ਦੀਪ ਸਿੱਧੂ : ਅਦਾਲਤ ਨੇ ਕੀ ਕਹਿ ਕੇ ਦਿੱਤੀ ਸੀ ਜ਼ਮਾਨਤ ਪਰ ਪੁਲਿਸ ਨੇ ਮੜ ਗ੍ਰਿਫ਼ਤਾਰੀ ਲਈ ਕੀ ਬਣਾਇਆ ਅਧਾਰ - ਪ੍ਰੈਸ ਰੀਵੀਉ

04/18/2021 9:35:37 AM

ਦੀਪ ਸਿੱਧੂ
BBC
26 ਜਨਵਰੀ ਨੂੰ ਹੋਈ ਦਿੱਲੀ ਦੇ ਲਾਲ ਕਿਲੇ ਦੀ ਘਟਨਾ ਦੇ ਮਾਮਲੇ ਵਿੱਚ ਦੀਪ ਸਿਧੂ ਨੂੰ ਦਿੱਲੀ ਪੁਲਿਸ ਨੇ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ

26 ਜਨਵਰੀ ਨੂੰ ਹੋਈ ਦਿੱਲੀ ਦੇ ਲਾਲ ਕਿਲੇ ਦੀ ਘਟਨਾ ਦੇ ਮਾਮਲੇ ਵਿੱਚ ਸ਼ਨਿਵਾਰ ਨੂੰ ਦਿੱਲੀ ਅਦਾਲਤ ਨੇ ਦੀਪ ਸਿੱਧੂ ਨੂੰ ਜ਼ਮਾਨਤ ਤਾਂ ਦੇ ਦਿੱਤੀ, ਪਰ ਸ਼ਾਮ ਹੁੰਦਿਆਂ ਹੀ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਪੁਲੀ ਪੁਲਿਸ ਨੇ ਮੁੜ ਗ੍ਰਿਫ਼ਤਾਰੀ ਕਰ ਲਈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਦੇ ਮੁਤਾਬਕ, ਦਿੱਲੀ ਪੁਲਿਸ ਨੇ ਇਹ ਗ੍ਰਿਫ਼ਤਾਰੀ 26 ਜਨਵਰੀ ਨੂੰ ਹੋਈ ਘਟਨਾ ਦੌਰਾਨ ਲਾਲ ਕਿਲ੍ਹੇ ''ਚ ਹੋਈ ਭੰਨ-ਤੋੜ ਦੇ ਇਲਜ਼ਾਮਾਂ ਹੇਠ ਕੀਤੀ ਹੈ।

ਇਹ ਵੀ ਪੜ੍ਹੋ

ਜਮਾਨਤ ਦੇਣ ਵੇਲੇ ਅਦਾਲਤ ਨੇ ਕੀ ਕਿਹਾ ਸੀ

ਸਪੈਸ਼ਲ ਜੱਜ ਨੀਲੋਫਰ ਅਬੀਦਾ ਪਰਵੀਨ ਨੇ ਜਮਾਨਤ ਦਿੰਦੇ ਵੇਲੇ ਕਿਹਾ, ''''ਦੀਪ ਸਿੱਧੂ ਨੂੰ 9 ਫਰਵਰੀ ਤੋਂ ਗ੍ਰਿਫ਼ਤਾਰ ਕੀਤਾ ਹੋਇਆ ਹੈ। ਜੋ ਇਲਜ਼ਾਮ ਉਸ ''ਤੇ ਲੱਗੇ ਹਨ, ਉਹ ਹਜ਼ਾਰਾਂ ਹੋਰ ਲੋਕਾਂ ''ਤੇ ਵੀ ਹਨ, ਜਿੰਨ੍ਹਾਂ ਦੀ ਪੁਲਿਸ ਅਜੇ ਪੱਛਾਣ ਨਹੀਂ ਕਰ ਪਾਈ। ਅਜਿਹੇ ''ਚ ਸਿਰਫ਼ ਦੀਪ ਸਿੱਧੂ ਨੂੰ ਜ਼ਮਾਨਤ ਨਾ ਦੇਣਾ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਖ਼ਿਲਾਫ਼ ਹੈ।''''

ਨਾਲ ਹੀ ਉਨ੍ਹਾਂ ਕਿਹਾ, ਦੀਪ ਸਿੱਧੂ ਇੱਕ ਜਾਣੀ ਪਛਾਣੀ ਹਸਤੀ ਹੈ, ਇਸ ਲਈ ਸਿਰਫ਼ ਉਨ੍ਹਾਂ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਜਾ ਸਕਦਾ। ਇਹ ਨਿਆਂ ਨਹੀਂ ਹੈ।

ਪਰ ਜਿਵੇਂ ਹੀ ਦੀਪ ਸਿੱਧੂ ਨੇ ਰਿਹਾਅ ਹੋਣਾ ਸੀ ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੀ ਟੀਮ ਤਿਹਾੜ ਜੇਲ੍ਹ ਪਹੁੰਚ ਗਈ ਤੇ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਲਾਲ ਕਿਲੇ ਘਟਨਾ ਤੋਂ ਬਾਅਦ ਪੁਰਾਤੱਤਵ ਵਿਭਾਗ ਵਲੋਂ ਦਰਜ ਕਰਵਾਈ ਇੱਕ ਐਫ਼ਆਈਆਰ ਦੇ ਤਹਿਤ ਗ੍ਰਿਫ਼ਤਾਰੀ ਕੀਤੀ ਗਈ।

