਦੇ ਹੋਏ ਜਾਨਣਾ ਬਹੁਤ ਜ਼ਰੂਰੀ ਹੈ -

ਨ੍ਹਾਂ ਨਿਰਦੇਸ਼ਾਂ ਦਾ ਰੱਖੋ ਧਿਆਨ

1.ਕੋਰੋਨਾ ਮਰੀਜ਼ ਨੂੰ ਵੱਖ ਕਮਰੇ ''ਚ ਰੱਖਿਆ ਜਾਵੇ ਅਤੇ ਉਸ ਕਮਰੇ ''ਚ ਹਵਾਦਾਰੀ ਜ਼ਰੂਰ ਹੋਵੇ। ਕਮਰੇ ''ਚ ਖਿੜਕੀਆਂ ਜ਼ਰੂਰ ਹੋਣ।

ਇਸ ਦੌਰਾਨ ਬਾਹਰਲੇ ਲੋਕਾਂ ਨਾਲ ਸੰਪਰਕ ਘੱਟ ਤੋਂ ਘੱਟ ਹੋਵੇ। 1 ਮੀਟਰ ਦੇ ਦਾਅਰੇ ''ਚ ਕਿਸੇ ਦੀ ਮੌਜੂਦਗੀ ਵੇਲੇ ਮਰੀਜ਼ ਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ।

ਮਰੀਜ਼ ਦਾ ਧਿਆਨ ਰੱਖਣ ਵਾਲੇ ਨੂੰ ਆਪਣੇ ਬਚਾਅ ਦੇ ਲਈ ਪੀਪੀਈ ਕਿੱਟ ਪਾਉਣੀ ਚਾਹੀਦੀ ਹੈ। ਹੱਥ ਵਾਰ-ਵਾਰ ਧੋਂਦੇ ਰਹੋ।

2.ਜੇਕਰ ਬੁਖ਼ਾਰ ਹੋਵੇ ਤਾਂ ਤੁਸੀਂ ਪੈਰਾਸੀਟਾਮੋਲ ਲੈ ਸਕਦੇ ਹੋ। ਡਾਕਟਰਾਂ ਦੀ ਹਿਦਾਇਤ ਤੋਂ ਬਿਨਾਂ ਕਿਸੇ ਹੋਰ ਐਂਟੀਬਾਓਟਿਕ ਦੀ ਲੋੜ ਨਹੀਂ ਹੈ।

ਉਹ ਇਲਾਕੇ ਜਿੱਥੇ ਮਲੇਰੀਆ, ਟੀਬੀ, ਡੇਂਗੂ ਵਰਗੀ ਲਾਗ ਮੌਜੂਦ ਹੈ, ਉੱਥੇ ਬੁਖ਼ਾਰ ਦੇ ਇਲਾਜ ਲਈ ਤੈਅਸ਼ੁਦਾ ਕੋਰਸ ਨੂੰ ਪੂਰਾ ਕੀਤਾ ਜਾਵੇ।

ਜੇਕਰ ਮਰੀਜ਼ ਹੋਰ ਬਿਮਾਰੀਆਂ ਜਿਵੇਂ ਡਾਇਬੀਟੀਜ਼ ਜਾਂ ਹਾਈਪਰਟੈਂਸ਼ਨ ਆਦਿ ਦੀ ਦਵਾਈ ਲੈਂਦਾ ਹੈ ਤਾਂ ਉਸ ਨੂੰ ਉਹ ਲੈਂਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

3.ਮਰੀਜ਼ ਆਪਣੇ ਅੰਦਰ ਨਮੀ ਦੀ ਮਾਤਰਾ ਬਾਰੇ ਪੂਰਾ ਧਿਆਨ ਰੱਖੇ। ਉਸ ਨੂੰ ਚੰਗਾ ਖਾਣਾ ਅਤੇ ਚੰਗਾ ਪੀਣਾ ਚਾਹੀਦਾ ਹੈ। ਜਦੋਂ ਆਰਾਮ ਕਰਨ ਦੀ ਜ਼ਰੂਰਤ ਮਹਿਸੂਸ ਹੋਵੇ, ਪੂਰਾ ਆਰਾਮ ਕੀਤਾ ਜਾਵੇ।

