ਕੋਰੋਨਾਵਾਇਰਸ ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''''ਚ ਵੀ ਆਕਸੀਜਨ ਦੀ ਘਾਟ - 5 ਅਹਿਮ ਖ਼ਬਰਾਂ

Thursday, Apr 22, 2021 - 07:50 AM (IST)

ਕੋਰੋਨਾਵਾਇਰਸ ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''''ਚ ਵੀ ਆਕਸੀਜਨ ਦੀ ਘਾਟ - 5 ਅਹਿਮ ਖ਼ਬਰਾਂ
ਕੋਰੋਨਾਵਾਇਰਸ
BBC
ਅਦਾਲਤ ਨੇ ਕਿਹਾ, ''''ਅਸੀਂ ਹੁਕਮ ਦਿੰਦੇ ਹਾਂ ਕਿ ਸਨਅਤ ਖਾਸਕਰ ਸਟੀਲ ਪਲਾਂਟ ਬੰਦ ਕਰਕੇ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ।''''

ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਸਨਅਤ ''ਚ ਵਰਤੀ ਜਾ ਰਹੀ ਆਕਸੀਜਨ ਨੂੰ ਰੋਕ ਕੇ ਹਸਪਤਾਲਾਂ ਲਈ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਮੈਕਸ ਹਸਪਤਾਲ ਦੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਆਕਸੀਜਨ ਪੈਦਾਵਾਰੀ ਯੂਨਿਟਾਂ ਤੋਂ ਇਨ੍ਹਾਂ ਦੇ ਡਿਲੀਵਰੀ ਸਥਾਨਾਂ ਤੱਕ ਸੁਰੱਖਿਅਤ ਰਾਹ ਵੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਸਖ਼ਤ ਟਿੱਪਣੀ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ, ''''ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਜਾਗਦੀ ਕਿਉਂ ਨਹੀਂ? ਅਸੀਂ ਹੈਰਾਨ ਅਤੇ ਨਾਖੁਸ਼ ਹਾਂ ਕਿ ਹਸਪਤਾਲਾਂ ਵਿੱਚ ਆਕਸਜੀਨ ਖਤਮ ਹੋ ਗਈ ਹੈ ਅਤੇ ਸਟੀਲ ਪਲਾਂਟ ਚੱਲ ਰਹੇ ਹਨ।''''

ਅਦਾਲਤ ਨੇ ਕਿਹਾ, ''''ਅਸੀਂ ਹੁਕਮ ਦਿੰਦੇ ਹਾਂ ਕਿ ਸਨਅਤ ਖਾਸਕਰ ਸਟੀਲ ਪਲਾਂਟ ਬੰਦ ਕਰਕੇ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ।''''

ਪੰਜਾਬ ''ਚ ਵੀ ਆਕਸੀਜਨ ਦੀ ਕਿੱਲਤ

ਪੰਜਾਬ ਸਰਕਾਰ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ, ''''ਪੰਜਾਬ ਵਿੱਚ ਵੀ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਸਪਲਾਈ ਦੀ ਦਿੱਕਤ ਹੋ ਰਹੀ ਹੈ। ਇਸ ਬਾਬਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਚਿੱਠੀ ਲਿੱਖ ਕੇ ਆਕਸੀਜਨ ਦੀ ਮੰਗ ਕੀਤੀ ਹੈ।''''

ਆਕਸੀਜਨ ਸੰਕਟ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਇੱਥੇ ਕਲਿੱਕ ਕਰੋ

ਭਾਰਤ-ਪਾਕਿਸਤਾਨ ਵਪਾਰ : ''ਵਾਘਾ ਬਾਰਡਰ ਰਾਹੀ ਵਪਾਰ ਲਈ ਖਰੀਦੇ ਸਨ 30 ਟਰੱਕ ਪਰ...''

