ਇਜ਼ਰਾਈਲ-ਫਲਸਤੀਨ ਵਿਵਾਦ ਦੀ ਜੜ ਕੀ ਹੈ ਅਤੇ ਕੀ ਹੈ ਅਲ-ਨਕਬਾ

Wednesday, May 12, 2021 - 10:51 AM (IST)

ਯੇਰੂਸ਼ਲਮ ਹਿੰਸਾ
Getty Images
ਤਾਜ਼ਾ ਹਿੰਸਾ ਵੱਧ ਰਹੇ ਤਣਾਅ ਦੇ ਇੱਕ ਮਹੀਨੇ ਬਾਅਦ ਹੈ, ਹਾਲਾਂਕਿ ਇਜ਼ਰਾਈਲ ਅਤੇ ਫ਼ਲਸਤੀਨ ਦਰਮਿਆਨ ਸੰਘਰਸ਼ ਕਈ ਦਹਾਕਿਆਂ ਤੋਂ ਜਾਰੀ ਹੈ

ਫਲਸਤੀਨੀ ਕਟੜਪੰਥੀਆਂ ਤੇ ਇਜ਼ਰਾਈਲ ਵਿਚਕਾਰ ਵੱਧ ਰਹੇ ਟਕਰਾਅ ਤੋਂ ਬਾਅਦ ਇਜ਼ਰਾਈਲ ਵੱਲੋਂ ਲੋਡ ਸ਼ਹਿਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਤਾਜ਼ਾ ਹਿੰਸਾ ਪਿਛਲੇ ਇੱਕ ਮਹੀਨੇ ਤੋਂ ਵੱਧ ਰਹੇ ਤਣਾਅ ਤੋਂ ਬਾਅਦ ਹੋਈ ਹੈ, ਹਾਲਾਂਕਿ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸੰਘਰਸ਼ ਕਈ ਦਹਾਕਿਆਂ ਤੋਂ ਜਾਰੀ ਹੈ।

ਇਹ ਕਿਵੇਂ ਸ਼ੁਰੂ ਹੋਇਆ?

ਇਹ 100 ਸਾਲ ਪੁਰਾਣਾ ਮੁੱਦਾ ਹੈ।

ਇਹ ਵੀ ਪੜ੍ਹੋ

ਪਹਿਲੇ ਵਿਸ਼ਵ ਯੁੱਧ ਵਿੱਚ ਮੱਧ ਪੂਰਬ ਦੇ ਉਸ ਹਿੱਸੇ ਦੇ ਹਾਕਮ ਓਟੋਮੈਨ ਰਾਜ ਦੇ ਹਾਰ ਜਾਣ ਤੋਂ ਬਾਅਦ ਬ੍ਰਿਟੇਨ ਨੇ ਫਲਸਤੀਨ ਵਜੋਂ ਜਾਣੇ ਜਾਂਦੇ ਖੇਤਰ ਦਾ ਕੰਟਰੋਲ ਲੈ ਲਿਆ।

ਯੇਰੂਸ਼ਲਮ ਹਿੰਸਾ
Getty Images
ਯੇਰੂਸ਼ਲਮ ਵਿੱਚ ਹੋਈਆਂ ਝੜਪਾਂ ਵਿੱਚ ਸੈਂਕੜੇ ਫ਼ਲਸਤੀਨੀ ਅਤੇ 20 ਤੋਂ ਵੱਧ ਇਜ਼ਰਾਈਲੀ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ

ਇਸ ਧਰਤੀ ਉੱਤੇ ਯਹੂਦੀ ਘੱਟ ਗਿਣਤੀ ਅਤੇ ਅਰਬ ਬਹੁਗਿਣਤੀ ਵਸਦੇ ਸਨ।

ਦੋਵਾਂ ਧਿਰਾਂ ਵਿੱਚ ਤਣਾਅ ਉਦੋਂ ਵਧਿਆ ਜਦੋਂ ਅੰਤਰਰਾਸ਼ਟਰੀ ਭਾਈਚਾਰੇ ਨੇ ਬ੍ਰਿਟੇਨ ਨੂੰ ਯਹੂਦੀ ਲੋਕਾਂ ਲਈ ਫਲਸਤੀਨ ਵਿੱਚ ''ਰਾਸ਼ਟਰੀ ਘਰ'' ਸਥਾਪਤ ਕਰਨ ਦਾ ਕੰਮ ਸੌਂਪਿਆ।

