ਅਫ਼ਗਾਨਿਸਤਾਨ: ਅਮਰੀਕਾ ਹਾਰ ਗਿਆ ਜੰਗ ਤੇ ਜਿੱਤ ਸਾਡੀ ਹੋਈ - ਤਾਲੀਬਾਨ
Thursday, Apr 15, 2021 - 03:35 PM (IST)


ਸਾਨੂੰ ਤਾਲੀਬਾਨ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਜਾਣ ਨੂੰ ਬਹੁਤਾ ਸਮਾਂ ਨਹੀਂ ਲੱਗਿਆ। ਮਜ਼ਾਰ-ਏ-ਸ਼ਰੀਫ਼ ਤੋਂ ਕਰੀਬ 30 ਮਿੰਟ ਦੀ ਦੂਰੀ ''ਤੇ ਸੜਕ ਕੰਢੇ ਬੰਬਾਂ ਦੇ ਬਣਾਏ ਵੱਡੇ ਟੋਇਆਂ ਨੂੰ ਪਾਰ ਕਰਦੇ ਅਸੀਂ ਆਪਣੇ ਮੇਜ਼ਬਾਨ ਤਾਲੀਬਾਨ ਦੇ ਪਰਛਾਵੇਂ ਮੇਅਰ ਹਾਜ਼ੀ ਹਿਕਮਤ ਨੂੰ ਬਲਖ਼ ਜ਼ਿਲ੍ਹੇ ਵਿੱਚ ਮਿਲਦੇ ਹਾਂ।
ਇਤਰ ਲਗਾਏ ਹੋਏ ਤੇ ਕਾਲੀ ਪੱਗ ਬੰਨ੍ਹਣ ਵਾਲੇ ਉਹ ਸਮੂਹ ਦੇ ਤਜ਼ਰਬੇਕਾਰ ਮੈਂਬਰ ਹਨ। ਉਹ ਪਹਿਲੀ ਵਾਰ ਦਹਿਸ਼ਤਗਰਦ ਸਮੂਹ ਵਿੱਚ 1990ਵਿਆਂ ''ਚ ਸ਼ਾਮਿਲ ਹੋਏ ਜਦੋਂ ਤਾਲਿਬਾਨ ਨੇ ਦੇਸ ਦੇ ਬਹੁਤੇ ਹਿੱਸੇ ''ਤੇ ਸ਼ਾਸਨ ਕੀਤਾ ਸੀ।
ਇਹ ਵੀ ਪੜ੍ਹੋ:
- ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
- ਅੰਬੇਡਕਰ ਦੇ ਸੁਫ਼ਨਿਆਂ ਦਾ ਲੋਕਤੰਤਰ ਮੋਦੀ ਦੇ ਕਾਰਜਕਾਲ ਵਿੱਚ ਕਿਹੋ ਜਿਹਾ ਹੈ
- ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ
ਤਾਲੀਬਾਨ ਨੇ ਸਾਡੇ ਲਈ ਇੱਕ ਸ਼ਕਤੀ ਮੁਜ਼ਾਹਰੇ ਦਾ ਪ੍ਰਬੰਧ ਕੀਤਾ ਸੀ।
ਗਲੀ ਦੇ ਦੋਵੇਂ ਪਾਸੇ ਹਥਿਆਰਬੰਦ ਆਦਮੀ ਲਾਈਨ ਬਣਾਈ ਖੜੇ ਸਨ, ਇੱਕ ਨੇ ਰਾਕੇਟ ਪ੍ਰੋਪੈਲਡ ਗ੍ਰਨੇਡ ਲਾਂਚਰ ਚੁੱਕਿਆ ਸੀ, ਇੱਕ ਹੋਰ ਨੇ ਐੱਮ4 ਅਸਾਲਟ ਰਾਇਫ਼ਲ, ਜੋ ਉਨ੍ਹਾਂ ਨੇ ਅਮਰੀਕੀ ਫ਼ੌਜਾਂ ਤੋਂ ਕਬਜ਼ੇ ਵਿੱਚ ਲਈਆਂ ਸਨ।
ਬਲਖ਼ ਇੱਕ ਸਮੇਂ ਦੇਸ (ਅਫ਼ਗਾਨਿਸਤਾਨ) ਦੇ ਸਭ ਤੋਂ ਸਥਿਰ ਹਿੱਸਿਆਂ ਵਿੱਚੋਂ ਸੀ ਤੇ ਹੁਣ ਇਹ ਸਭ ਤੋਂ ਵੱਧ ਹਿੰਸਾ ਵਾਲਾ ਇਲਾਕਾ ਬਣ ਗਿਆ ਹੈ।
ਇੱਕ ਸਖ਼ਤ ਮਿਜ਼ਾਜ ਵਾਲੇ, ਸਥਾਨਕ ਫ਼ੌਜੀ ਕਮਾਂਡਰ ਬਰਿਆਲਾਈ ਇਸ਼ਾਰਾ ਕਰਦੇ ਹਨ, "ਸਰਕਾਰੀ ਫ਼ੌਜਾਂ, ਬਸ ਇਥੇ ਹੀ ਹਨ। ਮੁੱਖ ਬਾਜ਼ਾਰ ਵੱਲ, ਪਰ ਉਹ ਆਪਣਾ ਆਧਾਰ ਨਹੀਂ ਛੱਡ ਸਕਦੇ। ਇਹ ਇਲਾਕਾ ਮੁਜਾਹਿਦੀਨ ਦਾ ਹੈ।"