ਅਪ੍ਰੈਲ ਦੀ ਸ਼ੁਰੂਆਤ ਵਿੱਚ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤੇ ਇੱਕ ਵਾਰ ਫ਼ਿਰ ਤੋਂ ਸੁਰਖ਼ੀਆਂ ਵਿੱਚ ਆ ਗਏ ਸਨ ਅਤੇ ਇਸ ਦਾ ਕਾਰਨ ਸੀ ਪਾਕਿਸਤਾਨ ਦੇ ਵਿੱਤ ਮੰਤਰੀ ਦਾ ਭਾਰਤ ਨਾਲ ਦੋ ਸਾਲਾਂ ਤੋਂ ਚੱਲੀਆਂ ਆ ਰਹੀਆਂ ਇੱਕ ਪਾਸੜ ਵਪਾਰਕ ਪਾਬੰਦੀਆਂ ਵਾਪਸ ਲੈਣਾ।

ਵਾਘਾ ਬਾਰਡਰ
Getty Images
ਭਾਰਤ ਪਹਿਲਾਂ ਵੀ ਸੰਕੇਤ ਦੇ ਚੁੱਕਿਆ ਹੈ ਕਿ ਉਹ ਵਪਾਰ ਜਾਰੀ ਰੱਖਣ ਲਈ ਤਿਆਰ ਹੈ, ਪਰ ਉਸ ਨੇ ਇਸਦੀ ਜ਼ਿੰਮੇਵਾਰੀ ਪਾਕਿਸਤਾਨ ''ਤੇ ਛੱਡ ਦਿੱਤੀ ਹੈ

ਹਾਲਾਂਕਿ ਪਾਕਿਸਤਾਨ ਦੀ ਕੈਬਨਿਟ ਨੇ ਅਗਲੇ ਹੀ ਦਿਨ ਇਸ ਫ਼ੈਸਲੇ ਨੂੰ ਮੁੜ ਉਲਟਾ ਦਿੱਤਾ।

ਭਾਰਤ ਪਹਿਲਾਂ ਵੀ ਸੰਕੇਤ ਦੇ ਚੁੱਕਿਆ ਹੈ ਕਿ ਉਹ ਵਪਾਰ ਜਾਰੀ ਰੱਖਣ ਲਈ ਤਿਆਰ ਹੈ, ਪਰ ਉਸ ਨੇ ਇਸਦੀ ਜ਼ਿੰਮੇਵਾਰੀ ਪਾਕਿਸਤਾਨ ''ਤੇ ਛੱਡ ਦਿੱਤੀ ਹੈ।

ਇਸਦੇ ਬਾਵਜੂਦ ਹਾਲ ਦੇ ਦਹਾਕਿਆਂ ਵਿੱਚ ਦੋਵੇਂ ਦੇਸ ਵੱਡੇ ਵਪਾਰਕ ਭਾਈਵਾਲ ਨਹੀਂ ਹਨ, ਜਦੋਂ ਕਿ ਕੁਝ ਸਨਅਤਾਂ ਅਤੇ ਬਾਜ਼ਾਰ ਇੱਕ-ਦੂਜੇ ''ਤੇ ਨਿਰਭਰ ਕਰਦੇ ਹਨ ਅਤੇ ਵਪਾਰ ''ਤੇ ਰੋਕ ਕਾਰਨ ਇੰਨਾਂ ''ਤੇ ਮਾੜਾ ਅਸਰ ਪੈ ਰਿਹਾ ਹੈ।

ਵਪਾਰਕ ਮੁਸ਼ਕਿਲਾਂ ਬੇਹੱਦ ਛੋਟੇ ਪੱਧਰ ''ਤੇ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਦੋਵਾਂ ਮੁਲਕਾਂ ਵਿਚਾਲੇ ਵਪਾਰ ਰੁਕਣ ਦੀ ਵਜ੍ਹਾ ਕੀ ਹੈ....ਇੱਥੇ ਪੜ੍ਹੋ

ਮੋਦੀ ਦੀ ਵਾਰਾਣਸੀ ''ਚ ਮਾਂ ਆਪਣੇ ਪੁੱਤ ਨੂੰ ਲੈ ਕੇ ਭਟਕਦੀ ਰਹੀ ਪਰ...