ਯਹੂਦੀਆਂ ਲਈ ਇਹ ਉਨ੍ਹਾਂ ਦਾ ਜੱਦੀ ਘਰ ਸੀ, ਪਰ ਫਲਸਤੀਨੀ ਅਰਬਾਂ ਨੇ ਵੀ ਜ਼ਮੀਨ ''ਤੇ ਆਪਣਾ ਦਾਅਵਾ ਕੀਤਾ ਅਤੇ ਇਸ ਕਦਮ ਦਾ ਵਿਰੋਧ ਕੀਤਾ।

ਯੇਰੂਸ਼ਲਮ ਹਿੰਸਾ
BBC

1920 ਅਤੇ 40 ਦੇ ਦਹਾਕੇ ਵਿਚਕਾਰ, ਇੱਥੇ ਆਉਣ ਵਾਲੇ ਯਹੂਦੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ, ਯੂਰੋਪ ਵਿੱਚ ਅੱਤਿਆਚਾਰਾਂ ਨਾਲ ਬਹੁਤ ਪਲਾਇਨ ਹੋਇਆ ਅਤੇ ਦੂਜੇ ਵਿਸ਼ਵ ਯੁੱਧ ਦੇ ਘੱਲੂਘਾਰੇ ਤੋਂ ਬਾਅਦ ਆਪਣੇ ਦੇਸ਼ ਦੀ ਭਾਲ ਲਈ ਇੱਥੇ ਆਏ।

ਯਹੂਦੀਆਂ ਅਤੇ ਅਰਬਾਂ ਵਿਚਾਲੇ ਅਤੇ ਬ੍ਰਿਟਿਸ਼ ਸ਼ਾਸਨ ਵਿਰੁੱਧ ਹਿੰਸਾ ਵੀ ਵਧਦੀ ਗਈ।

1947 ਵਿੱਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਵੱਖਰੇ ਯਹੂਦੀ ਅਤੇ ਅਰਬ ਰਾਜਾਂ ਵਿੱਚ ਵੰਡਣ ਲਈ ਵੋਟ ਦਿੱਤੀ, ਯੇਰੂਸ਼ਲਮ ਇੱਕ ਅੰਤਰਰਾਸ਼ਟਰੀ ਸ਼ਹਿਰ ਬਣ ਗਿਆ।

ਯੇਰੂਸ਼ਲਮ ਹਿੰਸਾ
BBC
ਯੇਰੂਸ਼ਲਮ ਹਿੰਸਾ
Getty Images
ਪਹਿਲੇ ਵਿਸ਼ਵ ਯੁੱਧ ਵਿੱਚ ਮੱਧ ਪੂਰਬ ਦੇ ਉਸ ਹਿੱਸੇ ਦੇ ਹਾਕਮ ਓਟੋਮੈਨ ਰਾਜ ਦੇ ਹਾਰ ਜਾਣ ਤੋਂ ਬਾਅਦ ਬ੍ਰਿਟੇਨ ਨੇ ਫਲਸਤੀਨ ਵਜੋਂ ਜਾਣੇ ਜਾਂਦੇ ਖੇਤਰ ਦਾ ਕੰਟਰੋਲ ਲੈ ਲਿਆ

ਉਸ ਯੋਜਨਾ ਨੂੰ ਯਹੂਦੀ ਨੇਤਾਵਾਂ ਨੇ ਸਵੀਕਾਰ ਕਰ ਲਿਆ, ਪਰ ਅਰਬ ਪੱਖ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਇਹ ਕਦੇ ਲਾਗੂ ਨਹੀਂ ਹੋਇਆ।

ਇਜ਼ਰਾਈਲ ਦੀ ਸਿਰਜਣਾ ਅਤੇ ''ਤਬਾਹੀ''

1948 ਵਿੱਚ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਮਰੱਥ ਬ੍ਰਿਟਿਸ਼ ਸ਼ਾਸਕ ਇੱਥੋਂ ਚਲੇ ਗਏ ਅਤੇ ਯਹੂਦੀ ਨੇਤਾਵਾਂ ਨੇ ਇਜ਼ਰਾਈਲ ਦੇਸ਼ ਦੀ ਸਿਰਜਣਾ ਦਾ ਐਲਾਨ ਕੀਤਾ।

