ਭਾਰਤ ''''ਚ ਕੋਰੋਨਾ ਮਹਾਮਾਰੀ: ਅਮਰੀਕਾ-ਕੈਨੇਡਾ ਤੋਂ ਇਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ
Monday, May 10, 2021 - 03:51 PM (IST)


ਭਾਰਤ ਕੋਵਿਡ ਮਹਾਮਾਰੀ ਦੇ ਫ਼ੈਲਾਅ ਨਾਲ ਜੂਝ ਰਿਹਾ ਹੈ ਅਤੇ ਉੱਪ ਮਹਾਂਦੀਪ ਵਿੱਚ ਹਫ਼ੜਾ ਦਫਰੀ ਮਚੀ ਹੋਈ ਹੈ। ਵਿਦੇਸ਼ਾਂ ''ਚ ਬੈਠੇ ਭਾਰਤੀ ਵੀ ਭਾਵਨਾਤਮਕ ਤਣਾਅ ਵੱਚੋਂ ਗ਼ੁਜ਼ਰ ਰਹੇ ਹਨ। ਔਖੀ ਘੜੀ ਵਿੱਚ ਕਿਵੇਂ ਕਰਦੇ ਹੋ ਤੁਸੀਂ ਸੱਤ ਸਮੁੰਦਰ ਪਾਰੋਂ ਆਪਣੇ ਪਿਆਰਿਆਂ ਦੀ ਮਦਦ?
ਭਾਰਤ ਵਿੱਚ ਮਰੀਜ਼ਾਂ ਦੀ ਬਹੁਤਾਤ ਨਾਲ ਹਸਪਤਾਲ ਬੇਹਾਲ ਹੋ ਰਹੇ ਹਨ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ, ਲੱਖਾਂ ਪਰਿਵਾਰ ਵਿਦੇਸ਼ਾਂ ਵਿੱਚ ਬੈਠੇ ਪਿੱਛੇ ਭਾਰਤ ਵਿਚਲੇ ਆਪਣੇ ਪਿੰਡਾਂ ਸ਼ਹਿਰਾਂ ਦੀ ਇਸ ਤਬਾਹੀ ਨਾਲ ਵਿਗੜਦੀ ਸਥਿਤੀ ਨੂੰ ਦੂਰ ਤੋਂ ਦੇਖਣ ਲਈ ਮਜ਼ਬੂਰ ਹਨ।
ਇਹ ਹਨ ਉਨ੍ਹਾਂ ਦੀਆਂ ਕੁਝ ਕਹਾਣੀਆਂ।
ਇਹ ਵੀ ਪੜ੍ਹੋ
- ਦਿੱਲੀ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਹੋਰ ਵਧਿਆ, ਕੱਲ ਤੋਂ ਮੈਟਰੋ ਵੀ ਰਹੇਗੀ ਬੰਦ
- ਡਾ਼ ਸਨਾ ਰਾਮ ਚੰਦ: ਪਾਕਿਸਤਾਨ ਸਿਵਲ ਸੇਵਾ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਹਿੰਦੂ ਕੁੜੀ
- ਅਫ਼ਗਾਨਿਸਤਾਨ ਵਿੱਚ ਸਕੂਲ ਦੇ ਬਾਹਰ ਧਮਾਕਾ: ''ਇੱਕ ਔਰਤ ਲਾਸ਼ਾਂ ਵਿੱਚ ਆਪਣੀ ਧੀ ਦੀ ਭਾਲ ਕਰ ਰਹੀ ਸੀ''
''ਇਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ''
ਸਮੀਰ ਦਾ ਐਟਲਾਂਟਾ, ਜਿਉਰਜ਼ੀਆ ਵਿਚਲਾ ਘਰ ਉਨ੍ਹਾਂ ਦੇ ਗੁਜਰਾਤ, ਭਾਰਤ ਵਿਚਲੇ ਘਰ ਤੋਂ 13,000 ਮੀਲ ਦੂਰ ਹੈ, ਪਿੱਛੇ ਗੁਜਰਾਤ ਵਿੱਚ ਉਨ੍ਹਾਂ ਦੇ ਚਾਚੇ ਤਾਇਆਂ ਦੇ ਪਰਿਵਾਰ ਰਹਿੰਦੇ ਹਨ।
ਸਮੀਰ ਜਿਨ੍ਹਾਂ ਦਾ ਨਾਮ ਪਰਿਵਾਰਕ ਨਿੱਜਤਾ ਬਰਕਰਾਰ ਰੱਖਣ ਲਈ ਬਦਲਿਆ ਗਿਆ ਹੈ, ਕਹਿੰਦੇ ਹਨ ਕਿ ਮਹਾਮਾਰੀ ਦੇ ਫ਼ੈਲਾਅ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।
ਉਨ੍ਹਾਂ ਦੀ ਪਤਨੀ ਦੇ ਚਾਚਾ ਹਾਲੇ 60 ਸਾਲਾਂ ਦੇ ਹੋਏ ਹੀ ਹਨ, ਅਤੇ ਆਪਣੇ ਬੇਟੇ ਕੋਲ ਰਹਿਣ ਲੱਗੇ ਹਨ, ਆਪਣੇ ਬੇਟੇ ਦੀ ਪਤਨੀ ਦੀ ਗਰਭਅਵਸਥਾ ਵਿੱਚ ਮਦਦ ਕਰਨ ਲਈ।
ਸਮੀਰ ਕਹਿੰਦੇ ਹਨ, "ਸਾਰੇ ਪਰਿਵਾਰ ਨੂੰ ਕੋਰੋਨਾ ਹੋ ਗਿਆ ਇਸ ਦੇ ਬਾਵਜੂਦ ਕਿ ਉਨ੍ਹਾਂ ਸਭ ਨੇ ਵੈਕਸੀਨ ਦਾ ਘੱਟੋ ਘੱਟ ਇੱਕ ਟੀਕਾ ਲਗਵਾ ਵੀ ਲਿਆ ਸੀ।"