ਅਫ਼ਗਾਨਿਸਤਾਨ ਵਿੱਚ ਹਰ ਜਗ੍ਹਾ ਅਜਿਹੀ ਹੀ ਤਸਵੀਰ ਹੈ: ਸਰਕਾਰ ਸ਼ਹਿਰਾਂ ਅਤੇ ਵੱਡੇ ਕਸਬਿਆਂ ਨੂੰ ਕੰਟਰੋਲ ਕਰਦੀ ਹੈ, ਪਰ ਤਾਲੀਬਾਨ ਉਨ੍ਹਾਂ ਨੂੰ ਦੇਸ ਦੇ ਪੇਂਡੂ ਖੇਤਰ ਵਿੱਚ ਵੱਡੇ ਹਿੱਸਿਆਂ ਵਿੱਚ ਆਪਣੀ ਮੌਜੂਦਗੀ ਨਾਲ ਘੇਰ ਰਿਹਾ ਹੈ।
ਦਹਿਸ਼ਤਗਰਦ ਮੁੱਖ ਸੜਕਾਂ ''ਤੇ ਇੱਕਾ ਦੁੱਕਾ ਚੌਂਕੀਆਂ ਰਾਹੀਂ ਆਪਣੇ ਅਧਿਕਾਰ ਦਾ ਦਾਅਵਾ ਕਰਦੇ ਹਨ। ਇੱਥੇ ਤਾਲੀਬਾਨ ਦੇ ਮੈਂਬਰ ਰੁਕ ਕੇ, ਨਾਕਾ ਲਾਕੇ ਲੰਘਦੀਆਂ ਕਾਰਾਂ ਵਾਲਿਆਂ ਦੀ ਪੁੱਛਗਿੱਛ ਕਰਦੇ ਹਨ।
ਤਾਲੀਬਾਨ ਖ਼ੂਫ਼ੀਆ ਸੇਵਾਵਾਂ ਦੇ ਸਥਾਨਕ ਮੁਖੀ ਆਮੀਰ ਸਾਹਿਬ ਅਜਮਲ ਦੱਸਦੇ ਹਨ ਕਿ ਉਹ ਸਰਕਾਰ ਨਾਲ ਜੁੜੇ ਲੋਕਾਂ ਦੀ ਤਲਾਸ਼ ਕਰ ਰਹੇ ਹਨ।

ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ ਤੇ ਜੇਲ੍ਹ ''ਚ ਭੇਜ ਦੇਵਾਂਗੇ। ਫ਼ਿਰ ਅਸੀਂ ਉਨ੍ਹਾਂ ਨੂੰ ਆਪਣੀਆਂ ਅਦਾਲਤਾਂ ਦੇ ਹਵਾਲੇ ਕਰ ਦੇਵਾਂਗੇ ਤੇ ਉਹ ਫ਼ੈਸਲਾ ਕਰਨਗੇ ਕਿ ਅਗਾਂਹ ਕੀ ਕਰਨਾ ਹੋਵੇਗਾ।"
ਜਿਹਾਦ ਬਨਾਮ ਇਬਾਦਤ?
ਤਾਲੀਬਾਨ ਮੰਨਦੇ ਹਨ ਕਿ ਜਿੱਤ ਉਨ੍ਹਾਂ ਦੀ ਹੈ।
ਗਰੀਨ ਟੀ ਦਾ ਇੱਕ ਕੱਪ ਸਾਡੇ ਨਾਲ ਪੀਂਦਿਆਂ ਹਾਜੀ ਹਿਕਮਤ ਨੇ ਐਲਾਨ ਕੀਤਾ, "ਅਸੀਂ ਜੰਗ ਜਿੱਤੀ ਤੇ ਅਮਰੀਕਾ ਨੇ ਹਾਰੀ।"
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਬਾਕੀ ਬਚੀਆਂ ਫ਼ੌਜਾਂ ਨੂੰ ਬੁਲਾਉਣ ਦਾ ਸਤੰਬਰ ਤੱਕ ਟਾਲਣ ਦਾ ਫ਼ੈਸਲਾ ਲੈਣਾ, ਜਿਸ ਦਾ ਅਰਥ ਹੈ ਪਿਛਲੇ ਸਾਲ ਮਿੱਥਿਆ ਗਿਆ ਸਮਾਂ, ਇੱਕ ਮਈ ਤੋਂ ਬਾਅਦ ਵੀ ਉਹ (ਅਮਰੀਕੀ ਫ਼ੋਜੀ) ਉੱਥੇ ਰਹਿਣਗੇ, ਤੇ ਇਸ ਗੱਲ ''ਤੇ ਤਾਲਿਬਾਨ ਸਿਆਸੀ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਹਾਲਾਂਕਿ, ਦਹਿਸ਼ਤਗਰਦਾਂ ਵਿੱਚ ਸਰਗਰਮੀ ਨਜ਼ਰ ਆ ਰਹੀ ਹੈ।
