ਇਜ਼ਰਾਈਲ-ਫਲਸਤੀਨ ਵਿਵਾਦ: ਹਿੰਸਾ ਵਧਣ ਮਗਰੋਂ ਇਜ਼ਰਾਈਲ ਦੇ ਇੱਕ ਸ਼ਹਿਰ ਵਿੱਚ ਐਮਰਜੈਂਸੀ ਤੇ ਇਸਲਾਮਿਕ ਦੇਸ਼ ਕੀ ਕਹਿ ਰਹੇ ਹਨ
Wednesday, May 12, 2021 - 12:51 PM (IST)


ਫਲਸਤੀਨੀ ਕਟੜਪੰਥੀਆਂ ਅਤੇ ਇਜ਼ਰਾਈਲ ਵਿਚਕਾਰ ਵੱਧ ਰਹੇ ਟਕਰਾਅ ਤੋਂ ਬਾਅਦ ਇਜ਼ਰਾਈਲ ਵੱਲੋਂ ਲੋਡ ਸ਼ਹਿਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਸਰਾਇਲੀ ਅਰਬਾਂ ਵੱਲੋਂ ਸ਼ਹਿਰ ਵਿੱਚ ਹਿੰਸਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਝੜਪਾਂ ਵਿੱਚ 12 ਲੋਕ ਫੱਟੜ ਹੋਏ ਅਤੇ ਕੁਝ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਜਿਸ ਨਾਲ ਸ਼ਹਿਰ ਵਿੱਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਰਹੇ ਸਨ। ਫਲਸਤੀਨੀ ਕਟੜਪੰਝਥੀਆਂ ਵੱਲੋਂ ਇਜ਼ਰਾਈਲ ਵਿੱਚ ਸੈਂਕੜੇ ਰਾਕੇਟ ਦਾਗੇ ਗਏ ਅਤੇ ਇਜ਼ਰਾਈਲ ਨੇ ਵੀ ਗਾਜ਼ਾ ਉੱਪਰ ਹਵਾਈ ਹਮਲੇ ਕੀਤੇ। ਪਿਛਲੇ ਕਈ ਸਾਲਾਂ ਵਿੱਚ ਹੋਈਆਂ ਸਭ ਤੋਂ ਵੱਧ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਇਸ ਘਟਨਾ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:-
- ਮੁੰਬਈ ਦੇ ਆਕਸੀਜਨ ਮਾਡਲ ''ਚ ਕੀ ਹੈ ਖ਼ਾਸ ਕਿ ਸੁਪਰੀਮ ਕੋਰਟ ਨੇ ਵੀ ਕੀਤੀ ਇਸ ਦੀ ਤਾਰੀਫ਼
- ਬਿਹਾਰ-ਯੂਪੀ ''ਚ ਦਰਿਆਵਾਂ ''ਚ ਤੈਰਦੀਆਂ ਅੱਧ-ਸੜੀਆਂ ਲਾਸ਼ਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ
- ਕੌਣ ਹਨ ਇਕਬਾਲ ਸਿੰਘ ਚਹਿਲ ਜੋ ਮੁੰਬਈ ਵਿੱਚ ਕੋਰੋਨਾ ਸੰਕਟ ਨੂੰ ਸਾਂਭਣ ਬਾਰੇ ਚਰਚਾ ਵਿੱਚ ਹਨ
ਫਲਸਤੀਨੀ ਕਟੜਪੰਥੀਆਂ ਅਨੁਸਾਰ ਉਨ੍ਹਾਂ ਨੇ ਇਜ਼ਰਾਈਲ ਦੇ ਤਲ ਅਵੀਵ ਸ਼ਹਿਰ ''ਤੇ ਸੈਂਕੜੇ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਪੱਟੀ ਉੱਪਰ ਹਵਾਈ ਹਮਲੇ ਕਰਕੇ ਮੰਗਲਵਾਰ ਨੂੰ ਟਾਵਰ ਬਲਾਕ ਤਬਾਹ ਕੀਤਾ। ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਦੋਨਾਂ ਪੱਖਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਗਈ ਹੈ।

ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਇਸ ਹਿੰਸਾ ਵਿੱਚ 35 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿੱਚ 10 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਇਜ਼ਰਾਈਲੀ ਮਾਰੇ ਗਏ ਹਨ।
