ਕੋਰੋਨਾਵਾਇਰਸ : ਬੱਚੇ ਤੇ ਨੌਜਵਾਨਾਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ

04/14/2021 6:35:33 PM

ਕੋਰੋਨਾ
Getty Images

"ਇੱਕ ਕੋਰੋਨਾ ਸੀ 2020 ਵਾਲਾ..... ਤੇ ਇੱਕ ਕੋਰੋਨਾ ਹੈ 2021 ਵਾਲਾ।

ਦੋਵਾਂ ਵਿੱਚ ਕਈ ਬੁਨਿਆਦੀ ਫ਼ਰਕ ਹਨ। ਦੂਜੀ ਲਹਿਰ ਦੌਰਾਨ ਕੋਰੋਨਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਫ਼ੈਲ ਰਿਹਾ ਹੈ, ਪਰ ਘੱਟ ਘਾਤਕ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਵੱਧ ਲੈ ਰਿਹਾ ਹੈ। ਬੁਖ਼ਾਰ ਜ਼ਿਆਦਾ ਦਿਨਾਂ ਤੱਕ ਰਹਿੰਦਾ ਹੈ।"

ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਗੁਆਂਢ ਵਿੱਚ ਰਹਿਣ ਵਾਲੇ ਸੈਣੀ ਸਾਹਿਬ ਨੇ ਮੈਨੂੰ ਦੇਰ ਸ਼ਾਮ ਨਵੇਂ ਕੋਰੋਨਾ ਬਾਰੇ ਇਹ ਗੱਲਾਂ ਕਹੀਆਂ। ਫ਼ਿਰ ਨਾਲ ਹੀ ਕਹਿ ਦਿੱਤਾ, "ਤੁਸੀਂ ਪੱਤਰਕਾਰ ਲੋਕ ਤਾਂ ਰੋਜ਼ ਇਸ ''ਤੇ ਲਿਖਦੇ ਹੋ, ਤੁਹਾਨੂੰ ਕੀ ਦੱਸਣਾ। ਇਹ ਗੱਲਾਂ ਸੱਚ ਨੇ ਨਾ?"

ਇਹ ਵੀ ਪੜ੍ਹੋ-

ਮੈਂ ਤੁਰੰਤ ਜਵਾਬ ਦਿੱਤਾ, " ਡਾਕਟਰਾਂ ਨਾਲ ਗੱਲ ਕੀਤੇ ਬਿਨਾਂ ਇਸ ''ਤੇ ਕੁਝ ਨਹੀਂ ਕਹਿ ਸਕਦੀ।"

"ਠੀਕ ਹੈ। ਇਸ ਮੁੱਦੇ ''ਤੇ ਤੁਹਾਡੇ ਨਾਲ ਕੱਲ੍ਹ ਗੱਲ ਕਰਦੇ ਹਾਂ।"

ਇਹ ਕਹਿੰਦਿਆਂ ਉਹ ਆਪਣੇ ਘਰ ਦੇ ਅੰਦਰ ਚਲੇ ਗਏ ਤੇ ਮੈਂ ਵੀ ਆਪਣੇ ਘਰ।

ਇਹੀ ਕਹਾਣੀ ਹੈ, ਅੱਜ ਦੀ ਇਸ ਰਿਪੋਰਟ ਦਾ ਕਾਰਨ। ਸੈਣੀ ਸਾਹਿਬ ਤਾਂ ਬੱਸ ਇੱਕ ਉਦਾਹਰਣ ਹਨ। ਇਹ ਸਵਾਲ ਕਈ ਲੋਕਾਂ ਦੇ ਜ਼ਹਿਨ ਵਿੱਚ ਹਨ।

ਅਸੀਂ ਇੰਨਾਂ ਸਵਾਲਾਂ ਨੂੰ ਡਾਕਟਰ ਕੇਕੇ ਅਗਰਵਾਲ ਸਾਹਮਣੇ ਰੱਖਿਆ।

ਡਾ. ਕੇਕੇ ਅਗਰਵਾਲ ਆਈਐੱਮਏ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਦੇਸ ਦੇ ਮੰਨੇ ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਰ ਹਨ ਤੇ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਕੋਰੋਨਾ
BBC