ਹਾਜੀ ਹਿਕਮਤ ਕਹਿੰਦੇ ਹਨ, "ਅਸੀਂ ਕਿਸੇ ਵੀ ਚੀਜ਼ ਲਈ ਤਿਆਰ ਹਾਂ। ਅਸੀਂ ਸ਼ਾਂਤੀ ਲਈ ਮੁਕੰਮਲ ਤੌਰ ''ਤੇ ਤਿਆਰ ਹਾਂ ਅਤੇ ਅਸੀਂ ਜਿਹਾਦ ਲਈ ਪੂਰੀ ਤਰ੍ਹਾਂ ਤਿਆਰ ਹਾਂ।''''
ਉਨ੍ਹਾਂ ਨੇ ਨਾਲ ਬੈਠੇ ਦਹਿਸ਼ਤਗਰਦ ਕਮਾਂਡਰ ਨੇ ਇਸ ਨਾਲ ਜੋੜਿਆ, "ਜਿਹਾਦ ਇੱਕ ਇਬਾਦਤ ਦਾ ਕੰਮ ਹੈ। ਇਬਾਦਤ ਅਜਿਹੀ ਚੀਜ਼ ਹੈ, ਤੁਸੀਂ ਇਸ ਨੂੰ ਕਿੰਨਾਂ ਵੀ ਕਰੋਂ, ਤੁਸੀਂ ਥੱਕਦੇ ਨਹੀਂ।"
ਇਸਲਾਮਿਕ ਸਟੇਟ ਬਣਾਉਣ ਲਈ ਵਚਨਬੱਧਤਾ
ਪਿਛਲੇ ਸਾਲ ਤੋਂ, ਤਾਲਿਬਾਨ ਦੇ ਜਿਹਾਦ ਵਿੱਚ ਸਪੱਸ਼ਟ ਵਿਰੋਧਾਭਾਸ ਨਜ਼ਰ ਆਇਆ। ਉਨ੍ਹਾਂ ਨੇ ਅਮਰੀਕਾ ਨਾਲ ਸਮਝੌਤੇ ''ਤੇ ਦਸਤਖਤ ਕਰਨ ਤੋਂ ਬਾਅਦ ਕੌਮਾਂਤਰੀ ਤਾਕਤਾਂ ''ਤੇ ਹਮਲੇ ਰੋਕ ਦਿੱਤੇ, ਪਰ ਅਫ਼ਗਾਨ ਸਰਕਾਰ ਨਾਲ ਜੰਗ ਜਾਰੀ ਰੱਖੀ। ਭਾਵੇਂ ਕਿ ਹਾਜੀ ਹਿਕਮਤ ਨੇ ਜ਼ੋਰ ਦਿੱਤਾ ਕਿ ਕੋਈ ਵਿਰੋਧਾਭਾਸ ਨਹੀਂ ਹੈ।
"ਅਸੀਂ ਸ਼ਰਿਆ ਦੁਆਰਾ ਚਲਾਈ ਜਾਣ ਵਾਲੀ ਇਸਲਾਮਿਕ ਸਰਕਾਰ ਚਾਹੁੰਦੇ ਹਾਂ। ਅਸੀਂ ਆਪਣਾ ਜਿਹਾਦ ਜਾਰੀ ਰੱਖਾਂਗੇ ਜਦੋਂ ਤੱਕ ਉਹ ਸਾਡੀ ਮੰਗ ਮੰਨ ਨਹੀਂ ਲੈਂਦੇ।"

ਤਾਲੀਬਾਨ ਹੋਰ ਅਫ਼ਗਾਨ ਸਿਆਸੀ ਧੜਿਆਂ ਨਾਲ ਸੱਤਾ ਸਾਂਝੀ ਕਰਨ ਲਈ ਤਿਆਰ ਹੋਵੇਗਾ ਜਾਂ ਨਹੀਂ ਇਸ ''ਤੇ ਹਾਜੀ ਹਿਕਮਤ ਸਮੂਹ ਦੇ ਕਤਰ ਵਿਚਲੇ ਸਿਆਸੀ ਆਗੂ ਤੋਂ ਵੱਖਰਾ ਰੁਖ਼ ਰੱਖਦੇ ਹਨ।
ਉਹ ਵਾਰ-ਵਾਰ ਕਹਿੰਦੇ ਹਨ, "ਉਹ ਜੋ ਵੀ ਫ਼ੈਸਲਾ ਲੈਣਗੇ ਸਾਨੂੰ ਮਨਜ਼ੂਰ ਹੋਵੇਗਾ।"
ਤਾਲੀਬਾਨ ਆਪਣੇ ਆਪ ਨੂੰ ਮਹਿਜ਼ ਬਾਗ਼ੀ ਸਮੂਹ ਵਜੋਂ ਹੀ ਨਹੀਂ ਦੇਖਦਾ, ਬਲਕਿ ਸੰਭਾਵਿਤ ਸਰਕਾਰ ਵਜੋਂ ਦੇਖਦਾ ਹੈ।
ਉਹ ਆਪਣੇ ਆਪ ਨੂੰ "ਇਸਲਾਮਿਕ ਅਮੀਰਾਟ ਆਫ਼ ਅਫ਼ਗਾਨਿਸਤਾਨ" ਵਜੋਂ ਦੱਸਦੇ ਹਨ, ਇਹ ਨਾਮ ਉਨ੍ਹਾਂ ਸਾਲ 1996 ਤੋਂ ਸੱਤਾ ਵਿੱਚ ਹੁੰਦਿਆਂ ਤੇ 9/11 ਦੇ ਹਮਲਿਆਂ ਤੋਂ ਬਾਅਦ ਦੇ ਘਟਨਾਕ੍ਰਮ ਦੌਰਾਨ ਆਖ਼ਰੀ ਸਮੇਂ ਤੱਕ ਇਸਤੇਮਾਲ ਕੀਤਾ ਸੀ।
