ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ''''ਤੇ ਯੋਗੀ ਆਦਿਤਿਆਨਾਥ ਨੂੰ ਕੀ ਇਤਰਾਜ਼ ਹੈ
Saturday, May 15, 2021 - 01:51 PM (IST)


ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਕਰਨ ''ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਤਰਾਜ਼ ਜਤਾਇਆ ਹੈ।
ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਮਈ ਨੂੰ ਈਦ ਦੇ ਮੌਕੇ ''ਤੇ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਸੀ।
ਮਾਲੇਰਕੋਟਲਾ ਮੁਸਲਮਾਨ ਆਬਾਦੀ ਵਾਲਾ ਸ਼ਹਿਰ ਹੈ।
ਇਹ ਵੀ ਪੜ੍ਹੋ:
- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਾਰਟੀ ਨੂੰ ਕਿੱਧਰ ਲਿਜਾ ਰਹੀ ਹੈ
- ''ਸਾਨੂੰ ਲੱਗਿਆ ਡਰਾਉਣੀ ਫ਼ਿਲਮ ਚੱਲ ਰਹੀ ਹੈ, ਅਸਮਾਨ ''ਚ ਹਵਾਈ ਜਹਾਜ਼ ਮੰਡਰਾ ਰਹੇ ਸਨ, ਟੈਂਕ ਗੋਲੇ ਬਰਸਾ ਰਹੇ ਸਨ''
- ਭਾਰਤ ਦੀ ਟੀਕਾਕਰਨ ਮੁਹਿੰਮ ਆਖ਼ਰ ਮੂਧੇ ਮੂੰਹ ਕਿਵੇਂ ਆ ਪਈ
ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਸੀ, "ਈਦ ਦੇ ਸ਼ੁੱਭ ਮੌਕੇ ''ਤੇ, ਮੈਂ ਇਹ ਸਾਂਝਾ ਕਰਦਿਆਂ ਖੁਸ਼ ਹਾਂ ਕਿ ਮੇਰੀ ਸਰਕਾਰ ਨੇ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਪੰਜਾਬ ਦਾ 23 ਵਾਂ ਜ਼ਿਲ੍ਹਾ ਹੋਵੇਗਾ, ਜਿਸ ਦੀ ਇਤਿਹਾਸਕ ਅਹਿਮੀਅਤ ਹੈ। ਮੈਂ ਹੁਕਮ ਦਿੱਤਾ ਹੈ ਕਿ ਤੁਰੰਤ ਕੁਝ ਅਜਿਹੀ ਜਗ੍ਹਾ ਦੀ ਭਾਲ ਕੀਤੀ ਜਾਵੇ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦਾ ਦਫ਼ਤਰ ਬਣਾਇਆ ਜਾ ਸਕੇ।''''
https://twitter.com/capt_amarinder/status/1393092238394105856
15 ਮਈ ਨੂੰ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਕਿਹਾ, "ਮਤ ਅਤੇ ਧਰਮ ਦੇ ਅਧਾਰ ''ਤੇ ਕਿਸੇ ਤਰ੍ਹਾਂ ਦਾ ਵਿਤਕਰਾ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਲੇਰਕੋਟਲਾ ਜ਼ਿਲ੍ਹਾ (ਪੰਜਾਬ) ਦਾ ਗਠਨ ਕਰਨਾ ਕਾਂਗਰਸ ਦੀ ਵੰਡ ਵਾਲੀ ਨੀਤੀ ਦਾ ਪ੍ਰਤੀਬਿੰਬ ਹੈ।''''
https://twitter.com/myogiadityanath/status/1393464604768948224
ਸੰਗਰੂਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਮਲੇਰਕੋਟਲਾ ਦੀ ਦੂਰੀ 35 ਕਿਲੋਮੀਟਰ ਹੈ। ਕਾਂਗਰਸ ਨੇ ਚੋਣਾਂ ਦੌਰਾਨ ਇਸ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਵਿੱਚ 500 ਕਰੋੜ ਰੁਪਏ ਦਾ ਇੱਕ ਮੈਡੀਕਲ ਕਾਲਜ, ਇੱਕ ਮਹਿਲਾ ਕਾਲਜ, ਇੱਕ ਨਵਾਂ ਬੱਸ ਅੱਡਾ ਅਤੇ ਇੱਕ ਮਹਿਲਾ ਥਾਣਾ ਬਣਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ:
- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
https://www.youtube.com/watch?v=kHMkQCAtojU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cedd82b7-60b8-4b5b-88d6-ef570dd36ff5'',''assetType'': ''STY'',''pageCounter'': ''punjabi.india.story.57125979.page'',''title'': ''ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ \''ਤੇ ਯੋਗੀ ਆਦਿਤਿਆਨਾਥ ਨੂੰ ਕੀ ਇਤਰਾਜ਼ ਹੈ'',''published'': ''2021-05-15T08:13:40Z'',''updated'': ''2021-05-15T08:13:40Z''});s_bbcws(''track'',''pageView'');