ਅੰਬੇਡਕਰ ਦਲਿਤਾਂ ਨੂੰ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਇਹ ਵਿਚਾਰ ਕਿਉਂ ਛੱਡਿਆ

04/13/2021 4:35:32 PM

ਡਾ. ਅੰਬੇਡਕਰ
BBC
ਡਾ. ਅੰਬੇਡਕਰ (ਖੱਬੇ ਤੋਂ ਦੂਜੇ) ਮੁੰਬਈ ਵਿੱਚ ਆਪਣੇ ਪਰਿਵਾਰ ਨਾਲ

''''ਦਲਿਤ-ਦੱਬੇ ਕੁਚਲੇ ਜਾਂ ਅਛੂਤਾਂ'''' ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਮੁਕਤੀ ਲਈ ਹਿੰਦੂ ਧਰਮ ਦਾ ਤਿਆਗ ਕਰਨਾ, ਇਹ ਡਾ. ਅੰਬੇਡਕਰ ਦੀ ਲੰਬੇ ਸਮੇਂ ਤੋਂ ਸੋਚ ਰਹੀ।

1956 ਵਿੱਚ ਬੁੱਧ ਧਰਮ ਅਪਨਾਉਣ ਤੋਂ ਪਹਿਲਾਂ, ਉਨ੍ਹਾਂ ਨੇ 1929 ਵਿੱਚ ਜਲਗਾਓਂ ਦੇ ''''ਅਛੂਤਾਂ'''' ਨੂੰ ਕਿਸੇ ਹੋਰ ਧਰਮ ਨੂੰ ਅਪਣਾਉਣ ਦੀ ਸਲਾਹ ਦਿੱਤੀ ਸੀ ਜੋ ਉਨ੍ਹਾਂ ਨੂੰ ਇਨਸਾਨ ਸਮਝਣ। (Dr. Ambedkar: Life and Mission, Third Edition, Dhananjay Keer, Popular Prakashan, Bombay, Page 251-252)

ਦਲਿਤ ਵਰਗ ਲਈ ਵੱਖਰੇ ਚੋਣ ਮੰਡਲ ਦੇ ਮੁੱਦੇ ਨੂੰ ਲੈ ਕੇ ਗਾਂਧੀ ਨਾਲ ਟਕਰਾਅ, 1932 ਵਿੱਚ ਪੂਣਾ ਸਮਝੌਤੇ ''ਤੇ ਦਸਤਖਤ ਤੋਂ ਬਾਅਦ ਹਿੰਦੂਆਂ ਤੋਂ ਨਿਰਾਸ਼ ਹੋਣ ਤੋਂ ਬਾਅਦ ਅੰਬੇਡਕਰ ਨੇ ਇਸ ਬਾਬਤ ਆਪਣਾ ਮਨ ਬਣਾਇਆ ਸੀ।

13 ਅਕਤੂਬਰ, 1935 ਨੂੰ ਮਹਾਰਾਸ਼ਟਰ ਦੇ ਯੋਲਾ ਵਿੱਚ ਇੱਕ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਬਦਕਿਸਮਤੀ ਨਾਲ ਮੈਂ ਇੱਕ ਹਿੰਦੂ ਅਛੂਤ ਵਜੋਂ ਪੈਦਾ ਹੋਇਆ ਸੀ। ਇਸ ਨੂੰ ਰੋਕਣਾ ਮੇਰੀ ਤਾਕਤ ਤੋਂ ਪਰੇ ਸੀ…ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਹਿੰਦੂ ਵਜੋਂ ਨਹੀਂ ਮਰਾਂਗਾ।" (Dr. Ambedkar and Untouchability, Christophe Jaffrelot, Permenent Black, Delhi. 2016. Page 120)

ਅੰਬੇਡਕਰ ਦੇ ਫੈਸਲੇ ਦੀ ਆਲੋਚਨਾ

ਉਨ੍ਹਾਂ ਨੇ ਦਰਸ਼ਕਾਂ ਨੂੰ ਹਿੰਦੂ ਧਰਮ ਨਾਲੋਂ ਆਪਣਾ ਸਬੰਧ ਤੋੜਨ ਲਈ ਕਿਹਾ ਪਰ ਨਾਲ ਹੀ ਸਲਾਹ ਅਤੇ ਚਿਤਾਵਨੀ ਦਿੱਤੀ ਕਿ ਉਹ ਧਿਆਨ ਨਾਲ ਨਵੇਂ ਧਰਮ ਦੀ ਚੋਣ ਕਰਨ। (Keer, Page 253)