ਹੁਣ, ਉਨ੍ਹਾਂ ਕੋਲ ਵਿਵੇਕ ਭਰਿਆ "ਸ਼ੈਡੋ (ਪਰਛਾਵਾਂ)" ਢਾਂਚਾ ਹੈ, ਜਿਸ ਵਿੱਚ ਉਨ੍ਹਾਂ ਦੇ ਕੰਟਰੋਲ ਵਾਲੇ ਇਲਾਕਿਆਂ ਵਿੱਚ ਰੋਜ਼ਾਨਾ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਹਨ। ਤਾਲੀਬਾਨ ਦੇ ਮੇਅਰ, ਹਾਜੀ ਹਿਕਮਤ ਸਾਨੂੰ ਇਲਾਕੇ ਦੇ ਇੱਕ ਦੌਰੇ ''ਤੇ ਲੈ ਗਏ।
ਚੰਗਾ ਅਕਸ ਬਣਾਉਣ ਦੀ ਕੋਸ਼ਿਸ਼
ਸਾਨੂੰ ਇੱਕ ਮੁੰਡੇ ਤੇ ਕੁੜੀਆਂ ਨਾਲ ਭਰਿਆ ਪ੍ਰਾਇਮਰੀ ਸਕੂਲ ਦਿਖਾਇਆ ਗਿਆ। ਜਿਥੇ ਉਹ ਯੂਐੱਨ ਵਲੋਂ ਦਾਨ ਕੀਤੀਆਂ ਗਈਆਂ ਕਾਪੀਆਂ ਕਿਤਾਬਾਂ ''ਤੇ ਲਿਖ ਰਹੇ ਸਨ।
ਜਦੋਂ 1990ਵਿਆਂ ਵਿੱਚ ਤਾਲੀਬਾਨ ਸੱਤਾ ਵਿੱਚ ਸੀ ਤਾਂ ਉਨ੍ਹਾਂ ਵੱਲੋਂ ਲੜਕੀਆਂ ਦੀ ਪੜ੍ਹਾਈ ''ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਭਾਵੇਂ ਉਹ ਹਮੇਸ਼ਾਂ ਇਸ ਗੱਲ ਤੋਂ ਮੁਨਕਰ ਹੋਏ।
ਇਥੋਂ ਤੱਕ ਕਿ ਹੁਣ ਵੀ, ਅਜਿਹੀਆਂ ਰਿਪੋਰਟਾਂ ਹਨ ਕਿ ਹੋਰ ਇਲਾਕਿਆਂ ਵਿੱਚ ਵੱਡੀ ਉਮਰ ਦੀਆਂ ਲੜਕੀਆਂ ਨੂੰ ਜਮਾਤਾਂ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਹੈ।
ਪਰ ਘੱਟੋ-ਘੱਟ ਇੱਥੇ ਤਾਲੀਬਾਨ ਦਾ ਕਹਿਣਾ ਹੈ ਉਹ ਇਸ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੇ ਹਨ।

ਤਾਲੀਬਾਨ ਦੇ ਸਥਾਨਕ ਸਿੱਖਿਆ ਕਮਿਸ਼ਨ ਦੇ ਇੰਚਾਰਜ ਮਵਲਾਵੀ ਸੁਲਾਹੂਦੀਨ ਕਹਿੰਦੇ ਹਨ, "ਜਦੋਂ ਤੱਕ ਉਹ ਹਿਜ਼ਾਬ ਪਹਿਨਦੀਆਂ ਹਨ , ਉਨ੍ਹਾਂ ਲਈ ਪੜ੍ਹਨਾ ਅਹਿਮ ਹੈ।"
ਉਨ੍ਹਾਂ ਕਿਹਾ, "ਸੈਕੰਡਰੀ ਸਕੂਲਾਂ ਵਿੱਚ ਸਿਰਫ਼ ਔਰਤ ਅਧਿਆਪਕਾਂ ਨੂੰ ਹੀ ਪ੍ਰਵਾਨਗੀ ਹੈ ਤੇ ਪਰਦਾ ਲਾਜ਼ਮੀ ਹੈ। ਜੇ ਉਹ ਸ਼ਰਿਆ ਦੀ ਪਾਲਣਾ ਕਰਦੇ ਹਨ, ਤਾਂ ਕੋਈ ਸਮੱਸਿਆ ਨਹੀਂ ਹੈ।"
ਸਥਾਨਕ ਸਰੋਤਾਂ ਨੇ ਸਾਨੂੰ ਦੱਸਿਆ ਕਿ ਤਾਲੀਬਾਨ ਨੇ ਕਲਾ ਅਤੇ ਨਾਗਰਿਕਤਾ ਦੀਆਂ ਜਮਾਤਾਂ ਨੂੰ ਪਾਠਕ੍ਰਮ ਵਿੱਚੋਂ ਹਟਾ ਦਿੱਤਾ ਹੈ ਅਤੇ ਇਸ ਨੂੰ ਇਸਲਾਮਿਕ ਮਜ਼ਮੂਨਾਂ ਨਾਲ ਬਦਲ ਦਿੱਤਾ ਹੈ, ਨਹੀਂ ਤਾਂ ਕੌਮੀ ਪਾਠਕ੍ਰਮ ਦੀ ਪਾਲਣਾ ਕਰੋ।
ਤਾਂ ਕੀ ਤਾਲੀਬਾਨੀ ਆਪਣੀਆਂ ਧੀਆਂ ਨੂੰ ਸਕੂਲ ਭੇਜਦੇ ਹਨ?
