ਜਰਨੈਲ ਸਿੰਘ ਦਾ ਦੇਹਾਂਤ, ਕੇਜਰੀਵਾਲ ਨੇ ਜਤਾਇਆ ਸੋਗ

05/14/2021 9:36:04 AM

1973 ਵਿੱਚ ਪੈਦਾ ਹੋਏ ਜਰਨੈਲ ਸਿੰਘ ਦਾ ਦਿੱਲੀ ਵਿੱਚ ਅੱਜ ਯਾਨਿ 14 ਮਈ ਨੂੰ ਦੇਹਾਂਤ ਹੋ ਗਿਆ ਹੈ।

ਪੱਤਰਕਾਰ ਅਤੇ ਸਿਆਸੀ ਆਗੂ ਜਰਨੈਲ ਸਿੰਘ ਨੇ 29 ਅਪ੍ਰੈਲ ਨੂੰ ਆਪਣੀ ਫੇਸਬੁੱਕ ਪੋਸਟ ਰਾਹੀਂ ਕਿਹਾ ਸੀ, "ਉਹ ਹੋਰਨਾਂ ਵਾਂਗ ਸਰੀਰਕ ਕਸ਼ਟ ''ਚ ਹਨ, ਕ੍ਰਿਪਾ ਕਰਕੇ ਫੋਨ ਨਾ ਕਰੋ, ਗੱਲ ਕਰਨ ਨਾਲ ਸਾਹ ਹੋਰ ਔਖਾ ਹੁੰਦਾ ਹੈ। ਸਰਬਤ ਦੇ ਭਲੇ ਦੀ ਅਰਦਾਸ ਕਰੋ।"

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ, "ਮੈਂ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੇ ਸਮੇਂ ਤੋਂ ਪਹਿਲਾਂ ਤੁਰ ਜਾਣ ''ਤੇ ਦੁੱਖੀ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਸਮਾਜ ਵਿੱਚ ਆਪਣੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"

https://twitter.com/ArvindKejriwal/status/1393041160495587328

ਜਰਨੈਲ ਸਿੰਘ ਇੱਕ ਪੱਤਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਰਹੇ ਸਨ।

ਉਨ੍ਹਾਂ ਨੇ ਜਨਵਰੀ 2017 ਤੱਕ ਰਾਜੌਰੀ ਗਾਰਡਨ ਹਲਕੇ ਤੋਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹੇ ਸਨ, ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਨ ਲਈ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ-

ਜਰਨੈਲ ਸਿੰਘ ਸਾਲ 2009 ਵਿੱਚ ਤਤਕਾਲੀ ਗ੍ਰਹਿ ਮੰਤਰੀ ਚਿਦੰਬਰਮ ''ਤੇ ਜੁੱਤਾ ਸੁੱਟਣ ਨਾਲ ਚਰਚਾ ਵਿੱਚ ਆਏ ਸਨ।

ਉਸ ਵੇਲੇ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਆਪਣੇ ਕੀਤੇ ਉੱਤੇ ਉਨ੍ਹਾਂ ਨੂੰ ਅਫ਼ਸੋਸ ਹੈ।

ਉਨ੍ਹਾਂ ਦਾ ਕਹਿਣਾ ਸੀ, "ਜੋ ਵੀ ਕੀਤਾ ਕੇਵਲ ਭਾਵਨਾ ਵਿੱਚ ਵਹਿ ਕੇ ਕੀਤਾ...ਅਜਿਹਾ ਕਰਨ ਪਿੱਛੇ ਗ਼ਲਤ ਭਾਵਨਾ ਨਹੀਂ ਸੀ ਅਤੇ ਨਾ ਹੀ ਉਸ ਲਈ ਕੋਈ ਯੋਜਨਾ ਬਣਾਈ ਸੀ।"

ਉਨ੍ਹਾਂ ਨੇ ਕਿਹਾ ਕਿ ਉਹ ਚਿਦੰਬਰਮ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦਾ ਸੁੱਟਿਆ ਜੁੱਤਾ ਵੀ ਖੱਬੇ ਪਾਸੇ ਡਿੱਗਾ।

ਇਹ ਵੀ ਪੜ੍ਹੋ:

https://www.youtube.com/watch?v=DEGNpIV0XfM&t=8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b40abfa5-eab0-4834-ae89-99c6679d96dd'',''assetType'': ''STY'',''pageCounter'': ''punjabi.india.story.57110944.page'',''title'': ''ਜਰਨੈਲ ਸਿੰਘ ਦਾ ਦੇਹਾਂਤ, ਕੇਜਰੀਵਾਲ ਨੇ ਜਤਾਇਆ ਸੋਗ'',''published'': ''2021-05-14T03:52:44Z'',''updated'': ''2021-05-14T03:53:09Z''});s_bbcws(''track'',''pageView'');

Related News