ਕੋਵਿਡ-19 ਵੈਕਸੀਨ: ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ

04/14/2021 8:20:32 AM

ਸਪੁਤਨਿਕ ਵੀ
Reuters
ਸਪੁਤਨਿਕ ਵੀ ਟੀਕਾ ਮੌਸਕੋ ਦੇ ਗਮਾਲੇਆ ਸੰਸਥਾ ਵੱਲੋਂ ਤਿਆਰ ਕੀਤਾ ਗਿਆ ਹੈ

ਕੋਰੋਨਾ ਮਹਾਂਮਾਰੀ ਦੀ ਦੂਜੀ ਮਾਰੂ ਲਹਿਰ ਦੇ ਚੱਲਦਿਆਂ ਭਾਰਤ ''ਚ ਤੀਜੇ ਕੋਰੋਨਾਵਾਇਰਸ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਰੂਸ ਦੇ ਸੁਪਤਨਿਕ ਵੀ ਟੀਕੇ ਨੂੰ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਓਕਸਫੋਰਡ-ਐਸਟਰਾਜ਼ੇਨੇਕਾ ਟੀਕੇ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਕਿ ਭਾਰਤ ''ਚ ਕੋਵੀਸ਼ੀਲਡ ਦੇ ਰੂਪ ''ਚ ਬਣਾਇਆ ਜਾ ਰਿਹਾ ਹੈ।

ਲੈਂਸੈਟ ''ਚ ਛਪੇ ਪਿਛਲੇ ਟਰਾਇਲਾਂ ਦੇ ਨਤੀਜਿਆਂ ਦੇ ਅਧਾਰ ''ਤੇ ਕਿਹਾ ਗਿਆ ਹੈ ਕਿ ਸਪੁਤਨਿਕ ਵੀ ਕੋਵਿਡ-19 ਦੇ ਖ਼ਿਲਾਫ ਲਗਭਗ 92% ਸੁਰੱਖਿਆ ਦਿੰਦਾ ਹੈ।

ਭਾਰਤ ''ਚ ਹੁਣ ਤੱਕ ਦੋ ਮਨਜ਼ੂਰਸ਼ੁਦਾ ਟੀਕਿਆਂ- ਕੋਵੀਸ਼ੀਲਡ ਅਤੇ ਕੋਵੈਕਸਿਨ ਦੀਆਂ 100 ਮਿਲੀਅਨ ਤੋਂ ਵੀ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ:

Click here to see the BBC interactive

ਸਪੁਤਨਿਕ ਵੀ ਨੂੰ ਉਸ ਦਿਨ ਮਨਜ਼ੂਰੀ ਮਿਲੀ ਜਿਸ ਦਿਨ ਭਾਰਤ ਵਿਸ਼ਵ ਪੱਧਰ ''ਤੇ ਦੂਜਾ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਵਾਲਾ ਦੇਸ ਬਣਿਆ। ਇਸ ਤੋਂ ਪਹਿਲਾਂ ਬ੍ਰਾਜ਼ੀਲ ਇਸ ਨੰਬਰ ''ਤੇ ਸੀ।

ਭਾਰਤ ''ਚ ਕੁੱਲ ਲਾਗ ਦੇ ਮਾਮਲਿਆਂ ਦਾ ਅੰਕੜਾ 1.35 ਕਰੋੜ ਤੋਂ ਵੀ ਵੱਧ ਹੋ ਗਏ ਹਨ। ਇਸ ਨਾਲ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਸਥਾਨ ''ਤੇ ਹੈ।

ਅਮਰੀਕਾ 3 ਕਰੋੜ ਲਾਗ ਦੇ ਮਾਮਲਿਆਂ ਨਾਲ ਪਹਿਲੇ ਨੰਬਰ ''ਤੇ ਹੈ ਅਤੇ 1.34 ਕਰੋੜ ਮਾਮਲਿਆਂ ਨਾਲ ਬ੍ਰਾਜ਼ੀਲ ਤੀਜੇ ਥਾਂ ''ਤੇ ਹੈ।

ਭਾਰਤ ਸਰਕਾਰ ਦਾ ਟੀਚਾ ਹੈ ਕਿ ਜੁਲਾਈ ਦੇ ਅੰਤ ਤੱਕ 250 ਮਿਲੀਅਨ ''ਪਹਿਲ ਵਾਲੇ ਲੋਕਾਂ'' ਦਾ ਟੀਕਾਕਰਨ ਮੁਕੰਮਲ ਕੀਤਾ ਜਾਵੇ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਦੀ ਗਤੀ ਬਹੁਤ ਹੀ ਹੌਲੀ ਹੈ। ਜਦੋਂ ਤੱਕ ਇਸ ਕਵਾਇਦ ਦੇ ਘੇਰੇ ਨੂੰ ਛੋਟਾ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਇਸ ਟੀਚੇ ਨੂੰ ਤੈਅ ਸਮੇਂ ''ਚ ਹਾਸਲ ਕਰਨ ਮੁਮਕਿਨ ਨਹੀਂ ਹੈ।

