ਕਿਸਾਨ ਅੰਦੋਲਨ: 25 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੀ- 5 ਅਹਿਮ ਖ਼ਬਰਾਂ

05/10/2021 7:06:00 AM

ਦਿੱਲੀ-ਹਰਿਆਣਾ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ ਉੱਤੇ ਪੁਲਿਸ ਨੇ 25 ਸਾਲਾ ਕੁੜੀ ਨਾਲ ਟਿਕਰੀ ਬਾਰਡਰ ਉੱਤੇ ਸਮੂਹਿਕ ਬਲਾਤਕਾਰ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਬਹਾਦਰਗੜ੍ਹ ਪੁਲਿਸ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਮੁਤਾਬਕ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐਫ਼ਆਈਆਰ ਮੁਤਾਬਤ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਦੋ ਔਰਤਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਬੁਖਾਰ ਹੋਣ ਕਾਰਨ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪੀੜਤ ਕੁੜੀ ਕੋਰੋਨਾਵਾਇਰਸ ਪੀੜਤ ਵੀ ਪਾਈ ਗਈ ਸੀ। 30 ਅਪਰੈਲ ਨੂੰ ਕੁੜੀ ਦੀ ਮੌਤ ਹੋ ਗਈ। ਪੂਰੀ ਖਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਮਿਊਕੋਰਮਾਇਕੋਸਿਸ: ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ''ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ

ਮਿਊਕੋਰਮਾਇਕੋਸਿਸ
Getty Images
ਮਿਊਕੋਰਮਾਇਕੋਸਿਸ ਚਾਹੇ ਆਮ ਨਹੀਂ ਪਰ ਇੱਕ ਖ਼ਤਰਨਾਕ ਫੰਗਲ ਇਨਫੈਕਸ਼ਨ ਹੈ ਜੋ ਨੱਕ, ਅੱਖਾਂ ਅਤੇ ਕਦੇ ਕਦੇ ਦਿਮਾਗ ਉੱਪਰ ਵੀ ਅਸਰ ਕਰਦੀ ਹੈ

ਮਿਊਕੋਰਮਾਇਕੋਸਿਸ ਇੱਕ ਖ਼ਾਸ ਤਰ੍ਹਾਂ ਦੀ ਇਨਫੈਕਸ਼ਨ ਹੈ, ਜਿਸ ਦੇ ਕਣ ਮਿੱਟੀ, ਪੌਦੇ, ਖਾਦ ਅਤੇ ਸੜੇ ਗਲੇ ਫ਼ਲਾਂ ਅਤੇ ਸਬਜ਼ੀਆਂ ਵਿੱਚ ਹੁੰਦੇ ਹਨ।

ਡਾ. ਅਕਸ਼ੇ, ਜੋ ਮੁੰਬਈ ਵਿਚ ਅੱਖਾਂ ਦੇ ਡਾਕਟਰ ਹਨ, ਦੱਸਦੇ ਹਨ, "ਇਸ ਦੇ ਕਣ ਬਹੁਤ ਆਮ ਜਗ੍ਹਾ ਵਿੱਚ ਪਾਏ ਜਾਂਦੇ ਹਨ। ਮਿੱਟੀ, ਹਵਾ ਅਤੇ ਕਦੇ ਕਦੇ ਤੰਦਰੁਸਤ ਵਿਅਕਤੀਆਂ ਦੇ ਨੱਕ ਅਤੇ ਬਲਗਮ ਵਿੱਚ ਵੀ।"

ਇਹ ਦਿਮਾਗ ਅਤੇ ਫੇਫੜਿਆਂ ਉਪਰ ਅਸਰ ਕਰਦਾ ਹੈ ਅਤੇ ਡਾਇਬਿਟੀਜ਼, ਕੈਂਸਰ ਅਤੇ ਏਡਜ਼ ਦੇ ਮਰੀਜ਼ਾਂ ਲਈ ਜਾਨਲੇਵਾ ਵੀ ਹੋ ਸਕਦਾ ਹੈ ।

ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਮਿਊਕੋਰਮਾਇਕੋਸਿਸ ਨੂੰ ਵਧਣ ਫੁੱਲਣ ਵਿੱਚ ਕੋਵਿਡ-19 ਲਈ ਵਰਤੀਆਂ ਜਾਣ ਵਾਲੀਆਂ ਸਟੀਰੌਇਡ ਦਵਾਈਆਂ ਮਦਦ ਕਰਦੀਆਂ ਹਨ।

ਪੂਰੀ ਖਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੁੰਭ ਵਿੱਚ ਸ਼ਾਮਲ ਹੋਏ ਸੰਤ-ਮਹੰਤਾਂ ਨੂੰ ਨਾ ਪਛਤਾਵਾ ਤੇ ਨਾ ਹੀ ਮੰਨਦੇ ਹਨ ਕੁੰਭ ਬਣਿਆ ਲਾਗ਼ ਦਾ ਸੁਪਰ ਸਪ੍ਰੈਡਰ

ਕੁੰਭ ਤੋਂ ਮੁੜਨ ਵਾਲੇ ਕਈ ਸੰਤਾਂ-ਮਹੰਤਾਂ ਦੀ ਕੋਰੋਨਾ ਲਾਗ਼ ਲੱਗਣ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਉੱਤਰਾਖੰਡ ਵਿੱਚ ਮਹਾਂਮਾਰੀ ਦਾ ਫ਼ੈਲਾਅ ਤੇਜ਼ ਹੋਇਆ ਹੈ।

