ਕੋਰੋਨਾਵਾਇਰਸ: ਆਂਧਰਾ ਪ੍ਰਦੇਸ਼ ਦੇ ਹਸਪਤਾਲ ''''ਚ ਆਕਸੀਜਨ ਸਪਲਾਈ ''''ਚ ਰੁਕਾਵਟ ਕਾਰਨ 11 ਮਰੀਜ਼ਾਂ ਦੀ ਮੌਤ - ਅਹਿਮ ਖ਼ਬਰਾਂ

Tuesday, May 11, 2021 - 10:51 AM (IST)

ਆਕਸੀਜਨ ਸਲੰਡਰ
Getty Images
ਸੰਕੇਤਕ ਤਸਵੀਰ

ਇਸ ਪੰਨੇ ਰਾਹੀਂ ਅਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਦੀ ਅਪਡੇਟ ਦੇਵਾਂਗੇ।

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਦੇ ਐੱਸਵੀਆਰਰੂਆ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਘੱਟੋ-ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਰੂਈਆ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਸੁਪਰਡੈਂਟ ਡਾਕਟਰ ਭਾਰਤੀ ਨੇ ਦੱਸਿਆ ਕਿ ਇਹ ਹਾਦਸਾ ਆਕਸੀਜਨ ਸਪਲਾਈ ਦੇ ਦਬਾਅ ਵਿੱਚ ਕਮੀ ਕਾਰਨ ਵਾਪਰਿਆ ਅਤੇ 11 ਮਰੀਜ਼ਾਂ ਦੀ ਮੌਤ ਹੋ ਗਈ ਜੋ ਵੈਂਟੀਲੇਟਰ ''ਤੇ ਸਨ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਸਪਤਾਲ ਪਹੁੰਚੇ ਚਿੱਤੂਰ ਦੇ ਜ਼ਿਲ੍ਹਾ ਕਲੈਕਟਰ ਐੱਮ ਹਰੀ ਨਰਾਇਣਨ ਨੇ ਦੱਸਿਆ ਕਿ ਇਹ ਹਾਦਸਾ ਰਾਤ 8:30 ਵਜੇ ਵਾਪਰਿਆ ਜਦੋਂ ਆਕਸੀਜਨ ਸਲੰਡਰ ਨੂੰ ਦੁਬਾਰਾ ਲੋਡ ਹੋਣ ਵਿੱਚ ਪੰਜ ਮਿੰਟ ਦੀ ਦੇਰ ਹੋ ਗਈ ਜਿਸ ਕਾਰਨ ਮਰੀਜ਼ਾਂ ਦੀ ਜਾਨ ਚਲੀ ਗਈ।

ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਨਹੀਂ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ 30 ਡਾਕਟਰ ਭੱਜ ਕੇ ਆਈਸੀਯੂ ਚਲੇ ਗਏ।

ਉਨ੍ਹਾਂ ਨੇ ਕਿਹਾ, "ਪ੍ਰੈਸ਼ਰ ਸਿਰਫ਼ ਪੰਜ ਮਿੰਟ ਘੱਟ ਰਿਹਾ, ਇਸ ਦੌਰਾਨ ਇੱਕ ਟੈਂਕਰ ਆ ਗਿਆ, ਪਰ ਜਦੋਂ ਤੱਕ ਇਸ ਵਿੱਚੋਂ ਆਕਸੀਜਨ ਦੀ ਸਪਲਾਈ ਬਹਾਲ ਕੀਤੀ ਜਾਂਦੀ, 11 ਮਰੀਜ਼ਾਂ ਦੀ ਮੌਤ ਹੋ ਗਈ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਪੰਜ ਮਿੰਟਾਂ ਵਿੱਚ ਆਕਸੀਜਨ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਅਤੇ ਸਭ ਕੁਝ ਆਮ ਵਾਂਗ ਹੋ ਗਿਆ। ਇਸ ਕਾਰਨ ਹੋਰ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ।

ਘਟਨਾ ਦੇ ਸਮੇਂ ਹਸਪਤਾਲ ਦੇ ਆਈਸੀਯੂ ਵਾਰਡ ਅਤੇ ਆਕਸੀਜਨ ਬੈਡਸ ''ਤੇ ਕਰੀਬ 700 ਕੋਵਿਡ ਮਰੀਜ਼ਾਂ ਦਾ ਇਲਾਜ ਹੋ ਰਿਹਾ ਸੀ। ਆਮ ਵਾਰਡ ਵਿੱਚ ਹੋਰ 300 ਮਰੀਜ਼ ਦਾਖਲ ਹੋਏ ਸਨ।