ਕਈ ਹਿੰਦੂ ਨੇਤਾਵਾਂ ਅਤੇ ਗਾਂਧੀ ਨੇ ਅੰਬੇਡਕਰ ਦੇ ਫੈਸਲੇ ਦੀ ਆਲੋਚਨਾ ਕੀਤੀ। ਜਦੋਂ ਕਿ ਇਸਲਾਮ, ਈਸਾਈ, ਬੁੱਧ ਅਤੇ ਸਿੱਖ ਧਰਮ ਦੇ ਧਾਰਮਿਕ ਆਗੂਆਂ ਨੇ ਅੰਬੇਡਕਰ ਨੂੰ ਚਿੱਠੀ ਲਿਖ ਕੇ ਆਪੋ-ਆਪਣੇ ਧਰਮ ਨੂੰ ਦੱਬੇ ਕੁਚਲੇ ਵਰਗਾਂ ਲਈ ਇੱਕ ਆਦਰਸ਼ ਵਿਕਲਪ ਵਜੋਂ ਪੇਸ਼ ਕੀਤਾ।

ਇਹ ਵੀ ਪੜ੍ਹੋ:

ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਨੇ ਡਾ. ਅੰਬੇਡਕਰ ਨੂੰ ਟੈਲੀਗ੍ਰਾਮ ਭੇਜਿਆ ਅਤੇ ਦਾਅਵਾ ਕੀਤਾ, ''''ਸਿੱਖ ਧਰਮ ਸਰਬੱਤ ਦੇ ਭਲੇ ਦੇ ਸੰਕਲਪ ਵਾਲਾ ਹੈ। ਸਾਰਿਆਂ ਨੂੰ ਪ੍ਰੇਮ ਕਰਦਾ ਹੈ ਅਤੇ ਆਪਣੇ ਸਾਰੇ ਪੈਰੋਕਾਰਾਂ ਨੂੰ ਬਰਾਬਰ ਦਾ ਵਿਵਹਾਰ ਪ੍ਰਦਾਨ ਕਰਦਾ ਹੈ।'''' (Keer, Page 255)

ਡਾ. ਅੰਬੇਡਕਰ
BBC
1956 ਵਿੱਚ ਨੇਪਾਲ ਵਿੱਚ ਆਯੋਜਿਤ ਬੁੱਧ ਧਰਮ ਦੇ ਵਰਲਡ ਫੈਲੋਸ਼ਿਪਸ ਦੀ ਚੌਥੀ ਕਾਨਫਰੰਸ ਵਿੱਚ ਖੱਬੇ ਪਾਸੇ ਡਾ. ਅੰਬੇਡਕਰ

ਨਾਸਿਕ ਵਿਚ ਇੱਕ ਵਫ਼ਦ ਨੂੰ ਅੰਬੇਡਕਰ ਨੇ ਦੱਸਿਆ ਕਿ ਧਰਮ ਪਰਿਵਰਤਨ ਪੰਜ ਸਾਲਾਂ ਵਿੱਚ ਹੋ ਜਾਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਹਿੰਦੂ ਜਾਤ ਵਾਲੇ ਉਨ੍ਹਾਂ ਨੂੰ ਸਕਾਰਾਤਮਕ ਨਤੀਜੇ ਦਾ ਭਰੋਸਾ ਦੇਣ ਤਾਂ ਉਹ ਆਪਣੀ ਸਥਿਤੀ ''ਤੇ ਮੁੜ ਵਿਚਾਰ ਕਰਨ ਦੀ ਪੇਸ਼ਕਸ਼ ਦਿੰਦੇ ਹਨ।

ਗੱਲਬਾਤ ਦੌਰਾਨ ਅੰਬੇਡਕਰ ਨੇ ਆਪਣੇ ਲੋਕਾਂ ਨੂੰ ਕਿਸੇ ਸ਼ਕਤੀਸ਼ਾਲੀ ਭਾਈਚਾਰੇ ਵਿੱਚ ਸ਼ਾਮਲ ਹੋਣ ਦੀ ਕਾਮਨਾ ਕੀਤੀ ਅਤੇ ਸੰਕੇਤ ਦਿੱਤਾ ਕਿ ਉਹ ਸਿੱਖ ਧਰਮ ਵਿੱਚ ਤਬਦੀਲ ਹੋਣ ਬਾਰੇ ਸੋਚ ਰਹੇ ਹਨ। (Keer, Page 259)