ਸਲਾਹੂਦੀਨ ਕਹਿੰਦੇ ਹਨ, "ਮੇਰੀ ਬੇਟੀ ਹਾਲੇ ਬਹੁਤ ਛੋਟੀ ਹੈ ਪਰ ਜਦੋਂ ਉਹ ਵੱਡੀ ਹੋ ਜਾਵੇਗੀ, ਮੈਂ ਉਸ ਨੂੰ ਸਕੂਲ ਅਤੇ ਮਦਰੱਸੇ ਭੇਜਾਂਗਾ, ਜਦੋਂ ਤੱਕ ਇਹ ਹਿਜਾਬ ਅਤੇ ਸ਼ਰਿਆ ਨੂੰ ਲਾਗੂ ਰੱਖਦੇ ਹਨ।"
ਔਰਤਾਂ ਪ੍ਰਤੀ ਸਖ਼ਤ ਰਵੱਈਆ
ਸਟਾਫ਼ ਨੂੰ ਤਨਖ਼ਾਹਾਂ ਸਰਕਾਰ ਦਿੰਦੀ ਹੈ, ਪਰ ਇੰਚਾਰਜ ਤਾਲੀਬਾਨ ਹੈ। ਦੇਸ਼ ਭਰ ''ਚ ਇਹ ਇੱਕ ਹਾਈਬ੍ਰਿਡ ਪ੍ਰਣਾਲੀ ਹੈ।
ਇੱਕ ਨੇੜਲੇ ਸਿਹਤ ਕਲੀਨਿਕ ''ਤੇ ਜਿਸ ਨੂੰ ਇੱਕ ਸਹਾਇਤਾ ਸੰਸਥਾ ਵਲੋਂ ਚਲਾਇਆ ਜਾਂਦਾ ਹੈ, ਦੀ ਵੀ ਇਸੇ ਤਰ੍ਹਾਂ ਦੀ ਕਹਾਣੀ ਹੈ।
ਤਾਲੀਬਾਨ ਨੇ ਮਹਿਲਾ ਸਟਾਫ਼ ਨੂੰ ਇਥੇ ਕੰਮ ਕਰਨ ਦੀ ਇਜ਼ਾਜਤ ਦਿੱਤੀ ਹੈ, ਪਰ ਰਾਤ ਨੂੰ ਲਾਜ਼ਮੀ ਤੌਰ ''ਤੇ ਇੱਕ ਮਰਦ ਸਹਿਚਾਰੀ ਹੋਣਾ ਚਾਹੀਦਾ ਹੈ ਅਤੇ ਮਰਦ ਤੇ ਔਰਤ ਮਰੀਜ਼ਾਂ ਨੂੰ ਵੱਖ-ਵੱਖ ਰੱਖਿਆ ਜਾਂਦਾ ਹੈ।
ਗਰਭਨਿਰੋਧਕਾਂ ਜਾਂ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਸੌਖਿਆਂ ਹੀ ਉਪਲੱਬਧ ਹੈ।
ਤਾਲੀਬਾਨ ਸਪੱਸ਼ਟ ਤੌਰ ''ਤੇ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਵੱਧ ਸਕਾਰਾਤਮਕ ਨਜ਼ਰੀਏ ਤੋਂ ਦੇਖੀਏ।
ਜਦੋਂ ਅਸੀਂ ਘਰ ਨੂੰ ਜਾ ਰਹੀਆਂ ਸਕੂਲੀ ਕੁੜੀਆਂ ਦੇ ਇੱਕ ਝੁੰਡ ਕੋਲੋਂ ਨਿਕਲੇ ਤਾਂ ਹਾਜੀ ਹਿਕਮਤ ਨੇ ਸਾਡੀਆਂ ਆਸਾਂ ਨੂੰ ਉਲਟਾਉਂਦੇ ਦ੍ਰਿਸ਼ਾਂ ''ਤੇ ਉਤਸ਼ਾਹ ਤੇ ਮਾਣ ਭਰਿਆ ਰਵੱਈਆ ਦਿਖਾਇਆ।
ਹਾਲਾਂਕਿ, ਤਾਲੀਬਾਨ ਦੇ ਔਰਤਾਂ ਦੇ ਹੱਕਾਂ ਪ੍ਰਤੀ ਵਿਚਾਰਾਂ ਬਾਰੇ ਚਿੰਤਾ ਬਣੀ ਰਹੇਗੀ। ਸਮੂਹ ਕੋਲ ਔਰਤਾਂ ਦੀ ਨੁਮਾਇੰਦਗੀ ਬਿਲਕੁਲ ਵੀ ਨਹੀਂ ਹੈ, ਅਤੇ 1990ਵਿਆਂ ਵਿੱਚ ਉਨ੍ਹਾਂ ਨੇ ਔਰਤਾਂ ਨੂੰ ਘਰਾਂ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਸੀ।
ਬਲਖ਼ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਲੰਘਦਿਆਂ ਅਸੀਂ ਕਈ ਔਰਤਾਂ ਦੇਖੀਆਂ, ਆਜ਼ਾਦ ਤੁਰੀਆਂ ਫ਼ਿਰਦੀਆਂ ਤੇ ਉਨ੍ਹਾਂ ਵਿੱਚੋਂ ਸਾਰੀਆਂ ਨੇ ਬੁਰਕਾ ਨਹੀਂ ਸੀ ਪਹਿਨਿਆ ਹੋਇਆ।
ਅਸਲੀਅਤ ਵੱਖਰੀ
ਹਾਲਾਂਕਿ, ਇੱਕ ਸਥਾਨਕ ਬਾਜ਼ਾਰ ਵਿੱਚ ਕੋਈ ਵੀ ਔਰਤ ਨਹੀਂ ਸੀ। ਹਾਜੀ ਹਿਕਮਤ ਨੇ ਜ਼ੋਰ ਦਿੱਤਾ ਕਿ ਉਨ੍ਹਾਂ ''ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇੱਕ ਰੂੜੀਵਾਦੀ ਸਮਾਜ ਵਿੱਚ ਉਹ ਆਮਤੌਰ ''ਤੇ ਕਿਸੇ ਵੀ ਸੂਰਤ ਵਿੱਚ ਨਹੀਂ ਆਉਂਦੀਆਂ।
