ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ ਕਥਿਤ ਰੇਪ ਬਾਰੇ 4 ਸਵਾਲ ਤੇ ਉਨ੍ਹਾਂ ਦੇ ਜਵਾਬ

05/14/2021 5:36:05 PM

ਔਰਤ
BBC
ਸੰਕੇਤਕ ਤਸਵੀਰ

ਬੰਗਾਲੀ ਕੁੜੀ ਨਾਲ ਟੀਕਰੀ ਬਾਰਡਰ ’ਤੇ ਹੋਏ ਕਥਿਤ ਰੇਪ ਅਤੇ ਪੁਲਿਸ ਵੱਲੋਂ ਛੇ ਜਣਿਆਂ ਨੂੰ ਮੁਲਜ਼ਮ ਬਣਾਏ ਜਾਣ ਮਗਰੋਂ ਮਾਮਲੇ ਬਾਰੇ ਮੁੱਖ ਤੌਰ ’ਤੇ ਚਾਰ ਸਵਾਲ ਉੱਠ ਖੜ੍ਹੇ ਹੋਏ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਵੀ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪੇਸ਼ ਕੀਤੇ ਗਏ ਹਨ, ਜੋ ਕਿ ਇਸ ਪ੍ਰਕਾਰ ਹਨ।

ਪਹਿਲਾ ਸਵਾਲ: ਸਭ ਤੋਂ ਵੱਡਾ ਇਹ ਸਵਾਲ ਜੋ ਅੱਠ ਅਪ੍ਰੈਲ ਨੂੰ ਮਰਹੂਮ ਪੀੜ੍ਹਤਾ ਦੇ ਪਿਤਾ ਵੱਲੋਂ ਬਹਾਦਰਗੜ੍ਹ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਏ ਜਾਣ ਤੋਂ ਬਾਅਦ ਉੱਠਿਆ ਹੈ।

ਉਹ ਇਹ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਵਿੱਚ ਇੰਨੀ ਦੇਰੀ ਅਤੇ ਸੁਸਤੀ ਕਿਉ ਹੋਈ? ਕੀ ਕਿਸਾਨ ਆਗੂ ਇਸ ਲਈ ਜ਼ਿੰਮੇਵਾਰ ਹਨ?

ਜਵਾਬ: ਸਵਰਾਜ ਇੰਡੀਆ ਦੇ ਕਨਵੀਨਰ ਯੋਗਿੰਦਰ ਯਾਦਵ ਦੇ ਨਾਲ ਇੱਕ ਆਨ ਲਾਈਨ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਚਾਹੁੰਦੀ ਸੀ ਕਿ ਕਿਸਾਨ ਅੰਦੋਲਨ ਬਦਨਾਮ ਨਾ ਹੋਵੇ।

ਇਹ ਵੀ ਪੜ੍ਹੋ:

ਜਦੋਂ ਮੈਂ ਦਿੱਲੀ ਪਹੁੰਚਿਆ ਤਾਂ ਮੇਰੀ ਬੇਟੀ ਹਸਪਤਾਲ ਵਿੱਚ ਸੀ ਅਤੇ 30 ਅਪ੍ਰੈਲ ਨੂੰ ਕੋਰੋਨਾਵਇਰਸ ਨਾਲ ਉਸ ਦੀ ਮੌਤ ਤੋਂ ਬਾਅਦ ਮੈਨੂੰ ਇਸ ਬਾਰੇ ਆਪਣੇ-ਆਪ ਨੂੰ ਸੰਭਾਲਣ ਦਾ ਮੌਕਾ ਚਾਹੀਦਾ ਸੀ। ਮੈਂ ਜਦੋਂ-ਜਦੋਂ ਵੀ ਸੰਯੁਕਤ ਕਿਸਾਨ ਮੋਰਚੇ ਤੋਂ ਮਦਦ ਮੰਗੀ ਮੈਨੂੰ ਪੂਰਾ ਸਾਥ ਮਿਲਿਆ।"

