ਇਜ਼ਰਾਇਲ-ਗਜ਼ਾ ਦੇ ਸੰਘਰਸ਼ ਬਾਰੇ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵੇ ਕਿੰਨੇ ਸੱਚੇ ਕਿੰਨੇ ਝੂਠ

Monday, May 17, 2021 - 08:21 AM (IST)

ਇਜ਼ਰਾਇਲ-ਗਜ਼ਾ ਸੰਘਰਸ਼
Reuters

ਜਦੋਂ ਦਾ ਇਜ਼ਰਾਈਲ-ਗਜ਼ਾ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਆਨਲਾਈਨ ਮੰਚ ਜ਼ਰੀਏ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਵਾਲੀਆਂ ਪੋਸਟਾਂ ਵਿਆਪਕ ਪੱਧਰ ''ਤੇ ਸਾਂਝੀਆਂ ਹੋ ਰਹੀਆਂ ਹਨ।

ਅਸੀਂ ਦੋਵਾਂ ਪਾਸਿਆਂ ਤੋਂ ਗਲਤ ਜਾਣਕਾਰੀ ਦੇਣ ਵਾਲੀਆਂ ਕਈ ਘਟਨਾਵਾਂ ਦੀ ਜਾਂਚ-ਪੜਤਾਲ ਕੀਤੀ ਹੈ, ਜਿੰਨਾਂ ਨੇ ਕਿ ਸੋਸ਼ਲ ਮੀਡੀਆ ''ਤੇ ਤਿੱਖੀ ਬਹਿਸ ਸ਼ੁਰੂ ਕੀਤੀ ਹੈ।

ਰਾਕੇਟ ਰਾਹੀਂ ਅੱਗ ਲੱਗਣ ਦਾ ਵੀਡੀਓ ਸੀਰੀਆ ਦਾ ਸੀ ਨਾ ਕਿ ਗਜ਼ਾ ਦਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਜਾਮਿਨ ਨੇਤਨਯਾਹੂ ਦੇ ਇੱਕ ਬੁਲਾਰੇ ਨੇ ਟਵਿੱਟਰ ''ਤੇ ਇੱਕ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਹੈ ਕਿ ਹਮਾਸ ''ਆਬਾਦੀ ਵਾਲੇ ਇਲਾਕਿਆਂ ਤੋਂ'' ਇਜ਼ਰਾਈਲ ''ਤੇ ਰਾਕੇਟ ਹਮਲਾ ਕਰ ਰਿਹਾ ਹੈ।

ਓਫਿਰ ਗੇਂਡੇਲਮੈਨ ਨੇ ਟਵੀਟ ਕੀਤਾ ਹੈ ਕਿ, " ਇੰਨ੍ਹਾਂ 250 ਤੋਂ ਵੀ ਵੱਧ ਰਾਕੇਟਾਂ ''ਚੋਂ 1/3 ਰਾਕੇਟ ਗਜ਼ਾ ਪੱਟੀ ਦੇ ਅੰਦਰ ਡਿੱਗੇ ਹਨ, ਜਿਸ ਕਾਰਨ ਫਲਸਤੀਨੀਆਂ ਦੀ ਮੌਤ ਹੋਈ ਹੈ।"

ਇਹ ਵੀ ਪੜ੍ਹੋ:

ਪਰ ਇਹ ਵੀਡੀਓ ਪੁਰਾਣਾ ਹੈ ਅਤੇ ਇਹ ਫੁਟੇਜ ਸੀਰੀਆ ਦੀ ਹੈ ਨਾ ਕਿ ਗਜ਼ਾ ਦੀ।

ਇਹ ਵੀਡੀਓ ਸਾਲ 2018 ''ਚ ਡੇਰਾ ਸ਼ਹਿਰ ''ਚ ਵਿਦਰੋਹੀ ਸਮੂਹਾਂ ਦੇ ਖ਼ਿਲਾਫ਼ ਸੀਰੀਆ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਰਿਕਾਰਡ ਕੀਤਾ ਗਿਆ ਸੀ।

ਟਵਿੱਟਰ ਨੇ ਇਸ ਟਵੀਟ ਨੂੰ ''ਮੈਨੀਪੁਲੇਟਿਡ ਮੀਡੀਆ'' ਵੱਜੋਂ ਲੇਬਲ ਕੀਤਾ ਹੈ ਅਤੇ ਨਾਲ ਹੀ ਇਸ ਵੀਡੀਓ ਦੀ ਪੁਸ਼ਟੀ ਕਰਨ ਲਈ ਲਿੰਕ ਵੀ ਦਿੱਤੇ ਹਨ, ਜੋ ਕਿ ਤੱਥਾਂ ਦੀ ਜਾਂਚ ਕਰਦੇ ਹਨ ਕਿ ਇਹ ਵੀਡੀਓ ਸੀਰੀਆ ਜੰਗ ਦੌਰਾਨ ਦਾ ਹੀ ਹੈ।