ਧਰਮ ਪਰਿਵਰਤਨ ਦੀ ਇੱਛਾ

ਜਨਵਰੀ 1936 ਵਿੱਚ ਪੂਣੇ ਵਿਖੇ ਯੂਥ ਕਾਨਫ਼ਰੰਸ ਵਿੱਚ ਅੰਬੇਡਕਰ ਨੇ ਸਮੇਂ ਦੀ ਹੱਦ ਹਟਾ ਦਿੱਤੀ ਅਤੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਭਾਈਚਾਰਾ ਕਿਸੇ ਵੀ ਧਰਮ ਦਾ ਸਵਾਗਤ ਕਰੇਗਾ , ਜੋ ਉਨ੍ਹਾਂ ਨੂੰ ਰੁਤਬੇ ਦੀ ਸੰਪੂਰਨ ਬਰਾਬਰੀ ਦੇਵੇਗਾ। (Keer, 62)

ਅੰਬੇਡਕਰ ਅਤੇ ਧਾਰਮਿਕ ਨੇਤਾ ਜਾਣਦੇ ਸਨ ਕਿ ਇਹ ਸਿਰਫ਼ ਬਰਾਬਰੀ ਦਾ ਮਸਲਾ ਨਹੀਂ ਸੀ। ਬਲਿਕ ਇਸ ਨਾਲ ਦਾਅ ''ਤੇ ਹੋਰ ਵੀ ਬਹੁਤ ਕੁਝ ਸੀ।

ਡਾ. ਅੰਬੇਡਕਰ
BBC
ਮੁੰਬਈ ਵਿੱਚ ਡਾ. ਅੰਬੇਡਕਰ ਆਪਣੀ ਦੂਜੀ ਪਤਨੀ ਮਾਈ ਅੰਬੇਡਕਰ ਅਤੇ ਕਾਰਕੁਨ ਰਾਓ ਬਹਾਦੁਰ ਸੀ.ਕੇ. ਬੋਲੇ (ਖੱਬੇ) ਨਾਲ

1927 ਵਿੱਚ ਅੰਬੇਡਕਰ ਨੇ ਦੱਬੇ ਕੁਚਲੇ ਵਰਗ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਸੰਘਰਸ਼ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਯਾਦ ਰੱਖਣ ਲਈ ਕਿਹਾ ਕਿ ਸੰਤੁਲਨ ਨੂੰ ਕਾਇਮ ਰੱਖਣ ਦੀ ਤਾਕਤ ਉਨ੍ਹਾਂ ਦੇ ਹੱਥ ਵਿੱਚ ਹੈ। (Keer, Page 82)

ਉਹ ਕਿਸੇ ਭੁਲੇਖੇ ਵਿੱਚ ਨਹੀਂ ਸਨ ਅਤੇ ਪੂਣੇ ਕਾਨਫਰੰਸ ਵਿੱਚ ਚਿਤਾਵਨੀ ਦਿੱਤੀ, ''''ਜੇ ਅਸੀਂ ਈਸਾਈ, ਇਸਲਾਮ ਜਾਂ ਸਿੱਖ ਧਰਮ ਨੂੰ ਅਪਣਾ ਲੈਂਦੇ ਹਾਂ ਤਾਂ ਸਾਨੂੰ ਆਪਣੀ ਭਲਾਈ ਲਈ ਲੜਨਾ ਪਏਗਾ।'''' (Keer, Page 262)