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਪਿਛਲੇ ਸਾਲ ਦੇ ਕੋਰੋਨਾ ਲਾਗ਼ ਅਤੇ ਇਸ ਸਾਲ ਦੇ ਕੋਰੋਨਾ ਲਾਗ਼ ਵਿੱਚਲਾ ਫ਼ਰਕ ਵਿਸਥਾਰ ਨਾਲ ਸਮਝਾਇਆ ।

ਡਾਕਟਰ ਅਗਰਵਾਲ ਨੇ ਲੋਕਾਂ ਦੇ ਮਨਾਂ ਵਿੱਚ ਦੂਜੀ ਲਹਿਰ ਨਾਲ ਜੁੜੇ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ। ਪੇਸ਼ ਹੈ ਉਨ੍ਹਾਂ ਨਾਲ ਗੱਲਬਾਤ ਦੇ ਕੁਝ ਅੰਸ਼।

ਸਵਾਲ: ਕੀ ਸੱਚੀਂ ਸਾਲ 2020 ਦੇ ਕੋਰੋਨਾ ਅਤੇ 2021 ਦੇ ਕੋਰੋਨਾ ਵਿੱਚ ਫ਼ਰਕ ਹੈ?

ਜਵਾਬ: ਹਾਂ ਦੋਵਾਂ ਵਿੱਚ ਫ਼ਰਕ ਹੈ। ਪਰ ਸਾਲ ਉਸ ਦਾ ਆਧਾਰ ਨਹੀਂ ਹੈ। ਇਹ ਫ਼ਰਕ ਇਸ ਲਈ ਹੈ ਕਿਉਂਕਿ ਕੋਰੋਨਾ ਦੀਆਂ ਕਿਸਮਾਂ ਬਦਲ ਗਈਆਂ ਹਨ। ਇਸ ਸਮੇਂ ਭਾਰਤ ਵਿੱਚ ਚਾਰ ਪ੍ਰਕਾਰ ਦਾ ਕੋਰੋਨਾ ਦੇਖਣ ਨੂੰ ਮਿਲ ਰਿਹਾ ਹੈ।

ਪਹਿਲਾ - ਪ੍ਰਾਇਮਰੀ ਕੋਰੋਨਾ, ਜੋ 2020 ਵਿੱਚ ਭਾਰਤ ਆਇਆ।

ਦੂਜਾ- ਨਵਾਂ ਸਟ੍ਰੇਨ ਵਾਲਾ ਕੋਰੋਨਾ, ਜੋ ਯੂਕੇ, ਦੱਖਣ ਅਫ਼ਰੀਕਾ ਅਤੇ ਬ੍ਰਾਜ਼ੀਲ ਤੋਂ ਭਾਰਤ ਆਇਆ ਹੈ। ਪਰ ਇਸ ਦੇ ਬਾਰੇ ਵਿੱਚ ਭਾਰਤ ਸਰਕਾਰ ਨੇ ਹਾਲੇ ਵਿਸਥਾਰ ਵਿੱਚ ਅੰਕੜੇ ਨਹੀਂ ਜਾਰੀ ਕੀਤੇ।

ਤੀਜਾ- ਵੈਕਸੀਨ ਤੋਂ ਬਾਅਦ ਲਾਗ਼ ਲੱਗਣਾ ਯਾਨਿ ਜਿਸ ਨੂੰ ਵੈਕਸੀਨ ਦੀ ਇੱਕ ਖ਼ੁਰਾਕ ਲਗਾਈ ਜਾ ਚੁੱਕੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਕੋਰੋਨਾ ਹੋ ਗਿਆ।

