‘ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਚੰਡੀਗੜ੍ਹ ’ਚ ਲੌਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ’-ਅਹਿਮ ਖ਼ਬਰਾਂ

04/13/2021 11:50:32 AM

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਹੈ ਕਿ ਜੇ ਮਾਮਲੇ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਰਹੇ ਤਾਂ ਲੌਕਡਾਊਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।

ਉਨ੍ਹਾਂ ਕਿਹਾ ਹੈ, “ਇੱਕ ਬਿੰਦੂ ''ਤੇ ਆ ਕੇ ਅਸੀਂ ਰੋਜ਼ਾਨਾ ਦੇ ਮਾਮਲਿਆਂ ਨੂੰ ਘਟਾ ਕੇ 20 ਕਰ ਦਿੱਤਾ ਸੀ, ਜੋ ਹੁਣ ਵਧ ਕੇ 350-400 ਹੋ ਗਏ ਹਨ।”

ਉਨ੍ਹਾਂ ਨੇ ਕਿਹਾ, "ਮੁੱਖ ਤੌਰ ਇਹ ਉਨ੍ਹਾਂ ਟੈਸਟਾਂ ਦੀ ਗਿਣਤੀ ਕਾਰਨ ਹੈ ਜੋ ਸਾਡੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਹੁਣ ਤੱਕ, ਅਸੀਂ 12 ਲੱਖ ਆਬਾਦੀ ਵਿੱਚੋਂ 3 ਲੱਖ ਦਾ ਟੈਸਟ ਕਰ ਚੁੱਕੇ ਹਾਂ।"

https://twitter.com/ANI/status/1381761471625891843

"ਜੇਕਰ ਹਾਲਾਤ ਬੇਹੱਦ ਗੰਭੀਰ ਹੋ ਜਾਂਦੇ ਹਨ ਅਤੇ ਕੋਵਿਡ ਕੇਸਾਂ ਦੀ ਗਿਣਤੀ ਕਾਫੀ ਵਧ ਗਈ ਹੈ, ਅਜਿਹੇ ਵਿੱਚ ਇਸ ਲੌਕਡਾਊਨ ਦੇ ਬਦਲ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।"

https://twitter.com/ANI/status/1381762391159885825

ਇਹ ਵੀ ਪੜ੍ਹੋ-

ਬੀਤੇ 24 ਘੰਟਿਆਂ ''ਚ ਕੋਰੋਨਾ ਲਾਗ ਦੇ 1,61,736 ਮਾਮਲੇ, 879 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ''ਚ ਦੇਸ਼ ਵਿੱਚ ਕੋਰੋਨਾ ਲਾਗ 1,61,736 ਮਾਮਲੇ ਸਾਹਮਣੇ ਆਏ ਹਨ, ਜਦ ਕਿ 879 ਮੌਤਾਂ ਹੋਈਆਂ ਹਨ।

ਮੰਤਰਾਲੇ ਨੇ ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 63,689 ਹੋ ਗਈ ਹੈ।

https://twitter.com/ANI/status/1381815541464064002

ਇਸ ਦੇ ਨਾਲ ਦੇਸ਼ ਵਿੱਚ ਕੁੱਲ ਲਾਗ ਦਾ ਅੰਕੜਾ ਹੁਣ 13.68 ਕਰੋੜ ਹੋ ਗਿਆ ਹੈ, ਜਦ ਕਿ ਮੌਤਾਂ ਦੀ ਗਿਣਤੀ 7,71,058 ਹੋ ਗਈ ਹੈ।

ਭੋਪਾਲ: ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ 7 ਦਿਨ ਦਾ ਕਰਫਿਊ

ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਵਿੱਚ ਸੋਮਵਾਰ ਕੋਰੋਨਾ ਲਾਗ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ 7 ਦਿਨ ਦੇ ''ਕੋਰੋਨਾ ਕਰਫਿਊ'' ਦਾ ਐਲਾਨ ਕੀਤਾ ਹੈ।

ਇੱਥੇ 12 ਅਪ੍ਰੈਲ ਰਾਤ 9 ਵਜੇ ਤੋਂ ਲੈ ਕੇ 19 ਅਪ੍ਰੈਲ ਸਵੇਰੇ 6 ਵਜੇ ਤੱਕ ''ਕੋਰੋਨਾ ਕਰਫਿਊ'' ਲਾਗੂ ਰਹੇਗਾ।

ਜ਼ਿਲ੍ਹੇ ਨੇ ਮੁੱਖ ਸਿਹਤ ਅਧਿਕਾਰੀ ਡਾ. ਪ੍ਰਭਾਰ ਤਿਵਾਰੀ ਨੇ ਕਿਹਾ ਹੈ ਕਿਹਾ ਹੈ, "ਜ਼ਿਲ੍ਹੇ ਵਿੱਚ ਕੋਰੋਨਾ ਦੇ ਕਰੀਬ 5 ਹਜ਼ਾਰ ਐਕਟਿਲ ਮਾਮਲੇ ਹਨ, ਜਿਨ੍ਹਾਂ ਵਿੱਚ ਕਰੀਬ 50 ਫੀਸਦ ਫਿਲਹਾਲ ਹੋਮ ਆਈਸੋਲੇਸ਼ਨ ਵਿੱਚ ਹਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਤਾਜ਼ਾ ਮਾਮਲੇ ਸਾਹਮਣੇ ਆਏ ਹਨ।"

ਡਾ. ਪ੍ਰਭਾਰ ਤਿਵਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, ਕਿ ਕੋਈ ਵੀ ਕੋਰੋਨਾ ਵੈਕਸੀਨ ਲੈਣ ਲਈ ਯੋਗ ਹੈ, ਉਹ ਛੇਤੀ ਤੋਂ ਛੇਤੀ ਵੈਕਸੀਨ ਲਗਵਾਉਣ ਅਤੇ ਕੋਰੋਨਾ ਤੋਂ ਬਚਣ ਲਈ ਸਾਰੇ ਅਹਿਤੀਆਤੀ ਕਦਮ ਚੁੱਕਣ।

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a4c19029-e57a-4c94-8d75-86ebc66e6d81'',''assetType'': ''STY'',''pageCounter'': ''punjabi.india.story.56728549.page'',''title'': ''‘ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਚੰਡੀਗੜ੍ਹ ’ਚ ਲੌਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ’-ਅਹਿਮ ਖ਼ਬਰਾਂ'',''published'': ''2021-04-13T06:09:54Z'',''updated'': ''2021-04-13T06:09:54Z''});s_bbcws(''track'',''pageView'');

Related News