ਪ੍ਰਣਾਲੀ ਦੇ ਦਬਾਅ ਬਾਰੇ ਜਾਣਦਿਆਂ ਪਰਿਵਾਰ ਨੇ ਜਦੋਂ ਤੱਕ ਹੋ ਸਕਿਆ ਹਸਪਤਾਲ ਜਾਣ ਨੂੰ ਟਾਲਿਆ।
ਪਰ ਆਖ਼ਰਕਾਰ ਚਾਚਾ ਉਨ੍ਹਾਂ ਦੀ ਪਤਨੀ ਅਤੇ ਗਰਭਵਤੀ ਨੂੰਹ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪਈ, ਤੇ ਤਿੰਨੋਂ ਤਿੰਨ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਹੋਏ।
ਸਮੀਰ ਕਹਿੰਦੇ ਹਨ, " ਇਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ।"
ਉਨ੍ਹਾਂ ਦੀ ਪਤਨੀ ਦੇ ਚਾਚਾ ਦੀ ਅਪ੍ਰੈਲ ਦੇ ਅਖ਼ੀਰ ਵਿੱਚ ਮੌਤ ਹੋ ਗਈ। ਪਿਛਲੇ ਵੀਰਵਾਰ, ਨੂੰਹ ਜੋ, ਸੱਤ ਮਹੀਨਿਆਂ ਦੀ ਗਰਭਵਤੀ ਸੀ ਅਤੇ ਹਾਲੇ ਆਪਣੇ ਉਮਰ ਦੇ ਵੀਹਵਿਆਂ ਵਿੱਚ ਸੀ ਦੀ ਮੌਤ ਹੋ ਗਈ।
ਉਹ ਕਹਿੰਦੇ ਹਨ ਕਿ ਡਾਕਟਰ ਮਾਂ ਅਤੇ ਬੱਚੇ ਦੋਵਾਂ ਨੂੰ ਬਚਾਉਣਾ ਚਾਹੁੰਦੇ ਸਨ ਜਿਸ ਨੇ ਇਹ ਗੁੰਝਲਾਦਰ ਕਰ ਦਿੱਤਾ ਕਿ ਉਹ ਕਿਹੜੀਆਂ ਦਵਾਈਆਂ ਲਵੇ।
ਸਮੀਰ ਨੇ ਕਿਹਾ, "ਇਥੇ ਅਮਰੀਕਾ ਵਿੱਚ ਬੈਠਿਆਂ ਅਸੀਂ, ਆਪਣੇ ਭਾਰਤ ਵਿੱਚਲੇ ਸੰਪਰਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਵੈਂਟੀਲੇਟਰ, ਆਕਸੀਜਨ ਅਤੇ ਦਵਾਈਆਂ ਵਾਲੇ ਆਈਸੀਯੂ ਬੈੱਡ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਸਾਰੀਆਂ ਕੋਸ਼ਿਸ਼ਾਂ ਦਾ ਪੱਧਰ ਵੱਖ ਵੱਖ ਰਿਹਾ।"
ਉਨ੍ਹਾਂ ਨੇ ਦੱਸਿਆਂ ਕਿਵੇਂ ਉਹ ਕੋਵਿਡ ਦਵਾਈਆਂ ਖ਼ਰੀਦਣ ਲਈ ਇੱਕ ਤੋਂ ਦੂਜੇ ਬਰੋਕਰ ਤੱਕ ਗਏ। "ਅਸੀਂ ਆਖ਼ਰਕਾਰ ਮਸਕਟ ਤੋਂ ਦਵਾਈਆਂ ਦਾ ਪ੍ਰਬੰਧ ਕਰਕੇ ਭਾਰਤ ਭੇਜਣ ਵਾਲੇ ਸੀ, ਜਦੋਂ ਅਸੀਂ ਨੂੰਹ ਦੇ ਗੁਜ਼ਰ ਜਾਣ ਬਾਰੇ ਸੁਣਿਆ।"
ਉਨ੍ਹਾਂ ਦੀ ਪਤਨੀ ਦੀ ਚਾਚੀ ਹਾਲੇ ਵੀ ਇੰਟੈਂਸਿਵ ਕੇਅਰ ਵਿੱਚ ਹੈ, ਪਰ ਸੁਧਾਰ ਹੋ ਰਿਹਾ ਹੈ। ਸਮੀਰ ਕਹਿੰਦੇ ਹਨ, "ਸਾਰਾ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਇਹ ਖ਼ਾਸ ਤੌਰ ''ਤੇ ਦਿਲ ਤੋੜਨ ਵਾਲਾ ਸੀ।"
ਦੂਰ ਬੈਠੇ ਉਹ ਅਤੇ ਉਨ੍ਹਾਂ ਦੀ ਪਤਨੀ ਲਗਾਤਾਰ ਆਪਣੇ ਪਿਆਰਿਆਂ ਦੀ ਸੁਰੱਖਿਆ ਲਈ ਅਰਦਾਸ ਕਰਦੇ ਰਹਿੰਦੇ ਹਨ।
ਸੰਯੁਕਤ ਰਾਸ਼ਟਰ ਮੁਤਾਬਕ ਭਾਰਤੀ ਦੁਨੀਆਂ ਵਿੱਚ ਸਭ ਤੋਂ ਵੱਧ ਪਰਵਾਸ ਕਰਨ ਵਾਲੀ ਇੱਕੋ ਇੱਕ ਸਭ ਤੋਂ ਵੱਡੀ ਜਨਸੰਖਿਆ ਹੈ, ਇੱਕ ਅੰਦਾਜੇ ਮੁਤਾਬਕ, 1.8 ਕਰੋੜ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ।