ਆਪਣੀ ਰੂਟੀਨ ''ਚ ਵਾਪਸੀ ਹੌਲੀ-ਹੌਲੀ ਕੀਤੀ ਜਾਵੇ। ਮਰੀਜ਼ ਦੀ ਮਾਨਸਿਕ ਸਥਿਤੀ ਦਾ ਵੀ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਸ ਦੀਆਂ ਜ਼ਰੂਰਤਾਂ ਅਤੇ ਖਦਸ਼ਿਆਂ ਨੂੰ ਧਿਆਨ ਨਾਲ ਸੁਣਿਆ ਜਾਣਾ ਚਾਹੀਦਾ ਹੈ।

4.ਮਰੀਜ਼ ''ਚ ਕੁਝ ਲੱਛਣਾਂ ਨੂੰ ਵਾਰ-ਵਾਰ ਪਰਖਿਆ ਜਾਵੇ, ਜਿਵੇਂ ਕਿ ਛਾਤੀ ''ਚ ਦਰਦ, ਸਾਹ ਲੈਣ ''ਚ ਮੁਸ਼ਕਲ, ਦਿਲ ਦੀ ਤੇਜ਼ ਰਫ਼ਤਾਰ, ਧੜਕਨ, ਮਾਨਸਿਕ ਸਥਿਤੀ ਆਦਿ।

ਕੋਰੋਨਾ ਮਰੀਜ਼
Getty Images

ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਮਹਿਸੂਸ ਹੁੰਦੀ ਹੈ ਤਾਂ ਡਾਕਟਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ।

5.ਜੇਕਰ ਮਰੀਜ਼ ਨੂੰ ਹੋਰ ਕੋਈ ਗੰਭੀਰ ਬਿਮਾਰੀ ਵੀ ਹੈ ਤਾਂ ਪਲਸ ਆਕਸੀਮੀਟਰ ਰਾਹੀਂ ਮਰੀਜ਼ ਦਾ ਆਕਸੀਜਨ ਦਾ ਪੱਧਰ ਘੱਟੋ-ਘੱਟ ਦਿਨ ''ਚ ਦੋ ਵਾਰ ਵੇਖਿਆ ਜਾਵੇ।

ਜੇਕਰ ਆਕਸੀਜਨ ਲੈਵਲ 90 ਫ਼ੀਸਦ ਤੋਂ ਘੱਟ ਜਾ ਰਿਹਾ ਹੈ ਤਾਂ ਐਮਰਜੈਂਸੀ ਸੁਵਿਧਾ ਲਈ ਫੋਨ ਕੀਤਾ ਜਾਵੇ। ਜੇਕਰ ਆਕਸੀਜਨ ਲੇਵਲ 90-94 ਫ਼ੀਸਦ ਤੱਕ ਹੈ ਤਾਂ ਜਲਦੀ ਮਦਦ ਮੰਗੀ ਜਾਵੇ ਕਿਉਂਕਿ ਇਹ ਮਰੀਜ਼ ਦੀ ਹਾਲਤ ਖ਼ਰਾਬ ਹੋਣ ਦਾ ਵੱਡਾ ਸੰਕੇਤ ਹੈ।

60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਹਾਈਪਰਟੈਂਸ਼ਨ, ਡਾਈਬਿਟੀਜ਼, ਦਿਲ ਦੀਆਂ ਬੀਮਾਰੀਆਂ, ਫੇਫੜੇ ਦੀਆਂ ਬਿਮਾਰੀਆਂ, ਮਾਨਸਿਕ ਬਿਮਾਰੀ, ਕਿਡਨੀ ਦੀ ਬਿਮਾਰੀ, ਕੈਂਸਰ ਆਦਿ ਦੇ ਮਰੀਜ਼ਾਂ ਲਈ ਧਿਆਨ ਰੱਖਣ ਦੀ ਹੋਰ ਵੀ ਵਧੇਰੇ ਲੋੜ ਹੁੰਦੀ ਹੈ। ਗਰਭਵਤੀ ਔਰਤਾਂ ਦਾ ਵੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।

6.ਜਿਨ੍ਹਾਂ ਬਾਲਗਾਂ ਵਿੱਚ ਨਿਮੋਨੀਆ ਦੇ ਲੱਛਣ (ਜਿਵੇਂ ਬੁਖ਼ਾਰ, ਖੰਘ, ਸਾਹ ''ਚ ਦਿੱਕਤ) ਹੈ, ਇੱਕ ਮਿੰਟ ''ਚ 30 ਤੋਂ ਘੱਟ ਵਾਰ ਸਾਹ ਲੈ ਪਾ ਰਹੇ ਹਨ ਜਾਂ 90 ਫ਼ੀਸਦ ਤੋਂ ਘੱਟ ਆਕਸੀਜਨ ਦਾ ਲੈਵਲ ਆ ਰਿਹਾ ਹਾਂ, ਉਨ੍ਹਾਂ ਲਈ ਇਹ ਗੰਭੀਰ ਸੰਕੇਤ ਹਨ।

