ਕੁੰਭ ਮੇਲੇ ’ਚ ਨਾ ਥਰਮਲ ਸਕ੍ਰੀਨਿੰਗ ਨਾ ਮਾਸਕ ਨਾ ਪਹਿਨਣ ''''ਤੇ ਕਾਰਵਾਈ, 102 ਲੋਕ ਆਏ ਪੌਜ਼ੀਟਿਵ - ਪ੍ਰੈੱਸ ਰਿਵੀਊ

Tuesday, Apr 13, 2021 - 08:35 AM (IST)

ਕੁੰਭ ਮੇਲੇ ’ਚ ਨਾ ਥਰਮਲ ਸਕ੍ਰੀਨਿੰਗ ਨਾ ਮਾਸਕ ਨਾ ਪਹਿਨਣ ''''ਤੇ ਕਾਰਵਾਈ, 102 ਲੋਕ ਆਏ ਪੌਜ਼ੀਟਿਵ - ਪ੍ਰੈੱਸ ਰਿਵੀਊ

ਉੱਤਰਖੰਡ ਦੇ ਹਰਿਦੁਆਰ ਵਿੱਚ ਚੱਲ ਰਿਹਾ ਕੁੰਭ ਮੇਲਾ 12 ਦਿਨ ਵਿੱਚ ਪਹੁੰਚ ਗਿਆ ਅਤੇ ਸਰਕਾਰ ਅਜੇ ਵੀ ਥਰਮਲ ਕ੍ਰੀਨਿੰਗ ਅਤੇ ਮਾਸਕ ਵਰਗੇ ਬੁਨਿਆਦੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਗੰਗ ਵਿੱਚ ਦੂਜੇ ਸ਼ਾਹੀ ਇਸ਼ਨਾਨ ਲਈ ਕਰੀਬ 28 ਲੱਖ ਸ਼ਰਧਾਲੂ ਪਹੁੰਚੇ।

ਮੈਡੀਕਲ ਵਿਭਾਗ ਮੁਤਾਬਕ, ਐਤਵਾਰ 11.30 ਵਜੇ ਤੋਂ ਲੈ ਕੇ ਸੋਮਵਾਰ 5 ਵਜੇ ਤੱਕ 18,169 ਤੋਂ ਵੱਧ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ 102 ਪੌਜ਼ੀਟਿਵ ਕੇਸ ਸਾਹਮਣੇ ਆਏ।

ਇਹ ਵੀ ਪੜ੍ਹੋ-

ਅਖ਼ਬਾਰ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਦੁਆਰ ਰੇਲਵੇ ਸਟੇਸ਼ਨ ਤੋਂ ਹਰ ਕੀ ਪੌੜੀ ਤੱਕ 10 ਕਿਲੋਮੀਟਰ ਦੇ ਸਫ਼ਰ ਦੌਰਾਨ ਦੇਖਿਆ ਕਿ ਕੋਈ ਥਰਮਲ ਸਕ੍ਰੀਨਿੰਗ ਨਹੀਂ ਹੈ ਅਤੇ ਨਾ ਹੀ ਮਾਸਕ ਨਾ ਪਹਿਨਣੇ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਹੋ ਰਹੀ ਹੈ।

ਪੰਜਾਬ: 33 ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਵਿੱਚ ਗਏ

ਕੋਵਿਡ ਮਹਾਮਾਰੀ ਦਾ ਅਸਰ ਪੰਜਾਬ ਵਿੱਚ ਸਕੂਲਾਂ ''ਤੇ ਵੀ ਦੇਖਣ ਨੂੰ ਮਿਲਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੈਸ਼ਨ 2021-2022 ਦੇ ਲਈ ਕਰੀਬ 33,132 ਵਿਦਿਆਰਥਆਂ ਨੇ ਪੰਜਾਬੇ ਦੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਹੈ।