ਰਿਪੋਰਟਾਂ ਅਨੁਸਾਰ, ਹਸਪਤਾਲ ਵਿੱਚ ਆਕਸੀਜਨ ਦੀ ਘਾਟ ਚੱਲ ਰਹੀ ਸੀ ਅਤੇ ਚੇਨਈ ਤੋਂ ਇੱਕ ਆਕਸੀਜਨ ਟੈਂਕਰ ਦੀ ਸਪਲਾਈ ਦੀ ਉਡੀਕ ਕੀਤੀ ਜਾ ਰਹੀ ਸੀ। ਹਾਲਾਂਕਿ ਟੈਂਕਰ ਕਿਸੇ ਕਾਰਨ ਲੇਟ ਹੋ ਗਿਆ।

ਜਦੋਂ ਤੱਕ ਟੈਂਕਰ ਪਹੁੰਚਿਆ ਉਦੋਂ ਤੱਕ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਸੀ।

https://twitter.com/ANI/status/1391818023091150849

ਡਾਕਟਰਾਂ ਮੁਤਾਬਕ ਇੱਥੇ ਤਕਰੀਬਨ 150 ਮਰੀਜ਼ ਵੈਂਟੀਲੇਟਰਾਂ ''ਤੇ ਸਨ ਅਤੇ ਉਨ੍ਹਾਂ ਨੇ ਆਪਣੇ ਕੋਲ ਉਪਲਬਧ ਵੱਡੇ ਸਲੰਡਰਾਂ ਨਾਲ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ।

ਬੀਤੀ ਰਾਤ ਮਰੀਜ਼ਾਂ ਦੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਧਿਕਾਰਤ ਤੌਰ ''ਤੇ ਐਲਾਨ ਕੀਤੇ ਅੰਕੜਿਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਲਜ਼ਾਮ ਲਾਇਆ ਕਿ ਤਕਰੀਬਨ ਅੱਧਾ ਘੰਟਾ ਆਕਸੀਜਨ ਦੀ ਸਪਲਾਈ ਨਹੀਂ ਹੋਈ ਸੀ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਜ਼ਿਲ੍ਹਾ ਅਧਿਕਾਰੀ ਨਾਲ ਗੱਲਬਾਤ ਕਰਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਨਾਲ ਹੀ ਪੂਰੇ ਸੂਬੇ ਦੇ ਹਸਪਤਾਲਾਂ ''ਤੇ ਲਗਾਤਾਰ ਨਿਗਰਾਨੀ ਰੱਖਣ ਦਾ ਵੀ ਨਿਰਦੇਸ਼ ਦਿੱਤਾ ਹੈ।

https://www.youtube.com/watch?v=8MXReR49mUg

ਕੋਰੋਨਾ ਦੇ ਭਾਰਤ ਵੇਰੀਅੰਟ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਸੋਮਵਾਰ ਨੂੰ ਭਾਰਤ ਵਿੱਚ ਪਾਏ ਗਏ ਵੇਰੀਅੰਟ ਨੂੰ ਬਹੁਤ ਚਿੰਤਾ ਵਾਲਾ ਦੱਸਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿੱਚ ਫੈਲ ਰਿਹਾ ਬੀ.1.617 ਵੇਰੀਅੰਟ ਵਧੇਰੇ ਲਾਗ ਵਾਲਾ ਨਜ਼ਰ ਆਉਂਦਾ ਹੈ ਅਤੇ ਇਸ ਨੂੰ ''ਚਿੰਤਾ ਵਾਲਾ'' ਮੰਨਿਆ ਜਾਂਦਾ ਹੈ।

ਡਬਲਿਊਐੱਚਓ ਦੀ ਕੋਵਿਡ -19 ਦੀ ਮੁਖੀ ਮਾਰੀਆ ਵੇਨ ਕੇਰਖੋਵ ਨੇ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵਧੇਰੇ ਲਾਗ ਵਾਲੀ ਹੈ ਅਤੇ ਟੀਕੇ ਦੇ ਵਿਰੁੱਧ ਵੀ ਵੱਧ ਅਸਰ ਕਰਦਾ ਹੈ।