ਉੱਥੇ ਹੀ ਯੋਗਿੰਦਰ ਯਾਦਵ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਵਿੱਚ ਦੇਰੀ ਕੀਤੀ ਗਈ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੂੰ ਜਿਵੇਂ ਹੀ ਪਤਾ ਲੱਗਿਆ, ਉਨ੍ਹਾਂ ਨੇ ਪੀੜਤਾ ਦੇ ਪਿਤਾ ਦਾ ਪੂਰਾ ਸਾਥ ਦਿੱਤਾ ਅਤੇ ਮੁਲਜ਼ਮਾਂ ਨੂੰ ਬਾਰਡਰ ਤੋਂ ਹਟਾ ਦਿੱਤਾ ਗਿਆ।

ਯਾਦਵ ਨੇ ਕਿਹਾ, "ਸ਼ਿਕਾਇਤ ਕਰਨ ਦਾ ਪਹਿਲਾ ਹੱਕ ਬੰਗਾਲੀ ਕੁੜੀ ਦੇ ਪਿਤਾ ਦਾ ਸੀ ਇਸ ਲਈ ਫੈਸਲਾ ਲੈਣ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਗਿਆ।"

ਕਿਸਾਨ ਅੰਦੋਲਨ
BBC

ਦੂਜਾ ਸਵਾਲ:ਰਾਜੇਸ਼ ਜਾਖੜ ਜੋ ਹਿਸਾਰ ਵਿੱਚ ਵਕੀਲ ਹਨ ਅਤੇ ਕਿਸਾਨ ਅੰਦੋਲਨ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਮਝ ਨਹੀਂ ਆਉਂਦਾ ਕਿ ਜਦੋਂ 24 ਅਪ੍ਰੈਲ ਨੂੰ ਪੀੜਤਾ ਦੇ ਪਿਤਾ ਨੇ ਯੋਗਿੰਦਰ ਯਦਵ ਤੋਂ ਮਦਦ ਮੰਗੀ ਤਾਂ ਬਦਲੇ ਵਿੱਚ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਗਿਆ।

ਜਵਾਬ: ਯੋਗਿੰਦਰ ਯਾਦਵ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁੜੀ ਦੇ ਪਿਤਾ ਦੇ ਕਿਸੇ ਸਾਥੀ ਦਾ ਫ਼ੋਨ ਆਇਆ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਫ਼ੋਨ ਤੇ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਨੂੰ ਟੀਕਰੀ ਬਾਰਡਰ ਨਾਲ ਜੁੜੇ ਕੁਝ ਨੌਜਵਾਨ ਉਸ ਦੀ ਮਰਜ਼ੀ ਦੇ ਉਲਟ ਕਿਤੇ ਲੈ ਕੇ ਜਾ ਰਹੇ ਹਨ।

ਜਿਉਂ ਹੀ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇਸ ਵਿੱਚ ਗੰਭੀਰਤਾ ਦਿਸੀ ਅਤੇ ਮੈਂ ਤੁਰੰਤ ਕੁੜੀ ਨੂੰ ਫ਼ੋਨ ਕਰਕੇ ਉਸ ਦੀ ਲੋਕੇਸ਼ਨ ਮੰਗਵਾਈ ਤਾਂ ਪਤਾ ਚੱਲਿਆ ਕਿ ਉਹ ਹਰਿਆਣੇ ਦੇ ਹਾਂਸੀ ਕੋਲ ਸਨ। ਜਦਕਿ ਕੁੜੀ ਨੂੰ ਇਹ ਕਹਿ ਕੇ ਟੀਕਰੀ ਬਾਰਡਰ ਤੋਂ ਲਿਜਾਇਆ ਗਿਆ ਸੀ ਕਿ ਉਸ ਨੂੰ ਬੰਗਲ ਉਸ ਦੇ ਘਰ ਲਿਜਾ ਰਹੇ ਹਨ।

