ਕੋਰਨਾਵਾਇਰਸ: ਦਿੱਲੀ ਵਿੱਚ ਵੈਕਸੀਨ ਖ਼ਤਮ, ਬੰਦ ਹੋਏ 100 ਵੈਕਸੀਨ ਸੈਂਟਰ: ਸਿਸੋਦੀਆ - ਅਹਿਮ ਖ਼ਬਰਾਂ

05/12/2021 2:06:02 PM

ਕੋਰੋਨਾਵਾਇਰਸ
Getty Images

ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਓਟੈਕ ਨੇ ਦਿੱਲੀ ਸਰਕਾਰ ਨੂੰ ਦੱਸਿਆ ਹੈ ਕਿ ਉਹ ਦਿੱਲੀ ਨੂੰ ਵੈਕਸੀਨ ਦੀ ਲੋੜੀਂਦੀ ਡਾਜ਼ ਨਹੀਂ ਦੇ ਸਕਦੇ।

ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ ਵੈਕਸੀਨ ਖ਼ਤਮ ਹੋ ਚੁੱਕੀ ਹੈ ਤੇ ਇਸ ਕਾਰਨ 17 ਸਕੂਲਾਂ ਵਿੱਚ ਚੱਲ ਰਹੇ 100 ਵੈਕਸੀਨ ਕੇਂਦਰ ਬੰਦ ਕਰ ਦਿੱਤੇ ਗਏ ਹਨ।

https://twitter.com/msisodia/status/1392371126181916673

ਇਹ ਵੀ ਪੜ੍ਹੋ:

ਗੰਗਾ ''ਚੋਂ ਮਿਲੀਆਂ 71 ਮ੍ਰਿਤਕ ਦੇਹਾਂ ਬਾਰੇ ਮੋਦੀ ਸਰਕਾਰ ਦੇ ਮੰਤਰੀ ਨੇ ਕੀ ਕਿਹਾ

ਬਿਹਾਰ ਦੇ ਚੌਸਾ ਵਿੱਚ ਗੰਗਾ ਨਦੀ ਦੇ ਮਹਾਂਦੇਵ ਘਾਟ ਦੇ ਕੋਲ ਕਈ ਮ੍ਰਿਤਕ ਦੇਹਾਂ ਮਿਲਣ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ 71 ਮ੍ਰਿਤਕ ਦੇਹਾਂ ਹੋਰ ਮਿਲੀਆਂ ਜਿਨ੍ਹਾਂ ਨੂੰ ਬਕਸਰ ਪ੍ਰਸ਼ਾਸਨ ਨੇ ਪੋਸਟਮਾਰਟਮ ਤੋਂ ਬਾਅਦ ਦਫਨਾ ਦਿੱਤਾ। ਬਕਸਰ ਜ਼ਿਲਾ ਪ੍ਰਸ਼ਾਸਨ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ 71 ਮ੍ਰਿਤਕ ਦੇਹਾਂ ਮਿਲੀਆਂ ਜਿਨ੍ਹਾਂ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਦਫਨਾਇਆ ਗਿਆ ਹੈ। ਡੀਐੱਨਏ ਦੇ ਨਮੂਨਿਆਂ ਨੂੰ ਸੁਰੱਖਿਅਤ ਰੱਖ ਲਿਆ ਗਿਆ ਹੈ।"

" ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ ਹੈ। ਅਧਿਕਾਰੀਆਂ ਨੂੰ ਆਖਿਆ ਗਿਆ ਹੈ ਕਿ ਗੰਗਾ ਨਦੀ ਦੇ ਕਿਨਾਰੇ ਗਸ਼ਤ ਕਰਨ ਵਾਲੇ ਦਲਾਂ ਨੂੰ ਲਗਾਇਆ ਜਾਵੇ।"

ਬਕਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੌਸਾ ਵਿੱਚ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਲਈ ਲੱਕੜ ਦੀ ਕੋਈ ਕਮੀ ਨਹੀਂ ਹੈ ਜਦੋਂ ਕਿ ਪੇਂਡੂ ਖੇਤਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲੱਕੜ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਜਿਸ ਕਰਕੇ ਲੋਕ ਲਾਸ਼ਾਂ ਨਦੀ ਵਿੱਚ ਸੁੱਟ ਰਹੇ ਹਨ।

