ਕੋਰੋਨਾਵਾਇਰਸ: ਰੂਸੀ ਵੈਕਸੀਨ ਸਪੁਤਨਿਕ ਦੀ ਭਾਰਤ ਵਿੱਚ ਕੀ ਕੀਮਤ ਤੈਅ ਕੀਤੀ ਗਈ ਹੈ-ਅਹਿਮ ਖ਼ਬਰਾਂ

05/14/2021 3:21:05 PM

ਵੈਕਸੀਨ ਲਗਵਾਉਂਦੀ ਕੁੜੀ
Getty Images

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਡਾ. ਰੇਡੀ ਲੈਬੋਰਟ੍ਰੀ ਨੇ ਕਿਹਾ ਹੈ ਕਿ ਦਰਾਮਦ ਕੀਤੀ ਗਈ ਕੋਰੋਨਾ ਵੈਕਸੀਨ ਸਪੂਤਨਿਕ ਵੀ ਦੀ ਕੀਮਤ 948+5 ਫੀਸਦ ਜੀਐੱਸਟੀ ਪ੍ਰਤੀ ਡੋਜ਼ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਸਥਾਨਕ ਸਪਲਾਈ ਸ਼ੁਰੂ ਹੋਣ ਨਾਲ ਕੀਮਤ ਘੱਟ ਹੋ ਸਕਦੀ ਹੈ।

https://twitter.com/ANI/status/1393105543502336001

ਇਹ ਵੀ ਪੜ੍ਹੋ-

ਕੋਰੋਨਾ: ਅਮਰੀਕਾ ''ਚ ਮਾਸਕ ਤੋਂ ਛੁੱਟੀ, ਬਾਈਡਨ ਨੇ ਮਾਸਕ ਉਤਾਰ ਕੀਤਾ ਐਲਾਨ

ਅਮਰੀਕੀ ਅਧਿਕਾਰੀਆਂ ਦੇ ਇਹ ਕਹਿਣ ਤੋਂ ਬਾਅਦ ਕਿ "ਵੈਕਸੀਨ ਲਗਵਾ ਚੁੱਕੇ ਲੋਕ ਹੁਣ ਵਧੇਰੇ ਥਾਵਾਂ ''ਤੇ ਬਿਨਾ ਮਾਸਕ ਦੇ ਰਹਿ ਸਕਦੇ ਹਨ", ਰਾਸ਼ਟਰਪਤੀ ਜੋ ਬਾਈਡਨ ਨੇ ਇਸ ਨੂੰ ਅਮਰੀਕਾ ਲਈ ''ਇੱਕ ਵੱਡਾ ਦਿਨ'' ਦੱਸਿਆ ਹੈ।

ਰਾਸ਼ਟਰਪਤੀ ਜੋ ਬਾਈਡਨ
Reuters

ਇਸ ਨਵੇਂ ਦਿਸ਼ਾ-ਨਿਰਦੇਸ਼ ਦੇ ਐਲਾਨ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਓਵਲ ਆਫਿਸ ਵਿੱਚ ਹੋਰਨਾਂ ਸੰਸਦ ਮੈਂਬਰਾਂ ਦੇ ਨਾਲ ਮਾਸਕ ਉਤਾਰ ਦਿੱਤਾ।

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕ ਖੁੱਲ੍ਹੀਆਂ ਜਾਂ ਬੰਦ, ਵਧੇਰੇ ਥਾਵਾਂ ''ਤੇ ਬਿਨਾ ਮਾਸਕ ਦੇ ਜਾ ਸਕਦੇ ਹਨ।

