ਕੋਰੋਨਾਵਾਇਰਸ ਤੇ ਕੁੰਭ: ''''ਮੈਂ ਸਭ ਰੱਬ ''''ਤੇ ਛੱਡ ਦਿੱਤਾ ਸੀ'''', ਹਰੀਦੁਆਰ ਤੋਂ ਅੱਖੀਂ ਡਿੱਠਾ ਹਾਲ

Friday, Apr 16, 2021 - 12:35 PM (IST)

ਕੋਰੋਨਾਵਾਇਰਸ ਤੇ ਕੁੰਭ: ''''ਮੈਂ ਸਭ ਰੱਬ ''''ਤੇ ਛੱਡ ਦਿੱਤਾ ਸੀ'''', ਹਰੀਦੁਆਰ ਤੋਂ ਅੱਖੀਂ ਡਿੱਠਾ ਹਾਲ
ਕੁੰਭ
Getty Images
''''ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ। ਸ਼ਾਮ ਦੀ ਆਰਤੀ ਦੇ ਵੇਲੇ ਬੰਦਾ ਬੰਦੇ ਦੇ ਨਾਲ ਚਿਪਕ ਕੇ ਬੈਠਾ ਸੀ''''

ਮੁੰਬਈ ਦੇ ਕਹਿਣ ਵਾਲੇ 34 ਸਾਲ ਦੇ ਕਾਰੋਬਾਰੀ ਅਤੇ ਫ਼ੋਟੋਗ੍ਰਾਫ਼ਰ ਉੱਜਵਲ ਪੁਰੀ 9 ਮਾਰਚ ਦੀ ਸਵੇਰ ਜਦੋਂ ਹਰੀਦੁਆਰ ਪਹੁੰਚੇ ਤਾਂ ਮਾਸਕ ਤੋਂ ਇਲਾਵਾ ਉਨ੍ਹਾਂ ਕੋਲ ਸੈਨੇਟਾਇਜ਼ਰ, ਵਿਟਾਮਿਨ ਦੀਆਂ ਗੋਲੀਆਂ ਵੀ ਸਨ।

ਦੇਹਰਾਦੂਨ ਦੀ ਫ਼ਲਾਈਟ ''ਚ ਬੈਠਣ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਹਰਿਦੁਆਰ ''ਚ ਇੰਨੀ ਸਖ਼ਤ ਸੁਰੱਖਿਆ ਹੋਵੇਗੀ ਕਿ ਕਿਤੇ ਉਨ੍ਹਾਂ ਨੂੰ ਐਂਟਰੀ ਹੀ ਨਾ ਮਿਲੇ।

ਉਨ੍ਹਾਂ ਨੇ ਆਪਣੀ ਨੈਗੇਟਿਵ ਕੋਵਿਡ ਆਰਟੀ-ਪੀਸੀਆਰ ਟੈਸਟ ਰਿਪੋਰਟ ਸਰਕਾਰ ਵੈੱਬਸਾਈਟ ਉੱਤੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ''''ਵੈੱਬਸਾਈਟ ਨਹੀਂ ਚੱਲ ਰਹੀ ਸੀ।''''

ਇਹ ਵੀ ਪੜ੍ਹੋ:

ਪਰ ਨਾ ਉਨ੍ਹਾਂ ਦੀ ਏਅਰਪੋਰਟ ਉੱਤੇ ਅਤੇ ਨਾ ਹੀ ਹਰੀਦੁਆਰ ''ਚ ਕੋਈ ਚੈਕਿੰਗ ਹੋਈ।

ਹਰ ਕੀ ਪੌੜੀ ''ਚ ਖਿੱਚੀਆਂ ਗਈਆਂ ਉਨ੍ਹਾਂ ਦੀਆਂ ਤਸਵੀਰਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਚਿਹਰੇ ਉੱਤੇ ਜਾਂ ਮਾਸਕ ਨਹੀਂ ਸੀ ਜਾਂ ਫ਼ਿਰ ਠੋਡੀ ''ਤੇ ਖਿਸਕਿਆ ਹੋਇਆ ਸੀ।

ਰਾਤ ਨੂੰ ਖਿੱਚੀ ਗਈ ਇੱਕ ਤਸਵੀਰ ''ਚ ਘਾਟ ਦੀ ਪੌੜੀਆਂ ਬਿਨਾਂ ਮਾਸਕ ਪਹਿਨੇ ਸ਼ਰਧਾਲੂਆਂ ਨਾਲ ਭਰੀਆਂ ਸਨ।