ਸਾਲ 2019 ਦੇ ਸੈਂਸਸ ਬਿਊਰੋ ਦੇ ਅੰਦਾਜ਼ੇ ਮੁਤਾਬਕ ਭਾਰਤੀ ਅਮਰੀਕਨਾਂ ਦੀ ਜਨਸੰਖਿਆ 46 ਲੱਖ ਹੈ ਅਤੇ ਕੌਮੀ ਇਮੀਗਰੇਸ਼ਨ ਗਰੁੱਪ ਵਿੱਚ ਭਾਰਤੀ ਦੇਸ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ।
ਸਰਹੱਦ ਤੋਂ ਪਾਰ ਕਨੇਡਾ ਵਿੱਚ 700,000 ਪਰਵਾਸੀ ਭਾਰਤੀਆਂ ਦਾ ਘਰ ਹੈ ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
''ਇਹ ਇੱਕ ਐਮਰਜੈਂਸੀ ਹੈ, ਇਹ ਹੈ ਜਿਥੇ ਮੈਨੂੰ ਹੋਣ ਦੀ ਲੋੜ ਹੈ''
ਬਹੁਤ ਸਾਰਿਆਂ ਲਈ ਪਿਛਲੇ ਕੁਝ ਹਫ਼ਤੇ ਸਭ ਤੋਂ ਬੁਰੇ ਹਾਲਾਤ ਦੀ ਅਮੁੱਕ ਸੋਚ ਵਾਲੇ ਰਹੇ, ਡਰਾਉਣੇ ਕਿਆਸਿਆਂ ਵਾਲੇ ਕਿ ਜੇ ਕਿਤੇ ਕੁਝ ਹੋ ਗਿਆ।
29 ਸਾਲਾ ਭਾਰਤੀ ਨਾਗਰਿਕ, ਨਿਊ ਯਾਰਕ ਦੀ ਜਰਸੀ ਸਿਟੀ ਵਿੱਚ ਕੰਮ ਕਰਦੇ ਹਨ, ਕਾਫ਼ੀ ਭਾਗਾਂਵਾਲੇ ਹਨ ਕਿ ਉਹ ਯਾਤਰਾਵਾਂ ''ਤੇ ਪਾਬੰਦੀਆਂ ਲੱਗਣ ਤੋਂ ਪਹਿਲਾਂ ਆਪਣੇ ਘਰ ਹੈਦਰਾਬਾਦ ਜਾ ਸਕੇ।
ਅਪ੍ਰੈਲ ਦੇ ਅੱਧ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਅਤੇ ਭੈਣ ਸਾਰੇ ਵਾਇਰਸ ਦੀ ਚਪੇਟ ਵਿੱਚ ਆ ਗਏ। ਪੂਜਾ ਜਿਨ੍ਹਾਂ ਦਾ ਨਾਮ ਇਸ ਕਹਾਣੀ ਵਿੱਚ ਬਦਲਿਆ ਗਿਆ ਹੈ ਕਹਿੰਦੇ ਹਨ, "ਮੈਂ ਜੋਖ਼ਮ ਨਹੀਂ ਸੀ ਚੁੱਕਣਾ ਚਾਹੁੰਦੀ।"
ਪੂਜਾ ਕਹਿੰਦੇ ਹਨ, "ਮੈਂ ਉਨ੍ਹਾਂ ਲੋਕਾਂ ਬਾਰੇ ਸੁਣਿਆ ਸੀ ਜੋ ਉਥੇ ਨਹੀਂ ਸਨ ਜਾ ਸਕੇ, ਸਭ ਤੋਂ ਮਾੜੇ ਹਾਲਾਤ ਦੀਆਂ ਵਿਨਾਸ਼ਕਾਰੀ ਕਹਾਣੀਆਂ, ਜਦੋਂ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਗਵਾ ਦਿੱਤੇ ਅਤੇ ਟਰੈਵਲ ਬੈਨ ਦੇ ਚਲਦਿਆਂ ਇਥੇ ਫ਼ਸ ਗਏ।"
ਪੂਜਾ ਕਹਿੰਦੇ ਹਨ ਉਹ ਖ਼ੁਸ਼ਕਿਸਤਮ ਹਨ ਉਹ ਇੱਕ ਉਡਾਨ ਲੈ ਸਕੇ ਜਦੋਂ ਹੀ ਉਨ੍ਹਾਂ ਨੂੰ ਕੋਰੋਨਾ ਟੈਸਟ ਨੈਗੇਟਿਵ ਹੋਣ ਦੀ ਰਿਪੋਰਟ ਮਿਲੀ।
ਉਨ੍ਹਾਂ ਕਿਹਾ, "ਹੋਰ ਕਿਸੇ ਵੀ ਸੰਭਾਵਿਤ ਨਤੀਜੇ ਬਾਰੇ ਸੋਚਣ ਦਾ ਸਮਾਂ ਨਹੀਂ ਸੀ, ਨੌਕਰੀ ਗਵਾਉਣਾ, ਵੀਜ਼ਾ, ਵਿਦੇਸ਼ ਵਿੱਚ ਫ਼ਸ ਜਾਣਾ। ਮੇਰੇ ਲਈ ਜੋ ਚੀਜ਼ ਸੀ, ਇਹ ਐਮਰਜੈਂਸੀ ਹੈ ਅਤੇ ਘਰ ਉਹ ਜਗ੍ਹਾ ਹੈ ਜਿਥੇ ਮੈਨੂੰ ਹੋਣ ਦੀ ਲੋੜ ਹੈ। ਜੇ ਮੈਂ ਉਸ ਸਮੇਂ ਆਪਣਾ ਵਰਕ ਵੀਜ਼ਾ ਗਵਾ ਦਿੰਦੀ ਤਾਂ ਜੋ ਹੁੰਦਾ, ਸੋ ਹੁੰਦਾ। ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੀ।"
