ਕੋਰੋਨਾਵਾਇਰਸ ਸੰਗਰੂਰ : ਇੱਕੋ ਟੱਬਰ ਦੇ 4 ਜੀਅ ਅੱਠ ਦਿਨਾਂ ਚ ਚਲੇ ਗਏ ''''100 ਦੇ ਮਾਲਕ ਨੂੰ ਪੁੱਤਰਾਂ ਦਾ ਮੋਢਾ ਵੀ ਨਸੀਬ ਨਹੀਂ ਹੋਇਆ''''

05/12/2021 4:21:02 PM

ਸੰਗਰੂਰ ਜ਼ਿਲ੍ਹੇ ਦੇ ਪਿੰਡ ਤਕੀਪੁਰ ਦੇ ਸਾਬਕਾ ਸਰਪੰਚ ਅਤੇ ਉਸਦੇ ਦੋ ਬੇਟਿਆਂ ਦੀ ਮੌਤ ਹੋਣ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਸਾਬਕਾ ਸਰਪੰਚ ਤਰਲੋਕ ਸਿੰਘ ਦੀ ਬੇਟੀ ਦੀ ਵੀ ਸਹੁਰੇ ਘਰ ਵਿੱਚ ਮੌਤ ਹੋ ਗਈ। ਇਸ ਪਰਿਵਾਰ ਨਾਲ ਵਾਪਰੀ ਤਰਾਸਦੀ ਤੋਂ ਕੁੱਝ ਦਿਨ ਪਹਿਲਾਂ ਇਸੇ ਪਿੰਡ ਦੀ ਇੱਕ ਹੋਰ ਔਰਤ ਦੀ ਕਰੋਨਾ ਕਰਕੇ ਮੌਤ ਹੋ ਗਈ ਸੀ।

ਇੱਕੋ ਪਿੰਡ ਵਿੱਚ ਕਰੋਨਾ ਮਹਾਂਮਾਰੀ ਨਾਲ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ। ਸਿਹਤ ਕਰਮਚਾਰੀ ਲੋਕਾਂ ਦੇ ਸੈਂਪਲ ਲੈ ਰਹੇ ਹਨ ਅਤੇ ਪਿੰਡ ਵਾਸੀਆਂ ਨੂੰ ਸੋਸਲ ਡਿਸਟੈਸਟਿੰਗ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਨੇ ਫ਼ੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਸਾਬਕਾ ਸਰਪੰਚ ਤਰਲੋਕ ਸਿੰਘ (84) ਦੀ ਦੋ ਮਈ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਜਦਕਿ ਉਸਦੇ ਲੜਕੇ ਹਰਪਾਲ ਸਿੰਘ (46) ਅਤੇ ਜਸਪਾਲ ਸਿੰਘ (54) ਕ੍ਰਮਵਾਰ 7 ਮਈ ਅਤੇ 8 ਮਈ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ ਸਨ।

ਇਹ ਵੀ ਪੜ੍ਹੋ:

ਹਾਲਾਂਕਿ ਤਰਲੋਕ ਸਿੰਘ ਦੀ ਬੇਟੀ ਸੁਖਜੀਤ ਕੌਰ 1 ਮਈ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਈ ਸੀ । ਜਸਪਾਲ ਸਿੰਘ ਦੇ ਪਿੱਛੇ ਇੱਕ ਬੇਟਾ ਅਤੇ ਇੱਕ ਬੇਟੀ ਹੈ ਜੋ ਕਿ ਕਨੇਡਾ ਵਿਖੇ ਰਹਿ ਰਹੀ ਹੈ। ਹਰਪਾਲ ਸਿੰਘ ਦੇ ਪਿੱਛੇ ਦੋ ਪੁੱਤਰ ਹਨ। ਹਰਪਾਲ ਇਟਲੀ ਵਿੱਚ ਪੀ.ਆਰ. ਵੀ ਸੀ।