ਤਾਲੀਬਾਨ ਹਰ ਵੇਲੇ ਸਾਡੇ ਨਾਲ ਹੀ ਰਿਹਾ ਅਤੇ ਕੁਝ ਸਥਾਨਕ ਲੋਕਾਂ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ, ਉਹ ਵੀ ਸਾਰੇ ਸਮੂਹ ਦੇ ਸਮਰਥਕ ਸਨ, ਉਨ੍ਹਾਂ ਦੇ ਦਿਲਾਂ ਵਿੱਚ ਤਾਲੀਬਾਨ ਪ੍ਰਤੀ ਸ਼ੁਕਰਗੁਜ਼ਾਰੀ ਸੀ, ਚੀਜ਼ਾਂ ਨੂੰ ਬਿਹਤਰ ਬਣਾਉਣ ਅਤੇ ਜ਼ੁਰਮ ਘਟਾਉਣ ਲਈ।
ਇੱਕ ਬਜ਼ੁਰਗ ਆਦਮੀ ਨੇ ਕਿਹਾ, "ਜਦੋਂ ਸਰਕਾਰੀ ਕੰਟਰੋਲ ਸੀ, ਉਹ ਸਾਡੇ ਲੋਕਾਂ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੰਦੇ ਸਨ ਅਤੇ ਉਨ੍ਹਾਂ ਨੂੰ ਆਜ਼ਾਦ ਕਰਨ ਲਈ ਰਿਸ਼ਵਤ ਦੀ ਮੰਗ ਕਰਦੇ ਸਨ। ਸਾਡੇ ਲੋਕਾਂ ਨੇ ਬਹੁਤ ਤਕਲੀਫ਼ਾਂ ਝੱਲੀਆਂ, ਹੁਣ ਅਸੀਂ ਸਥਿਤੀ ਤੋਂ ਖ਼ੁਸ਼ ਹਾਂ।"
ਤਾਲੀਬਾਨ ਦੀਆਂ ਬਹੁਤ ਹੀ ਜ਼ਿਆਦਾ ਰੂੜੀਵਾਦੀ ਕਦਰਾਂ ਕੀਮਤਾਂ ਦਾ ਬਹੁਤ ਜ਼ਿਆਦਾ ਪੇਂਡੂ ਇਲਾਕਿਆਂ ਵਿੱਚ ਘੱਟ ਟਕਰਾਅ ਹੈ ਪਰ ਬਹੁਤ ਸਾਰੇ ਇਲਾਕੇ ਖ਼ਾਸਕਰ ਸ਼ਹਿਰੀ ਡਰਦੇ ਹਨ ਕਿ ਉਹ 1990ਵਿਆਂ ਦਾ ਬੇਰਹਿਮ ਇਸਲਾਮਿਕ ਅਮੀਰਾਤ ਸ਼ਾਸਨ ਮੁੜ ਲਾਗੂ ਕਰਨਾ ਚਾਹੁੰਦੇ ਹਨ, ਉਸ ਆਜ਼ਾਦੀ ਨੂੰ ਘਟਾਉਣਾ ਚਾਹੁੰਦੇ ਹਨ ਜਿਸ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਨੌਜਵਾਨ ਵੱਡੇ ਹੋਏ ਹਨ।
ਬਾਅਦ ਵਿੱਚ ਇੱਕ ਸਥਾਨਕ ਵਾਸੀ ਨੇ ਸਾਡੇ ਨਾਲ ਪਛਾਣ ਗੁਪਤ ਰੱਖਣ ਦੀ ਸ਼ਰਤ ''ਤੇ ਗੱਲ ਕੀਤੀ ਅਤੇ ਦੱਸਿਆ ਕਿ ਤਾਲੀਬਾਨ ਨੇ ਸਾਨੂੰ ਦਿੱਤੀਆਂ ਇੰਟਰਵਿਊਜ਼ ਵਿੱਚ ਜਿੰਨਾਂ ਮੰਨਿਆ ਹੈ, ਮਾਹੌਲ ਉਸ ਤੋਂ ਕਿਤੇ ਵੱਧ ਸਖ਼ਤੀ ਵਾਲਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਨੂੰ ਉਨ੍ਹਾਂ ਦੀਆਂ ਦਾੜੀਆਂ ਕੱਟਣ ''ਤੇ ਚਪੇੜਾਂ ਮਾਰੀਆਂ ਜਾਂਦੀਆਂ ਹਨ ਜਾਂ ਕੁੱਟਿਆ ਜਾਂਦਾ ਹੈ ਜਾਂ ਉਨ੍ਹਾਂ ਦੇ ਸੰਗੀਤ ਸੁਣਨ ਬਦਲੇ ਉਨ੍ਹਾਂ ਦੇ ਸਟੀਰੀਓ ਤੋੜ ਦਿੱਤੇ ਜਾਂਦੇ ਹਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਲੋਕਾਂ ਕੋਲ ਕੋਈ ਬਦਲ ਨਹੀਂ ਹੈ ਸਵਾਇ ਇਸ ਦੇ ਕਿ ਉਹ ਜੋ ਕਹਿੰਦੇ ਹਨ ਉਹ ਕਰਨ, ਉਹ ਛੋਟੇ-ਛੋਟੇ ਮਸਲਿਆਂ ''ਤੇ ਵੀ ਕੁੱਟਮਾਰ ''ਤੇ ਉੱਤਰ ਆਉਂਦੇ ਹਨ। ਲੋਕ ਡਰੇ ਹੋਏ ਹਨ।"