ਇਸ ਗੱਲ ਦਾ ਪਤਾ ਲਗਦਿਆਂ ਹੀ ਮੈਂ ਮੁਲਜ਼ਮਾਂ ਅਨਿਲ ਮਲਿਕ ਅਤੇ ਅਨੂਪ ਨੂੰ ਧਮਕਾਇਆ ਕਿ ਜੇ ਕੁੜੀ ਨੂੰ ਵਾਪਸ ਟੀਕਰੀ ਬਾਰਡਰ ਨਾ ਲੈ ਕੇ ਆਏ ਤਾਂ ਪੁਲਿਸ ਨੂੰ ਫ਼ੋਨ ਚਲਿਆ ਜਾਵੇਗਾ। ਕੁੜੀ ਨੂੰ ਵਾਪਸ ਕਿਸਾਨ ਅੰਦੋਲਨ ਛੱਡਿਆ ਗਿਆ ਅਤੇ ਉਸਦੇ ਪਿਤਾ ਨੇ ਜੋ ਮਦਦ ਮੰਗੀ ਸੀ ਉਸ ’ਤੇ ਅਮਲ ਕੀਤਾ।

ਯੋਗਿੰਦਰ ਯਾਦਵ ਨੇ ਦਾਅਵਾ ਕੀਤਾ ਕਿ ਉਸ ਸਮੇਂ ਤੱਕ ਉਨ੍ਹਾਂ ਨੂੰ ਕਥਿਤ ਰੇਪ ਵਾਲੀ ਗੱਲ ਪਤਾ ਨਹੀਂ ਸੀ। ਯੁਵਤੀ ਦੇ ਪਿਤਾ ਨੇ ਵੀ ਇਹ ਗੱਲ ਆਨਲਾਈਨ ਪ੍ਰੈੱਸ ਕਾਨਫ਼ਰੰਸ ਵਿੱਚ ਮੰਨਿਆ ਕਿ ਯੋਗਿੰਦਰ ਯਾਦਵ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ।

ਉਨ੍ਹਾਂ ਦੀ ਬੇਟੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਅਤੇ ਹੋਰ ਲੋਕਾਂ ਤੋਂ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਿਆ ਅਤੇ ਫਿਰ ਉਸੇ ਤਰੀਕੇ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਤੀਜਾ ਸਵਾਲ: ਹਾਲਾਂਕਿ ਹਰਿਆਣਾ ਪੁਲਿਸ ਨੇ ਗੈਂਗ-ਰੇਪ ਅਤੇ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਹੈ ਪਰ ਬਹੁਤ ਸਾਰੇ ਲੋਕ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਕੀ ਇਹ ਵਾਕਈ ਗੈਂਗ-ਰੇਪ ਦਾ ਮਾਮਲਾ ਹੈ ਜਾਂ ਸਿਰਫ਼ ਛੇੜਛਾੜ ਦਾ ਮਾਮਲਾ ਹੈ?

ਜਵਾਬ: ਯੋਗਿਤਾ ਸੁਹਾਗ, ਜਿਸ ਨੇ ਬੰਗਾਲੀ ਕੁੜੀ ਦੀ ਇਸ ਮਾਮਲੇ ਵਿੱਚ ਆਪਬੀਤੀ 13 ਅਪ੍ਰੈਲ ਨੂੰ ਵੀਡੀਓ ਰਿਕਾਰਡਿੰਗ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਕੁੜੀ ਨੇ ਕਰੀਬ ਚਾਰ ਮਿੰਟ ਦਾ ਵੀਡੀਓ ਬਿਆਨ ਵਿੱਚ ਇੰਨਾ ਹੀ ਦੱਸਿਆ ਹੈ ਕਿ ਜਦੋਂ 11 ਅਪ੍ਰੈਲ ਨੂੰ ਉਹ ਬੰਗਾਲ ਤੋਂ ਦਿੱਲੀ ਆ ਰਹੀ ਸੀ ਤਾਂ ਜਿਸ ਕਿਸਾਨ ਆਰਮੀ ਵਾਲਿਆਂ ਦੇ ਨਾਲ ਸਫ਼ਰ ਕਰ ਰਹੀ ਸੀ ਉਨ੍ਹਾਂ ਵਿੱਚ ਅਨਿਲ ਕੁਮਾਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਇਲਾਵਾ ਦਿੱਲੀ ਆਉਣ ਤੋਂ ਬਾਅਦ ਵੀ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਯੋਗਿਤਾ ਦਾ ਕਹਿਣਾ ਹੈ ਕਿ ਰੇਪ ਦੀ ਗੱਲ ਉਸ ਨੇ ਵੀਡੀਓ ਰਿਕਾਰਡਿੰਗ ਵਿੱਚ ਨਹੀਂ ਕਹੀ ਸੀ।

