ਕੋਰੋਨਾਵਾਇਰਸ ਨਾਲ ਸਬੰਧਤ 5 ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ

05/14/2021 7:21:04 AM

ਕੋਰੋਨਾਵਾਇਰਸ
Getty Images

ਦੁਨੀਆਂ ਭਰ ''ਚ ਆਉਣ ਵਾਲੇ ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ''ਚੋਂ 50 ਫ਼ੀਸਦ ਮਾਮਲੇ ਭਾਰਤ ''ਚ ਸਾਹਮਣੇ ਆ ਰਹੇ ਹਨ ਅਤੇ ਦੁਨੀਆਂ ਭਰ ''ਚ ਹੋ ਰਹੀਆਂ ਮੌਤਾਂ ਦਾ 30 ਫ਼ੀਸਦ ਹਿੱਸਾ ਵੀ ਭਾਰਤ ਦਾ ਹੀ ਹੈ।

ਤੇ ਜੇਕਰ ਗੱਲ ਦੱਖਣ-ਪੂਰਬੀ ਏਸ਼ੀਆ ਖ਼ੇਤਰ ਦੀ ਕਰੀਏ ਤਾਂ ਭਾਰਤ ''ਚ 95 ਫ਼ੀਸਦ ਮਾਮਲੇ ਹਨ ਅਤੇ 93 ਫ਼ੀਸਦ ਮੌਤਾਂ ਇੱਥੇ ਹੀ ਹੋ ਰਹੀਂਆਂ ਹਨ।

ਇਹ ਅੰਕੜੇ ਕਾਫ਼ੀ ਡਰਾ ਦੇਣ ਵਾਲੇ ਹਨ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ''ਚ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਮੈਡੀਕਲ ਸਹੂਲਤਾਂ, ਬਿਮਾਰੀ ਦੇ ਬਦਲਦੇ ਰੂਪ ਅਤੇ ਇਸ ਤੋਂ ਬਚਣ ਦੇ ਉਪਾਅ ਦੀਆਂ ਗੱਲਾਂ ਦੇ ਵਿਚਾਲੇ ਤੁਸੀਂ ਕਈ ਸ਼ਬਦ ਅਹਿਜੇ ਸੁਣੇ ਹੋਣਗੇ ਲਗਾਤਾਰ ਚਰਚਾ ਦਾ ਵਿਸ਼ਾ ਹਨ, ਅੱਜ ਅਸੀਂ ਉਨ੍ਹਾਂ ਸ਼ਬਦਾਂ ਨੂੰ ਤਫਸੀਲ ਵਿੱਚ ਸਮਝਣ ਦੀ ਕੋਸ਼ਿਸ ਕਰਾਂਗੇ।

1. ਇੰਡੀਅਨ ਵੈਰਿਅੰਟ ਜਾਂ ਵੈਰਿਅੰਟ ਆਫ਼ ਗਲੋਬਲ ਕਨਸਰਨ

ਸ਼ਾਇਦ ਤੁਸੀਂ ਬਾਰ-ਬਾਰ ਇਹ ਟਰਮ ਆਪਣੇ ਆਲੇ-ਦੁਆਲੇ ਜਾਂ ਅਖਬਾਰ-ਟੀਵੀ ''ਚ ਸੁਣ ਰਹੇ ਹੋਵੋ। ਇੱਥੇ ਗੱਲ B.1.617.1 ਵੈਰੀਐਂਟ ਦੀ ਹੋ ਰਹੀ ਹੈ ਜੋ ਸਭ ਤੋਂ ਪਹਿਲਾਂ ਭਾਰਤ ''ਚ ਪਾਇਆ ਗਿਆ।

ਇਸ ਵੈਰੀਐਂਟ ਨੂੰ ਵਿਸ਼ਵ ਸਿਹਤ ਸੰਗਠਨ ਨੇ ਵਧੇਰੇ ਲਾਗ ਵਾਲਾ ਆਖਿਆ ਹੈ।

ਭਾਰਤ ''ਚ ਅਕਟੂਬਰ ਮਹੀਨੇ ਮਿਲਿਆ ਇਹ ਵੈਰੀਐਂਟ ਹੁਣ ਤੱਕ 30 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।

ਕੁਝ ਦਿਨਾਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਰਿਅੰਟ ਨੂੰ ''ਵੈਰੀਐਂਟ ਆਫ਼ ਗਲੋਬਲ ਕਨਸਰਨ'' ਐਲਾਨਿਆ ਹੈ। ਯਾਨੀ ਕੋਰੋਨਾਵਾਇਰਸ ਦਾ ਉਹ ਰੂਪ ਜੋ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਹੈ।