ਹਾਲਾਂਕਿ, ਭੀੜ ਵਾਲੀਆਂ ਬੰਦ ਥਾਵਾਂ, ਜਿਵੇਂ ਬੱਸ ਅਤੇ ਹਵਾਈ ਯਾਤਰਾ ਦੌਰਾਨ ਜਾਂ ਹਸਪਤਾਲਾਂ ਵਿੱਚ ਅਜੇ ਵੀ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ।

https://twitter.com/WhiteHouse/status/1392907170702839808

ਦੱਸਿਆ ਗਿਆ ਹੈ ਕਿ ਜੋ ਬਾਈਡਨ ਪ੍ਰਸ਼ਾਸਨ ''ਤੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਘੱਟ ਕਰਨ ਦਾ ਵੀ ਵੱਡਾ ਦਬਾਅ ਸੀ, ਖ਼ਾਸ ਤੌਰ ''ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਲੱਗ ਗਈ ਹੈ।

ਇਸ ਵਿਚਾਲੇ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਲੇਬਰ ਯੂਨੀਅਨ ਨੇ ਵੀ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਦੇਣ ਦੀ ਸਿਫ਼ਾਰਿਸ਼ ਕੀਤੀ ਹੈ।

ਅਸਮ: ਭਾਰਤੀ ਸੈਨਾ ਨੇ ਤਿੰਨ ਦਿਨ ''ਚ ਤਿਆਰ ਕੀਤੀ 5 ਆਈਸੀਯੂ ਅਤੇ 45 ਆਕਸੀਜਨ ਬੈੱਡ ਦੀ ਯੂਨਿਟ

ਅਸਮ ਦੇ ਤੇਜ਼ਪੁਰ ਮੈਡੀਕਲ ਕਾਲਜ ਵਿੱਚ ਭਾਰਤੀ ਫੌਜ ਨੇ 5 ਆਈਸੀਯੂ ਅਤੇ 45 ਆਕਸੀਜਨ ਬੈੱਡ ਦੀ ਇੱਕ ਯੂਨਿਟ ਸਥਾਪਿਤ ਕੀਤੀ ਹੈ। ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਇਹ ਯੂਨਿਟ ਬਣਾਈ ਗਈ ਹੈ।

ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਸੂਚਨਾ ਦਿੱਤੀ।

https://twitter.com/adgpi/status/1393044355665956864

ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਇਸ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ।

ਸਰਮਾ ਨੇ ਟਵੀਟ ਕਰਦਿਆਂ ਲਿਖਿਆ, "ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਆਕਸੀਜਨ ਬੈੱਡਸ ਦੀ ਲੋੜ ਸਭ ਤੋਂ ਅਹਿਮ ਹੈ। ਸਾਡੀ ਗੁਜ਼ਾਰਿਸ਼ ''ਤੇ ਕਾਪਰਸ (ਭਾਰਤੀ ਸੈਨਾ) ਨੇ ਤੇਜ਼ਪੁਰ ਵਿੱਚ 45 ਬੈੱਡਸ ਦੀ ਇੱਕ ਯੂਨਿਟ ਤਿਆਰ ਕੀਤੀ ਹੈ ਅਤੇ ਇਸ ਨੂੰ ਸਿਰਫ਼ ਤਿੰਨ ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ।"

ਅਸਮ ਵਿੱਚ ਬੀਤੇ ਚਾਰ ਦਿਨਾਂ ਤੋਂ ਕੋਰੋਨਾ ਲਾਗ ਦੇ 23,186 ਮਾਮਲੇ ਸਾਹਮਣੇ ਆਏ ਹਨ ਅਤੇ 308 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ:

https://www.youtube.com/watch?v=DEGNpIV0XfM&t=8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cff5ab8d-6062-45ad-873b-13b319979694'',''assetType'': ''STY'',''pageCounter'': ''punjabi.india.story.57112915.page'',''title'': ''ਕੋਰੋਨਾਵਾਇਰਸ: ਰੂਸੀ ਵੈਕਸੀਨ ਸਪੁਤਨਿਕ ਦੀ ਭਾਰਤ ਵਿੱਚ ਕੀ ਕੀਮਤ ਤੈਅ ਕੀਤੀ ਗਈ ਹੈ-ਅਹਿਮ ਖ਼ਬਰਾਂ'',''published'': ''2021-05-14T09:39:51Z'',''updated'': ''2021-05-14T09:39:51Z''});s_bbcws(''track'',''pageView'');

Related News