ਇਸ ਤੋਂ ਪਹਿਲਾਂ ਬਕਸਰ ਜ਼ਿਲ੍ਹੇ ਦੇ ਐਸਪੀ ਨੀਰਜ ਕੁਮਾਰ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਮ੍ਰਿਤਕ ਦੇਹਾਂ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਘਾਟ ਉੱਪਰ ਹੀ ਪੋਸਟਮਾਰਟਮ ਕੀਤਾ ਗਿਆ। ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਗੰਗਾ ਨਦੀ ਵਿੱਚ ਮ੍ਰਿਤਕ ਦੇਹਾਂ ਨੂੰ ਸੁੱਟਿਆ ਜਾਣਾ ਦੁਰਭਾਗਾ ਦੱਸਿਆ ਅਤੇ ਸੂਬਿਆਂ ਨੂੰ ਅਪੀਲ ਕੀਤੀ ਸੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ। ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, "ਇਹ ਨਿਸ਼ਚਿਤ ਤੌਰ ''ਤੇ ਜਾਂਚ ਦਾ ਮਾਮਲਾ ਹੈ। ਮੋਦੀ ਸਰਕਾਰ ਮਾਂ ਗੰਗਾ ਦੀ ਨਿਰਮਲਤਾ ਅਤੇ ਅਵਿਰਲ ਪ੍ਰਵਾਹ ਨੂੰ ਲੈ ਕੇ ਵਚਨਬੱਧ ਹੈ। ਇਸ ਤਰ੍ਹਾਂ ਅੱਧ ਸੜੀਆਂ ਲਾਸ਼ਾਂ ਨੂੰ ਗੰਗਾ ਵਿੱਚ ਸੁੱਟਣ ਨਾਲ ਨਾ ਕੇਵਲ ਨਦੀ ਪ੍ਰਦੂਸ਼ਿਤ ਹੋਵੇਗੀ ਸਗੋਂ ਸੰਕਰਮਣ ਫੈਲਣ ਦਾ ਵੀ ਡਰ ਹੈ।" ਇਹ ਮਾਮਲਾ ਕੇਵਲ ਬਿਹਾਰ ਦੇ ਚੌਸਾ ਦਾ ਨਹੀਂ ਹੈ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਵੀ ਦੋ ਦਰਜਨ ਤੋਂ ਜ਼ਿਆਦਾ ਲਾਸ਼ਾਂ ਮਿਲੀਆਂ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਕੋਹੜ ਪੀੜਿਤ ਸਨ ਜਾਂ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮ੍ਰਿਤਕ ਦੇਹਾਂ ਦਸ ਤੋਂ ਪੰਦਰਾਂ ਦਿਨ ਪੁਰਾਣੀਆਂ ਹਨ। ਉਧਰ ਬਿਹਾਰ ਦੀ ਸਰਹੱਦ ਨਾਲ ਲੱਗਦੇ ਬਲੀਆ ਵਿਚ ਵੀ ਗੰਗਾ ਨਦੀ ਦੇ ਕਿਨਾਰੇ ਦਰਜਨਾਂ ਮ੍ਰਿਤਕ ਦੇਹਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ।

ਭਾਰਤ ਵਿਚ 24 ਘੰਟਿਆਂ ਵਿਚ ਨਵੇਂ ਮਰੀਜ਼ਾਂ ਨਾਲੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਧੀ

ਕੋਰੋਨਾਵਾਇਰਸ
Getty Images

ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3.4 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 4,205 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਕੁੱਲ 3,48,421 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3,55,338 ਲੋਕ ਠੀਕ ਹੋ ਕੇ ਆਪਣੇ ਘਰ ਗਏ ਹਨ।ਇਸ ਤਰ੍ਹਾਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਵੱਧ ਰਹੀ ਹੈ। ਭਾਰਤ ਵਿੱਚ ਹੁਣ ਤੱਕ 2,54,197 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿੱਚ 37,04,099 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 17,52,35,991 ਟੀਕੇ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''561e8e5f-a8a3-4eda-b49a-64da9be61cf7'',''assetType'': ''STY'',''pageCounter'': ''punjabi.india.story.57084072.page'',''title'': ''ਕੋਰਨਾਵਾਇਰਸ: ਦਿੱਲੀ ਵਿੱਚ ਵੈਕਸੀਨ ਖ਼ਤਮ, ਬੰਦ ਹੋਏ 100 ਵੈਕਸੀਨ ਸੈਂਟਰ: ਸਿਸੋਦੀਆ - ਅਹਿਮ ਖ਼ਬਰਾਂ'',''published'': ''2021-05-12T08:34:02Z'',''updated'': ''2021-05-12T08:34:02Z''});s_bbcws(''track'',''pageView'');

Related News