ਕੁਝ ਔਰਤਾਂ ਨੇ ਪੂਜਾ ਦੀ ਭਾਵਨਾ ''ਚ ਹੱਥ ਜੋੜੇ ਹੋਏ ਹਨ। ਕੋਈ ਕੱਪੜੇ ਖੋਲ੍ਹ ਰਿਹਾ ਹੈ, ਕੋਈ ਪਹਿਨ ਰਿਹਾ ਹੈ, ਕੋਈ ਤੋਲੀਏ ਨਾਲ ਵਾਲ ਸੁਕਾ ਰਿਹਾ, ਕੋਈ ਮੋਬਾਈਲ ਵਿੱਚ ਮਸਤ ਹੈ, ਕਿਸੇ ਦਾ ਹੱਥ ਵਿੱਚ ਬੱਚਾ ਹੈ ਤਾਂ ਕੋਈ ਆਪਣੇ ਸਾਥੀ ਨਾਲ ਗੱਲ ਕਰ ਰਿਹਾ ਹੈ।

ਉਹ ਕਹਿੰਦੇ ਹਨ, ''''ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ। ਸ਼ਾਮ ਦੀ ਆਰਤੀ ਦੇ ਵੇਲੇ ਬੰਦਾ ਬੰਦੇ ਦੇ ਨਾਲ ਚਿਪਕ ਕੇ ਬੈਠਾ ਸੀ।''''

ਉੱਜਵਲ ਤਿੰਨ ਦਿਨ ਕੁੰਭ ਮੇਲੇ ''ਚ ਰਹੇ ਅਤੇ ਉਨ੍ਹਾਂ ਮੁਤਾਬਕ ਉਨ੍ਹਾਂ ਨੇ ਇਨ੍ਹਾਂ ਤਿੰਨ ਦਿਨਾਂ ਵਿੱਚ ਬਾਹਰ ਸਿਰਫ਼ ਇੱਕ ਵਾਰ ''''ਬਾਬਿਆਂ ਨਾਲ ਸੈਲਫ਼ੀ ਲੈਣ ਲਈ ਮਾਸਕ ਹਟਾਇਆ।''''

ਉੱਜਵਲ ਕਹਿੰਦੇ ਹਨ, ''''ਮੈਂ ਸਭ ਕੁਝ ਰੱਬ ਉੱਤੇ ਛੱਡ ਦਿੱਤਾ ਸੀ।''''

ਤਿੰਨ ਦਿਨਾਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਡਰੇ ਹੋਏ ਸਨ।

ਉਹ ਕਹਿੰਦੇ ਹਨ, ''''ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ। ਜਿਵੇਂ ਹੀ ਮੈਂ ਘਰ ਦੇ ਅੰਦਰ ਆਇਆ, ਮੈਂ ਖ਼ੁਦ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਘਰ ਵਿੱਚ ਮੇਰੇ ਮਾਤਾ-ਪਿਤਾ ਵੀ ਹਨ, ਇਸ ਲਈ ਮੈਂ ਪੂਰੀ ਸਾਵਧਾਨੀ ਵਰਤੀ...।''''

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ ਕਰੀਬ ਪੌਣੇ ਦੋ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕਈ ਸੂਬਿਆਂ ਦੇ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਸਿਲੰਡਰ, ਦਵਾਈਆਂ ਦੀ ਵੱਡੀ ਕਮੀ ਹੋਣ ਦੀਆਂ ਖ਼ਬਰਾਂ ਹਨ। ਲੋਕ ਹਸਪਤਾਲ ਵਿੱਚ ਥਾਂ ਦੇ ਲਈ ਸੜਕਾਂ ਉੱਤੇ ਮਾਰੇ-ਮਾਰੇ ਫ਼ਿਰ ਰਹੇ ਹਨ। ਸ਼ਮਸ਼ਾਨ ਘਾਟ ਵਿੱਚ ਟੋਕਨ ਵੰਡੇ ਜਾ ਰਹੇ ਹਹਨ। ਅਜਿਹੇ ''ਚ ਕੁੰਭ ਮੇਲੇ ਵਿੱਚ ਲੱਖਾਂ ਦੀ ਭੀੜ ਨੂੰ ਸੁਪਰ-ਸਪ੍ਰੈਡਰ ਈਵੈਂਟ ਦੱਸਿਆ ਜਾ ਰਿਹਾ ਹੈ।

