ਕੋਰੋਨਾਵਾਇਰਸ: ਕੁੰਭ ਮੇਲਾ ਕਿਵੇਂ ਬਣ ਗਿਆ ''''ਸੁਪਰ ਸਪ੍ਰੈਡਰ'''' ਸਮਾਗਮ
Tuesday, May 11, 2021 - 07:51 AM (IST)


ਪਿਛਲੇ ਮਹੀਨੇ ਲੱਖਾਂ ਹਿੰਦੂ ਭਗਤ ਹਿਮਾਲਿਆਈ ਸ਼ਹਿਰ ਹਰਿਦੁਆਰ ਵਿੱਚ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਲਈ ਇਕੱਤਰ ਹੋਏ ਸਨ ਤੇ ਇਸ ਦੌਰਾਨ ਭਾਰਤ ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨਾਲ ਜੰਗ ਲੜ ਰਿਹਾ ਸੀ।
ਕਈਆਂ ਨੂੰ ਡਰ ਸੀ ਕਿ ਇਹ ਮੇਲਾ ਕੋਰੋਨਾ ਦੇ "ਸੁਪਰ ਸਪ੍ਰੈਡਰ" ਵਿੱਚ ਬਦਲ ਜਾਵੇਗਾ।
ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਕੁੰਭ ਮੇਲੇ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸ ਪਰਤਣ ਵਾਲਿਆਂ ਦੀਆਂ ਆ ਰਹੀਆਂ ਕੋਰੋਨਾ ਪੌਜ਼ੀਟਿਵ ਰਿਪੋਰਟਾਂ, ਇੰਨਾਂ ਡਰਾਂ ਨੂੰ ਸੱਚ ਕਰਦੀਆਂ ਲੱਗਦੀਆਂ ਹਨ ਤੇ ਸੰਭਾਵਿਤ ਤੌਰ ''ਤੇ ਇਹ ਸਭ ਲਾਗ਼ ਦੇ ਫ਼ੈਲਾਅ ਦਾ ਕਾਰਨ ਵੀ ਬਣ ਰਿਹਾ ਹੈ।
ਇਹ ਵੀ ਪੜ੍ਹੋ:
- ਭਾਰਤ ''ਚ ਕੋਰੋਨਾ ਮਹਾਮਾਰੀ: ਅਮਰੀਕਾ-ਕੈਨੇਡਾ ਤੋਂ ਇਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ
- ਆਪਣੇ ਇਲਾਜ ਲਈ ਵਿਸ਼ਵਰੂਪ ਰਾਏ ਚੌਧਰੀ ਦੀਆਂ ਗੱਲਾਂ ਵਿੱਚ ਕਿਤੇ ਤੁਸੀਂ ਵੀ ਤਾਂ ਨਹੀਂ ਆ ਰਹੇ
- ''ਮਾਪੇ ਕੋਰੋਨਾ ਕਾਰਨ ਗੁਜ਼ਰ ਗਏ, ਕੋਲ ਬੈਠਾ ਬੱਚਾ ਉਨ੍ਹਾਂ ਦੇ ਹੀ ਨੰਬਰ ''ਤੇ ਲਗਾਤਾਰ ਫੋਨ ਕਰਦਾ ਰਿਹਾ''
ਜਦੋਂ 15 ਮਾਰਚ ਨੂੰ ਮਹੰਤ ਸ਼ੰਕਰ ਦਾਸ ਹਰਿਦੁਆਰ ਕੁੰਭ ਮੇਲੇ ਵਿੱਚ ਹਿੱਸਾ ਲੈਣ ਆਏ ਤਾਂ ਦੇਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲੇ ਪਹਿਲਾਂ ਹੀ ਵੱਧ ਰਹੇ ਸਨ।
ਕੁੰਭ ਸ਼ੁਰੂ ਹੋਣ ਤੋਂ ਮਹਿਜ਼ ਚਾਰ ਦਿਨ ਪਹਿਲਾਂ 80 ਸਾਲਾ ਬਜ਼ੁਰਗ ਹਿੰਦੂ ਪੁਜਾਰੀ ਕੋਵਿਡ-19 ਤੋਂ ਪੌਜ਼ੀਟਿਵ ਪਾਏ ਗਏ ਅਤੇ ਉਨ੍ਹਾਂ ਨੂੰ ਟੈਂਟ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ।
