ਕੋਰੋਨਾਵਾਇਰਸ: ਮਹਾਮਾਰੀ ਤੋਂ ਬਚਣ ਲਈ ਮਨਮੋਹਨ ਸਿੰਘ ਨੇ ਮੋਦੀ ਨੂੰ ਕੀ ਦਿੱਤੀ ਸਲਾਹ -5 ਅਹਿਮ ਖ਼ਬਰਾਂ

04/19/2021 7:50:38 AM

ਨਰਿੰਦਰ ਮੋਦੀ ਤੇ ਮਨਮੋਹਨ ਸਿੰਘ
Getty Images
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਨੂੰ ਦਿੱਤੀ ਸਲਾਹ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਚਿੱਠੀ ਲਿਖ ਕੇ ਸਲਾਹ ਦਿੱਤੀ ਹੈ।

ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਕਿੰਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ, ਇਹ ਦੇਖਣ ਦੀ ਬਜਾਇ ਆਬਾਦੀ ਦਾ ਕਿੰਨਾ ਫੀਸਦ ਹਿੱਸੇ ਦਾ ਟੀਕਾਕਰਨ ਹੋ ਰਿਹਾ ਹੈ ਇਹ ਦੇਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਧਿਆਨ ਦਿਵਾਇਆ ਕਿ ਆਬਾਦੀ ਦੇ ਇੱਕ ਬਹੁਤ ਛੋਟੇ ਜਿਹੇ ਹਿੱਸੇ ਨੂੰ ਅਜੇ ਵੈਕਸੀਨ ਮਿਲੀ ਹੈ ਅਤੇ ਨਾਲ ਹੀ ਇਹ ਤੈਅ ਕਰਨ ਦਾ ਹੱਕ ਸੂਬਿਆਂ ਨੂੰ ਦੇ ਦੇਣਾ ਚਾਹੀਦਾ ਹੈ ਕਿ ਫਰੰਟਲਾਈਨ ਵਰਕਰ ਕੌਣ ਹਨ, ਜਿਨ੍ਹਾਂ ਨੂੰ ਵੈਕਸੀਨ ਦੇਣ ਦੀ ਲੋੜ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪਾਕਿਸਤਾਨ ਦੀ ਵਧ ਸਕਦੀ ਹੈ ਮੁਸ਼ਕਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਤਾਇਨਾਤ ਸਾਰੇ ਅਮਰੀਕੀ ਫ਼ੌਜੀ 11 ਸਤੰਬਰ ਤੱਕ ਵਾਪਸ ਪਰਤ ਜਾਣਗੇ। ਅਮਰੀਕਾ ਦੀ ਇਸ ਮਿੱਥੀ ਤਾਰੀਕ ''ਤੇ ਪਾਕਿਸਤਾਨ ਨਜ਼ਰ ਰੱਖ ਰਿਹਾ ਹੈ।

ਪਾਕ ਮੁਤਾਬਕ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਨਾਲ ਅਫ਼ਗਾਨ ਨੂੰ ਸ਼ਾਂਤੀ ਪ੍ਰੀਕਿਰਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ
Getty Images
ਪਾਕ ਮੁਤਾਬਕ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਨਾਲ ਅਫ਼ਗਾਨ ਨੂੰ ਸ਼ਾਂਤੀ ਪ੍ਰੀਕਿਰਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ

ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਨਾਲ ਅਫ਼ਗਾਨਿਸਤਾਨ ਨੂੰ ਸ਼ਾਂਤੀ ਪ੍ਰਕਿਰਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਸੂਤਰਧਾਰ ਵਜੋਂ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ, "ਅਫ਼ਗ਼ਾਨ ਸੰਗਠਨਾਂ ਨਾਲ ਤਾਲਮੇਲ ਵਿੱਚ ਫ਼ੌਜੀਆਂ ਨੂੰ ਵਾਪਸ ਲੈ ਜਾਣ ਦਾ" ਉਹ ਸਿਧਾਂਤਕ ਤੌਰ ''ਤੇ ਸਮਰਥਨ ਕਰਦਾ ਹੈ।