ਬਹੁਤ ਸਾਰੇ ਫ਼ਲਸਤੀਨੀਆਂ ਨੇ ਇਤਰਾਜ਼ ਕੀਤਾ ਅਤੇ ਇਸ ਤੋਂ ਬਾਅਦ ਯੁੱਧ ਹੋਇਆ। ਗੁਆਂਢੀ ਅਰਬ ਦੇਸ਼ਾਂ ਦੇ ਫੌਜੀਆਂ ਨੇ ਹਮਲਾ ਕਰ ਦਿੱਤਾ।

ਯੇਰੂਸ਼ਲਮ ਹਿੰਸਾ
BBC

ਸੈਂਕੜੇ ਹਜ਼ਾਰਾਂ ਫ਼ਲਸਤੀਨੀ ਭੱਜ ਗਏ ਜਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਜਿਸ ਨੂੰ ਉਹ ਅਲ ਨੱਕਬਾ ਜਾਂ "ਤਬਾਹੀ" ਕਹਿੰਦੇ ਹਨ।

ਅਗਲੇ ਸਾਲ, ਜਦੋਂ ਜੰਗਬੰਦੀ ਖ਼ਤਮ ਹੋ ਗਈ, ਇਜ਼ਰਾਈਲ ਨੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜੌਰਡਨ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਜਿਸ ਨੂੰ ਵੈਸਟ ਬੈਂਕ ਵਜੋਂ ਜਾਣਿਆ ਜਾਂਦਾ ਹੈ, ਅਤੇ ਮਿਸਰ ਨੇ ਗਾਜ਼ਾ ਉੱਤੇ ਕਬਜ਼ਾ ਕਰ ਲਿਆ।

ਯੇਰੂਸ਼ਲਮ ਨੂੰ ਪੱਛਮ ਵਿੱਚ ਇਜ਼ਰਾਈਲੀ ਫ਼ੌਜਾਂ ਅਤੇ ਪੂਰਬ ਵਿੱਚ ਜੌਰਡਨੀਅਨ ਫ਼ੌਜਾਂ ਵਿੱਚ ਵੰਡਿਆ ਗਿਆ ਸੀ।

ਕਿਉਂਕਿ ਇੱਥੇ ਕਦੇ ਵੀ ਸ਼ਾਂਤੀ ਸਮਝੌਤਾ ਨਹੀਂ ਹੋਇਆ ਸੀ - ਹਰੇਕ ਧਿਰ ਨੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ - ਉਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਇੱਥੇ ਹੋਰ ਜ਼ਿਆਦਾ ਲੜਾਈਆਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ

ਮੌਜੂਦਾ ਨਕਸ਼ਾ

ਯੇਰੂਸ਼ਲਮ ਹਿੰਸਾ
Getty Images
ਸੈਂਕੜੇ ਹਜ਼ਾਰਾਂ ਫ਼ਲਸਤੀਨੀ ਭੱਜ ਗਏ ਜਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਜਿਸ ਨੂੰ ਉਹ ਅਲ ਨੱਕਬਾ ਜਾਂ "ਤਬਾਹੀ" ਕਹਿੰਦੇ ਹਨ

ਇੱਕ ਹੋਰ ਯੁੱਧ ਵਿੱਚ 1967 ਵਿੱਚ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਅਤੇ ਵੈਸਟ ਬੈਂਕ ਦੇ ਨਾਲ-ਨਾਲ ਸੀਰੀਆ ਦੇ ਜ਼ਿਆਦਾਤਰ ਗੋਲਾਨ ਹਾਈਟਸ ਅਤੇ ਗਾਜ਼ਾ ਅਤੇ ਮਿਸਰ ਦੇ ਸਿਨਾਈ ਪ੍ਰਾਇਦੀਪ ਉੱਤੇ ਕਬਜ਼ਾ ਕੀਤਾ।