ਸਪੁਤਿਨਕ ਵੀ ਬਾਰੇ ਅਸੀਂ ਕੀ ਜਾਣਦੇ ਹਾਂ

ਸਪੁਤਨਿਕ ਵੀ ਟੀਕਾ ਮੌਸਕੋ ਦੇ ਗਮਾਲੇਆ ਸੰਸਥਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਅੰਤਿਮ ਟਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਇਹ ਕੁਝ ਵਿਵਾਦਾਂ ''ਚ ਘਿਰ ਗਿਆ ਸੀ।

ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਫਾਇਦੇ ਹੁਣ ਸਾਹਮਣੇ ਦਿਖਾਈ ਦੇ ਰਹੇ ਹਨ।

ਇਸ ''ਚ ਇੱਕ ਠੰਡੀ ਤਰ੍ਹਾਂ ਦੇ ਵਾਇਰਸ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਨੁਕਸਾਨ ਨਹੀਂ ਪਹੁੰਚਾਉਂਦਾ।

ਸਪੁਤਨਿਕ ਵੀ
Reuters
ਸਪੁਤਨਿਕ ਵੀ ਦੀਆਂ ਦੋਵੇਂ ਖੁਰਾਕਾਂ ਦਾ ਫਾਰਮੂਲਾ ਵੱਖਰਾ ਹੈ

ਇਹ ਸਿਰਫ਼ ਕੋਰੋਨਾਵਾਇਰਸ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਸਰੀਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਨਾਲ ਇਹ ਸਰੀਰ ਨੂੰ ਵਾਇਰਸ ਦੇ ਜੈਨੇਟਿਕ ਕੋਡ ਦੇ ਇੱਕ ਹਿੱਸੇ ਨਾਲ ਸੁਰੱਖਿਅਤ ਕਰਵਾਉਂਦਾ ਹੈ ਅਤੇ ਨਾਲ ਹੀ ਖ਼ਤਰੇ ਦੀ ਪਛਾਣ ਕਰਨ ਅਤੇ ਉਸ ਨਾਲ ਨਜਿੱਠਣ ਦੀ ਤਰਕੀਬ ਵੀ ਦੱਸਦਾ ਹੈ।

ਕੋਰੋਨਾ ਦੇ ਜੈਨੇਟਿਕ ਕੋਡ ਦਾ ਇੱਕ ਅੰਸ਼ ਜਦੋਂ ਸਰੀਰ ਵਿੱਚ ਜਾਂਦਾ ਹੈ ਤਾਂ ਇਮਿਊਨ ਸਿਸਟਮ ਬਿਨਾਂ ਸ਼ਰੀਰ ਨੂੰ ਬੀਮਾਰ ਕੀਤੇ ਇਸ ਖ਼ਤਰੇ ਨੂੰ ਪਛਾਣ ਕੇ ਲੜਨਾ ਸਿੱਖ ਜਾਂਦਾ ਹੈ।

ਟੀਕਾ ਲਗਵਾਉਣ ਤੋਂ ਬਾਅਦ ਸਰੀਰ ਐਂਟੀਬਾਡੀਜ਼ ਜਾਂ ਪ੍ਰਤੀਰੋਧਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੰਦਾ ਹੈ, ਖ਼ਾਸ ਕਰਕੇ ਕੋਰੋਨਾਵਾਇਸਰ ਦੇ ਅਨੁਕੂਲ।

ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਸਰੀਰ ਕੋਵਿਡ-19 ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਸਮੇਂ ਇਮਿਊਨ ਸਿਸਟਮ ਕੋਰੋਨਾਵਾਇਰਸ ਨਾਲ ਲੜਣ ਦੀ ਤਾਕਤ ਰੱਖਦਾ ਹੈ।

ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਦੇ ਤਪਮਾਨ ''ਤੇ ਸਟੋਰ ਕੀਤਾ ਜਾਂਦਾ ਹੈ, ਜਿਸ ਨਾਲ ਕਿ ਇਸ ਨੂੰ ਕਿਤੇ ਵੀ ਲੈ ਕੇ ਜਾਣਾ ਜਾਂ ਸਟੋਰ ਕਰਨਾ ਸੌਖਾ ਹੋ ਜਾਂਦਾ ਹੈ। ਇੱਕ ਆਮ ਫਰਿੱਜ ਤਕਰੀਬਨ 3-5 ਡਿਗਰੀ ਸੈਲਸੀਅਸ ਤਾਪਮਾਨ ਰੱਖਦਾ ਹੈ।

ਰਿਪੋਰਟਾਂ ਅਨੁਸਾਰ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ), ਜੋ ਕਿ ਇਸ ਵੈਕਸੀਨ ਦੀ ਮਾਰਕਿਟਿੰਗ ਕਰ ਰਿਹਾ ਹੈ, ਨੇ ਭਾਰਤ ''ਚ ਸਪੁਤਨਿਕ ਵੀ ਦੀਆਂ 750 ਮਿਲੀਅਨ ਖੁਰਾਕਾਂ ਦੇ ਉਤਪਾਦਨ ਲਈ ਛੇ ਘਰੇਲੂ ਟੀਕਾ ਨਿਰਮਾਤਾਵਾਂ ਨਾਲ ਇਕਰਾਰ ਕੀਤਾ ਹੈ।

