ਬਰਗਾੜੀ ਕਾਂਡ: ਨਵਜੋਤ ਸਿੱਧੂ ਨੇ ਦੱਸਿਆ ਕਿ ਗੋਲੀਬਾਰੀ ਦਾ ਹੁਕਮ ਦੇਣ ਵਾਲੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ-ਪ੍ਰੈੱਸ ਰਿਵੀਊ

04/20/2021 8:50:39 AM

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਵਕੀਲ ਐੱਸਐੱਚ ਫੂਲਕਾ ਦੀ ਚਿੱਠੀ ਦੇ ਜਵਾਬ ਵਿਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ।

ਟਾਇਮਜ਼ ਆਫ ਇੰਡਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਜਦੋਂ ਉਨ੍ਹਾਂ ਨੇ ਕੈਬਨਿਟ ਵਿੱਚ ਹੁੰਦਿਆਂ ਸਾਲ 2019 ਵਿੱਚ ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਜਦੋਂ ਆਵਾਜ਼ ਚੁੱਕੀ ਤਾਂ ਮੇਰਾ ਮੰਤਰਾਲੇ ਬਦਲਿਆ ਗਿਆ ਅਤੇ ਮੈਨੂੰ ਅਸਤੀਫ਼ਾ ਦੇਣਾ ਪਿਆ।

ਉਨ੍ਹਾਂ ਨੇ ਲਿਖਿਆ, "ਵਿਧਾਨ ਸਭਾ ਦਾ ਮੈਂਬਰ ਹੁੰਦੇ ਹੋਏ ਮੈਂ ਤੇ ਤੁਸੀਂ ਆਪਣੀ ਆਵਾਜ਼ ਚੁੱਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਅਦਬੀ ਵਾਲੇ ਕੇਸ ਵਿੱਚ ਮੈਂ ਵਿਧਾਨ ਸਭਾ ''ਚ ਸੱਚ ਉਜਾਗਰ ਕੀਤਾ, ਰਿਪੋਰਟ ਆਧਾਰਿਤ ਸਬੂਤ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਦੇ ਨਾਂ ਖੁੱਲ੍ਹ ਕੇ ਬੋਲੇ।"

ਇਹ ਵੀ ਪੜ੍ਹੋ-

ਸਿੱਧੂ ਨੇ ਕਿਹਾ, "ਇਨਸਾਫ਼ ਲਈ ਲੜਦਿਆਂ, ਸੱਚ ਪ੍ਰਗਟ ਕਰਨ ਲਈ ਤੇ ਸਰਕਾਰ ਉੱਪਰ ਦਬਾਅ ਬਣਾਉਣ ਲਈ ਤਾਂ ਕਿ ਜਾਂਚ ਤੇਜੀ ਨਾਲ ਹੋਵੇ ਤੇ ਗੁਨਹਗਾਰਾਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਮਿਲੇ, ਉਸ ਵਿਧਾਨ ਸਭਾ ਸ਼ੈਸਨ ਤੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਕੇ ਕੋਟਕਪੂਰਾ ਚੌਕ ਦੀ 14-15 ਅਕਤੂਬਰ 2015 ਦੀ ਸੀਸੀਟੀਵੀ ਫੁਟੇਜ ਪੂਰੇ ਪੰਜਾਬ ਦੇ ਮੀਡੀਆ ''ਚ ਜਨਤਕ ਕੀਤੀ।"

ਪਰ ਇਸ ਮਾਮਲੇ ਵਿਚ ਕਾਰਵਾਈ ਦੇ ਹੁਕਮ ਗ੍ਰਹਿ ਮੰਤਰੀ ਨੇ ਦੇਣ ਸਨ। ਸੂਬੇ ਦਾ ਗ੍ਰਹਿ ਮੰਤਰੀ ( ਕੈਪਟਨ ਅਮਰਿੰਦਰ ਸਿੰਘ) ਇਸ ਲਈ ਸਿੱਧ ਤੌਰ ਉੱਤੇ ਜ਼ਿੰਮੇਵਾਰ ਹੈ।

ਸਿੱਧੂ ਨੇ ਕਿਹਾ , ''''ਮੈਂ ਆਪਣੇ 27 ਮਹੀਨਿਆਂ ਦੇ ਮੰਤਰੀ ਦੇ ਕਾਰਜਕਾਲ ਅਤੇ ਲੋਕ ਸਭਾ ਚੋਣਾਂ 2019 ਦੇ ਚੋਣ ਪ੍ਰਚਾਰ ਦੌਰਾਨ ਇਹ ਮੁੱਦਾ ਵਾਰ ਵਾਰ ਚੁੱਕਿਆ ਕਿ ਗੋਲੀਬਾਰੀ ਦੇ ਹੁਕਮ ਦੇਣ ਵਾਲੇ ਖ਼ਿਲਾਫ਼ ਕਾਰਵਾਈ ਹੋਵੇ। ਇਸ ਲ਼ਈ ਸਿਆਸੀ ਫ਼ੈਸਲਾ ਲੈਣਾ ਪੈਣਾ ਹੈ।''''

''''ਅਸੰਬਲੀ ਦੇ 10 ਸੈਸ਼ਨ ਹੋਣ, ਮੁਲਜ਼ਮਾਂ ਖ਼ਿਲਾਫ਼ ਐਫ਼ਆਈਆਰ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ।ਇਹ ਗ੍ਰਹਿ ਮੰਤਰੀ ਦੇ ਹੱਥ ਵਿਚ ਸੀ ਉਸ ਨੇ ਹੀ ਹੁਕਮ ਦੇਣੇ ਸਨ।''''