ਚੌਥਾ - ਰੀਇੰਫ਼ੈਕਸ਼ਨ ਕੋਰੋਨਾ ਯਾਨੀ ਜਿਨ੍ਹਾਂ ਨੂੰ ਪਹਿਲਾਂ ਇੱਕ ਵਾਰ ਕੋਰੋਨਾ ਹੋ ਚੁੱਕਿਆ ਹੈ ਤੇ ਹੁਣ ਦੁਬਾਰਾ ਹੋ ਗਿਆ ਹੋਵੇ। ਅਜਿਹੇ ਲੋਕਾਂ ਦੀ ਗਿਣਤੀ ਬਾਕੀਆਂ ਦੇ ਮੁਕਾਬਲੇ ਘੱਟ ਹੈ।

ਜ਼ਾਹਿਰ ਹੈ ਹਰ ਪ੍ਰਕਾਰ ਦੇ ਲੋਕਾਂ ਵਿੱਚ ਵਾਇਰਸ ਵੱਖਰੇ ਤਰੀਕੇ ਨਾਲ ਵਿਵਹਾਰ ਕਰੇਗਾ। ਵੱਖ-ਵੱਖ ਲੱਛਣ ਦਿੱਸਣ ਦਾ ਵਿਗਿਆਨਿਕ ਆਧਾਰ ਇਹ ਹੀ ਹੈ। ਪ੍ਰਾਇਮਰੀ ਕੋਵਿਡ-19 ਦੇ ਅੱ ਵੀ ਪੁਰਾਣ ਲੱਛਣ ਹੀ ਹਨ ਪਰ ਬਦਲੇ ਹਾਲਾਤ ਵਿੱਚ ਵਾਇਰਸ ਥੋੜ੍ਹਾ ਬਦਲ ਗਿਆ ਹੈ।

ਕੋਰੋਨਾ
BBC

ਸਵਾਲ: ਕੀ ਪਹਿਲੀ ਲਹਿਰ ਦੇ ਮੁਕਾਬਲੇ ਦੂਜੀ ਲਹਿਰ ਵਿੱਚ ਕੋਰੋਨਾ ਵੱਧ ਤੇਜ਼ੀ ਨਾਲ ਫ਼ੈਲ ਰਿਹਾ ਹੈ?

ਜਵਾਬ: ਭਾਰਤ ਵਿੱਚ ਕੋਰੋਨਾ ਦਾ ਗ੍ਰਾਫ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਾਫ਼ੀ ਹੈ। ਪਿਛਲੇ ਸੱਤ ਦਿਨ ਦੇ ਰੋਲਿੰਗ ਔਸਤ ਦਾ ਗ੍ਰਾਫ਼ ਹੀ ਇਹ ਦੱਸਣ ਲਈ ਕਾਫ਼ੀ ਹੈ।

ਇੰਨਾਂ ਹੀ ਨਹੀਂ, ਕੋਰੋਨਾ ਦੀ ਵਜ੍ਹਾ ਨਾਲ ਹੋ ਰਹੀਆਂ ਮੌਤਾਂ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਰੋਜ਼ਾਨਾ ਹੋ ਰਹੇ ਟੈਸਟਾਂ ਵਿੱਚ ਪੌਜ਼ੀਟਿਵ ਪਾਏ ਜਾਣਿਆਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਸਪਤਾਲਾਂ ਵਿੱਚ ਵੱਧਦੇ ਮਰੀਜ਼ਾਂ ਦੇ ਅੰਕੜੇ ਇਸ ਗੱਲ ਨੂੰ ਤਸਦੀਕ ਕਰ ਰਹੇ ਹਨ।

ਸਵਾਲ: ਹੁਣ ਬਹੁਤੇ ਲੋਕ ਲੰਬੇ ਸਮੇਂ ਤੱਕ ਬੁਖ਼ਾਰ ਨਾਲ ਜੂਝ ਰਹੇ ਹਨ। ਇਹ ਕਿਸ ਕਾਰਨ ਹੋ ਰਿਹਾ ਹੈ?