ਪਰ ਬਜਾਇ ਇਸ ਦੇ ਕਿ ਉਹ ਇਕਾਂਤਵਾਸ ਵਿੱਚ ਰਹਿੰਦੇ, ਉਨ੍ਹਾਂ ਆਪਣਾ ਸਮਾਨ ਪੈਕ ਕੀਤਾ ਅਤੇ ਰੇਲਗੱਡੀ ਰਾਹੀਂ 1000 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਵਾਰਾਣਸੀ ਆ ਗਏ।
ਉਥੇ ਉਨ੍ਹਾਂ ਦਾ ਬੇਟਾ ਨਗੇਂਦਰਾ ਪਾਠਕ ਉਨ੍ਹਾਂ ਨੂੰ ਰੇਲਵੇ ਸਟੇਸ਼ਨ ''ਤੇ ਮਿਲਿਆ ਅਤੇ ਦੋਵਾਂ ਨੇ ਨਾਲ ਲੱਗਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚਲੇ ਆਪਣੇ ਪਿੰਡ ਤੱਕ ਦਾ 20 ਕਿਲੋਮੀਟਰ ਦਾ ਸਫ਼ਰ ਇੱਕੋ ਟੈਕਸੀ ਵਿੱਚ ਕੀਤਾ।
ਪਿੰਡ ਵਿੱਚ ਹੋਈਆਂ ਮੌਤਾਂ
ਹਾਲ ਹੀ ਵਿੱਚ ਆਪਣੇ ਘਰ ਤੋਂ ਟੈਲੀਫ਼ੋਨ ਜ਼ਰੀਏ ਮੇਰੇ ਨਾਲ ਗੱਲ ਕਰਦਿਆਂ ਮਹੰਤ ਦਾਸ ਨੇ ਦੱਸਿਆ ਕਿ ਉਹ ਹੁਣ ਤੰਦਰੁਸਤ ਅਤੇ ਠੀਕ ਹਨ ਅਤੇ ਵਾਪਸ ਪਰਤਣ ਤੋਂ ਬਾਅਦ, ਉਹ ਆਪਣੇ ਘਰ ਹੀ ਇਕਾਂਤਵਾਸ ਵਿੱਚ ਰਹੇ।

ਉਨ੍ਹਾਂ ਜ਼ੋਰ ਦਿੱਤਾ ਕਿ ਉਨ੍ਹਾਂ ਕਿਸੇ ਹੋਰ ਨੂੰ ਲਾਗ਼ ਨਹੀਂ ਲਗਾਈ, ਪਰ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੇ ਬੇਟੇ ਅਤੇ ਕਈ ਹੋਰ ਪਿੰਡ ਵਾਲਿਆਂ ਵਿੱਚ ਕੋਰੋਨਾ ਦੇ ਲੱਛਣ ਦੇਖਣ ਨੂੰ ਮਿਲੇ।
ਪਾਠਕ ਜੋ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੇ ਪਿਛਲੇ 15 ਦਿਨਾਂ ਵਿੱਚ ਬੁਖ਼ਾਰ ਅਤੇ ਖੰਘ੍ਹ ਦੇ ਚਲਦਿਆਂ 13 ਮੌਤਾਂ ਦਾ ਸਾਹਮਣਾ ਕੀਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪਿੰਡ ਵਾਸੀਆਂ ਵਿੱਚ ਲਾਗ਼ ਲੱਗਣ ਦੇ ਮਾਮਲਿਆਂ ਨੂੰ ਮਹੰਤ ਦਾਸ ਨਾਲ ਜੋੜਿਆ ਵੀ ਜਾ ਸਕਦਾ ਹੈ ਅਤੇ ਨਹੀਂ ਵੀ। ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਵਹਾਰ ਗ਼ੈਰ-ਜ਼ਿੰਮੇਵਾਰ ਸੀ ਅਤੇ ਇੱਕ ਭੀੜ ਵਾਲੀ ਰੇਲ ਵਿੱਚ ''ਤੇ ਸਾਂਝੀ ਟੈਕਸੀ ਵਿੱਚ ਸਫ਼ਰ ਕਰਕੇ, ਉਨ੍ਹਾਂ ਕਾਰਨ ਰਾਹ ਵਿੱਚ ਕਈਆਂ ਤੱਕ ਵਾਇਰਸ ਫ਼ੈਲਿਆ ਹੋ ਸਕਦਾ ਹੈ।