ਹਾਜੀ ਹਿਕਮਤ 1990ਵਿਆਂ ਵਿੱਚ ਤਾਲੀਬਾਨ ਦਾ ਹਿੱਸਾ ਸੀ। ਜਦੋਂ ਸਾਡੇ ਆਲੇ-ਦੁਆਲੇ ਭੀੜ ਕਰਨ ਵਾਲੇ ਨੌਜਵਾਨ ਯੋਧੇ ਖ਼ੁਸ਼ ਸਨ ਅਤੇ ਤਸਵੀਰਾਂ ਤੇ ਸੈਲਫ਼ੀਜ ਲੈ ਰਹੇ ਸਨ, ਹਾਜੀ ਹਿਕਮਤ ਨੇ ਸ਼ੁਰੂਆਤ ਵਿੱਚ ਸਾਡਾ ਕੈਮਰਾ ਦੇਖਕੇ ਆਪਣੀ ਪੱਗ ਨਾਲ ਮੂੰਹ ਢਕਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਇੱਕ ਮੁਸਕਰਾਹਟ ਨਾਲ ਕਿਹਾ, "ਪੁਰਾਣੀਆਂ ਆਦਤਾਂ" ਤੇ ਬਾਅਦ ਵਿੱਚ ਸਾਨੂੰ ਆਪਣੇ ਚਹਿਰੇ ਦੀ ਫ਼ਿਲਮ ਬਣਾਉਣ ਦੀ ਇਜ਼ਾਜਤ ਦੇ ਦਿੱਤੀ।
ਤਾਲੀਬਾਨ ਦੇ ਪੁਰਾਣੇ ਸ਼ਾਸ਼ਨ ਵਿੱਚ ਫ਼ੋਟੋਗ੍ਰਾਫ਼ੀ ''ਤੇ ਪਾਬੰਦੀ ਸੀ।
ਕੀ ਹੁਣ ਦਾ ਤਾਲੀਬਾਨ 1990 ਵਿਆਂ ਤੋਂ ਕੁਝ ਵੱਖਰਾ ਹੈ?
ਮੈਂ ਉਨ੍ਹਾਂ ਨੂੰ ਪੁੱਛਿਆ, ਜਦੋਂ ਉਹ ਸੱਤਾ ਵਿੱਚ ਸਨ ਤਾਂ ਕੀ ਉਨ੍ਹਾਂ ਗ਼ਲਤੀਆਂ ਕੀਤੀਆਂ? ਕੀ ਉਹ ਹੁਣ ਵੀ ਉਸੇ ਤਰ੍ਹਾਂ ਦਾ ਰਵੱਈਆ ਰੱਖਣਗੇ?
ਹਾਜੀ ਹਿਕਮਤ ਨੇ ਕਿਹਾ, "ਤਾਲੀਬਾਨ ਪਹਿਲਾਂ ਤੇ ਤਾਲੀਬਾਨ ਹੁਣ ,ਇੱਕੋ ਜਿਹਾ ਹੀ ਹੈ। ਇਸ ਲਈ ਉਸ ਸਮੇਂ ਤੇ ਹੁਣ ਦੀ ਤੁਲਨਾ ਕਰਨਾ - ਕੁਝ ਨਹੀਂ ਬਦਲਿਆ। ਪਰ ਸਮੇਂ ਦੇ ਨਾਲ ਤਬਦੀਲੀਆਂ ਆਈਆਂ ਹਨ। ਕੁਝ ਲੋਕ ਸਖ਼ਤ ਮਿਜ਼ਾਜ ਹੋਏ ਹਨ ਤੇ ਕੁਝ ਸ਼ਾਂਤ। ਇਹ ਸਧਾਰਨ ਹੈ।"
ਤਾਲੀਬਾਨ ਜੋ ਇਸਲਾਮਿਕ ਸਰਕਾਰ ਬਣਾਉਣੀ ਚਾਹੁੰਦੇ ਹਨ, ਦੇ ਅਰਥਾਂ ਨੂੰ ਜਾਣਬੁੱਝ ਕੇ ਅਸਪੱਸ਼ਟ ਬਣਾਉਂਦਾ ਨਜ਼ਰ ਆਉਂਦਾ ਹੈ।
ਕੁਝ ਵਿਸ਼ਲੇਸ਼ਕ ਇਸ ਨੂੰ ਕੱਟੜਪੰਥੀਆਂ ਅਤੇ ਉਦਾਰਵਾਦੀਆਂ ਦਰਮਿਆਨ ਅੰਦਰੂਨੀ ਟਕਰਾਅ ਤੋਂ ਬਚਣ ਲਈ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਵਜੋਂ ਦੇਖਦੇ ਹਨ।
ਕੀ ਉਹ ਦੋਵੇਂ ਵੱਖੋ-ਵੱਖਰੇ ਵਿਚਾਰਾਂ ਵਾਲੇ ਲੋਕਾਂ ਨਾਲ ਆਪਣਾ ਤਾਲਮੇਲ ਬਣਾ ਸਕਣਗੇ ਅਤੇ ਆਪਣਾ ਆਧਾਰ ਨਹੀਂ ਛੱਡਣਗੇ? ਸੱਤਾ ਵਿੱਚ ਆਉਣਾ ਉਨ੍ਹਾਂ ਦੇ ਵੱਡੇ ਇਮਤਿਹਾਨ ਨੂੰ ਸਾਬਤ ਕਰੇਗਾ।
ਜਦੋਂ ਅਸੀਂ ਚਿਕਨ ਅਤੇ ਚਾਵਲਾਂ ਨਾਲ ਆਪਣਾ ਦੁਪਿਹਰ ਦਾ ਖਾਣਾ ਖਾ ਰਹੇ ਸੀ, ਅਸੀਂ ਥੋੜ੍ਹੀ ਦੂਰੀ ''ਤੇ ਘੱਟੋ-ਘੱਟ ਚਾਰ ਵਾਰ ਹਵਾਈ ਹਮਲਿਆਂ ਦੀ ਆਵਾਜ਼ ਸੁਣੀ। ਹਾਜੀ ਹਿਕਮਤ ਸ਼ਾਂਤ ਸੀ ਤੇ ਉਨ੍ਹਾਂ ਕਿਹਾ, "ਫ਼ਿਕਰ ਨਾ ਕਰੋ, ਇਹ ਬਹੁਤ ਦੂਰ ਹੈ।"