ਜਵਾਬ: ਕੋਰੋਨਾ ਵਾਇਰਸ ਦਾ ਅਲੱਗ-ਅਲੱਗ ਤਰੀਕੇ ਨਾਲ ਹਰ ਤਰ੍ਹਾਂ ਦੇ ਲੋਕਾਂ ਵਿੱਚ ਵੱਖਰਾ ਵਿਵਹਾਰ ਕਰੇਗਾ। ਹਰ ਸਰੀਰ ਦੀ ਵਾਇਰਸ ਨਾਲ ਲੜਨ ਦੀ ਸਮਰੱਥਾ ਵੱਖਰੀ ਹੋਵੇਗੀ ਅਤੇ ਵਾਇਰਸ ਦੀ ਕਿਸਮ ਵੀ ਵੱਖਰੀ ਹੋਵੇਗੀ।

ਦੂਜਾ ਕਰੋਨਾ ਹੈ ਨਵਾਂ ਸਟ੍ਰੇਨ ਵਾਲਾ ਕੋਰੋਨਾ। ਇਸ ਲਈ ਜ਼ਰੂਰੀ ਹੈ ਕਿ ਕਿਸ ਮਿਊਟੈਂਟ ਵਰਾਇਟੀ ਤੋਂ ਤੁਹਾਨੂੰ ਲਾਗ਼ ਲੱਗੀ ਹੈ, ਇਹ ਪਤਾ ਹੋਵੇ।

ਹਰ ਮਿਊਟੈਂਟ ਵਿੱਚ ਲਾਗ਼ ਦੇ ਲੱਛਣ ਹੋਣਗੇ। ਆਮ ਤੌਰ ''ਤੇ ਮਿਊਟੈਂਟ ਵਾਇਰਸ ਤੋਂ ਜੋ ਕੋਰੋਨਾ ਹੁੰਦਾ ਹੈ, ਉਸ ਵਿੱਚ ਬੁਖ਼ਾਰ ਜ਼ਿਆਦਾ ਦਿਨਾਂ ਤੱਕ ਰਹਿੰਦਾ ਹੈ ਅਤੇ ਸਰੀਰ ਦੀ ਇਸ ਵਿਰੁੱਧ ਸਮਰੱਥਾ ਘੱਟ ਦੇਖਣ ਨੂੰ ਮਿਲਦੀ ਹੈ।

ਇਸਦਾ ਅਰਥ ਇਹ ਹੋਇਆ ਕਿ ਇਹ ਪ੍ਰਾਇਮਰੀ ਕੋਵਿਡ-19 ਨਹੀਂ ਹੈ। ਇਸ ਨੂੰ ਸਿਸਟੇਮਿਕ ਇੰਨਫ਼ੈਕਸ਼ਨ ਕਹਿੰਦੇ ਹਨ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਸਰੀਰ ਵਿੱਚ ਐਂਟੀਬਾਡੀਡ ਵੀ ਹੋਣਗੀਆਂ ਅਤੇ ਐਂਟੀਜਨ ਵੀ ਹੋਵੇਗਾ।

ਕੋਰੋਨਾ
BBC

ਇਸ ਕਾਰਨ ਰਿਐਕਸ਼ਨ ਜ਼ਿਆਦਾ ਹੁੰਦਾ ਹੈ। ਇਸੇ ਕਾਰਨ ਬੁਖ਼ਾਰ ਰਹਿੰਦਾ ਹੈ। ਅਜਿਹੇ ਮਰੀਜ਼ਾਂ ਦੇ ਨਾਲ ਰਾਹਤ ਦੀ ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਨਿਮੋਨੀਆਂ ਨਹੀਂ ਹੋਵੇਗਾ।

ਸਵਾਲ: ਕੀ ਇਸ ਵਾਰ ਕੋਰੋਨਾ ਬੱਚਿਆਂ ਅਤੇ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ?