ਕੋਰੋਨਾ ਕਾਲ ਵਿੱਚ ਭਾਜਪਾ ਦੇ ਰਾਜ ਵਾਲੇ ਉੱਤਰਾਖੰਡ ਵਿੱਚ ਕੁੰਭ ਦੇ ਆਯੋਜਨ ਨੂੰ ਕਈ ਲੋਕ ਪਾਰਟੀ ਦੀ ਹਿੰਦੁਤਵ ਰਾਜਨੀਤੀ ਨਾਲ ਜੋੜ ਕੇ ਦੇਖ ਰਹੇ ਹਨ।

ਮਸੂਰੀ ਵਿੱਚ ਰਹਿਣ ਵਾਲੇ ਇਤਿਹਾਸਕਾਰ ਗੋਪਾਲ ਭਾਰਦਵਾਜ ਮੰਨਦੇ ਹਨ ਕਿ ਕੋਰੋਨਾ ਕਾਲ ''ਚ ਕੁੰਭ ਨੂੰ ਟਾਲ ਦੇਣਾ ਚਾਹੀਦਾ ਸੀ।

ਕੁੰਭ
Getty Images
ਧਰਮਸ਼ਾਲਾ ਚਲਾਉਣ ਵਾਲੇ ਮਿਥਿਲੇਸ਼ ਸਿਨਹਾ ਮੁਤਾਬਕ ''''ਸਥਾਨਕ ਲੋਕਾਂ ਵਿੱਚ ਡਰ ਹੈ''''

ਉਹ ਕਹਿੰਦੇ ਹਨ, ''''ਜੋ ਲੋਕ ਕੁੰਭ ''ਚ ਨਹਾਉਣ ਨਹੀਂ ਜਾਂਦੇ ਕੀ ਉਹ ਪਾਪ ਦੇ ਭਾਈਵਾਲ ਹੋ ਜਾਂਦੇ ਹਨ?...ਇਹ ਆਦਮੀ ਦੀ ਆਤਮਾ ਦੀ ਸ਼ਾਂਤੀ ਲਈ ਹੈ। ਜੇ ਕੋਈ ਬਿਮਾਰ ਹੋ ਰਿਹਾ ਹੈ ਤਾਂ ਘਰ ਵਿੱਚ ਕੀ ਸ਼ਾਂਤੀ ਹੋਵੇਗੀ।''''

ਗੋਪਾਲ ਭਾਰਦਵਾਜ ਦੱਸਦੇ ਹਨ ਕਿ ਪਹਿਲਾਂ ਕੁੰਭ ਦੋ ਹਫ਼ਤਿਆਂ ਦਾ ਹੁੰਦਾ ਸੀ ਪਰ ਬਜਾਰੀਕਰਣ ਦੇ ਕਾਰਨ ਲੰਘੇ 35-40 ਸਾਲਾਂ ਵਿੱਚ ਇਸਦਾ ਵਕਤ ਵੱਧਦਾ ਚਲਾ ਗਿਆ।

ਉਹ ਕਹਿੰਦੇ ਹਨ, ''''ਇਸ ਦਾ ਮੁੱਖ ਇਸ਼ਨਾਨ ਵਿਸਾਖੀ ਦਾ ਹੀ ਹੁੰਦਾ ਸੀ....ਬਾਅਦ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਨਾਲ ਜੋੜ ਦਿੱਤਾ ਗਿਆ। ਸ਼ਿਵਰਾਤਰੀ ਵੀ ਆ ਗਈ। ਸ਼ਿਵਰਾਤਰੀ ਆਪਣੇ ਆਪ ਵਿੱਚ ਅਹਿਮ ਤਿਓਹਾਰ ਹੈ। ਲੋਕਾਂ ਨੇ ਇਨ੍ਹਾਂ ਸਾਰਿਆਂ ਨੂੰ ਜੋੜ ਕੇ ਇਸ ਨੂੰ ਸਾਢੇ ਤਿੰਨ ਮਹੀਨਿਆਂ ਦਾ ਬਣਾ ਦਿੱਤਾ।''''

ਗੋਪਾਲ ਭਾਰਦਵਾਜ ਅੱਗੇ ਕਹਿੰਦੇ ਹਨ, ''''ਕੁੰਭ ਦਾ ਮਤਲਬ ਹੁੰਦਾ ਸੀ, ਧਾਰਮਿਕ ਆਚਾਰ-ਵਿਵਹਾਰ। ਪਹਿਲਾਂ ਸ਼ਾਸਤਰਾਰਥ ਹੁੰਦੇ ਸੀ ਕਿ ਆਪਣੇ ਧਰਮਾ ਨੂੰ ਕਿਵੇਂ ਬਚਾਉਣਾ ਹੈ। ਜੋ ਇੰਨੇ ਵੱਡੇ-ਵੱਡੇ ਅਖਾੜੇ ਬਣੇ ਹੋਏ ਹਨ, ਇਹ ਹਿੰਦੂ ਧਰਮ ਦੀ ਰੱਖਿਆ ਲਈ ਬਣੇ ਸਨ।”