ਟੀਕੇ ਦੀ ਦੂਜੀ ਖੁਰਾਕ ਹੋਰਨਾਂ ਨਾਲੋਂ ਵੱਖਰੀ

ਪਰ ਹੋਰਨਾਂ ਟੀਕਿਆਂ ਦੀ ਦੂਜੀ ਖੁਰਾਕ ਦੇ ਉਲਟ ਇਸ ਦੀ ਦੂਜੀ ਖੁਰਾਕ ਕੁਝ ਵੱਖਰੀ ਹੈ।

ਸਪੁਤਨਿਕ ਵੀ ਪਹਿਲੀ ਅਤੇ ਦੂਜੀ ਖੁਰਾਕ ਲਈ ਦੋ ਟੀਕਿਆਂ ਦੀ ਵਰਤੋਂ ਕਰਦਾ ਹੈ, ਇੰਨ੍ਹਾਂ ''ਚ ਬਹੁਤ ਘੱਟ ਫ਼ਰਕ ਹੁੰਦਾ ਹੈ ਅਤੇ ਪਹਿਲੀ ਖੁਰਾਕ ਤੋਂ 21 ਦਿਨਾਂ ਬਾਅਦ ਦੂਜੀ ਖੁਰਾਕ ਦਿੱਤੀ ਜਾਂਦੀ ਹੈ। ਦੋਵੇਂ ਹੀ ਖੁਰਾਕਾਂ ਕੋਰੋਨਾਵਾਇਰਸ ਦੇ ਵੱਖ-ਵੱਖ ''ਸਪਾਈਕ'' ਨੂੰ ਨਿਸ਼ਾਨਾ ਬਣਾਉਂਦੀਆਂ ਹਨ।

ਇਹ ਮੰਨਿਆ ਜਾਂਦਾ ਹੈ ਕਿ ਦੋ ਹੀ ਵੱਖ-ਵੱਖ ਫਾਰਮੂਲਿਆਂ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵਧੇਰੇ ਮਜ਼ਬੂਤ ਹੁੰਦਾ ਹੈ ਜਦੋਂਕਿ ਇੱਕ ਹੀ ਤਰ੍ਹਾਂ ਦੇ ਟੀਕਿਆਂ ਦੀ ਦੋ ਵਾਰ ਵਰਤੋਂ ਕਰਨ ਨਾਲ ਉੰਨਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ। ਦੋ ਵੱਖ-ਵੱਖ ਫਾਰਮੂਲੇ ਲੰਮੇ ਸਮੇਂ ਤੱਕ ਸੁਰੱਖਿਆ ਵੀ ਦਿੰਦੇ ਹਨ।

ਟਰਾਇਲ ਦੌਰਾਨ ਇਹ ਵੈਕਸੀਨ ਪ੍ਰਭਾਵਸ਼ਾਲੀ ਤਾਂ ਸਿੱਧ ਹੋਇਆ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਗੰਭੀਰ ਰਿਐਕਸ਼ਨ ਨਹੀਂ ਹੋਇਆ।

ਕੋਰੋਨਾ ਵੈਕਸੀਨ
Reuters
ਦਿ ਲੈਂਸੇਟ ਵਿੱਚ ਛਪੇ ਆਖਰੀ ਪੜਾਅ ਦੇ ਨਤੀਜਿਆਂ ਅਨੁਸਾਰ, ਸਪੂਤਨਿਕ ਵੀ 92% ਕੇਸਾਂ ਵਿੱਚ ਸੁਰੱਖਿਆ ਦਿੰਦਾ ਹੈ

ਕਿਸੇ ਵੀ ਵੈਕਸੀਨ ਦਾ ਕੋਈ ਨਾ ਕੋਈ ਮਾੜਾ ਪ੍ਰਭਾਵ ਪੈਣ ਦੀ ਉਮੀਦ ਬਣੀ ਰਹਿੰਦੀ ਹੈ, ਪਰ ਇਹ ਜ਼ਿਆਦਾ ਮਾਰੂ ਨਹੀਂ ਹੁੰਦੇ ਹਨ।

ਕੁਝ ਹਲਕੇ ਲੱਛਣ ਜਿਵੇਂ ਕਿ ਬਾਂਹ ''ਚ ਅਕੜਨ, ਥਕਾਵਟ ਅਤੇ ਥੋੜਾ ਜਿਹਾ ਬੁਖਾਰ ਆਦਿ ਹੁੰਦਾ ਹੈ।

ਜਿਸ ਸਮੂਹ ਨੂੰ ਟੀਕਾ ਲਾਇਆ ਗਿਆ ਉਸ ''ਚ ਕੋਈ ਵੀ ਮੌਤ ਜਾਂ ਭਿਆਨਕ ਬਿਮਾਰੀ ਨਹੀਂ ਦੇਖੀ ਗਈ।

ਰੂਸ ਦੇ ਨਾਲ-ਨਾਲ ਸਪੁਤਨਿਕ ਦੀ ਵਰਤੋਂ ਅਰਜਨਟੀਨਾ, ਫਲਸਤੀਨੀ ਇਲਾਕਿਆਂ, ਵੈਨੇਜ਼ੁਏਲਾ, ਹੰਗਰੀ, ਸੰਯੁਕਤ ਅਰਬ ਅਮੀਰਾਤ ਅਤੇ ਇਰਾਨ ਸਮੇਤ ਹੋਰ ਕਈ ਦੇਸਾਂ ''ਚ ਕੀਤੀ ਜਾ ਰਹੀ ਹੈ।