ਐਪੀਡੇਮੀਓਲੋਜਿਸਟ ਡਾ. ਲਲਿਤ ਕਾਂਤ ਕਹਿੰਦੇ ਹਨ, "ਨਦੀ ਦੇ ਕੰਢੇ ਬੈਠੇ ਗੰਗਾ ਦੀ ਮਹਿਮਾ ਵਿੱਚ ਗਾਉਂਦੇ, ਬਗ਼ੈਰ ਮਾਸਕ ਦੇ ਸ਼ਰਧਾਲੂਆਂ ਦੇ ਵੱਡੇ-ਵੱਡੇ ਸਮੂਹਾਂ ਨੇ ਵਾਇਰਸ ਦੇ ਵਿਆਪਕ ਫ਼ੈਲਾਅ ਲਈ ਆਦਰਸ਼ ਵਾਤਾਵਰਨ ਤਿਆਰ ਕੀਤਾ। ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਮੰਦਰਾਂ ਅਤੇ ਚਰਚਾਂ ਵਿੱਚ ਹੋਣ ਵਾਲਾ ਸਮੂਹਿਕ ਗਾਣ ਨੂੰ ਇੱਕ ਸੁਪਰ-ਸਪ੍ਰੈਡਰ ਸਮਾਗਮ ਮੰਨਿਆ ਜਾਂਦਾ ਹੈ।"
ਕੁੰਭ ਤੋਂ ਪਰਤਿਆਂ ਨੂੰ ਲੱਗੀ ਲਾਗ਼
ਅਧਿਕਾਰੀ ਕਹਿੰਦੇ ਹਨ ਕਿ ਹਰਿਦੁਆਰ ਵਿੱਚ 2,642 ਸ਼ਰਧਾਲੂ ਕੋਰੋਨਾ ਪੌਜ਼ੀਟਿਵ ਪਾਏ ਗਏ, ਜਿਨ੍ਹਾਂ ਵਿੱਚ ਦਰਜਨਾਂ ਚੋਟੀ ਦੇ ਧਾਰਮਿਕ ਆਗੂ ਵੀ ਸ਼ਾਮਲ ਹਨ।
ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਨੇਪਾਲ ਦੇ ਸਾਬਕਾ ਰਾਜਾ ਗਿਆਨਏਂਦਰ ਸ਼ਾਹ ਅਤੇ ਸਾਬਕਾ ਰਾਣੀ ਕੋਮਲ ਸ਼ਾਹ ਵੀ ਘਰ ਪਰਤਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਹੋਣ ਵਾਲਿਆਂ ਵਿੱਚੋਂ ਹਨ।

- ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ
- ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ
- ਕੋਰੋਨਾ ਦੀ ਦੂਜੀ ਲਹਿਰ ਭਾਰਤ ਦੇ ਅਰਥਚਾਰੇ ਨੂੰ ਕਿੰਨਾਂ ਪ੍ਰਭਾਵਿਤ ਕਰ ਰਹੀ ਹੈ
ਬਾਲੀਵੁੱਡ ਦੇ ਸੰਗੀਤਕਾਰ ਸ਼ਰਵਣ ਰਾਠੌਰ ਦੀ ਕੁੰਭ ਤੋਂ ਵਾਪਸ ਮੁੜਨ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਇੱਕੋ ਹਿੰਦੂ ਸਮੂਹ ਦੇ ਨੌ ਸਿੱਧ ਪੁਰਸ਼ਾਂ ਨੇ ਵੀ ਆਪਣੀ ਜਾਨ ਗਵਾ ਦਿੱਤੀ।
ਸੂਬਿਆਂ ਦੀ ਵਧੀ ਚਿੰਤਾ
ਕੁੰਭ ਤੋਂ ਪਰਤਣ ਵਾਲਿਆਂ ਵੱਲੋਂ ਕੋਰੋਨਾ ਫ਼ੈਲਾਉਣ ਦੇ ਖ਼ਦਸ਼ੇ ਦੇ ਚਲਦਿਆਂ, ਫ਼ਿਕਰਮੰਦ ਸੂਬਾ ਸਰਕਾਰਾਂ ਨੇ ਕੁੰਭ ਵਾਪਸ ਆਉਣ ਵਾਲਿਆਂ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ ਕਰ ਦਿੱਤਾ ਅਤੇ ਆਪਣੀ ਯਾਤਰਾ ਬਾਰੇ ਲੁਕਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਕਈਆਂ ਨੇ ਕੁੰਭ ਤੋਂ ਆਉਣ ਵਾਲਿਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਹੈ, ਪਰ ਕੁਝ ਇੱਕ ਸੂਬਿਆਂ ਕੋਲ ਯਾਤਰੀਆਂ ਦੇ ਅੰਕੜੇ ਹਨ ਪਰ ਕਿਸੇ ਵੀ ਸੂਬੇ ਕੋਲ ਟੈਸਟਿੰਗ ਅਤੇ ਸਰੱਹਦ ਪਾਰ ਕਰਨ ਵਾਲਿਆਂ ਦੀ ਪੜਤਾਲ ਕਰਨ ਦਾ ਪੁਖ਼ਤਾ ਪ੍ਰਬੰਧ ਨਹੀਂ ਹੈ।