“ਜੇ ਹਿੰਦੂ ਧਰਮ ''ਚ ਬੁਰਾਈਆਂ ਆ ਰਹੀਆਂ ਹਨ, ਤਾਂ ਉਸ ਉੱਤੇ ਗੱਲਬਾਤ ਹੁੰਦੀ ਸੀ ਕਿ ਇਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਹੁਣ ਉਹ ਚੀਜ਼ਾਂ ਤਾਂ ਹੌਲੀ-ਹੌਲੀ ਘੱਟ ਹੁੰਦੀਆਂ ਜਾ ਰਹੀਆਂ ਹਨ। ਨਾ ਇੰਨਾ ਸਮਾਂ, ਵਿਦਵਾਨ ਵੀ ਇੰਨੇ ਕਿੱਥੇ ਰਹਿ ਗਏ ਹਨ ਜੋ ਬੈਠ ਕੇ ਸ਼ਾਸਤਰਾਰਥ ਕਰਨਗੇ। ਹੁਣ ਹਰ ਚੀਜ਼ ਦਾ ਬਜਾਰੀਕਰਣ ਹੁੰਦਾ ਜਾ ਰਿਹਾ ਹੈ।''''

ਲੋਕਾਂ ''ਚ ਡਰ

ਕੋਰੋਨਾ ਕਾਲ ''ਚ ਕੁੰਭ ਤੋਂ ਹਰੀਦੁਆਰ ਦੀ ਇੱਕ ਧਰਮਸ਼ਾਲਾ ਚਲਾਉਣ ਵਾਲੇ ਮਿਥਿਲੇਸ਼ ਸਿਨਹਾ ਮੁਤਾਬਕ ''''ਸਥਾਨਕ ਲੋਕਾਂ ਵਿੱਚ ਡਰ ਹੈ।''''

ਉਹ ਕਹਿੰਦੇ ਹਨ, ''''ਜੋ ਲੋਕ ਇੱਥੇ ਆ ਰਹੇ ਹਨ ਉਹ ਤਾਂ ਚਲੇ ਜਾਣਗੇ ਇੱਕ ਜਾਂ ਦੋ ਦਿਨਾਂ ਵਿੱਚ, ਜੋ ਲੋਕ ਇੱਥੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਕੀ ਪਰਸਾਦ ਦੇ ਕੇ ਜਾਣਗੇ ਇਹ ਕੋਈ ਨਹੀਂ ਜਾਣਦਾ।''''

''''ਜਦੋਂ ਭਗਤੀ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਂਦਾ ਹੈ।''''

ਕੋਰੋਨਾਵਾਇਰਸ ਆਸਤਿਕ ਅਤੇ ਨਾਸਤਿਕ ਦੇ ਫ਼ਰਕ ਨੂੰ ਨਹੀਂ ਸਮਝਦਾ।

ਅਜੇ ਇਹ ਸਾਫ਼ ਨਹੀਂ ਕਿ ਕੁੰਭ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਕਿੰਨੇ ਕੋਵਿਡ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਪਰ ਇੱਕ ਅਧਿਕਾਰੀ ਨੇ ਗੱਲਬਾਤ ''ਚ ਹਰ ਦਿਨ 200 ਤੋਂ ਥੋੜ੍ਹਾ ਜਿਹੇ ਘੱਟ ਕੋਵਿਡ ਪੌਜ਼ੀਟਿਵ ਟੈਸਟਾਂ ਦੀ ਗੱਲ ਕਹੀ।

ਕੁੰਭ ਮੇਲੇ ਦੇ ਕੋਵਿਡ ਨੋਡਲ ਅਫ਼ਸਰ ਡਾ. ਅਵਿਨਾਸ਼ ਖੰਨਾ ਮੁਤਾਬਕ ਮੇਲਾ ਖ਼ੇਤਕ ਵਿੱਚ 50 ਟੈਸਟਿੰਗ ਸੈਂਟਰ ਹਨ।

ਕੁੰਭ
Getty Images
ਡਾ. ਖੰਨਾ ਨੇ ਦੱਸਿਆ ਕਿ ਵਾਪਸ ਜਾਣ ਵਾਲਿਆਂ ਦਾ ਐਂਟੀਜਨ ਟੈਸਟ ਕੀਤਾ ਜਾ ਰਿਹਾ ਹੈ