ਕੋਰੋਨਾਵਾਇਰਸ
Getty Images

WHO ਰਿਪੋਰਟ ਮੁਤਾਬਕ, ਭਾਰਤ ਤੋਂ ਬਾਅਦ ਇਸ ਵੈਰਿਅੰਟ ਦੇ ਸਭ ਤੋਂ ਵੱਧ ਮਾਮਲੇ ਯੂਕੇ ''ਚ ਸਾਹਮਣੇ ਆ ਰਹੇ ਹਨ। ਇਹ ਹੀ ਕਾਰਨ ਹੈ ਕਿ ਵਧੇਰੇ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਆਪਣੀਆਂ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।

ਵੈਰੀਐਂਟ ਦਾ ਮਤਲਬ ਵਾਇਰਸ ਦਾ ਬਦਲਦਾ ਰੂਪ ਹੈ।

ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਕਿ ਵਾਇਰਸ ਨੂੰ ਕਿਸੇ ਦੇਸ਼ ਦੇ ਨਾਮ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਵੈਰੀਐਂਟ ਦਾ ਵਿਗਿਆਨਕ ਨਾਮ B.1.617.1 ਹੈ ਅਤੇ ਇਸ ਨੂੰ ''ਵੈਰੀਐਂਟ ਆਫ਼ ਗਲੋਬਲ ਕਨਸਰਨ'' ਐਲਾਨਿਆ ਹੈ।

2. ਮਿਊਕੋਰਮਾਇਕੋਸਿਸ ਜਾਂ ''ਕਾਲੀ ਫੰਗਲ'' ਇਨਫੈਕਸ਼ਨ

ਮਿਊਕੋਰਮਾਇਕੋਸਿਸ ਜਾਂ ''ਕਾਲੀ ਫੰਗਲ'' ਇਨਫੈਕਸ਼ਨ। ਪਿਛਲੇ ਕੁਝ ਦਿਨਾਂ ਤੋਂ ਅਚਾਨਕ ਇਹ ਟਰਮ ਕਾਫ਼ੀ ਚਰਚਾ ''ਚ ਆ ਗਈ ਹੈ। ਪਰ ਸਵਾਲ ਇਹ ਹੈ ਕੀ ਅਤੇ ਕੋਰੋਨਾ ਮਰੀਜ਼ਾਂ ਨਾਲ ਇਸ ਦਾ ਕੀ ਸੰਬੰਧ ਹੈ?

ਮੁਬੰਈ ਦੇ ਡਾ. ਅਕਸ਼ੈ ਨੱਈਰ ਮੁਤਾਬ਼ਕ, ਇਹ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ, ਹਵਾ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ। ਕਦੇ ਕਦੇ ਤਾਂ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ ਇਸ ਦੇ ਕਣ ਪਾਏ ਜਾਂਦੇ ਹਨ।

ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ। ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ ।

ਕਈ ਮਰੀਜ਼ਾਂ ਦੀਆਂ ਤਾਂ ਇਲਾਜ ਦੌਰਾਨ ਅੱਖਾਂ ਹੀ ਕੱਢਣੀਆਂ ਪਈਆਂ। ਕਈ ਮਰੀਜ਼ਾਂ ਵਿਚ ਇਹ ਬਿਮਾਰੀ ਕੋਵਿਡ-19 ਤੋਂ ਠੀਕ ਹੋਣ ਤੋਂ 12-15 ਦਿਨਾਂ ਵਿਚਕਾਰ ਆਈ।

ਪੀਜੀਆਈ ਚੰਡੀਗੜ੍ਹ ''ਚ ਕਈ ਦਹਾਕੇ ਅੱਖਾਂ ਦੇ ਵਿਭਾਗ ਦਾ ਜ਼ਿੰਮਾ ਸੰਭਾਲਣ ਵਾਲੇ ਡਾ. ਅਮੋਦ ਗੁਪਤਾ ਕਹਿੰਦੇ ਹਨ ਕਿ ਇਹ ਇਨਫੈਕਸ਼ਨ ਬਾਕੀ ਦੀਆਂ ਇਨਫੈਕਸ਼ਨਾਂ ਤੋਂ ਕਾਫ਼ੀ ਖ਼ਤਰਨਾਕ ਹੈ ਕਿਉਂਕਿ ਇਹ ਖੂਨ ਦੀਆਂ ਨਾੜੀਆਂ ਤੇ ਹਮਲਾ ਬੋਲਦੀ ਹੈ ਅਤੇ ਨਾੜੀਆਂ ਨੂੰ ਬਲੌਕ ਕਰ ਦਿੰਦੀ ਹੈ।