ਭਾਰਤ ''ਚ ਸਪੁਤਿਨਕ ਵੀ ਦੀ ਪਹੁੰਚ ''ਚ ਅਜੇ ਕੁਝ ਹਫ਼ਤਿਆਂ ਦਾ ਸਮਾਂ ਹੈ ਅਤੇ ਉਦੋਂ ਤੱਕ ਦੇਸ ''ਚ ਕੋਵੈਕਸੀਨ ਅਤੇ ਕੋਵੀਸ਼ੀਲਡ ਨਾਲ ਹੀ ਅੱਗੇ ਵੱਧਣਾ ਹੋਵੇਗਾ।

ਅਸੀਂ ਕੋਵੈਕਸੀਨ ਬਾਰੇ ਕੀ ਕੁਝ ਜਾਣਦੇ ਹਾਂ

ਕੋਵੈਕਸੀਨ ਇੱਕ ਗ਼ੈਰ-ਸਰਗਰਮ (ਇਨਐਕਟਿਵ) ਟੀਕਾ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਮਾਰੇ ਗਏ ਕੋਰੋਨਾਵਾਇਰਸ ਤੋਂ ਬਣਿਆ ਹੈ, ਜਿਸ ਨਾਲ ਇਸ ਨੂੰ ਸਰੀਰ ''ਚ ਸੁਰੱਖਿਅਤ ਢੰਗ ਨਾਲ ਲਗਾਇਆ ਜਾ ਸਕਦਾ ਹੈ।

ਭਾਰਤ ਬਾਇਓਟੈਕ ਜੋ ਕਿ 24 ਸਾਲ ਪੁਰਾਣੀ ਟੀਕਾ ਬਣਾਉਣ ਵਾਲੀ ਕੰਪਨੀ ਹੈ ਅਤੇ ਹੁਣ ਤੱਕ 16 ਟੀਕੇ ਬਣਾ ਚੁੱਕੀ ਹੈ ਅਤੇ 123 ਦੇਸਾਂ ਨੂੰ ਬਰਾਮਦ ਵੀ ਕਰ ਰਹੀ ਹੈ, ਨੇ ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਵੱਲੋਂ ਵੱਖ ਕੀਤੇ ਗਏ ਕੋਰੋਨਾਵਾਇਰਸ ਦੇ ਨਮੂਨੇ ਦੀ ਵਰਤੋਂ ਕਰਕੇ ਇਸ ਨੂੰ ਤਿਆਰ ਕੀਤਾ ਹੈ।

ਜਦੋਂ ਇਸ ਨੂੰ ਲਗਾਇਆ ਜਾਂਦਾ ਹੈ ਤਾਂ ਇਮਿਊਨ ਸੈੱਲ ਮਰੇ ਹੋਏ ਵਾਇਰਸ ਦੀ ਪਛਾਣ ਕਰ ਸਕਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਹਾਂਮਾਰੀ ਦੇ ਵਾਇਰਸ ਵਿਰੁੱਧ ਐਂਟੀਬਾਡੀਜ਼ ਬਣਾਉਣ ਲਈ ਪ੍ਰੇਰਿਤ ਕਰਦੇ ਹਨ।

ਕੋਰੋਨਾ ਵੈਕਸੀਨ
Getty Images
ਕੋਵੈਕਸਿਨ ਅਜਿਹਾ ਟੀਕਾ ਹੈ ਜਿਸ ਨੂੰ ਮਰੇ ਹੋਏ ਕੋਰੋਨਾਵਾਇਰਸ ਤੋਂ ਬਣਾਇਆ ਗਿਆ ਹੈ

ਚਾਰ ਹਫ਼ਤਿਆਂ ਦੇ ਅੰਤਰਾਲ ''ਚ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਇਸ ਦੇ ਤੀਜੇ ਪੜਾਅ ਦੇ ਸ਼ੁਰੂਆਤੀ ਨਤੀਜਿਆਂ ਦੇ ਅਨੁਸਾਰ ਇਸ ਟੀਕੇ ਦੀ ਕਾਰਜਕੁਸ਼ਲਤਾ ਦਰ 81 ਫੀਸਦ ਹੈ।

ਭਾਰਤ ਦੇ ਰੈਗੂਲੇਟਰਾਂ ਨੇ ਜਨਵਰੀ ਮਹੀਨੇ ਹੀ ਇਸ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਸੀ ਜਦੋਂਕਿ ਉਸ ਸਮੇਂ ਇਸ ਵੈਕਸੀਨ ਦੇ ਟਰਾਇਲ ਦਾ ਤੀਜਾ ਪੜਾਅ ਅਜੇ ਜਾਰੀ ਸੀ।