ਪੂਜਾ ਦੋ ਹਫ਼ਤਿਆਂ ਤੱਕ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਯੋਗ ਸਨ-ਕੰਮਕਾਜ ਚਲਾਉਣਾ, ਡਾਕਟਰ ਦੇ ਜਾਣਾ, ਖਾਣਾ ਪਕਾਉਣਾ, ਸਫ਼ਾਈ ਅਤੇ ਜਦੋਂ ਉਨ੍ਹਾਂ ਦੇ ਪਿਤਾ ਦਾ ਬੁਖ਼ਾਰ 10 ਦਿਨਾਂ ਤੱਕ ਨਾ ਉੱਤਰਿਆ ਤਾਂ ਦਵਾਈਆਂ ਅਤੇ ਡਾਕਟਰ ਲੱਭਣਾ। ਆਖ਼ਰਕਰ ਉਨ੍ਹਾਂ ਦਾ ਪਰਿਵਾਰ ਠੀਕ ਹੋਇਆ ਅਤੇ ਬਾਇਡਨ ਵਲੋਂ ਟਰੈਵਲ ਬੈਨ ਲਾਗੂ ਕਰਨ ਤੋਂ ਮਹਿਜ਼ ਕੁਝ ਦਿਨ ਪਹਿਲਾਂ ਉਹ ਅਮਰੀਕਾ ਵਾਪਸ ਆ ਗਏ।
ਹੁਣ ਨਿਊ ਜਰਸੀ ਵਿੱਚ ਇਹ ਟਰੈਵਲ ਨਿਯਮ, ਉਨ੍ਹਾਂ ਦੇ ਭਾਈਚਾਰੇ ਵਿੱਚ ਤਣਾਅ ''ਚ ਵਾਧਾ ਕਰ ਰਹੇ ਹਨ।
ਉਹ ਕਹਿੰਦੇ ਹਨ, "ਹਰ ਕੋਈ ਜੋ ਵੀਜ਼ਾ ਲੈ ਕੇ ਇਥੇ ਹੈ, ਜੇ ਉਹ ਚਾਹੁਣ ਵੀ ਤਾਂ ਵੀ, ਪਾਬੰਦੀਆਂ ਕਾਰਨ ਉਹ ਜਾਣ ਬਾਰੇ ਸੋਚ ਨਹੀਂ ਸਕਦੇ। ਅਸੀਂ ਕੀ ਕਰਾਂਗੇ ਜੇ ਸਾਡੇ ਮਾਪਿਆਂ ਨੂੰ ਕੁਝ ਹੋ ਗਿਆ? ਸਾਡੇ ਕੋਲ ਕੋਈ ਬਦਲ ਨਹੀਂ ਹੈ। ਸਾਡੇ ਵਿੱਚੋਂ ਕੋਈ ਵੀ ਜਾ ਨਹੀਂ ਸਕਦਾ।"
ਪੂਜਾ ਪਰਵਾਸੀਆਂ ਬਾਰੇ ਕਹਿੰਦੇ ਹਨ, "ਸਾਡਾ ਇੱਕ ਹਿੱਸਾ ਹਮੇਸ਼ਾਂ ਪਿੱਛੇ ਘਰ ਵਿੱਚ ਅਟਕਿਆ ਰਹਿੰਦਾ ਹੈ। ਦੂਰ ਤੋਂ ਸੋਸ਼ਲ ਮੀਡੀਆ ''ਤੇ ਦੋਸਤਾਂ ਨੂੰ ਐਂਬੂਲੈਂਸ, ਆਕਸੀਜਨ ਅਤੇ ਸਿਹਤ ਸੰਭਾਲ ਲਈ ਮੰਗਦਿਆਂ ਦੇਖਣਾ, ਜ਼ਰਨਾ ਇੱਕ ਔਖਾ ਭਾਵਨਾਤਕਮ ਤਣਾਅ ਹੈ।"
ਕਈ ਵਾਰ, ਸੋਸ਼ਲ ਮੀਡੀਆ ਫ਼ਾਸਲੇ ਨੂੰ ਕੁਝ ਘੱਟ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।
ਭਾਰਤੀ ਅਮਰੀਕੀਆਂ ਦਾ ਸੋਸ਼ਲ ਮੀਡੀਆ ''ਤੇ ਨੈੱਟਵਰਕ, ਆਈਸੀਯੂ ਬੈੱਡ ਹਾਸਲ ਕਰਨ ਵਿੱਚ ਅਤੇ ਰਾਸ਼ਨ ਮੁਹੱਈਆ ਕਰਵਾਉਣ, ਮਹਾਂਮਾਰੀ ਦੇ ਫ਼ੈਲਾਅ, ਵੈਕਸੀਨ ਦੀ ਉਪਲੱਬਧਤਾ ਬਾਰੇ ਜਾਣਕਾਰੀ ਦੇਣ ਅਤੇ ਵੱਡੀਆਂ ਤੋਂ ਲੈ ਕੇ ਛੋਟੀਆਂ ਸੰਸਥਾਵਾਂ ਜ਼ਰੀਏ ਪੈਸੇ ਇਕੱਠੇ ਕਰਨ ਦਾ ਪ੍ਰਬੰਧ ਕਰ ਰਿਹਾ ਹੈ।
23 ਅਪ੍ਰੈਲ ਨੂੰ ਆਕਸੀਜਨ ਦੀ ਸਪਲਾਈ ਲਈ ਸ਼ੁਰੂ ਕੀਤੇ ਗਏ ਇੱਕ ਫ਼ੇਸਬੁੱਕ ਫ਼ੰਡ ਰੇਜ਼ਰ ਨੇ ਕਰੀਬ ਇੱਕ ਲੱਖ ਦਾਨੀਆਂ ਤੋਂ 75 ਲੱਖ ਅਮਰੀਕਨ ਡਾਲਰ ਇਕੱਠੇ ਕੀਤੇ। ਇੱਕ ਗੂਗਲ ਸਪ੍ਰੈਡਸ਼ੀਟ ਜਿਸ ਵਿੱਚ ਫ਼ੰਡ ਰੇਜ਼ਰਜ਼ ਹਨ ਅਤੇ ਮੁਨਾਫ਼ਾ ਸਮੂਹ ਨਹੀਂ ਹਨ ਵਿਦੇਸ਼ੀ ਦਾਨੀਆਂ ਤੋਂ ਪੈਸੇ ਲੈ ਰਹੀ ਹੈ ਤੇ ਦਾਨ ਕਰਨ ਬਹੁਤ ਲੋਕ ਹਨ, ਕਈ ਵਾਰ ਇਸਦਾ ਪੇਜ਼ ਲੋਡ ਹੋਣ ਨੂੰ ਇੱਕ ਮਿੰਟ ਵੀ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ
- ਪੀਐਮ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ ਮੰਗਵਾਏ ਗਏ, ਕਿੰਨ੍ਹੇ ਆਏ ਤੇ ਕਿੰਨੇ ਕਾਰਗਰ
- ਕੀ ਨਿੰਬੂ, ਕਪੂਰ, ਨੈਬੁਲਾਇਜ਼ਰ ਵਰਗੇ ਨੁਸਖ਼ਿਆਂ ਨਾਲ ਵੱਧਦਾ ਹੈ ਆਕਸੀਜਨ ਲੈਵਲ
- ਕੀ ਮਾਹਵਾਰੀ ਦੌਰਾਨ ਕੋਵਿਡ ਵੈਕਸੀਨ ਲੈਣਾ ਸੁਰੱਖਿਅਤ ਹੈ