ਡਾਕਟਰ ਖੰਨਾ ਨੇ ਦੱਸਿਆ ਕਿ ਸਥਾਨਕ ਲੋਕ ਅਤੇ ਧਰਮਸ਼ਾਲਾ ਵਿੱਚ ਰੁਕਣ ਵਾਲੇ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਅਤੇ ਵਾਪਸ ਜਾਣ ਵਾਲਿਆਂ ਦਾ ਐਂਟੀਜਨ ਟੈਸਟ ਕੀਤਾ ਜਾ ਰਿਹਾ ਹੈ।

ਪਰ ਫ਼ਿਕਰ ਇਹ ਕਿ ਜੋ ਕੋਵਿਡ ਪੌਜ਼ੀਟਿਵ ਲੋਕ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ, ਉਨ੍ਹਾਂ ਤੋਂ ਇਹ ਵਾਇਰਸ ਹੋਰ ਤੇਜ਼ੀ ਨਾਲ ਫ਼ੈਲੇਗਾ।

ਅਦਾਲਤੀ ਪਟੀਸ਼ਨ

ਇਸੇ ਡਰ ਦਾ ਜ਼ਿਕਰ ਹਰਿਦੁਆਰ ਦੇ ਸਥਾਨਕ ਵਾਸੀ ਸਚਿੱਦਾਨੰਦ ਡਬਰਾਲ ਨੇ ਨੈਨੀਤਾਲ ਹਾਈ ਕੋਰਟ ਵਿੱਚ ਦਾਖ਼ਲ ਆਪਣੇ ਜਨਹਿੱਤ ਪਟੀਸ਼ਨ ਵਿੱਚ ਕੀਤਾ ਸੀ।

ਪਿਛਲੇ ਸਾਲ ਦੀ ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੁੰਭ ਵਿੱਚ ਜਦੋਂ ਲੱਖਾਂ ਲੋਕ ਆਉਣਗੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਦੀ ਰੋਕਥਾਮ ਕਿਵੇਂ ਕਰ ਸਕੇਗਾ।

ਸਚਿੱਦਾਨੰਦ ਦੀ ਇੱਕ ਫਾਰਮਾ ਕੰਪਨੀ ਹੈ ਅਤੇ ਉਹ ਮੈਡੀਕਲ ਸਟੋਰ ਚਲਾਉਂਦੇ ਹਨ।

ਉਨ੍ਹਾਂ ਮੁਤਾਬਕ ਨਵੰਬਰ-ਦਸੰਬਰ ''ਚ ਹਰੀਦੁਆਰ ਵਿੱਚ ਹਾਲਾਤ ਸਾਧਾਰਨ ਵਰਗੇ ਹੋ ਗਏ ਸਨ ਅਤੇ ਕੋਵਿਡ ਦੇ ਮਾਮਲੇ ਕੰਟਰੋਲ ਵਿੱਚ ਸਨ।

ਉਸ ਵੇਲੇ ਤ੍ਰਿਵੇਂਦਰ ਸਿੰਘ ਰਾਵਤ ਉੱਤਰਾਖੰਡ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਕੁੰਭ ਤੀਰਥ ਯਾਤਰੀਆਂ ਲਈ ਨੈਗੇਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ ਲਾਜ਼ਮੀ ਕੀਤੀ ਸੀ ਪਰ 10 ਮਾਰਚ ਨੂੰ ਅਹੁਦੇ ਦੀ ਸਹੁੰ ਚੁੱਕਣ ਵਾਲੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਤੀਰਥ ਯਾਤਰੀ ਬਿਨਾਂ ''''ਰੋਕ ਟੋਕ'''' ਕੁੰਭ ਵਿੱਚ ਆ ਸਕਣਗੇ।

ਸਚਿੱਦਾਨੰਦ ਮੁਤਾਬਕ 11 ਮਾਰਚ ਦੇ ਸ਼ਿਵਰਾਸ਼ਤੀ ਇਸ਼ਨਾਨ ਉੱਤੇ 36-37 ਲੱਖ ਲੋਕ ਹਰਿਦੁਆਰ ਪਹੁੰਚੇ ਅਤੇ ਉਸ ਤੋਂ ਬਾਅਦ ਹੀ ਹਰਿਦੁਆਰ ਦੀ ਸਥਿਤੀ ਵਿਗੜਨੀ ਸ਼ੁਰੂ ਹੋ ਗਈ।