ਹਵਾਈ ਤਾਕਤ, ਖ਼ਾਸਕਰ ਜੋ ਅਮਰੀਕਾ ਵੱਲੋਂ ਮੁਹੱਈਆ ਕਰਵਾਈ ਗਈ ਹੈ, ਪਿਛਲੇ ਸਾਲਾਂ ਦੌਰਾਨ ਤਾਲੀਬਾਨ ਦੀ ਅਗਵਾਈ ਨੂੰ ਰੋਕਣ ਵਿੱਚ ਬਹੁਤ ਅਹਿਮ ਰਹੀ ਹੈ।
ਪਿਛਲੇ ਸਾਲ ਤਾਲੀਬਾਨ ਨਾਲ ਹੋਏ ਇੱਕ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਪਹਿਲਾਂ ਹੀ ਫ਼ੌਜੀ ਕਾਰਵਾਈਆਂ ਬਹੁਤ ਘੱਟ ਕੀਤੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਤਾਲੀਬਾਨ ਨੂੰ ਦੇਸ ਵਿੱਚ ਫ਼ੌਜੀ ਕਬਜ਼ਾ ਲਿਆਉਣ ਦਾ ਰਾਹ ਮਿਲ ਜਾਵੇਗਾ।
ਹਾਜੀ ਹਿਕਮਤ ਅਫ਼ਗਾਨ ਸਰਕਾਰ ਜਾਂ ਕਾਬੁਲ ਪ੍ਰਸ਼ਾਸਨ ਨੂੰ ਜਿਵੇਂ ਕਿ ਤਾਲੀਬਾਨ ਦਰਸਾਉਂਦਾ ਹੈ, ਇੱਕ ਭ੍ਰਿਸ਼ਟਾਚਾਰੀ ਅਤੇ ਗ਼ੈਰ-ਇਸਲਾਮਿਕ ਵਜੋਂ ਤਾਅਨਾ ਦਿੰਦੇ ਹਨ।
ਇਹ ਦੇਖਣਾ ਔਖਾ ਹੈ ਕਿ ਉਨ੍ਹਾਂ ਵਰਗੇ ਆਦਮੀ ਦੇਸ ਦੇ ਬਾਕੀ ਲੋਕਾਂ ਨਾਲ ਕਿਵੇਂ ਮੇਲਜੋਲ ਬਣਾਉਣਗੇ, ਉਹ ਵੀ ਜਦੋਂ ਇਹ ਉਨ੍ਹਾਂ ਦੀਆਂ ਆਪਣੀਆਂ ਸ਼ਰਤਾਂ ''ਤੇ ਨਾ ਹੋਵੇ।
ਉਹ ਕਹਿੰਦੇ ਹਨ, "ਇਹ ਜਿਹਾਦ ਹੈ, ਇਹ ਇਬਾਦਤ ਹੈ। ਅਸੀਂ ਇਸ ਨੂੰ ਸੱਤਾ ਲਈ ਨਹੀਂ ਕਰ ਰਹੇ ਬਲਕਿ ਅੱਲ੍ਹਾ ਲਈ, ਉਸ ਦੇ ਕਾਨੂੰਨ ਲਈ ਕਰ ਰਰੇ ਹਾਂ। ਦੇਸ ਵਿੱਚ ਸ਼ਰੀਆ ਲਿਆਉਣ ਲਈ। ਜੋ ਵੀ ਸਾਡੇ ਵਿਰੁੱਧ ਖੜ੍ਹਾ ਹੋਵੇਗਾ ਅਸੀਂ ਉਸਦੇ ਖ਼ਿਲਾਫ਼ ਖੜ੍ਹੇ ਹੋਵਾਂਗੇ।"
ਇਹ ਵੀ ਪੜ੍ਹੋ:
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
- ''ਹਾਏ ਰੱਬਾ ਕੀ ਕਰਾਂ, ਮੈਂ ਧੀਆਂ ਨੂੰ ਡੋਲੀ ''ਚ ਤੋਰਨਾ ਸੀ ਪਰ ਅੱਜ ਉਨ੍ਹਾਂ ਦੇ ਸਿਵੇ ਲਟਾ-ਲਟ ਮੱਚ ਗਏ''
https://www.youtube.com/watch?v=xRGkMY1FbXM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''87891b41-050c-4658-bba5-d7da5127482b'',''assetType'': ''STY'',''pageCounter'': ''punjabi.international.story.56756071.page'',''title'': ''ਅਫ਼ਗਾਨਿਸਤਾਨ: ਅਮਰੀਕਾ ਹਾਰ ਗਿਆ ਜੰਗ ਤੇ ਜਿੱਤ ਸਾਡੀ ਹੋਈ - ਤਾਲੀਬਾਨ'',''author'': ''ਸਿਕੰਦਰ ਕਿਰਮਾਨੀ ਤੇ ਮਹਿਫੌਜ਼ ਜ਼ੂਬੈਦ'',''published'': ''2021-04-15T10:03:43Z'',''updated'': ''2021-04-15T10:03:43Z''});s_bbcws(''track'',''pageView'');