ਇਸ ਕਾਰਨ ਹੀ ਕਈ ਤਰ੍ਹਾਂ ਦੇ ਸ਼ੱਕ ਅਤੇ ਮਾਹਰਾਂ ਦੇ ਸਵਾਲ ਸਾਹਮਣੇ ਆਏ ਸਨ।

ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਉਸ ਕੋਲ ਕੋਵੈਕਸੀਨ ਦੀਆਂ 2 ਕਰੋੜ ਖੁਰਾਕਾਂ ਦਾ ਭੰਡਾਰ ਮੌਜੂਦ ਹੈ ਅਤੇ ਸਾਲ ਦੇ ਅੰਤ ਤੱਕ ਦੋ ਸ਼ਹਿਰਾਂ ''ਚ ਸਥਾਪਤ ਚਾਰ ਸਹੂਲਤਾਂ ''ਚ 70 ਕਰੋੜ ਖੁਰਾਕਾਂ ਬਣਾਉਣ ਦਾ ਟੀਚਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੋਵੈਕਸੀਨ ਨਾਲ ਜੁੜਿਆ ਵਿਵਾਦ

ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਜਨਵਰੀ ਮਹੀਨੇ ਵਿੱਚ ਡਰੱਗ ਰੈਗੂਲੇਟਰ ਨੇ ਐਲਾਨ ਕੀਤਾ, "ਐਮਰਜੈਂਸੀ ਹਾਲਤ ''ਚ ਇਸ ਟੀਕੇ ਨੂੰ ''ਜਨਤਕ ਹਿੱਤਾਂ ਨੂੰ ਦੇਖਦੇ ਹੋਏ ਸਾਵਧਾਨੀ ਨਾਲ ਕਲੀਨਿਕਲ ਟਰਾਇਲ ''ਚ ਸੀਮਤ ਵਰਤੋਂ ਲਈ ਮਨਜ਼ੂਰ ਕੀਤਾ ਜਾਂਦਾ ਹੈ।"

ਮਾਹਰ ਇਸ ਗੱਲ ਤੋਂ ਹੈਰਾਨ ਸਨ ਕਿ ਕਿਵੇਂ ਇੱਕ ਵੈਕਸੀਨ ਨੂੰ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਕਿ ਉਸ ਦਾ ਆਖਰੀ ਟਰਾਇਲ ਅਜੇ ਬਾਕੀ ਸੀ। ਕਿਵੇਂ ਬਿਨਾਂ ਅੰਤਿਮ ਨਤੀਜਿਆਂ ਨੂੰ ਦੇਖਿਆਂ, ਐਮਰਜੈਂਸੀ ''ਚ ਲੱਖਾਂ ਹੀ ਲੋੜਵੰਦ ਲੋਕਾਂ ਦੀ ਵਰਤੋਂ ਲਈ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।

ਉਸ ਸਮੇਂ ਆਲ ਇੰਡੀਆ ਡਰੱਗ ਐਕਸ਼ਨ ਨੈੱਟਵਰਕ ਨੇ ਕਿਹਾ ਸੀ, "ਇੱਕ ਅਧੂਰੇ ਅਧਿਐਨ ਵਾਲੇ ਟੀਕੇ" ਨੂੰ ਮਨਜ਼ੂਰੀ ਦੇਣ ਪਿੱਛੇ ''ਵਿਗਿਆਨਕ ਤਰਕ ਨੂੰ ਸਮਝਣ'' ਲਈ ਉਹ ਉਤਸੁਕ ਹਨ।

ਉਨ੍ਹਾਂ ਅੱਗੇ ਕਿਹਾ, "ਪ੍ਰਭਾਵਸ਼ਾਲੀ ਅੰਕੜਿਆਂ ਦੀ ਅਣਹੋਂਦ ਕਾਰਨ ਪੈਦਾ ਹੋਈਆਂ ਗੰਭੀਰ ਚਿੰਤਾਵਾਂ ਮੌਜੂਦ ਸਨ।"

ਕੋਰੋਨਾਵਾਇਰਸ
BBC

ਕੋਵੈਕਸੀਨ ਦੇ ਨਿਰਮਾਤਾ ਅਤੇ ਡਰੱਗ ਰੈਗੂਲੇਟਰਾਂ ਨੇ ਇਸ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਇਹ ਇੱਕ ਸੁਰੱਖਿਅਤ ਟੀਕਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ।

ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਭਾਰਤ ਦੇ ਕਲੀਨਿਕਲ ਟਰਾਇਲ ਕਾਨੂੰਨਾਂ ਤਹਿਤ ''ਦੇਸ ''ਚ ਕਿਸੇ ਵੀ ਗੰਭੀਰ ਜਾਂ ਮਾਰੂ ਬੀਮਾਰੀ ਨਾਲ ਨਜਿੱਠਣ ਲਈ ਤਿਆਰ ਕੀਤੀ ਜਾ ਰਹੀ ਮੈਡੀਕਲ ਸਹੂਲਤ ਦੇ ਟਰਾਇਲ ਦੇ ਦੂਜੇ ਪੜਾਅ ਤੋਂ ਬਾਅਦ ਉਸ ਨੂੰ ਵਰਤਣ ਦੀ ਇਜਾਜ਼ਤ ਹੈ।

ਇਸ ਨੇ ਫਰਵਰੀ ਮਹੀਨੇ ਤੱਕ ਵੈਕਸੀਨ ਲਈ ਪ੍ਰਭਾਵੀ ਅੰਕੜੇ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਸੀ, ਜੋ ਕਿ ਹੁਣ ਮੁਕੰਮਲ ਹੋ ਗਿਆ ਹੈ।