ਘਰ ਵਿੱਚ ਕੋਰੋਨਾ ਮਰੀਜ਼ਾਂ ਦਾ ਧਿਆਨ ਰੱਖਦਿਆਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਰ ਇੱਕ ਗੱਲ ਸਾਫ਼ ਹੈ ਕਿ ਜੇਕਰ ਤੁਹਾਡੇ ਮਨ ''ਚ ਕੋਈ ਵੀ ਖਦਸ਼ੇ ਹੋਣ ਤਾਂ ਸਿੱਧੀ ਸਲਾਹ ਡਾਕਟਰ ਤੋਂ ਹੀ ਲਈ ਜਾਵੇ।

ਕੋਰੋਨਾਵਾਇਰਸ
Getty Images

ਮਰੀਜ਼ ਦਾ ਧਿਆਨ ਰੱਖਣ ਵੇਲੇ ਰੱਖੋ ਇਹ ਖ਼ਿਆਲ

  • ਕੋਰੋਨਾ ਮਰੀਜ਼ਾਂ ਦਾ ਧਿਆਨ ਰੱਖਣ ਵਾਲੇ 1-2 ਮੈਂਬਰ ਹੀ ਹੋਣੇ ਚਾਹੀਦੇ ਹਨ। ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਨੂੰ ਮਰੀਜ਼ ਤੋਂ ਬਿਲਕੁਲ ਦੂਰ ਹੀ ਰਹਿਣਾ ਚਾਹੀਦਾ ਹੈ।
  • ਘਰ ਦੇ ਵਿੱਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
  • ਮਰੀਜ਼ ਨੂੰ ਮੈਡੀਕਲ ਮਾਸਕ ਹੀ ਦੇਣਾ ਚਾਹੀਦਾ ਹੈ। ਮਰੀਜ਼ ਦੇ ਖੰਘਣ ਜਾਂ ਛਿੱਕਣ ਤੋਂ ਬਾਅਦ ਉਸ ਨੂੰ ਟਿਸ਼ੂ ਸੁੱਟ ਦੇਣਾ ਚਾਹੀਦਾ ਹੈ।
  • ਮਰੀਜ਼ ਦਾ ਕੋਈ ਵੀ ਕੰਮ ਕਰਦੇ ਹੋਏ ਹੱਥਾਂ ਤੇ ਦਸਤਾਨੇ ਅਤੇ ਮੂੰਹ ''ਤੇ ਮਾਸਕ ਹੋਣਾ ਜ਼ਰੂਰੀ ਹੈ। ਉਨ੍ਹਾਂ ਦੀ ਵਰਤੋਂ ਮੁੜ ਨਹੀਂ ਕਰਨੀ ਚਾਹੀਦੀ।
  • ਮਰੀਜ਼ ਦੇ ਕਪੜੇ, ਤੌਲੀਏ ਅਤੇ ਬਿਸਤਰੇ ਨੂੰ 60 ਤੋਂ 90 ਡਿਗਰੀ ਸੈਲਸਿਅਸ ਦੇ ਤਾਪਮਾਨ ਵਾਲੇ ਪਾਣੀ ''ਚ ਧੋਣਾ ਚਾਹੀਦਾ ਹੈ।
  • ਮਰੀਜ਼ ਦੇ ਇਲਾਜ ਵੇਲੇ ਇਕੱਠੇ ਹੋਏ ਹਰ ਤਰ੍ਹਾਂ ਦੇ ਕਚਰੇ ਨੂੰ ਇੱਕ ਬੈਗ ਵਿੱਚ ਚੰਗੇ ਤਰੀਕੇ ਨਾਲ ਬੰਦ ਕਰਕੇ ਹੀ ਸੁੱਟਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=z8um0hggaSQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4eb6f6e7-ab0f-466d-8e57-f1da30a9c174'',''assetType'': ''STY'',''pageCounter'': ''punjabi.india.story.57135104.page'',''title'': ''ਕੋਰੋਨਾਵਾਇਰਸ: ਘਰ ਵਿੱਚ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ'',''published'': ''2021-05-17T10:38:47Z'',''updated'': ''2021-05-17T10:38:47Z''});s_bbcws(''track'',''pageView'');

Related News