ਜ਼ਿਆਦਾਤਰ ਫਲਸਤੀਨੀ ਸ਼ਰਨਾਰਥੀ ਅਤੇ ਉਨ੍ਹਾਂ ਦੇ ਵੰਸ਼ਿਜ ਗਾਜ਼ਾ ਅਤੇ ਵੈਸਟ ਬੈਂਕ ਦੇ ਨਾਲ-ਨਾਲ ਗੁਆਂਢੀ ਜੌਰਡਨ, ਸੀਰੀਆ ਅਤੇ ਲੇਬਨਾਨ ਵਿੱਚ ਰਹਿੰਦੇ ਹਨ।

ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਵੰਸ਼ਿਜ ਨੂੰ ਇਜ਼ਰਾਈਲ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਹੈ - ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਦੇਸ਼ ਨੂੰ ਤਬਾਹ ਕਰ ਦੇਵੇਗਾ ਅਤੇ ਇੱਕ ਯਹੂਦੀ ਰਾਜ ਵਜੋਂ ਇਸ ਦੀ ਹੋਂਦ ਨੂੰ ਖ਼ਤਰਾ ਹੋਵੇਗਾ।

ਇਜ਼ਰਾਈਲ ਅਜੇ ਵੀ ਵੈਸਟ ਬੈਂਕ ''ਤੇ ਕਬਜ਼ਾ ਕਰ ਰਿਹਾ ਹੈ, ਹਾਲਾਂਕਿ ਇਸ ਨੂੰ ਗਾਜ਼ਾ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਸੰਯੁਕਤ ਰਾਸ਼ਟਰ ਅਜੇ ਵੀ ਉਸ ਜ਼ਮੀਨ ਦੇ ਟੁਕੜੇ ਨੂੰ ਕਬਜ਼ੇ ਵਾਲੇ ਖੇਤਰ ਦੇ ਹਿੱਸੇ ਵਜੋਂ ਮੰਨਦਾ ਹੈ।

ਇਜ਼ਰਾਈਲ ਪੂਰੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਵਜੋਂ ਦਾਅਵਾ ਕਰਦਾ ਹੈ, ਜਦੋਂਕਿ ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਫਲਸਤੀਨੀ ਰਾਜ ਦੀ ਰਾਜਧਾਨੀ ਵਜੋਂ ਦਾਅਵਾ ਕਰਦੇ ਹਨ। ਅਮਰੀਕਾ ਸਿਰਫ਼ ਉਨ੍ਹਾਂ ਮੁੱਠੀ ਭਰ ਦੇਸ਼ਾਂ ਵਿੱਚੋਂ ਇੱਕ ਹੈ ਜੋ ਪੂਰੇ ਸ਼ਹਿਰ ਵਿੱਚ ਇਜ਼ਰਾਈਲ ਦੇ ਦਾਅਵੇ ਨੂੰ ਮਾਨਤਾ ਦਿੰਦਾ ਹੈ।

ਪਿਛਲੇ 50 ਸਾਲਾਂ ਵਿੱਚ ਇਜ਼ਰਾਈਲ ਨੇ ਇਨ੍ਹਾਂ ਇਲਾਕਿਆਂ ਵਿੱਚ ਬਸਤੀਆਂ ਬਣਾਈਆਂ ਹਨ, ਜਿੱਥੇ ਹੁਣ 600,000 ਤੋਂ ਜ਼ਿਆਦਾ ਯਹੂਦੀ ਰਹਿੰਦੇ ਹਨ।

ਫਲਸਤੀਨੀ ਕਹਿੰਦੇ ਹਨ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੈਰਕਾਨੂੰਨੀ ਹਨ ਅਤੇ ਸ਼ਾਂਤੀ ਲਈ ਰੁਕਾਵਟਾਂ ਹਨ, ਪਰ ਇਜ਼ਰਾਈਲ ਇਸ ਤੋਂ ਇਨਕਾਰ ਕਰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਹੁਣ ਕੀ ਹੋ ਰਿਹਾ ਹੈ?