ਆਲੋਚਨਾ ਤੋਂ ਬਾਅਦ ਗੇਂਡੇਲਮੈਨ ਨੇ ਆਪਣਾ ਇਹ ਟਵੀਟ ਹਟਾ ਦਿੱਤਾ ਸੀ।

''ਇਜ਼ਰਾਈਲੀ ਬਲਾਂ'' ਵੱਲੋਂ ਵਾਇਰਲ ਕੀਤੇ ਗਏ ਟਵੀਟ ਜਾਅਲੀ ਹਨ

ਕੁਝ ਟਵਿੱਟਰ ਯੂਜ਼ਰਸ ਨੇ ਉਨ੍ਹਾਂ ਪੋਸਟਾਂ ਦੇ ਸਕ੍ਰੀਨਸ਼ਾਟ ਨੂੰ ਅੱਗੇ ਭੇਜਿਆ ਸੀ ਜਿੰਨਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਈਲੀ ਰੱਖਿਆ ਫੋਰਸ, ਆਈਡੀਐਫ ਦੇ ਟਵਿੱਟਰ ਅਕਾਊਂਟ ਤੋਂ ਪੋਸਟ ਕੀਤੇ ਗਏ ਹਨ ਕਿ "We just love killing" and "Just bombed some kids"।

ਪਰ ਇਹ ਸਕ੍ਰੀਨਸ਼ਾਟ ਫਰਜ਼ੀ ਸਨ, ਜਿੰਨਾਂ ਨੂੰ ਆਨਲਾਈਨ ਟੂਲਜ਼ ਰਾਹੀਂ ਬਣਾਇਆ ਗਿਆ ਸੀ, ਜੋ ਕਿ ਮੁਫ਼ਤ ਉਪਲਬਧ ਹੁੰਦੇ ਹਨ।

ਆਈਡੀਐਫ ਨੇ ਇਹ ਬਿਆਨ ਨਾ ਹੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਅਤੇ ਨਾ ਹੀ ਕਿਸੇ ਹੋਰ ਜਗ੍ਹਾ ''ਤੇ ਦਿੱਤੇ ਹਨ।

ਜਿਸ ਖਾਤੇ ਤੋਂ ਇਹ ਜਾਅਲੀ ਟਵੀਟ ਕੀਤੇ ਗਏ ਹਨ, ਉਹ ਫਲਸਤੀਨ ਪੱਖੀ, ਇਜ਼ਰਾਈਲ ਵਿਰੋਧੀ ਝੁਕਾਅ ਅਤੇ ਵਿਅੰਗ ਲਿਖਣ ਦਾ ਦਾਅਵਾ ਕਰਦਾ ਹੈ।

ਇੱਕ ਵੀਡੀਓ ਗਜ਼ਾ ''ਚ ''ਜਾਅਲੀ ਸਸਕਾਰ'' ਨਹੀਂ ਦਰਸਾਉਂਦਾ ਹੈ

ਕੁਝ ਇਜ਼ਰਾਈਲੀ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ''ਚ ਦਾਅਵਾ ਕੀਤਾ ਗਿਆ ਹੈ ਕਿ ਫਲਸਤੀਨੀਆਂ ਵੱਲੋਂ ਇਕ ਫਰਜ਼ੀ ਦਾਹ ਸਸਕਾਰ ਦੀ ਰਸਮ ਨਿਭਾਈ ਜਾ ਰਹੀ ਹੈ ਅਤੇ ਮੰਨਿਆ ਗਿਆ ਹੈ ਕਿ ਮ੍ਰਿਤਕ ਇਜ਼ਰਾਈਲ ਵੱਲੋਂ ਗਜ਼ਾ ''ਚ ਕੀਤੇ ਹਵਾਈ ਹਮਲਿਆਂ ਦਾ ਸ਼ਿਕਾਰ ਹੋਇਆ ਹੈ। ਇਸ ਸਭ ਦਾ ਉਦੇਸ਼ ਵਿਸ਼ਵ ਪੱਧਰ ''ਤੇ ਹਮਦਰਦੀ ਹਾਸਲ ਕਰਨਾ ਹੈ।