ਜਵਾਬ: ਨਵੇਂ ਸਟ੍ਰੇਨ ਵਾਲਾ ਕੋਰੋਨਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਹੋ ਰਿਹਾ ਹੈ, ਅਜਿਹੀਆਂ ਖ਼ਬਰਾਂ ਕਈ ਥਾਵਾਂ ਤੋਂ ਆ ਰਹੀਆਂ ਹਨ।

ਸਰਕਾਰ ਨੇ ਫ਼ਿਲਹਾਲ ਇਸ ਬਾਰੇ ਕੋਈ ਅੰਕੜੇ ਜਾਰੀ ਨਹੀਂ ਕੀਤੇ। ਪਰ ਡਾਕਟਰ ਇਹ ਗੱਲ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਆਧਾਰ ''ਤੇ ਕਹਿ ਰਹੇ ਹਨ।

ਇਸ ਪਿੱਛੇ ਵਿਗਿਆਨਿਕ ਆਧਾਰ ਹੈ। ਜਦੋਂ ਵਾਇਰਸ ਮਿਊਟੇਟ ਹੋਵੇਗਾ, ਤਾਂ ਉਸ ਜਨਸੰਖਿਆ ''ਤੇ ਜ਼ਿਆਦਾ ਅਟੈਕ ਕਰੇਗਾ, ਜਿਥੇ ਪ੍ਰਇਮਰੀ ਵੈਕਸੀਨੇਸ਼ਨ ਨਹੀਂ ਹੋ ਰਹੀ ਹੈ।

ਹੁਣ ਭਾਰਤ ਵਿੱਚ 45 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਤਾਂ ਵਾਇਰਸ ਯਕੀਨੀ ਤੌਰ ''ਤੇ ਉਸ ਤੋਂ ਘੱਟ ਉਮਰ ਵਾਲਿਆਂ ''ਤੇ ਅਟੈਕ ਵੱਧ ਕਰੇਗਾ।

ਬੱਚਿਆਂ ਵਿੱਚ ਇਮਊਨਿਟੀ ਦਾ ਪੱਧਰ ਵੱਡਿਆਂ ਦੇ ਮੁਕਬਾਲੇ ਜ਼ਿਆਦਾ ਬਹਿਤਰ ਹੁੰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ।

ਜਿਵੇਂ ਹੀ ਵੈਕਸੀਨ 30 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਦਿੱਤੀ ਜਾਣ ਲੱਗੇਗੀ, ਉਸੇ ਵੇਲੇ ਹੀ ਵਾਇਰਸ 20 ਸਾਲ ਤੋਂ ਵੱਧ ਉਮਰ ਦੇ ਲੋਕਾਂ ''ਤੇ ਅਟੈਕ ਕਰਨ ਲੱਗੇਗਾ।

ਵਾਇਰਸ ਖ਼ੁਦ ਨੂੰ ਅਜਿਹਾ ਢਾਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਵੀ ਜੀਵਤ ਰਹਿ ਸਕੇ। ਇਹ ਵਜ੍ਹਾ ਹੈ ਕਿ ਮੈਂ ਵੀ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਵੈਕਸੀਨ ਦੀ ਇਜ਼ਾਜਤ ਦੇਣ ਦੀ ਮੰਗ ਕਰ ਰਿਹਾਂ ਹਾਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਡਾ. ਕੇਕੇ ਅਗਰਵਾਲ ਦੀ ਗੱਲ ਨਾਲ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ ਦੇ ਮੈਡੀਕਲ ਨਿਰਦੇਸ਼ਕ ਡਾ. ਸੁਰੇਸ਼ ਕੁਮਾਰ ਵੀ ਸਹਿਮਤ ਹਨ।

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਪਹਿਲਾਂ ਸਾਡੇ ਇਥੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ ਆ ਰਹੇ ਸਨ। ਇਸ ਵਾਰ ਸਾਡੇ ਇਥੇ ਬੱਚੇ ਅਤੇ ਨੌਜਵਾਨ ਜ਼ਿਆਦਾ ਆ ਰਹੇ ਹਨ।"

ਧਿਆਨ ਦੇਣ ਯੋਗ ਗੱਲ ਹੈ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ ਨੂੰ ਕੋਵਿਡ ਹਸਪਤਾਲ ਐਲਾਨਿਆ ਗਿਆ ਸੀ।

ਸਵਾਲ: ਪੋਸਟ ਵੈਕਸੀਨ ਕੋਰੋਨਾ ਵਿੱਚ ਕੀ ਲੱਛਣ ਦੇਖਣ ਨੂੰ ਮਿਲਦੇ ਹਨ?

