ਕੋਰੋਨਾਵਾਇਰਸ ਅਨੁਪਮ ਖੇਰ ਨੇ ਕਿਹਾ, ''''ਮੇਰਾ ਮੰਨਣਾ ਹੈ ਕਈ ਮਾਮਲਿਆਂ ''''ਚ ਸਰਕਾਰ ਦੀ ਆਲੋਚਨਾ ਸਹੀ ਹੈ'''' - ਅਹਿਮ ਖ਼ਬਰਾਂ

05/13/2021 12:06:03 PM

ਅਨੁਪਮ ਖੇਰ
Getty Images

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।

ਅਦਾਕਾਰ ਅਨੁਪਮ ਖੇਰ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਹਨ। ਉਹ ਭਾਜਪਾ ਦਾ ਬਚਾਅ ਵੀ ਹਰੇਕ ਮੋਰਚੇ ''ਤੇ ਕਰਦੇ ਹਨ। ਉਨ੍ਹਾਂ ਦੀ ਪਤਨੀ ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ ਦੀ ਲੋਕਸਭਾ ਸੰਸਦ ਮੈਂਬਰ ਵੀ ਹੈ।

ਪਰ ਬੁੱਧਵਾਰ ਨੂੰ ਅਨੁਪਮ ਖੇਰ ਨੇ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੋਵਿਡ ਸੰਕਟ ਵਿੱਚ ਸਰਕਾਰ ''ਫਿਸਲ'' ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਸਰਕਾਰ ਦੀ ਜਵਾਬਦੇਹੀ ਤੈਅ ਹੋਵੇ।

ਇਹ ਵੀ ਪੜ੍ਹੋ-

ਅਨੁਪਮ ਖੇਰ ਨੇ ਕਿਹਾ, "ਕਿਤੇ ਨਾ ਕਿਤੇ ਇਹ ਫਿਸਲ ਗਏ ਹਨ...ਸ਼ਾਇਦ ਉਹ ਵੇਲਾ ਆ ਗਿਆ ਹੈ, ਜਦੋਂ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਹਿਜ਼ ਆਪਣਾ ਅਕਸ ਘੜਨ ਤੋਂ ਵੱਧ ਜ਼ਰੂਰੀ ਲੋਕਾਂ ਦੀ ਜ਼ਿੰਦਗੀ ਹੈ। ਮੇਰਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਸਰਕਾਰ ਦੀ ਆਲੋਚਨਾ ਸਹੀ ਹੈ।"

"ਸਰਕਾਰ ਨੂੰ ਲੋਕਾਂ ਨੇ ਹੀ ਚੁਣਿਆ ਹੈ ਅਤੇ ਉਸ ਨੂੰ ਕਰਨਾ ਪਵੇਗਾ। ਮੈਂ ਮੰਨਦਾ ਹਾਂ ਕਿ ਜੋ ਅਣਮਨੁੱਖੀ ਹੋਵੇਗਾ, ਉਹੀ ਗੰਗਾ ਵਿੱਚ ਵਹਿੰਦੀਆਂ ਲਾਸ਼ਾਂ ਨੂੰ ਦੇਖ ਪ੍ਰਭਾਵਿਤ ਨਹੀਂ ਹੋਵੇਗਾ। ਪਰ ਇਸ ਚੀਜ਼ ਦਾ ਕੋਈ ਦੂਜੀ ਪਾਰਟੀ ਆਪਣੇ ਫਾਇਦੇ ਲਈ ਇਸਤੇਮਾਲ ਕਰੇ ਇਹ ਵੀ ਠੀਕ ਨਹੀਂ ਹੈ। ਸਾਨੂੰ ਜਨਤਾ ਵਜੋਂ ਗੁੱਸਾ ਕਰਨਾ ਚਾਹੀਦਾ ਹੈ ਕਿਉਂਕਿ ਜੋ ਕੁਝ ਹੋ ਰਿਹਾ ਹੈ ਉਸ ਨੂੰ ਲੈ ਕੇ ਸਰਕਾਰ ਜ਼ਿੰਮੇਵਾਰ ਬਣੇ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਮਲੇ ਵਿੱਚ ਅਨੁਪਮ ਖੇਰ ਦੇ ਰੁਖ਼ ਵਿੱਚ ਇਹ ਬਦਲਾਅ ਹੈਰਾਨ ਕਰਨ ਵਾਲਾ ਹੈ।