ਕੋਰੋਨਾ: ਯੂਕੇ ਤੋਂ ਬਾਅਦ ਅਮਰੀਕਾ ਨੇ ਭਾਰਤ ਨਾ ਜਾਣ ਲ਼ਈ ਕਿਹਾ

ਭਾਰਤ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੇਣ ਸਲਾਹ ਦਿੱਤੀ ਹੈ।

ਅਮਰੀਕਾ ਨੇ ਸੈਂਟ ਫਾਰ ਡਿਜੀਜ਼ ਕੰਟ੍ਰੋਲ ਨੇ ਇੱਕ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਇਹ ਹਿਦਾਇਤ ਦਿੱਤੀ।

ਕੋਰੋਨਾ
Getty Images

ਐਡਵਾਇਜ਼ਰੀ ਮੁਤਾਬਕ, "ਯਾਤਰੀਆਂ ਨੂੰ ਭਾਰਤ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਭਾਰਤ ''ਚ ਕੋਵਿਡ ਦੇ ਵਰਤਮਾਨ ਹਾਲਾਤ ਨੂੰ ਦੇਖਦਿਆਂ ਹੋਇਆ ਵੈਕਸੀਨ ਦੀ ਪੂਰੀ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਕੋਵਿਡ ਵੇਰੀਐਂਟ ਤੋਂ ਖ਼ਤਰਾ ਹੈ ਅਤੇ ਉਹ ਲਾਗ ਫੈਲਾ ਸਕਦੇ ਹਨ, ਇਸ ਲਈ ਭਾਰਤ ਜਾਣ ਤੋਂ ਬਚੋ।"

"ਜੇਕਰ ਤੁਹਾਡਾ ਭਾਰਤ ਜਾਣਾ ਜ਼ਰੂਰੀ ਹੈ ਤਾਂ ਪਹਿਲਾ ਵੈਕਸੀਨ ਦੀ ਪੂਰੀ ਡੋਜ਼ ਲਓ। ਮਾਸਕ ਪਾ ਕੇ ਰੱਖੋ, ਭੀੜ-ਭਾੜ ਤੋਂ ਬਚੋਂ, 6 ਫੁੱਟ ਦੀ ਦੂਰੀ ਰੱਖੋ ਅਤੇ ਹੱਥਾਂ ਨੂੰ ਧੋਂਦੇ ਰਹੋ।"

ਇਸ ਤੋਂ ਪਹਿਲਾਂ ਸੋਮਵਾਰ ਨੂੰ ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ''ਤੇ ਪਾਬੰਦੀ ਲਗਾਈ ਸੀ। ਨਵੇਂ ਨਿਯਮਾਂ ਮੁਤਾਬਕ ਕੇਵਲ ਬ੍ਰਿਟਿਸ਼ ਅਤੇ ਆਇਰਿਸ਼ ਲੋਕ ਹੀ ਭਾਰਤ ਤੋਂ ਬ੍ਰਿਟੇਨ ਵਿੱਚ ਦਾਖ਼ਲ ਹੋ ਸਕਣਗੇ।

ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣਾ ਦੌਰਾ ਰੱਦ ਕਰ ਦਿੱਤਾ ਹੈ।

ਢੀਂਡਸਾ ਅਤੇ ਬ੍ਰਹਮਪੁਰਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਪੰਜਾਬ ਦੀ ਪੰਥਕ ਸਿਆਸਤ ਵਿੱਚ ਸਰਗਰਮ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠਲੇ ਅਕਾਲੀ ਦਲਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋਵਾਂ ਦਲਾਂ ਦੇ ਰਲੇਵੇਂ ਲਈ ਕਾਇਮ ਕੀਤੀ ਸਾਂਝੀ ਏਕਤਾ ਕਮੇਟੀ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਪੰਜਾਬ ਅਤੇ ਪੰਥ ਦੇ ਹਿੱਤਾਂ ਦੇ ਮੱਦੇਨਜ਼ਰ ਦੋਵਾਂ ਦਲਾਂ ਨੂੰ ਭੰਗ ਕਰ ਕੇ ਇੱਕ ਪਾਰਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ਨਵੀਂ ਪਾਰਟੀ ਦਾ ਗਠਨ ਕਰਕੇ ਮਜ਼ਬੂਤ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ ਤੇ ਹਮਖਿਆਲ ਪਾਰਟੀਆਂ ਨਾਲ ਤਾਲਮੇਲ ਕਰਕੇ ਚੌਥੇ ਫਰੰਟ ਦਾ ਗਠਨ ਹੋਵੇਗਾ ਤਾਂ ਜੋ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ:

https://www.youtube.com/watch?v=ElxylTXhIw0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5188d94-054c-4c11-b56d-ba6abf9bf5b5'',''assetType'': ''STY'',''pageCounter'': ''punjabi.india.story.56811286.page'',''title'': ''ਬਰਗਾੜੀ ਕਾਂਡ: ਨਵਜੋਤ ਸਿੱਧੂ ਨੇ ਦੱਸਿਆ ਕਿ ਗੋਲੀਬਾਰੀ ਦਾ ਹੁਕਮ ਦੇਣ ਵਾਲੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ-ਪ੍ਰੈੱਸ ਰਿਵੀਊ'',''published'': ''2021-04-20T03:07:07Z'',''updated'': ''2021-04-20T03:07:07Z''});s_bbcws(''track'',''pageView'');

Related News