''ਤੁਸੀਂ ਹਮੇਸ਼ਾਂ ਹੋਰ ਕਰਨਾ ਚਾਹੁੰਦੇ ਹੋ''
28 ਸਾਲਾ ਰੈਜ਼ੀਡੈਂਟ ਫ਼ਾਇਜ਼ੀਸ਼ੀਅਨ, ਰੁਚਿਕਾ ਤਲਵਾੜ ਇੱਕ ਸਾਂਝੀ ਕੋਸ਼ਿਸ਼ ਦਾ ਹਿੱਸਾ ਹਨ, ਉਨ੍ਹਾਂ ਦੀ ਪਿਛੋਕੜ ਅਮਰੀਕਾ ਵਿੱਚ ਪੇਨੇਸੇਲਵੀਨੀਆਂ ਅਤੇ ਭਾਰਤ ਵਿੱਚ ਨਵੀਂ ਦਿੱਲੀ ਨਾਲ ਸਬੰਧਤ ਹੈ।
ਤਲਵਾੜ ਕਹਿੰਦੇ ਹਨ, "ਸਾਨੂੰ ਵੀ ਕਿਸੇ ਹੋਰ ਦੀ ਤਰ੍ਹਾਂ ਫ਼ੋਨ ਆਉਂਦੇ ਹਨ, ਹਰ ਘੰਟੇ ਕੋਈ ਜੋ ਘਰ ਵਿੱਚ ਆਕਸੀਜਨ ਤੋਂ ਬਿਨਾ ਘਰ ਵਿੱਚ ਫ਼ਸਿਆ ਹੈ ਜਾਂ ਕੋਈ ਹੋਰ ਜੋ ਦੇਖਭਾਲ ਨਹੀਂ ਹਾਸਲ ਕਰ ਰਿਹਾ ਜਾਂ ਕਿਸੇ ਬਾਰੇ ਜੋ ਮਰ ਗਿਆ।"
ਜਿਵੇਂ ਭਾਰਤ ਵਿੱਚ ਸਥਿਤੀ ਲਗਾਤਾਰ ਬਦਤਰ ਹੋਈ , ਤਲਵਾੜ ਤੇ ਉਨ੍ਹਾਂ ਦੀ ਮਾਂ ਨੇ ਮਾਂ ਦੇ ਪੁਰਾਣੇ ਮੈਡੀਕਲ ਸਕੂਲ ਦੇ ਸਹਿਪਾਠੀਆਂ ਨਾਲ ਰਾਬਤਾ ਕੀਤਾ ਅਤੇ ਦਿੱਲੀ ਵਿੱਚ ਆਕਸੀਜਨ ਡਰਾਈਵ ਸ਼ੁਰੂ ਕਰਕੇ ਜ਼ਮੀਨੀ ਪੱਧਰ ''ਤੇ ਕੰਮ ਕਰਨਾ ਸ਼ੁਰੂ ਕੀਤਾ।
ਇਹ ਸਭ ਇੱਕ ਈਮੇਲ ਨਾਲ ਸ਼ੁਰੂ ਹੋਇਆ ਜਿਹੜੀ ਤਲਵਾੜ ਨੇ ਸਿਰਫ਼ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਫ਼ੰਡ ਇਕੱਤਰ ਕਰਨ ਲਈ ਪਾਈ ਸੀ, ਪਰ ਜਦੋਂ ਕਿਸੇ ਨੇ ਉਨ੍ਹਾਂ ਦਾ ਸਨੇਹਾ ਇੰਸਟਾਗ੍ਰਾਮ ''ਤੇ ਪਾਇਆ, ਫੰਡਰੇਜ਼ਕਰ ਵਾਇਰਲ ਹੋ ਗਿਆ। ਉਨ੍ਹਾਂ ਨੇ ਉਸ ਤੋਂ ਬਾਅਦ ਜਲਦ ਹੀ 10 ਹਜ਼ਾਰ ਅਮਰੀਕੀ ਡਾਲਰ ਇਕੱਠੇ ਕੀਤੇ।
ਉਹ ਕਹਿੰਦੇ ਹਨ, ਹੁਣ ਵੀ ਉਨ੍ਹਾਂ ਦਾ ਇਨਬਾਕਸ ਹਜ਼ਾਰਾਂ ਪੁੱਛਗਿਛਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਦਾ ਵੇਨਮੋ ਜਲਦ ਹੀ ਦਾਨ ਨਾਲ ਭਰ ਗਿਆ, ਕੁਝ ਵੱਡੇ ਦਾਨ ਤਾਂ ਕੁਝ ਛੋਟੇ।
ਜਿਵੇਂ ਇਸ ਹਫ਼ਤੇ, GoFundMe ਮੁਹਿੰਮ ਨਾਲ ਮਿਲਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਟੀਮ ਦੇ ਹੋਰ ਵਲੰਟੀਅਰਾਂ ਦੀ ਪਹੁੰਚ ਦੇ ਚਲਦਿਆਂ ਉਨ੍ਹਾਂ ਨੇ ਬਾਹਰਲੇ ਦਾਨੀਆਂ ਤੋਂ 90,000 ਅਮਰੀਕੀ ਡਾਲਰ ਇਕੱਠੇ ਕੀਤੇ।
ਤਲਵਾੜ ਦੱਸਦੇ ਹਨ ਕਿ ਐਤਵਾਰ ਨੂੰ ਦੋ ਸੌ ਆਕਸੀਜਨ ਕੰਸਨਟ੍ਰੇਟਰਜ਼ ਨੂੰ ਭਾਰਤ ਦੇ ਪੰਜ ਸ਼ਹਿਰਾਂ ਵਿੱਚ ਭੇਜਿਆ ਗਿਆ।

ਉਨ੍ਹਾਂ ਕਿਹਾ ਕਿ ਫ਼ਿਲਾਡੈਲਫ਼ੀਆ ਵਿੱਚਲੇ ਆਪਣੇ ਘਰ ਤੋਂ ਮੁਸ਼ਕਿਲ ਨੂੰ ਫ਼ੈਲਦਿਆਂ ਦੇਖਣਾ ਕਈ ਤਰੀਕਿਆਂ ਨਾਲ ਵਿਰੋਧ ਭਰਿਆ ਹੈ।