ਕੋਵੀਸ਼ੀਲਡ ਦੀ ਸਥਿਤੀ ਕੀ ਹੈ

ਭਾਰਤ ''ਚ ਓਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦਾ ਉਤਪਾਦਨ ਦੁਨੀਆਂ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਸੀਰਮ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ ''ਚ 6 ਕਰੋੜ ਤੋਂ ਵੀ ਵੱਧ ਖੁਰਾਕਾਂ ਦਾ ਉਤਪਾਦਨ ਕਰ ਰਿਹਾ ਹੈ।

ਇਹ ਟੀਕਾ ਚਿੰਪਾਂਜ਼ੀ ਦੇ ਇੱਕ ਜ਼ੁਕਾਮ ਦੇ ਵਾਇਰਸ (ਐਡੀਨੋਵਾਇਰਸ) ਦੇ ਕਮਜ਼ੋਰ ਸੰਸਕਰਣ ਤੋਂ ਬਣਿਆ ਹੈ। ਇਸ ''ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੁਝ ਸੋਧ ਕੀਤੀ ਗਈ ਹੈ। ਹਾਂਲਾਕਿ ਜਦੋਂ ਇਹ ਸਰੀਰ ਵਿੱਚ ਲਾਇਆ ਜਾਂਦਾ ਹੈ ਤਾਂ ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ।

ਜਦੋਂ ਇਹ ਟੀਕਾ ਕਿਸੇ ਮਰੀਜ਼ ਨੂੰ ਲਗਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਪਹਿਲਾਂ ਇਮਿਊਨ ਸਿਸਟਮ ਨੂੰ ਐਂਟੀਬਾਡੀਜ਼ ਬਣਾਉਣ ਲਈ ਤਿਆਰ ਕਰਦਾ ਹੈ ਅਤੇ ਕਿਸੇ ਵੀ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਮਜ਼ਬੂਤੀ ਦਿੰਦਾ ਹੈ।

ਕੋਰੋਨਾ ਵੈਕਸੀਨ
Getty Images
ਕੋਵੀਸ਼ੀਲਡ ਚਿਪਾਂਜ਼ੀ ਵਿੱਚ ਜ਼ੁਕਾਮ ਪੈਦਾ ਕਰਨ ਵਾਲੇ ਵਾਇਰਸ (ਐਡੀਨੋਵਾਇਰਸ) ਦੇ ਕਮਜ਼ੋਰ ਸੰਸਕਰਣ ਤੋਂ ਬਣਾਇਆ ਗਿਆ ਹੈ

ਇਸ ਦੀਆਂ ਦੋ ਖੁਰਾਕਾਂ ''ਚ ਚਾਰ ਤੋਂ 12 ਹਫ਼ਤਿਆਂ ਦਾ ਸਮਾਂ ਤੈਅ ਕੀਤਾ ਜਾਂਦਾ ਹੈ ਅਤੇ ਇਸ ਨੂੰ ਦੋ ਤੋਂ ਅੱਠ ਡਿਗਰੀ ਸੈਲੀਅਸ ਤਾਮਮਾਨ ਵਿੱਚ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ।

ਫਾਈਜ਼ਰ-ਬਾਇਓਟੈੱਕ ਵੱਲੋਂ ਬਣਾਏ ਟੀਕੇ ਨੂੰ ਮੌਜੂਦਾ ਸਮੇਂ ਕਈ ਦੇਸਾਂ ''ਚ ਲਗਾਇਆ ਜਾ ਰਿਹਾ ਹੈ ਅਤੇ ਇਸ ਨੂੰ -70 ਡਿਗਰੀ ਸੈਲਸੀਅਸ ''ਤੇ ਸਟੋਰ ਕਰਨਾ ਬਹੁਤ ਜ਼ਰੂਰੀ ਹੈ।

ਸਿਰਫ਼ ਸੀਮਤ ਸਮੇਂ ਲਈ ਹੀ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜਿਆ ਜਾ ਸਕਦਾ ਹੈ। ਭਾਰਤ ''ਚ ਇਸ ਲਈ ਇੱਕ ਖਾਸ ਚੁਣੌਤੀ ਹੈ ਕਿਉਂਕਿ ਇੱਥੇ ਗਰਮੀਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

ਕੋਵੀਸ਼ੀਲਡ ਕਿੰਨਾ ਅਸਰਦਾਰ

ਓਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੇ ਕੌਮਾਂਤਰੀ ਟਰਾਇਲਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਪਹਿਲਾਂ ਇਸ ਦੀ ਅੱਧੀ ਖੁਰਾਕ ਅਤੇ ਬਾਅਦ ''ਚ ਪੂਰੀ ਖੁਰਾਕ ਦਿੱਤੀ ਗਈ ਤਾਂ ਇਹ 90 ਫੀਸਦ ਅਸਰਦਾਰ ਸੀ।

ਪਰ ਇਸ ਅੱਧੀ ਅਤੇ ਫਿਰ ਪੂਰੀ ਖੁਰਾਕ ਨੂੰ ਮਨਜ਼ੂਰ ਕੀਤੇ ਜਾਣ ਪਿੱਛੇ ਕੋਈ ਸਪਸ਼ਟ ਅੰਕੜੇ ਮੌਜੂਦ ਨਹੀਂ ਹਨ।