ਇਸ ਸਮੇਂ ਖਾਸ ਤੌਰ ''ਤੇ ਅੰਬੇਡਕਰ ਦੇ ਹੋਰ ਭਾਸ਼ਣਾਂ ਵਿੱਚ ਬੁੱਧ ਧਰਮ ਦਾ ਵਿਕਲਪ ਗੈਰ-ਹਾਜ਼ਰ ਸੀ।

ਸਿਲੋਨ ਤੋਂ ਇੱਕ ਇਟਲੀ ਦੇ ਬੋਧੀ ਭਿਕਸ਼ੂ ਲੋਕਨਾਥ ਨੇ ਇੱਕ ਕਿਤਾਬਚਾ ਲਿਖਿਆ, ਜਿਸ ਦਾ ਸਿਰਲੇਖ ਸੀ, ''''Buddhism Will Make You Free''। ਉਨ੍ਹਾਂ ਨੇ ਦਾਅਵਾ ਕੀਤਾ, "ਤੁਸੀਂ ਪਹਿਲਾਂ ਬੋਧੀ ਸੀ...ਹਿੰਦੂਆਂ ਦੇ ਦਬਾਅ ਹੇਠ ਆਉਣ ਤੋਂ ਇਨਕਾਰ ਕੀਤਾ ਤਾਂ ਹਿੰਦੂਆਂ ਵੱਲੋਂ ਦਬਾਏ ਗਏ।''''

ਲੋਕਨਾਥ ਸਿੱਖ ਧਰਮ ਨੂੰ ਮੁਕਾਬਲੇ ਵਿੱਚ ਸਭ ਤੋਂ ਨਜ਼ਦੀਕੀ ਮੰਨਦੇ ਹਨ, ਇਸ ਲਈ ਸਿੱਖ ਧਰਮ ਨੂੰ ਅਪਨਾਉਣ ਬਾਰੇ ਵੀ ਚਿਤਾਵਨੀ ਦਿੱਤੀ। (Ambedkar''s World, Eleanor Zelliot, Navayana, New Delhi Page 159)

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਅੰਬੇਡਕਰ ਨੇ ਆਪਣੇ ਵਿਕਲਪਾਂ ਨੂੰ ਧਿਆਨ ਨਾਲ ਪਰਖਣਾ ਸ਼ੁਰੂ ਕਰ ਦਿੱਤਾ। ਇਸਲਾਮ ਅਤੇ ਈਸਾਈ ਧਰਮ ਵਿੱਤੀ ਅਤੇ ਰਾਜਨੀਤਕ ਤੌਰ ''ਤੇ ਸਭ ਤੋਂ ਸਪੱਸ਼ਟ ਅਤੇ ਆਕਰਸ਼ਕ ਵਿਕਲਪ ਸਨ।

ਪਰ ਉਨ੍ਹਾਂ ਨੇ ਸੋਚਿਆ ਕਿ ਇਸਲਾਮ ਜਾਂ ਈਸਾਈ ਧਰਮ ਵਿੱਚ ਤਬਦੀਲੀ ਦੱਬੇ ਕੁਚਲੇ ਵਰਗ ਨੂੰ ''ਗੈਰ-ਰਾਸ਼ਟਰੀਕਰਨ'' ਕਰ ਦੇਵੇਗਾ।

ਇਸਲਾਮ ਜਾਂ ਈਸਾਈ ਧਰਮ ਵਿੱਚ ਦੱਬੇ ਕੁਚਲੇ ਵਰਗ ਦੇ ਸਮੁੱਚੇ ਭਾਈਚਾਰੇ ਨੂੰ ਸ਼ਾਮਲ ਕਰਨਾ ਕ੍ਰਮਵਾਰ: ਮੁਸਲਮਾਨਾਂ ਦੇ ਦਬਦਬੇ ਜਾਂ ਅੰਗਰੇਜ਼ਾਂ ਦੀ ਪਕੜ ਦੇ ਡਰ ਨੂੰ ਮਜ਼ਬੂਤ ਕਰ ਸਕਦਾ ਸੀ।

ਡਾ. ਅੰਬੇਡਕਰ ਦੀ ਪਸੰਦ ਸਿੱਖ ਧਰਮ ਕਿਉਂ

ਸਿੱਖ ਧਰਮ ਦੱਬੇ ਕੁਚਲਿਆਂ ਲਈ ਘੱਟ ਲਾਭਦਾਇਕ ਵਿਕਲਪ ਸੀ ਕਿਉਂਕਿ ਸਿੱਖ ਸਿਰਫ਼ ਪੰਜਾਬ ਵਿੱਚ ਹੀ ਕੇਂਦਰਿਤ ਸਨ।