ਭਾਰਤੀ ਕਿਸਾਨ ਯੂਨੀਅਨ (ਚੰਢੂਨੀ) ਮਹਿਲਾ ਮੁਖੀ ਸੁਮਨ ਹੁੱਡਾ ਨੇ ਮੈਨੂੰ ਦੱਸਿਆ ਕਿ ਬੰਗਾਲੀ ਕੁੜੀ 12 ਅਪ੍ਰੈੱਲ ਨੂੰ ਟਿਕਰੀ ਬਾਰਡਰ ਆਈ ਸੀ ਅਤੇ ਬੜੇ ਸੌਖਿਆਂ ਹੀ ਮੁਲਜ਼ਮਾਂ ਦੇ ਟੈਂਟ ਵਿੱਚ ਰਹਿ ਰਹੀ ਸੀ।

"ਮੈਂ ਦੋ ਤਿੰਨ ਵਾਰ ਆਪਣੀ ਮੁਲਾਕਾਤ ਦੌਰਾਨ ਉਸ ਤੋਂ ਜਾਣਨਾ ਵੀ ਚਾਹਿਆ ਕਿ ਬੰਗਾਲ ਤੋਂ ਐਡੀ ਦੂਰ ਆਈ ਹੈ, ਕੋਈ ਪ੍ਰੇਸ਼ਾਨੀ ਹੋਵੇ ਤਾਂ ਮੈਨੂੰ ਦੱਸ ਸਕਦੀ ਹੈ ਪਰ ਪੀੜਤਾ ਨੇ ਮੈਨੂੰ ਸਭ ਠੀਕ ਹੈ ਇਹੀ ਵਾਰ-ਵਾਰ ਕਿਹਾ।"

ਯਾਦ ਕਰਦੇ ਹੋਏ ਸੁਮਨ ਦੱਸਦੀ ਹੈ ਕਿ ਉਸੇ ਦੌਰਾਨ ਯੋਗਿਤਾ ਸੁਹਾਗ ਨੇ ਜ਼ਰੂਰ ਉਨ੍ਹਾਂ ਦਾ ਮੋਬਾਈਲ ਨੰਬਰ ਮੰਗਿਆ ਸੀ ਕਿ ਕੋਈ ਗੱਲਬਾਤ ਕਰਨੀ ਚਾਹੁੰਦੀ ਹੈ ਪਰ ਕਦੇ ਫ਼ੋਨ ''ਤੇ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ।

ਸੁਮਨ ਦਾ ਕਹਿਣਾ ਹੈ ਕਿ ਜਿਸ ਟੈਂਟ ਵਿੱਚ ਬੰਗਾਲੀ ਕੁੜੀ ਮੁਲਜ਼ਮਾਂ ਦੇ ਨਾਲ ਰਹੀ ਸੀ ਉਸ ਉਸ ਟੈਂਟ ਵਿੱਚ ਕਈ ਵਾਰ ਗਈ ਸੀ ਅਤੇ ਕੁੜੀ ਨੂੰ ਮੁਲਜ਼ਮਾਂ ਦੇ ਨਾਲ ਇੰਨੀ ਚੰਗੀ ਤਰ੍ਹਾਂ ਰਚੇ-ਮਿਚੇ ਦੇਖਿਆ ਜਿਵੇਂ ਅੰਦੋਲਨ ਵਿੱਚ ਉਸ ਦਾ ਖ਼ੂਬ ਮਨ ਲੱਗਿਆ ਹੋਇਆ ਹੋਵੇ।