ਕੀ ਕਹਿ ਰਹੇ ਹਨ ਪਿੰਡ ਵਾਲੇ

ਸਰਪੰਚ ਮੁਤਾਬਕ ਹਰਪਾਲ ਸਿੰਘ ਭਾਵੇਂ ਇਟਲੀ ਵਿੱਚ ਪੱਕਾ ਸੀ ਪਰ ਉਸਦਾ ਪਰਿਵਾਰ ਪਿੰਡ ਵਿਚ ਹੀ ਰਹਿੰਦਾ ਹੋਣ ਕਰਕੇ ਉਹ ਪੰਜਾਬ ਆਉਂਦਾ-ਜਾਂਦਾ ਸੀ ।

ਉਹ ਪਿਛਲੇ ਦੋ-ਤਿੰਨ ਸਾਲਾ ਤੋਂ ਪਿੰਡ ਵਿਚ ਹੀ ਰਹਿ ਰਿਹਾ ਸੀ। ਸਰਪੰਚ ਮੁਤਾਬਕ ਪਰਿਵਾਰ ਕੋਲ 100 ਏਕੜ ਦੇ ਕਰੀਬ ਜ਼ਮੀਨ ਹੈ, ਜਿਸ ਕਰਕੇ ਆਰਥਿਕ ਤੌਰ ਉੱਤੇ ਇਹ ਪਰਿਵਾਰ ਖੁਸ਼ਹਾਲ ਪਰਵਿਾਰਾਂ ਵਿੱਚ ਆਉਂਦਾ ਸੀ।

ਪਰਿਵਾਰ ਨਾਲ ਵਾਪਰੀ ਤ੍ਰਾਸਦੀ ਬਾਰੇ ਸਰਪੰਚ ਧਰਮਿੰਦਰ ਸਿੰਘ ਕਹਿੰਦੇ ਹਨ, "ਪਰਿਵਾਰ ਨਾਲ ਜੋ ਬੀਤੀ ਉਸਦਾ ਅੰਦਾਜਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਪਹਿਲਾਂ ਇਨ੍ਹਾਂ ਦੀ ਬੇਟੀ ਦੀ ਸਹੁਰੇ ਘਰ ਮੌਤ ਹੋ ਗਈ ਤੇ ਜਦੋਂ ਪਰਿਵਾਰ ਦੇ ਵੱਡੇ ਬਜੁਰਗ ਤਰਲੋਕ ਸਿੰਘ ਦੀ ਮੌਤ ਹੋਈ ਤਾਂ ਉਸਦੇ ਦੋਵੇਂ ਬੇਟੇ ਵੀ ਹਸਪਤਾਲ ਵਿੱਚ ਦਾਖਲ ਸਨ,ਇਸ ਕਰਕੇ ਉਨ੍ਹਾਂ ਨੂੰ ਪਿਤਾ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ।”

“ਉਸ ਤੋਂ ਬਾਅਦ ਛੋਟੇ ਬੇਟੇ ਹਰਪਾਲ ਸਿੰਘ ਦੀ ਮੌਤ ਹੋਈ ਤਾਂ ਵੱਡੇ ਬੇਟੇ ਨੂੰ ਨਹੀਂ ਦੱਸਿਆ ਗਿਆ। ਅਗਲੇ ਹੀ ਦਿਨ ਵੱਡੇ ਬੇਟੇ ਦੀ ਵੀ ਮੌਤ ਹੋ ਗਈ। ਬਾਪ ਨੂੰ ਪੁੱਤਰਾਂ ਦਾ ਮੋਢਾ ਨਸੀਬ ਨਹੀਂ ਹੋਇਆ। ਇੱਕ ਹਫਤੇ ਵਿੱਚ ਹੀ ਪਰਿਵਾਰ ਦੇ ਚਾਰ ਜੀਅ ਚਲੇ ਗਏ। ਇਸਤੋਂ ਕੁੱਝ ਦਿਨ ਪਹਿਲਾਂ ਵੀ ਪਿੰਡ ਦੀ ਇੱਕ ਔਰਤ ਦੀ ਕਰੋਨਾ ਨਾਲ ਮੌਤ ਹੋ ਗਈ ਸੀ।”