ਸਾਊਦੀ ਅਰਬ ਦੀ ਇਜ਼ਾਈਲ ਬਾਰੇ ਸਖ਼ਤੀ

ਮੰਗਲਵਾਰ ਨੂੰ ਸਾਊਦੀ ਦੇ ਵਿਦੇਸ਼ ਮੰਤਰਾਲਾ ਨੇ ਇਜ਼ਰਾਈਲ ਦੀ ਨਿੰਦੀ ਕਰਦੇ ਹੋਏ ਕਿਹਾ, "ਅਲ-ਅਕਸਾ ਮਸਜਿਦ ਦੀ ਪਾਕੀਜ਼ਗੀ ਅਤੇ ਨਮਾਜ਼ੀਆਂ ਉੱਪਰ ਇਜ਼ਰਾਈਲੀ ਹਮਲਾਵਰਾਂ ਨੇ ਖੁੱਲ੍ਹਾ ਹਮਲਾ ਕੀਤਾ ਹੈ।"
ਸਾਊਦੀ ਅਰਬ ਨੇ ਕੌਮਾਂਤਰੀ ਭਾਈਚਾਰੇ ਤੋਂ ਅਪੀਲ ਕੀਤੀ ਹੈ ਕਿ ਇਸ ਟਕਰਾਅ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਫੌਰੀ ਤੌਰ ''ਤੇ ਉਸ ਨੂੰ ਅਜਿਹੀਆਂ ਕਾਰਵਾਈਆਂ ਤੋਂ ਵਰਜਿਆ ਜਾਵੇ। ਸਾਊਦੀ ਮੁਤਾਬਕ ਇਨ੍ਹਾਂ ਕਾਰਵਾਈਆਂ ਵਿੱਚ ਕੌਮਾਂਤਰੀ ਕਾਨੰਨਾਂ ਦੀ ਉਲੰਘਣਾ ਹੋ ਰਹੀ ਹੈ।
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, "ਸਾਊਦੀ ਅਰਬ ਫਲਸਤੀਨੀਆਂ ਦੇ ਨਾਲ ਖੜ੍ਹਾ ਹੈ। ਅਸੀਂ ਫਲਸਤੀਨ ਵਿੱਚ ਹਰ ਕਿਸਮ ਦੇ ਕਬਜ਼ੇ ਨੂੰ ਖ਼ਤਮ ਕਰਨ ਦੀ ਹਮਾਇਤ ਕਰਦੇ ਹਾਂ।"
"ਸਾਡਾ ਮੰਨਣਾ ਹੈ ਕਿ ਇਸ ਮੁਸ਼ਕਲ ਦਾ ਹੱਲ ਤਾਂ ਹੀ ਹੋਵੇਗਾ ਜਦੋਂ ਫ਼ਲਸਤੀਨੀਆਂ ਨੂੰ 1967 ਦੀ ਸਰਹੱਦ ਦੇ ਤਹਿਤ ਉਨ੍ਹਾਂ ਦਾ ਆਪਣਾ ਅਜ਼ਾਦ ਮੁਲਕ ਹੋਵੇਗਾ, ਪੂਰਬੀ ਯੇਰੂਸ਼ਲਮ ਜਿਸਦੀ ਰਾਜਧਾਨੀ ਹੋਵੇਗਾ। ਇਹ ਕੌਮਾਂਤਰੀ ਪ੍ਰਸਤਾਵ ਅਤੇ ਅਰਬ ਸ਼ਾਂਤੀ ਸਮਝੌਤਿਆਂ ਦੇ ਤਹਿਤ ਹੀ ਹੈ।"
- ਯੇਰੂਸ਼ਲਮ ਸੰਕਟ: ਕੀ ਹੈ ਵਿਵਾਦ ਜਿਸ ਕਾਰਨ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ
- ਇਜ਼ਰਾਈਲ-ਫਲਸਤੀਨ ਵਿਵਾਦ ਦੀ ਜੜ ਕੀ ਹੈ ਅਤੇ ਕੀ ਹੈ ਅਲ-ਨਕਬਾ
- ਨਿਊਜਰਸੀ ''ਚ ਇੱਕ ਹਿੰਦੂ ਫਿਰਕੇ ''ਤੇ ''ਗੁਲਾਮੀ ਵਰਗੀ ਮਜ਼ਦੂਰੀ'' ਕਰਵਾਉਣ ਦੇ ਇਲਜ਼ਾਮ
ਸੋਮਾਵਾਰ ਨੂੰ ਇਜ਼ਰਾਈਲ ਨੇ ਸੁਰੱਖਿਆ ਦਸਤੀਆਂ ਦੀ ਕਾਰਵਾਈ ਵਿੱਚ ਕਈ ਦਰਜਣ ਫਲਸਤੀਨੀ ਫਟੱੜ ਹੋ ਗਏ ਸਨ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਫਿਰ ਫਲਸਤੀਨੀ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਡਬਲ ਬੁਲੇਟ ਦੀ ਵਰਤੋਂ ਕੀਤੀ ਸੀ।
ਬਾਅਦ ਵਿੱਚ ਤਣਾਅ ਰਾਕਟਾਂ ਅਤੇ ਹਵਾਈ ਹਮਲਿਆਂ ਤੱਕ ਪਹੁੰਚ ਗਿਆ। ਇਸ ਟਕਰਾਅ ਵਿੱਚ ਹੁਣ ਤੱਕ 28 ਫਲਸਤੀਨੀਆਂ ਅਤੇ 3 ਇਜ਼ਰਾਈਲੀ ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ।
ਵਿਵਾਦ ਕੀ ਹੈ?