ਹਾਲਾਂਕਿ ਉਹ (ਪਾਕਿਸਤਾਨ) ਇਹ ਵੀ ਆਸ ਕਰਦਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਸਿਆਸੀ ਹੱਲ ਲਈ ਅਮਰੀਕਾ ਅਫ਼ਗ਼ਾਨ ਆਗੂਆਂ ਨਾਲ ਗੱਲਬਾਤ ਜਾਰੀ ਰੱਖੇਗਾ।

ਅਫ਼ਗ਼ਾਨ ਸਰਕਾਰ ਅਤੇ ਦੂਜੇ ਪੱਖਾਂ ਲਈ ਗੱਲਬਾਤ ਸ਼ੁਰੂ ਕਰਨ ਲਈ ਤਾਲਿਬਾਨ ਨੂੰ ਰਾਜ਼ੀ ਕਰਨ ਵਿੱਚ ਬੀਤੇ ਕੁਝ ਸਾਲਾਂ ਵਿੱਚ ਪਾਕਿਸਤਾਨ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ: ਆਰਥਿਕ ਮੋਰਚੇ ''ਤੇ ਅਨਿਸ਼ਚਿਤਤਾ ਵੱਧ ਸਕਦੀ

ਨੀਤੀ ਆਯੋਗ ਦੇ ਉੱਪ-ਪ੍ਰਧਾਨ ਰਾਜੀਵ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਦੇਖਦਿਆਂ ਦੇਸ਼ ਨੂੰ ਉਪਭੋਗਤਾਵਾਂ ਅਤੇ ਨਿਵੇਸ਼ਕਾਂ ਦੀ ''''ਵੱਡੀ ਅਨਿਸ਼ਚਿਤਤਾ'''' ਦੇ ਲਈ ਤਿਆਰ ਰਹਿਣਾ ਹੋਵੇਗਾ ਅਤੇ ਸਰਕਾਰ ਜਦੋਂ ਵੀ ਜ਼ਰੂਰਤ ਪਵਗੀ, ਨੀਤੀਆਂ ਲੈ ਕੇ ਆਵੇਗੀ।

ਕੋਰੋਨਾਵਾਇਰਸ ਕਰਕੇ ਆਰਥਿਕ ਮੋਰਚੇ ''ਤੇ ਅਨਿਸ਼ਚਿਤਤਾ ਵੱਧ ਸਕਦੀ ਹੈ
Getty Images

ਰਾਜੀਵ ਕੁਮਾਰ ਨੇ ਮੰਨਿਆਂ ਕਿ ਮੌਜੂਦਾ ਹਾਲਾਤ ਪਹਿਲਾਂ ਦੇ ਮੁਕਾਬਲੇ ਮੁਸ਼ਕਿਲ ਹਨ। ਪਰ ਉਨ੍ਹਾਂ ਨੇ ਉਮੀਦ ਜਤਾਈ ਕਿ 31 ਮਾਰਚ 2022 ਨੂੰ ਖ਼ਤਮ ਹੋਣ ਵਾਲੇ ਵਿੱਤੀ ਵਰੇ ''ਚ ਅਰਥਵਿਵਸਥਾ ਵਿੱਚ 11 ਫੀਸਦੀ ਤੱਕ ਦਾ ਵਾਧਾ ਹੋਵੇਗਾ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਅਮਰੀਕਾ: ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੇ 4 ਸਿੱਖ

ਇੰਡੀਆਨਾਪੋਲਿਸ ਫ਼ੈਡਐਕਸ ਵਿੱਚ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਥਾਨਕ ਸਿੱਖ ਭਾਈਚਾਰਾ ਸਹਿਮ ''ਚ ਹੈ।

ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ''ਚ ਵੀਰਵਾਰ ਰਾਤ ਇੱਕ ਫ਼ੈਡਐਕਸ ਕੇਂਦਰ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਅੱਠ ਪੀੜਤਾਂ ਦੀ ਸ਼ਨਾਖ਼ਤ ਬਾਰੇ ਦੱਸਿਆ ਕਿ ਉਨ੍ਹਾਂ ਵਿੱਚ ਇੱਕ ਮਾਂ, ਇੱਕ ਬਾਪ ਤੇ ਦੋ ਦਾਦੀਆਂ ਸਮੇਤ ਚਾਰ ਲੋਕ ਸਥਾਨਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ।