ਕੋਰੋਨਾਵਾਇਰਸ
Getty Images

ਮਾਰੀਆ ਨੇ ਅੱਗੇ ਕਿਹਾ ਕਿ ''ਅਸੀਂ ਅਧਿਕਾਰਤ ਤੌਰ ''ਤੇ ਇਸ ਨੂੰ ਵਿਸ਼ਵ ਪੱਧਰ ''ਤੇ ਚਿੰਤਾ ਕਰਨ ਵਾਲਾ ਵੈਰੀਅੰਟ ਐਲਾਨ ਕਰਦੇ ਹਾਂ।''

ਡਬਲਿਊਐੱਚਓ ਨੇ ਦੱਸਿਆ ਹੈ ਕਿ ਬੀ.1.617 ਵੇਰੀਅੰਟ ਦੀ ਵੰਸ਼ਾਵਲੀ ਦਾ ਦਸੰਬਰ ਦੇ ਅਖੀਰ ਵਿੱਚ ਭਾਰਤ ਵਿੱਚ ਪਤਾ ਲੱਗਿਆ ਸੀ, ਜਦੋਂਕਿ ਇਸਦਾ ਇ4ਕ ਸ਼ੁਰੂਆਤੀ ਰੂਪ ਅਕਤੂਬਰ 2020 ਵਿੱਚ ਮਿਲਿਆ ਸੀ।

https://twitter.com/WHO/status/1391773940960354312

ਵਾਇਰਸ ਦਾ ਇਹ ਰੂਪ ਕਈ ਦੇਸਾਂ ਵਿਚ ਫੈਲ ਚੁੱਕਿਆ ਹੈ ਅਤੇ ਕਈ ਦੇਸਾਂ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ''ਤੇ ਪਾਬੰਦੀ ਲਗਾ ਦਿੱਤੀ ਹੈ।

ਵੇਨ ਕੇਰਖੋਵ ਨੇ ਕਿਹਾ ਕਿ ਇਸ ਵੈਰੀਐਂਟ ਬਾਰੇ ਵਧੇਰੇ ਜਾਣਕਾਰੀ ਮੰਗਲਵਾਰ ਤੋਂ ਉਪਲਬਧ ਹੋ ਸਕੇਗੀ।

ਉੱਥੇ ਹੀ ਡਬਲਿਊਐੱਚਓ ਦੇ ਮੁਖੀ ਟੈਡਰੋਸ ਐਧਨੋਮ ਗੈਬਰਿਆਸਿਸ ਨੇ ਕਿਹਾ ਹੈ ਕਿ ਡਬਲਿਊਐੱਚਓ ਫਾਉਂਡੇਸ਼ਨ ''ਟੂਗੈਦਰ ਫਾਰ ਇੰਡੀਆ'' ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦਾ ਮਕਸਦ ਭਾਰਤ ਵਿੱਚ ਲਈ ਆਕਸੀਜਨ, ਦਵਾਈਆਂ, ਸਿਹਤ ਮੁਲਾਜ਼ਮਾਂ ਲਈ ਸੁਰੱਖਿਆ ਉਪਕਰਣਾਂ ਦੀ ਖਰੀਦ ਲਈ ਫੰਡ ਇਕੱਠੇ ਕਰਨਾ ਹੈ।

ਇਹ ਵੀ ਪੜ੍ਹੋ:

https://www.youtube.com/watch?v=WPvAf8F-VsM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d0a2dca3-2c31-496d-8d95-3e5f8128c4f0'',''assetType'': ''STY'',''pageCounter'': ''punjabi.india.story.57067228.page'',''title'': ''ਕੋਰੋਨਾਵਾਇਰਸ: ਆਂਧਰਾ ਪ੍ਰਦੇਸ਼ ਦੇ ਹਸਪਤਾਲ \''ਚ ਆਕਸੀਜਨ ਸਪਲਾਈ \''ਚ ਰੁਕਾਵਟ ਕਾਰਨ 11 ਮਰੀਜ਼ਾਂ ਦੀ ਮੌਤ - ਅਹਿਮ ਖ਼ਬਰਾਂ'',''published'': ''2021-05-11T05:12:31Z'',''updated'': ''2021-05-11T05:12:31Z''});s_bbcws(''track'',''pageView'');

Related News