ਪਿਛਲੇ 15 ਦਿਨਾਂ ਵਿੱਚ ਕੁੰਭ ਤੋਂ ਮੁੜਨ ਵਾਲਿਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਦੀਆਂ ਖ਼ਬਰਾਂ ਦੇਸ ਦੇ ਹਰ ਹਿੱਸੇ ਵਿੱਚੋਂ ਆਈਆਂ:
- ਰਾਜਸਥਾਨ ਦੇ ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਸੂਬੇ ਵਿੱਚ ਕੋਵਿਡ ਦੇ ਵੱਧਦੇ ਮਾਮਲਿਆਂ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਗਾਏ, ਖ਼ਾਸਕਰ ਪੇਂਡੂ ਇਲਾਕਿਆਂ ਵਿੱਚ।
- ਪੂਰਬੀ ਸੂਬੇ ਉਡੀਸ਼ਾ ਵਿੱਚ ਕੁੰਭ ਤੋਂ ਪਰਤਣ ਵਾਲੇ ਘੱਟੋ-ਘੱਟ 24 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ।
- ਗੁਜਰਾਤ ਵਿੱਚ ਇੱਕੋ ਰੇਲ ਰਾਹੀਂ ਪਰਤਣ ਵਾਲੇ 313 ਯਾਤਰੀਆਂ ਵਿੱਚੋਂ ਘੱਟੋ-ਘੱਟ 34 ਕੋਰੋਨਾ ਪੌਜ਼ੀਟਿਵ ਸਨ।
- ਇਸ ਤਰ੍ਹਾਂ ਮੱਧ ਪ੍ਰਦੇਸ਼ ਸੂਬੇ ਵਿੱਚ 61 ਵਿੱਚੋਂ 60 ਕੋਰੋਨਾ ਪੌਜ਼ੀਟਿਵ ਪਾਏ ਗਏ ਯਾਨੀ ਕੁੰਭ ਤੋਂ ਵਾਪਸ ਆਉਣ ਵਾਲਿਆਂ ਵਿੱਚ 99 ਫ਼ੀਸਦ ਕੋਰੋਨਾ ਪ੍ਰਭਾਵਿਤ ਹੋਏ।
ਅਧਿਕਾਰੀ ਹੁਣ ਕੁੰਭ ਤੋਂ ਆਉਣ ਵਾਲੇ ਉਨ੍ਹਾਂ 22 ਲੋਕਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਦਾ ਹਾਲੇ ਪਤਾ ਨਹੀਂ ਲੱਗਿਆ।
ਡਾ. ਕਾਂਤ ਕਹਿੰਦੇ ਹਨ, "ਇਹ ਤਬਾਹਕੁੰਨ ਹੈ ਅਤੇ ਇਹ ਨੰਬਰ ਅਸਲ ਤਸਵੀਰ ਦਾ ਮਹਿਜ਼ ਥੋੜ੍ਹਾ ਜਿਹਾ ਹਿੱਸਾ ਹੀ ਹਨ। ਭੀੜ ਵਾਲੀਆਂ ਗੱਡੀਆਂ ਅਤੇ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਇਨ੍ਹਾਂ ਸਮੂਹਾਂ ਦਾ ਲਾਗ਼ ਦੇ ਮਾਮਲਿਆਂ ਦੀ ਦਰ ਵਧਾਉਣ ਵਿੱਚ ਬਹੁਪੱਖੀ ਪ੍ਰਭਾਵ ਪਿਆ ਹੈ। ਮੈਂ ਬੇਝਿਜਕ ਕਹਿ ਸਕਦਾ ਹਾਂ ਕਿ ਭਾਰਤ ਵਿੱਚ ਮਾਮਲੇ ਵਧਣ ਦਾ ਇੱਕ ਮੁੱਖ ਕਾਰਨ ਕੁੰਭ ਮੇਲਾ ਵੀ ਹੈ।"
ਕੀ ਕੁੰਭ ਹੋਣਾ ਚਾਹੀਦਾ ਸੀ?