ਜੇ ਦੱਬੇ ਕੁਚਲੇ ਵਰਗ ਦੇ ਲੋਕ ਸਿੱਖ ਧਰਮ ਨੂੰ ਅਪਣਾਉਂਦੇ ਹਨ ਤਾਂ ਪੰਜਾਬ ਤੋਂ ਬਾਹਰ ਨੌਕਰੀਆਂ ਜਾਂ ਵਿਧਾਨ ਸਭਾ ਵਿੱਚ ਉਨ੍ਹਾਂ ਲਈ ਵਿਸ਼ੇਸ਼ ਨੁਮਾਇੰਦਗੀ ਉਪਲੱਬਧ ਨਹੀਂ ਸੀ।

ਡਾ. ਅੰਬੇਡਕਰ
BBC
ਪੱਛਮੀ ਭਾਰਤ ਵਿੱਚ ਡਾ. ਅੰਬੇਡਕਰ ਬਾਰ ਐਸੋਸੀਏਸ਼ਨ ਆਫ਼ ਔਰੰਗਾਬਾਦ ਦੇ ਮੈਂਬਰਾਂ ਨਾਲ

ਅੰਬੇਡਕਰ ਅਨੁਸਾਰ ਸਿੱਖ ਧਰਮ ਨੂੰ ਗ੍ਰਹਿਣ ਕਰਨ ਦਾ ਸਭ ਤੋਂ ਮਹੱਤਵਪੂਰਨ ਫਾਇਦਾ ਇਹ ਸੀ ਕਿ ਇਹ ਦੱਬੇ ਕੁਚਲੇ ਵਰਗਾਂ ਦਾ ਗੈਰ-ਰਾਸ਼ਟਰੀਕਰਨ ਨਹੀਂ ਹੋਣ ਦੇਵੇਗਾ। (Keer, Page 280)

ਅਛੂਤਾਂ ਨੂੰ ਸਿੱਖ ਧਰਮ ਵਿੱਚ ਬਦਲਣ ਦੀ ਤਜਵੀਜ਼ ਨੂੰ ਹਿੰਦੂ ਮਹਾਸਭਾ ਵੱਲੋਂ ਬਹੁਤ ਸਮਰਥਨ ਦਿੱਤਾ ਗਿਆ ਸੀ।

ਮਹਾਸਭਾ ਦੇ ਡਾ. ਬੀ.ਐੱਸ. ਮੂਨਜੇ ਨੇ ਅੰਬੇਡਕਰ ਨਾਲ ਜੂਨ 1936 ਵਿੱਚ ਬੰਬੇ ਵਿਖੇ ਤਿੰਨ ਦਿਨਾਂ ਲਈ ਮੁਲਾਕਾਤ ਕੀਤੀ।

ਉਨ੍ਹਾਂ ਦੀ ਇਹ ਸਹਿਮਤੀ ਬਣੀ ਕਿ ਅੰਬੇਡਕਰ ਇਸਲਾਮ ਜਾਂ ਈਸਾਈ ਧਰਮ ਦੀ ਥਾਂ ਸਿੱਖ ਧਰਮ ਨੂੰ ਗ੍ਰਹਿਣ ਕਰਨਗੇ।

ਇਹ ਵੀ ਪੜ੍ਹੋ:

ਇਸ ਦੇ ਬਦਲੇ ਵਿੱਚ ਮਹਾਸਭਾ ਪੂਣੇ ਸਮਝੌਤੇ ਤਹਿਤ ਧਰਮ ਪਰਿਵਰਤਨ ਤਹਿਤ ਕੀਤੇ ਗਏ ਅਛੂਤਾਂ ਦੇ ਹੱਕਾਂ ਨੂੰ ਬਰਕਰਾਰ ਰੱਖਣ ਦੀ ਅੰਬੇਡਕਰ ਦੀ ਮੰਗ ਦਾ ਸਮਰਥਨ ਕਰੇਗੀ।

ਮੂਨਜੇ ਨੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਰਾਜਕੁਮਾਰ, ਮਹਾਰਾਜਾ ਪਟਿਆਲਾ ਨੂੰ ਉਨ੍ਹਾਂ ਦੇ ਸਮਝੌਤੇ ਦਾ ਸਮਰਥਨ ਕਰਨ ਲਈ ਮਨਾ ਲਿਆ। (Jeffrelot, Page 127)