ਜਵਾਬ: ਅਜਿਹੇ ਲੋਕਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਹੈ। ਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਸਰੀਰ ਵਿੱਚ ਕੁਝ ਐਂਟੀਬਾਡੀਜ਼ ਬਣ ਜਾਂਦੀਆਂ ਹਨ।

ਜੋ ਦੂਜੀ ਖ਼ੁਰਾਕ ਦੇ ਮੁਕਾਬਲੇ ਘੱਟ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਕੋਰੋਨਾ ਹੁੰਦਾ ਹੈ, ਤਾਂ ਲੱਛਣ ਹੋਰ ਤਰ੍ਹਾਂ ਦੇ ਹੁੰਦੇ ਹਨ। ਅਜਿਹੇ ਵਿੱਚ ਮਰੀਜ਼ ਵਿੱਚ ਨਾਨ ਪਲਮੋਨਰੀ ਸਿਸਟੇਮਿਕ ਇੰਨਫ਼ੈਕਸ਼ਨ ਦੇਖਣ ਨੂੰ ਮਿਲਦੀ ਹੈ। ਮਤਲਬ ਇਹ ਕਿ ਫ਼ੇਫੜਿਆਂ ਵਿੱਚ ਕੋਰੋਨਾ ਉਨਾਂ ਅਸਰ ਨਹੀਂ ਕਰੇਗਾ ਤੇ ਬੁਖ਼ਾਰ ਤੇਜ਼ ਹੋਵੇਗਾ।

ਆਮ ਬੋਲਚਾਲ ਦੀ ਭਾਸ਼ਾ ਵਿੱਚ ਕਹੀਏ, ਤਾਂ ਅਜਿਹੇ ਮਾਮਲਿਆਂ ਵਿੱਚ ਸਰੀਰ ਵਿੱਚ ਚੋਰ (ਵਾਇਰਸ) ਵੀ ਆ ਜਾਂਦੇ ਹਨ ਅਤੇ ਸਰੀਰ ਵਿੱਚ ਵੈਕਸੀਨ ਤੋਂ ਬਾਅਦ ਐਂਟੀਬਾਡੀਜ਼ (ਪੁਲਿਸ) ਵੀ ਤਿਆਰ ਰਹਿੰਦੀ ਹੈ।

ਅਜਿਹੀ ਸਥਿਤੀ ਵਿੱਚ ਚੋਰ ਜੋ ਬੰਬ ਲੈ ਕੇ ਆਉਂਦੇ ਹਨ ਉਹ ਘਰ (ਫ਼ੇਫੜਿਆਂ) ਵਿੱਚ ਨਾ ਰੱਖ ਕੇ ਇੱਧਰ ਉੱਧਰ ਯਾਨੀ ਸਰੀਰ ਦੇ ਦੂਜੇ ਹਿੱਸੇ ਵਿੱਚ ਛੱਡ ਕੇ ਚਲੇ ਜਾਂਦੇ ਹਨ। ਇਸ ਕਾਰਨ ਇਹ ਗੰਭੀਰ ਨਹੀਂ ਹੁੰਦੇ। ਪ੍ਰਾਇਮਰੀ ਕੋਰੋਨਾ ਵਿੱਚ ਫ਼ੇਫੜਿਆਂ ਵਿੱਚ ਇੰਨਫ਼ੈਕਸ਼ ਜ਼ਿਆਦਾ ਗੰਭੀਰ ਹੁੰਦੀ ਹੈ।

ਕੋਰੋਨਾ
BBC

ਸਵਾਲ: ਰੀਇੰਨਫ਼ੈਕਸ਼ਨ ਵਾਲਾ ਕੋਰੋਨਾ, ਮਰੀਜ਼ਾਂ ਲਈ ਕਿੰਨਾਂ ਕੁ ਘਾਤਕ ਹੁੰਦਾ ਹੈ?