ਚੌਥਾ ਸਵਾਲ: ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਿਸ ਤਰੀਕੇ ਨਾ ਛੇ ਜਣਿਆਂ ’ਤੇ ਮਾਮਲਾ ਦਰਜ ਕੀਤੀ ਉਸ ਉੱਪਰ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕੁੜੀ ਦੇ ਪਿਤਾ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਸਿਰਫ਼ ਦੋ ਜਣਿਆਂ ਉੱਪਰ ਇਲਜ਼ਾਮ ਲਾਇਆ ਪਰ ਪੁਲਿਸ ਨੇ ਜੋ ਐੱਫ਼ਾਆਈਆਰ ਦਰਜ ਕੀਤੀ ਉਸ ਵਿੱਚ ਛੇ ਨਾਂਅ ਸਨ।

ਜਵਾਬ: ਸੰਯੁਕਤ ਕਿਸਾਨ ਮੋਰਚੇ ਵੱਲੋਂ ਯੋਗਿੰਦਰ ਯਾਦਵ ਕਹਿੰਦੇ ਹਨ ਕਿ ਉਹ ਅਜਿਹਾ ਪਹਿਲੀ ਵਾਰ ਦੇਖ ਰਹੇ ਹਨ ਕਿ ਚਲਦੀ ਹੋਈ ਜਾਂਚ ਵਿੱਚ ਐੱਸਆਈਟੀ ਮੁੱਖੀ ਡੀਐੱਸਪੀ ਮੀਡੀਆ ਨੂੰ ਹਰ ਗੱਲ ਦੱਸ ਰਿਹਾ ਹੈ।

ਮੈਨੂੰ ਨੋਟਿਸ ਦੇ ਕੇ ਬੁਲਾਇਆ ਗਿਆ ਅਤੇ ਮੀਡੀਆ ਨੂੰ ਇਹ ਗੱਲ ਕੁਝ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕੋਈ ਕਸੂਰ ਮੰਨ ਲਿਆ ਹੋਵੇ।

ਪੀੜਤਾ ਦੇ ਪਿਤਾ ਨੇ ਕਿਹਾ, “ਹੈਰਾਨੀ ਦੀ ਗੱਲ ਇਹ ਹੈ ਕਿ ਮੈਂ ਆਪਣੀ ਸ਼ਿਕਾਇਤ ਵਿੱਚ ਸਿਰਫ਼ ਦੋ ਜਣਿਆਂ ਦੇ ਨਾਂਅ ਦਿੱਤੇ ਸੀ ਜਿਨ੍ਹਾਂ ਉੱਪਰ ਮੇਰੀ ਬੇਟੀ ਨੇ ਇਲਜ਼ਾਮ ਲਾਏ ਸਨ। ਬਾਕੀ ਚਾਰ ਜਣਿਆਂ ਨੂੰ ਕਿਉਂ ਇਸ ਵਿੱਚ ਜੋੜਿਆ ਗਿਆ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।”

“ਇਸ ਤੋਂ ਇਲਾਵਾ ਜਿਨ੍ਹਾਂ ਮੁਲਜ਼ਮਾਂ ਵਿੱਚ ਦੋ ਕੁੜੀਆਂ ਐਸੀਆਂ ਵੀ ਹਨ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਮੈਂ ਪੁਲਿਸ ਥਾਣੇ ਵਿੱਚ ਮੁੜ ਬਿਆਨ ਦਿੱਤਾ ਕਿ ਇਲਜ਼ਾਮ ਸਿਰਫ਼ ਦੋ ਉੱਪਰ ਹੈ ਬਾਕੀ ਦੋ ਨੂੰ ਤੰਗ ਨਾ ਕੀਤਾ ਜਾਵੇ।”

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''321b137c-05ed-4aa2-aa84-992b9844032a'',''assetType'': ''STY'',''pageCounter'': ''punjabi.india.story.57102980.page'',''title'': ''ਕਿਸਾਨ ਅੰਦੋਲਨ: ਟਿਕਰੀ ਬਾਰਡਰ ’ਤੇ ਕਥਿਤ ਰੇਪ ਬਾਰੇ 4 ਸਵਾਲ ਤੇ ਉਨ੍ਹਾਂ ਦੇ ਜਵਾਬ'',''author'': ''ਸਤ ਸਿੰਘ'',''published'': ''2021-05-14T11:58:53Z'',''updated'': ''2021-05-14T11:58:53Z''});s_bbcws(''track'',''pageView'');

Related News