ਉਹ ਕਹਿੰਦੇ ਹਨ, ''''ਕੋਰਟ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਹਰ ਰੋਜ਼ 50 ਹਜ਼ਾਰ ਟੈਸਟ ਕਰੋ ਪਰ ਮੇਰੇ ਖ਼ਿਆਲ ''ਚ 9-10 ਹਜ਼ਾਰ ਤੋਂ ਜ਼ਿਆਦਾ ਟੈਸਟ ਨਹੀਂ ਹੋਏ।''''

ਦੂਜੇ ਪਾਸੇ ਕੁੰਭ ਮੇਲਾ ਕੋਵਿਡ ਨੋਡਲ ਅਫ਼ਸਰ ਡਾ. ਅਵਿਨਾਸ਼ ਖੰਨਾ ਮੁਤਾਬਕ ਅਦਾਲਤ ਦੇ ਹੁਕਮਾਂ ਮੁਤਾਬਕ ਹਰ ਦਿਨ 50 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ।

ਸਚਿੱਦਾਨੰਦ ਦੀ ਪਟੀਸ਼ਨ ਤੋਂ ਬਾਅਦ ਅਦਾਲਤ ਦੀ ਬਣਾਈ ਕਮੇਟੀ ਨੇ ਮਾਰਚ ਵਿੱਚ ਘਾਟਾਂ ਦਾ ਦੌਰਾ ਕੀਤਾ ਅਤੇ ਆਪਣੀ ਰਿਪੋਰਟ ਦਿੱਤੀ।

ਇਸ ਕਮੇਟੀ ਵਿੱਚ ਸ਼ਾਮਿਲ ਸਚਿੱਦਾਨੰਦ ਦੇ ਵਕੀਲ ਸ਼ਿਵ ਭੱਟ ਮੁਤਾਬਕ ਉਨ੍ਹਾਂ ਨੇ ਦੌਰੇ ਦੌਰਾਨ ਘਾਟਾਂ ਨੂੰ ਬੁਰੀ ਹਾਲਤ ਵਿੱਚ ਦੇਖਿਆ।

ਘਾਟਾਂ ਤੋਂ ਬਾਅਦ ਅਸੀਂ ਰਿਸ਼ੀਕੇਸ਼ ਦੇ ਇੱਕ ਹਸਪਤਾਲ ਗਏ ਜੋ ਪੂਰੇ ਗੜਵਾਲ ਲਈ ਕੋਵਿਡ ਕੇਅਰ ਸੈਂਟਰ ਹੈ। ਪਰ ਉੱਥੇ ਬੁਣਿਆਦੀ ਸਹੂਲਤਾਂ ਵੀ ਨਹੀਂ ਸੀ।

ਉਹ ਕਹਿੰਦੇ ਹਨ, ''''ਉੱਥੇ ਅਲਟਰਾਸਾਊਂਡ ਦੀ ਸਹੂਲਤ ਨਹੀਂ ਸੀ। ਵਾਸ਼ਰੂਮ, ਵਾਰਡਾਂ ਦਾ ਬੁਰਾ ਹਾਲ ਸੀ। ਨਾ ਉੱਥੇ ਕੋਈ ਬੈੱਡ ਸੀ, ਨਾ ਡਸਟਬਿਨ। ਲਿਫ਼ਟ ਕੰਮ ਨਹੀਂ ਕਰ ਰਹੀ ਸੀ।''''

ਭੱਟ ਮੁਤਾਬਕ ਅਦਾਲਤ ਨੇ ਕਿਹਾ ਸੀ ਕਿ ਹਰ ਘਾਟ ''ਤੇ ਮੈਡੀਕਲ ਟੀਮ ਦੀ ਇੱਕ ਵਿਵਸਥਾ ਹੋ ਜੋ ਰੈਪਿਡ, ਐਂਟੀਜਨ, ਆਰਟੀ-ਪੀਸੀਆਰ ਟੈਸਟ ਕਰੇ ਪਰ ਅਜਿਹਾ ਨਹੀਂ ਹੋਇਆ।

ਕੁੰਭ
Getty Images
''''ਸ਼ਾਹੀ ਇਸ਼ਨਾਨ ਦੇ ਦਿਨਾਂ ''ਚ ਪ੍ਰਸ਼ਾਸਨ 30 ਲੱਖ ਦੀ ਭੀੜ ਨੂੰ ਵੀ ਸੰਭਾਲ ਨਹੀਂ ਪਾ ਰਿਹਾ ਸੀ''''