ਦੋ ਹਫ਼ਤੇ ਪਹਿਲਾ ਹੀ ਉਨ੍ਹਾਂ ਨੇ ਪੀਐੱਮ ਮੋਦੀ ਦੀ ਆਲੋਚਨਾ ਵਾਲੇ ਟਵੀਟ ਦੀ ਪ੍ਰਤੀਕਿਰਿਆ ਵਿੱਚ ਲਿਖਿਆ ਸੀ, "ਆਵੇਗਾ ਤਾਂ ਮੋਦੀ ਹੀ"। ਉਨ੍ਹਾਂ ਦੀ ਇਸ ਟਿੱਪਣੀ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਭਾਰਤ ''ਚ 3.62 ਲੱਖ ਨਵੇਂ ਮਾਮਲੇ, ਲਗਾਤਾਰ ਦੂਜੇ ਦਿਨ 4 ਹਜ਼ਾਰ ਤੋਂ ਵੱਧ ਮੌਤਾਂ

ਭਾਰਤ ''ਚ ਪਿਛਲੇ 24 ਘੰਟਿਆਂ ਵਿੱਚ 3 ਲੱਖ 52 ਹਜ਼ਾਰ 727 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਦੌਰਾਨ ਲਾਗ ਨਾਲ ਮਰਨ ਵਾਲਿਆਂ ਦਾ ਅੰਕੜਾ 4,120 ਦਰਜ ਹੋਇਆ ਹੈ। ਇਸ ਦੇ ਨਾਲ ਹੀ ਕਰੀਬ 3 ਲੱਖ 52 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

ਭਾਰਤ ਵਿੱਚ ਅਜੇ ਵੀ ਸਰਗਰਮ ਮਾਮਲੇ 37 ਲੱਖ ਤੋਂ ਵੱਧ ਹਨ ਯਾਨਿ ਇੰਨੀ ਗਿਣਤੀ ਵਿੱਚ ਲੋਕ ਅਜੇ ਵੀ ਲਾਗ ਨਾਲ ਪੀੜਤ ਹਨ।

ਸਿਹਤ ਮੰਤਰਾਲੇ ਮੁਤਾਬਕ ਭਾਰਤ ''ਚ 2,37,03,665 ਕੁੱਲ ਕੇਸ ਹੋ ਗਏ ਹਨ ਅਤੇ 1,97,34,823 ਮਰੀਜ਼ ਠੀਕ ਹੋਏ ਹਨ।

ਕੁੱਲ ਮੌਤਾਂ ਦੀ ਗਿਣਤੀ 37,10,525 ਹੋ ਗਈ ਹੈ ਅਤੇ 17,72,14,256 ਆਬਾਦੀ ਦਾ ਟੀਕਾਕਰਨ ਹੋ ਗਿਆ ਹੈ।

https://twitter.com/ANI/status/1392689254619250689

ਇਹ ਵੀ ਪੜ੍ਹੋ:

https://www.youtube.com/watch?v=gPVgHVPnrcM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''83c26878-ded9-4f4e-a0bc-e4d48bd6b4ba'',''assetType'': ''STY'',''pageCounter'': ''punjabi.india.story.57097055.page'',''title'': ''ਕੋਰੋਨਾਵਾਇਰਸ ਅਨੁਪਮ ਖੇਰ ਨੇ ਕਿਹਾ, \''ਮੇਰਾ ਮੰਨਣਾ ਹੈ ਕਈ ਮਾਮਲਿਆਂ \''ਚ ਸਰਕਾਰ ਦੀ ਆਲੋਚਨਾ ਸਹੀ ਹੈ\'' - ਅਹਿਮ ਖ਼ਬਰਾਂ'',''published'': ''2021-05-13T06:26:37Z'',''updated'': ''2021-05-13T06:26:37Z''});s_bbcws(''track'',''pageView'');

Related News