ਇੱਕ ਡਾਕਟਰ ਵਜੋਂ ਉਨ੍ਹਾਂ ਨੇ ਸਾਲ 2020 ਦੀ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਮਰੀਜਾਂ ਦੀ ਦੇਖਭਾਲ ਵਿੱਚ ਮਦਦ ਕੀਤੀ। ਉਹ ਕਹਿੰਦੇ ਹਨ, "ਇਥੇ ਅਮਰੀਕਾ ਵਿੱਚ ਬਹੁਤ ਜ਼ਿਆਦਾ ਆਸ ਅਤੇ ਰਾਹਤ ਮੁਹੱਈਆ ਕਰਵਾਈ ਜਾਂਦੀ ਹੈ, ਪਰ ਘਰ ਨੂੰ (ਭਾਰਤ ਨੂੰ) ਦੇਖਣ ''ਤੇ ਤਕਲੀਫ਼ ਹੁੰਦੀ ਹੈ ਅਤੇ ਦੇਖਣਾ ਕਿ ਕਿਵੇਂ ਉਥੇ ਲੋਕ ਤਕਲੀਫ਼ ਜ਼ਰ ਹਨ ਹਨ।"
https://www.instagram.com/p/COXqONLlRrK/?utm_source=ig_web_copy_link
ਉਨ੍ਹਾਂ ਦੇ ਮੰਗੇਤਰ ਨੇ ਭਾਰਤ ਵਿੱਚ ਹੋਏ ਤਾਜ਼ਾ ਕੋਰੋਨਾ ਫ਼ੈਲਾਅ ਦੇ ਚਲਦਿਆਂ ਆਪਣੇ ਤਿੰਨ ਰਿਸ਼ਤੇਦਾਰ ਗਵਾ ਦਿੱਤੇ। ਤਲਵਾੜ ਦੇ ਕਈ ਅੰਕਲ, ਅੰਟੀਆਂ, ਚਾਚੇ ਤਾਇਆਂ ਦੇ ਬੱਚੇ ਬੀਮਾਰ ਘਰਾਂ ਵਿੱਚ ਪਏ ਹਨ, ਉਨ੍ਹਾਂ ਨੂੰ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਮਿਲ ਰਹੀ।
ਉਹ ਅੱਗੇ ਕਹਿੰਦੇ ਹਨ ਕਿ ਇਹ ਦੇਖਣਾ ਵੀ ਨਿਰਾਸ਼ਾਜਨਕ ਹੈ ਕਿ ਕਿਵੇਂ ਅਮਰੀਕਾ ਵਿੱਚ ਵੈਕਸੀਨ ਦੀ ਬਹੁਤਾਤ ਹੈ ਅਤੇ ਭਾਰਤ ਵਿੱਚ ਸਪਲਾਈ ਦੀ ਘਾਟ ਹੈ।
"ਇਹ ਤਕਲੀਫ਼ਦੇਹ ਹੈ ਤੇ ਤੁਸੀਂ ਹਮੇਸ਼ਾਂ ਚਹੁੰਦੇ ਹੋ ਤੁਸੀਂ ਹੋਰ ਕਰ ਸਕਦੇ ਹੋਵੋ।"
''ਮੇਰੇ ਪਿਤਾ ਨਹੀਂ ਰਹੇ''
ਗੁਆਂਢੀ ਕਨੇਡਾ ਵਿੱਚ, ਭਾਰਤੀ ਪਰਵਾਸੀ ਵੀ ਕੁਝ ਅਜਿਹੇ ਹੀ ਔਖੇ ਵਿਕਲਪਾਂ ਦਾ ਸਾਹਮਣਾ ਕਰ ਰਹੇ ਹਨ। ਅਸ਼ਵਨੀ ਅਗਰਵਾਲ ਮੀਡੀਆ ਸੇਲਜ਼ ਅਤੇ ਮੋਰਟਗੇਜ਼ ਦੇਣ ਦਾ ਕੰਮ ਕਰਦੇ ਹਨ, ਪਰ ਇੰਨਾਂ ਦਿਨਾਂ ਵਿੱਚ ਉਹ ਆਪਣੇ ਕੰਮ ਦੀ ਬਜਾਇ ਲੋੜਵੰਦ ਭਾਰਤੀਆਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੇ ਹਨ।
ਮਾਈ ਇੰਡੀਅਨਜ਼ ਇਨ ਕਨੇਡਾ ਔਸੋਸੀਏਸ਼ਨ ਜ਼ਰੀਏ ਉਨ੍ਹਾਂ ਨੇ 125 ਵਿਦੇਸ਼ ਚ ਰਹਿੰਦੇ ਪਰਿਵਾਰਾਂ ਨਾਲ ਇੱਕ ਸੰਸਥਾ ਦੀ ਸਹਿ-ਸਥਾਪਨਾ ਕੀਤੀ। ਮੌਜੂਦਾ ਸਮੇਂ ਵਿੱਚ ਅਗਰਵਾਲ ਦਿੱਲੀ ਅਤੇ ਚੰਡੀਗੜ੍ਹ ਵਾਸੀਆਂ ਲਈ 100 ਮੁੜ-ਵਰਤੋਂ ਵਾਲੇ ਆਕਸੀਜਨ ਸਿਲੰਡਰ, ਦਵਾਈਆਂ ਅਤੇ ਰਾਸ਼ਨ ਖ਼ਰੀਦਣ ਲਈ ਪੈਸੇ ਇਕੱਠੇ ਕਰ ਰਹੇ ਹਨ।
ਉਹ ਯਾਦ ਕਰਦੇ ਹਨ, "ਇੱਕ ਦਿਨ ਪਹਿਲਾਂ ਟੋਰਾਂਟੋ ਤੋਂ ਇੱਕ ਲੜਕੇ ਨੇ ਮੈਨੂੰ ਟੈਲੀਫ਼ੋਨ ਕੀਤਾ ਇਹ ਕਹਿਣ ਲਈ ਕਿ ਉਸ ਦੇ ਮਾਤਾ ਪਿਤਾ ਚੰਡੀਗੜ੍ਹ ਵਿੱਚ ਕੋਵਿਡ ਤੋਂ ਪੀੜਤ ਹਨ, ਅਤੇ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਰਿਹਾ।"

ਉਸ ਵਿਅਕਤੀ ਨੇ ਅਗਰਵਾਲ ਤੱਕ ਮਦਦ ਲਈ ਪਹੁੰਚ ਕੀਤੀ।
ਅਗਰਵਾਲ ਦੱਸਦੇ ਹਨ, "ਜਦੋਂ ਅਸੀਂ ਉਨ੍ਹਾਂ ਲਈ ਇਹ ਹਾਸਲ ਕਰ ਲਈ, ਮੈਂ ਉਸ ਨੂੰ ਮੁੜ ਟੈਲੀਫ਼ੋਨ ਕੀਤਾ ਅਤੇ ਉਸ ਨੇ ਕਿਹਾ, ''ਮੇਰੇ ਪਿਤਾ ਨਹੀਂ ਰਹੇ'' ਮੈਂ ਤੁਹਾਨੂੰ ਦਸ ਨਹੀਂ ਸਕਦਾ ਮੇਰੇ ਦਿਲ ''ਤੇ ਕੀ ਬੀਤੀ।