ਉਨ੍ਹਾਂ ਨੇ ਅੱਗੇ ਕਿਹਾ,“ਅਸੀਂ ਤਾਂ ਹੁਣ ਪੰਚਾਇਤ ਵੱਲੋਂ ਸਭ ਪਿੰਡ ਵਾਸੀਆਂ ਨੂੰ ਇਹੀ ਕਹਿੰਦੇ ਹਾਂ ਕਿ ਮਾਸਕ ਪਾ ਕੇ ਰੱਖੋ, ਘਰਾਂ ਵਿੱਚੋਂ ਬਿਨਾਂ ਕਾਰਨ ਬਾਹਰ ਨਾ ਨਿੱਕਲੋ, ਕੋਵਿਡ ਹਦਾਇਤਾਂ ਦਾ ਪਾਲਣ ਕਰੋ ਕਿਉਂਕਿ ਬਚਾਅ ਵਿੱਚ ਹੀ ਬਚਾਅ ਹੈ। ਸਿਹਤ ਵਿਭਾਗ ਵੱਲੋਂ ਵੀ ਰੋਜ਼ ਪਿੰਡ ਵਾਸੀਆਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਨਾਲ ਦੀ ਨਾਲ ਹੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ।"

ਪਿੰਡ ਵਾਸੀ ਅਤੇ ਪੰਚਾਇਤ ਮੈਂਬਰ ਬਲਕਰਨ ਸਿੰਘ ਦੱਸਦੇ ਹਨ, "ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਕਰੋਨਾ ਕਰਕੇ ਹੋਈ ਹੈ। ਇਹ ਤਾਂ ਰੱਬ ਜਾਣਦਾ ਹੈ ਕਿ ਕੀ ਭਾਣਾ ਵਾਪਰਿਆ ਹੈ।ਇਸ ਪਰਿਵਾਰ ਦਾ ਪਿੰਡ ਵਿੱਚ ਚੰਗਾ ਅਸਰ ਰਸੂਖ ਹੈ ਡੀਸੀ ਸਾਹਬ ਵੀ ਇਨ੍ਹਾਂ ਦੇ ਘਰ ਆ ਕੇ ਗਏ ਹਨ। ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਹੈ।"

ਪਿੰਡ ਵਿਚ ਮਾਤਮ ਪਸਰਿਆ

ਪਿੰਡ ਵਾਸੀ ਜਸਪਾਲ ਸਿੰਘ ਪਰਿਵਾਰ ਦੇ ਨਜਦੀਕੀ ਹਨ। ਜਸਪਾਲ ਸਿੰਘ ਦੱਸਦੇ ਹਨ,"ਬਹੁਤ ਵਧੀਆ ਪਰਿਵਾਰ ਹੈ, ਇਨ੍ਹਾਂ ਦੇ ਬਜੁਰਗ ਪਿੰਡ ਵਿੱਚ ਹਰੇਕ ਨਾਲ ਚੰਗਾ ਸਹਿਚਾਰ ਰੱਖਦੇ ਸਨ, ਬੇਟਿਆਂ ਦਾ ਸਹਿਚਾਰ ਵੀ ਚੰਗਾ ਸੀ। ਬਜੁਰਗ ਤਰਲੋਕ ਸਿੰਘ ਨੇ ਪਿੰਡ ''ਚ ਦਸ ਸਾਲ ਸਰਪੰਚੀ ਕੀਤੀ ਹੈ। ਸਾਡਾ ਮਨ ਬਹੁਤ ਦੁਖੀ ਹੈ, ਇੱਕੋ ਪਰਿਵਾਰ ਦੇ ਚਾਰ ਜੀਅ ਚਲੇ ਗਏ। ਚੰਗੀ-ਭਲੀ ਇਹਨਾਂ ਨੇ ਫ਼ਸਲ ਸਾਂਭੀ ਹੈ। ਕੁੱਝ ਦਿਨਾਂ ਵਿੱਚ ਹੀ ਪਰਿਵਾਰ ਵਿੱਚ ਏਨੀਆਂ ਮੌਤਾਂ ਹੋ ਗਈਆਂ। ਕਾਰਨ ਤਾਂ ਰੱਬ ਜਾਣਦਾ ਹੈ ਪਰ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਲੋਕ ਘਰਾਂ ਵਿੱਚੋਂ ਨਹੀਂ ਨਿਕਲ ਰਹੇ।“