ਡਾ. ਮੂਨਜੇ ਲਈ ਤਿਆਰ ਕੀਤੇ ਗਏ ਇੱਕ ਬਿਆਨ ਵਿੱਚ ਅੰਬੇਡਕਰ ਨੇ ਇਸ ਤੱਥ ''ਤੇ ਜ਼ੋਰ ਦਿੱਤਾ ਕਿ ਉਹ ਹਿੰਦੂਆਂ ਦੇ ਹਿੱਤਾਂ ਕਰਕੇ ਸਿੱਖ ਧਰਮ ਦੇ ਪੱਖ ਵਿੱਚ ਸਨ।

''ਜੇ ਦੱਬਿਆ ਕੁਚਲਿਆ ਵਰਗ ਇਸਲਾਮ ਜਾਂ ਈਸਾਈ ਧਰਮ ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ ਉਹ ਨਾ ਸਿਰਫ਼ ਹਿੰਦੂ ਧਰਮ ਤੋਂ ਬਾਹਰ ਜਾਂਦੇ, ਬਲਕਿ ਉਹ ਹਿੰਦੂ ਸੱਭਿਆਚਾਰ ਤੋਂ ਵੀ ਬਾਹਰ ਜਾਂਦੇ ਸਨ। ਦੂਜੇ ਪਾਸੇ, ਜੇ ਉਹ ਸਿੱਖ ਬਣ ਜਾਂਦੇ ਹਨ, ਤਾਂ ਉਹ ਹਿੰਦੂ ਸੱਭਿਆਚਾਰ ਦੇ ਅੰਦਰ ਹੀ ਰਹਿੰਦੇ।'' (Keer, Page 279)

ਅੰਬੇਡਕਰ ਦੇ ਜੀਵਨੀ ਲੇਖਕ ਧੰਜੇ ਕੀਰ ਅਤੇ ਏਲੇਨੋਰ ਜ਼ੇਲੀਅਟ, ਕ੍ਰਿਸਟੋਫੇ ਜੈਫਰੀਲੋਟ ਵਰਗੇ ਵਿਦਵਾਨਾਂ ਨੇ ਬੰਬੇ ਵਿਖੇ ਖ਼ਾਲਸਾ ਕਾਲਜ ਦੀ ਸਥਾਪਨਾ ਵਿੱਚ ਅੰਬੇਡਕਰ ਦੀ ਅਸਿੱਧੀ ਭੂਮਿਕਾ ਜਾਂ ਸਬੰਧ ਦਾ ਸੰਕੇਤ ਦਿੱਤਾ ਹੈ। ਜੋ ਸਿੱਖ ਧਰਮ ਪ੍ਰਤੀ ਉਨ੍ਹਾਂ ਦੀ ਸਲਾਹ ਨੂੰ ਦਰਸਾਉਂਦਾ ਹੈ।

1937 ਵਿੱਚ ਸ਼ੁਰੂ ਹੋਏ ਇਸ ਕਾਲਜ ਨੇ ''''ਅਛੂਤ ਵਿਦਿਆਰਥੀਆਂ'''' ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ।

ਖਾਲਸਾ ਕਾਲਜ ਦੀ ਵੈੱਬਸਾਈਟ ਡਾ. ਅੰਬੇਡਕਰ ਨਾਲ ਸਿੱਧੇ ਜੁੜਾਅ ਦਾ ਦਾਅਵਾ ਕਰਨ ਵਿੱਚ ਵਧੇਰੇ ਸਟੀਕ ਸੀ।

ਵੈੱਬਸਾਈਟ ਦੇ ਇਤਿਹਾਸਕ ਭਾਗ ਅਨੁਸਾਰ, 1935 ਵਿੱਚ ਇਹ ਅੰਬੇਡਕਰ ਸਨ, ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਸਿੱਖ ਧਾਰਮਿਕ ਨੇਤਾਵਾਂ ਨੂੰ ਇੱਕ ਵਿਦਿਅਕ ਸੰਸਥਾ… ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਸੀ।

ਅੰਬੇਡਕਰ ਨੇ ਵੱਖ-ਵੱਖ ਰਾਜਾਂ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਦੇ ਨੁਮਾਇੰਦਿਆਂ ਸਮੇਤ 13-14 ਅਪ੍ਰੈਲ, 1936 ਨੂੰ ਸਿੱਖ ਮਿਸ਼ਨ ਸੰਮੇਲਨ ਵਿੱਚ ਸ਼ਿਰਕਤ ਕੀਤੀ।