3. ਸੀਟੀ ਸਕੈਨ

ਸੀਟੀ ਸਕੈਨ ਉਸ ਵੇਲੇ ਖ਼ਾਸ ਤੌਰ ''ਤੇ ਚਰਚਾ ''ਚ ਆਇਆ ਜਦੋਂ ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਸੀ ਕਿ ਕੋਰੋਨਾ ਦੇ ਹਲਕੇ ਲੱਛਣ ਹੋਣ ''ਤੇ ਸੀਟੀ ਸਕੈਨ ਕਰਵਾਉਣਾ ਸਹੀ ਨਹੀਂ ਹੈ। ਇੰਨਾਂ ਹੀ ਨਹੀਂ, ਉਨ੍ਹਾਂ ਕਿਹਾ ਕਿ ਵਾਰ-ਵਾਰ ਸਿਟੀ ਸਕੈਨ ਕਰਵਾਉਣ ਨਾਲ ਕੈਂਸਰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੀਟੀ ਸਕੈਨ 300 ਐਕਸ-ਰੇ ਦੇ ਬਰਾਬਰ ਹੁੰਦਾ ਹੈ।

ਉਨ੍ਹਾਂ ਦੇ ਇਸ ਬਿਆਨ ਨੇ ਖ਼ੂਬ ਚਰਚਾ ਛੇੜੀ ਅਤੇ ਕਈ ਹੋਰ ਸਿਹਤ ਮਾਹਰਾਂ ਨੇ ਡਾ. ਗੁਲੇਰੀਆ ਦੇ ਇਸ ਬਿਆਨ ''ਤੇ ਸਵਾਲ ਵੀ ਖੜੇ ਕੀਤੇ।

ਸੀਟੀ ਸਕੈਨ
Getty Images

ਇਨ੍ਹਾਂ ਖਦਸ਼ਿਆਂ ਨੂੰ ਦੂਰ ਕਰਨ ਲਈ ਬੀਬੀਸੀ ਨੇ ਹੈਲਥਕੇਅਰ ਫੈਡਰੇਸ਼ਨ ਆਫ ਇੰਡੀਆ ਦੇ ਰੇਡਿਓਲੌਜਿਸਟ ਅਤੇ ਪ੍ਰੈਸੀਡੈਂਟ ਡਾ. ਹਰਸ਼ ਮਹਾਜਨ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ 20-25 ਸਾਲ ਪਹਿਲਾਂ ਤਾਂ ਇਹ ਬਿਆਨ ਸਟੀਕ ਹੋ ਸਕਦਾ ਹੈ। ਪਰ ਹੁਣ ਤਾਂ ਤਕਨੀਕ ਹੀ ਬਦਲ ਚੁੱਕੀ ਹੈ। ਰੇਡੀਐਸ਼ਨ ਸੀਟੀ ਸਕੈਨ ''ਚ ਕਾਫ਼ੀ ਘੱਟ ਹੋ ਸਕਦੀ ਹੈ।

ਇਹ 300 ਐਕਸ-ਰੇ ਦੇ ਬਰਾਬਰ ਤਾਂ ਬਿਲਕੁਲ ਵੀ ਨਹੀਂ। ਹਾਂ, ਇਹ 30-40 ਐਕਸ-ਰੇ ਦੇ ਬਰਾਬਰ ਹੋ ਸਕਦੀ ਹੈ ਪਰ ਅੱਜਕੱਲ ਤਾਂ ਵਧੀਆਂ ਮਸ਼ੀਨਾਂ ''ਚ ਇਹ ਸਿਰਫ਼ 10 ਐਕਸ-ਰੇ ਦੇ ਬਰਾਬਰ ਹੈ। ਇਸ ਨਾਲ ਕੋਈ ਕੈਂਸਰ ਨਹੀਂ ਹੁੰਦਾ ਹੈ।

ਪਰ ਉਨ੍ਹਾਂ ਇਹ ਸਾਫ਼ ਕਿਹਾ ਕਿ ਆਪਣੀ ਮਰਜ਼ੀ ਨਾਲ ਸੀਟੀ ਸਕੈਨ ਨਾ ਕਰਾਓ, ਖ਼ਾਸ ਹਾਲਾਤਾਂ ''ਚ ਡਾਕਟਰ ਦੇ ਕਹਿਣ ''ਤੇ ਹੀ ਸੀਟੀ ਸਕੈਨ ਕਰਵਾਇਆ ਜਾਵੇ।