“ਪਿੰਡ ਦੀਆਂ ਗਲੀਆਂ ਸੁੰਨੀਆਂ ਪਈਆਂ ਹਨ। ਲੋਕ ਸਹਿਮੇ ਹੋਏ ਹਨ। ਜੇ ਕੋਈ ਘਰੋਂ ਬਾਹਰ ਜਾਂਦਾ ਹੈ ਤਾਂ ਇੱਕ ਦੋ ਘੰਟਿਆਂ ਲਈ ਜਾਂਦਾ ਹੈ। ਪਿਛਲੇ ਦੋ ਦਿਨਾਂ ਤੋਂ ਡਾਕਟਰਾਂ ਦੀਆਂ ਟੀਮਾਂ ਪਿੰਡ ਵਿੱਚ ਆ ਰਹੀ ਹੈ। ਸਭ ਦੇ ਵੈਕਸੀਨ ਲੱਗ ਰਹੀ ਹੈ। ਮੈਂ ਤਾਂ ਸਭ ਨੂੰ ਇਹੀ ਕਹਾਂਗਾ ਕਿ ਘਰਾਂ ਵਿੱਚ ਹੀ ਰਹਿਣ, ਹਫਤੇ ਦਸ ਦਿਨ ਦੀ ਗੱਲ ਹੈ ਉਦੋਂ ਤੱਕ ਸਭ ਦੇ ਵੈਕਸੀਨ ਲੱਗ ਜਾਵੇਗੀ ਤਾਂ ਬਿਮਾਰੀ ਦਾ ਖਤਰਾ ਵੀ ਟਲ ਜਾਵੇਗਾ।"

ਸਰਕਾਰੀ ਹਸਪਤਾਲ ਲੌਂਗੋਵਾਲ ਦੇ ਐੱਸ ਐੱਮ ਓ ਡਾ ਅੰਜੂ ਸਿੰਗਲਾ ਨੇ ਦੱਸਿਆ, "ਸਾਡੇ ਹਸਪਤਾਲ ਦੇ ਖੇਤਰ ਵਿੱਚ ਜਿਸ ਵੀ ਕਿਸੇ ਨਾਗਰਿਕ ਦੀ ਕਰੋਨਾ ਨਾਲ ਮੌਤ ਹੁੰਦੀ ਹੈ ਤਾ ਉਸਦਾ ਬਕਾਇਦਾ ਹਦਾਇਤਾਂ ਮੁਤਾਬਕ ਅਸੀਂ ਸਸਕਾਰ ਕਰਵਾਉਂਦੇ ਹਾਂ।ਪਿੰਡ ਤਕੀਪੁਰ ਵਿੱਚ ਅਪ੍ਰੈਲ ਮਹੀਨੇ ਵਿੱਚ ਇੱਕ ਕਰੋਨਾ ਮਰੀਜ਼ ਔਰਤ ਦੀ ਮੌਤ ਹੋਈ ਸੀ ਜਿਸਦਾ ਇਸ ਪਰਿਵਾਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ।“

"ਸਾਡੇ ਪਰਿਵਾਰ ਚ ਕਿਸੇ ਨੂੰ ਕੋਰੋਨਾ ਨਹੀਂ ਸੀ''''

“ਬੀਤੀ 7 ਅਤੇ 8 ਮਈ ਨੂੰ ਤਰਲੋਕ ਸਿੰਘ ਦੇ ਦੋਵੇਂ ਬੇਟਿਆਂ ਦੀ ਪਟਿਆਲਾ ਵਿੱਚ ਇਲਾਜ ਦੌਰਾਨ ਮੌਤ ਹੋਈ ਸੀ। ਇਹ ਦੋਵੇਂ ਵੀ ਕਰੋਨਾ ਨਾਲ ਪੀੜਤ ਸਨ। ਇਨ੍ਹਾਂ ਤਿੰਨਾਂ ਦਾ ਸੰਸਕਾਰ ਅਸੀਂ ਕੋਰਨਾ ਹਦਾਇਤਾਂ ਮੁਤਾਬਕ ਹੀ ਕਰਵਾਇਆ ਹੈ ਜਦਕਿ ਇਸ ਪਰਿਵਾਰ ਦੇ ਵੱਡੇ ਬਜੁਰਗ ਤਰਲੋਕ ਸਿੰਘ ਦੀ ਮੌਤ ਕਰੋਨਾ ਨਾਲ ਨਹੀਂ ਹੋਈ।”