ਜਵਾਬ: 102 ਦਿਨ ਦੇ ਵਕਫ਼ੇ ਤੋਂ ਬਾਅਦ ਕੋਰੋਨਾ ਦੁਬਾਰਾ ਹੁੰਦਾ ਹੈ ਤਾਂ ਇਸ ਨੂੰ ਡਬਲਿਊਐੱਚਓ ਨੇ ਰੀਇੰਨਫ਼ੈਕਸ਼ ਕੋਰੋਨਾ ਮੰਨਿਆਂ ਹੈ।

ਅਜਿਹੇ ਵਿੱਚ ਇਹ ਦੇਖਣ ਦੀ ਲੋੜ ਹੁੰਦੀ ਹੈ ਕਿ ਕਿਹੜੇ ਸਟ੍ਰੇਨ ਦਾ ਵਾਇਰਸ ਹੈ, ਜਿਸ ਨਾਲ ਦੁਬਾਰਾ ਲਾਗ਼ ਲੱਗੀ ਹੈ।

ਯੂਕੇ ਮਿਊਟੈਂਟ ਵਰਾਇਟੀ ਹੈ ਤਾਂ ਉਹ ਬੱਚਿਆਂ ਅਤੇ ਨੌਜਵਾਨਾਂ ''ਤੇ ਜ਼ਿਆਦਾ ਅਸਰ ਕਰੇਗਾ। ਜੇ ਬ੍ਰਾਜ਼ੀਲ ਵਾਲਾ ਹੈ ਤਾਂ ਉਸ ਨਾਲ ਜਾਨ ਨੂੰ ਖ਼ਤਰਾ ਜ਼ਿਆਦਾ ਹੈ। ਜੇ ਦੱਖਣ ਅਫ਼ਰੀਕਾ ਵਾਲਾ ਹੈ ਤਾਂ ਜਾਂਚ ਵਿੱਚ ਆਉਣ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ।

ਵਾਇਰਸ ਜਦੋਂ ਮਿਊਟੇਟ ਹੁੰਦਾ ਹੈ ਤਾਂ ਬਸ ਇਹ ਚਾਹੁੰਦਾ ਹੈ ਕਿ ਜਾਂਚ ਵਿੱਚ ਫ਼ੜਿਆ ਨਾ ਜਾਵੇ, ਡਰੱਗਸ ਉਸ ''ਤੇ ਕੰਮ ਨਾ ਕਰਨ, ਵੈਕਸੀਨ ਦੀ ਪਕੜ ਵਿੱਚ ਨਾ ਆਵੇ।

ਇਸ ਕਾਰਨ ਹੁਣ ਇਹ ਸੁਣਨ ਵਿੱਚ ਮਿਲ ਰਿਹਾ ਹੈ ਕਿ ਪਹਿਲਾਂ ਟੈਸਟ ਵਿੱਚ ਕੋਵਿਡ-19 ਪੌਜ਼ੀਟਿਵ ਨਹੀਂ ਆਇਆ। ਆਮ ਭਾਸ਼ਾ ਵਿੱਚ ਕਹੀਏ ਤਾਂ ਜੇ ਇੱਕ ਵਾਰ ਕਿਸੇ ਨੂੰ ਮਾਰ ਪੈ ਜਾਂਦੀ ਹੈ ਤਾਂ ਅਗਲੀ ਵਾਰ ਉਹ ਚੌਕੰਨਾ ਹੋ ਜਾਂਦਾ ਹੈ ਅਤੇ ਥੋੜ੍ਹਾ ਢੀਠ ਵੀ। ਉਸੇ ਤਰ੍ਹਾਂ ਰੀਇੰਨਫ਼ੈਕਸ਼ ਦੇ ਮਾਮਲੇ ਵਿੱਚ ਹੁੰਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9ff04d4b-17ee-4174-b9ec-44850d93b675'',''assetType'': ''STY'',''pageCounter'': ''punjabi.india.story.56744494.page'',''title'': ''ਕੋਰੋਨਾਵਾਇਰਸ : ਬੱਚੇ ਤੇ ਨੌਜਵਾਨਾਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ'',''published'': ''2021-04-14T13:01:08Z'',''updated'': ''2021-04-14T13:01:08Z''});s_bbcws(''track'',''pageView'');

Related News