ਮਈ 1936 ਵਿੱਚ ਅੰਬੇਡਕਰ ਨੇ ਆਪਣੇ ਬੇਟੇ ਅਤੇ ਭਤੀਜੇ ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰੇ ਭੇਜਿਆ ਸੀ। ਉਹ ਉੱਥੇ ਡੇਢ ਮਹੀਨਾ ਰਹੇ ਅਤੇ ਸਿੱਖਾਂ ਦੀਆਂ ਉਮੀਦਾਂ ਨੂੰ ਵਧਾਇਆ। (Keer, Page 276) ਬਾਅਦ ਵਿੱਚ ਅੰਬੇਡਕਰ ਨੇ 13 ਪੈਰੋਕਾਰਾਂ ਦਾ ਇੱਕ ਸਮੂਹ ਸਿੱਖ ਧਰਮ ਦਾ ਅਧਿਐਨ ਕਰਨ ਲਈ ਅੰਮ੍ਰਿਤਸਰ ਭੇਜਿਆ।

ਸਮੂਹ ਵਿੱਚੋਂ ਕੋਈ ਵੀ ਨਜ਼ਦੀਕੀ ਸਹਿਯੋਗੀ ਜਾਂ ਵਿਦਵਾਨ ਨਹੀਂ ਸੀ। ਅੰਬੇਡਕਰ ਨੇ ਇੱਕ ਪੈਰੋਕਾਰ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੂੰ ''ਧਰਮ ਪਰਿਵਰਤਨ ਦੀ ਲਹਿਰ ਦੇ ਮੋਹਰੀ'' ਹੋਣ ''ਤੇ ਵਧਾਈ ਦਿੱਤੀ, ਪਰ ਉਨ੍ਹਾਂ ਨੂੰ ਧਰਮ ਬਦਲਣ ਲਈ ਨਹੀਂ ਕਿਹਾ।

ਅੰਬੇਡਕਰ ਦੇ ਕਿਸੇ ਨਿਰਦੇਸ਼ ਦੇ ਬਾਵਜੂਦ, ਇਨ੍ਹਾਂ ਸਾਰੇ ਪੈਰੋਕਾਰਾਂ ਨੇ ਸਿੱਖ ਧਰਮ ਅਪਣਾ ਲਿਆ। ਬੰਬਈ ਵਿਖੇ ਉਨ੍ਹਾਂ ਨੂੰ ਮੱਠੇ ਉਤਸ਼ਾਹ ਨਾਲ ਨਿਵਾਜ਼ਿਆ ਗਿਆ। (Keer, 284)

ਡਾ. ਅੰਬੇਡਦਕਰ ਵੱਲੋਂ ਬਣਾਈ ਗਈ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਤਸਵੀਰ
BBC
ਡਾ. ਅੰਬੇਡਦਕਰ ਵੱਲੋਂ ਬਣਾਈ ਗਈ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਤਸਵੀਰ

ਨਵੰਬਰ, 1936 ਵਿੱਚ ਅੰਬੇਡਕਰ ਲੰਡਨ ਲਈ ਰਵਾਨਾ ਹੋਏ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪਰ ਅਧਿਕਾਰਤ ਜਵਾਬ ਨਿਰਾਸ਼ਾਜਨਕ ਸੀ।

ਸਿੱਖਾਂ ਲਈ ਵਿਸ਼ੇਸ਼ ਵਿਵਸਥਾ ਸਿਰਫ਼ ਪੰਜਾਬ ਵਿੱਚ ਲਾਗੂ ਰਹਿਣ ਲਈ ਸੀ ਚਾਹੇ ਉਹ ਸਿੱਖ ਹੋਣ ਜਾਂ ਦੱਬੇ ਕੁਚਲੇ ਵਰਗਾਂ ਦੇ ਤਬਦੀਲ ਹੋਏ ਮੈਂਬਰ।

ਇਹ ਪੂਣੇ ਸਮਝੌਤੇ ਦੁਆਰਾ ਜੋ ਵੀ ਰਾਜਨੀਤਕ ਫਾਇਦਾ ਹੋਇਆ ਹੈ, ਉਸ ਨੂੰ ਗੁਆਉਣ ਦੇ ਬਰਾਬਰ ਸੀ।

ਦੱਬੇ ਕੁਚਲੇ ਅਤੇ ਜਾਤੀ ਸਮੂਹ ਅੰਬੇਡਕਰ ਦੀਆਂ ਧਰਮ ਪਰਿਵਰਤਨ ਸਬੰਧੀ ਰਣਨੀਤੀਆਂ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਵਿੱਚੋਂ ਕੁਝ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚੋਣ ਕੀਤੀ।