“ਉਹ ਸ਼ੂਗਰ ਦੇ ਮਰੀਜ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਅਸੀਂ ਇਨਾਂ ਤਿੰਨ ਘਟਨਾਵਾਂ ਦੇ ਤੁਰੰਤ ਬਾਅਦ ਪਿੰਡ ਵਿੱਚ ਕਰੋਨਾ ਟੈਸਟ ਅਤੇ ਵੈਕਸੀਨ ਸ਼ੁਰੂ ਕਰ ਦਿੱਤੀ ਹੈ।ਫਿਲਹਾਲ ਕੋਈ ਹੋਰ ਕੇਸ ਹਾਲੇ ਸਾਹਮਣੇ ਨਹੀਂ ਆਇਆ ਹੈ।"

ਇਸ ਘਟਨਾਕ੍ਰਮ ਸਬੰਧੀ ਤਰਲੋਕ ਸਿੰਘ ਦੇ ਪਰਿਵਾਰ ਨਾਲ ਵੀ ਸੰਪਰਕ ਕਰਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਤਰਲੋਕ ਸਿੰਘ ਦੇ ਪੋਤਰੇ ਅਮਨਦੀਪ ਸਿੰਘ ਨੇ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ, "ਜੋ ਮੀਡੀਆ ਵਿੱਚ ਦਿਖਾਇਆ ਜਾ ਰਿਹਾ ਹੈ ਅਸੀਂ ਇਸਤੋਂ ਬਹੁਤ ਦੁਖੀ ਹਾਂ।“

ਕੋਰੋਨਾਵਾਇਰਸ
BBC

“ਸਾਡੇ ਘਰ ਵਿੱਚ ਮੇਰੇ ਦਾਦਾ ਜੀ,ਪਿਤਾ ਜੀ, ਤਾਇਆ ਜੀ ਅਤੇ ਭੂਆ ਸਮੇਤ ਚਾਰ ਮੌਤਾਂ ਹੋਈਆਂ ਹਨ।ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਵਿੱਚੋਂ ਕੋਈ ਵੀ ਕਰੋਨਾ ਪਾਜ਼ਿਟਿਵ ਨਹੀਂ ਸੀ। ਮੀਡੀਆ ਜਾਂ ਪ੍ਰਸ਼ਾਸਨ ਪਤਾ ਨਹੀਂ ਕਿਸ ਅਧਾਰ ਉੱਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਕੋਰਨਾ ਪਾਜ਼ਿਟਿਵ ਕਹਿ ਰਿਹਾ ਹੈ।"

ਸੰਗਰੂਰ ਜ਼ਿਲ੍ਹੇ ਦੇ ਕੀ ਹਾਲਾਤ

ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਨੇ ਜ਼ਿਲ੍ਹੇ ਵਿੱਚ ਕਰੋਨਾ ਹਾਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, "ਪਿਛਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਕਰੋਨਾ ਕੇਸਾਂ ਦੀ ਪਾਜ਼ਿਟੀਵਿਟੀ ਵਧੀ ਹੈ।ਇਸਦੇ ਨਾਲ ਹੀ ਅਸੀਂ ਸੈਂਪਲਿੰਗ ਵੀ ਵਧਾ ਦਿੱਤੀ ਹੈ।ਬੀਤੇ ਦਿਨ ਸਾਡੇ ਕੋਲ 203 ਪਾਜ਼ਿਟਵ ਕੇਸ ਸਨ ਹੁਣ ਤਕ ਜ਼ਿਲ੍ਹੇ ਵਿੱਚ 1861 ਪਾਜੇਟਿਵ ਕੇਸ ਹਨ ਜਿੰਨਾਂ ਵਿੱਚੋਂ ਜਿਆਦਾਤਰ ਨੂੰ ਘਰਾਂ ਵਿੱਚ ਹੀ ਕੁਆਰਨਟੀਨ ਕੀਤਾ ਹੋਇਆ ਹੈ।”