ਸੋਸ਼ਲ ਮੀਡੀਆ ''ਤੇ ਪਿਛਲੇ ਦੋ ਦਿਨਾਂ ਤੋਂ ਵਾਰਾਣਸੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਈ-ਰਿਕਸ਼ਾ ਵਿੱਚ ਬੈਠੀ ਇੱਕ ਬੌਖਲਾਈ ਹੋਈ ਮਾਂ ਹੈ ਅਤੇ ਉਸ ਦੇ ਪੈਰਾਂ ''ਚ ਉਸਦਾ ਪੁੱਤ ਪਿਆ ਹੈ, ਜਿਸ ਦੇ ਸਾਹ ਰੁੱਕ ਚੁੱਕੇ ਹਨ।

ਇੱਕ ਤਾਂ ਤਸਵੀਰ ਸੱਚੀਂ ਦਿਲ ਦਹਿਲਾਉਣ ਵਾਲੀ ਹੈ, ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਦਾ ਮਾਮਲਾ ਹੈ, ਇਸ ਲਈ ਸੋਸ਼ਲ ਮੀਡੀਆ ''ਤੇ ਇਸ ਦੇ ਵਾਇਰਲ ਹੋਣ ਵਿੱਚ ਦੇਰੀ ਨਾ ਲੱਗੀ।

ਉਨ੍ਹਾਂ ਦੀ ਹੀ ਇੱਕ ਹੋਰ ਤਸਵੀਰ ਵੀ ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮਾਂ ਮਦਦ ਲੈਣ ਦੀ ਕੋਸ਼ਿਸ਼ ਵਿੱਚ ਆਪਣੇ ਮਰੇ ਹੋਏ ਬੇਟੇ ਦੇ ਸਮਾਰਟਫ਼ੋਨ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।

ਅਸਲ ''ਚ, ਇਹ ਔਰਤ ਵਾਰਾਣਸੀ ਨਾਲ ਲੱਗਦੇ ਜੌਨਪੁਰ ਦੇ ਅਹਿਰੌਲੀ (ਸ਼ੀਤਲਗੰਜ) ਦੀ ਰਹਿਣ ਵਾਲੀ ਹੈ, ਚੰਦਰਕਲਾ ਸਿੰਘ। ਸੋਮਵਾਰ ਨੂੰ ਉਹ ਆਪਣੇ 29 ਸਾਲ ਦੇ ਬੇਟੇ ਵਿਨੀਤ ਸਿੰਧ ਦਾ ਇਲਾਜ ਕਰਵਾਉਣ ਲਈ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਹਸਪਤਾਲ ਪਹੁੰਚੀ ਸੀ।

ਹਸਪਤਾਲ ਪਹੁੰਚਣ ਤੋਂ ਬਾਅਦ ਮਾਂ ਤੇ ਉਸ ਦੇ ਪੁੱਤ ਨਾਲ ਕੀ ਹੋਇਆ, ਇੱਥੇ ਪੜ੍ਹੋ

''ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ''

ਅਸੀਂ ਮੁਹਾਲੀ ਜ਼ਿਲ੍ਹੇ ਵਿੱਚ ਕੰਮ ਕਰਦੇ ਵੱਖ-ਵੱਖ ਸਿਹਤ ਮੁਲਾਜ਼ਮਾਂ ਨਾਲ ਗੱਲ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੋਵਿਡ ਮਰੀਜ਼ਾਂ ਦੀ ਵਧੀ ਦਰ ਉਨ੍ਹਾਂ ਲਈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਲੈ ਕੇ ਆਈ ਹੈ।

ਕੋਰੋਨਾਵਾਇਰਸ
Getty Images
ਮੁਹਾਲੀ ਦੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ (ਸੰਕੇਤਕ ਤਸਵੀਰ)

ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਦੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨਾਲ ਅਸੀਂ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਪਹਿਲੀ ਲਹਿਰ ਦੇ ਮੁਕਾਬਲੇ ਵਧੇਰੇ ਲਾਪਰਵਾਹ ਹੋ ਗਏ ਹਨ ਅਤੇ ਉਨ੍ਹਾਂ ਦੇ ਮਨੋਂ ਡਰ ਬਿਲਕੁਲ ਚੁੱਕਿਆ ਗਿਆ ਹੈ, ਜਿਸ ਕਾਰਨ ਲੋਕ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਨਹੀਂ ਕਰਦੇ ਅਤੇ ਕੇਸ ਵੱਧ ਰਹੇ ਹਨ।