ਇਸ ਮਾਮਲੇ ਵਿੱਚ ਅਸੀਂ ਸੂਬੇ ਦੇ ਸਿਹਤ ਸਕੱਤਰ ਅਮਿਤ ਨੇਗੀ ਅਤੇ ਮੁੱਖ ਮੈਡੀਕਲ ਅਫ਼ਸਰ ਐਸ ਕੇ ਝਾਅ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਭੱਟ ਮੁਤਾਬਕ ਉਨ੍ਹਾਂ ਨਾਲ ਗੱਲਬਾਤ ਦੌਰਾਨ ਸਰਕਾਰੀ ਅਧਿਕਾਰੀ ਦੋ ਕਰੋੜ ਤੱਕ ਦੀ ਭੀੜ ਨੂੰ ਸੰਭਾਲ ਲੈਣ ਦਾ ਦਾਅਵਾ ਕਰ ਰਹੇ ਸਨ ਪਰ ਸ਼ਾਹੀ ਇਸ਼ਨਾਨ ਦੇ ਦਿਨਾਂ ''ਚ ਪ੍ਰਸ਼ਾਸਨ 30 ਲੱਖ ਦੀ ਭੀੜ ਨੂੰ ਵੀ ਸੰਭਾਲ ਨਹੀਂ ਪਾ ਰਿਹਾ ਸੀ।

ਪ੍ਰਸ਼ਾਸਨਿਕ ਕੰਮਾਂ ਤੋਂ ਪ੍ਰਭਾਵਿਤ

ਪਰ ਕੁੰਭ ਮੇਲੇ ''ਚ ਸ਼ਾਮਿਲ ਮੁੰਬਈ ਤੋਂ ਆਏ 25 ਸਾਲ ਦੇ ਸ਼ਰਧਾਲੂ ਸੰਦੀਪ ਸ਼ਿੰਡੇ ਕੁੰਭ ਦੀ ਵਿਵਸਥਾ ਅਤੇ ਪੁਲਿਸ ਕਰਮੀਆਂ ਦੀ ਮੁਸਤੈਦੀ ਤੋਂ ਪ੍ਰਭਾਵਿਤ ਹਨ।

ਪੇਸ਼ੇ ਤੋਂ ਪੇਂਟਰ ਸੰਦੀਪ ਮੇਲੇ ਦੇ ਇੱਕ ਆਸ਼ਰਮ ਵਿੱਚ ਇੱਕ ਵੱਡੇ ਹਾਲ ਵਿੱਚ ਰੁਕੇ ਹਨ ਜਿੱਥੇ 10 ਹੋਰ ਸ਼ਰਧਾਲੂ ਉਨ੍ਹਾਂ ਵਾਂਗ ਹੀ ਜ਼ਮੀਨ ''ਤੇ ਵਿਛੇ ਇੱਕ ਗੱਦੇ ਉੱਤੇ ਸੌਂਦੇ ਹਨ।

ਸੰਦੀਪ ਇਸ ਮੇਲੇ ਵਿੱਚ ਇਕੱਲੇ ਆਏ ਹਨ ਅਤੇ ਕਹਿੰਦੇ ਹਨ ਉਹ 12 ਸਾਲਾਂ ਬਾਅਦ ਹੋਣ ਵਾਲੇ ਇਸ ਆਯੋਜਨ ਦਾ ਅਨੁਭਵ ਲੈਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ, ''''ਮੇਰੇ ਇੱਥੇ ਆਉਣਾ, ਸ਼ਾਹੀ ਇਸ਼ਨਾਨ ਦਾ ਅਨੁਭਵ ਬਹੁਤ ਸੋਹਣਾ ਸੀ।''''

ਸੰਦੀਪ ਖ਼ੁਦ ਮਾਸਕ ਪਹਿਨਦੇ ਹਮ ਅਤੇ ਵਾਪਸ ਆਸ਼ਰਮ ਵਿੱਚ ਪਰਤਣ ਤੋਂ ਬਾਅਦ ਗਰਮ ਪਾਣੀ ਨਾਲ ਹੱਥ ਮੂੰਹ ਧੋਂਦੇ ਹਨ।

ਉਹ ਕਹਿੰਦੇ ਹਨ, ''''ਮੈਂ ਇੱਥੇ ਆਲੇ-ਦੁਆਲੇ ਕੋਰੇਨਾ ਬਾਰੇ ਨਹੀਂ ਸੁਣਿਆ। ਇੱਥੇ ਕੋਰੋਨਾ ਬਾਰੇ ਕੋਈ ਗੱਲ ਨਹੀਂ ਕਰ ਰਿਹਾ।''''