ਮਹੰਤ ਦਾਸ ਗੁੱਸੇ ਵਿੱਚ ਸਨ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਜਿਸ ਸਮੇਂ ਭਾਰਤ ਵਿੱਚ ਹਰ ਰੋਜ਼ ਮਾਮਲੇ ਵੱਧ ਰਹੇ ਸਨ ਅਤੇ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਬੈੱਡਾਂ ਦੀ ਕਮੀ, ਮੈਡੀਕਲ ਆਕਸੀਜਨ ਦੀ ਘਾਟ ਅਤੇ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀ ਕਮੀ ਦੇ ਚਲਦਿਆਂ ਮੁੜਨ ਲਈ ਕਿਹਾ ਜਾ ਰਿਹਾ ਸੀ, ਅਜਿਹੀ ਸਥਿਤੀ ਵਿੱਚ ਕੁੰਭ ਨੂੰ ਰੱਦ ਕਰ ਦੇਣਾ ਬਿਹਤਰ ਨਹੀਂ ਸੀ?
ਉਨ੍ਹਾਂ ਪੁੱਛਿਆ, "ਫ਼ਿਰ ਸਰਕਾਰ ਲਈ ਪੱਛਮੀ ਬੰਗਾਲ ਵਿੱਚ ਚੋਣਾਂ ਅਤੇ ਚੋਣ ਰੈਲੀਆਂ ਕਰਵਾਉਣਾ ਕਿਵੇਂ ਸਹੀ ਸੀ? ਕਿਉਂ ਸਿਰਫ਼ ਸਾਨੂੰ, ਸ਼ਰਧਾਲੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਇਕੱਤਰ ਹੋਣਾ ਗ਼ਲਤ ਸੀ?"
ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੰਭ ਰੱਦ ਕਰਨ ਦੀ ਝਿਜਕ ਮਹੰਤ ਦਾਸ ਵਰਗੇ ਹਿੰਦੂ ਧਾਰਮਿਕ ਆਗੂਆਂ ਦੇ ਸੰਭਾਵਿਤ ਤਿੱਖ਼ੇ ਪ੍ਰਤੀਕਰਮ ਕਾਰਨ ਸੀ।
ਪੁਜਾਰੀ, ਸਿੱਧ ਪੁਰਖ਼ ਅਤੇ ਸੰਨਿਆਸੀ ਪਾਰਟੀ ਦੇ ਵੱਡੇ ਸਮਰਥਕਾਂ ਵਿੱਚੋਂ ਹਨ ਜੋ ਚੋਣਾਂ ਦੌਰਾਨ ਹਿੰਦੂ ਵੋਟਾਂ ਇਕੱਠੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਅਪ੍ਰੈਲ 12 ਨੂੰ ਮੇਲੇ ਦੇ ਪਹਿਲੇ ਦਿਨ ਜਦੋਂ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੁਕਤੀ ਦਿਵਾਉਣ ਵਿੱਚ ਮਦਦਗਾਰ ਹੋਣ ਦੇ ਵਿਸ਼ਵਾਸ ਨਾਲ ਗੰਗਾ ਨਦੀ ਵਿੱਚ ਡੁਬਕੀ ਲਗਾਈ, ਭਾਰਤ ਵਿੱਚ ਕੋਰੋਨਾ ਦੇ 168,000 ਮਾਮਲੇ ਦਰਜ ਕੀਤੇ ਗਏ ਅਤੇ ਭਾਰਤ ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਵਾਲਾ ਦੂਜਾ ਦੇਸ ਬਣ ਗਿਆ ਸੀ।
ਮੇਲੇ ਵਿੱਚ ਹਿੱਸਾ ਲੈਣ ਵਾਲੇ ਮੁੱਖ ਸਮੂਹਾਂ ਵਿੱਚੋਂ ਇੱਕ ਦੇ ਪ੍ਰਮੁੱਖ ਸਾਧੂ ਦੀ ਮੌਤ ਤੋਂ ਬਾਅਦ ਕੁੰਭ ਦੀ ਭੀੜ ਨੂੰ ਘਟਾਇਆ ਗਿਆ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਾਧੂ ਸਮੂਹਾਂ ਨੂੰ ਬੇਨਤੀ ਕੀਤੀ ਕਿ ਕੁੰਭ ਨੂੰ ਪ੍ਰਤੀਕਾਤਮਕ ਰੂਪ ਵਿੱਚ ਬਦਲਿਆ ਜਾਵੇ।
ਪਰ ਉਸ ਸਮੇਂ ਤੱਕ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਸੀ।
ਕੀ ਸੀ ਸੰਭਾਵਨਾ?