“ਸੰਗਰੂਰ ਸਿਵਲ ਹਸਪਤਾਲ ਦੇ ਲੈਵਲ-2 ਕੋਵਿਡ ਕੇਂਦਰ ਵਿੱਚ ਬੈੱਡਾਂ ਦੀ ਗਿਣਤੀ 60 ਤੋਂ ਵਧਾ ਕੇ 120 ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਅਸੀਂ ਮਲੇਰਕੋਟਲਾ ਵਿੱਚਲੇ ਕੋਵਿਡ ਕੇਂਦਰ ਵਿੱਚ ਵੀ ਬੈੱਡਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਗਰਭਵਤੀ ਮਰੀਜ਼ਾਂ ਲਈ ਅਸੀਂ ਧੂਰੀ ਵਿਖੇ ਕੇਂਦਰ ਬਣਾਇਆ ਹੋਇਆ ਹੈ।ਕੱਲ੍ਹ ਉੱਥੇ ਇੱਕ ਡਲਵਿਰੀ ਵੀ ਹੋਈ ਹੈ।ਸਭ ਕੁੱਝ ਠੀਕ ਚੱਲ ਰਿਹਾ ਹੈ ਸਾਡੇ ਕੋਲ ਬੈੱਡਾਂ ਜਾਂ ਹੋਰ ਕਿਸੇ ਕਿਸਮ ਦੀ ਕੋਈ ਕਮੀਂ ਨਹੀਂ ਹੈ।”

ਪਿੰਡ ਤਕੀਪੁਰ ਦੀ ਘਟਨਾ ਬਾਰੇ ਬੋਲਦਿਆਂ ਉਹਨਾਂ ਕਿਹਾ, "ਅਸੀਂ ਪਿੰਡ ਵਿੱਚ ਸੈਂਪਲਿੰਗ ਸ਼ੂਰੂ ਕਰ ਦਿੱਤੀ ਹੈ।ਪਰਿਵਾਰ ਦੇ ਨੇੜਲਿਆਂ ਸਮੇਤ ਹਾਲੇ ਤੱਕ 75 ਸੈਂਪਲ ਲਏ ਜਾ ਚੁੱਕੇ ਹਨ ਅਤੇ ਚੰਗੀ ਖਬਰ ਇਹ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਪਾਜ਼ਿਟਿਵ ਨਹੀਂ ਆਇਆ।ਇਨ੍ਹਾਂ ਰਿਪੋਰਟਾਂ ਤੋਂ ਬਾਅਦ ਅਸੀਂ ਪਿੰਡ ਵਿੱਚ ਵੈਕਸੀਨੇਸ਼ਨ ਵੀ ਸੂਰੂ ਕਰ ਦਿੱਤੀ ਹੈ।"

ਤਰਲੋਕ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਕਿਸੇ ਵੀ ਮੈਂਬਰ ਦੇ ਕੋਰਨਾ ਪਾਜ਼ਿਟਿਵ ਨਾ ਹੋਣ ਦੇ ਦਾਅਵੇ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਸਾਡੀ ਆਡਿਟ ਰਿਪੋਰਟ ਚੱਲ ਰਹੀ ਹੈ ਅਤੇ ਜਿਵੇਂ ਹੀ ਆਡਿਟ ਰਿਪੋਰਟ ਆਵੇਗੀ ਅਸੀਂ ਤੁਹਾਨੂੰ ਸੂਚਿਤ ਕਰ ਦੇਵਾਂਗੇ"।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''465ed460-84f8-4edd-a715-5320bd36afb3'',''assetType'': ''STY'',''pageCounter'': ''punjabi.india.story.57084071.page'',''title'': ''ਕੋਰੋਨਾਵਾਇਰਸ ਸੰਗਰੂਰ : ਇੱਕੋ ਟੱਬਰ ਦੇ 4 ਜੀਅ ਅੱਠ ਦਿਨਾਂ ਚ ਚਲੇ ਗਏ \''\''100 ਦੇ ਮਾਲਕ ਨੂੰ ਪੁੱਤਰਾਂ ਦਾ ਮੋਢਾ ਵੀ ਨਸੀਬ ਨਹੀਂ ਹੋਇਆ\''\'''',''author'': ''ਸੁਖਚਰਨ ਪ੍ਰੀਤ, '',''published'': ''2021-05-12T10:49:55Z'',''updated'': ''2021-05-12T10:49:55Z''});s_bbcws(''track'',''pageView'');

Related News