ਇੱਥੋਂ ਤੱਕ ਕਿ ਸਿੱਖ ਰਾਜਨੀਤਕ ਨੇਤਾ ਵੱਡੇ ਪੱਧਰ ''ਤੇ ਧਰਮ ਤਬਦੀਲੀ ਤੋਂ ਚਿੰਤਤ ਸਨ,ਜਿਨ੍ਹਾਂ ਨੂੰ ਭਾਈਚਾਰੇ ਵਿੱਚ ਆਪਣੇ ਸ਼ਕਤੀਸ਼ਾਲੀ ਅਹੁਦਿਆਂ ਨਾਲ ਸਮਝੌਤਾ ਕਰਨਾ ਪੈ ਸਕਦਾ ਸੀ।

ਇਨ੍ਹਾਂ ਸਾਰੇ ਕਾਰਕਾਂ ਕਾਰਨ ਡਾ. ਅੰਬੇਡਕਰ ਦੇ ਸਿੱਖ ਧਰਮ ਅਪਣਾਉਣ ਦਾ ਐਣ-ਐਲਾਨਿਆ ਅੰਤ ਹੋ ਗਿਆ।

ਅੰਬੇਡਕਰ ਨੇ ਸਿੱਖ ਧਰਮ ਨੂੰ ਰਾਜਨੀਤਕ ਲਾਭ ਗੁਆਏ ਬਿਨਾਂ, ਦੇਸ਼ ਦੀ ਜਨਸੰਖਿਆ ਨਾਲ ਸਮਝੌਤਾ ਕੀਤੇ ਬਿਨਾਂ ਅਤੇ ਹਿੰਦੂ ''ਸੱਭਿਆਚਾਰ'' ਦੀ ਸੰਭਾਲ ਕੀਤੇ ਬਗੈਰ ਸਿੱਖ ਧਰਮ ਨੂੰ ਇੱਕ ਵਿਕਲਪ ਸਮਝਿਆ।

ਇਹ ਸਾਰੇ ਵਿਚਾਰ ਭਾਰਤ ਦੀ ਅਜ਼ਾਦੀ ਤੋਂ ਬਾਅਦ ਕਿਧਰੇ ਨਜ਼ਰੀਂ ਨਹੀਂ ਸਨ ਆ ਆਏ । ਨਤੀਜੇ ਵਜੋਂ ਡਾ. ਅੰਬੇਡਕਰ ਨੇ ਸਿੱਖ ਧਰਮ ਨੂੰ ਅਪਣਾਉਣ ਬਾਰੇ ਨਹੀਂ ਸੋਚਿਆ ਅਤੇ 1950 ਦੇ ਦਹਾਕੇ ਵਿੱਚ ਬੁੱਧ ਧਰਮ ਦੇ ਫ਼ਲਸਫ਼ੇ ਵੱਲ ਝੁਕੇ ਅਤੇ ਆਖਿਰਕਾਰ ਇਸ ਨੂੰ 1956 ਵਿੱਚ ਅਪਣਾ ਲਿਆ।

(ਸਾਰੀਆਂ ਤਸਵੀਰਾਂ ਦੀਕਸ਼ਾ ਭੂਮੀ, ਨਾਗਪੁਰ ਅਤੇ ਲੋਕਵੰਗਮੈ ਪਬਲੀਕੇਸ਼ਨਜ਼ ਦੇ ਸਹਿਯੋਗ ਨਾਲ ਪ੍ਰਾਪਤ ਕੀਤੀਆਂ ਗਈਆਂ ਹਨ)

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''81e81600-9970-4786-bf51-859940c281bc'',''assetType'': ''STY'',''pageCounter'': ''punjabi.india.story.56731251.page'',''title'': ''ਅੰਬੇਡਕਰ ਦਲਿਤਾਂ ਨੂੰ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਇਹ ਵਿਚਾਰ ਕਿਉਂ ਛੱਡਿਆ'',''author'': ''ਉਰਵਿਸ਼ ਕੋਠਾਰੀ'',''published'': ''2021-04-13T11:01:49Z'',''updated'': ''2021-04-13T11:01:49Z''});s_bbcws(''track'',''pageView'');

Related News