ਕੁਝ ਦਿਨ ਪਹਿਲਾਂ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰਿਦੁਆਰ ਵਿੱਚ 91 ਲੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਉਤਰਾਖੰਡ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਮਹਾਂਮਾਰੀ ਦਰਮਿਆਨ ਕੁੰਭ ਮੇਲੇ ਦੀ ਪ੍ਰਵਾਨਗੀ ਦੇ ਕੇ ਸੂਬਾ ਹਾਸੇ ਦਾ ਪਾਤਰ ਬਣ ਗਿਆ ਹੈ।
ਸ਼ੁਰੂਆਤ ਤੋਂ ਹੀ ਚਿੰਤਾਵਾਂ ਸਨ ਕਿ ਕੁੰਭ ਮੇਲਾ ਕਰਵਾਉਣਾ ਜੋਖ਼ਮਾਂ ਭਰਿਆ ਹੈ।
ਸਿਹਤ ਮਾਹਰਾਂ ਨੇ ਮਾਰਚ ਦੀ ਸ਼ੁਰੂਆਤ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਇੱਕ ਨਵਾਂ ਅਤੇ ਵੱਧ ਲਾਗ਼ ਲਾਉਣ ਵਾਲਾ ਕੋਰੋਨਾਵਾਇਰਸ ਦਾ ਵੇਰੀਐਂਟ ਦੇਸ ਵਿੱਚ ਆਪਣੀ ਪਕੜ ਬਣਾ ਰਿਹਾ ਹੈ ਅਤੇ ਲੱਖਾਂ ਲੋਕਾਂ ਨੂੰ ਬਗ਼ੈਰ ਮਾਸਕ ਦੇ ਇੱਕ ਤਿਉਹਾਰ ਵਿੱਚ ਇਕੱਠੇ ਹੋਣ ਦੀ ਇਜਾਜ਼ਤ ਦੇਣਾ ਤਰਕ ਭਰਪੂਰ ਨਹੀਂ ਹੈ।

ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ, ਤ੍ਰਿਵੇਂਦਰਾ ਸਿੰਘ ਰਾਵਤ ਨੇ ਮੈਨੂੰ ਦੱਸਿਆ ਕਿ ਕਿਉਂਕਿ ਮਾਹਰ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਮਹਾਂਮਾਰੀ ਜਲਦ ਜਾਣ ਵਾਲੀ ਨਹੀਂ ਇਸ ਲਈ ਸ਼ੁਰੂਆਤ ਤੋਂ ਹੀ ਉਨ੍ਹਾਂ ਨੇ ਕੁੰਭ ਨੂੰ ਸੀਮਤ ਅਤੇ ਪ੍ਰਤੀਕਾਤਮਕ ਸਮਾਗਮ ਰੱਖਣ ਦੀ ਯੋਜਨਾ ਬਣਾਈ ਸੀ।
ਉਨ੍ਹਾਂ ਕਿਹਾ, "ਤਿਉਹਾਰ ਨਾ ਸਿਰਫ਼ ਭਾਰਤ ਬਲਕਿ ਹੋਰ ਦੇਸਾਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਮੈਨੂੰ ਚਿੰਤਾ ਸੀ ਕਿ ਤੰਦਰੁਸਤ ਲੋਕ ਹਰਿਦੁਆਰ ਆਉਣਗੇ ਅਤੇ ਹਰ ਜਗ੍ਹਾ ਇੰਫ਼ੈਕਸ਼ਨ ਲੈ ਜਾਣਗੇ।"
ਪਰ ਕੁੰਭ ਤੋਂ ਕੁਝ ਹੀ ਦਿਨ ਪਹਿਲਾਂ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਅਤੇ ਤੀਰਥ ਸਿੰਘ ਰਾਵਤ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ, ਜਿਨ੍ਹਾਂ ਨੇ ਮਸ਼ਹੂਰ ਟਿੱਪਣੀ ਕੀਤੀ ਕਿ, "ਮਾਂ ਗੰਗਾ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ, ਉਥੇ ਕੋਈ ਵੀ ਕੋਰੋਨਾ ਨਹੀਂ ਰਹੇਗਾ"।
ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਰੋਕਿਆ ਨਹੀਂ ਜਾਵੇਗਾ, ਸ਼ਾਮਲ ਹੋਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ ਹੋਵੇਗੀ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਹੀ ਕਾਫ਼ੀ ਹੋਵੇਗਾ।
ਪਰ ਕਸਬੇ ''ਚ ਲੱਖਾਂ ਲੋਕ ਆਏ ਅਤੇ ਅਧਿਕਾਰੀਆਂ ਨੇ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਜਦੋ ਜਹਿਦ ਕੀਤੀ।
ਕੋਰੋਨਾ ਪ੍ਰੋਟੋਕੌਲ ਲਾਗੂ ਕਰਵਾਉਣ ਸੀ ਔਖਾ
ਹਰਿਦੁਆਰ ਦੇ ਮੁੱਖ ਮੈਡੀਕਲ ਅਫ਼ਸਰ ਡਾ. ਸ਼ੰਭੂ ਕੁਮਾਰ ਝਾਅ ਨੇ ਮੈਨੂੰ ਦੱਸਿਆ ਕਿ ਭੀੜ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਕਿਉਂਕਿ ਲੋਕ ਕੋਰੋਨਾ ਨੈਗੇਟਿਵ ਰਿਪੋਰਟ ਨਾਲ ਨਹੀਂ ਲਿਆਏ ਸਨ ਅਤੇ ਉਹ ਸ਼ਰਧਾਲੂਆਂ ਨੂੰ ਵਾਪਸ ਨਹੀਂ ਮੋੜ ਸਕਦੇ ਸੀ ਜੋ ਵਿਸ਼ਵਾਸ ਦੇ ਸਿਰ ''ਤੇ ਇੰਨਾ ਸਫ਼ਰ ਤੈਅ ਕਰਕੇ ਆਏ ਸਨ।
ਉਹ ਪੁੱਛਦੇ ਹਨ, "ਤੁਸੀਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਦੀ ਇੱਛਾ ਰੱਖਣ ਬਦਲੇ ਲੋਕਾਂ ਨੂੰ ਸੂਲੀ ''ਤੇ ਨਹੀਂ ਟੰਗ ਸਕਦੇ, ਕੀ ਤੁਸੀਂ ਕਰ ਸਕਦੇ ਹੋ?"
ਉਨ੍ਹਾਂ ਅੱਗੇ ਕਿਹਾ, "ਫ਼ੈਡਰਲ ਸਰਕਾਰ ਤੇ ਹਾਈ ਕੋਰਟ ਦਾ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਹੈ (ਐੱਸਓਪੀ) ਅਤੇ ਅਸੀਂ ਉਸ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।"
ਉੱਤਰਾਖੰਡ ਆਧਾਰਿਤ ਇੱਕ ਥਿੰਕ ਟੈਂਕ ਦੇ ਸੰਸਥਾਪਕ ਅਨੂਪ ਨੌਟਿਆਲ ਨੇ ਬੀਬੀਸੀ ਨੂੰ ਦੱਸਿਆ, "ਇੱਸ ਪੱਧਰ ਦੀ ਭੀੜ ਨਾਲ, ਐੱਸਓਪੀ ਦਾ ਪਾਲਣ ਕਰਨਾ ਤਕਰੀਬਨ ਅਸੰਭਵ ਹੋ ਜਾਂਦਾ ਹੈ। ਇਹ ਕਾਗਜ਼ਾਂ ਵਿੱਚ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ, ਪਰ ਇਨ੍ਹਾਂ ਨੂੰ ਲਾਗੂ ਕਰਨਾ ਅਸਭੰਵ ਹੈ।"

ਨੌਟਿਆਲ, ਜੋ ਜਦੋਂ ਤੋਂ ਸੂਬੇ ਵਿੱਚ 15 ਮਾਰਚ, 2020 ਨੂੰ ਕੋਰੋਨਾ ਦਾ ਪਹਿਲਾਂ ਮਾਮਲਾ ਆਇਆ ਉਸ ਸਮੇਂ ਤੋਂ ਸਿਹਤ ਵਿਭਾਗ ਦੇ ਅੰਕੜੇ ਇਕੱਤਰ ਕਰਦੇ ਹਨ ਦਾ ਕਹਿਣਾ ਹੈ ਕਿ ਉਤਰਾਖੰਡ ਵਿੱਚ 14 ਮਾਰਚ ਤੋਂ 20 ਮਾਰਚ ਵਿੱਚਲੇ ਹਫ਼ਤੇ ਵਿੱਚ 557 ਮਾਮਲੇ ਆਏ, ਉਸ ਸਮੇਂ ਜਦੋਂ ਸ਼ਰਧਾਲੂ ਆਉਣੇ ਸ਼ੁਰੂ ਹੋਏ ਸਨ।