ਇਸ ਵਿਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਕੌਮੀ ਸਮਾਰਕ ਬੇਅਦਬੀ ਰੋਕੂ ਕਾਨੂੰਨ, ਪੁਰਾਤਨ ਇਮਾਰਤਾਂ ਤੇ ਸਮਾਰਕਾਂ ਦੀ ਰਾਖੀ ਲਈ ਬਣੇ ਕਾਨੂੰਨ ਸਣੇ ਆਰਮਜ਼ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਦੀਪ ਸਿੱਧੂ ਨੂੰ ਐਤਵਾਰ (ਅੱਜ) ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪੂਰੇ ਪੰਜਾਬ ਵਿੱਚ ਬਣਾਵਾਂਗੇ ਜਾਟ ਮਹਾਸਭਾ ਟੀਮਾਂ - ਨਵਜੋਤ ਕੌਰ ਸਿੱਧੂ

ਨਵਜੋਤ ਕੌਰ
Getty Images
ਨਵਜੋਤ ਕੌਰ ਜਾਟ ਮਹਾਸਭਾ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਹਨ

ਅੰਮ੍ਰਿਤਸਰ (ਈਸਟ) ਦੀ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਅੱਜਕੱਲ ਪਟਿਆਲਾ ਦੀ ਸਥਾਨਕ ਸਿਆਸਤ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ ਅਤੇ ਉੱਥੇ ਹੀ ਰਹਿ ਰਹੇ ਹਨ।

ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ, ਮੀਡੀਆ ਨਾਲ ਸ਼ਨਿਵਾਰ ਨੂੰ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਪੂਰੇ ਪੰਜਾਬ ਵਿੱਚ ਜਾਟ ਮਹਾਸਭਾ ਦੀਆਂ ਟੀਮਾਂ ਤਿਆਰ ਕਰਨਗੇ।

ਨਵਜੋਤ ਕੌਰ ਜਾਟ ਮਹਾਸਭਾ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ। ਇਸ ਕਰਕੇ ਉਨਾਂ ਦੇ ਹੱਕਾਂ ਲਈ ਉਹ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਾਟ ਮਹਾਸਭਾ ਦੀਆਂ ਟੀਮਾਂ ਤਿਆਰ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੋਰੋਨਾਵਾਇਰਸ - ਪੰਜਾਬ ''ਚ ਮੌਤ ਦੀ ਦਰ ਘੱਟ ਕੇ ਹੋਈ 1.8 ਫ਼ੀਸਦ

ਕੋਰੋਨਾ
Reuters
ਦੇਸ਼ ਵਿੱਚ ਕੋਰੋਨਾ ਦੀ ਲਾਗ ਵਾਲੀ ਮੌਤ ਦੀ ਦਰ 1.2 ਫ਼ੀਸਦ ਹੈ ਜਦਕਿ ਪੰਜਾਬ ਵਿੱਚ ਹੁਣ ਇਹ ਦਰ 1.8 ਫ਼ੀਸਦ ਹੋ ਗਈ ਹੈ

ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਵਿੱਚ ਫਰਟੀਲਿਟੀ ਰੇਟ ਯਾਨੀ ਮੌਤ ਦੀ ਦਰ (100 ਲੋਕਾਂ ਪਿੱਛੇ ਹੋਈਆਂ ਮੌਤਾਂ) ''ਚ ਗਿਰਾਵਟ ਵੇਖਣ ਨੂੰ ਮਿਲੀ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਕੋਰੋਨਾ ਦੀ ਦੂਜੀ ਲਹਿਰ ਕਾਰਨ ਮਹਿਜ਼ ਇੱਕ ਮਹੀਨੇ ''ਚ ਇਕੱਲੇ ਪੰਜਾਬ ''ਚ 1600 ਮੌਤਾਂ ਹੋ ਗਈਆਂ ਹਨ ਅਤੇ ਮਾਰਚ 17 ਤੋਂ ਲੈ ਕੇ ਹੁਣ ਤੱਕ ਕਰੀਬ 88000 ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਮਾਮਲੇ ਤਾਂ ਜ਼ਰੂਰ ਲਗਾਤਾਰ ਵੱਧ ਰਹੇ ਹਨ, ਪਰ ਸਰਕਾਰੀ ਅੰਕੜਿਆਂ ਮੁਤਾਬਰ, ਪੰਜਾਬ ਵਿੱਚ ਮੌਤ ਦੀ ਦਰ 3.3 ਫ਼ੀਸਦ ਤੋਂ ਘੱਟ ਕੇ 1.8 ਫ਼ੀਸਦ ਹੋ ਗਈ ਹੈ ਜੋ ਕਿ ਇੱਕ ਵੱਡੀ ਰਾਹਤ ਹੈ।

ਹਾਲਾਂਕਿ ਪੰਜਾਬ ਹਾਲੇ ਵੀ ਰਾਸ਼ਟਰੀ ਦਰ 1.2 ਫ਼ੀਸਦ ਤੋਂ ਵੱਧ ਹੈ।

ਇਹ ਵੀ ਪੜ੍ਹੋ:

https://www.youtube.com/watch?v=KoKuRuPiQcY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fe92a040-a3a5-467d-9b8b-3f9a7ae70937'',''assetType'': ''STY'',''pageCounter'': ''punjabi.india.story.56790522.page'',''title'': ''ਦੀਪ ਸਿੱਧੂ : ਅਦਾਲਤ ਨੇ ਕੀ ਕਹਿ ਕੇ ਦਿੱਤੀ ਸੀ ਜ਼ਮਾਨਤ ਪਰ ਪੁਲਿਸ ਨੇ ਮੜ ਗ੍ਰਿਫ਼ਤਾਰੀ ਲਈ ਕੀ ਬਣਾਇਆ ਅਧਾਰ - ਪ੍ਰੈਸ ਰੀਵੀਉ'',''published'': ''2021-04-18T04:03:33Z'',''updated'': ''2021-04-18T04:03:33Z''});s_bbcws(''track'',''pageView'');

Related News