ਯੇਰੂਸ਼ਲਮ ਹਿੰਸਾ
Getty Images
ਅਪ੍ਰੈਲ 2021 ਦੇ ਅੱਧ ਵਿੱਚ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੋਂ ਬਾਅਦ ਪੁਲਿਸ ਅਤੇ ਫਲਸਤੀਨੀਆਂ ਵਿਚਾਲੇ ਰਾਤਾਂ ਨੂੰ ਹੋਈਆਂ ਝੜਪਾਂ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ

ਪੂਰਬੀ ਯੇਰੂਸ਼ਲਮ, ਗਾਜ਼ਾ ਅਤੇ ਵੈਸਟ ਬੈਂਕ ਵਿੱਚ ਰਹਿੰਦੇ ਇਜ਼ਰਾਈਲਆਂ ਅਤੇ ਫਲਸਤੀਨੀਆਂ ਦਰਮਿਆਨ ਤਣਾਅ ਅਕਸਰ ਵੱਧ ਜਾਂਦਾ ਹੈ।

ਯੇਰੂਸ਼ਲਮ ਹਿੰਸਾ
BBC

ਗਾਜ਼ਾ ਉੱਤੇ ਹਮਾਸ ਅਖਵਾਉਣ ਵਾਲੇ ਇੱਕ ਫਲਸਤੀਨੀ ਅਤਿਵਾਦੀ ਸਮੂਹ ਦਾ ਰਾਜ ਹੈ, ਜੋ ਕਿ ਕਈ ਵਾਰ ਇਜ਼ਰਾਈਲ ਨਾਲ ਲੜਿਆ ਹੈ। ਇਜ਼ਰਾਈਲ ਅਤੇ ਮਿਸਰ ਨੇ ਹਮਾਸ ਨੂੰ ਮਿਲਣ ਵਾਲੇ ਹਥਿਆਰਾਂ ਨੂੰ ਰੋਕਣ ਲਈ ਗਾਜ਼ਾ ਦੀਆਂ ਸਰਹੱਦਾਂ ਉੱਤੇ ਸਖ਼ਤੀ ਨਾਲ ਨਿਯੰਤਰਣ ਕੀਤਾ।

ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਦੀਆਂ ਕਾਰਵਾਈਆਂ ਅਤੇ ਪਾਬੰਦੀਆਂ ਕਾਰਨ ਦੁਖੀ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ ਆਪ ਨੂੰ ਫਲਸਤੀਨੀ ਹਿੰਸਾ ਤੋਂ ਬਚਾਉਣ ਲਈ ਕੰਮ ਕਰ ਰਿਹਾ ਹੈ।

ਅਪ੍ਰੈਲ 2021 ਦੇ ਅੱਧ ਵਿੱਚ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੋਂ ਬਾਅਦ ਪੁਲਿਸ ਅਤੇ ਫਲਸਤੀਨੀਆਂ ਵਿਚਾਲੇ ਰਾਤਾਂ ਨੂੰ ਹੋਈਆਂ ਝੜਪਾਂ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ।

ਪੂਰਬੀ ਯੇਰੂਸ਼ਲਮ ਵਿੱਚ ਕੁਝ ਫਲਸਤੀਨੀ ਪਰਿਵਾਰਾਂ ਨੂੰ ਧਮਕੀਆਂ ਦੇ ਕੇ ਕੱਢਣ ਨੇ ਵੀ ਗੁੱਸੇ ਨੂੰ ਵਧਾ ਦਿੱਤਾ ਹੈ।

ਯੇਰੂਸ਼ਲਮ ਹਿੰਸਾ
Getty Images
ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਦੀਆਂ ਕਾਰਵਾਈਆਂ ਅਤੇ ਪਾਬੰਦੀਆਂ ਕਾਰਨ ਦੁਖੀ ਹਨ

ਮੁੱਖ ਸਮੱਸਿਆਵਾਂ ਕੀ ਹਨ?

ਇੱਥੇ ਕਈ ਮੁੱਦੇ ਹਨ ਜਿਨ੍ਹਾਂ ''ਤੇ ਇਜ਼ਰਾਈਲ ਅਤੇ ਫਲਸਤੀਨ ਸਹਿਮਤ ਨਹੀਂ ਹੋ ਸਕਦੇ।

ਇਨ੍ਹਾਂ ਵਿੱਚ ਫਲਸਤੀਨੀ ਸ਼ਰਨਾਰਥੀਆਂ ਦਾ ਕੀ ਹੋਣਾ ਚਾਹੀਦਾ ਹੈ, ਕੀ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਯਹੂਦੀ ਬਸਤੀਆਂ ਰਹਿਣ ਜਾਂ ਹਟਾਉਣੀਆਂ ਚਾਹੀਦੀਆਂ ਹਨ, ਕੀ ਦੋਵਾਂ ਧਿਰਾਂ ਨੂੰ ਯੇਰੂਸ਼ਲਮ ਨੂੰ ਸਾਂਝਾ ਕਰਨਾ ਚਾਹੀਦਾ ਹੈ, ਅਤੇ - ਸ਼ਾਇਦ ਸਭ ਤੋਂ ਮੁਸ਼ਕਲ - ਕੀ ਇਜ਼ਰਾਈਲ ਦੇ ਨਾਲ-ਨਾਲ ਇੱਕ ਫਲਸਤੀਨੀ ਦੇਸ਼ ਬਣਾਇਆ ਜਾਣਾ ਚਾਹੀਦਾ ਹੈ।