ਅਮਰੀਕਾ ਵਿੱਚ ਵੱਧ ਰਿਹਾ ਆਸ਼ਾਵਾਦ ਭਾਰਤ ਦੀ ਵਿਗੜਦੀ ਸਥਿਤੀ ਦੇ ਬਿਲਕੁਲ ਉੱਲਟ ਹੈ।
ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪਰਿਵਾਰ ਆਪਣੇ ਆਪ ਨੂੰ ਇੱਕ ਵੱਖਰੀ ਵੰਡੀ ਹੋਈ ਸਕਰੀਨ ਜ਼ਰੀਏ ਵੇਖ ਰਹੇ ਹਨ, ਅਮਰੀਕਾ ਵਿੱਚ ਉਨ੍ਹਾਂ ਦੀ ਜ਼ਿੰਦਗੀ ਹੌਲੀ ਰਫ਼ਤਾਰ ਨਾਲ ਆਮ ਵਰਗੀ ਹੋਣ ਦੀ ਸ਼ੁਰੂਆਤ ਕਰ ਰਹੀ ਹੈ ਤੇ ਭਾਰਤ ਵਿੱਚ ਤਾਲਾਬੰਦੀ ਅਤੇ ਨੁਕਸਾਨ ਦੀ ਕਹਾਣੀਆਂ ਉਨ੍ਹਾਂ ਦੇ ਸੋਸ਼ਲ ਮੀਡੀਆ ਨੂੰ ਭਰਦੀਆਂ ਹਨ।
ਮੰਦਰ ਅਤੇ ਸਭਿਆਚਾਰਕ ਸੰਸਥਾਵਾਂ ਤੇ ਭਾਰਤੀ ਅਮਰੀਕਨ ਭਾਈਚਾਰੇ ਦੋ ਹੋਰ ਧੰਮ੍ਹ ਉਨ੍ਹਾਂ ਦਾ ਹੋਸਲਾ ਬਣਾਈ ਰੱਖਣ ਲਈ ਕੰਮ ਕਰ ਰਹੇ ਹਨ, ਸਮਾਗਮਾਂ ਤੇ ਫ਼ੰਡ ਇਕੱਠੇ ਕਰਨ ਵਾਲੀਆਂ ਮੁਹਿੰਮਾ ਦੀ ਮਦਦ ਨਾਲ ਪਰ ਦੋਵਾਂ ਦੇਸਾਂ ਵਿੱਚਲਾ ਵਖਰੇਵਾਂ ਧਿਆਨ ਦਦਾ ਕੇਂਦਰ ਰਹਿੰਦਾ ਹੈ।
''ਲੋਕਾਂ ਦੇ ਇਕੱਠੇ ਹੋਣ ਵਿੱਚ ਤਾਕਤ ਹੈ''
ਇਸ ਸਾਲ ਨਿਮਰਤਾ ਨਾਰੰਗ ਨੇ ਪਹਿਲੀ ਵਾਰ ਜ਼ੂਮ ਸਸਕਾਰ ਵਿੱਚ ਸ਼ਾਮਲ ਹੋਏ।
ਉਹ ਕਹਿੰਦੇ ਹਨ, "ਇਹ ਇੱਕ ਅਜੀਬ ਭਾਵਨਾ ਹੈ ਦੁਨੀਆਂ ਦੇ ਦੂਜੇ ਪਾਸੇ ਬੈਠਿਆਂ, ਸਕਰੀਨ ''ਤੇ ਇੱਕ ਸਸਕਾਰ ਹੁੰਦਿਆ ਦੇਖਣਾ, ਆਪਣੇ ਪਰਿਵਾਰਕ ਮੈਂਬਰਾਂ ਨੂੰ ਰੋਂਦਿਆਂ, ਇੱਕ ਦੂਜੇ ਨੂੰ ਜੱਫ਼ੀ ਪੌਂਦਿਆ ਅਤੇ ਇੱਕ ਦੂਜੇ ਲਈ ਖੜੇ ਦੇਖਣਾ। ਤੇ ਤੁਸੀਂ ਇੰਨੇ ਨਾਰਸ਼ ਹੋ, ਤੁਸੀਂ ਉਨ੍ਹਾਂ ਨੂੰ ਇੱਕ ਸਕਰੀਨ ਜ਼ਰੀਏ ਦੇਖ ਰਹੇ ਹੋ। ਇਸ ਨੂੰ ਯਾਦ ਕਰਨਾ ਵੀ ਕੰਬਾਉਣ ਵਾਲਾ ਹੈ।"
26 ਸਾਲਾ ਪਿਛਲੇ ਦੋ ਸਾਲਾਂ ਤੋਂ ਲਾਸ ਏਂਜਲਸ ਵਿੱਚ ਕੰਮ ਕਰ ਰਹੇ ਹਨ ਅਤੇ ਪਿਛਲੇ ਛੇ ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਜਦੋਂ ਉਨ੍ਹਾਂ ਦੇ ਚਾਚਾ ਤੇ ਚਾਚੀ-ਦਾਦੀ ਕੋਵਿਡ ਕਾਰਨ ਭਾਰਤ ਵਿੱਚ ਮਰੇ ਤਾਂ ਉਨ੍ਹਾਂ ਲਈ ਯਾਤਰਾ ਕਰਨਾ ਅਸੰਭਵ ਸੀ।
ਪਿਛਲੇ ਸ਼ੁੱਕਰਵਾਰ, ਮਦਦ ਦੇ ਤਰੀਕੇ ਲੱਭਦਿਆਂ ਨਾਰੰਗ ਨੇ ਭਾਰਤ ਨੂੰ ਆਕਸੀਜਨ ਸਿਲੰਡਰ ਭੇਜਣ ਲਈ ਸੈਂਟਰ ਫ਼ਾਰ ਡਿਜ਼ੀਜ਼ ਡਾਇਨੈਮਿਕਸ, ਇਕਾਨੋਮਿਕਸ ਐਂਡ ਪਾਲਿਸੀ ਬਾਰੇ ਸੁਣਿਆ।

ਉਨ੍ਹਾਂ ਨੇ 50 ਅਮਰੀਕੀ ਡਾਲਰ ਰੱਖੇ, ਜਿਸ ਵਿੱਚ ਇੱਕ ਦੋਸਤ ਵੀ ਇੰਨੇ ਹੀ ਪੈਸੇ ਦਿੱਤੇ। ਉਹ ਕਹਿੰਦੇ ਹਨ, "ਅਸੀਂ ਸੋਚਿਆ, ਠੀਕ ਹੈ, ਕਿਉਂ ਨੂੰ ਅਸੀਂ ਇਸ ਨੂੰ ਆਪਣੇ ਇੰਸਟਾਗ੍ਰਾਮ ਜ਼ਰੀਏ ਬਸ ਦੁਗਣੇ ਕਰਨ ਦੀ ਕੋਸ਼ਿਸ਼ ਕਰੀਏ?"