ਇਸ ਸਮੇਂ ਦੌਰਾਨ ਕਈ ਨਿੱਜੀ ਸਕੂਲ ਬੰਦ ਹੋ ਗਏ ਹਨ।

ਇੱਕ ਨਿੱਜੀ ਸਕੂਲ ਮਾਲਕ ਨੇ ਨਾਮ ਨਾ ਦੱਸਣ ਦੀ ਸ਼ਰਤ ਦੱਸਿਆ, "ਸਰਕਾਰ ਦੇ ਸਮਰਥ ਦੇ ਬਿਨਾਂ ਸਾਨੂੰ ਆਪਣੇ ਸਟਾਫ਼ ਨੂੰ ਤਨਖ਼ਾਹ ਦੇਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਕਈ ਸਟਾਫ਼ ਨੂੰ ਕੱਢਿਆ ਗਿਆ, ਸਾਡੇ ਪੜਾਉਣ ਲਈ ਸਕੂਲ ਵਿੱਚ ਲੋੜੀਂਦੇ ਅਧਿਆਪਕ ਨਹੀਂ ਹਨ। ਸਰਕਾਰ ਨੂੰ ਨਿੱਜੀ ਸਕੂਲਾਂ ਦੀ ਮਦਦ ਲਈ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।"

ਦਿੱਲੀ ਹਾਈ ਕੋਰਟ ਨੇ ਦਿੱਤੀ ਮਰਕਜ ਨੂੰ ਮਨਜ਼ੂਰੀ, ਕਿਹਾ ਆਉਣ ਵਾਲਿਆਂ ਦੀ ਗਿਣਤੀ ''ਤੇ ਨਹੀਂ ਕੋਈ ਪਾਬੰਦੀ

ਦਿੱਲੀ ਹਾਈ ਕੋਰਟ ਨੇ ਨਿਜਾਮੁਦੀਨ ਮਰਕਜ ਅੰਦਰ ਨਮਾਜ ਦੀ ਆਗਿਆ ਦੇ ਦਿੱਤੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਹੈ ਕਿ ਜੇਕਰ ਕਿਸੇ ਹੋਰ ਧਾਰਮਿਕ ਥਾਂ ''ਤੇ ਲੋਕਾਂ ਦੇ ਪ੍ਰਵੇਸ਼ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ ਤਾਂ ਮਰਕਜ ਵਿੱਚ ਵੀ ਆਉਣ ਵਾਲੇ ਲੋਕਾਂ ਦੀ ਸੀਮਤ ਨਹੀਂ ਕੀਤੀ ਜਾ ਸਕਦੀ।

ਅਦਾਲਤ ਨੇ ਕੇਂਦਰ ਅਤੇ ਦਿੱਲੀ ਪੁਲਿਸ ਨੂੰ ਰਮਜ਼ਾਨ ਦੌਰਾਨ ਨਮਾਜ ਅਦਾ ਕਰਨ ਲਈ ਮਸਜਿਦ ਬੰਗਲੇ ਵਾਲੀ ਡੀਡੀਐੱਮਏ ਦੇ ਨਿਰਦੇਸ਼ਾਂ ਹੇਠ ਖੋਲ੍ਹਣ ਲਈ ਕਿਹਾ ਹੈ।

ਅਦਾਲਤ ਨੇ ਕੇਂਦਰ ਅਤੇ ਦਿੱਲੀ ਪੁਲਿਸ ਵੱਲੋਂ 20 ਲੋਕਾਂ ਨੂੰ ਅੰਦਰ ਜਾਣ ਆਗਿਆ ਲਈ ਪਾਈ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।

ਜੱਜ ਮੁਕਤਾ ਗੁਪਤਾ ਨੇ ਕਿਹਾ, "ਇਹ ਇੱਕ ਖੁੱਲ੍ਹਾ ਇਲਾਕਾ ਹੈ। ਉਨ੍ਹਾਂ ਨੇ ਸ਼ਰਧਾਲੂਆਂ ਗਿਣਤੀ ਨਿਰਧਾਰਤ ਨਹੀਂ ਕੀਤੀ ਅਤੇ ਨਾਲ ਹੀ ਕੋਈ ਧਰਮ ਕਰਦਾ ਹੈ।"

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5a2f4bc8-c842-417a-b28d-b2cf6177be49'',''assetType'': ''STY'',''pageCounter'': ''punjabi.india.story.56728156.page'',''title'': ''ਕੁੰਭ ਮੇਲੇ ’ਚ ਨਾ ਥਰਮਲ ਸਕ੍ਰੀਨਿੰਗ ਨਾ ਮਾਸਕ ਨਾ ਪਹਿਨਣ \''ਤੇ ਕਾਰਵਾਈ, 102 ਲੋਕ ਆਏ ਪੌਜ਼ੀਟਿਵ - ਪ੍ਰੈੱਸ ਰਿਵੀਊ'',''published'': ''2021-04-13T02:50:28Z'',''updated'': ''2021-04-13T02:50:28Z''});s_bbcws(''track'',''pageView'');

Related News