ਵੀਡੀਓ ''ਚ ਕੁਝ ਨੌਜਵਾਨ ਆਪਣੇ ਮੋਢਿਆਂ ''ਤੇ ਕਫ਼ਨ ਨਾਲ ਢੱਕੇ ਸਰੀਰ ਨੂੰ ਲੈ ਜਾਂਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਇਕ ਸਲਾਹਕਾਰ ਨੇ ਵੀ ਸਾਂਝਾ ਕੀਤਾ ਸੀ।

ਜਿਵੇਂ ਹੀ ਉਨ੍ਹਾਂ ਨੇ ਸਾਇਰਨ ਦੀ ਆਵਾਜ਼ ਸੁਣੀ, ਉਹ ਸਾਰੇ ਸਰੀਰ ਨੂੰ ਜ਼ਮੀਨ ''ਤੇ ਰੱਖ ਕੇ ਆਪ ਭੱਜ ਗਏ। ਮਰਨ ਦਾ ਡਰਾਮਾ ਕਰਨ ਵਾਲਾ ਵਿਅਕਤੀ ਵੀ ਉੱਥੋਂ ਭੱਜ ਗਿਆ।

ਅਸੀਂ ਵੇਖਿਆ ਕਿ ਇਹ ਵੀਡੀਓ ਮਾਰਚ 2020 ''ਚ ਵੀ ਪੋਸਟ ਕੀਤੀ ਗਈ ਸੀ। ਉਸ ਸਮੇਂ ਇਸ ਵੀਡੀਓ ਦੀ ਕੈਪਸ਼ਨ ਇਹ ਦਿੱਤੀ ਗਈ ਸੀ ਕਿ ਜੌਰਡਨ ''ਚ ਕੁਝ ਨੌਜਵਾਨਾਂ ਨੇ ਕੋਵਿਡ-19 ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ ਤੋਂ ਬਚਣ ਲਈ ਨਕਲੀ ਦਾਹ ਸਸਕਾਰ ਦਾ ਡਰਾਮਾ ਕੀਤਾ ਸੀ।

ਇਹ ਵੀ ਪੜ੍ਹੋ:

ਇਸ ਵੀਡੀਓ ਨੂੰ " ਪਾਲੀਵੁੱਡ" (ਫਲਸਤੀਨੀ ਹਾਲੀਵੁੱਡ) ਦੇ ਹੈਸ਼ਟੈਗ ਅਧੀਨ ਪ੍ਰਮੁੱਖ ਸੋਸ਼ਲ ਮੀਡੀਆ ਮੰਚਾਂ ''ਤੇ ਸੈਂਕੜੇ ਵਾਰ ਇਜ਼ਰਾਈਲ ਪੱਖੀ ਉਪਭੋਗਤਾਵਾਂ ਵੱਲੋਂ ਸਾਂਝਾ ਕੀਤਾ ਗਿਆ ਸੀ।

ਵੀਡੀਓ ''ਚ ਅਲ-ਅਕਸਾ ਮਸਜਿਦ ਨੂੰ ਅੱਗ ਲੱਗਦਿਆਂ ਨਹੀਂ ਵਿਖਾਇਆ ਗਿਆ ਸੀ

ਕੁਝ ਫਲਸਤੀਨੀ ਪੱਖੀ ਉਪਭੋਗਤਾਵਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ''ਚ ਉਨ੍ਹਾਂ ਦਾਅਵਾ ਕੀਤਾ ਕਿ ਪੂਰਬੀ ਯੇਰੂਸ਼ਲਮ ''ਚ ਅਲ-ਅਕਸਾ ਮਸਜਿਦ ਨੂੰ ਅੱਗ ਲੱਗ ਗਈ ਹੈ ਅਤੇ ਉਨ੍ਹਾਂ ਨੇ ਅਲ-ਅਕਸਾ ਮਸਜਿਦ ਨੂੰ ਅੱਗ ਦੀ ਭੇਟ ਕਰਨ ਦਾ ਦੋਸ਼ ਇਜ਼ਰਾਈਲ ''ਤੇ ਲਗਾਇਆ ਸੀ।

ਇਹ ਵੀਡੀਓ ਅਸਲੀ ਸੀ, ਪਰ ਹੋਰ ਪਾਸਿਆਂ ਤੋਂ ਲਈ ਗਈ ਫੁਟੇਜ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅੱਗ ਮਸਜਿਦ ਨੂੰ ਨਹੀਂ ਬਲਕਿ ਉਸ ਦੇ ਨਜ਼ਦੀਕ ਇੱਕ ਦਰਖ਼ਤ ਨੂੰ ਲੱਗੀ ਸੀ

