ਕਿਸਾਨ ਅੰਦੋਲਨ ਕਾਰਨ ਪਿੰਡਾਂ ''''ਚ ਵਧ ਰਹੇ ਕੋਰੋਨਾਵਾਇਰਸ ਦੇ ਕੇਸ- ਖੱਟਰ- ਪ੍ਰੈੱਸ ਰਿਵੀਊ

05/14/2021 9:06:04 AM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ''ਤੇ ਬੈਠੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਰੋਸ ਪ੍ਰਦਰਸ਼ਨ ਖ਼ਤਮ ਕਰ ਦੇਣ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਅੰਦੋਲਨ ਤੋਂ ਅਤੇ ਅੰਦੋਲਨ ਤੱਕ ਜਾਣ ਦੀ ਆਵਾਜਾਈ ਕਾਰਨ ਪਿੰਡਾਂ ਵਿੱਚ ਵੀ ਲਾਗ ਫੈਲ ਰਹੀ ਹੈ।

ਉਨ੍ਹਾਂ ਨੇ ਕਿਹਾ, "ਹੁਣ ਜੋ ਸਾਹਮਣੇ ਆ ਰਿਹਾ ਹੈ ਕਿ ਉਹ ਇਹ ਹੈ ਕਿ ਧਰਨੇ ਕਾਰਨ ਲਾਗ ਫੈਲ ਰਹੀ ਹੈ। ਕਈ ਪਿੰਡਾਂ ''ਚ ਹੌਟਸਪੌਟ ਉਭਰੇ ਹਨ ਕਿਉਂਕਿ ਲੋਕ ਲਗਾਤਾਰ ਧਰਨੇ ਤੋਂ ਆ-ਜਾ ਰਹੇ ਹਨ।"

ਇਹ ਵੀ ਪੜ੍ਹੋ-

ਖੱਟਰ ਨੇ ਕਿਹਾ ਹੈ ਕਿ ਜੇਕਰ ਕਿਸਾਨ ਚਾਹੁਣ ਤਾਂ ਉਹ ਆਪਣੇ ਅੰਦੋਲਨ ਨੂੰ ਮੁੜ ਸ਼ੁਰੂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਵੇਲੇ ਬੰਦ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਮਹੀਨਾ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਧਰਨਾ ਖ਼ਤਮ ਕਰ ਦੇਣ ਤਾਂ ਜੋ ਬਿਮਾਰੀ ਨਾਲ ਫੈਲ ਸਕੇ।

ਪੰਜਾਬ ਨੂੰ ਦਿੱਤੇ ਵੈਂਟੀਲੇਟਰ ਖ਼ਰਾਬ ਨਹੀਂ, ਬੱਸ ਉਨ੍ਹਾਂ ਨੂੰ ਵਰਤਣੇ ਨਹੀਂ ਆ ਰਹੇ- ਕੇਂਦਰ

ਪੰਜਾਬ ਵਿੱਚ ਖ਼ਰਾਬ ਵੈਂਟੀਲੇਟਰਾਂ ਪਹੁੰਚਣ ਦੇ ਮਾਮਲੇ ਉੱਤੇ ਕੇਂਦਰ ਸਰਕਾਰ ਨੇ ਆਪਣੀ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਵੈਂਟੀਲੇਟਰਾਂ ''ਚ ਕੋਈ ਖ਼ਰਾਬੀ ਨਹੀਂ ਹੈ।

ਕੋਰੋਨਾਵਾਇਰਸ
Getty Images
ਪੰਜਾਬ ਨੂੰ ਦਿੱਤੇ ਵੈਂਟੀਲੇਟਰਾਂ ਬਾਰੇ ਕੇਂਦਰ ਸਰਕਾਰ ਨੇ ਦਿੱਤੀ ਆਪਣੀ ਪ੍ਰਤਿਕਿਰਿਆ

ਦਿ ਟ੍ਰਿਬਿਊਨ ਦੀ ਖ਼ਬਰ ਮੁਤਬਕ ਸਰਕਾਰ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਸਪਲਾਈ ਕੀਤੇ ਵੈਂਟੀਲੇਟਰਾਂ ''ਚ ਕੋਈ ਦਿੱਕਤ ਨਹੀਂ ਹੈ ਅਤੇ ਵੈਂਟੀਲੇਟਰ ਚਾਲੂ ਕਰਨ ਦੇ ਮਸਲਿਆਂ ਕਾਰਨ ਉਹ ਬੇਕਾਰ ਪਏ ਹਨ।

ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਕਈ ਹਸਪਤਾਲ ਅਤੇ ਮੈਡੀਕਲ ਕਾਲਜ ਵੈਂਟੀਲੇਟਰ ਵਰਤਣ ਵਾਲੇ ਮੈਨੂਅਲ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਬਿਨਾਂ ਕਿਸੇ ਆਧਾਰ ''ਤੇ ਵੈਂਟੀਲੇਟਰਾਂ ਨੂੰ ਖ਼ਰਾਬ ਦੱਸ ਰਹੇ ਹਨ।

ਮੰਤਰਾਲੇ ਨੇ ਅੱਗੇ ਕਿਹਾ, "ਮੈਨੂਅਲ ਵਿੱਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ, ਬੁਨਿਆਦੀ ਸਹੂਲਤਾਂ ਦੀਆਂ ਲੋੜਾਂ, ਉਚਿਤ ਵਰਤੋਂ ਅਤੇ CV200 ਵੈਂਟੀਲੇਟਰ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੋਰੋਨਾਵਾਇਰਸ: ਕੇਸਾਂ ਵਿੱਚ ਆਈ ਗਿਰਾਵਟ ਪਰ ਮੌਤ ਦਰ ਅਜੇ ਵੀ ਜ਼ਿਆਦਾ

ਪਿਛਲੇ ਹਫ਼ਤੇ ਆਪਣੇ ਸਭ ਤੋਂ ਉਪਰਲੇ ਪੱਧਰ ''ਤੇ ਪਹੁੰਚਣ ਤੋਂ ਬਾਅਦ ਕੇਸਾਂ ਵਿੱਚ ਗਿਰਾਵਟ ਜਾਰੀ ਹੈ ਪਰ ਵੀਰਵਾਰ ਨੂੰ ਦਰਜ ਹੋਈਆਂ 4 ਹਜ਼ਾਰ ਮੌਤਾਂ ਨਾਲ ਮੌਤ ਦਰ ਅਜੇ ਵੀ ਜ਼ਿਆਦਾ ਬਣੀ ਹੋਈ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਦਰਜ ਕੀਤੇ ਗਏ ਲਾਗ ਵਾਲੇ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਸੀ।

ਕੋਰੋਨਾਵਾਇਰਸ
Reuters
ਕੇਸਾਂ ਵਿੱਚ ਗਿਰਾਵਟ ਜਾਰੀ ਹੈ ਪਰ ਮੌਤ ਦਰ ਅਜੇ ਵੀ ਜ਼ਿਆਦਾ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3,994 ਮੌਤਾਂ ਦਰਜ ਹੋਈਆਂ ਹਨ। ਭਾਰਤ ਵਿੱਚ ਮੰਗਲਵਾਰ ਨੂੰ 4,205 ਮੌਤਾਂ ਦਰਜ ਕੀਤੀਆਂ, ਜੋ ਹੁਣ ਤੱਕ ਇੱਕ ਦਿਨ ਵਿੱਚ ਆਉਣ ਵਾਲੀ ਸਭ ਤੋਂ ਵੱਡ ਗਿਣਤੀ ਹੈ।

ਜਦ ਕਿ ਰੋਜ਼ਾਨਾ ਮਾਮਲਿਆਂ ਦਾ 7 ਦਿਨ ਦਾ ਔਸਤ ਸ਼ਨੀਵਾਰ (8 ਮਈ) ਨੂੰ 3.91 ਲੱਖ ਦੇ ਸਿਖ਼ਰ ਤੋਂ ਡਿੱਗ ਕੇ ਵੀਰਵਾਰ 12 ਮਈ ਨੂੰ 3.64 ਲੱਖ ਹੋ ਗਿਆ ਹੈ।