4. ''ਫਾਲਸ ਪੌਜ਼ੀਟਿਵ'' ਜਾਂ '' ਫਾਲਸ ਨੈਗੇਟਿਵ''

False Positive ਅਤੇ False Negative ਦੀ ਵੀ ਕਾਫੀ ਚਰਚਾ ਹੋ ਰਹੀ ਹੈ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ False Negative ਦੀ। False Negative ਯਾਨੀ ਤੁਹਾਨੂੰ ਲਾਗ ਤਾਂ ਲੱਗੀ ਹੈ ਪਰ ਟੈਸਟ ਨੈਗੇਟਿਵ ਹੈ।

ਬੀਬੀਸੀ ਦੇ ਸਿਹਤ ਪੱਤਰਕਾਰ ਜੇਮਜ਼ ਗੈਲਾਹਰ ਦੀ ਰਿਪੋਰਟ ਮੁਤਾਬਕ ਇਸ ਦੇ ਕਈ ਕਾਰਨ ਹੋ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਈ ਮਰੀਜ਼ ਖੰਘ, ਜ਼ੁਕਾਮ ਅਤੇ ਬੁਖ਼ਾਰ ਨੂੰ ਕੋਰੋਨਾਵਾਇਰਸ ਸਮਝ ਰਿਹਾ ਹੋਵੇ ਕਿਉਂਕਿ ਲੱਛਣ ਕਾਫ਼ੀ ਮਿਲਦੇ-ਜੁਲਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲਾਗ ਟੈਸਟ ਕਰਵਾਉਣ ਤੋਂ ਬਾਅਦ ਲੱਗੀ ਹੋਵੇ। ਜਾਂ ਫਿਰ ਅਜਿਹਾ ਵੀ ਹੁੰਦਾ ਹੈ ਕਿ ਪਹਿਲਾਂ ਲਾਗ ਕਾਫ਼ੀ ਸ਼ੁਰੂਆਤੀ ਦੌਰ ''ਤੇ ਹੋਵੇ ਕਿ ਇਹ ਫੜੀ ਹੀ ਨਾ ਗਈ ਹੋਵੇ।

ਇਸ ਤੋਂ ਇਲਾਵਾਂ ਟੈਸਟ ਸਹੀਂ ਤਰੀਕੇ ਨਾਲ ਨਾ ਲਿਆ ਗਿਆ ਹੋਵੇ ਜਾਂ ਸੈਂਪਲ ਸਹੀ ਤਰੀਕੇ ਨਾਲ ਨਾ ਰੱਖਿਆ ਗਿਆ ਹੋਵੇ ਤਾਂ ਵੀ ਟੈਸਟ ਗਲਤ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹੁਣ ਗੱਲ ਕਰਦੇ ਹਾਂ False Positive ਦੀ। ਬੀਬੀਸੀ ਰੇਡਿਓ 4 ਦੇ ਪੱਤਰਕਾਰ ਸਾਈਮਨ ਮੇਬਿਨ ਅਤੇ ਜੌਸਫਾਈਨ ਕੈਸਰਲੇ ਅਨੁਸਾਰ, False Positive ਦਾ ਮਤਲਬ ਹੈ ਕਿ ਕਿਸੇ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ ਪਰ ਉਹ ਪੌਜ਼ੀਟਿਵ ਨਹੀਂ ਹੈ।

ਕੋਰੋਨਾਵਾਇਰਸ
EPA

ਉਨ੍ਹਾਂ ਕਿਹਾ ਕਿ ਹਰ ਟੈਸਟ ਦਾ ਨਤੀਜਾ 100 ਫ਼ੀਸਦ ਠੀਕ ਨਹੀਂ ਹੋ ਸਕਦਾ। ਸਮੂਹਾਂ ''ਚ ਲਏ ਗਏ ਟੈਸਟਾਂ ਦੌਰਾਨ ਕਈ ਵਾਰ ਅਜਿਹੀਆਂ ਰਿਪੋਰਟਾਂ ਆਉਂਦੀਆਂ ਹਨ।