ਪਿਛਲੇ ਮਹੀਨੇ ਹਰਿਦੁਆਰ ਕੁੰਭ ਵਿੱਚ ਸ਼ਾਹੀ ਇਸਨਾਨ ਦੌਰਾਨ ਇਕੱਤਰ ਹੋਈ ਭੀੜ ਤੇ ਹਰ ਤਰ੍ਹਾਂ ਦੀ ਰੋਕਥਾਮ ਦੇ ਬਾਵਜੂਦ ਫ਼ੈਲੇ ਕੋਰੋਨਾ ਲਾਗ਼ ਨੇ ਅਖਾੜਿਆਂ ਦੇ ਕਈ ਸਾਧੂ ਸੰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕੁਝ ਅਖ਼ਾੜਿਆਂ ਵਲੋਂ ਅੰਤਮ ਸ਼ਾਹੀ ਇਸਨਾਨ ਤੋਂ ਦੋ ਹਫ਼ਤੇ ਪਹਿਲਾਂ ਹੀ ਕੁੰਭ ਦੇ ਸਮਾਪਤ ਹੋਣ ਦਾ ਐਲਾਨ ਕਰ ਦਿੱਤਾ ਗਿਆ, ਇਸ ਤਰ੍ਹਾਂ ਕੁੰਭ ਤੋਂ ਅਖਾੜਿਆਂ ਅਤੇ ਸਾਧੂ ਸੰਤਾਂ ਦੀ ਵਾਪਸੀ ਸ਼ੁਰੂ ਹੋ ਗਈ।

ਪੂਰੀ ਖਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਡਾ਼ ਸਨਾ ਰਾਮ ਚੰਦ: ਪਾਕਿਸਤਾਨ ਸਿਵਲ ਸੇਵਾ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਹਿੰਦੂ ਕੁੜੀ

"ਮੈਂ ਆਪਣੇ ਮੋਬਾਈਲ ਵਿੱਚੋਂ ਸਾਰੀਆਂ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਡਿਲੀਟ ਕਰ ਦਿੱਤੀਆਂ, ਸਮਾਜਿਕ ਸਬੰਧ ਖ਼ਤਮ ਕਰ ਦਿੱਤੇ ਅਤੇ ਅੱਠ ਮਹੀਨੇ ਦਿਲ ਅਤੇ ਜਾਨ ਲਾ ਕੇ ਸੀਐੱਸਐੱਸ ਦੀ ਤਿਆਰੀ ਕੀਤੀ ਅਤੇ ਅਖ਼ੀਰੀ ਕਾਮਯਾਬ ਹੋ ਗਈ।"

ਡਾਕਟਰ ਸਨਾ ਰਾਮ ਚੰਦ ਉਹ ਪਹਿਲੀ ਹਿੰਦੂ ਕੁੜੀ ਹੈ, ਜਿਨ੍ਹਾਂ ਦੇ ਨਾਂਅ ਦੀ ਸੈਂਟਰਲ ਸੁਪੀਰੀਅਰ ਸਰਵਿਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ ( ਜਿਸ ਨੂੰ ਪਹਿਲਾ ਜ਼ਿਲ੍ਹਾ ਪ੍ਰਬੰਧਨ ਸਮੂਹ ਜਾਂ ਡੀਐੱਮਜੀ ਕਿਹਾ ਜਾਂਦਾ ਸੀ) ਲਈ ਸਿਫ਼ਾਰਿਸ਼ ਕੀਤੀ ਗਈ ਹੈ।

ਸ਼ੁਰੂ ਵਿੱਚ ਉਨ੍ਹਾਂ ਨੂੰ ਅਸਿਸਟੈਂਟ ਕਮਿਸ਼ਨਰ ਲਾਏ ਜਾਣ ਦੀ ਸੰਭਾਵਨਾ ਹੈ।

ਪੂਰੀ ਖਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਲਾਹੌਰ ਡਾਇਰੀ : ਕਹਾਣੀਆਂ ਇਕੱਠੀਆਂ ਕਰਨ ਵਾਲੇ ਪਾਕਿਸਤਾਨੀ ਪੰਜਾਬ ਦੇ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੋ

ਫੋਟੋਗ੍ਰਾਫ਼ਰ ਫ਼ੈਜ਼ਾਨ ਅਹਿਮਦ
BBC

ਲਾਹੌਰ ਡਾਇਰੀ ਵਿੱਚ ਗੱਲ ਅਜਿਹੇ ਕਲਾਤਮਕ ਸ਼ਖ਼ਸ ਦੀ ਜੋ ਲਾਹੌਰ ਦੀ ਮੈਟਰੋ ਬੱਸ ਵਿੱਚ ਲੋਕਾਂ ਨਾਲ ਗੱਲ ਕਰਕੇ ਕਹਾਣੀਆਂ ਇਕੱਠੀਆਂ ਕਰਦੇ ਹਨ।

ਫੋਟੋਗ੍ਰਾਫ਼ਰ ਫ਼ੈਜ਼ਾਨ ਅਹਿਮਦ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਹੋਈ।

ਫੋਟੋਗ੍ਰਾਫ਼ਰ ਫ਼ੈਜ਼ਾਨ ਅਹਿਮਦ ਦੀ ਪੂਰੀ ਕਹਾਣੀ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=HdxIJSgHM8s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce4d25da-cd6e-4d63-a7a4-b9de9d77e32b'',''assetType'': ''STY'',''pageCounter'': ''punjabi.india.story.57052791.page'',''title'': ''ਕਿਸਾਨ ਅੰਦੋਲਨ: 25 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੀ- 5 ਅਹਿਮ ਖ਼ਬਰਾਂ'',''published'': ''2021-05-10T01:35:53Z'',''updated'': ''2021-05-10T01:35:53Z''});s_bbcws(''track'',''pageView'');

Related News