ਔਸਤ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਦਰਜ ਹੋਇਆ ਹੈ।

ਕੋਰੋਨਾਵਾਇਰਸ
BBC

ਕਾਲਰ ਟਿਊਨ ''ਤੇ ਚੜ੍ਹਿਆ ਹਾਈ ਕੋਰਟ ਦਾ ਪਾਰਾ

ਕੇਂਦਰ ਦੇ ਮੋਬਾਈਲ ਕਾਲਰ ਟਿਊਨ ''ਤੇ ਦਿੱਲੀ ਹਾਈ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਜਸਟਿਸ ਵਿਪਿਨ ਸਿੰਘਈ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਫੋਨ ਲਗਾਉਂਦਾ ਹੈ ਤਾਂ ਉਸ ਨੂੰ ਚਿੜ੍ਹਾਉਣ ਵਾਲੀ ਟਿਊਨ ਸੁਣਾਈ ਦਿੰਦੀ ਹੈ ਕਿ ਵੈਕਸੀਨ ਲਗਵਾਏ, ਕੌਣ ਲਗਾਏਗਾ ਵੈਕਸੀਨ, ਜਦੋਂ ਇਹ ਹੈ ਹੀ ਨਹੀਂ।

ਕੋਰੋਨਾਵੈਕਸੀਨ
Getty Images
ਦਿੱਲੀ ਹਾਈ ਕੋਰਟ ਦੀ ਕੇਂਦਰ ਸਰਕਾਰ ਦੇ ਮੌਬਾਈਲ ਕਾਲਰ ਟਿਊਨ ''ਤੇ ਤਿੱਖੀ ਟਿੱਪਣੀ

ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਦੇਸ਼ ਦਾ ਕੀ ਮਤਲਬ ਹੈ। ਅਦਾਲਤ ਨੇ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੈਕਸੀਨ ਦੇਣੀ ਚਾਹੀਦੀ ਹੈ।

ਜੇਕਰ ਤੁਸੀਂ ਇਸ ਲਈ ਪੈਸੇ ਲੈਣ ਜਾ ਰਹੇ ਹੋ ਤਾਂ ਵੀ ਇਸ ਨੂੰ ਦਿਓ। ਬੱਚੇ ਵੀ ਕਹਿ ਰਹੇ ਹਨ ਕਿ ਇਹ ਕੀ ਹੈ। ਅਜਿਹੇ ਮਾਮਲਿਆਂ ਵਿੱਚ ਸਰਕਾਰ ਨੂੰ ਥੋੜ੍ਹਾ ਇਨੋਵੈਟਿਵ ਹੋਣਾ ਚਾਹੀਦਾ ਹੈ।

ਸਰਕਾਰ ਨੂੰ ਹੋਰ ਵੀ ਸੰਦੇਸ਼ ਬਣਾਉਣੇ ਚਾਹੀਦੇ ਹਨ ਅਜਿਹਾ ਨਹੀਂ ਕਿ ਇੱਕ ਸੰਦੇਸ਼ ਬਣਾਇਆ ਤੇ ਉਸ ਨੂੰ ਹੀ ਚਲਾਉਂਦੇ ਰਹੇ। ਜਿਵੇਂ ਇੱਕ ਟੇਪ ਜਦੋਂ ਤੱਕ ਖ਼ਰਾਬ ਨਹੀਂ ਹੋ ਜਾਂਦਾ ਉਦੋਂ ਤੱਕ ਵੱਜਦਾ ਰਹਿੰਦਾ ਹੈ। ਕੀ ਤੁਸੀਂ ਵੀ ਇਸ ਸੰਦੇਸ਼ ਨੂੰ 10 ਸਾਲ ਚਲਾਓਗੇ।

ਇਹ ਵੀ ਪੜ੍ਹੋ:

https://www.youtube.com/watch?v=DEGNpIV0XfM&t=8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fe00b255-2e8e-4b41-ad85-fbfed3c7d0c5'',''assetType'': ''STY'',''pageCounter'': ''punjabi.india.story.57110835.page'',''title'': ''ਕਿਸਾਨ ਅੰਦੋਲਨ ਕਾਰਨ ਪਿੰਡਾਂ \''ਚ ਵਧ ਰਹੇ ਕੋਰੋਨਾਵਾਇਰਸ ਦੇ ਕੇਸ- ਖੱਟਰ- ਪ੍ਰੈੱਸ ਰਿਵੀਊ'',''published'': ''2021-05-14T03:24:24Z'',''updated'': ''2021-05-14T03:24:24Z''});s_bbcws(''track'',''pageView'');

Related News