ਕੋਰੋਨਾਵਾਇਰਸ: ਦਿੱਲੀ ''''ਚ ਵੀਕੈਂਡ ਕਰਫਿਊ ਦਾ ਐਲਾਨ, ਕੀ ਹਨ ਨਵੀਆਂ ਪਾਬੰਦੀਆਂ
Thursday, Apr 15, 2021 - 02:05 PM (IST)

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ ਵੀਕੈਂਡ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਬਹੁਤ ਗੰਭੀਰ ਦਿਖਾਈ ਦੇ ਰਹੀ ਹੈ ਅਤੇ ਕੇਸ ਲਗਾਤਾਰ ਵੱਧ ਰਹੇ ਹਨ। ਇਸੇ ਨੂੰ ਧਿਆਨ ''ਚ ਰੱਖਦਿਆਂ ਸਾਨੂੰ ਕੁਝ ਸਖ਼ਤ ਫ਼ੈਸਲੇ ਲੈਣੇ ਪੈ ਰਹੇ ਹਨ।
ਇਹ ਵੀ ਪੜ੍ਹੋ:
- ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
- ਅੰਬੇਡਕਰ ਦੇ ਸੁਫ਼ਨਿਆਂ ਦਾ ਲੋਕਤੰਤਰ ਮੋਦੀ ਦੇ ਕਾਰਜਕਾਲ ਵਿੱਚ ਕਿਹੋ ਜਿਹਾ ਹੈ
- ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ
ਦਿੱਲੀ ਵਾਸੀਆਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿ ਕਿ ਦਿੱਲੀ ਵਿੱਚ ਕੋਵਿਡ ਬੈੱਡਾਂ ਦੀ ਫ਼ਿਲਹਾਲ ਕੋਈ ਕਮੀ ਨਹੀਂ ਹੈ ਅਤੇ ਅੱਜ ਵੀ ਪੰਜ ਹਜ਼ਾਰ ਤੋਂ ਜ਼ਿਆਦਾ ਬੈੱਡ ਉਪਲਬਧ ਹਨ ਅਤੇ ਇਹ ਗਿਣਤੀ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਕੇਜਰੀਵਾਲ ਨੇ ਹੋਰ ਕੀ ਕਿਹਾ:
- ਹਫ਼ਤੇ ਦੌਰਾਨ ਲੋਕਾਂ ਨੂੰ ਕੰਮ-ਕਾਜ ਲਈ ਆਉਣਾ ਜਾਣਾ ਪੈਂਦਾ ਹੈ ਪਰ ਵੀਕੈਂਡ ਉੱਤੇ ਜ਼ਿਆਦਾਤਰ ਲੋਕ ਮਨੋਰੰਜਨ ਲਈ ਬਾਹਰ ਨਿਕਲਦੇ ਹਨ। ਅਜਿਹੇ ''ਚ ਇਸ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ। ਇਸ ਪਿੱਛੇ ਮਕਸਦ ਸਿਰਫ਼ ਲਾਗ ਦੀ ਲੜੀ ਨੂੰ ਤੋੜਨਾ ਹੈ।
- ਇਸ ਕਰਕੇ ਦਿੱਲੀ ਵਿੱਚ ਵੀਕੈਂਡ ਕਰਫਿਊ ਲਗਾਇਆ ਜਾਵੇਗਾ। ਇਹ ਫ਼ੈਸਲਾ ਦਿੱਲੀ ਦੇ ਉੱਪ-ਰਾਜਪਾਲ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਹੈ।
- ਮੌਲਜ਼, ਜਿਮ, ਸਪਾ, ਆਡਿਓਟੋਰੀਅਮ ਬੰਦ ਰੱਖਣੇ ਦੇ ਹੁਕਮ ਦਿੱਤੇ ਜਾਣਗੇ।
- ਸਿਨੇਮਾਘਰ 30 ਫੀਸਦੀ ਦੀ ਸਮਰੱਥਾ ਦੇ ਨਾਲ ਚੱਲ ਸਕਣਗੇ।
- ਰੈਸਟਰੋਰੈਂਟ ''ਚ ਬਹਿ ਕੇ ਖਾਣ ਦੀ ਇਜਾਜ਼ਤ ਹੁਣ ਨਹੀਂ ਹੋਵੇਗੀ।
- ਲੋਕ ਅਜੇ ਵੀ ਬਿਨਾਂ ਮਾਸਕ ਦੇ ਘੁੰਮ ਰਹੇ ਹਨ, ਇਸ ਬਾਰੇ ਸਖ਼ਤੀ ਵਰਤੀ ਜਾਵੇਗੀ।
ਪਿਛਲੇ 24 ਘੰਟਿਆਂ ''ਚ 2 ਲੱਖ ਤੋਂ ਵੱਧ ਕੋਰੋਨਾ ਕੇਸ
ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਵਿੱਚ ਲੰਘੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 2 ਲੱਖ 739 ਕੇਸ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਨਸ਼ਰ ਇਸ ਜਾਣਕਾਰੀ ਮੁਤਾਬਕ ਲੰਘੇ 24 ਘੰਟਿਆਂ ਦੌਰਾਨ 93,528 ਲੋਕ ਡਿਸਚਾਰਜ ਹੋਏ ਹਨ ਅਤੇ 1038 ਮੌਤਾਂ ਵੀ ਹੋਈਆਂ ਹਨ।
- ਹੁਣ ਤੱਕ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 1,40,74,564 ਹੈ।
- ਠੀਕ ਹੋ ਚੁੱਕੇ ਕੁੱਲ ਮਾਮਲੇ 1,24,29,564 ਹਨ।
- ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 14,71,877 ਹੈ।
- ਕੁੱਲ ਮੌਤਾਂ ਹੁਣ ਤੱਕ 1,73,123 ਹੋ ਚੁੱਕੀਆ ਹਨ।
- ਕੋਰੋਨਾ ਦਾ ਟੀਕਾ 11 ਕਰੋੜ 44 ਲੱਖ 93 ਹਜ਼ਾਰ 238 ਲੋਕਾਂ ਨੂੰ ਲੱਗ ਚੁੱਕਿਆ ਹੈ।
ਇਹ ਵੀ ਪੜ੍ਹੋ:
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
- ''ਹਾਏ ਰੱਬਾ ਕੀ ਕਰਾਂ, ਮੈਂ ਧੀਆਂ ਨੂੰ ਡੋਲੀ ''ਚ ਤੋਰਨਾ ਸੀ ਪਰ ਅੱਜ ਉਨ੍ਹਾਂ ਦੇ ਸਿਵੇ ਲਟਾ-ਲਟ ਮੱਚ ਗਏ''
https://www.youtube.com/watch?v=xRGkMY1FbXM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5c7f932-fee4-468e-80b7-2539c87d7929'',''assetType'': ''STY'',''pageCounter'': ''punjabi.india.story.56757877.page'',''title'': ''ਕੋਰੋਨਾਵਾਇਰਸ: ਦਿੱਲੀ \''ਚ ਵੀਕੈਂਡ ਕਰਫਿਊ ਦਾ ਐਲਾਨ, ਕੀ ਹਨ ਨਵੀਆਂ ਪਾਬੰਦੀਆਂ'',''published'': ''2021-04-15T08:31:13Z'',''updated'': ''2021-04-15T08:31:13Z''});s_bbcws(''track'',''pageView'');