ਕੋਰੋਨਾਵਾਇਰਸ: ਹਰਿਆਣਾ ਵਾਲਿਆਂ ਨੇ ਹਸਪਤਾਲਾਂ ''''ਚ ਬੈੱਡਾਂ ਦੀ ਘਾਟ ਦਾ ਇਹ ਕੱਢਿਆ ਤੋੜ
Monday, May 10, 2021 - 04:06 PM (IST)


ਕੋਰੋਨਾਵਾਇਰਸ ਲਾਗ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ।
ਸਰਕਾਰ ਨੇ ਅੰਤਰ-ਰਾਜ ਅਤੇ ਜ਼ਿਲ੍ਹੇ ਨਾਲ ਜੁੜੀਆਂ ਸਰਹੱਦਾਂ ''ਤੇ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਹੈ। ਆਰਟੀ-ਪੀਸੀਆਰ ਟੈਸਟ ਰਿਪੋਰਟ ਤੋਂ ਬਿਨਾਂ ਕਿਸੇ ਨੂੰ ਵੀ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਹੱਦਾਂ ''ਤੇ ਆਉਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ:
- ਆਪਣੇ ਇਲਾਜ ਲਈ ਵਿਸ਼ਵਰੂਪ ਰਾਏ ਚੌਧਰੀ ਦੀਆਂ ਗੱਲਾਂ ਵਿੱਚ ਕਿਤੇ ਤੁਸੀਂ ਵੀ ਤਾਂ ਨਹੀਂ ਆ ਰਹੇ
- ''ਮਾਪੇ ਕੋਰੋਨਾ ਕਾਰਨ ਗੁਜ਼ਰ ਗਏ, ਕੋਲ ਬੈਠਾ ਬੱਚਾ ਉਨ੍ਹਾਂ ਦੇ ਹੀ ਨੰਬਰ ''ਤੇ ਲਗਾਤਾਰ ਫੋਨ ਕਰਦਾ ਰਿਹਾ''
- ਅਮਰੀਕਾ ਵਿੱਚ ਵੱਡਾ ਸਾਈਬਰ ਹਮਲਾ, ਐਮਰਜੈਂਸੀ ਲੱਗੀ
ਆਗਰਾ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਹੱਦਾਂ ''ਤੇ, ਬਹੁਤ ਸਾਰੇ ਲੋਕ ਫਸ ਗਏ ਹਨ ਅਤੇ ਬਹੁਤ ਸਾਰੇ ਵਾਹਨ ਬਾਰਡਰ ਤੋਂ ਵਾਪਸ ਆ ਰਹੇ ਹਨ।
ਹਾਈਵੇਅ ''ਤੇ ਸਿਰਫ਼ ਖਾਣ ਪੀਣ ਦੇ ਸਾਮਾਨ ਨੂੰ ਲੈ ਕੇ ਆ ਰਹੇ ਮਾਲ ਭਾੜੇ ਦੇ ਟਰੱਕਾਂ ਅਤੇ ਫੌਜ ਦੀਆਂ ਗੱਡੀਆਂ ਦੀ ਆਵਾਜਾਈ ਹੈ।
ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰਾ ਨੇ ਦੱਸਿਆ ਕਿ ਆਗਰਾ ਜ਼ਿਲ੍ਹੇ ਦੇ ਭਰਤਪੁਰ ਅਤੇ ਧੌਲਪੁਰ ਜ਼ਿਲ੍ਹਿਆਂ ਦੀਆਂ ਸਰਹੱਦਾਂ ''ਤੇ ਚੈਕਿੰਗ ਕਰਕੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ। ਚੈੱਕ ਪੋਸਟ ''ਤੇ ਸਿਹਤ ਕਰਮਚਾਰੀਆਂ ਦੀ ਇਕ ਟੀਮ ਵੀ ਹੈ, ਜੋ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਦੀ ਸਰਹੱਦ ''ਤੇ ਸਖ਼ਤੀ ਵੀ ਵਧਾ ਦਿੱਤੀ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਰਾਜ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਅਨੁਸਾਰ, ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ ਤੋਂ ਉੱਤਰ ਪ੍ਰਦੇਸ਼ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਯੂਪੀ ਰੋਡਵੇਜ਼ ਦੀਆਂ ਅੰਤਰ-ਰਾਜੀ ਬੱਸ ਸੇਵਾਵਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ।
ਹਰਿਆਣਾ ਰੋਡਵੇਜ ਬੱਸਾਂ ਐਂਬੂਲੈਂਸ ''ਚ ਹੋਰ ਰਹੀਆਂ ਤਬਦੀਲ
ਹਰਿਆਣਾ ਰੋਡਵੇਜ ਦੀਆਂ ਬੱਸਾਂ ਨੂੰ ਐਂਬੂਲੈਂਸ ''ਚ ਤਬਦੀਲ ਕੀਤਾ ਜਾ ਰਿਹਾ ਹੈ।
ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਇਕ ਬੱਸ ''ਚ ਪੰਜ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸਿਰਸਾ ''ਚ ਪੰਜ ਬੱਸਾਂ ਰਾਹੀਂ 20 ਬੈਡਾਂ ਦੀ ਵਿਵਸਥਾ ਕੀਤੀ ਗਈ ਹੈ। ਇੰਨ੍ਹਾਂ ਬੱਸਾਂ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ ਤੇ ਮਰੀਜ਼ ਨੂੰ ਰੈਫ਼ਰ ਵੀ ਕੀਤਾ ਜਾ ਸਕੇਗਾ।

- ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ
- ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ
- ਕੋਰੋਨਾ ਦੀ ਦੂਜੀ ਲਹਿਰ ਭਾਰਤ ਦੇ ਅਰਥਚਾਰੇ ਨੂੰ ਕਿੰਨਾਂ ਪ੍ਰਭਾਵਿਤ ਕਰ ਰਹੀ ਹੈ
ਪਿਤਾ ਦੀ ਮੌਤ ਤੋਂ ਬਾਅਦ ਨਤਾਸ਼ਾ ਨਰਵਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਸਾਲ 2020 ਵਿਚ, ਹਾਈ ਕੋਰਟ ਨੇ ਫਰਵਰੀ ਮਹੀਨੇ ਦਿੱਲੀ ਵਿੱਚ ਹੋਏ ਦੰਗਿਆਂ ਦੀ ਐਫਆਈਆਰ ਨੰਬਰ 50 ਤਹਿਤ ਮੁਲਜ਼ਮ ਨਤਾਸ਼ਾ ਨਰਵਾਲ ਨੂੰ ਤਿੰਨ ਹਫ਼ਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ।
ਪਿੰਜਰਾ ਤੋੜ''ਅਭਿਆਨ ਨਾਲ ਜੁੜੀ ਨਤਾਸ਼ਾ ਦੇ ਪਿਤਾ ਦੀ ਮੌਤ ਇਕ ਦਿਨ ਪਹਿਲਾਂ ਕੋਵਿਡ ਦੀ ਇਨਫੈਕਸ਼ਨ ਨਾਲ ਹੋਈ।
ਹਾਈ ਕੋਰਟ ਵਿੱਚ ਜਸਟਿਸ ਸਿਧਾਰਥ ਮ੍ਰਿਦੁਲ ਅਤੇ ਅਨੂਪ ਜੈਰਾਮ ਭਬਾਨੀ ਦੇ ਬੈਂਚ ਨੇ ਨਤਾਸ਼ਾ ਨੂੰ 50,000 ਰੁਪਏ ਦੇ ਨਿੱਜੀ ਮੁਚੱਲਕੇ ''ਤੇ ਰਿਹਾਅ ਕੀਤਾ ਅਤੇ ਨਾਲ ਹੀ ਨਤਾਸ਼ਾ ਨੂੰ ਆਪਣਾ ਮੋਬਾਈਲ ਨੰਬਰ ਪੁਲਿਸ ਨੂੰ ਦੇਣ ਅਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ।
ਜ਼ਮਾਨਤ ਦੇਣ ਦੇ ਨਾਲ, ਹਾਈ ਕੋਰਟ ਨੇ ਨਤਾਸ਼ਾ ਨੂੰ ਇਸ ਲੰਬਿਤ ਮਾਮਲੇ ਜਾਂ ਮੁੱਦੇ ਬਾਰੇ ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਨਾ ਕਰਨ ਦਾ ਵੀ ਆਦੇਸ਼ ਦਿੱਤਾ।
ਅਦਾਲਤ ਨੇ ਨਤਾਸ਼ਾ ਨੂੰ ਸ਼ਮਸ਼ਾਨਘਾਟ ਜਾਣ ਵੇਲੇ ਪੀਪੀਈ ਕਿੱਟ ਪਹਿਨਣ ਲਈ ਕਿਹਾ ਅਤੇ ਜਦੋਂ ਉਹ ਆਤਮ-ਸਮਰਪਣ ਕਰਦੀ ਹੈ ਤਾਂ ਉਸ ਤੋਂ ਪਹਿਲਾਂ ਉਸ ਦਾ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
ਨਤਾਸ਼ਾ ਦਿੱਲੀ ਦੰਗਿਆਂ ਨਾਲ ਜੁੜੇ ਇੱਕ ''ਸਾਜਿਸ਼''ਮਾਮਲੇ ਵਿੱਚ ਯੂਏਪੀਏ ਐਕਟ ਤਹਿਤ ਜੇਲ੍ਹ ਵਿੱਚ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=4TOgyzBzm2k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c083f30a-2878-41e4-af93-0d0b178b6834'',''assetType'': ''STY'',''pageCounter'': ''punjabi.india.story.57057441.page'',''title'': ''ਕੋਰੋਨਾਵਾਇਰਸ: ਹਰਿਆਣਾ ਵਾਲਿਆਂ ਨੇ ਹਸਪਤਾਲਾਂ \''ਚ ਬੈੱਡਾਂ ਦੀ ਘਾਟ ਦਾ ਇਹ ਕੱਢਿਆ ਤੋੜ'',''published'': ''2021-05-10T10:24:05Z'',''updated'': ''2021-05-10T10:24:05Z''});s_bbcws(''track'',''pageView'');