ਕੈਮਬ੍ਰਿਜ ਯੂਨੀਵਰਸਿਟੀ ਦੇ ਮੈਡੀਕਲ ਰਿਸਰਚ ਕਾਉਂਸਿਲ ਦੇ ਅੰਕੜਾ ਅਧਿਕਾਰੀ ਡਾ. ਪੌਲ ਬੈਰਲ ਦਾ ਕਹਿਣਾ ਹੈ ਕਿ ਇਹ ਗੱਲ ਇਸ ''ਤੇ ਵੀ ਨਿਰਧਾਰਿਤ ਹੈ ਕਿ ਟੈਸਟ ਕਿੱਥੇ ਤੇ ਕਿਵੇਂ ਲਿਆ ਗਿਆ। False Positive ਮਾਮਲਿਆਂ ਦਾ 0.5 ਫ਼ੀਸਦ ਮੰਨ ਕੇ ਹਾਲੇ ਤੱਕ ਚੱਲਿਆ ਜਾ ਰਿਹਾ ਹੈ।

5. ਹਰਡ ਇਮਉਨਿਟੀ

ਦੁਨੀਆਂ ਭਰ ਦੇ ਦੇਸ਼ਾਂ ਵਿੱਚ ਲੋਕ ਕੋਰੋਨਾ ਵੈਕਸੀਨ ਲਗਾ ਰਹੇ ਹਨ ਅਤੇ ਖ਼ੁਦ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਜਿਹੇ ''ਚ ਹਰਡ ਇਮਉਨਿਟੀ ਬਾਰੇ ਵੀ ਅਸੀਂ ਸੁਣ ਰਹੇ ਹਾਂ। ਪਰ ਇਹ ਹੈ ਕੀ?

ਹਰਡ ਇਮਉਨਿਟੀ ਦਾ ਮਤਲਬ ਹੈ ਕਿ ਆਬਾਦੀ ਦਾ ਜ਼ਿਆਦਾਤਰ ਹਿੱਸਾ ਸੁਰੱਖਿਅਤ ਹੈ ਅਤੇ ਬੀਮਾਰੀ ਨਹੀਂ ਫੈਲ ਸਕਦੀ।

ਅਜਿਹੇ ਕਈ ਦੇਸ਼ ਹਨ ਜਿਥੇ ਵੈਕਸੀਨ ਦੀ ਲੋੜੀਂਦੀ ਮਾਤਰਾ ਨਹੀਂ ਪਹੁੰਚ ਪਾ ਰਹੀ। ਅਜਿਹੇ ਕਈ ਭਾਈਚਾਰੀ ਹਨ ਜੋ ਧਾਰਮਿਕ ਪੱਖੋਂ ਵੈਕਸੀਨ ਲਗਵਾਉਣਾ ਠੀਕ ਨਹੀਂ ਸਮਝਦੇ ਜਾਂ ਅਜਿਹੀ ਥਾਵਾਂ ਜਿਥੇ ਲੋਕ ਡਰ ਕਾਰਨ ਵੈਕਸੀਨੇਸ਼ਨ ਅਭਿਆਨ ਦਾ ਹਿੱਸਾ ਨਹੀਂ ਬਣਦੀ।

ਅਜਿਹੇ ਦੇਸ਼ਾਂ ਵਿੱਚ ਹਰਡ ਇਮਉਨਿਟੀ ਕਮਜ਼ੋਰ ਹੋ ਸਕਦੀ ਹੈ।

ਹਰਡ ਇਮਉਨਿਟੀ ਪੈਦਾ ਕਰਨ ਲਈ ਆਬਾਦੀ ਦੇ ਇੱਕ ਖ਼ਾਸ ਹਿੱਸੇ ਦਾ ਵੈਕਸੀਨ ਲਗਵਾਉਣਾ ਜਰੂਰੀ ਹੈ। ਜੇਕਰ ਆਬਾਦੀ ਦੇ ਉਨ੍ਹੇਂ ਫ਼ੀਸਦ ਦਾ ਟੀਕਾਕਰਨ ਨਹੀਂ ਹੋ ਪਾਉਂਦਾ ਹੈ ਤਾਂ ਉੱਥੇ ਹਰਡ ਇਮਉਨਿਟੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''58e4d115-3340-47c0-91d7-6e73f446557f'',''assetType'': ''STY'',''pageCounter'': ''punjabi.india.story.57103563.page'',''title'': ''ਕੋਰੋਨਾਵਾਇਰਸ ਨਾਲ ਸਬੰਧਤ 5 ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ'',''published'': ''2021-05-14T01:38:04Z'',''updated'': ''2021-05-14T01:38:04Z''});s_bbcws(''track'',''pageView'');

Related News