ਯੇਰੂਸ਼ਲਮ ਦੇ ਪੁਰਾਣੇ ਸ਼ਹਿਰ ''ਚ ਇਹ ਮਸਜਿਦ ਕੰਪਲੈਕਸ ਇਸਲਾਮ ਦੇ ਸਭ ਤੋਂ ਸਤਿਕਾਰਤ ਥਾਵਾਂ ''ਚੋਂ ਇਕ ਹੈ। ਪਰ ਇਹ ਜਗ੍ਹਾ ਯਹੂਦੀ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਵੀ ਹੈ, ਜਿਸ ਨੂੰ ਕਿ ਮਾਊਂਟ ਮੰਦਰ ਵੱਜੋਂ ਜਾਣਿਆ ਜਾਂਦਾ ਹੈ।

ਇਸ ਵੀਡੀਓ ''ਚ ਪੱਛਮੀ ਕੰਧ ਦੇ ਪਿੱਛੇ ਯਹੂਦੀ ਇਜ਼ਰਾਈਲੀ ਨੌਜਵਾਨਾਂ ਦਾ ਵੱਡਾ ਸਮੂਹ ਫਲਸਤੀਨੀ ਵਿਰੋਧੀ ਨਾਅਰੇ ਲਗਾਉਂਦਾ ਸੁਣਿਆ ਜਾ ਸਕਦਾ ਹੈ ਅਤੇ ਅੱਗ ਦੀ ਲਪਟਾਂ ਉਨ੍ਹਾਂ ਤੋਂ ਕੁਝ ਦੂਰੀ ''ਤੇ ਹਨ।

ਅੱਗ ਲੱਗਣ ਦਾ ਕਾਰਨ ਵਿਵਾਦਪੂਰਨ ਹੈ।

ਇਜ਼ਰਾਈਲ ਪੁਲਿਸ ਨੇ ਇਕ ਬਿਆਨ ''ਚ ਕਿਹਾ ਕਿ ਇਹ ਅੱਗ ਫਲਸਤੀਨੀ ਸ਼ਰਧਾਲੂਆਂ ਵੱਲੋਂ ਚਲਾਏ ਗਏ ਪਟਾਖਿਆਂ ਕਾਰਨ ਲੱਗੀ ਹੈ। ਪਰ ਫਲਸਤੀਨੀਆਂ ਦਾ ਕਹਿਣਾ ਹੈ ਕਿ ਇਹ ਅੱਗ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਅਚਾਨਕ ਗ੍ਰਨੇਡ ਸੁੱਟਣ ਕਾਰਨ ਲੱਗੀ ਹੈ।

ਰਾਇਟਰਜ਼ ਅਨੁਸਾਰ ਦਰਖ਼ਤ ਮਸਜਿਦ ਤੋਂ ਮਹਿਜ਼ 10 ਮੀਟਰ ਦੀ ਹੀ ਦੂਰੀ ''ਤੇ ਸੀ। ਅੱਗ ਨੂੰ ਤੁਰੰਤ ਹੀ ਬੁਝਾ ਦਿੱਤਾ ਗਿਆ ਸੀ ਅਤੇ ਮਸਜਿਦ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਪੁਰਾਣੀ ਫੁਟੇਜ ਗਜ਼ਾ ਦੀਆਂ ਗਲੀਆਂ ''ਚ ਮਿਜ਼ਾਈਲਾਂ ਨਹੀਂ ਵਿਖਾਉਂਦੀ ਹੈ

ਇਕ ਵਿਆਪਕ ਤੌਰ ''ਤੇ ਸਾਂਝੇ ਕੀਤੇ ਗਏ ਟਵੀਟ ''ਚ ਦਾਅਵਾ ਕੀਤਾ ਗਿਆ ਹੈ ਕਿ ਫਲਤਸੀਨੀ ਅੱਤਵਾਦੀ ਸਮੂਹ ਹਮਾਸ ਵੱਲੋਂ ਗਜ਼ਾ ਦੀਆਂ ਸੜਕਾਂ ''ਤੇ ਟਰੱਕ ''ਤੇ ਰੱਖੀਆਂ ਮਿਜ਼ਾਈਲਾਂ ਲਿਜਾਉਣ ਦਾ ਵੀਡੀਓ ਹੈ ।