ਇੰਡੀਆਨਾਪੋਲਿਸ ਫ਼ੈਡਐਕਸ ਵਿੱਚ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਥਾਨਕ ਸਿੱਖ ਭਾਈਚਾਰਾ ਸਹਿਮ ''ਚ ਹੈ
Getty Images
ਇੰਡੀਆਨਾਪੋਲਿਸ ਫ਼ੈਡਐਕਸ ਵਿੱਚ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਥਾਨਕ ਸਿੱਖ ਭਾਈਚਾਰਾ ਸਹਿਮ ''ਚ ਹੈ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੋਇਆ ਕਿ, ਕੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਪੁਲਿਸ ਮੁਖੀ ਰੈਂਡਲ ਟੇਅਲ ਨੇ ਦੱਸਿਆ ਕਿ ਕਰੀਬ ਇਸ ਕੇਂਦਰ ਵਿੱਚ ਕੰਮ ਕਰਨ ਵਾਲੇ 90 ਫ਼ੀਸਦ ਕਾਮੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ।

ਪੀੜਤਾਂ ਬਾਰੇ ਮਿਲੀ ਜਾਣਕਾਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਭਾਰਤ ਇੰਨੀ ਮਾੜੀ ਹਾਲਤ ''ਚ ਕਿਵੇਂ ਪਹੁੰਚਿਆ

ਪਿਛਲੇ ਕੁਝ ਹਫ਼ਤਿਆਂ ''ਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਮੌਤਾਂ ਦਾ ਅੰਕੜਾਂ ਵੀ ਵੱਧਦਾ ਜਾ ਰਿਹਾ ਹੈ। ਪਰ ਭਾਰਤ ਅਜਿਹੀ ਸਥਿਤੀ ਤੱਕ ਪੁੱਜਿਆ ਕਿਵੇਂ?

Covid
BBC

ਪਿਛਲੇ ਸਾਲ ਲੱਖਾਂ ਦੀ ਗਿਣਤੀ ''ਚ ਪਰਵਾਸੀ ਮਜ਼ਦੂਰਾਂ ਨੇ ਆਪਣੇ ਜੱਦੀ ਘਰਾਂ ਵੱਲ ਕੂਚ ਕੀਤਾ ਸੀ। ਉਨ੍ਹਾਂ ਨੂੰ ਬੇਰੁਜ਼ਗਾਰੀ ਅਤੇ ਭੁੱਖ ਦਾ ਡਰ ਸਤਾ ਰਿਹਾ ਸੀ।

ਪਰਵਾਸੀ ਮਜ਼ਦੂਰਾਂ ਨੇ ਤਾਂ ਪੈਦਲ ਹੀ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰ ਲਿਆ ਸੀ। ਕੁਝ ਤਾਂ ਜਾ ਹੀ ਨਹੀਂ ਪਾਏ ਸਨ।

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲੌਕਡਾਊਨ ਜਾਂ ਪਾਬੰਦੀਆਂ ਮੁੜ ਨਾ ਲਗਾਈਆਂ ਗਈਆਂ ਤਾਂ ਇਸ ਵਾਰ ਕੋਰੋਨਾ ''ਤੇ ਕਾਬੂ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f9a5f8a9-9d52-4141-904d-d8186803c791'',''assetType'': ''STY'',''pageCounter'': ''punjabi.india.story.56796953.page'',''title'': ''ਕੋਰੋਨਾਵਾਇਰਸ: ਮਹਾਮਾਰੀ ਤੋਂ ਬਚਣ ਲਈ ਮਨਮੋਹਨ ਸਿੰਘ ਨੇ ਮੋਦੀ ਨੂੰ ਕੀ ਦਿੱਤੀ ਸਲਾਹ -5 ਅਹਿਮ ਖ਼ਬਰਾਂ'',''published'': ''2021-04-19T02:13:10Z'',''updated'': ''2021-04-19T02:13:10Z''});s_bbcws(''track'',''pageView'');

Related News