ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਇਲਜ਼ਾਮ, ''''ਮੈਨੂੰ CM ਦੇ ਸਿਆਸੀ ਸਕੱਤਰ ਤੋਂ ਧਮਕੀ ਵਾਲਾ ਸੁਨੇਹਾ ਆਇਆ''''
Monday, May 17, 2021 - 03:21 PM (IST)
ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਕੈਪਟਨ ਸੰਦੀਪ ਸੰਧੂ ਤੋਂ ਧਮਕੀ ਵਾਲੀ ਫੋਨ ਕਾਲ ਆਈ ਹੈ।
ਪੰਜਾਬ ਕਾਂਗਰਸ ਵਿੱਚ ਵੱਖ-ਵੱਖ ਸਿਆਸਤਦਾਨਾਂ ਵਿਚਾਲੇ ਲਗਾਤਾਰ ਸ਼ਬਦੀ ਹਮਲੇ ਚੱਲ ਰਹੇ ਹਨ ਅਤੇ ਪੰਜਾਬ ਕਾਂਗਰਸ ਦਾ ਸੰਕਟ ਲਗਾਤਾਰ ਗਹਿਰਾ ਰਿਹਾ ਹੈ।
ਇਹ ਵੀ ਪੜ੍ਹੋ:
- ਭਾਰਤ ਵਲੋਂ ਜਾਰੀ ਕੀਤੀ ਗਈ ਪਹਿਲੀ ਕੋਰੋਨਾ ਦਵਾਈ ਕੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ
- ਸ਼ਾਹਿਦ ਜਮੀਲ : ਭਾਰਤ ਦੇ ਕੋਵਿਡ ਪੈਨਲ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਗਿਆਨੀ ਨੇ ਕੀ ਲਿਖਿਆ
- ਇਜ਼ਰਾਇਲ-ਫ਼ਲਸਤੀਨ ਹਿੰਸਾ : ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵੇ ਕਿੰਨੇ ਸੱਚੇ ਕਿੰਨੇ ਝੂਠ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੁਣ ਕਾਂਗਰਸ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ, ''''ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇ ਮੁੱਖ ਮੰਤਰੀ ਦੇ ਖ਼ਿਲਾਫ਼ ਬੇਅਦਬੀ ਅਤੇ ਗੋਲੀਕਾਂਡ ਦੇ ਮਸਲੇ ਉੱਤੇ ਆਵਾਜ਼ ਚੁੱਕੀ ਤਾਂ ਪੁਲਿਸ ਕੇਸ ਦਰਜ ਕੀਤਾ ਜਾਵੇਗਾ।''''
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ।
ਖ਼ਬਰ ਏਜੰਸੀ ਏਐੱਨਆਈ ਉੱਤੇ ਮੌਜੂਦ ਇਸ ਕਲਿੱਪ ਵਿੱਚ ਜੋ ਪਰਗਟ ਸਿੰਘ ਨੇ ਕਿਹਾ ਉਹ ਇਸ ਤਰ੍ਹਾਂ ਹੈ:
https://twitter.com/ANI/status/1394197854411911169
''''ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਕਿ ਮੈਨੂੰ ਸੀਐੱਮ ਸਾਬ੍ਹ ਨੇ ਇੱਕ ਮੈਸੇਜ ਦਿੱਤਾ ਤੇ ਉਹ ਮੈਸੇਜ ਮੈਂ ਤੈਨੂੰ ਦੇਣਾ ਹੈ, ਇਹ ਧਮਕੀ ਭਰਿਆ ਮੈਸੇਜ ਸੀ।''''
''''ਮੈਂ ਉਸ ਨੂੰ ਇੱਕ, ਦੋ ਨਹੀਂ ਤਿੰਨ ਵਾਰੀ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਤੇਰੀਆਂ ਅਸੀ ਲਿਸਟਾਂ ਬਹੁਤ ਕੱਢ ਲਈਆਂ ਤੇ ਤੈਨੂੰ ਹੁਣ ਅਸੀਂ ਠੋਕਣਾ ਹੈ।''''
''''ਪਹਿਲਾਂ ਤਾਂ ਸੱਚੀ ਗੱਲ ਹੈ ਕਿ ਮਹਿਸੂਸ ਬਹੁਤ ਹੋਇਆ ਕਿ ਅਸੀਂ ਕਿੱਧਰ ਨੂੰ ਤੁਰ ਪਏ? ਜਿਹੜੇ ਮਸਲੇ ਸੀ, ਅਸੀਂ ਕਿੱਧਰ ਨੂੰ ਲੈ ਗਏ।''''
''''ਕੋਵਿਡ ਦਾ ਸਮਾਂ ਹੈ ਅਤੇ ਪੰਜਾਬ ਤੇ ਹਿੰਦੁਸਤਾਨ ਬੜੇ ਔਖੇ ਦੌਰ ''ਚੋਂ ਲੰਘ ਰਿਹਾ ਹੈ। ਇਸ ਔਖੇ ਦੌਰ ''ਚ ਇੱਕ ਮੁੱਖ ਮੰਤਰੀ ਆਪਣੇ ਸਿਆਸੀ ਸਕੱਤਰ ਰਾਹੀਂ ਆਪਣੇ ਵਿਧਾਇਕ ਨੂੰ ਇਹ ਸੁਨੇਹਾ ਦੇ ਰਿਹਾ ਹੈ।''''
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=da_68xLp_1I
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''246211c8-6a04-44c6-bce5-911c42f11b2a'',''assetType'': ''STY'',''pageCounter'': ''punjabi.india.story.57143706.page'',''title'': ''ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਇਲਜ਼ਾਮ, \''ਮੈਨੂੰ CM ਦੇ ਸਿਆਸੀ ਸਕੱਤਰ ਤੋਂ ਧਮਕੀ ਵਾਲਾ ਸੁਨੇਹਾ ਆਇਆ\'''',''published'': ''2021-05-17T09:40:33Z'',''updated'': ''2021-05-17T09:47:50Z''});s_bbcws(''track'',''pageView'');