ਹਾਲਾਂਕਿ ਜੋ ਅੰਕੜੇ ਛਾਪੇ ਨਹੀਂ ਹੋਏ ਹਨ, ਉਨ੍ਹਾਂ ਮੁਤਾਬਕ ਪਹਿਲੀ ਅਤੇ ਦੂਜੀ ਖੁਰਾਕ ਦਰਮਿਆਨ ਲੰਮਾ ਸਮਾਂ ਪਾਉਣ ਨਾਲ ਟੀਕੇ ਦਾ ਅਸਰ ਵੱਧ ਜਾਂਦਾ ਹੈ।

ਇੱਕ ਛੋਟੇ ਸਮੂਹ ਨੂੰ ਇਸ ਢੰਗ ਨਾਲ ਹੀ ਟੀਕਾ ਲਗਾਇਆ ਗਿਆ ਸੀ ਅਤੇ ਪਹਿਲੀ ਖੁਰਾਕ ਤੋਂ ਬਾਅਦ 70 ਫੀਸਦ ਅਸਰਦਾਰ ਪਾਇਆ ਗਿਆ।

ਕੋਰੋਨਾ ਵੈਕਸੀਨ
Reuters
ਕੋਵੀਸ਼ੀਲਡ ਸਭ ਤੋਂ ਪਹਿਲਾਂ ਇਮਿਊਨ ਸਿਸਟਮ ਨੂੰ ਐਂਟੀਬਾਡੀਜ਼ ਬਣਾਉਣ ਲਈ ਤਿਆਰ ਕਰਦਾ ਹੈ

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਕਹਿਣਾ ਹੈ ਕਿ ਕੋਵੀਸ਼ੀਲਡ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਬ੍ਰਾਜ਼ੀਲ ਤੇ ਬ੍ਰਿਟੇਨ ''ਚ ਹੋਏ ਤੀਜੇ ਪੜਾਅ ਦੇ ਟਰਾਇਲ ਦੇ ਨਤੀਜਿਆਂ ਦਾ ਸਮਰਥਨ ਕਰਦਾ ਹੈ।

ਕਲੀਨਿਕਲ ਟਰਾਇਲ ਇੱਕ ਤਿੰਨ ਪੜਾਅ ਵਾਲੀ ਪ੍ਰਕਿਰਿਆ ਹੈ, ਜਿਸ ਦਾ ਮਕਸਦ ਇਹ ਤੈਅ ਕਰਨਾ ਹੁੰਦਾ ਹੈ ਕਿ ਕੀ ਟੀਕਾ ਵਧੀਆ ਪ੍ਰਤੀਰੋਧਕ ਪ੍ਰਤੀਕਰਮ ਪੈਦਾ ਕਰਦਾ ਹੈ ਜਾਂ ਫਿਰ ਇਸ ਦੇ ਮਾੜੇ ਅਸਰ ਸਾਹਮਣੇ ਆਉਂਦੇ ਹਨ।

ਪਰ ਮਰੀਜ਼ਾਂ ਦੇ ਅਧਿਕਾਰ ਸਮੂਹ, ਆਲ ਇੰਡੀਆ ਡਰੱਗ ਐਕਸ਼ਨ ਨੈਟਵਰਕ ਦਾ ਕਹਿਣਾ ਹੈ ਕਿ ਇਸ ਨੂੰ ਮਨਜ਼ੂਰੀ ਜਲਦਬਾਜ਼ੀ ''ਚ ਦਿੱਤੀ ਗਈ ਸੀ।

ਇਸ ਦੇ ਨਿਰਮਾਤਾਵਾਂ ਨੇ ਭਾਰਤੀਆਂ ''ਤੇ ਪੂਰਾ ਅਧਿਐਨ ਵੀ ਨਹੀਂ ਕੀਤਾ ਹੈ।

ਭਾਰਤ ਵਿੱਚ ਬਣ ਰਹੇ ਹੋਰ ਵੈਕਸੀਨ

ਭਾਰਤ ''ਚ ਆਪਣੇ ਟੀਕੇ ਦੀ ਸੁਰੱਖਿਆ ਅਤੇ ਕਾਰਕੁਸ਼ਲਤਾ ਦੀ ਜਾਂਚ ਕਰਨ ਵਾਲੇ ਕੁਝ ਹੋਰ ਉਮੀਦਵਾਰ ਮੌਜੂਦ ਹਨ, ਜੋ ਕਿ ਵੱਖ-ਵੱਖ ਪੜਾਅ ''ਤੇ ਟਰਾਇਲ ਕਰਨ ''ਚ ਰੁੱਝੇ ਹੋਏ ਹਨ। ਇਹ ਹਨ:-