ਉਨ੍ਹਾਂ ਕਿਹਾ, "ਪਿਛਲੀ ਵਾਰ ਲੌਕਡਾਊਨ ਕਾਰਨ ਲੋਕ ਘਰਾਂ ਅੰਦਰ ਰਹੇ, ਇਸ ਵਾਰ ਲੌਕਡਾਊਨ ਨਹੀਂ ਹੈ ਤਾਂ ਲੋਕਾਂ ਨੂੰ ਖੁਦ ਆਪਣੀ ਸਿਹਤ ਦਾ ਧਿਆਨ ਰਖਦਿਆਂ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ ਜਿਨ੍ਹਾਂ ਚਿਰ ਕਿਤੇ ਜਾਣਾ ਬਹੁਤ ਜ਼ਰੂਰੀ ਨਹੀਂ।"

"ਸਾਡੇ ਲਈ ਕੋਵਿਡ ਦੇ ਫੈਲਾਅ ਨੂੰ ਰੋਕਣਾ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜੋ ਕਿ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।"

ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਕੋਰੋਨਾਵਾਇਰਸ: ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''

ਭਾਰਤ ਵਿੱਚ ਕੋਵਿਡ -19 ਦੀ ਦੂਜੀ ਖਤਰਨਾਕ ਲਹਿਰ ਚੱਲ ਰਹੀ ਹੈ। ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ਤੋਂ ਲਗਾਤਾਰ ਵੱਧ ਰਹੇ ਲਾਗ ਦੇ ਮਾਮਲਿਆਂ ਦਰਮਿਆਨ ਅਵਿਵਸਥਾ ਦੀਆਂ ਖਬਰਾਂ ਆ ਰਹੀਆਂ ਹਨ।

ਪ੍ਰਸ਼ਾਸਨ ਦਾ ਦਾਅਵਾ ਹੈ ਕਿ ਮੌਜੂਦਾ ਸਥਿਤੀ ਕੰਟਰੋਲ ਵਿੱਚ ਹੈ ਪਰ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।

ਕੰਵਲ ਜੀਤ ਸਿੰਘ ਦੇ 58 ਸਾਲਾ ਪਿਤਾ ਨਿਰੰਜਨ ਪਾਲ ਸਿੰਘ ਦੀ ਇੱਕ ਐਂਬੂਲੈਂਸ ਵਿੱਚ ਮੌਤ ਹੋ ਗਈ ਜਦੋਂ ਉਹ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾ ਰਹੇ ਸਨ। ਬੈੱਡ ਦੀ ਘਾਟ ਕਾਰਨ ਉਨ੍ਹਾਂ ਨੂੰ ਚਾਰ ਹਸਪਤਾਲਾਂ ਤੋਂ ਵਾਪਸ ਭੇਜਿਆ ਗਿਆ ਸੀ।

ਕਾਨਪੁਰ ਸਥਿਤ ਆਪਣੇ ਘਰ ਤੋਂ, ਉਨ੍ਹਾਂ ਨੇ ਫੋਨ ''ਤੇ ਦੱਸਿਆ, "ਇਹ ਮੇਰੇ ਲਈ ਬਹੁਤ ਦੁਖਦਾਈ ਦਿਨ ਸੀ। ਮੈਨੂੰ ਪੂਰਾ ਯਕੀਨ ਹੈ ਕਿ ਜੇ ਉਹ ਸਮੇਂ ਸਿਰ ਇਲਾਜ ਕਰਵਾ ਲੈਂਦੇ ਤਾਂ ਬਚ ਜਾਂਦੇ। ਪਰ ਪੁਲਿਸ, ਸਿਹਤ ਪ੍ਰਸ਼ਾਸਨ ਜਾਂ ਸਰਕਾਰ ਨੇ ਸਾਡੀ ਕਿਸੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ।"

ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

https://www.youtube.com/watch?v=Pou4KFAx4_c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c4472cf6-58dc-4dd6-8b66-c7de7a3de0d5'',''assetType'': ''STY'',''pageCounter'': ''punjabi.india.story.56840711.page'',''title'': ''ਕੋਰੋਨਾਵਾਇਰਸ ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ \''ਚ ਵੀ ਆਕਸੀਜਨ ਦੀ ਘਾਟ - 5 ਅਹਿਮ ਖ਼ਬਰਾਂ'',''published'': ''2021-04-22T02:06:49Z'',''updated'': ''2021-04-22T02:06:49Z''});s_bbcws(''track'',''pageView'');

Related News