ਪਰ ਕਈ ਹਲਕਿਆਂ ਵਿੱਚ ਇਸ ਨੂੰ ਸੁਪਰ ਸਪ੍ਰੈ਼ਡਰ ਈਵੈਂਟ ਦੱਸਿਆ ਜਾ ਰਿਹਾ ਹੈ ਅਤੇ ਦੇਹਰਾਦੂਨ ਦੇ ਇੱਕ ਸੀਨੀਅਰ ਪੱਤਰਕਾਰ ਮੁਤਾਬਕ ਉੱਤਰਾਖੰਡ ਲਈ ਇਸ ''''ਮਹਾਂਕੁੰਭ ਤੋਂ ਬਾਅਦ ਬਹੁਤ ਖ਼ਤਰਨਾਕ ਸਥਿਤੀਆਂ ਪੈਦਾ ਹੋਣ ਜਾ ਰਹੀਆਂ ਹਨ।''''

ਸਰਕਾਰੀ ਅੰਕੜਿਆਂ ਮੁਤਾਬਕ ਉੱਤਰਾਖੰਡ ਵਿੱਚ ਕੋਵਿਡ-19 ਕਾਰਨ ਲਗਭਗ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਚ ਰਾਮਾਨੰਦੀਯ ਅਖਾਰੇ ਦੇ ਰਾਘਵੇਂਦਰ ਦਾਸ ਮੰਨਦੇ ਹਨ ਕਿ ਲੋਕ ਡਰੇ ਹੋਏ ਹਨ ਪਰ ''''ਜਦੋਂ ਆਸਥਾ ਅਤੇ ਧਰਮ ਦੀ ਗੱਲ ਆ ਜਾਵੇ ਤਾਂ ਇੱਥੇ ਲੋਕ ਮੌਤ ਦੇ ਭੈਅ ਤੋਂ ਡਰਣ ਵਾਲੇ ਲੋਕ ਨਹੀਂ ਹਨ।''''

ਉਹ ਪੁੱਛਦੇ ਹਨ, ''''ਕੀ ਚੋਣਾਂ ਸੁਪਰ ਸਪ੍ਰੈਡਰ ਨਹੀਂ ਹੋ ਰਹੀਆਂ ਹਨ? ਕੀ ਕੋਰੋਨਾ ਧਾਰਮਿਕ ਹੈ? ਭਾਰਤੀ ਸੰਸਕ੍ਰਿਤੀ ਦੀ ਦੁਹਾਈ ਦੇਣ ਵਾਲੀਆਂ ਸਰਕਾਰਾਂ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾ ਰਹੀਆਂ ਹਨ, ਕੀ ਉੱਥੇ ਕੋਰੋਨਾ ਨਹੀਂ ਫ਼ੈਲ ਰਿਹਾ?''''

ਉਨ੍ਹਾਂ ਦੇ ਲਾਗੇ ਬੈਠੇ ਓਂਕਾਰ ਦਾਸ ਮੁਤਾਬਕ ਹਰੀਦੁਆਰ ''ਚ ਜੋ ਬਿਮਾਰ ਹੋਏ ਹਨ, ''''ਉਸ ਦਾ ਕਾਰਣ ਦਿਨ ''ਚ ਗਰਮੀ ਅਤੇ ਰਾਤ ਨੂੰ ਠੰਢ ਦਾ ਹੋਣਾ ਹੈ।''''

ਉਹ ਸਮਝਾਉਂਦੇ ਹੋਏ ਕਹਿੰਦੇ ਹਨ, ''''ਇੱਕ ਵੀ ਪੌਜ਼ੀਟਿਵ ਅਜਿਹਾ ਨਹੀਂ ਮਿਲਿਆ, ਜਿਸ ਨੂੰ 100 ਫੀਸਦੀ ਕੋਰੋਨਾ ਹੈ।''''

ਇਹ ਵੀ ਪੜ੍ਹੋ:

https://www.youtube.com/watch?v=72ds49ffVcQ&t=14s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c4e5c195-9785-416c-a4c3-e5823e395918'',''assetType'': ''STY'',''pageCounter'': ''punjabi.india.story.56769037.page'',''title'': ''ਕੋਰੋਨਾਵਾਇਰਸ ਤੇ ਕੁੰਭ: \''ਮੈਂ ਸਭ ਰੱਬ \''ਤੇ ਛੱਡ ਦਿੱਤਾ ਸੀ\'', ਹਰੀਦੁਆਰ ਤੋਂ ਅੱਖੀਂ ਡਿੱਠਾ ਹਾਲ'',''author'': ''ਵਿਨੀਤ ਖਰੇ'',''published'': ''2021-04-16T06:54:09Z'',''updated'': ''2021-04-16T06:54:09Z''});s_bbcws(''track'',''pageView'');

Related News