ਇਸ ਵੀਡੀਓ ''ਚ ਇਕ ਬੱਚੇ ਦੇ ਬੋਲਣ ਦੀ ਆਵਾਜ਼ ਵੀ ਆ ਰਹੀ ਹੈ।

ਇਹ ਪੋਸਟ ਯੂਐਸ ਅਧਾਰਤ ਇਜ਼ਰਾਈਲ ਪੱਖੀ ਖਾਤੇ ਵੱਲੋਂ ਕੀਤੀ ਗਈ ਸੀ ਅਤੇ ਇਸ ''ਚ ਦਾਅਵਾ ਕੀਤਾ ਗਿਆ ਕਿ , "ਅਸੀਂ ਇਕ ਵਾਰ ਵੇਖਦੇ ਹਾਂ ਕਿ ਹਮਾਸ ਯਹੂਦੀਆਂ ਨੂੰ ਮਾਰਨ ਲਈ ਆਮ ਨਾਗਰਿਕਾਂ ਨੂੰ ਢਾਲ ਵੱਜੋਂ ਇਸਤੇਮਾਲ ਕਰ ਰਿਹਾ ਹੈ। ਇਹ ਜਾਣਦਿਆਂ ਹੋਇਆ ਕਿ ਇਜ਼ਰਾਈਲ ਕਦੇ ਵੀ ਜਵਾਬੀ ਕਾਰਵਾਈ ਨਹੀਂ ਕਰੇਗਾ , ਕਿਉਂਕਿ ਉਹ ਨਿਰਦੋਸ਼ ਲੋਕਾਂ ਨੂੰ ਖ਼ਤਰੇ ''ਚ ਪਾਉਣ ਦਾ ਜ਼ੋਖਮ ਨਹੀ ਚੁੱਕੇਗਾ।"

ਹਾਲਾਂਕਿ ਅਸੀਂ ਪਾਇਆ ਕਿ ਇਹ ਵੀਡੀਓ 25 ਨਵੰਬਰ, 2018 ਨੂੰ ਅਪਲੋਡ ਕੀਤੀ ਗਈ ਸੀ ਅਤੇ ਇਸ ਦੀ ਕੈਪਸ਼ਨ ਸੀ- ਇਹ ਵੀਡੀਓ ਇਜ਼ਰਾਈਲ ਦੇ ਗਲੀਲ ਦੇ ਅਬੂ ਸਨਨ ਕਸਬੇ ਦੀ ਹੈ।

ਓਪਨ ਸਰੋਤ ਜਾਂਚ ਮਾਹਰਾਂ ਬੇਲਿੰਗਕੈਟ ਦੇ ਇਕ ਖੋਜਕਰਤਾ ਏਰਿਕ ਟੋਲਰ ਦਾ ਵਿਚਾਰ ਹੈ ਕਿ ਇਸ ਫੁਟੇਜ ''ਚ ਇਜ਼ਰਾਈਲੀ ਫੌਜ ਦੇ ਅਭਿਆਸ ਲਈ ਨਕਲੀ ਮਿਜ਼ਾਈਲ ਮਾਡਲਾਂ ਨੂੰ ਵਿਖਾਇਆ ਗਿਆ ਹੈ।

ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਟਵਿੱਟਰ ਅਕਾਊਂਟ ਨੇ ਬਾਅਦ ''ਚ ਇਸ ਵੀਡੀਓ ਨੂੰ ਹਟਾ ਦਿੱਤਾ ਸੀ ਅਤੇ ਬਾਅਦ ''ਚ ਆਪਣੇ ਵੱਲੋਂ ਪੋਸਟ ਕੀਤੇ ''ਗਲਤ ਡੇਟਾ'' ਲਈ ਮੁਆਫ਼ੀ ਵੀ ਮੰਗੀ ਸੀ।

ਇਹ ਵੀ ਪੜ੍ਹੋ:

https://youtu.be/Q7cgNrxgDz0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''55d6757f-0349-4cec-a4ca-1ac67abf7dad'',''assetType'': ''STY'',''pageCounter'': ''punjabi.international.story.57135152.page'',''title'': ''ਇਜ਼ਰਾਇਲ-ਗਜ਼ਾ ਦੇ ਸੰਘਰਸ਼ ਬਾਰੇ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵੇ ਕਿੰਨੇ ਸੱਚੇ ਕਿੰਨੇ ਝੂਠ'',''author'': ''ਬੀਬੀਸੀ ਮੌਨਿਟਰਿੰਗ'',''published'': ''2021-05-17T02:42:31Z'',''updated'': ''2021-05-17T02:42:31Z''});s_bbcws(''track'',''pageView'');

Related News