• ਜ਼ਾਈਕੋਵ-ਡੀ: ਇਹ ਅਹਿਮਦਾਬਾਦ ਸਥਿਤ ਜ਼ਾਇਡਸ-ਕੈਡਿਲਾ ਵੱਲੋਂ ਬਣਾਈ ਜਾ ਰਹੀ ਹੈ।

• ਹੈਦਰਾਬਾਦ ਸਥਿਤ ਬਾਇਓਲੋਜੀਕਲ ਈ ਵੱਲੋਂ ਇੱਕ ਵੈਕਸੀਨ ਬਣਾਈ ਜਾ ਰਹੀ ਹੈ, ਜੋ ਕਿ ਭਾਰਤ ਦੀ ਪਹਿਲੀ ਨਿੱਜੀ ਟੀਕਾ ਬਣਾਉਣ ਵਾਲੀ ਕੰਪਨੀ ਹੈ। ਇਹ ਕੰਪਨੀ ਅਮਰੀਕਾ ਦੇ ਡਾਇਨਾਵੈਕਸ ਅਤੇ ਬੇਲੋਰ ਕਾਲਜ ਆਫ਼ ਮੈਡੀਸੀਨ ਨਾਲ ਮਿਲ ਕੇ ਇਸ ਟੀਕੇ ਨੂੰ ਬਣਾ ਰਹੀ ਹੈ।

• ਪੁਣੇ ਅਧਾਰਤ ਜੇਨੋਵਾ ਕੰਪਨੀ ਵੱਲੋਂ ਐੱਚਜੀਸੀਓ 19 ਨਾਂਅ ਦਾ ਟੀਕਾ ਸੀਏਟਲ ਸਥਿਤ ਐੱਚਡੀਟੀ ਬਾਇਓਟੈਕ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ।

• ਭਾਰਤ ਬਾਇਓਟੈਕ ਵੱਲੋਂ ਇੱਕ ਨੱਕ ਤੋਂ ਲੈਣ ਵਾਲਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ।

• ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਅਮਰੀਕਾ ਵੈਕਸੀਨ ਵਿਕਾਸ ਕੰਪਨੀ ਨੋਵਾਵੈਕਸ ਵੱਲੋਂ ਇੱਕ ਦੂਜਾ ਟੀਕਾ ਵਿਕਸਤ ਕੀਤਾ ਜਾ ਰਿਹਾ ਹੈ।

ਭਾਰਤ ਤੋਂ ਕਿਹੜੇ ਦੇਸ ਟੀਕੇ ਚਾਹੁੰਦੇ ਹਨ

ਭਾਰਤ ਨੇ ਲਾਤੀਨੀ ਅਮਰੀਕਾ, ਕੈਰੇਬੀਅਨ, ਏਸ਼ੀਆ ਅਤੇ ਅਫ਼ਰੀਕਾ ਦੇ 86 ਦੇਸਾਂ ਨੂੰ ਟੀਕਿਆਂ ਦੀਆਂ 6.4 ਕਰੋੜ ਖੁਰਾਕਾਂ ਭੇਜੀਆਂ ਹਨ।

ਇੰਨ੍ਹਾਂ ''ਚ ਯੂਕੇ, ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਦੇਸ ਵੀ ਸ਼ਾਮਲ ਹਨ। ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਹੀ ਟੀਕੇ ਜਾਂ ਤਾਂ ਤੋਹਫ਼ੇ ਦੇ ਰੂਪ ''ਚ ਜਾਂ ਫਿਰ ਕਿਸੇ ਵਪਾਰਕ ਸਮਝੌਤੇ ਦੇ ਤਹਿਤ ਬਰਾਮਦ ਕੀਤੇ ਗਏ ਹਨ।

ਇਸ ਤੋਂ ਇਲਾਵਾ ਕੋਵੈਕਸ ਯੋਜਨਾ ਤਹਿਤ ਭਾਰਤ ਦੂਜੇ ਦੇਸਾਂ ਤੱਕ ਇੰਨ੍ਹਾਂ ਦੀ ਪਹੁੰਚ ਸੰਭਵ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਕੋਵੈਕਸ ਯੋਜਨਾ ਦੀ ਅਗਵਾਈ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੀ ਜਾ ਰਹੀ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ''ਚ 190 ਦੇਸਾਂ ਦੇ ਲੋਕਾਂ ਲਈ ਦੋ ਬਿਲੀਅਨ ਤੋਂ ਵੀ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਪਰ ਮਾਰਚ ਮਹੀਨੇ ਭਾਰਤ ਨੇ ਓਕਸਫੋਰਡ-ਐਸਟਰਾਜ਼ੇਨੇਕਾ ਟੀਕੇ ਦੀ ਬਰਾਮਦ ''ਤੇ ਅਸਥਾਈ ਰੋਕ ਲਗਾ ਦਿੱਤੀ ਹੈ।

ਭਾਰਤ ਸਰਕਾਰ ਨੇ ਕਿਹਾ ਹੈ ਕਿ ਦੇਸ ''ਚ ਲਗਾਤਾਰ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਦਾ ਮਤਲਬ ਹੈ ਕਿ ਟੀਕੇ ਦੀ ਮੰਗ ''ਚ ਵੀ ਵਾਧਾ ਹੋ ਸਕਦਾ ਹੈ।

ਇਸ ਲਈ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਹੀ ਇਸ ਅਸਥਾਈ ਰੋਕ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=-fHTjEZ6n-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0066fc40-fb24-4873-bd60-de9ad06b2caa'',''assetType'': ''STY'',''pageCounter'': ''punjabi.india.story.56736757.page'',''title'': ''ਕੋਵਿਡ-19 ਵੈਕਸੀਨ: ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ'',''published'': ''2021-04-14T02:44:04Z'',''updated'': ''2021-04-14T02:44:04Z''});s_bbcws(''track'',''pageView'');

Related News