ਇੱਕ ਸੌ ਡਾਲਰ ਐਤਵਾਰ ਸਵੇਰ ਤੱਕ 12,000 ਡਾਲਰਾਂ ਬਣ ਗਏ। ਬੁੱਧਵਾਰ ਤੱਕ ਇਹ ਕਰੀਬ 25,000 ਡਾਲਰ ਤੱਕ ਸਨ, ਇੱਕ ਹੋਰ ਗੁਪਤ ਦਾਨੀ ਨੇ ਇੰਨੇ ਹੀ ਦੇਣ ਦਾ ਵਾਅਦਾ ਕੀਤਾ ਹੈ।
ਉਹ ਕਹਿੰਦੇ ਹਨ, " ਮੈਂ ਬੇਵੱਸ ਮਹਿਸੂਸ ਕਰਦੀ ਹਾਂ। ਮੈਂ ਬਹੁਤ ਡਰਿਆ ਮਹਿਸੂਸ ਕਰਦੀ ਹਾਂ।"
"ਪਰ ਆਪਣੀ ਤਾਕਤ ਨੂੰ ਕੁਝ ਅਜਿਹੇ ਕੰਮ ਵਿੱ ਲਾਉਣਾ ਜਿਵੇਂ ਕਿ ਇਹ, ਫ਼ੰਡ ਇਕੱਠੇ ਕਰਨਾ, ਸਾਧਨ ਸਾਂਝੇ ਕਰਨਾ, ਆਪਣੇ ਆਪ ਨੂੰ ਵੱਧ ਉਸਾਰੂ ਕੰਮਾਂ ਵਿੱਚ ਲਗਾਉਣਾ, ਇਸ ਸਭ ਨੇ ਯਕੀਨਨ ਮਦਦ ਕੀਤੀ ਹੈ।"
ਨਾਰੰਗ ਕਹਿੰਦੇ ਹਨ, "ਚਾਹੇ ਉਨ੍ਹਾਂ ਦੇ ਕੁਝ ਅਮਰੀਕੀ ਦੋਸਤ, ਸੰਕਟ ਦੀ ਤੀਬਰਤਾ ਨੂੰ ਪੂਰ੍ਹੀ ਤਰ੍ਹਾਂ ਸਮਝ ਨਹੀਂ ਪਾ ਰਹੇ, ਭਾਰਤ ਵਿੱਚ ਭਿਆਨਕਤਾ ਦਾ ਪੱਧਰ ਕੀ ਹੈ। ਬਹੁਤ ਸਾਰੇ ਸਮਝ ਤੋਂ ਬਾਅਦ ਮਦਦ ਲਈ ਤਿਆਰ ਹੋਏ ਹਨ।"
ਨਾਰੰਗ ਲਈ, ਲੋਕਾਂ ਨੂੰ ਇਸ ਵਿੱਚ ਰੁੱਝੇ ਹੋਏ ਦੇਖਣਾ ਇਸ ਗੱਲ ਦਾ ਸਬੂਤ ਹੈ ਕਿ ਵਿਦੇਸ਼ਾਂ ਵਿੱਚ ਫ਼ੰਡ ਰੇਜ਼ਿੰਗ ਦੀਆਂ ਕੋਸ਼ਿਸ਼ਾਂ ਪ੍ਰਭਾਵ ਪਾ ਰਹੀਆਂ ਹਨ।
"ਇਸ ਤਰ੍ਹਾਂ ਦੇ ਸਮੇਂ ਵਿੱਚ, ਇੱਕ ਮਹਾਂਮਾਰੀ ਦੌਰਾਨ ਜਦੋਂ ਅਸੀਂ ਬਹੁਤ ਇਕੱਲਾ ਮਹਿਸੂਸ ਕਰਦੇ ਹਾਂ ਅਤੇ ਬਹੁਤ ਸੀਮਤ ਹਾਂ ਤਾਂ ਲੋਕਾਂ ਦੇ ਇਕੱਠੇ ਆਉਣ ਵਿੱਚ ਬਹੁਤ ਤਾਕਤ ਹੈ।"
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=ToPWFjBp-9s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e4907206-5514-4b8a-8dc7-56f59a2db58d'',''assetType'': ''STY'',''pageCounter'': ''punjabi.india.story.57049823.page'',''title'': ''ਭਾਰਤ \''ਚ ਕੋਰੋਨਾ ਮਹਾਮਾਰੀ: ਅਮਰੀਕਾ-ਕੈਨੇਡਾ ਤੋਂ ਇਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ'',''author'': ''ਰਿਤੂ ਪ੍ਰਸਾਦ ਅਤੇ ਸੈਮ ਕਾਰਬਲ'',''published'': ''2021-05-10T10:15:27Z'',''updated'': ''2021-05-10T10:15:27Z''});s_bbcws(''track'',''pageView'');