ਕੋਰੋਨਾਵਾਇਰਸ: ਭਾਰਤ ਦੇ ਕਈ ਸੂਬਿਆਂ ''''ਚ ਲੱਗੀਆਂ ਨਵੀਆਂ ਪਾਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਨੇ ਮਰੀਜ਼ਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ - ਅਹਿਮ ਖ਼ਬਰਾਂ

Thursday, Apr 22, 2021 - 11:05 AM (IST)

ਕੋਰੋਨਾਵਾਇਰਸ: ਭਾਰਤ ਦੇ ਕਈ ਸੂਬਿਆਂ ''''ਚ ਲੱਗੀਆਂ ਨਵੀਆਂ ਪਾਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਨੇ ਮਰੀਜ਼ਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ - ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images
ਆਕਸੀਜਨ ਦਾ ਸੰਕਟ ਇਸ ਵੇਲੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ

ਕੋਰੋਨਾਵਾਇਰਸ ਦੇ ਸੰਕਟ ਨੇ ਭਾਰਤ ਵਿੱਚ ਚਿੰਤਾ ਵਧਾ ਦਿੱਤੀ ਹੈ।

ਆਕਸੀਜਨ ਅਤੇ ਹਸਪਤਾਲਾਂ ਵਿੱਚ ਬੈੱਡ ਲਈ ਸੰਘਰਸ਼ ਕਰਦੇ ਲੋਕਾਂ ਦੀ ਹਾਲਤ ਵਿਚਾਲੇ ਕੋਰੋਨਾਵਾਇਰਸ ਦੇ ਵੱਧਦੇ ਅੰਕੜੇ ਫਿਕਰ ਵਧਾ ਰਹੇ ਹਨ।

ਭਾਰਤ ਵਿੱਚ ਲੰਘੇ 24 ਘੰਟਿਆਂ ਵਿੱਚ ਕੋਵਿਡ-19:

  • ਕੁੱਲ ਨਵੇਂ ਕੇਸ - 3 ਲੱਖ 14 ਹਜ਼ਾਰ 835
  • ਕੁੱਲ ਮੌਤਾਂ - 2,104
  • ਡਿਸਚਾਰਜ ਹੋਏ ਮਰੀਜ਼ - 1 ਲੱਖ 78 ਹਜ਼ਾਰ 841

ਭਾਰਤ ਵਿੱਚ ਵੱਧਦੇ ਕੋਰੋਵਨਾਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਓਮਾਨ ਨੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਤੇ ਬੰਗਾਲਾਦੇਸ਼ ਉੱਤੇ ਟ੍ਰੈਵਲ ਬੈਨ ਲਗਾ ਦਿੱਤਾ ਹੈ।

ਇਸ ਤੋਂ ਪਹਿਲਾਂ ਅਮਰੀਕਾ ਤੇ ਯੂਕੇ ਆਪਣੇ ਦੇਸ਼ਵਾਸੀਆਂ ਨੂੰ ਭਾਰਤ ਵਿੱਚ ਸਫ਼ਰ ਨਾ ਕਰਨ ਨੂੰ ਕਹਿ ਚੁੱਕੇ ਹਨ।

ਭਾਰਤ ਦੇ ਕਈ ਸੂਬਿਆਂ ਵਿੱਚ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਭੋਪਾਲ ਵਿੱਚ 26 ਅਪ੍ਰੈਲ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ।

ਝਾਰਖੰਡ ਵਿੱਚ 29 ਅਪ੍ਰੈਲ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿੰਣਗੀਆਂ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਵੱਖਰੇ ਤੌਰ ''ਤੇ ਲੰਗਰ ਸੇਵਾ

ਕੋਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਦਾ ਪ੍ਰਬੰਧ ਹੋਇਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਲਈ ਵੱਖਰੇ ਤੌਰ ''ਤੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ।

ਕੋਰੋਨਾ ਮਰੀਜ਼ਾਂ ਤੱਕ ਇਹ ਲੰਗਰ ਉਨ੍ਹਾਂ ਦੇ ਘਰਾਂ ਵਿੱਚ ਪੁੱਜਦਾ ਵੀ ਕੀਤਾ ਜਾ ਰਿਹਾ ਹੈ।

ਸੀਪੀਆਈ ਆਗੂ ਸੀਤਾਰਾਮ ਯੇਚੁਰੀ ਦੇ ਪੁੱਤਰ ਦੀ ਕੋਰੋਨਾ ਕਾਰਨ ਮੌਤ

ਕਮਉਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) CPIM ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਨ੍ਹਾਂ ਦੇ ਵੱਡੇ ਪੁੱਤਰ ਆਸ਼ੀਸ਼ ਯੇਚੁਰੀ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਸੀਤਾਰਾਮ ਨੇ ਦੱਸਿਆ ਕਿ ਆਸ਼ੀਸ਼ ਕੋਵਿਡ ਪੀੜਤ ਸਨ।

ਆਪਣੇ ਟਵੀਟ ਵਿੱਚ ਯੇਚੁਰੀ ਨੇ ਡਾਕਟਰਾਂ, ਨਰਸਾਂ, ਫਰੰਟਲਾਈਨ ਦੇ ਸਿਹਤ ਕਰਮੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਸ਼ੁਕਰੀਆ ਕਿਹਾ ਹੈ, ਜਿਨ੍ਹਾਂ ਨੇ ਪੁੱਤਰ ਦੀ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕੀਤੀ।

https://twitter.com/SitaramYechury/status/1385058250597408769

ਖ਼ਬਰ ਏਜੰਸੀ ਪੀਟੀਆਈ ਮੁਤਾਬਕ 9 ਜੂਨ ਨੂੰ ਆਸ਼ਈਸ਼ 35 ਸਾਲ ਦੇ ਹੁੰਦੇ। ਇਨ੍ਹਾਂ ਦਾ ਇਲਾਜ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਤਬੀਅਤ ''ਚ ਸੁਧਾਰ ਹੋ ਰਿਹਾ ਸੀ। ਆਸ਼ੀਸ਼ ਦੇ ਪਰਿਵਾਰ ਮੁਤਾਬਕ ਵੀਰਵਾਰ ਸਵੇਰੇ 5:30 ਵਜੇ ਦੋ ਹਫ਼ਤਿਆਂ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ:

https://www.youtube.com/watch?v=Pou4KFAx4_c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c920b3b7-feb4-41f8-9531-84c5d48f2697'',''assetType'': ''STY'',''pageCounter'': ''punjabi.india.story.56840971.page'',''title'': ''ਕੋਰੋਨਾਵਾਇਰਸ: ਭਾਰਤ ਦੇ ਕਈ ਸੂਬਿਆਂ \''ਚ ਲੱਗੀਆਂ ਨਵੀਆਂ ਪਾਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਨੇ ਮਰੀਜ਼ਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ - ਅਹਿਮ ਖ਼ਬਰਾਂ'',''published'': ''2021-04-22T05:27:28Z'',''updated'': ''2021-04-22T05:27:28Z''});s_bbcws(''track'',''pageView'');

Related News