1967 ਦੀ ਮੱਧ-ਪੂਰਬ ਜੰਗ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੂਰੇ ਸ਼ਹਿਰ ਨੂੰ ਆਪਣੀ ਰਾਜਧਾਨੀ ਮੰਨਦਾ ਹੈ।
ਹਾਲਾਂਕਿ ਕੌਮਾਂਤਰੀ ਭਾਈਚਾਰਾ ਇਸਦੀ ਹਿਮਾਇਤ ਨਹੀਂ ਕਰਦਾ। ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਆਜ਼ਾਦ ਦੇਸ ਦੀ ਰਾਜਧਾਨੀ ਵਜੋਂ ਦੇਖਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਤਣਾਅ ਵਧਿਆ ਹੈ। ਇਲਜ਼ਾਮ ਹੈ ਕਿ ਜ਼ਮੀਨ ਦੇ ਇਸ ਹਿੱਸੇ ''ਤੇ ਹੱਕ ਜਤਾਉਣ ਵਾਲੇ ਯਹੂਦੀ ਫਲਸਤੀਨੀਆਂ ਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਲੈ ਕੇ ਵਿਵਾਦ ਹੈ।
ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਸ਼ਾਖਾ ਯੂਨੈਸਕੋ ਦੇ ਕਾਰਜਕਾਰੀ ਬੋਰਡ ਨੇ ਇੱਕ ਵਿਵਾਦਤ ਮਤਾ ਪਾਸ ਕਰਦਿਆਂ ਕਿਹਾ ਕਿ ਯੇਰੂਸ਼ਲਮ ਵਿੱਚ ਮੌਜੂਦ ਇਤਿਹਾਸਕ ਅਲ-ਅਕਸਾ ਮਸਜਿਦ ''ਤੇ ਯਹੂਦੀਆਂ ਦਾ ਕੋਈ ਦਾਅਵਾ ਨਹੀਂ ਹੈ।
ਇਹ ਮਤਾ ਯੂਨੈਸਕੋ ਦੀ ਕਾਰਜਕਾਰੀ ਕਮੇਟੀ ਨੇ ਪਾਸ ਕੀਤਾ ਸੀ।
ਇਸ ਮਤੇ ਵਿੱਚ ਕਿਹਾ ਗਿਆ ਸੀ ਕਿ ਅਲ-ਅਕਸਾ ਮਸਜਿਦ ''ਤੇ ਮੁਸਲਮਾਨਾਂ ਦਾ ਅਧਿਕਾਰ ਹੈ ਅਤੇ ਯਹੂਦੀਆਂ ਨਾਲ ਉਸਦਾ ਕੋਈ ਇਤਿਹਾਸਕ ਸਬੰਧ ਨਹੀਂ ਹੈ।
ਜਦੋਂਕਿ ਯਹੂਦੀ ਉਸ ਨੂੰ ਟੈਂਪਲ ਮਾਊਂਟ ਕਹਿੰਦੇ ਰਹੇ ਹਨ ਅਤੇ ਯਹੂਦੀਆਂ ਲਈ ਇੱਕ ਅਹਿਮ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=3Dov3P0WGSs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''66697d58-a3d8-4f10-ac9d-f9029d507b27'',''assetType'': ''STY'',''pageCounter'': ''punjabi.international.story.57083191.page'',''title'': ''ਇਜ਼ਰਾਈਲ-ਫਲਸਤੀਨ ਵਿਵਾਦ: ਹਿੰਸਾ ਵਧਣ ਮਗਰੋਂ ਇਜ਼ਰਾਈਲ ਦੇ ਇੱਕ ਸ਼ਹਿਰ ਵਿੱਚ ਐਮਰਜੈਂਸੀ ਤੇ ਇਸਲਾਮਿਕ ਦੇਸ਼ ਕੀ ਕਹਿ ਰਹੇ ਹਨ'',''published'': ''2021-05-12T07:20:01Z'',''updated'': ''2021-05-12T07:20:01Z''});s_bbcws(''track'',''pageView'');