ਸ਼ਾਂਤੀ ਵਾਰਤਾ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਇਸ ਟਕਰਾਅ ਦਾ ਹੱਲ ਨਹੀਂ ਹੋਇਆ ਹੈ।

ਯੇਰੂਸ਼ਲਮ ਹਿੰਸਾ
Getty Images
ਆਉਣ ਵਾਲੇ ਕਿਸੇ ਵੀ ਸ਼ਾਂਤੀ ਸਮਝੌਤੇ ਲਈ ਗੁੰਝਲਦਾਰ ਮਸਲਿਆਂ ਦੇ ਹੱਲ ਲਈ ਦੋਵਾਂ ਧਿਰਾਂ ਦੇ ਸਹਿਮਤ ਹੋਣ ਦੀ ਜ਼ਰੂਰਤ ਹੋਏਗੀ

ਭਵਿੱਖ ਕੀ ਹੈ?

ਸੰਖੇਪ ਵਿੱਚ, ਸਥਿਤੀ ਜਲਦੀ ਹੱਲ ਨਹੀਂ ਹੋਣ ਵਾਲੀ।

ਸਭ ਤੋਂ ਤਾਜ਼ਾ ਸ਼ਾਂਤੀ ਯੋਜਨਾ, ਜੋ ਸੰਯੁਕਤ ਰਾਜ ਦੁਆਰਾ ਤਿਆਰ ਕੀਤੀ ਗਈ ਸੀ, ਜਦੋਂ ਡੌਨਲਡ ਟਰੰਪ ਰਾਸ਼ਟਰਪਤੀ ਸਨ - ਇਸ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ "ਸਦੀ ਦਾ ਸੌਦਾ" ਕਿਹਾ ਗਿਆ ਸੀ - ਨੂੰ ਫਲਸਤੀਨੀ ਲੋਕਾਂ ਨੇ ਇੱਕ ਪਾਸੜ ਕਹਿ ਕੇ ਖਾਰਜ ਕਰ ਦਿੱਤਾ ਸੀ ਅਤੇ ਕਦੇ ਵੀ ਇਸ ਨੂੰ ਜ਼ਮੀਨੀ ਪੱਧਰ ''ਤੇ ਨਹੀਂ ਉਤਾਰਿਆ ਗਿਆ।

ਆਉਣ ਵਾਲੇ ਕਿਸੇ ਵੀ ਸ਼ਾਂਤੀ ਸਮਝੌਤੇ ਲਈ ਗੁੰਝਲਦਾਰ ਮਸਲਿਆਂ ਦੇ ਹੱਲ ਲਈ ਦੋਵਾਂ ਧਿਰਾਂ ਦੇ ਸਹਿਮਤ ਹੋਣ ਦੀ ਜ਼ਰੂਰਤ ਹੋਏਗੀ।

ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਵਿਵਾਦ ਜਾਰੀ ਰਹੇਗਾ।

ਇਹ ਵੀ ਪੜ੍ਹੋ:

https://www.youtube.com/watch?v=3Dov3P0WGSs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7a64967f-17b5-40b6-9462-da4e97f7a8ff'',''assetType'': ''STY'',''pageCounter'': ''punjabi.international.story.57077026.page'',''title'': ''ਇਜ਼ਰਾਈਲ-ਫਲਸਤੀਨ ਵਿਵਾਦ ਦੀ ਜੜ ਕੀ ਹੈ ਅਤੇ ਕੀ ਹੈ ਅਲ-ਨਕਬਾ'',''published'': ''2021-05-12T05:20:32Z'',''updated'': ''2021-05-12T05:20:32Z''});s_bbcws(''track'',''pageView'');

Related News