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਮਾਮਲੇ ਬਹੁਤ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ, 25 ਅਪ੍ਰੈਲ ਤੋਂ 1 ਮਈ ਦਰਮਿਆਨ ਦੇ ਹਫ਼ਤੇ ਵਿੱਚ 38,581 ਮਾਮਲੇ ਦਰਜ ਕੀਤੇ ਗਏ ਜੋ ਕਿ ਕੁੰਭ ਦਾ ਆਖ਼ਰੀ ਹਫ਼ਤਾ ਸੀ।
ਉਨ੍ਹਾਂ ਕਿਹਾ, "ਇਹ ਕਹਿਣਾ ਗ਼ਲਤ ਹੋਵੇਗਾ ਕਿ ਸਾਰੇ ਮਾਮਲੇ ਕੁੰਭ ਕਾਰਨ ਆਏ, ਪਰ ਫ਼ੈਲਾਅ ਤਿਓਹਾਰ ਨਾਲ ਜੁੜਿਆ ਹੋਇਆ ਹੈ।"
ਮੈਂ ਡਾ. ਕਾਂਤ ਨੂੰ ਪੁੱਛਿਆ ਕਿ ਇਸ ਇਕੱਠ ਨੂੰ ਪ੍ਰਵਾਨਗੀ ਦੇਣ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਹੁਣ ਕੋਈ ਤਰੀਕਾ ਹੈ?
ਉਨ੍ਹਾਂ ਕਿਹਾ, "ਕੁਝ ਕਹਿੰਦੇ ਹਨ ਕਿ ਸ਼ਰਧਾਲੂਆਂ ਨੇ ਕੋਰੋਨਾਵਾਇਰਸ ਨੂੰ ਪ੍ਰਸਾਦ ਵਾਂਗ ਲਿਆ ਹੈ ਅਤੇ ਇਸ ਨੂੰ ਵਰਤਾ ਦਿੱਤਾ। ਇਹ ਦੁੱਖਦਾਇਕ ਹੈ ਕਿ ਸ਼ਰਧਾਲੂ ਇਨਫੈਕਸ਼ਨ ਹਰ ਜਗ੍ਹਾ ਲੈ ਗਏ।"
ਉਨ੍ਹਾਂ ਅੱਗੇ ਕਿਹਾ, "ਮੈਂ ਕਿਸੇ ਵੀ ਅਜਿਹੀ ਚੀਜ਼ ਬਾਰੇ ਨਹੀਂ ਸੋਚ ਸਕਦਾ ਜੋ ਹੁਣ ਮੌਜੂਦਾ ਸਥਿਤੀ ਨੂੰ ਸੁਧਾਰਨ ਲਈ ਕੀਤੀ ਜਾ ਸਕੇ। ਸਾਡੀਆਂ ਕਿਸ਼ਤੀਆਂ ਸਮੁੰਦਰ ਵਿੱਚ ਬਹੁਤ ਦੂਰ ਨਿਕਲ ਚੁੱਕੀਆਂ ਹਨ। ਅਸੀਂ ਬੰਦਰਗਾਹ ਦੀ ਸੁਰੱਖਿਆ ਤੱਕ ਵੀ ਨਹੀਂ ਪਹੁੰਚ ਸਕਦੇ। ਇਹ ਬਹੁਤ, ਬਹੁਤ ਦੁਖ਼ਦ ਹੈ। ਮੈਂ ਸਿਰਫ਼ ਅਰਦਾਸ ਕਰਦਾ ਹਾਂ ਕਿ ਲਾਗ਼ ਦਰਮਿਆਨੀ ਸੀ ਅਤੇ ਲੋਕ ਉਸ ਤੋਂ ਠੀਕ ਹੋ ਸਕਣ।"
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=mm2LxWDuxZg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''34abc2a7-a876-4a61-b3a5-51a761bbc6ea'',''assetType'': ''STY'',''pageCounter'': ''punjabi.india.story.57057446.page'',''title'': ''ਕੋਰੋਨਾਵਾਇਰਸ: ਕੁੰਭ ਮੇਲਾ ਕਿਵੇਂ ਬਣ ਗਿਆ \''ਸੁਪਰ ਸਪ੍ਰੈਡਰ\'' ਸਮਾਗਮ'',''author'': ''ਗੀਤਾ ਪਾਂਡੇ'',''published'': ''2021-05-11T02:05:56Z'',''updated'': ''2021-05-11T02:05:56Z''});s_bbcws(''track'',''pageView'');